BalrajSSidhu7   “ਸਰਪੰਚ ਮੈਨੂੰ ਇੱਕ ਪਾਸੇ ਲੈ ਗਿਆ ਤੇ ਭੇਤ ਵਾਲੀ ਗੱਲ ਦੱਸੀ ਕਿ ਇਸ ਘਰ ਵਿੱਚ ...
   (31 ਜੁਲਾਈ 2025)


ਜਦੋਂ ਵੀ ਕੋਈ ਮੁਜਰਿਮ ਜੁਰਮ ਕਰਦਾ ਹੈ ਤਾਂ ਉਸ ਨੂੰ ਇਹ ਵਹਿਮ ਹੁੰਦਾ ਹੈ ਕਿ ਪੁਲਿਸ ਉਸ ਨੂੰ ਪਕੜ ਨਹੀਂ ਸਕੇਗੀ
ਛੋਟੇ ਮੋਟੇ ਕੇਸ ਤਾਂ ਭਾਵੇਂ ਪੁਲਿਸ ਦੀ ਨਜ਼ਰ ਤੋਂ ਬਚ ਜਾਣ, ਪਰ ਕਤਲ ਵਰਗਾ ਗੁਨਾਹੇ ਅਜ਼ੀਮ ਟਰੇਸ ਹੋ ਹੀ ਜਾਂਦਾ ਹੈਪਿਛਲੇ ਕੁਝ ਹਫਤਿਆਂ ਵਿੱਚ ਅਜਿਹੇ ਹੀ ਦੋ ਕਤਲ ਕਾਂਡ ਹੋਏ ਹਨਇੱਕ ਵਿੱਚ ਸੋਨਮ ਨਾਮਕ ਔਰਤ ਨੇ ਹਨੀਮੂਨ ਦੌਰਾਨ ਮੇਘਾਲਿਆ ਵਿਖੇ ਆਪਣੇ ਪਤੀ ਰਾਜਾ ਰਘੂਵੰਸ਼ੀ ਦਾ ਆਪਣੇ ਪ੍ਰੇਮੀ ਹੱਥੋਂ ਕਤਲ ਕਰਵਾ ਦਿੱਤਾ ਸੀ ਤੇ ਦੂਸਰੇ ਕੇਸ ਵਿੱਚ ਹਰਿਆਣਾ ਦੀ ਮਾਡਲ ਸ਼ੀਤਲ ਨੂੰ ਉਸਦੇ ਪ੍ਰੇਮੀ ਸੁਨੀਲ ਨੇ ਕਤਲ ਕਰ ਦਿੱਤਾ ਸੀਫਿਰ ਉਸਨੇ ਸ਼ੀਤਲ ਦੀ ਲਾਸ਼ ਇੱਕ ਨਹਿਰ ਵਿੱਚ ਰੋੜ੍ਹ ਦਿੱਤੀ ਤੇ ਕਾਰ ਵੀ ਨਹਿਰ ਵਿੱਚ ਸੁੱਟ ਦਿੱਤੀ ਤਾਂ ਜੋ ਪੁਲਿਸ ਨੂੰ ਯਕੀਨ ਦਿਵਾਇਆ ਜਾ ਸਕੇ ਕਿ ਐਕਸੀਡੈਂਟ ਹੋਇਆ ਹੈਇਨ੍ਹਾਂ ਦੋਵਾਂ ਕੇਸਾਂ ਵਿੱਚ ਮੁਜਰਿਮਾਂ ਨੇ ਕਈ ਹਫਤਿਆਂ ਦੀ ਸੋਚ ਵਿਚਾਰ ਤੋਂ ਬਾਅਦ ਕਤਲ ਕੀਤੇ ਸਨ ਪਰ ਸਾਰੀ ਚਲਾਕੀ ਧਰੀ ਦੀ ਧਰੀ ਰਹਿ ਗਈ

ਮੇਰੀ ਨੌਕਰੀ ਦੌਰਾਨ ਵੀ ਅਜਿਹੇ ਦੋ ਕੇਸ ਟਰੇਸ ਹੋਏ ਸਨ1994-95 ਵਿੱਚ ਮੈਂ ਰੋਪੜ ਜ਼ਿਲ੍ਹੇ ਦੇ ਕਿਸੇ ਥਾਣੇ ਵਿਖੇ ਐੱਸ.ਐੱਚ.ਓ. ਲੱਗਾ ਹੋਇਆ ਸੀ ਕਿ ਇੱਕ ਪਿੰਡ ਦੇ ਚੰਗੇ ਖਾਂਦੇ ਪੀਂਦੇ ਪਰਿਵਾਰ ਦੇ ਨੌਜਵਾਨ ਲੜਕੇ ਦਾ ਕਤਲ ਹੋ ਗਿਆ ਤੇ ਲਾਸ਼ ਕਈ ਦਿਨਾਂ ਬਾਅਦ ਨਹਿਰ ਵਿੱਚੋਂ ਮਿਲੀ ਸੀਉਸ ਕੇਸ ਵਿੱਚ ਅਸੀਂ ਵਾਹ ਜਹਾਨ ਦੀ ਲਾ ਲਈ ਪਰ ਕਾਤਲ ਨਾ ਲੱਭੇਅਸਲ ਵਿੱਚ ਕਤਲ ਦਾ ਕੋਈ ਕਾਰਨ ਹੀ ਨਹੀਂ ਸੀ ਕਿਉਂਕਿ ਉਹ ਪਰਿਵਾਰ ਆਪਣੇ ਕੰਮ ਨਾਲ ਵਾਹ ਰੱਖਣ ਵਾਲਾ ਸੀਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਵੀ ਨਹੀਂ ਸੀ ਤੇ ਨਾ ਹੀ ਉਨ੍ਹਾਂ ਨੇ ਕਿਸੇ ’ਤੇ ਸ਼ੱਕ ਜ਼ਾਹਰ ਕੀਤਾਆਖਰ ਦੋ ਤਿੰਨ ਮਹੀਨੇ ਟੱਕਰਾਂ ਮਾਰਨ ਤੋਂ ਬਾਅਦ ਕੇਸ ਠੰਢੇ ਬਸਤੇ ਵਿੱਚ ਪਾ ਦਿੱਤਾ ਗਿਆਕਤਲ ਤੋਂ ਪੰਜ ਕੁ ਮਹੀਨੇ ਬਾਅਦ ਸਿਆਲ ਦੀ ਇੱਕ ਸ਼ਾਮ ਦੋ ਬੰਦੇ ਮੋਰਿੰਡੇ ਅੱਡੇ ਵਿੱਚ ਠੇਕੇ ਤੋਂ ਸ਼ਰਾਬ ਲੈਣ ਲਈ ਗਏਉਸ ਸਮੇਂ ਦੇਸੀ ਸ਼ਰਾਬ ਦੀ ਬੋਤਲ ਤੀਹ ਚਾਲੀ ਰੁਪਏ ਦੀ ਹੁੰਦੀ ਸੀ ਤੇ ਉਨ੍ਹਾਂ ਕੋਲ ਦਸ ਰੁਪਏ ਘੱਟ ਸੀਠੇਕੇ ਦੇ ਕਰਿੰਦੇ ਨੇ ਬੋਤਲ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਵਿੱਚੋਂ ਇੱਕ ਬੋਲਿਆ, “ਦੇਣੀ ਬੋਤਲ ਕਿ ਫਲਾਣੇ ਪਿੰਡ ਵਾਲੇ ਰਾਮ ਸਿੰਘ (ਕਾਲਪਨਿਕ ਨਾਮ) ਦੇ ਮੁੰਡੇ ਵਾਲਾ ਹਾਲ ਕਰੀਏ?”

ਇਲਾਕੇ ਦੇ ਮਸ਼ਹੂਰ ਕਤਲ ਬਾਰੇ ਸੁਣ ਕੇ ਕਰਿੰਦੇ ਦੇ ਕੰਨ ਖੜ੍ਹੇ ਹੋ ਗਏਉਸਨੇ ਬੋਤਲ ਦੇ ਕੇ ਖਹਿੜਾ ਛੁਡਾਇਆ ਤੇ ਉਨ੍ਹਾਂ ਦੇ ਜਾਂਦੇ ਸਾਰ ਥਾਣੇ ਵੱਲ ਸ਼ੂਟ ਵੱਟ ਦਿੱਤੀ

ਖਬਰ ਸੁਣ ਕੇ ਪੁਲਿਸ ਨੇ ਦੋਵਾਂ ਨੂੰ ਅਹਾਤੇ ਵਿੱਚੋਂ ਗ੍ਰਿਫਤਾਰ ਕਰ ਲਿਆ ਤੇ ਕੇਸ ਹੱਲ ਹੋ ਗਿਆਤਫਤੀਸ਼ ਤੋਂ ਇਹ ਗੱਲ ਸਾਹਮਣੇ ਆਈ ਕਿ ਕਤਲ ਹੋਣ ਵਾਲੇ ਲੜਕੇ ਦਾ ਪਰਿਵਾਰ ਬਹੁਤ ਹੀ ਲਾਲਚੀ ਕਿਸਮ ਦਾ ਸੀ ਤੇ ਲੜਕਾ ਦਹੇਜ਼ ਘੱਟ ਲਿਆਉਣ ਕਾਰਨ ਆਪਣੀ ਨਵ ਵਿਆਹੀ ਪਤਨੀ ਨਾਲ ਕੁੱਟ ਮਾਰ ਕਰਦਾ ਰਹਿੰਦਾ ਸੀਪਰਿਵਾਰ ਵੱਲੋਂ ਰੋਜ਼ਾਨਾ ਦੀ ਕੀਤੀ ਜਾਂਦੀ ਲਾਹ ਪਾਹ ਕਾਰਨ ਲੜਕੀ ਦਾ ਝੁਕਾਉ ਘਰ ਵਿੱਚ ਕਈ ਸਾਲਾਂ ਤੋਂ ਕੰਮ ਕਰ ਰਹੇ ਨੌਕਰ ਵੱਲ ਹੋ ਗਿਆ ਜੋ ਪਿਆਰ ਵਿੱਚ ਬਦਲ ਗਿਆਇੱਕ ਦਿਨ ਪਤੀ ਨੇ ਜਦੋਂ ਉਸ ਨੂੰ ਕੁਝ ਜ਼ਿਆਦਾ ਹੀ ਕੁੱਟਿਆ ਤਾਂ ਦੁਖੀ ਹੋਈ ਲੜਕੀ ਨੇ ਆਪਣੇ ਪ੍ਰੇਮੀ ਨੂੰ ਉਸਦਾ ਫਸਤਾ ਵੱਢਣ ਲਈ ਕਹਿ ਦਿੱਤਾਉਨ੍ਹਾਂ ਦੀ ਜ਼ਮੀਨ ਭਾਖੜਾ ਨਹਿਰ ਦੇ ਨਾਲ ਲਗਦੀ ਸੀਪ੍ਰੇਮੀ ਨੇ ਇੱਕ ਦਿਨ ਆਪਣੇ ਕਰੀਬੀ ਦੋਸਤ ਨਾਲ ਮਿਲ ਕੇ ਸ਼ਾਮ ਦੇ ਘੁਸਮੁਸੇ ਵਿੱਚ ਪਤੀ ਦੀ ਗਲ ਘੁੱਟ ਕੇ ਹੱਤਿਆ ਕਰ ਦਿੱਤੀ ਤੇ ਲਾਸ਼ ਨਹਿਰ ਵਿੱਚ ਸੁੱਟ ਦਿੱਤੀਕਿਸੇ ਨੂੰ ਕੰਨੋ ਕੰਨ ਖਬਰ ਨਾ ਹੋਈ ਤੇ ਨਾ ਹੀ ਪ੍ਰੇਮੀ ’ਤੇ ਕਿਸੇ ਨੂੰ ਸ਼ੱਕ ਹੋਇਆਜੇ ਉਹ ਠੇਕੇ ’ਤੇ ਫੜ੍ਹ ਨਾ ਮਾਰਦੇ ਤਾਂ ਸ਼ਾਇਦ ਕਤਲ ਦਾ ਪਤਾ ਵੀ ਨਹੀਂ ਸੀ ਲੱਗਣਾ

ਇਸ ਕਤਲ ਤੋਂ ਕਈ ਸਾਲ ਬਾਅਦ ਮੈਂ ਇੱਕ ਸਬ ਡਵੀਜ਼ਨ ਵਿਖੇ ਡੀ.ਐੱਸ.ਪੀ. ਲੱਗਾ ਹੋਇਆ ਸੀਇੱਕ ਦਿਨ ਮੈਂ ਆਪਣੇ ਦਫਤਰ ਬੈਠਾ ਹੋਇਆ ਸੀ ਕਿ ਹਰੀਪੁਰ ਪਿੰਡ (ਕਾਲਪਨਿਕ ਨਾਮ) ਦਾ ਸਰਪੰਚ ਇੱਕ ਬੰਦੇ ਨੂੰ ਲੈ ਕੇ ਦਫਤਰ ਆ ਗਿਆਉਸ ਬੰਦੇ ਦੇ ਹਵਾਸ ਉਡੇ ਹੋਏ ਸਨ ਤੇ ਉਹ ਅਰਦਲੀ ਵੱਲੋਂ ਲਿਆਂਦਾ ਪਾਣੀ ਦਾ ਗਲਾਸ ਗਟਾ ਗਟ ਪੀ ਗਿਆਮੈਂ ਸਰਪੰਚ ਨੂੰ ਐਵੇਂ ਮਖੌਲ ਕੀਤਾ ਕਿ ਇਹ ਵਿਅਕਤੀ ਐਨਾ ਘਬਰਾਇਆ ਹੋਇਆ ਕਿਉਂ ਹੈ? ਕੋਈ ਕਤਲ ਕੁਤਲ ਤਾਂ ਨਹੀਂ ਹੋ ਗਿਆ? ਸਰਪੰਚ ਨੇ ਦੱਸਿਆ ਕਿ ਇਹ ਆਪਣਾ ਪੁਰਾਣਾ ਘਰ ਢਾਹ ਕੇ ਨਵਾਂ ਬਣਾਉਣ ਲਈ ਨੀਹਾਂ ਪੁੱਟ ਰਿਹਾ ਸੀ ਕਿ ਵਿਹੜੇ ਵਿੱਚੋਂ ਇਨਸਾਨੀ ਪਿੰਜਰ ਨਿਕਲਿਆ ਹੈਅਸੀਂ ਫੌਰਨ ਮੌਕੇ ’ਤੇ ਪਹੁੰਚ ਗਏ ਤੇ ਦੇਖਿਆ ਕਿ ਇੱਕ ਪਿੰਜਰ ਪਿਆ ਸੀ ਜਿਸਦੇ ਹੱਥ ਪਲਾਸਟਿਕ ਦੀਆਂ ਰੱਸੀਆਂ ਨਾਲ ਪਿੱਛੇ ਬੰਨ੍ਹੇ ਹੋਏ ਸਨ ਜੋ ਅਜੇ ਵੀ ਪੂਰੀ ਤਰ੍ਹਾਂ ਨਾਲ ਗਲੀਆਂ ਨਹੀਂ ਸਨਅਸਲ ਵਿੱਚ ਉਹ ਪਿੰਜਰ ਇਸ ਕਾਰਨ ਖਿਲਰਨੋ ਬਚ ਗਿਆ ਕਿਉਂਕਿ ਨੀਹਾਂ ਦੀ ਪੁਟਾਈ ਮਜ਼ਦੂਰ ਕਹੀਆਂ ਨਾਲ ਕਰ ਰਹੇ ਸਨਜੇ ਅੱਜ ਵਾਂਗ ਜੇ.ਸੀ.ਬੀ. ਮਸ਼ੀਨ ਹੁੰਦੀ ਤਾਂ ਉਸਦਾ ਪਤਾ ਵੀ ਨਹੀਂ ਸੀ ਲੱਗਣਾ

ਪੁੱਛ ਗਿੱਛ ਕਰਨ ’ਤੇ ਉਸ ਵਿਅਕਤੀ ਨੇ ਦੱਸਿਆ ਕਿ ਇਹ ਮਕਾਨ ਉਸਨੇ ਅੱਠ ਨੌਂ ਸਾਲ ਪਹਿਲਾਂ ਦੋਂਹ ਭੈਣਾਂ ਨਾਮੋ ਤੇ ਸ਼ਾਮੋ (ਕਾਲਪਨਿਕ ਨਾਮ) ਕੋਲੋਂ ਖਰੀਦਿਆ ਸੀਇਸ ’ਤੇ ਸਰਪੰਚ ਮੈਨੂੰ ਇੱਕ ਪਾਸੇ ਲੈ ਗਿਆ ਤੇ ਭੇਤ ਵਾਲੀ ਗੱਲ ਦੱਸੀ ਕਿ ਇਸ ਘਰ ਵਿੱਚ ਨਾਮੋ, ਸ਼ਾਮੋ, ਉਨ੍ਹਾਂ ਦੀ ਮਾਂ ਅਤੇ 17-18 ਸਾਲ ਦਾ ਭਰਾ ਅੰਬਾ (ਕਾਲਪਨਿਕ ਨਾਮ) ਰਹਿੰਦੇ ਹੁੰਦੇ ਸਨਉਨ੍ਹਾਂ ਦੀ 8-10 ਏਕੜ ਜ਼ਮੀਨ ਵੀ ਸੀ ਤੇ ਬਾਪ ਦੀ ਬਹੁਤ ਪਹਿਲਾਂ ਮੌਤ ਹੋ ਗਈ ਸੀਨਾਮੋ ਤੇ ਸ਼ਾਮੋ ਵੱਡੀਆਂ ਸਨ ਤੇ ਮਾੜੇ ਕਿਰਦਾਰ ਦੀਆਂ ਸਨਅੰਬਾ ਭਾਵੇਂ ਛੋਟਾ ਸੀ ਪਰ ਪਿੰਡ ਵਾਲਿਆਂ ਦੇ ਤਾਹਨੇ ਮਿਹਣਿਆਂ ਕਾਰਨ ਉਹ ਉਨ੍ਹਾਂ ਨੂੰ ਕੁੱਟਦਾ ਮਾਰਦਾ ਰਹਿੰਦਾ ਸੀ ਤੇ ਇੱਕ ਦਿਨ ਉਹ ਅਚਾਨਕ ਗਾਇਬ ਹੋ ਗਿਆਨਾਮੋ ਤੇ ਸ਼ਾਮੋ ਨੇ ਖੇਖਣ ਜਿਹੇ ਕਰ ਕੇ ਰੋਣਾ ਧੋਣਾ ਕੀਤਾ ਤੇ ਥਾਣੇ ਰਿਪੋਰਟ ਦਰਜ਼ ਕਰ ਦਿੱਤੀਪਿੰਡ ਵਾਲਿਆਂ ਨੂੰ ਉਦੋਂ ਹੀ ਸ਼ੱਕ ਸੀ ਕਿ ਅੰਬੇ ਨੂੰ ਇਨ੍ਹਾਂ ਦੋਵਾਂ ਭੈਣਾਂ ਨੇ ਹੀ ਗਾਇਬ ਕੀਤਾ ਹੈ ਪਰ ਉਨ੍ਹਾਂ ਬਦਮਾਸ਼ ਜਨਾਨੀਆਂ ਤੋਂ ਡਰਦੇ ਮਾਰੇ ਨਾ ਤਾਂ ਪਿੰਡ ਵਾਲੇ ਬੋਲੇ ਤੇ ਨਾ ਹੀ ਉਨ੍ਹਾਂ ਦੀ ਮਾਂਪੁਲਿਸ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ਼ ਕਰ ਦਿੱਤੀ ਤੇ ਸਾਰੇ ਇਸ ਕੇਸ ਬਾਰੇ ਭੁੱਲ ਭੁਲਾ ਗਏ

ਦੋ ਚਾਰ ਮਹੀਨਿਆਂ ਵਿੱਚ ਹੀ ਨਾਮੋ ਤੇ ਸ਼ਾਮੋ ਨੇ ਆਪਣੇ ਪ੍ਰੇਮੀਆਂ ਨਾਲ ਵਿਆਹ ਕਰਾ ਲਏ ਤੇ ਜ਼ਮੀਨ ਸਮੇਤ ਘਰ ਵੇਚ ਵੱਟ ਕੇ ਆਪਣੀ ਮਾਂ ਨੂੰ ਨਾਲ ਹੀ ਲੈ ਗਈਆਂਆਪਣੇ ਪੁੱਤ ਦੇ ਵਿਯੋਗ ਵਿੱਚ ਲਾਚਾਰ ਮਾਂ ਵੀ ਸਾਲ ਕੁ ਬਾਅਦ ਹੀ ਮਰ ਗਈ ਜਾਂ ਉਨ੍ਹਾਂ ਨੇ ਮਾਰ ਦਿੱਤੀਸਰਪੰਚ ਨੇ ਕਿਹਾ ਕਿ ਉਸ ਨੂੰ ਪੱਕਾ ਸ਼ੱਕ ਹੈ ਕਿ ਇਹ ਲਾਸ਼ ਅੰਬੇ ਦੀ ਹੈ ਕਿਉਂਕਿ ਜਿੱਥੇ ਨੀਹਾਂ ਪੁੱਟੀਆਂ ਜਾ ਰਹੀਆਂ ਸਨ, ਉੱਥੇ ਪਹਿਲਾਂ ਕੱਚਾ ਵਿਹੜਾ ਹੁੰਦਾ ਸੀ

ਜਦੋਂ ਨਾਮੋ ਤੇ ਸ਼ਾਮੋ ਨੂੰ ਪਕੜ ਕੇ ਥਾਣੇ ਲਿਆਂਦਾ ਗਿਆ ਤਾਂ ਉਨ੍ਹਾਂ ਨੂੰ ਯਕੀਨ ਨਾ ਆਵੇ ਕਿ ਨੌਂ ਦਸ ਸਾਲ ਪਹਿਲਾਂ ਦੱਬੀ ਭਰਾ ਦੀ ਲਾਸ਼ ਨੇ ਉਨ੍ਹਾਂ ਨੂੰ ਫਸਾ ਦਿੱਤਾ ਹੈਉਹ ਥੋੜ੍ਹੀ ਜਿਹੀ ਸਖਤੀ ਨਾਲ ਹੀ ਮੰਨ ਗਈਆਂ ਕਿ ਉਨ੍ਹਾਂ ਨੇ ਪਹਿਲਾਂ ਨੀਂਦ ਦੀਆਂ ਗੋਲੀਆਂ ਚਾਹ ਵਿੱਚ ਪਾ ਕੇ ਅੰਬੇ ਨੂੰ ਦਿੱਤੀਆਂ ਸਨ ਫਿਰ ਗੱਲ ਘੁੱਟ ਕੇ ਉਸਦੀ ਹੱਤਿਆ ਕਰ ਦਿੱਤੀਲਾਸ਼ ਨੂੰ ਦਬਾਉਣ ਦਾ ਕੰਮ ਜ਼ਮੀਨ ਦੇ ਲਾਲਚ ਵਿੱਚ ਉਨ੍ਹਾਂ ਦੇ ਪ੍ਰੇਮੀਆਂ ਨੇ ਕੀਤਾ ਸੀ ਜੋ ਉਨ੍ਹਾਂ ਦੇ ਮੌਜੂਦਾ ਪਤੀ ਸਨਪਿੰਡ ਦਾ ਕੋਈ ਬੰਦਾ ਗਵਾਹੀ ਦੇਣ ਲਈ ਤਿਆਰ ਨਾ ਹੋਇਆ, ਜਿਸ ਕਾਰਨ ਮੈਂ ਡੀ.ਐੱਨ.ਏ. ਟੈੱਸਟ ਕਰਾ ਕੇ ਕੇਸ ਤਿਆਰ ਕੀਤਾ, ਜਿਸਦੀ ਬਿਨਾ ’ਤੇ ਚਾਰਾਂ ਨੂੰ ਸੈਸ਼ਨ ਕੋਰਟ ਤੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Balraj S Sidhu

Balraj S Sidhu

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author