BalrajSidhu7ਇਸਦਾ ਅੱਖੀਂ ਡਿੱਠਾ ਹਾਲ ਸਿਰਫ ਇੱਕ ਵਿਅਕਤੀ, ਲਿਸਬਨ ਸ਼ਹਿਰ ...
(2 ਜੂਨ 2020)

 

ਗੁਰੂ ਅਰਜਨ ਦੇਵ ਜੀ ਸਿੱਖ ਧਰਮ ਦੇ ਪਹਿਲੇ ਸ਼ਹੀਦ ਸਨਉਨ੍ਹਾਂ ਦਾ ਜਨਮ 15 ਅਪਰੈਲ ਸੰਨ 1563 ਈਸਵੀ ਨੂੰ ਗੁਰੂ ਰਾਮ ਦਾਸ ਜੀ ਅਤੇ ਬੀਬੀ ਭਾਨੀ ਦੇ ਗ੍ਰਹਿ ਵਿਖੇ ਹੋਇਆ ਅਤੇ 30 ਮਈ 1606 ਵਾਲੇ ਦਿਨ 43 ਸਾਲ ਦੀ ਉਮਰ ਵਿੱਚ ਉਨ੍ਹਾਂ ਨੂੰ ਜਹਾਂਗੀਰ ਦੇ ਹੁਕਮ ਅਨੁਸਾਰ ਲਾਹੌਰ ਵਿਖੇ ਸ਼ਹੀਦ ਕਰ ਦਿੱਤਾ ਗਿਆਉਹ ਸੰਨ 1581 ਵਿੱਚ 18 ਸਾਲ ਦੀ ਉਮਰ ਵਿੱਚ ਗੁਰ ਗੱਦੀ ’ਤੇ ਬੈਠੇਆਪਣੇ ਗੁਰ ਗੱਦੀ ਕਾਲ ਦੌਰਾਨ ਗੁਰੂ ਸਾਹਿਬ ਨੇ ਸਿੱਖ ਧਰਮ ਦੇ ਫੈਲਾਅ ਵਾਸਤੇ ਅਨੇਕਾਂ ਮਹਾਨ ਕਾਰਜ ਸਰਅੰਜ਼ਾਮ ਦਿੱਤੇ ਜਿਨ੍ਹਾਂ ਵਿੱਚ ਧਰਮ ਪ੍ਰਚਾਰ ਤੋਂ ਇਲਾਵਾ ਹਰਿਮੰਦਰ ਸਾਹਿਬ ਦੀ ਉਸਾਰੀ, ਤਰਨ ਤਾਰਨ ਦੀ ਨੀਂਹ ਰੱਖਣੀ, ਕਰਤਾਰ ਪੁਰ ਦੀ ਨੀਂਹ ਰੱਖਣੀ, ਸੁਖਮਨੀ ਸਾਹਿਬ ਦੀ ਰਚਨਾ ਅਤੇ ਆਦਿ ਗ੍ਰੰਥ ਦੀ ਰਚਨਾ ਅਤੇ ਉਸ ਨੂੰ ਦਰਬਾਰ ਸਾਹਿਬ ਵਿਖੇ ਸੁਸ਼ੋਭਿਤ ਕਰਨਾ ਸ਼ਾਮਲ ਹੈ

ਗੁਰੂ ਸਾਹਿਬ ਦੀ ਸ਼ਹੀਦੀ ਬਾਰੇ ਇਤਿਹਾਸ ਅਤੇ ਸਾਖੀਆਂ ਅਨੁਸਾਰ ਕਈ ਕਾਰਨ ਦੱਸੇ ਜਾਂਦੇ ਹਨਸਿੱਖ ਰਵਾਇਤਾਂ ਅਨੁਸਾਰ ਸ਼ਹੀਦੀ ਦਾ ਸਭ ਤੋਂ ਵੱਡਾ ਕਾਰਨ ਚੰਦੂ ਸ਼ਾਹ ਦੇ ਹੰਕਾਰ ਨਾਲ ਭਰੇ ਕੌੜੇ ਬੋਲਾਂ ਕਾਰਨ ਗੁਰੂ ਹਰਗੋਬਿੰਦ ਸਾਹਿਬ ਵਾਸਤੇ ਆਇਆ ਉਸ ਦੀ ਲੜਕੀ ਦਾ ਰਿਸ਼ਤਾ ਗੁਰੂ ਸਾਹਿਬ ਵੱਲੋਂ ਅਪ੍ਰਵਾਨ ਕਰਨਾ ਸੀਚੰਦੂ ਸ਼ਾਹ ਬਾਰੇ ਸਿੱਖ ਵਿਦਵਾਨ ਖੁਸ਼ਵੰਤ ਸਿੰਘ ਨੇ ਮੁਗਲ ਦਰਬਾਰ ਅਤੇ ਲਾਹੌਰ ਦਰਬਾਰ ਦੇ ਰਿਕਾਰਡ ਵਿੱਚੋਂ ਕਾਫੀ ਪੁਣਛਾਣ ਕੀਤੀ ਪਰ 1606 ਵਿੱਚ ਲਾਹੌਰ ਜਾਂ ਦਿੱਲੀ ਵਿੱਚ ਇਸ ਨਾਮ ਦੇ ਕਿਸੇ ਦੀਵਾਨ ਜਾਂ ਵੱਡੇ ਅਫਸਰ ਦਾ ਕੋਈ ਵੇਰਵਾ ਨਹੀਂ ਮਿਲਦਾਹੋ ਸਕਦਾ ਹੈ ਕਿ ਉਹ ਕੋਈ ਅਮੀਰ ਵਪਾਰੀ ਜਾਂ ਛੋਟਾ ਮੋਟਾ ਮਾਲ ਮਹਿਕਮੇ ਦਾ ਅਫਸਰ ਹੋਵੇਇਹ ਸੰਭਵ ਨਹੀਂ ਕਿ ਅਜਿਹੇ ਛੋਟੇ ਅਫਸਰ ਦੀ ਜਹਾਂਗੀਰ ਜਾਂ ਸੂਬੇਦਾਰ ਲਾਹੌਰ ਤਕ ਪਹੁੰਚ ਹੋਵੇ ਤੇ ਉਸ ਦੀ ਨਿੱਜੀ ਰੰਜਿਸ਼ ਕਾਰਨ ਉਹ ਗੁਰੂ ਸਾਹਿਬ ਵਰਗੀ ਮੌਕੇ ਦੀ ਪ੍ਰਸਿੱਧ ਧਾਰਮਿਕ ਸ਼ਖਸੀਅਤ ਨੂੰ ਸ਼ਹੀਦ ਕਰ ਦੇਣਇਹ ਹੋ ਸਕਦਾ ਹੈ ਕਿ ਜਿਵੇਂ ਉਸ ਨੇ ਰਿਸ਼ਤੇ ਵੇਲੇ ਹੰਕਾਰ ਵਿੱਚ ਆ ਕੇ ਮਾੜੇ ਸ਼ਬਦ ਬੋਲੇ ਸਨ, ਉਹੋ ਜਿਹੇ ਹੀ ਗੁਰੂ ਸਾਹਿਬ ਦੀ ਸ਼ਹੀਦੀ ਵੇਲੇ ਬੋਲ ਦਿੱਤੇ ਹੋਣ ਕਿ ਇਹ ਕਰਤੂਤ ਮੈਂ ਜਹਾਂਗੀਰ ਨੂੰ ਕਹਿ ਕੇ ਕਰਵਾਈ ਹੈਅੱਜ ਵੀ ਅਜਿਹੇ ਸ਼ੇਖੀਖੋਰ ਇਨਸਾਨ ਮਿਲ ਜਾਂਦੇ ਹਨਇਸ ਤੋਂ ਇਲਾਵਾ ਇਹ ਵੀ ਵਰਨਣਯੋਗ ਹੈ ਕਿ ਭਾਈ ਗੁਰਦਾਸ ਜੀ ਪੰਜਵੇਂ ਪਾਤਸ਼ਾਹ ਦੇ ਸਮਕਾਲੀ ਸਨਉਨ੍ਹਾਂ ਨੇ ਗੁਰੂ ਸਾਹਿਬ ਦੀ ਸ਼ਹੀਦੀ ਬਾਰੇ ਲਿਖੇ ਆਪਣੇ ਸ਼ਬਦ, “ਰਹਿਦੇ ਗੁਰੁ ਦਰੀਆਉ ਵਿਚਿ ਮੀਨ ਕੁਲੀਨ ਹੇਤੁ ਨਿਰਬਾਣੀ॥ ਦਰਸਨੁ ਦੇਖਿ ਪਤੰਗ ਜਿਉਂ ਜੋਤੀ ਅੰਦਰਿ ਜੋਤਿ ਸਮਾਣੀ॥” ਵਿੱਚ ਚੰਦੂ ਬਾਰੇ ਕੋਈ ਵੇਰਵਾ ਨਹੀਂ ਦਿੱਤਾਇਸ ਤੋਂ ਸਾਫ ਜ਼ਾਹਰ ਹੈ ਕਿ ਚੰਦੂ ਦੀਆਂ ਸਾਜ਼ਿਸ਼ਾਂ ਗੁਰੂ ਸਾਹਿਬ ਦੀ ਸ਼ਹੀਦੀ ਦਾ ਮੁੱਖ ਕਾਰਨ ਨਹੀਂ ਸਨ

ਗੁਰੂ ਸਾਹਿਬ ਦੀ ਸ਼ਹੀਦੀ ਦਾ ਸਭ ਤੋਂ ਵੱਡਾ ਕਾਰਨ ਜਹਾਂਗੀਰ ਦਾ ਮੁਤੱਸਬੀ ਤਬੀਅਤ ਦਾ ਹੋਣਾ ਸੀਆਪਣੇ ਪਿਤਾ ਅਕਬਰ ਮਹਾਨ ਦੇ ਉਲਟ ਉਹ ਧਾਰਮਿਕ ਪੱਖੋਂ ਅਸਹਿਣਸ਼ੀਲ ਅਤੇ ਕੱਟੜਵਾਦੀ ਸੀਉਸ ਉੱਤੇ ਸ਼ੇਖ ਅਹਿਮਦ ਸਰਹੰਦੀ (ਜਿਸ ਦਾ ਮਜ਼ਾਰ ਰੋਜ਼ਾ ਸ਼ਰੀਫ, ਗੁਰਦਵਾਰਾ ਫਤਿਹਗੜ੍ਹ ਸਾਹਿਬ ਦੇ ਬਿਲਕੁਲ ਨਾਲ ਲੱਗਦਾ ਹੈ), ਵਰਗੇ ਕੱਟੜਪੰਥੀ ਮੁਲਾਣਿਆਂ ਦਾ ਬਹੁਤ ਪ੍ਰਭਾਵ ਸੀਸ਼ੇਖ ਸਰਹੰਦੀ ਭਾਰਤ ਵਿੱਚ ਅਕਬਰ ਦੇ ਚਲਾਏ ਦੀਨੇ ਇਲਾਹੀ ਧਰਮ ਦਾ ਸਭ ਤੋਂ ਵੱਡਾ ਆਲੋਚਕ ਸੀਗੁਰੂ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਉਸ ਨੇ ਜਹਾਂਗੀਰ ਨੂੰ ਇੱਕ ਪ੍ਰਸ਼ੰਸਾਮਈ ਚਿੱਠੀ ਲਿਖੀ ਕਿ ਅੱਜ ਤੁਸੀਂ ਆਪਣੇ ਬਾਪ ਦੀਆਂ ਕੀਤੀਆਂ ਦੀਨ ਵਿਰੋਧੀ ਗਲਤੀਆਂ ਨੂੰ ਸੁਧਾਰ ਲਿਆ ਹੈ

ਆਪਣੀ ਸਵੈ ਜੀਵਨੀ ਵਿੱਚ ਜਹਾਂਗੀਰ ਲਿਖਦਾ ਹੈ, “ਬਿਆਸ ਦਰਿਆ ਦੇ ਕੰਢੇ ਇੱਕ ਅਰਜਨ ਨਾਮ ਦਾ ਸਾਧ ਆਪਣੇ ਝੂਠ ਦੀ ਦੁਕਾਨ ਚਲਾ ਰਿਹਾ ਹੈਕਈ ਅੰਧ ਵਿਸ਼ਵਾਸੀ ਹਿੰਦੂ ਤੇ ਮੂਰਖ ਮੁਸਲਮਾਨ ਉਸ ਦੇ ਮੁਰੀਦ ਬਣ ਗਏ ਹਨਮੈਂ ਬਹੁਤ ਦਿਨਾਂ ਤੋਂ ਸੋਚ ਰਿਹਾ ਸੀ ਕਿ ਜਾਂ ਤਾਂ ਇਸ ਨੂੰ ਸੱਚੇ ਧਰਮ ਵਿੱਚ ਲੈ ਆਵਾਂ ਤੇ ਜਾਂ ਯਾਸਾ ਅਧੀਨ ਸਜ਼ਾ ਦੇਵਾਂ।” ਯਾਸਾ ਧਾਰਮਿਕ ਪੁਰਸ਼ਾਂ ਨੂੰ ਸ਼ਹੀਦ ਕਾਰਨ ਦਾ ਇੱਕ ਮੰਗੋਲ ਤਰੀਕਾ ਹੈ ਜਿਸ ਅਧੀਨ ਮਹਾਂਪੁਰਸ਼ ਦਾ ਖੂਨ ਪਾਪ ਲੱਗਣ ਦੇ ਡਰੋਂ ਧਰਤੀ ਉੱਪਰ ਨਹੀਂ ਡੁੱਲ੍ਹਣ ਦਿੱਤਾ ਜਾਂਦਾਇਹ ਅਧੀਨ ਮਕਤੂਲ ਦਾ ਕੋਈ ਅੰਗ ਨਹੀਂ ਵੱਢਿਆ ਜਾ ਸਕਦਾ ਬਲਕਿ ਪਾਣੀ ਵਿੱਚ ਉਬਾਲ ਕੇ, ਅੱਗ ਵਿੱਚ ਸਾੜ ਕੇ ਜਾਂ ਜਾਨਵਰ ਦੀ ਖੱਲ ਵਿੱਚ ਸਿਉਂ ਕੇ ਮਾਰਿਆ ਜਾਂਦਾ ਹੈਇਸੇ ਕਾਰਨ ਗੁਰੂ ਸਾਹਿਬ ਨੂੰ ਦੇਗ ਵਿੱਚ ਉਬਾਲਿਆ ਗਿਆ ਤੇ ਤੱਤੀ ਤਵੀ ’ਤੇ ਬਿਠਾ ਕੇ ਸੀਸ ਵਿੱਚ ਗਰਮ ਰੇਤ ਪਾਈ ਗਈਇਸ ਤੋਂ ਸਾਫ ਜ਼ਾਹਰ ਹੈ ਕਿ ਜਹਾਂਗੀਰ ਗੁਰੂ ਸਾਹਿਬ ਨੂੰ ਮੁਸਲਮਾਨ ਬਣਾਉਣ ਜਾਂ ਸ਼ਹੀਦ ਕਰਨ ਦਾ ਪਹਿਲਾਂ ਹੀ ਮਨਸੂਬਾ ਬਣਾਈ ਬੈਠਾ ਸੀ

ਗੁਰੂ ਸਾਹਿਬ ਦੀ ਸ਼ਹੀਦੀ ਦਾ ਤਤਕਾਲੀ ਕਾਰਨ ਜਹਾਂਗੀਰ ਦੇ ਵੱਡੇ ਲੜਕੇ ਖੁਸਰੋ ਮਿਰਜ਼ਾ ਦੀ ਬਗਾਵਤ ਬਣਿਆਜਹਾਂਗੀਰ ਦੀਆਂ ਭੈੜੀਆਂ ਆਦਤਾਂ ਅਤੇ ਅਨੇਕਾਂ ਬਗਾਵਤਾਂ ਕਾਰਨ ਅਕਬਰ ਉਸ ਤੋਂ ਬਹੁਤ ਨਰਾਜ਼ ਸੀਉਸ ਨੇ ਇੱਕ ਵਾਰ ਤਾਂ ਜਹਾਂਗੀਰ ਦੀ ਜਗ੍ਹਾ ਖੁਸਰੋ ਨੂੰ ਬਾਦਸ਼ਾਹ ਬਣਾਉਣ ਦਾ ਫੈਸਲਾ ਕਰ ਲਿਆ ਸੀਪਰ ਬਦਕਿਮਸਤੀ ਨੂੰ ਸੰਨ 1605 ਵਿੱਚ ਅਕਬਰ ਦੀ ਹੋਈ ਅਚਾਨਕ ਮੌਤ ਕਾਰਨ ਜਹਾਂਗੀਰ ਬਾਦਸ਼ਾਹ ਬਣ ਗਿਆਪਰ ਖੁਸਰੋ ਗੱਦੀ ’ਤੇ ਆਪਣਾ ਹੱਕ ਸਮਝਦਾ ਸੀਉਸ ਨੇ 6 ਅਪਰੈਲ 1606 ਨੂੰ ਬਗਾਵਤ ਕਰ ਦਿੱਤੀ ਤੇ 8000 ਸੈਨਿਕਾਂ ਦੇ ਦਸਤੇ ਨਾਲ ਲਾਹੌਰ ’ਤੇ ਕਬਜ਼ਾ ਕਰਨ ਲਈ ਚੱਲ ਪਿਆਰਸਤੇ ਵਿੱਚ ਗੋਇੰਦਵਾਲ ਦੇ ਸਥਾਨ ’ਤੇ ਉਸ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਤੇ ਜਿੱਤ ਦਾ ਅਸ਼ੀਰਵਾਦ ਮੰਗਿਆਗੁਰੂ ਸਾਹਿਬ ਨੇ ਗੁਰੂ ਘਰ ਦੀ ਪਰੰਪਰਾ ਮੁਤਾਬਕ ਉਸ ਦਾ ਸਵਾਗਤ ਕੀਤਾ ਤੇ ਉਹ ਲਾਹੌਰ ਨੂੰ ਕੂਚ ਕਰ ਗਿਆਉਸ ਨੇ ਲਾਹੌਰ ਨੂੰ ਘੇਰਾ ਪਾ ਲਿਆ ਪਰ ਕਬਜ਼ਾ ਨਾ ਕਰ ਸਕਿਆ ਤੇ ਐਨੇ ਨੂੰ ਜਹਾਂਗੀਰ ਦੀ ਕਮਾਂਡ ਹੇਠ ਮੁਗਲ ਫੌਜ ਪਹੁੰਚ ਗਈਭੈਰੋਵਾਲ ਦੀ ਜੰਗ ਵਿੱਚ ਖੁਸਰੋ ਹਾਰ ਗਿਆ ਤੇ ਉਸ ਨੂੰ ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ ਗਿਆਖੁਸਰੋ ਦੇ ਸਾਥੀਆਂ ਨੂੰ ਚਾਂਦਨੀ ਚੌਂਕ ਬਜ਼ਾਰ ਵਿੱਚ ਸੂਲੀ ’ਤੇ ਟੰਗ ਦਿੱਤਾ ਗਿਆ ਤੇ ਖੁਸਰੋ ਨੂੰ ਪਲਕਾਂ ਸਿਉਂ ਕੇ ਕੈਦ ਵਿੱਚ ਸੁੱਟ ਦਿੱਤਾ ਗਿਆ ਜਿੱਥੇ 1622 ਵਿੱਚ ਉਸ ਦੀ ਮੌਤ ਹੋ ਗਈ

ਜਦੋਂ ਖੁਸਰੋ ਅਤੇ ਗੁਰੂ ਸਾਹਿਬ ਦੀ ਮੁਲਾਕਾਤ ਬਾਰੇ ਖਬਰ ਦਿੱਲੀ ਪਹੁੰਚੀ ਤਾਂ ਪਹਿਲਾਂ ਹੀ ਮੌਕੇ ਦੀ ਭਾਲ ਵਿੱਚ ਬੈਠੇ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਜਾਰੀ ਕਰ ਦਿੱਤਾਗੁਰੂ ਸਾਹਿਬ ਸਾਹਮਣੇ ਜਾਨ ਬਚਾਉਣ ਲਈ ਮੁਸਲਮਾਨ ਬਣਨ, ਦੋ ਲੱਖ ਜੁਰਮਾਨਾ ਭਰਨ ਅਤੇ ਆਦਿ ਗ੍ਰੰਥ ਵਿੱਚ ਜਹਾਂਗੀਰ ਦੀ ਮਰਜ਼ੀ ਮੁਤਾਬਕ ਸੋਧ ਕਰਨ ਦੀ ਤਜ਼ਵੀਜ ਰੱਖੀ ਗਈਗੁਰੂ ਸਾਹਿਬ ਨੇ ਸਾਰੀਆਂ ਸ਼ਰਤਾਂ ਤੋਂ ਇਨਕਾਰ ਕਰ ਦਿੱਤਾ ਅਤੇ ਸ਼ਹੀਦੀ ਗਲੇ ਲਗਾਉਣ ਨੂੰ ਤਰਜੀਹ ਦਿੱਤੀਸਾਈਂ ਮੀਆਂ ਮੀਰ ਨੇ ਗੁਰੂ ਸਾਹਿਬ ਨੂੰ ਬਚਾਉਣ ਦੀ ਬਹੁਤ ਵਾਹ ਲਗਾਈ ਪਰ ਸਫਲ ਨਾ ਹੋ ਸਕਿਆਭਾਰੀ ਤਸੀਹੇ ਦੇ ਕੇ 30 ਮਈ 1606 ਵਾਲੇ ਦਿਨ ਗੁਰੂ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਗਿਆ

ਗੁਰੂ ਸਾਹਿਬ ਦੀ ਸ਼ਹੀਦੀ ਬਾਰੇ ਕਿਸੇ ਸਮਕਾਲੀ ਹਿੰਦੂ ਜਾਂ ਮੁਸਲਿਮ ਇਤਿਹਾਸਕਾਰ ਨੇ ਲਿਖਤੀ ਵਰਣਨ ਨਹੀਂ ਕੀਤਾਮੁਹੰਮਦ ਲਤੀਫ, ਕਨਿੰਘਮ, ਮੈਕਾਲਿਫ ਜਾਂ ਸਿੱਖ ਇਤਿਹਾਸਕਾਰਾਂ ਵੱਲੋਂ ਇਸ ਸਬੰਧੀ ਜੋ ਲਿਖਿਆ ਗਿਆ ਹੈ, ਉਹ ਦੋ ਢਾਈ ਸੌ ਸਾਲ ਬਾਅਦ ਸੁਣੀਆਂ ਸੁਣਾਈਆਂ ਗੱਲਾਂ ’ਤੇ ਅਧਾਰਿਤ ਹੈ ਇਸਦਾ ਅੱਖੀਂ ਡਿੱਠਾ ਹਾਲ ਸਿਰਫ ਇੱਕ ਵਿਅਕਤੀ, ਲਿਸਬਨ ਸ਼ਹਿਰ (ਪੁਰਤਗਾਲ) ਦੇ ਰਹਿਣ ਵਾਲੇ ਈਸਾਈ ਪਾਦਰੀ ਜੇਰੋਮ ਜ਼ੈਵੀਅਰ (1549-1617 ਈਸਵੀ) ਨੇ ਲਿਖਿਆ ਹੈਉਸ ਵਕਤ ਉਹ ਪੁਰਤਗਾਲ ਅਤੇ ਗੋਆ ਦੇ ਮੁੱਖ ਚਰਚ ਵੱਲੋਂ ਧਰਮ ਪ੍ਰਚਾਰ ਦੇ ਮਿਸ਼ਨ ਅਧੀਨ ਲਾਹੌਰ ਵਿੱਚ ਹਾਜ਼ਰ ਸੀਉਸ ਨੇ ਗੁਰੂ ਸਾਹਿਬ ਨੂੰ ਦਿੱਤੇ ਜਾਣ ਵਾਲੇ ਤਸੀਹੇ ਆਪਣੀ ਅੱਖੀਂ ਵੇਖੇ ਸਨਉਹ ਲਿਖਦਾ ਹੈ ਕਿ ਲਾਹੌਰ ਦੇ ਸਿੱਖਾਂ ਨੇ ਤਵਾਨ ਭਰ ਕੇ ਗੁਰੂ ਸਾਹਿਬ ਨੂੰ ਬਚਾਉਣ ਦਾ ਯਤਨ ਕੀਤਾ ਪਰ ਸਫਲ ਨਾ ਹੋ ਸਕੇਉਸ ਨੇ ਲਿਬਸਨ ਚਰਚ ਨੂੰ ਲਿਖੀ ਆਪਣੀ ਚਿੱਠੀ ਵਿੱਚ ਗੁਰੂ ਸਾਹਿਬ ਨੂੰ ਦਿੱਤੇ ਗਏ ਤਸੀਹਿਆਂ ਅਤੇ ਜਿਸ ਸਬਰ ਅਤੇ ਸ਼ਹਿਣਸ਼ੀਲਤਾ ਨਾਲ ਗੁਰੂ ਸਾਹਿਬ ਨੇ ਇਸ ਜ਼ੁਲਮ ਦਾ ਸਾਹਮਣਾ ਕੀਤਾ, ਸੰਬੰਧੀ ਬਹੁਤ ਹੀ ਪ੍ਰਸ਼ੰਸਾਮਈ ਤਰੀਕੇ ਨਾਲ ਵੇਰਵਾ ਦਿੱਤਾ ਹੈਇਹ ਗੁਰੂ ਸਾਹਿਬ ਦੀ ਸ਼ਹੀਦੀ ਦਾ ਇੱਕੋ ਇੱਕ ਅਤੇ ਸਟੀਕ ਅੱਖੀਂ ਡਿੱਠਾ ਵਰਣਨ ਹੈਗੁਰੂ ਸਾਹਿਬ ਦੀ ਸ਼ਹੀਦੀ ਵਾਲੇ ਅਸਥਾਨ ’ਤੇ ਗੁਰਦਵਾਰਾ ਡੇਰਾ ਸਾਹਿਬ ਬਣਿਆ ਹੋਇਆ ਹੈ ਜਿਸ ਦੀ ਉਸਾਰੀ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਸੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2171) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author