BalrajSidhu7ਜਦੋਂ ਉਹ ਕਰਦਾ ਹੈ ਤਾਂ ਇਹ ਸਮਝਦਾ ਹੈ ਕਿ ਉਸ ਨੂੰ ਕੋਈ ਨਹੀਂ ਵੇਖ ਰਿਹਾ ਤੇ ਉਸ ਨੇ ਕਦੇ ਵੀ ...
(28 ਅਪਰੈਲ 2018)

 

ਭਾਰਤ ਵਿੱਚ ਰੋਜ਼ਾਨਾ ਹੀ ਕਿਸੇ ਨਾ ਕਿਸੇ ਅਣਮਨੁੱਖੀ ਭਿਆਨਕ ਦੀ ਖਬਰ ਆ ਜਾਂਦੀ ਹੈ। ਕਤਲ, ਬਲਾਤਕਾਰ, ਗੋਲਾਬਾਰੀ, ਗੈਂਗਸਟਰਾਂ, ਚੋਰੀ-ਡਾਕਿਆਂ, ਲੁੱਟ ਖੋਹਾਂ ਅਤੇ ਦੰਗਿਆਂ ਬਾਰੇ ਖਬਰਾਂ ਮੀਡੀਆ ਦੀਆਂ ਸੁਰਖੀਆਂ ਬਣੀਆਂ ਰਹਿੰਦੀਆਂ ਹਨ। ਅੱਜ ਕਲ੍ਹ ਛੋਟੀਆਂ ਬੱਚੀਆਂ ਨਾਲ ਬਲਾਤਕਾਰ ਕਰ ਕੇ ਕਤਲ ਕਰ ਦੇਣ ਵਾਲੀਆਂ ਅਨੇਕਾਂ ਵਾਰਦਾਤਾਂ ਹੋ ਰਹੀਆਂ ਹਨ। ਆਸਿਫਾ ਵਰਗੀਆਂ ਅਨੇਕਾਂ ਮਾਸੂਮ ਬੱਚੀਆਂ ਇਸ ਦੀ ਬਲੀ ਚੜ੍ਹ ਗਈਆਂ ਹਨ। ਇਸ ਦੇ ਬਾਵਜੂਦ ਕਿ ਦੀ ਆਖਰੀ ਮੰਜ਼ਲ ਕਾਲ ਕੋਠੜੀ ਜਾਂ ਫਾਂਸੀ ਦਾ ਫੰਦਾ ਹੈ, ਲੋਕ ਕਿਉਂ ਨਹੀਂ ਹਟਦੇ ਅਜਿਹੀਆਂ ਗਲੀਜ਼ ਕਰਤੂਤਾਂ ਕਰਨ ਤੋਂ? ਭਾਰਤ ਅਤੇ ਪੱਛਮੀ ਦੇਸ਼ਾਂ ਵਿੱਚ ਲੋਕ ਰਾਜ ਹੈ। ਇੱਥੇ ਅਪਰਾਧੀਆਂ ਨਾਲ ਵੀ ਮਨੁੱਖੀ ਵਿਹਾਰ ਕੀਤਾ ਜਾਂਦਾ ਹੈ। ਕਿਹਾ ਜਾ ਸਕਦਾ ਹੈ ਕਿ ਇੱਥੇ ਇਸੇ ਕਾਰਨ ਮੁਜਰਿਮ ਜੇਲ੍ਹਾਂ ਤੋਂ ਨਹੀਂ ਡਰਦੇ। ਪਰ ਅਰਬ ਦੇਸ਼ਾਂ ਵਿੱਚ ਤਾਂ ਸੰਗੀਨ ਅਪਰਾਧਾਂ ਕਰਨ ਵਾਲੇ ਨੂੰ ਸ਼ਰੇਆਮ ਗੋਲੀ ਮਾਰ ਕੇ ਜਾਂ ਕਰੇਨ ਨਾਲ ਟੰਗ ਕੇ ਫਾਂਸੀ ਦਿੱਤੀ ਜਾਂਦੀ ਹੈ ਤੇ ਕੋੜੇ ਮਾਰੇ ਜਾਂਦੇ ਹਨ। ਉੱਥੇ ਕਿਹੜਾ ਫਿਰ ਕਤਲ-ਬਲਾਤਕਾਰ ਨਹੀਂ ਹੁੰਦੇ? ਸਿੰਗਾਪੁਰ, ਮਲੇਸ਼ੀਆ ਅਤੇ ਫਿਲਪੀਨਜ਼ ਆਦਿ ਦੇਸ਼ਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ। ਪਰ ਲੋਕ ਉੱਥੇ ਕਿਹੜਾ ਹਟਦੇ ਹਨ। ਦੁਬਈ ਵਿੱਚ ਸ਼ਰਾਬ ’ਤੇ ਪਾਬੰਦੀ ਹੈ ਪਰ ਆਪਣੇ ਭਾਈਬੰਦਾਂ ਦੇ ਸ਼ਰਾਬ ਸਮੇਤ ਪਕੜੇ ਜਾਣ ਦੀਆਂ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਹੀ ਰਹਿੰਦੀਆਂ ਹਨ।

ਅਜਿਹੀਆਂ ਹੌਲਨਾਕ ਸਜ਼ਾਵਾਂ ਦੇ ਬਾਵਜੂਦ ਹੋਣ ਦੇ ਕਈ ਕਾਰਨ ਹਨ। ਸਭ ਤੋਂ ਵੱਡਾ ਕਾਰਨ ਹੈ ਅਤੇ ਮੁਜਰਿਮ ਨੂੰ ਮਿਲਣ ਵਾਲੀ ਪ੍ਰਸਿੱਧੀ (ਬਦਨਾਮੀ)। ਜਦੋਂ ਲੋਕ ਮੁਜਰਿਮ ਕੋਲੋਂ ਡਰਦੇ ਹਨ ਤੇ ਉਸ ਨੂੰ ਝੁਕ ਝੁਕ ਕੇ ਸਲਾਮਾਂ ਮਾਰਦੇ ਹਨ ਤਾਂ ਉਸ ਨੂੰ ਅਪਾਰ ਦਿਮਾਗੀ ਸਕੂਨ ਅਤੇ ਇੱਕ ਤਾਕਤ ਦਾ ਅਹਿਸਾਸ ਪ੍ਰਾਪਤ ਹੁੰਦਾ ਹੈ। ਆਮ ਤੌਰ ’ਤੇ ਹਰ ਸ਼ਰੀਫ ਇਨਸਾਨ ਬਦਮਾਸ਼ ਦੇ ਮੂੰਹ ਲੱਗਣ ਤੋਂ ਡਰਦਾ ਹੈ। ਕਿਸੇ ਵੀ ਬਦਮਾਸ਼ ਦਾ ਜਦੋਂ ਨਾਮ ਚੱਲਣ ਲੱਗ ਜਾਂਦਾ ਹੈ ਤਾਂ ਉਹ ਆਪਣੇ ਆਪ ਨੂੰ ਇੱਕ ਖਾਸ ਇਲਾਕੇ ਜਾਂ ਸਮਾਜ ਦਾ ਮਾਲਕ ਸਮਝਣ ਲੱਗ ਜਾਂਦਾ ਹੈ। ਜਦੋਂ ਬਦਮਾਸ਼ ਕਿਸੇ ਬਜ਼ਾਰ ਜਾਂ ਇਲਾਕੇ ਵਿੱਚੋਂ ਲੰਘਦਾ ਹੈ ਤਾਂ ਲੋਕ ਉਸ ਨੂੰ ਵੇਖ ਕੇ ਰਾਹ ਛੱਡ ਦਿੰਦੇ ਹਨ। ਇਸ ਵਰਤਾਰੇ ਕਾਰਨ ਹੋਰ ਮਾੜੇ ਲੋਕਾਂ ਨੂੰ ਵੀ ਕਰਨ ਲਈ ਉਤਸ਼ਾਹ ਮਿਲਦਾ ਹੈ।

ਪੈਸਾ, ਜਾਇਦਾਦ, ਪਿਆਰ, ਸੈਕਸ, ਸੁਭਾਅ, ਹਾਲਾਤ, ਘਰੇਲੂ ਵਾਤਾਵਰਣ ਆਦਿ ਕਿਸੇ ਦੇ ਮੁਜਰਿਮ ਬਣਨ ਵਿੱਚ ਵੱਡਾ ਰੋਲ ਅਦਾ ਕਰਦੇ ਹਨ। ਕਈ ਬੰਦੇ ਬਚਪਨ ਤੋਂ ਹੀ ਗੁੱਸੇਖੋਰ ਅਤੇ ਬਦਮਾਸ਼ ਸੁਭਾਅ ਦੇ ਮਾਲਕ ਹੁੰਦੇ ਹਨ। ਅਜਿਹੀਆਂ ਸੈਂਕੜੇ ਮਿਸਾਲਾਂ ਹਨ ਕਿ ਚੰਗੇ ਭਲੇ ਖਾਂਦੇ ਪੀਂਦੇ ਘਰਾਂ ਦੇ ਬੱਚੇ ਦੀ ਦੁਨੀਆਂ ਵਿੱਚ ਕੁੱਦੇ ਹਨ। ਭਾਰਤ ਦਾ ਸਭ ਤੋਂ ਵੱਧ ਲੋੜੀਂਦਾ ਮੁਜਰਿਮ ਦਾਊਦ ਇਬਰਾਹੀਮ ਪੁਲਿਸ ਹਵਾਲਦਾਰ ਦਾ ਲੜਕਾ ਸੀ। ਉਸ ਨੂੰ ਛੱਤ ਅਤੇ ਰੋਟੀ ਦੀ ਕੋਈ ਤੋਟ ਨਹੀਂ ਸੀ। ਕਿਉਂਕਿ ਉਹ ਬੇਅੰਤ ਮਸ਼ਹੂਰੀ, ਤਾਕਤ ਅਤੇ ਪੈਸੇ ਦਾ ਭੁੱਖਾ ਸੀ, ਇਸ ਲਈ ਦੀ ਦੁਨੀਆਂ ਵਿੱਚ ਆ ਗਿਆ। ਪੰਜਾਬ ਦੇ ਜ਼ਿਆਦਾਤਰ ਗੈਂਗਸਟਰ ਵੀ ਖਾਂਦੇ ਪੀਂਦੇ ਘਰਾਂ ਨਾਲ ਸਬੰਧ ਰੱਖਦੇ ਹਨ। ਕੋਈ ਜ਼ਮੀਨ ਜਾਇਦਾਦ ਵਾਲਾ ਹੈ ਤੇ ਕੋਈ ਕੌਮੀ ਪੱਧਰ ਦਾ ਖਿਡਾਰੀ। ਬਰਨਾਲੇ ਜ਼ਿਲ੍ਹੇ ਦਾ ਇੱਕ ਗੈਂਗਸਟਰ ਬਦਮਾਸ਼ੀ ਦੇ ਸਿਰ ’ਤੇ ਹੀ ਆਪਣੀ ਸਿਆਸਤ ਦੀ ਦੁਕਾਨ ਚਲਾ ਰਿਹਾ ਹੈ। ਉਹ ਜੇਲ੍ਹ ਵਿੱਚੋਂ ਹੀ ਇੱਕ ਸ਼ਹਿਰ ਦੀ ਨਗਰ ਪੰਚਾਇਤ ’ਤੇ ਕਬਜ਼ਾ ਜਮਾਈ ਬੈਠਾ ਹੈ। ਹੁਣ ਵੀ ਸ਼ਾਇਦ ਉਸੇ ਦੇ ਪਰਿਵਾਰ ਦਾ ਕੋਈ ਮੈਂਬਰ ਕਮੇਟੀ ਦਾ ਪ੍ਰਧਾਨ ਹੈ। ਉਸ ’ਤੇ ਦਰਜ਼ਨਾਂ ਮੁਕੱਦਮੇ ਲੜਾਈਆਂ, ਫਿਰੌਤੀਆਂ ਉਗਰਾਹੁਣ ਅਤੇ ਧਮਕੀਆਂ ਦੇਣ ਦੇ ਦਰਜ਼ ਹਨ, ਪਰ ਮਾੜੇ ਸੁਭਾਅ ਕਾਰਨ ਉਹ ਆਪਣੀਆਂ ਹਰਕਤਾਂ ਤੋਂ ਨਹੀਂ ਹਟਦਾ। ਇਕੱਲਾ ਉਹ ਹੀ ਨਹੀਂ, ਇੱਕਾ ਦੁੱਕਾ ਨੂੰ ਛੱਡ ਕੇ ਕੋਈ ਵੀ ਬਦਮਾਸ਼ ਬਗੈਰ ਸਖਤੀ ਕੀਤੇ ਬਦਮਾਸ਼ੀ ਨਹੀਂ ਛੱਡਦਾ। ਯੂ.ਪੀ. ਦੀ ਮਿਸਾਲ ਸਭ ਦੇ ਸਾਹਮਣੇ ਹੈ। ਉੱਥੇ ਪੁਲਿਸ ਦੀ ਸਖਤੀ ਜਾਂ ਕਹਿ ਲਉ ਮੁਕਾਬਲੇ ਵਿੱਚ ਮਾਰੇ ਜਾਣ ਦੇ ਡਰ ਕਾਰਨ ਬਦਮਾਸ਼ ਧੜਾ ਧੜ ਆਤਮ ਸਮਰਪਣ ਕਰ ਰਹੇ ਹਨ।

ਕਈ ਵਿਅਕਤੀ ਅਜਿਹੇ ਮਾਹੌਲ ਜਾਂ ਸਮਾਜ ਵਿੱਚ ਪੈਦਾ ਹੁੰਦੇ ਹਨ ਕਿ ਉਹਨਾਂ ਕੋਲ ਮੁਜਰਿਮ ਬਣਨ ਤੋਂ ਇਲਾਵਾ ਕੋਈ ਚਾਰਾ ਨਹੀਂ ਹੁੰਦਾ। ਭਾਰਤ ਵਿੱਚ ਕਈ ਅਜਿਹੇ ਅਪਰਾਧੀ ਕਬੀਲੇ ਹਨ ਜਿਹਨਾਂ ਦੀਆਂ ਔਰਤਾਂ ਗਰਭਵਤੀ ਹੋਣ ’ਤੇ ਜੇਲ੍ਹ ਜਾਣ ਦੀ ਕੋਸ਼ਿਸ਼ ਕਰਦੀਆਂ ਹਨ। ਇੱਕ ਤਾਂ ਬੱਚਾ ਸਰਕਾਰੀ ਹਸਪਤਾਲ ਵਿੱਚ ਮੁਫਤ ਪੈਦਾ ਹੋ ਜਾਂਦਾ ਹੈ ਤੇ ਨਾਲ ਹੀ ਉਸ ਨੂੰ ਜੰਮਦੇ ਸਾਰ ਬਦਮਾਸ਼ ਬਣਨ ਦੀ ਗੁੜ੍ਹਤੀ ਮਿਲ ਜਾਂਦੀ ਹੈ। ਉਹਨਾਂ ਵਿੱਚ ਮੰਨਿਆਂ ਜਾਂਦਾ ਹੈ ਜੇਲ੍ਹ ਵਿੱਚ ਪੈਦਾ ਹੋਣ ਵਾਲ ਬੱਚਾ ਪੱਕਾ ਬਦਮਾਸ਼ ਹੀ ਬਣੇਗਾ। ਮੱਧ ਭਾਰਤ ਦੇ ਕੰਜਰ ਅਤੇ ਪਾਰਦੀ ਕਬੀਲੇ ਅਤੇ ਪੰਜਾਬ ਵਿੱਚ ਸਮੇਂ ਸਮੇਂ ’ਤੇ ਹਮਲਾ ਕਰਨ ਵਾਲੇ ਕਾਲਾ ਕੱਛਾ ਗੈਂਗ ਇਸ ਦੀ ਸਭ ਤੋਂ ਵੱਡੀ ਮਿਸਾਲ ਹਨ। ਪੰਜਾਬ ਵਿੱਚ ਵੀ ਸਮਾਜ ਦੇ ਕੁਝ ਖਾਸ ਵਰਗ ਭੁੱਕੀ, ਚਿੱਟਾ ਅਤੇ ਦੇਸੀ ਸ਼ਰਾਬ ਵੇਚਣ ਲਈ ਬਦਨਾਮ ਹਨ। ਇੱਕ ਵਿਅਕਤੀ ’ਤੇ 50-50 ਮੁਕੱਦਮੇ ਦਰਜ਼ ਹਨ ਪਰ ਉਹ ਇਸ ਕੰਮ ਤੋਂ ਨਹੀਂ ਹਟਦੇ। ਉਹ ਸ਼ਰੇਆਮ ਕਹਿੰਦੇ ਹਨ ਕਿ ਨਸ਼ਾ ਵੇਚਣ ਦਾ ਮੁਕੱਦਮਾ ਹੈ ਤੇ ਨਸ਼ੇ ਵੇਚ ਕੇ ਹੀ ਵਕੀਲ ਨੂੰ ਫੀਸ ਦੇਣੀ ਹੈ। ਉਹਨਾਂ ਦੇ ਬੱਚੇ ਅਤੇ ਔਰਤਾਂ ਵੀ ਇਹੀ ਕੰਮ ਕਰਦੀਆਂ ਹਨ। ਇਹਨਾਂ ਸਮਾਜਾਂ ਵਿੱਚ ਬਚਪਨ ਤੋਂ ਹੀ ਦੀ ਟਰੇਨਿੰਗ ਦਿੱਤੀ ਜਾਂਦੀ ਹੈ। ਕਾਲੇ ਕੱਛਿਆਂ ਵਾਲੇ ਜਿਸ ਘਰ ਨੂੰ ਲੁੱਟਦੇ ਹਨ, ਉਸ ਸਾਰੇ ਪਰਿਵਾਰ ਦਾ ਡੰਡਿਆਂ ਨਾਲ ਸਿਰ ਫੇਹ ਦਿੰਦੇ ਹਨ। ਉਹਨਾਂ ਨੂੰ ਬਚਪਨ ਵਿੱਚ ਹੀ ਇਹ ਸਿਖਾਇਆ ਜਾਂਦਾ ਹੈ ਕਿ ਕਿਸੇ ਨੂੰ ਜ਼ਿੰਦਾ ਛੱਡ ਕੇ ਨਹੀਂ ਜਾਣਾ।

ਕਈ ਲੋਕ ਜਾਇਦਾਦ ਅਤੇ ਜਲਦੀ ਅਮੀਰ ਬਣਨ ਦੇ ਲਾਲਚ ਵਿੱਚ ਦੀ ਰਾਹ ’ਤੇ ਚੱਲ ਪੈਂਦੇ ਹਨ। ਹਰਿਆਣੇ ਦੇ ਇੱਕ ਸਾਬਕਾ ਐੱਮ.ਐੱਲ.ਏ. ਰੇਲੂ ਰਾਮ ਦੀ ਬੇਟੀ ਸੋਨੀਆਂ ਨੇ ਆਪਣੇ ਪਤੀ ਸੰਜੀਵ ਕੁਮਾਰ ਨਾਲ ਰਲ ਕੇ 23 ਅਗਸਤ 2001 ਨੂੰ ਰੇਲੂ ਰਾਮ ਸਮੇਤ ਪਰਿਵਾਰ ਦੇ ਸੱਤ ਜੀਆਂ ਨੂੰ ਜ਼ਮੀਨ ਦੇ ਲਾਲਚ ਵਿੱਚ ਕਤਲ ਕਰ ਦਿੱਤਾ ਸੀ। ਉਸ ਨੇ ਮਾਰਨ ਲੱਗਿਆਂ ਮਾਂ ਬਾਪ, ਸਕੇ ਭਰਾਵਾਂ ਅਤੇ ਮਾਸੂਮ ਭਤੀਜੇ ਭਤੀਜੀਆਂ ’ਤੇ ਵੀ ਰਹਿਮ ਨਹੀਂ ਸੀ ਕੀਤਾ। ਹੁਣ ਉਹ ਜੇਲ੍ਹ ਵਿੱਚ ਸੜ ਰਹੀ ਹੈ। ਪੰਜਾਬ ਵਿੱਚ ਜਾਇਦਾਦ ਪਿੱਛੇ ਕਰਨ ਵਾਲਿਆਂ ਦੀ ਲਿਸਟ ਬਹੁਤ ਲੰਬੀ ਹੈ। ਹਰ ਸਾਲ ਜ਼ਮੀਨ ਦੀ ਖਾਤਰ ਸੈਂਕੜੇ ਲੜਾਈਆਂ ਹੁੰਦੀਆਂ ਹਨ ਤੇ ਦਰਜ਼ਨਾਂ ਕਤਲ ਹੁੰਦੇ ਹਨ। ਕਚਹਿਰੀਆਂ ਅਜਿਹੇ ਕੇਸਾਂ ਨਾਲ ਭਰੀਆਂ ਪਈਆਂ ਹਨ। ਪੰਜਾਬੀਆਂ ਨੂੰ ਜ਼ਮੀਨ ਨਾਲ ਵੈਸੇ ਹੀ ਕੁਝ ਜ਼ਿਆਦਾ ਮੋਹ ਹੈ। ਦੋ ਇੰਚ ਵੱਟ ਵੱਢਣ ਪਿੱਛੇ ਕਤਲ ਹੋ ਜਾਂਦੇ ਹਨ। ਪੰਜ ਹਜ਼ਾਰ ਦੀ ਜ਼ਮੀਨ ਦੇ ਝਗੜੇ ਪਿੱਛੇ ਲੱਖਾਂ ਰੁਪਈਆ ਫੂਕ ਬੈਠਦੇ ਹਨ। ਪੰਜਾਬੀ ਗਾਇਕ ਵੀ “ਚੱਕ ਲਉ ਰਿਵਾਲਵਰ ਰਫਲਾਂ ਕਿ ਕਬਜ਼ਾ ਲੈਣਾ ਹੈ” ਵਰਗੇ ਗਾਣੇ ਗਾ ਕੇ ਲੋਕਾਂ ਨੂੰ ਪੁੱਠੇ ਪਾਸੇ ਤੋਰਦੇ ਹਨ। ਪੰਜਾਬ ਦੇ ਨਸ਼ੇ ਦੇ ਵਪਾਰੀ ਜਲਦੀ ਅਮੀਰ ਬਣਨ ਦੇ ਲਾਲਚ ਵਿੱਚ ਹੀ ਲੋਕਾਂ ਦੇ ਬੱਚਿਆਂ ਨੂੰ ਨਸ਼ੇ ਲਗਾਉਣ ਦਾ ਪਾਪ ਕਰ ਰਹੇ ਹਨ।

ਕਈ ਲੋਕ ਦਿਮਾਗੀ ਤੌਰ ’ਤੇ ਬਿਮਾਰ ਹੁੰਦੇ ਹਨ। ਉਹਨਾਂ ਨੂੰ ਘਿਣਾਉਣੇ ਕਰ ਕੇ ਖੁਸ਼ੀ ਪ੍ਰਾਪਤ ਹੁੰਦੀ ਹੈ। ਆਸਿਫਾ ਵਰਗੀਆਂ ਛੋਟੀਆਂ ਬੱਚੀਆਂ ਨਾਲ ਕੋਈ ਸਧਾਰਨ ਵਿਅਕਤੀ ਕੁਕਰਮ ਕਰਨ ਬਾਰੇ ਸੋਚ ਵੀ ਨਹੀਂ ਸਕਦਾ। ਅਜਿਹਾ ਕੰਮ ਉਹੀ ਵਿਅਕਤੀ ਕਰ ਸਕਦਾ ਹੈ ਜਿਸ ਦਾ ਮਾਨਸਿਕ ਸੰਤੁਲਨ ਖਰਾਬ ਹੈ। ਇੱਜ਼ਤਦਾਰ ਵਿਅਕਤੀ ਕਿਸੇ ਔਰਤ ਵਾਲ ਝਾਕਣ ਲੱਗਿਆਂ ਵੀ ਸੌ ਵਾਰ ਸੋਚਦਾ ਹੈ ਕਿ ਕਿਤੇ ਬੇਇੱਜ਼ਤੀ ਨਾ ਹੋ ਜਾਵੇ। ਪਰ ਅਜਿਹੇ ਪੱਥਰ ਦਿਲ ਅਤੇ ਵਿਕਰਤ ਵਿਅਕਤੀ ਬਲਾਤਕਾਰ ਕਰਨ ਲੱਗਿਆਂ ਔਰਤ ਦੀ ਉਮਰ ਵੀ ਨਹੀਂ ਵੇਖਦੇ। ਬੱਚੀਆਂ ਤੋਂ ਲੈ ਕੇ ਬਜ਼ੁਰਗ ਔਰਤਾਂ ਤੱਕ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲੈਂਦੇ ਹਨ। ਇਹ ਲੋਕ ਪਹਿਚਾਣੇ ਜਾਣ ਦੇ ਡਰ ਕਾਰਨ ਬਾਅਦ ਵਿੱਚ ਔਰਤਾਂ ਦਾ ਕਤਲ ਤੱਕ ਕਰ ਦਿੰਦੇ ਹਨ। ਇਹ ਲੋਕ ਮੁਜਰਿਮ ਵਿੱਚੋਂ ਸਭ ਤੋਂ ਵੱਧ ਖਤਰਨਾਕ ਹੁੰਦੇ ਹਨ। ਉੱਪਰੋਂ ਵੇਖਣ ਨੂੰ ਬੇਹੱਦ ਸ਼ਰੀਫ ਲੱਗਦੇ ਹਨ ਤੇ ਸਮਾਜ ਵਿੱਚ ਬੇਖੌਫ ਹੋ ਕੇ ਵਿੱਚਰਦੇ ਹਨ। ਇਹਨਾਂ ਦੀ ਪਹਿਚਾਣ ਕਰਨੀ ਸਭ ਤੋਂ ਵੱਧ ਮੁਸ਼ਕਲ ਹੁੰਦੀ ਹੈ। ਅਜਿਹਾ ਘੋਰ ਪਾਪ ਕਰਨ ਵਾਲੇ ਇਹ ਵਿਅਕਤੀ ਜ਼ਿਆਦਾਤਰ ਬੱਚੀ ਦੇ ਰਿਸ਼ਤੇਦਾਰ ਜਾਂ ਜਾਣ ਪਹਿਚਾਣ ਵਾਲੇ ਹੀ ਹੁੰਦੇ ਹਨ। ਆਸਿਫਾ ਵਾਲੇ ਕੇਸ ਵਿੱਚ ਸਾਰੇ ਕੰਮ ਦਾ ਸੂਤਰਧਾਰ ਮਾਲ ਮਹਿਕਮੇ ਦਾ ਸੇਵਾਮੁਕਤ ਅਧਿਾਕਾਰੀ ਸੀ। ਪਿਛਲੇ ਸਾਲ ਚੰਡੀਗੜ੍ਹ ਵਿੱਚ ਬੱਚੀ ਨੂੰ ਗਰਭਵਤੀ ਬਣਾ ਦੇਣ ਵਾਲਾ ਵਿਅਕਤੀ ਉਸ ਦਾ ਰਿਸ਼ਤੇ ਵਿੱਚੋਂ ਮਾਮਾ ਲੱਗਦਾ ਸੀ।

ਕਰਨ ਵਾਲਾ ਹਰੇਕ ਵਿਅਕਤੀ ਆਪਣੇ ਆਪ ਨੂੰ ਬਹੁਤ ਚਲਾਕ ਅਤੇ ਪੁਲਿਸ ਨੂੰ ਬੇਵਕੂਫ ਸਮਝਦਾ ਹੈ। ਜਦੋਂ ਉਹ ਕਰਦਾ ਹੈ ਤਾਂ ਇਹ ਸਮਝਦਾ ਹੈ ਕਿ ਉਸ ਨੂੰ ਕੋਈ ਨਹੀਂ ਵੇਖ ਰਿਹਾ ਤੇ ਉਸ ਨੇ ਕਦੇ ਵੀ ਪਕੜੇ ਨਹੀਂ ਜਾਣਾ। ਪਰ ਇਹ ਨਿਰਾ ਵਹਿਮ ਹੁੰਦਾ ਹੈ। ਚਾਹੇ ਕੋਈ ਕਿੰਨਾ ਅਮੀਰ ਜਾਂ ਰੁਤਬੇ ਵਾਲਾ ਹੋਵੇ, ਕਾਨੂੰਨ ਤੋਂ ਬਚ ਨਹੀਂ ਸਕਦਾ। ਜੇ ਇਸ ਤਰ੍ਹਾਂ ਨਾ ਹੁੰਦਾ ਤਾਂ ਯੂ.ਪੀ. ਦਾ ਬਲਾਤਕਾਰੀ ਐੱਮ.ਐੱਲ.ਏ., ਵੱਡੇ ਵੱਡੇ ਬਾਬੇ, ਬਿਜ਼ਨਸਮੈਨ ਅਤੇ ਸਿਆਸਤਦਾਨ ਸਲਾਖਾਂ ਪਿੱਛੇ ਨਾ ਹੁੰਦੇ। ਇਹ ਠੀਕ ਹੈ ਕਿ ਕਈ ਚਲਾਕ ਵਿਅਕਤੀ ਬਚ ਨਿਕਲਦੇ ਹਨ, ਪਰ 90% ਪਕੜੇ ਹੀ ਜਾਂਦੇ ਹਨ। ਇਸ ਲਈ ਸਭ ਨੂੰ ਸਮਝਣਾ ਚਾਹੀਦਾ ਹੈ ਕਿ ਦਾ ਰਸਤਾ ਤਬਾਹੀ ਦਾ ਰਸਤਾ ਹੈ। ਇਸ ’ਤੇ ਚੱਲਣ ਨਾਲ ਦੇਰ ਸਵੇਰ ਬਰਬਾਦੀ ਹੋਣੀ ਹੀ ਹੈ।

*****

(1131)

About the Author

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author