BalrajSidhu7ਰਾਤੋ ਰਾਤ ਉਸ ਗੈਂਗ ਦੇ 10-15 ਬੰਦੇ ਸਾਡੇ ਹੱਥ ਲੱਗ ਗਏ ਤੇ ਸਾਰਾ ਮਾਲ ਵੀ ...
(2 ਜਨਵਰੀ 2023)
ਮਹਿਮਾਨ: 23.


ਜਿਹੜੇ ਪੁਲਿਸ ਵਾਲੇ ਜ਼ਿਲ੍ਹਿਆਂ ਵਿੱਚ ਡਿਊਟੀ ਨਿਭਾਉਂਦੇ ਰਹੇ ਹਨ
, ਉਹਨਾਂ ਨੂੰ ਇਹ ਪਤਾ ਹੋਵੇਗਾ ਕਿ ਕਦੇ ਕਦੇ ਸਖਤ ਮਿਹਨਤ ਕਰਨ ਤੋਂ ਬਾਅਦ ਵੀ ਕੋਈ ਰਿਕਵਰੀ ਨਹੀਂ ਹੁੰਦੀ, ਪਰ ਕਈ ਵਾਰ ਅਪਰਾਧੀ ਆਪਣੇ ਆਪ ਹੀ ਝੋਲੀ ਵਿੱਚ ਡਿਗ ਪੈਂਦਾ ਹੈਹਰ ਪੁਲਿਸ ਅਫਸਰ ਦੀ ਨੌਕਰੀ ਦੌਰਾਨ ਅਜਿਹੇ ਕਈ ਵਾਕਿਆ ਹੁੰਦੇ ਹਨ, ਜਿਹਨਾਂ ਵਿੱਚੋਂ ਕੁਝ ਯਾਦ ਰਹਿ ਜਾਂਦੇ ਹਨ1999 ਵਿੱਚ ਮੈਂ ਪਾਇਲ ਸਬ ਡਵੀਜ਼ਨ (ਪੁਲਿਸ ਜ਼ਿਲ੍ਹਾ ਖੰਨਾ) ਵਿਖੇ ਡੀ.ਐੱਸ.ਪੀ. ਲੱਗਾ ਹੋਇਆ ਸੀ ਕਿ ਦਸੰਬਰ ਦੇ ਮਹੀਨੇ ਵਿੱਚ ਅਚਾਨਕ ਇਲਾਕੇ ਵਿੱਚ ਕਾਲੇ ਕੱਛਿਆਂ ਵਾਲਿਆਂ ਦੀਆਂ ਵਾਰਦਾਤਾਂ ਹੋਣ ਲੱਗ ਪਈਆਂਸਾਰੀ ਸਾਰੀ ਰਾਤ ਅਫਸਰ, ਐੱਸ.ਐੱਚ.ਓ. ਅਤੇ ਮੁਲਾਜ਼ਮ ਗਸ਼ਤ ਕਰਦੇ ਰਹਿੰਦੇ ਪਰ ਹੱਥ ਪੱਲੇ ਕੁਝ ਨਾ ਪੈਂਦਾਇੱਕ ਰਾਤ ਸਮਰਾਲੇ ਥਾਣੇ ਵਿੱਚ ਅਜਿਹੀ ਹੀ ਵਾਰਦਾਤ ਹੋ ਗਈਕਾਲੇ ਕੱਛਿਆਂ ਵਾਲਿਆਂ ਨੇ ਇੱਕ ਪਰਿਵਾਰ ਨੂੰ ਬੁਰੀ ਤਰ੍ਹਾਂ ਨਾਲ ਕੁੱਟ ਮਾਰ ਕੇ ਜ਼ਖਮੀ ਕਰ ਦਿੱਤਾ ਤੇ ਸਾਰਾ ਗਹਿਣਾ ਗੱਟਾ ਲੁੱਟ ਕੇ ਲੈ ਗਏਸਾਰੇ ਖੰਨੇ ਜ਼ਿਲ੍ਹੇ ਵਿੱਚ ਵਾਇਰਲੈੱਸ ਖੜਕਣ ਲੱਗ ਪਈ

ਮੇਰੀ ਉਸ ਰਾਤ ਰਾਤ ਚੈਕਿੰਗ ਦੀ ਵਾਰੀ ਸੀ ਤੇ ਮੈਂ ਕੁਦਰਤੀ ਸਮਰਾਲੇ ਤੋਂ ਮਾਛੀਵਾੜੇ ਥਾਣੇ ਵੱਲ ਨੂੰ ਜਾ ਰਿਹਾ ਸੀਵਾਇਰਲੈੱਸ ਸੁਣ ਕੇ ਮੈਂ ਸਰਹਿੰਦ ਨਹਿਰ ਦੇ ਪੁਲ ’ਤੇ ਮਾਛੀਵਾੜੇ ਵਾਲੇ ਪਾਸੇ ਨਾਕਾ ਲਗਾ ਕੇ ਚੈਕਿੰਗ ਕਰਨੀ ਸ਼ੁਰੂ ਕਰ ਦਿੱਤੀਰਾਤ ਦੇ ਗਿਆਰਾਂ ਕੁ ਵਜੇ ਇੱਕ ਇੱਕ ਕਰ ਕੇ 5-6 ਪਰਵਾਸੀ ਮਜ਼ਦੂਰ ਟਾਈਪ ਬੰਦੇ ਸਮਰਾਲਾ ਸਾਈਡ ਤੋਂ ਪੁਲ ਪਾਰ ਕਰ ਕੇ ਆਏ ਤਾਂ ਗੰਨਮੈਨਾਂ ਨੇ ਵੈਸੇ ਹੀ ਪੁੱਛ ਗਿੱਛ ਕਰਨੀ ਸ਼ੁਰੂ ਕਰ ਦਿੱਤੀਉਹਨਾਂ ਨੇ ਬਹੁਤ ਹੀ ਮਸਕੀਨ ਅਤੇ ਰੋਣਹਾਕੀ ਜਿਹੀ ਅਵਾਜ਼ ਵਿੱਚ ਦੱਸਿਆ ਕਿ ਉਹ ਗਰੀਬ ਮਜ਼ਦੂਰ ਹਨ ਤੇ ਪੁਲ ਤੋਂ 2-3 ਕਿ.ਮੀ. ਅੱਗੇ ਝੁੱਗੀਆਂ ਵਿੱਚ ਰਹਿੰਦੇ ਹਨਅੱਜ ਉਹ ਨੇੜਲੇ ਪਿੰਡ ਵਿੱਚ ਰਾਜ ਮਿਸਤਰੀ ਨਾਲ ਮਜ਼ਦੂਰੀ ਕਰਨ ਲਈ ਗਏ ਸੀ ਤੇ ਠੇਕੇਦਾਰ ਨੇ ਧੱਕੇ ਨਾਲ ਉਹਨਾਂ ਤੋਂ ਦੇਰ ਤਕ ਕੰਮ ਕਰਵਾਇਆ ਹੈਹੁਣ ਕੋਈ ਸਵਾਰੀ ਨਾ ਮਿਲਣ ਕਾਰਨ ਉਹ ਪੈਦਲ ਹੀ ਘਰਾਂ ਨੂੰ ਜਾ ਰਹੇ ਹਨਕਾਫੀ ਦੇਰ ਤਕ ਜਾਂਚ ਪੜਤਾਲ ਕਰਨ ਤੋਂ ਬਾਅਦ ਵੀ ਉਹਨਾਂ ਕੋਲੋਂ ਕੋਈ ਸ਼ੱਕੀ ਵਸਤੂ ਬਰਾਮਦ ਨਾ ਹੋਈ ਤਾਂ ਮੈਂ ਸੋਚਿਆ ਕਿ ਵਿਚਾਰੇ ਗਰੀਬ ਬੰਦੇ ਹਨ, ਜਾਣ ਦਿੰਦੇ ਹਾਂਫਿਰ ਕੁਦਰਤੀ ਮੇਰੇ ਦਿਮਾਗ ਵਿੱਚ ਇਹ ਗੱਲ ਆ ਗਈ ਕਿ ਇਹਨਾਂ ਨੂੰ ਸਮਰਾਲੇ ਥਾਣੇ ਛੱਡ ਆਉਂਦੇ ਹਾਂ, ਉਹ ਆਪੇ ਤਫਤੀਸ਼ ਕਰ ਕੇ ਸਹੀ ਗਲਤ ਦਾ ਫੈਸਲਾ ਕਰ ਲੈਣਗੇ ਤੇ ਮੇਰੀ ਹਾਜ਼ਰੀ ਵੀ ਪੈ ਜਾਵੇਗੀ

ਜਦੋਂ ਮੈਂ ਸਮਰਾਲੇ ਥਾਣੇ ਪਹੁੰਚਿਆ ਤਾਂ ਉੱਥੇ ਮੇਲਾ ਲੱਗਾ ਹੋਇਆ ਸੀਐੱਸ.ਐੱਸ.ਪੀ. ਸਮੇਤ ਸਾਰੇ ਸੀਨੀਅਰ ਅਫਸਰ ਉੱਥੇ ਮੌਜੂਦ ਸਨਜਿਹੜੇ ਪਰਿਵਾਰ ਨਾਲ ਲੁੱਟ ਮਾਰ ਹੋਈ ਸੀ, ਉਹਨਾਂ ਦੇ ਕੁਝ ਔਰਤਾਂ ਆਦਮੀ ਬਿਆਨ ਲਿਖਾ ਰਹੇ ਸਨਜਦੋਂ ਮੈਂ ਉਹ ਬੰਦੇ ਗੱਡੀ ਵਿੱਚੋਂ ਉਤਾਰੇ ਤਾਂ ਇੱਕ ਔਰਤ ਦੀ ਨਜ਼ਰ ਉਹਨਾਂ ਵਿੱਚੋਂ ਇੱਕ ਹੱਟੇ ਕੱਟੇ ਪਰਵਾਸੀ ’ਤੇ ਪੈ ਗਈਉਸ ਨੇ ਰੌਲਾ ਪਾ ਦਿੱਤਾ ਕਿ ਜਿਹੜੀ ਜੈਕਟ ਉਸ ਨੇ ਪਹਿਨੀ ਹੋਈ ਹੈ, ਉਹ ਉਸ ਦੇ ਲੜਕੇ ਦੀ ਹੈ, ਜੋ ਗੰਭੀਰ ਜ਼ਖਮੀ ਹੋਣ ਕਾਰਨ ਹਸਪਤਾਲ ਵਿੱਚ ਦਾਖਲ ਹੈਬੱਸ ਫਿਰ ਕੀ ਸੀ, ਸਾਰੀ ਪੁਲਿਸ ਐਲੀ ਐਲੀ ਕਰਦੀ ਲੁਟੇਰਿਆਂ ਨੂੰ ਪੈ ਗਈਰਾਤੋ ਰਾਤ ਉਸ ਗੈਂਗ ਦੇ 10-15 ਬੰਦੇ ਸਾਡੇ ਹੱਥ ਲੱਗ ਗਏ ਤੇ ਸਾਰਾ ਮਾਲ ਵੀ ਬਰਾਮਦ ਹੋ ਗਿਆਬਾਅਦ ਵਿੱਚ ਪਤਾ ਲੱਗਾ ਕਿ ਇਸ ਗੈਂਗ ਦੇ ਖਿਲਾਫ ਪੰਜਾਬ ਸਮੇਤ ਕਈ ਰਾਜਾਂ ਵਿੱਚ ਕਤਲਾਂ ਅਤੇ ਲੁੱਟ ਮਾਰ ਦੇ ਦਰਜਣਾਂ ਮੁਕੱਦਮੇ ਦਰਜ਼ ਸਨ

2004 ਵਿੱਚ ਮੈਂ ਡੀ.ਐੱਸ.ਪੀ. ਮਜੀਠਾ ਲੱਗਾ ਹੋਇਆ ਸੀ ਤਾਂ ਉੱਥੇ ਵੀ ਕਾਫੀ ਲੁੱਟਾਂ ਖੋਹਾਂ ਹੋਣ ਲੱਗ ਪਈਆਂਦਿਨ ਰਾਤ ਗਸ਼ਤਾਂ ਚੱਲਣ ਲੱਗ ਪਈਆਂ ਪਰ ਲੁਟੇਰੇ ਐਨੇ ਸ਼ਾਤਰ ਸਨ ਕਿ ਦੋ ਚਾਰ ਦਿਨਾਂ ਬਾਅਦ ਕਿਸੇ ਨਾ ਕਿਸੇ ਮੋਟਰ ਸਾਇਕਲ ਜਾਂ ਕਾਰ ਸਵਾਰ ਨੂੰ ਲੁੱਟ ਲੈਂਦੇਮਜੀਠੇ ਥਾਣੇ ਵਿੱਚ ਫਤਿਹਗੜ੍ਹ ਚੂੜੀਆਂ ਰੋਡ ’ਤੇ ਬਾਬੇ ਰੋਡੇ ਦੀ ਸਮਾਧ ਹੈ, ਜਿੱਥੇ ਸ਼ਰਾਬ ਚੜ੍ਹਾਈ ਜਾਂਦੀ ਹੈ ਤੇ ਸ਼ਰਧਾਲੂਆਂ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਵਰਤਾਈ ਜਾਂਦੀ ਹੈਇਲਾਕੇ ਦੇ ਜ਼ਿਆਦਾਤਰ ਸ਼ਰਾਬੀ ਕਬਾਬੀ ਮੁਫਤ ਦੀ ਸ਼ਰਾਬ ਦੇ ਲਾਲਚ ਵਿੱਚ ਉੱਥੇ ਹੀ ਪਏ ਰਹਿੰਦੇ ਹਨਇੱਕ ਰਾਤ 9-10 ਵਜੇ ਮੈਂ ਸਮਾਧ ਦੇ ਨਜ਼ਦੀਕ ਇੱਕ ਲਿੰਕ ਰੋਡ ’ਤੇ ਨਾਕਾ ਲਗਾ ਕੇ ਖੜ੍ਹਾ ਸੀ ਕਿ ਦੋ ਮੋਟਰ ਸਵਾਰ ਆ ਗਏਦਰਿਆਫਤ ਕਰਨ ’ਤੇ ਉਹਨਾਂ ਨੇ ਦੱਸਿਆ ਕਿ ਉਹ ਬਾਬੇ ਰੋਡੇ ਦੇ ਮੱਥਾ ਟੇਕ ਕੇ ਆਏ ਹਨਮੇਰੇ ਗੰਨਮੈਨ ਨੇ ਪੁੱਛਿਆ ਕਿ ਪ੍ਰਸ਼ਾਦ ਲਿਆ ਸੀ? ਭਾਵ ਕਿ ਸ਼ਰਾਬ ਪੀ ਕੇ ਆਏ ਹੋ? ਦੋਵੇਂ ਹੀਂ ਹੀਂ ਕਰ ਕੇ ਹੱਸ ਪਏ ਤੇ ਬੋਲੇ ਕਿ ਪ੍ਰਸ਼ਾਦ ਪੀਣ ਹੀ ਤਾਂ ਗਏ ਸੀ, ਲੇੜ੍ਹ ਕੇ ਆਏ ਹਾਂਗੰਨਮੈਨ ਨੇ ਖਿੱਚ ਕੇ ਇੱਕ ਦੇ ਬੂਥੇ ’ਤੇ ਚਪੇੜ ਮਾਰੀ ਕਿ ਤੇਰੇ ਮੂੰਹ ਵਿੱਚੋਂ ਬਦਬੂ ਤਾਂ ਆ ਨਹੀਂ ਰਹੀਦੋਵਾਂ ਨੂੰ ਥਾਣੇ ਲਿਆ ਕੇ ਇੰਟੈਰੋਗੇਟ ਕੀਤਾ ਤਾਂ ਸਾਡੇ ਤੋਂ ਇਲਾਵਾ ਹੋਰ ਵੀ ਕਈ ਥਾਣਿਆਂ ਦੇ ਲੱਟਾਂ ਖੋਹਾਂ ਦੇ ਅਨੇਕਾਂ ਕੇਸ ਹੱਲ ਹੋ ਗਏ

2013 ਵਿੱਚ ਮੈਂ ਡੀ.ਐੱਸ.ਪੀ. ਮੂਨਕ ਸੀ ਤਾਂ ਉੱਥੇ ਇੱਕ ਬਹੁਤ ਹਾਸੋਹੀਣੀ ਘਟਨਾ ਹੋਈਲਹਿਰਾਗਾਗਾ ਦੇ ਨਜ਼ਦੀਕ ਇੱਕ ਪਿੰਡ ਦੇ ਦੋ ਸਮਗਲਰ ਭੁੱਕੀ ਲੈਣ ਲਈ ਸਵਿੱਫਟ ਕਾਰ ਵਿੱਚ ਰਾਜਸਥਾਨ ਗਏ ਸਨਜਦੋਂ ਉਹ ਗਏ ਸਨ, ਉਸ ਸਮੇਂ ਜਾਖਲ ਕਸਬੇ ਦੇ ਨਜ਼ਦੀਕ ਥਾਣਾ ਮੂਨਕ ਦੀ ਚੌਂਕੀ ਚੂਲੜ ਦੇ ਸਾਹਮਣੇ ਸੜਕ ਦੀ ਮੁਰੰਮਤ ਹੋ ਰਹੀ ਸੀਚੌਂਕੀ ਦੇ ਨਜ਼ਦੀਕ ਪੀ.ਡਬਲਿਊ.ਡੀ. ਵਾਲਿਆਂ ਨੇ ਇੱਕ ਵੱਡਾ ਸਾਰਾ ਸਪੀਡ ਬਰੇਕਰ ਬਣਾ ਦਿੱਤਾ ਤੇ ਆਪਣੀ ਆਦਤ ਅਨੁਸਾਰ ਉੱਥੇ ਨਾ ਤਾਂ ਕੋਈ ਸਾਈਨ ਬੋਰਡ ਜਾਂ ਰਿਫਲੈਕਟਰ ਲਾਏ ਤੇ ਨਾ ਹੀ ਚਿੱਟਾ ਪੇਂਟ ਆਦਿ ਕੀਤਾਕੁਝ ਦਿਨਾਂ ਬਾਅਦ ਸਮਗਲਰ ਵਾਪਸ ਆ ਗਏਉਹ ਜਾਖਲ ਤੋਂ ਚੂਲੜ ਵੱਲ ਦੀ ਹੋ ਕੇ ਲਹਿਰੇਗਾਗੇ ਵੱਲ ਜਾਣਾ ਚਾਹੁੰਦੇ ਸਨਰਾਤ ਦੇ 10-11 ਵੱਜੇ ਹੋਏ ਸਨ ਤੇ ਉਹਨਾਂ ਨੇ ਚੌਂਕੀ ਲਾਗੋਂ ਜਲਦੀ ਲੰਘ ਜਾਣ ਦੀ ਕੋਸ਼ਿਸ਼ ਵਿੱਚ ਗੱਡੀ ਦੀ ਸਪੀਡ ਚੁੱਕ ਦਿੱਤੀਵਿਚਾਰਿਆਂ ਨੂੰ ਸਪੀਡ ਬਰੇਕਰ ਬਾਰੇ ਪਤਾ ਨਹੀਂ ਸੀ, ਜਿਸ ਕਾਰਨ ਗੱਡੀ ਠਾਹ ਕਰ ਕੇ ਸਪੀਡ ਬਰੇਕਰ ਵਿੱਚ ਵੱਜੀ ਤੇ ਭੁੱਕੀ ਦੇ ਭਾਰ ਕਾਰਨ ਉਸ ਦੇ ਅਗਲੇ ਐਕਸਲ ਟੁੱਟ ਗਏਧਮਾਕਾ ਸੁਣ ਕੇ ਚੌਂਕੀ ਵਾਲੇ ਭੱਜ ਕੇ ਗਏ ਤਾਂ ਸਮਗਲਰਾਂ ਨੇ ਉਹਨਾਂ ਨੂੰ ਕਿਹਾ ਕਿ ਸਾਨੂੰ ਕਿਸੇ ਮਦਦ ਦੀ ਜ਼ਰੂਰਤ ਨਹੀਂ ਹੈ, ਅਸੀਂ ਆਪੇ ਗੱਡੀ ਠੀਕ ਕਰਵਾ ਲਵਾਂਗੇ। ਤੁਸੀਂ ਜਾ ਕੇ ਅਰਾਮ ਕਰੋਇੱਕ ਤੇਜ਼ ਤਰਾਰ ਹੋਮ ਗਾਰਡ ਦੇ ਜਵਾਨ ਦੀ ਨਜ਼ਰ ਪਿਛਲੀ ਸੀਟ ਅਤੇ ਡਿੱਗੀ ਵਿੱਚ ਪਈਆਂ ਬੋਰੀਆਂ ’ਤੇ ਪੈ ਗਈ, ਦੋਵੇਂ ਸਮਗਲਰ ਮੌਕੇ ’ਤੇ ਹੀ ਪਕੜੇ ਗਏਉਹਨਾਂ ਨੇ ਪਿਛਲੀ ਸੀਟ ਕੱਢ ਕੇ ਉਸ ਖਾਲੀ ਥਾਂ ਅਤੇ ਡਿੱਗੀ ਵਿੱਚ 5-6 ਬੋਰੀਆਂ ਭੁੱਕੀ ਰੱਖੀ ਹੋਈ ਸੀਜਦੋਂ ਮੈਂ ਸਵੇਰੇ ਉਹਨਾਂ ਦੀ ਪੁੱਛ ਗਿੱਛ ਕੀਤੀ ਤਾਂ ਉਹਨਾਂ ਨੇ ਲਗਭਗ ਰੋਂਦੇ ਹੋਏ ਕਿਹਾ ਕਿ ਸਾਨੂੰ ਸਭ ਤੋਂ ਵੱਡਾ ਅਫਸੋਸ ਇਸ ਗੱਲ ਦਾ ਹੈ ਕਿ ਰਾਜਸਥਾਨ ਤੋਂ ਲੈ ਕੇ ਪੰਜਾਬ ਤਕ ਸੈਂਕੜੇ ਕਿ.ਮੀ. ਉਹ ਸੁੱਖੀ ਸਾਂਦੀ ਆ ਗਏ ਸਨ, ਪਰ ਕਿਸਮਤ ਨੇ ਮੰਜ਼ਿਲ ਤੋਂ ਸਿਰਫ 10-12 ਕਿ.ਮੀ. ਦੂਰ ਉਹਨਾਂ ਨੂੰ ਧੋਖਾ ਦਿੱਤਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3718)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author