BalrajSidhu7ਵੋਟ ਤਾਂ ਇਸ ਨੇ ਰਾਮ ਸਿੰਘ ਨੂੰ ਪਾਈ ਹੈ, ਅਸੀਂ ਇਸਦਾ ਠੇਕਾ ਲਿਆ ਐ? ...
(9 ਮਈ 2019)

 

ਕੁਝ ਸਾਲ ਪਹਿਲਾਂ ਪੰਜਾਬ ਵਿੱਚ ਵੋਟਾਂ ਪੈਣ ਵਾਲਾ ਦਿਨ, ਵਿਆਹ ਵਾਂਗ ਹੁੰਦਾ ਸੀਹੁਣ ਤਾਂ ਇਲੈੱਕਸ਼ਨ ਕਮਿਸ਼ਨ ਦੀ ਸਖਤੀ ਕਾਰਨ ਪਤਾ ਹੀ ਨਹੀਂ ਲੱਗਦਾ ਕਿ ਇਲੈੱਕਸ਼ਨ ਹੋ ਰਹੀ ਹੈਪਹਿਲਾਂ ਤਾਂ ਮਹੀਨਾ ਮਹੀਨਾ ਇਲਾਕੇ ਵਿੱਚ ਹਾਹਾਕਾਰ ਮਚੀ ਰਹਿੰਦੀ ਸੀਸਾਰੇ ਘਰਾਂ ਦੇ ਬਨੇਰੇ ਪਾਰਟੀਆਂ ਦੇ ਝੰਡਿਆਂ ਨਾਲ ਭਰ ਦਿੱਤੇ ਜਾਂਦੇ ਸਨਉਮੀਦਵਾਰਾਂ ਦੇ ਵੱਡੇ ਵੱਡੇ ਇਸ਼ਤਿਹਾਰ ਚੌਕਾਂ ਚੌਰਾਹਿਆਂ ਵਿੱਚ ਲੋਕਾਂ ਦਾ ਧਿਆਨ ਖਿੱਚਦੇ ਹਨਇੱਕ ਉਮੀਦਵਾਰ ਦੇ ਪ੍ਰਚਾਰ ਵਾਲੀ ਗੱਡੀ ਆਉਂਦੀ ਸੀ, ਦੂਸਰੇ ਦੀ ਜਾਂਦੀ ਸੀਸਾਰਾ ਦਿਨ ਪਿੰਡਾਂ ਸ਼ਹਿਰਾ ਵਿੱਚ ਕਾਵਾਂਰੌਲੀ ਪਈ ਰਹਿੰਦੀ ਸੀਸ਼ਰਾਬ, ਮੀਟ ਅਤੇ ਨਸ਼ਿਆਂ ਦੇ ਖੁੱਲ੍ਹੇ ਲੰਗਰ ਲੱਗਦੇ ਸਨ

ਪੰਜਾਬ ਵਿੱਚ ਸਭ ਤੋਂ ਵੱਧ ਜ਼ੋਰ ਅਜਮਾਈ ਸਰਪੰਚੀ ਦੀ ਚੋਣ ਵਿੱਚ ਹੁੰਦੀ ਹੈਇਕੱਲੇ ਇਕੱਲੇ ਘਰ ਦੀਆਂ ਵੋਟਾਂ ਗਿਣੀਆਂ ਜਾਂਦੀਆਂ ਹਨ ਤੇ ਹਰ ਪਰਿਵਾਰ ਨੂੰ ਵੋਟਾਂ ਪਾਉਣ ਵਾਸਤੇ ਬੇਨਤੀਆਂ ਕੀਤੀਆਂ ਜਾਂਦੀਆਂ ਹਨਨਵੀਆਂ ਵਿਆਹੀਆਂ ਲੜਕੀਆਂ ਨੂੰ ਵੀ ਵੋਟਾਂ ਭੁਗਤਾਉਣ ਲਈ ਪੇਕੇ ਬੁਲਾਇਆ ਜਾਂਦਾ ਹੈਖਰਚਾ ਵੀ ਸਭ ਤੋਂ ਵੱਧ ਸਰਪੰਚੀ ਚੋਣ ’ਤੇ ਹੀ ਆਉਂਦਾ ਹੈਇੱਕ ਦਰਮਿਆਨੀ ਜਿਹੀ ਅਬਾਦੀ ਵਾਲੇ ਪਿੰਡ ਵਿੱਚ ਵੀ 20-25 ਲੱਖ ਰੁਪਏ ਲੱਗ ਜਾਂਦੇ ਹਨਦੁਆਬੇ-ਮਾਝੇ ਦੀ ਬਨਿਸਬਤ ਮਾਲਵੇ ਵਿੱਚ ਅੰਨ੍ਹੇਵਾਹ ਖਰਚਾ ਕੀਤਾ ਜਾਂਦਾ ਹੈਪ੍ਰਤੀ ਘਰ ਗਿਣਤੀ ਮੁਤਾਬਕ ਵੋਟਾਂ ਦੀ ਕੀਮਤ ਲਗਾਈ ਜਾਂਦੀ ਹੈਕਈ ਚੰਗੇ ਭਲੇ ਜ਼ਿਮੀਦਾਰ ਵੀ ਵੋਟਾਂ ਦਾ ਮੁੱਲ ਵੱਟਦੇ ਹਨਦੂਸਰੇ ਨੰਬਰ ’ਤੇ ਵਿਧਾਨ ਸਭਾ ਚੋਣਾਂ ਵਿੱਚ ਜ਼ੋਰ ਲਗਦਾ ਹੈ ਤੇ ਸਭ ਤੋਂ ਘੱਟ ਪਾਰਲੀਮੈਂਟ ਚੋਣਾਂ ਵਿੱਚਪਾਰਲੀਮੈਂਟ ਚੋਣਾਂ ਵੱਲ ਤਾਂ ਲੋਕ ਬਹੁਤਾ ਧਿਆਨ ਹੀ ਨਹੀਂ ਦਿੰਦੇ

ਲੋਕ ਰਾਜ ਦਾ ਇੱਕ ਪੱਖ ਤਾਂ ਬਹੁਤ ਵਧੀਆ ਹੈ ਕਿ ਅਮੀਰ ਹੋਵੇ ਜਾਂ ਗਰੀਬ, ਜਵਾਨ ਹੋਵੇ ਜਾਂ ਬੁੱਢਾ, ਤੰਦਰੁਸਤ ਹੋਵੇ ਜਾਂ ਵਿਕਲਾਂਗ, ਸਭ ਦੀ ਵੋਟ ਦਾ ਮੁੱਲ ਬਰਾਬਰ ਹੈਇਸ ਲਈ ਚਾਹੇ ਪੰਜ ਸਾਲ ਬਾਅਦ ਹੀ ਪਵੇ, ਗਰੀਬ ਤੋਂ ਗਰੀਬ ਬੰਦੇ ਦਾ ਵੀ ਮੁੱਲ ਪੈਂਦਾ ਹੈਹਰ ਲੀਡਰ ਆਪਣੇ ਆਪ ਨੂੰ ਗਰੀਬਾਂ-ਨਿਮਾਣਿਆਂ ਦਾ ਸੱਚਾ ਸੇਵਕ ਸਾਬਤ ਕਰਨ ’ਤੇ ਤੁਲ ਜਾਂਦਾ ਹੈਕੋਈ ਉਹਨਾਂ ਦੇ ਘਰ ਰਾਤ ਬਿਤਾ ਕੇ ਰੋਟੀਆਂ ਖਾਂਦਾ ਹੈ ਤੇ ਕੋਈ ਮਿੱਟੀ ਘੱਟੇ ਵਿੱਚ ਖੇਡਦੇ ਜਵਾਕਾਂ ਨੂੰ ਚੁੰਮ ਕੇ ਫੋਟੋਆਂ ਖਿਚਵਾਉਂਦਾ ਹੈ

ਕਈ ਸਾਲ ਪਹਿਲਾਂ ਮੈਂ ਇੱਕ ਥਾਣੇ ਦਾ ਐੱਸ.ਐੱਚ.ਓ. ਲੱਗਾ ਹੋਇਆ ਸੀ ਤੇ ਸਰਪੰਚੀ ਦੀਆਂ ਚੋਣਾਂ ਹੋ ਰਹੀਆਂ ਸਨਇੱਕ ਪਿੰਡ ਧੜੇਬੰਦੀ ਅਤੇ ਲੜਾਈ ਝਗੜੇ ਲਈ ਖਾਸ ਹੀ ਬਦਨਾਮ ਸੀਹਰੇਕ ਚੋਣ ਵਿੱਚ ਉੱਥੇ ਸਿਰ ਪਾਟਦੇ ਸਨਇਸ ਲਈ ਮੈਂ ਬਾਕੀ ਪਿੰਡਾਂ ਵਿੱਚ ਘੁੰਮ ਘੁੰਮਾ ਕੇ ਬਾਰ ਬਾਰ ਉਸ ਪਿੰਡ ਪਹੁੰਚ ਜਾਂਦਾ ਸੀਰੱਬ ਦੀ ਕ੍ਰਿਪਾ ਨਾਲ ਸਾਰਾ ਦਿਨ ਸੁੱਖੀ ਸਾਂਦੀ ਲੰਘ ਗਿਆਚਾਰ ਕੁ ਵੱਜ ਗਏ ਸਨ ਤੇ ਤਕਰੀਬਨ ਸਾਰੀਆਂ ਵੋਟਾਂ ਭੁਗਤ ਚੁੱਕੀਆਂ ਸਨਅਸੀਂ ਵੀ ਖੁਸ਼ ਸੀ ਕਿ ਚਲੋ ਕੋਈ ਲੜਾਈ ਝਗੜਾ ਨਹੀਂ ਹੋਇਆ, ਹੁਣ ਤਾਂ ਪੰਜ ਵਜੇ ਕੰਮ ਮੁੱਕ ਹੀ ਜਾਣਾ ਹੈਸਮਾਂ ਖਤਮ ਹੁੰਦਾ ਵੇਖ ਕੇ ਦੋਵੇਂ ਪਾਰਟੀਆਂ ਆਪੋ ਆਪਣੇ ਟੈਂਟ ਵਿੱਚ ਬੈਠੀਆਂ ਵੋਟਾਂ ਦਾ ਹਿਸਾਬ ਕਿਤਾਬ ਕਰ ਰਹੀਆਂ ਸਨ ਕਿ ਕਿਹੜੀ ਵੋਟ ਭੁਗਤ ਗਈ ਤੇ ਕਿਹੜੀ ਰਹਿ ਗਈ?

ਅਚਾਨਕ ਰਾਮ ਸਿੰਘ ਪਾਰਟੀ (ਕਲਪਿਤ ਨਾਮ) ਨੂੰ ਖਿਆਲ ਆਇਆ ਕਿ ਫਲਾਣੇ ਦਾ ਲੱਤਾਂ ਤੋਂ ਆਹਰੀ ਬਜ਼ੁਰਗ ਬਾਪ ਤਾਂ ਵੋਟ ਪਾਉਣ ਤੋਂ ਰਹਿ ਹੀ ਗਿਆਉਸ ਬਜ਼ੁਰਗ ਦਾ ਸਾਰਾ ਪਰਿਵਾਰ ਵੋਟਾਂ ਪਾ ਗਿਆ ਸੀ ਪਰ ਉਸ ਨੂੰ ਚੁੱਕ ਕੇ ਲਿਆਉਣ ਦੇ ਦੁੱਖੋਂ ਨਾਲ ਲੈ ਕੇ ਨਹੀਂ ਸੀ ਆਏਪੰਚਾਇਤੀ ਇਲੈੱਕਸ਼ਨ ਵਿੱਚ ਇੱਕ ਇੱਕ ਵੋਟ ਕੀਮਤੀ ਹੁੰਦੀ ਹੈ, ਉਸ ਨੂੰ ਲੈ ਕੇ ਆਉਣ ਲਈ ਫੌਰਨ ਕਾਰ ਦੇ ਕੇ ਦੋ ਤਿੰਨ ਬੰਦੇ ਭਜਾਏ ਗਏਉਹ ਬੰਦੇ ਦਸ-ਪੰਦਰਾਂ ਮਿੰਟਾਂ ਵਿੱਚ ਹੀ ਬਜ਼ੁਰਗ ਨੂੰ ਕਾਰ ਵਿੱਚ ਲੱਦ ਕੇ ਲੈ ਆਏ ਤੇ ਬਹੁਤ ਇੱਜ਼ਤ ਸਤਿਕਾਰ ਨਾਲ ਚੁੱਕ ਕੇ ਪੋਲਿੰਗ ਸਟੇਸ਼ਨ ਦੇ ਅੰਦਰ ਲੈ ਗਏਪਰ ਉਸ ਬਜ਼ੁਰਗ ਦੇ ਵੋਟ ਪਾਉਂਦੇ ਸਾਰ ਉਨ੍ਹਾਂ ਬੰਦਿਆਂ ਦਾ ਵਿਹਾਰ ਇੱਕ ਦਮ ਬਦਲ ਗਿਆਜਿਹੜੇ ਬੰਦੇ ਕੁਝ ਮਿੰਟ ਪਹਿਲਾਂ ਸਰਵਣ ਪੁੱਤ ਬਣ ਕੇ ਬਜ਼ੁਰਗ ਨੂੰ ਹਿੱਕ ਨਾਲ ਲਾਈ ਫਿਰਦੇ ਸਨ, ਉਹ ਉਸ ਨੂੰ ਇਸ ਤਰ੍ਹਾਂ ਬਾਹਰ ਲੈ ਕੇ ਆਏ ਜਿਵੇਂ ਬਹੁਤ ਵੱਡਾ ਬੋਝ ਚੁੱਕਿਆ ਹੋਇਆ ਹੋਵੇਜਦੋਂ ਆਸੇ ਪਾਸੇ ਨਿਗਾਹ ਮਾਰੀ ਤਾਂ ਕਾਰ ਗਾਇਬ ਹੋ ਚੁੱਕੀ ਸੀਵਿਚਾਰੇ ਬਜ਼ੁਰਗ ਨੂੰ ਇੱਕ ਦਰਖਤ ਦੇ ਮੁੱਢ ਦਾ ਸਹਾਰਾ ਦੇ ਕੇ ਭੁੰਜੇ ਹੀ ਬਿਠਾ ਦਿੱਤਾ ਗਿਆਕਿਸੇ ਹੋਰ ਸਵਾਰੀ ਦਾ ਪ੍ਰਬੰਧ ਕਰਨ ਦਾ ਕਹਿ ਕੇ ਉਹ ਦੋਵੇਂ ਵਿਅਕਤੀ ਵੀ ਖਿਸਕ ਗਏ

ਜਦੋਂ ਅੱਧਾ ਘੰਟਾ ਬੀਤ ਗਿਆ ਤਾਂ ਮੈਂ ਰਾਮ ਸਿੰਘ ਨੂੰ ਕਿਹਾ ਕੇ ਇਸ ਵਿਚਾਰੇ ਨੂੰ ਘਰ ਤਾਂ ਛੱਡ ਆਉਕੁਝ ਸਮਾਂ ਟਾਲ ਮਟੋਲ ਕਰਨ ਤੋਂ ਬਾਅਦ ਹੌਲੀ ਜਿਹੀ ਉਹ ਵੀ ਆਸੇ ਪਾਸੇ ਹੋ ਗਿਆਜਦੋਂ ਵਿਰੋਧੀ ਪਾਰਟੀ ਨੂੰ ਗੱਡੀ ਦੇਣ ਲਈ ਕਿਹਾ ਤਾਂ ਉਹਨਾਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਵੋਟ ਤਾਂ ਇਸ ਨੇ ਰਾਮ ਸਿੰਘ ਨੂੰ ਪਾਈ ਹੈ, ਅਸੀਂ ਇਸਦਾ ਠੇਕਾ ਲਿਆ ਐ? ਜਦੋਂ ਕਿਸੇ ਨੇ ਪੱਲਾ ਨਾ ਫੜਾਇਆ ਤਾਂ ਮਜਬੂਰਨ ਸਾਨੂੰ ਹੀ ਆਪਣੀ ਸਰਕਾਰੀ ਗੱਡੀ ਵਿੱਚ ਉਸ ਨੂੰ ਘਰ ਪਹੁੰਚਾਉਣਾ ਪਿਆਅੱਗੋਂ ਉਸ ਦਾ ਪੁੱਤਰ ਵੀ ਸਿਰੇ ਦਾ ਵੈਲੀ ਸੀਉਹ ਪਹਿਲਾਂ ਹੀ ਵੋਟਾਂ ਦੇ ਇਵਜ਼ ਵਿੱਚ ਮਿਲੀ ਮੁਫਤ ਦੀ ਸ਼ਰਾਬ ਪੀ ਕੇ ਵਿਹੜੇ ਵਿੱਚ ਸੂਰ ਵਾਂਗ ਲੇਟ ਰਿਹਾ ਸੀਅਸੀਂ ਚੁੱਕ ਚੁਕਾ ਕੇ ਵਿਚਾਰੇ ਬਜ਼ੁਰਗ ਨੂੰ ਉਸ ਦੇ ਮੰਜੇ ਤੱਕ ਪਹੁੰਚਾਇਆ

ਆਪਣਾ ਮਤਲਬ ਹੱਲ ਹੋਣ ਤੋਂ ਬਾਅਦ ਵਿਖਾਈ ਗਈ ਅਜਿਹੀ ਅਕ੍ਰਿਤਘਣਤਾ ਮੈਂ ਆਪਣੀ ਨੌਕਰੀ ਦੌਰਾਨ ਬਹੁਤ ਘੱਟ ਹੀ ਵੇਖੀ ਹੈਮੁਸ਼ਕਲ ਇਹ ਹੈ ਕਿ ਸਾਡੀ ਜਨਤਾ ਨੂੰ ਆਪਣੀ ਵੋਟ ਦੀ ਕੀਮਤ ਦਾ ਪਤਾ ਹੀ ਨਹੀਂ ਹੈਜੇ ਸਾਡੇ ਲੋਕ ਛੋਟੇ ਮੋਟੇ ਲਾਲਚਾਂ ਅਤੇ ਨਿੱਜੀ ਕੰਮਾਂ ਦੇ ਚੱਕਰ ਵਿੱਚ ਫਸ ਕੇ ਆਪਣੀਆਂ ਵੋਟਾਂ ਬਰਬਾਦ ਨਾ ਕਰਨ ਤਾਂ ਦੇਸ਼ ਦੀ ਹਾਲਤ ਕਦੇ ਦੀ ਬਦਲ ਜਾਣੀ ਸੀ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1576)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

 

About the Author

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author