BalrajSidhu7ਸਾਰਾ ਨੁਕਸਾਨ ਹੜ੍ਹਾਂ ਦੇ ਸਿਰ ਮੜ੍ਹ ਕੇ ਅਫਸਰ, ਸਿਆਸੀ ਹਾਕਮ ਅਤੇ ਠੇਕੇਦਾਰ ਸੁਰਖਰੂ ਹੋ ਜਾਂਦੇ ਹਨ। ਹਿਮਾਚਲ ...
(11 ਅਗਸਤ 2023)

 

ਹਿਮਾਚਲ ਅਤੇ ਉੱਤਰਾਖੰਡ ਵਿੱਚ ਜੁਲਾਈ ਦੇ ਮਹੀਨੇ ਬਰਸਾਤ ਵਾਰ ਵਾਰ ਕਹਿਰ ਬਣ ਕੇ ਵਰ੍ਹੀ ਹੈਇਸ ਨੇ ਪਹਾੜਾਂ ਵਿੱਚ ਕੁਦਰਤ ਦੇ ਅਸੂਲਾਂ ਦੀ ਬੇਰਹਿਮੀ ਨਾਲ ਅਣਦੇਖੀ ਕਰ ਕੇ ਕੀਤੇ ਜਾ ਰਹੇ ਕਥਿਤ ਵਿਕਾਸ ਕਾਰਜਾਂ ਦਾ ਪੋਲ ਸਾਰੇ ਦੇਸ਼ ਅੱਗੇ ਖੋਲ੍ਹ ਦਿੱਤਾ ਹੈ ਤੇ ਹਿਮਾਚਲ ਵਿੱਚ ਸਭ ਤੋਂ ਵੱਧ ਬਰਬਾਦੀ ਹੋਈ ਹੈਕਾਸ਼ ਕਿਤੇ ਅੰਗਰੇਜ਼ਾਂ ਨੇ ਸ਼ਿਮਲੇ ਨੂੰ ਭਾਰਤ ਦੀ ਗਰਮੀਆਂ ਦੀ ਰਾਜਧਾਨੀ ਨਾ ਬਣਾਇਆ ਹੁੰਦਾ ਤਾਂ ਸੈਂਕੜੇ ਵਰਗ ਕਿ.ਮੀ. ਹਿਮਾਲੀਆ ਕੰਕਰੀਟ ਦੇ ਜੰਗਲ ਵਿੱਚ ਤਬਦੀਲ ਹੋਣ ਤੋਂ ਬਚ ਸਕਦਾ ਸੀਹਿਮਾਚਲ ਵਿੱਚ ਜੁਲਾਈ ਦੇ ਪਹਿਲੇ 11 ਦਿਨਾਂ ਵਿੱਚ ਆਮ ਤੌਰ ’ਤੇ ਹੋਣ ਵਾਲੀ ਔਸਤ 77 ਮਿ.ਮੀ. ਰੋਜ਼ਾਨਾ ਦੀ ਬਜਾਏ ਔਸਤ 250 ਮਿ.ਮੀ. ਬਾਰਸ਼ ਹੋਈ ਹੈਕੁੱਲੂ, ਬਿਲਾਸਪੁਰ, ਮੰਡੀ, ਸ਼ਿਮਲਾ ਅਤੇ ਸੋਲਨ ਵਿੱਚ ਤਾਂ ਇਸ ਤੋਂ ਵੀ ਵੱਧ ਬੁਰੀ ਹਾਲਤ ਹੋਈ ਹੈ

ਹਿਮਾਚਲ ਵਿੱਚ 200 ਅਤੇ ਉੱਤਰਾਖੰਡ ਵਿੱਚ 40 ਦੇ ਕਰੀਬ ਮੌਤਾਂ ਹੋਈਆਂ ਹਨ ਤੇ ਢਿੱਗਾਂ ਡਿਗਣ ਕਾਰਨ ਸੈਂਕੜੇ ਸੜਕਾਂ ਹਫਤਿਆਂ ਤਕ ਬੰਦ ਰਹੀਆਂ ਹਨਭਾਰਤ ਦੀ ਇੰਜਨੀਅਰਿੰਗ ਦਾ ਕਥਿਤ ਨਮੂਨਾ ਚਾਰ ਧਾਮ ਹਾਈਵੇਅ ਵੀ ਸੱਤ ਵਾਰ ਬੰਦ ਹੋਈ ਹੈ, ਜਿਸ ਬਾਰੇ ਦਾਅਵਾ ਕੀਤਾ ਜਾਂਦਾ ਸੀ ਕਿ ਇਹ ਹਰ ਮੌਸਮ ਵਿੱਚ ਖੁੱਲ੍ਹੀ ਰਹੇਗੀਇਸ ਕਾਰਨ ਹਜ਼ਾਰਾਂ ਟੂਰਿਸਟ ਕਈ ਕਈ ਦਿਨਾਂ ਤਕ ਆਪਣੀਆਂ ਗੱਡੀਆਂ ਵਿੱਚ ਫਸੇ ਰਹੇਉੱਤਰਾਖੰਡ ਦੇ ਗਿਰਥੀ ਦਰਿਆ ਦੇ ਇੱਕ ਪੁਲ ਦੇ ਰੁੜ੍ਹ ਜਾਣ ਕਾਰਨ ਭਾਰਤੀ ਸੈਨਾ ਦੀ ਭਾਰਤ ਤਿੱਬਤ ਸੀਮਾ ਵੱਲ ਜਾਣ ਵਾਲੀ ਆਵਾਜਾਈ ਪ੍ਰਭਾਵਿਤ ਹੋਈ ਹੈ ਉੱਥੇ ਤਾਇਨਾਤ ਫੌਜ ਨੂੰ ਜ਼ਰੂਰੀ ਵਸਤਾਂ ਅਤੇ ਗੋਲੀ ਸਿੱਕੇ ਦੀ ਆਪੂਰਤੀ ਕਰਨ ਲਈ ਹਵਾਈ ਫੌਜ ਨੂੰ ਬੁਲਾਉਣਾ ਪਿਆ ਹੈਬਿਜਲੀ ਅਤੇ ਪਾਣੀ ਦੀਆਂ ਸਪਲਾਈ ਲਾਈਨਾਂ ਤਬਾਹ ਹੋ ਗਈਆਂ ਤੇ ਸਕੂਲ ਕਈ ਹਫਤਿਆਂ ਤਕ ਬੰਦ ਰਹੇਪੁਲ ਰੁੜ੍ਹ ਗਏ, ਸ਼ਹਿਰ ਡੁੱਬ ਗਏ ਤੇ ਅਨੇਕਾਂ ਇਮਾਰਤਾਂ ਅਤੇ ਸੈਂਕੜੇ ਗੱਡੀਆਂ ਦਾ ਪਤਾ ਹੀ ਨਹੀਂ ਚੱਲਿਆ ਕਿ ਉਹ ਕਿੱਧਰ ਨੂੰ ਗਈਆਂ?

ਇਸ ਵਾਰ ਸਭ ਤੋਂ ਵੱਧ ਤਬਾਹੀ ਬਿਆਸ ਦਰਿਆ ਨੇ ਮਚਾਈ ਹੈ ਜਿਸਦਾ ਕਾਰਨ ਇਨਸਾਨ ਦੀ ਕੁਦਰਤ ਨਾਲ ਛੇੜਛਾੜ ਹੈਹੜ੍ਹ ਆਉਣ ਦੇ ਡਰੋਂ ਪ੍ਰਯਾਵਰਣ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਮੰਡੀ ਸ਼ਹਿਰ ਦੇ ਨਜ਼ਦੀਕ ਪਹਾੜਾਂ ਵਿੱਚ ਉਸਾਰੇ ਗਏ ਅਨੇਕਾਂ ਪਣ ਬਿਜਲੀ ਘਰਾਂ ਤੋਂ ਬਿਨਾਂ ਚਿਤਾਵਣੀ ਅਤੇ ਬਚਾਉ ਦੇ ਪ੍ਰਬੰਧ ਕੀਤੇ, ਬੇਹਿਸਾਬ ਪਾਣੀ ਬਿਆਸ ਵਿੱਚ ਛੱਡ ਦਿੱਤਾ ਗਿਆ, ਜਿਸ ਕਾਰਨ ਪਹਿਲਾਂ ਤੋਂ ਹੀ ਆਫਰੇ ਪਏ ਬਿਆਸ ਨੇ ਆਪਣੇ ਆਸ ਪਾਸ ਦੇ ਖੇਤਰ ਵਿੱਚ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਤੇ ਕਿਨਾਰੇ ਤੋੜ ਕੇ ਵਹਿ ਨਿਕਲਿਆਉੱਤਰਾਖੰਡ ਵਿੱਚ ਵੀ ਅਜਿਹਾ ਹੀ ਹੋਇਆਉੱਤਰਾਖੰਡ ਜਲ ਬਿਜਲੀ ਨਿਗਮ ਨੇ ਟਰਬਾਈਨਾਂ ਨੂੰ ਹੜ੍ਹ ਦੇ ਚਿੱਕੜ ਤੋਂ ਬਚਾਉਣ ਖਾਤਰ ਆਪਣੇ 19 ਪਣ ਬਿਜਲੀ ਡੈਮਾਂ ਤੋਂ ਬਿਜਲੀ ਉਤਪਾਦਨ ਬੰਦ ਕਰ ਕੇ ਗੇਟ ਖੋਲ੍ਹ ਦਿੱਤੇ ਤੇ ਪਾਣੀ ਨੇ ਹੇਠਲੇ ਇਲਾਕਿਆਂ ਵਿੱਚ ਤਬਾਹੀ ਮਚਾ ਦਿੱਤੀਬਿਨਾਂ ਕਿਸੇ ਯੋਜਨਾ ਤੋਂ ਮਨਮਰਜ਼ੀ ਨਾਲ ਉਸਾਰੇ ਜਾ ਰਹੇ ਡੈਮਾਂ ਤੋਂ ਹੋ ਰਹੀ ਤਬਾਹੀ ਦਾ ਸਭ ਤੋਂ ਵੱਡਾ ਕਾਰਣ ਕੇਂਦਰੀ ਵਾਤਾਵਰਣ ਮੰਤਰਾਲੇ ਵੱਲੋਂ ਕਬੂਤਰ ਵਾਂਗ ਅੱਖਾਂ ਮੀਟ ਲੈਣਾ ਤੇ ਸੂਬਾ ਸਰਕਾਰਾਂ ਅਤੇ ਆਪਣੇ ਚਹੇਤੇ ਸਰਮਾਏਦਾਰਾਂ ਨੂੰ ਹਿਮਾਲੀਆ ਪਰਬਤ ਨੂੰ ਨੋਚਣ ਖਸੋਟਣ ਦੀ ਪੂਰਨ ਅਜ਼ਾਦੀ ਦੇ ਦੇਣਾ ਹੈਜਿਹੜੀਆਂ ਵੀ ਵਾਤਾਵਰਣ ਪ੍ਰੇਮੀ ਜਥੇਬੰਦੀਆਂ ਜਾਂ ਵਿਅਕਤੀ ਇਸਦੇ ਖਿਲਾਫ ਅਵਾਜ਼ ਉਠਾਉਂਦਾ ਹੈ, ਉਸ ਨੂੰ ਦੇਸ਼ ਧ੍ਰੋਹੀ ਗਰਦਾਨ ਕੇ ਜੇਲ੍ਹ ਵਿੱਚ ਸੁੱਟ ਦਿੱਤਾ ਜਾਂਦਾ ਹੈ

ਇਸ ਵਾਰ ਵੀ ਸਭ ਤੋਂ ਭਿਆਨਕ ਤਬਾਹੀ ਅਜਿਹੀਆਂ ਅਨੈਤਿਕ ਉਸਾਰੀਆਂ ਦੇ ਆਸ ਪਾਸ ਹੀ ਵਾਪਰੀ ਹੈ ਕਿਉਂਕਿ ਉਹਨਾਂ ਕਾਰਨ ਪਾਣੀ ਦਾ ਵਹਾਅ ਬਦਲ ਗਿਆ ਸੀ ਜਾਂ ਰੁਕ ਗਿਆ ਸੀ ਕਥਿਤ ਵਿਕਾਸ ਦੇ ਨਾਮ ’ਤੇ ਉਸਾਰੀਆਂ ਜਾ ਰਹੀਆਂ ਇਮਾਰਤਾਂ, ਸੜਕਾਂ ਅਤੇ ਡੈਮਾਂ ਆਦਿ ਦਾ ਮਲਬਾ ਢੋਆ ਢੁਆਈ ਦਾ ਖਰਚਾ ਬਚਾਉਣ ਖਾਤਰ ਨਜ਼ਦੀਕੀ ਨਦੀ ਨਾਲਿਆਂ ਵਿੱਚ ਸੁੱਟ ਦਿੱਤਾ ਜਾਂਦਾ ਹੈਇਹਨਾਂ ਹੜ੍ਹਾਂ ਵੇਲੇ ਹਿਮਾਚਲ ਦੇ ਸ਼ਹਿਰ ਥੁਨਾਗ ਦੀ ਇੱਕ ਵੀਡੀਓ ਕਲਿੱਪ ਬਹੁਤ ਵਾਇਰਲ ਹੋਈ ਹੈ, ਜਿਸ ਵਿੱਚ ਹੜ੍ਹ ਕਾਰਨ ਵਹਿ ਕੇ ਆਏ ਲੱਖਾਂ ਟਨ ਚਿੱਕੜ ਅਤੇ ਸੈਂਕੜੇ ਵੱਢੇ ਹੋਏ ਦਰਖਤਾਂ ਦੇ ਤਣਿਆਂ ਨੇ ਮਿੰਟਾਂ ਸਕਿੰਟਾਂ ਵਿੱਚ ਸ਼ਹਿਰ ਦਾ ਮੁੱਖ ਬਜ਼ਾਰ ਜਾਮ ਕਰ ਦਿੱਤਾ ਸੀ ਤੇ ਦਰਜ਼ਨਾਂ ਦੁਕਾਨਾਂ ਅਤੇ ਘਰਾਂ ਨੂੰ ਤਬਾਹ ਕਰ ਦਿੱਤਾ ਸੀਬਾਅਦ ਵਿੱਚ ਖੋਜੀ ਪੱਤਰਕਾਰਾਂ ਅਤੇ ਵਾਤਾਵਰਣ ਪ੍ਰੇਮੀਆਂ ਨੇ ਇਸਦਾ ਕਾਰਨ ਸਾਹਮਣੇ ਲਿਆਂਦਾ ਤਾਂ ਸਾਰੇ ਹੈਰਾਨ ਰਹਿ ਗਏਇਸ ਕਸਬੇ ਤੋਂ ਉੱਪਰ ਥੰਡੀ ਨਾਮਕ ਪਿੰਡ ਹੈ ਜੋ ਹਿਮਾਚਲ ਦੀ ਇੱਕ ਅਹਿਮ ਰਾਜਨੀਤਕ ਸ਼ਖਸੀਅਤ ਦਾ ਜੱਦੀ ਪਿੰਡ ਅਤੇ ਚੋਣ ਹਲਕਾ ਹੈਚੁਣਾਵੀ ਵਾਅਦਾ ਪੂਰਾ ਕਰਨ ਲਈ ਇਸ ਪਿੰਡ ਨੂੰ ਬਿਨਾਂ ਕਿਸੇ ਨਿਯਮ ਦੀ ਪ੍ਰਵਾਹ ਕੀਤੇ ਕਾਫੀ ਚੌੜੀ ਸੜਕ ਬਣਾਈ ਗਈ ਜਿਸ ਕਾਰਨ ਸੈਂਕੜੇ ਦਰਖਤ ਵੱਢ ਦਿੱਤੇ ਗਏਠੇਕੇਦਾਰ ਨੇ ਪੈਸੇ ਬਚਾਉਣ ਖਾਤਰ ਉਹ ਦਰਖਤ ਅਤੇ ਮਲਬਾ ਨਜ਼ਦੀਕ ਵਗਦੇ ਇੱਕ ਪਹਾੜੀ ਨਾਲੇ ਵਿੱਚ ਸੁੱਟ ਕੇ ਉਸ ਦਾ ਰਾਹ ਤੰਗ ਕਰ ਦਿੱਤਾਜਦੋਂ ਉੱਪਰ ਪਹਾੜਾਂ ਵਿੱਚ ਬੱਦਲ ਫਟਿਆ ਤਾਂ ਨਾਲੇ ਵਿੱਚ ਆਏ ਹੜ੍ਹ ਨੇ ਕਿਨਾਰੇ ਤੋੜ ਕੇ ਥੁਨਾਗ ਵੱਲ ਮੁਹਾਰ ਮੋੜ ਕੇ ਭਿਆਨਕ ਤਬਾਹੀ ਮਚਾ ਦਿੱਤੀ ਵਰਣਨਯੋਗ ਹੈ ਕਿ ਇਹ ਸੜਕ ਬਣਨ ਤੋਂ ਪਹਿਲਾਂ ਥੁਨਾਗ ਵਿੱਚ ਕਦੇ ਵੀ ਹੜ੍ਹ ਨਹੀਂ ਸਨ ਆਏ

ਜਦੋਂ ਅਜਿਹੇ ਪ੍ਰੋਜੈਕਟ ਦੇ ਟੈਂਡਰ ਕੱਢੇ ਜਾਂਦੇ ਹਨ ਤਾਂ ਠੇਕੇਦਾਰ ਠੇਕਾ ਹਥਿਆਉਣ ਲਈ ਵੱਧ ਬੋਲੀ ਲਗਾ ਦਿੰਦੇ ਹਨ ਤੇ ਬਾਅਦ ਵਿੱਚ ਅਫਸਰਾਂ ਨਾਲ ਮਿਲੀਭੁਗਤ ਕਰ ਕੇ ਘਟੀਆ ਸਮਾਨ ਦੀ ਵਰਤੋਂ ਕਰਦੇ ਹਨਘਟੀਆ ਸਮੱਗਰੀ ਨਾਲ ਬਣਾਏ ਗਏ ਅਜਿਹੇ ਪ੍ਰੋਜੈਕਟ ਪਹਿਲੇ ਮੀਂਹ ਨਾਲ ਹੀ ਰੁੜ੍ਹ ਜਾਂਦੇ ਹਨ ਤੇ ਲੋਕਾਂ ਲਈ ਮੁਸੀਬਤ ਪੈਦਾ ਕਰਦੇ ਹਨਸਾਰਾ ਨੁਕਸਾਨ ਹੜ੍ਹਾਂ ਦੇ ਸਿਰ ਮੜ੍ਹ ਕੇ ਅਫਸਰ, ਸਿਆਸੀ ਹਾਕਮ ਅਤੇ ਠੇਕੇਦਾਰ ਸੁਰਖਰੂ ਹੋ ਜਾਂਦੇ ਹਨਹਿਮਾਚਲ ਵਿੱਚ ਤਾਂ ਸੁਣਿਆ ਹੈ ਕਿ ਉਪਰੋਕਤ ਤਿੱਕੜੀ ਬਾਰਸ਼ਾਂ ਉਡੀਕਦੀ ਰਹਿੰਦੀ ਹੈ ਤਾਂ ਜੋ ਉਹਨਾਂ ਦੀਆਂ ਕਰਤੂਤਾਂ ਢਕੀਆਂ ਰਹਿ ਸਕਣਇਹਨਾਂ ਹੜ੍ਹਾਂ ਵੇਲੇ ਮੰਡੀ-ਮਨਾਲੀ ਹਾਈਵੇ ਵਿੱਚ ਕਈ ਥਾਂਵਾਂ ’ਤੇ 100 ਮੀਟਰ ਤੋਂ ਵੀ ਵੱਡੇ ਪਾੜ ਪਏ ਹਨਜਾਂਚ ਤੋਂ ਇਹ ਸਾਹਮਣੇ ਆਇਆ ਹੈ ਕਿ ਇਸ ਸੜਕ ਦਾ ਵੱਡਾ ਹਿੱਸਾ ਬਿਆਸ ਦਰਿਆ ਦੇ ਵਹਿਣ ਵਿੱਚ ਨਰਮ ਮਿੱਟੀ ’ਤੇ ਬਣਾ ਦਿੱਤਾ ਗਿਆ ਹੈਇਸ ਕਾਰਨ ਜਦੋਂ ਦਰਿਆ ਵਿੱਚ ਹੜ੍ਹ ਆਇਆ ਤਾਂ ਉਹ ਮਿੱਟੀ ਖੁਰ ਗਈ2013 ਦੇ ਹੜ੍ਹਾਂ ਵੇਲੇ ਕੇਦਾਰਨਾਥ ਹਾਈਵੇਅ ਅਤੇ ਹੁਣ ਬਦਰੀਨਾਥ ਹਾਈਵੇਅ ਨਾਲ ਵੀ ਅਜਿਹਾ ਹੀ ਵਾਪਰਿਆ ਹੈਪਰ ਲੱਗਦਾ ਹੈ ਕਿ ਸਾਡੇ ਕਾਬਲ ਇੰਜਨੀਅਰਾਂ ਨੇ ਉਸ ਤਬਾਹੀ ਤੋਂ ਕੋਈ ਸਿੱਖਿਆ ਹਾਸਲ ਕਰਨ ਦੀ ਖੇਚਲ ਨਹੀਂ ਕੀਤੀਅਜਿਹਾ ਭ੍ਰਿਸ਼ਟ ਅਤੇ ਬੇਤਰਤੀਬ ਕਥਿਤ ਵਿਕਾਸ ਅੱਗੇ ਵੀ ਚੱਲਦਾ ਰਹੇਗਾਬਰਸਾਤਾਂ ਖਤਮ ਹੋਣ ਤੋਂ ਬਾਅਦ ਮੁੜ ਉਸਾਰੀ ਦੇ ਨਾਮ ’ਤੇ ਦੇਸ਼ ਦੇ ਟੈਕਸ ਦਾਤਿਆਂ ਦਾ ਅਰਬਾਂ ਖਰਬਾਂ ਰੁਪਇਆ ਗਬਨ ਕਰ ਲਿਆ ਜਾਵੇਗਾ

2020 ਵਿੱਚ ਹਿਮਾਚਲ ਪ੍ਰਦੇਸ਼ ਹਾਈ ਕੋਰਟ ਨੇ ਇੱਕ ਹੁਕਮ ਜਾਰੀ ਕੀਤਾ ਸੀ ਕਿ ਕੋਈ ਵੀ ਇਮਾਰਤ ਕਿਸੇ ਨਦੀ ਨਾਲੇ ਦੇ 100 ਮੀਟਰ ਤੋਂ ਨਜ਼ਦੀਕ ਨਹੀਂ ਉਸਾਰੀ ਜਾ ਸਕਦੀਪਰ ਇਸ ਹੁਕਮ ਦੀਆਂ ਵੀ ਬੁਰੀ ਤਰ੍ਹਾਂ ਧੱਜੀਆਂ ਉਡਾਈਆਂ ਜਾ ਰਹੀਆਂ ਹਨਮਨਾਲੀ ਸ਼ਹਿਰ ਵਿੱਚ ਪਿਛਲੇ ਸਾਲ ਬਣੇ ਦੋ ਹੋਟਲ ਅਤੇ ਅਨੇਕਾਂ ਮਕਾਨ, ਜੋ ਬਿਆਸ ਦੇ ਬਿਲਕੁਲ ਕਿਨਾਰੇ ’ਤੇ ਸਨ, ਹੜ੍ਹ ਦੇ ਪਾਣੀ ਵਿੱਚ ਵਹਿ ਗਏਅਸਲ ਵਿੱਚ ਬਰਸਾਤਾਂ ਤੋਂ 6, 7 ਮਹੀਨੇ ਬਾਅਦ ਹੀ ਮੀਡੀਆ, ਲੋਕ ਅਤੇ ਸਰਕਾਰ ਹੜ੍ਹਾਂ ਬਾਰੇ ਭੁੱਲ ਜਾਂਦੇ ਹਨ ਤੇ ਦੁਬਾਰਾ ਨਜਾਇਜ਼ ਉਸਾਰੀਆਂ ਸ਼ੁਰੂ ਹੋ ਜਾਂਦੀਆਂ ਹਨ

ਹੜ੍ਹਾਂ ਜਾਂ ਹੋਰ ਕੁਦਰਤੀ ਆਫਤਾਂ ਦਾ ਸ਼ਿਕਾਰ ਸਭ ਤੋਂ ਵੱਧ ਭਾਰਤ ਵਰਗੇ ਸੰਘਣੀ ਅਬਾਦੀ ਵਾਲੇ ਦੇਸ਼ ਬਣਦੇ ਹਨਵਾਤਾਵਰਣ ਪ੍ਰਤੀ ਜਾਗਰੂਕਤਾ, ਚੰਗੀ ਇੰਜਨੀਅਰਿੰਗ, ਵਧੀਆ ਪਲੈਨਿੰਗ ਅਤੇ ਸਰਕਾਰੀ ਦਿਆਨਤਦਾਰੀ ਦੇ ਰਸਤੇ ਚੱਲ ਕੇ ਹੀ ਹਿਮਾਲੀਆ ਪਰਬਤਾਂ ਨੂੰ ਬਚਾਇਆ ਜਾ ਸਕਦਾ ਹੈ ਤੇ ਹੜ੍ਹਾਂ ਦੇ ਖਤਰੇ ਨੂੰ ਘਟਾਇਆ ਜਾ ਸਕਦਾ ਹੈਪਰ ਬਦਕਿਸਮਤੀ ਨੂੰ ਭਾਰਤ ਵਿੱਚ ਸਰਕਾਰੀ ਦਿਆਨਤਦਾਰੀ ਤਾਂ ਭਾਲਿਆਂ ਵੀ ਨਹੀਂ ਲੱਭਦੀਕੁਦਰਤੀ ਆਫਤਾਂ ਦਾ ਸਭ ਤੋਂ ਵੱਡਾ ਸ਼ਿਕਾਰ ਆਮ ਜਨਤਾ ਹੁੰਦੀ ਹੈਇਸ ਲਈ ਅਜਿਹੇ ਪ੍ਰੋਜੈਕਟ ਉਸਾਰਨ ਲੱਗਿਆਂ ਉਹਨਾਂ ਦੀ ਅਵਾਜ਼ ਵੀ ਸੁਣੀ ਜਾਣੀ ਚਾਹੀਦੀ ਹੈਸਭ ਤੋਂ ਵੱਡਾ ਸਵਾਲ ਇਹ ਹੈ ਕਿ ਹਿਮਾਲੀਆ ਪਰਬਤ ਮਨੁੱਖੀ ਅਬਾਦੀ ਅਤੇ ਕੰਕਰੀਟ ਦੇ ਜੰਗਲਾਂ ਦਾ ਕਿੰਨਾ ਕੁ ਦਬਾਅ ਝੱਲ ਸਕਦੇ ਹਨ? ਹਿਮਾਲੀਆ ਸੰਸਾਰ ਦਾ ਸਭ ਤੋਂ ਛੋਟੀ ਉਮਰ ਦੇ ਪਰਬਤ ਹੈ ਤੇ ਅਜੇ ਵੀ ਇਹਨਾਂ ਦੇ ਅੰਦਰ ਭੂਗੋਲਿਕ ਗਤੀਵਿਧੀਆਂ ਚੱਲ ਰਹੀਆਂ ਹਨ ਜਿਸ ਕਾਰਨ ਵੱਡੇ ਭੁਚਾਲ ਵੀ ਆਉਂਦੇ ਹਨਕੀ ਅਸੀਂ ਇਸਦੇ ਜੰਗਲਾਂ ਨੂੰ ਤਬਾਹ ਕਰ ਕੇ ਤੇ ਹਰ ਸਾਲ ਸੈਲਾਨੀਆਂ ਦੀਆਂ ਲੱਖਾਂ ਗੱਡੀਆਂ ਦਾ ਹਜ਼ਾਰਾਂ ਟਨ ਧੂੰਆਂ ਵਾਤਾਵਰਣ ਵਿੱਚ ਘੋਲ ਕੇ ਪੈਣ ਵਾਲੇ ਬੁਰੇ ਪ੍ਰਭਾਵਾਂ ਤੋਂ ਬਚ ਸਕਦੇ ਹਾਂ?

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4146)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author