BalrajSidhu7ਜੇ ਉਹੀ ਧੀਆਂ ਆਪਣੇ ਸੱਸ ਸਹੁਰੇ ਨੂੰ ਵੀ ਮਾਂ ਬਾਪ ਸਮਝਣ, ਤਾਂ ...
(29 ਮਾਰਚ 2019)

 

ਪੰਜਾਬ ਵਿੱਚ ਅੱਜ ਬੁਢਾਪਾ ਆਪਣੀ ਹੀ ਔਲਾਦ ਹੱਥੋਂ ਰੁਲ ਰਿਹਾ ਹੈਬਜ਼ੁਰਗਾਂ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈਗਰੀਬਾਂ ਦੀ ਤਾਂ ਚਲੋ ਮੰਨਿਆਂ ਆਰਥਿਕ ਮਜਬੂਰੀ ਹੋ ਸਕਦੀ ਹੈ, ਪਰ ਇੱਥੇ ਤਾਂ ਚੰਗੇ ਭਲੇ ਰੱਜੇ-ਪੁੱਜੇ ਘਰਾਂ ਦੇ ਬਜ਼ੁਰਗ ਰੋਟੀ ਤੋਂ ਆਤੁਰ ਹੋਏ ਪਏ ਹਨਮਹਿੰਗੇ ਭਾਅ ਖਰੀਦੇ ਵਿਦੇਸ਼ੀ ਕੁੱਤਿਆਂ ਦੀ ਉਹਨਾਂ ਨਾਲੋਂ ਵੱਧ ਸੇਵਾ ਹੁੰਦੀ ਮੈਂ ਆਪਣੀ ਅੱਖੀਂ ਵੇਖੀ ਹੈਕਹਿੰਦੇ ਹਨ ਫਸਲਾਂ-ਫਲ ਪੱਕੇ ਹੋਏ ਹੀ ਚੰਗੇ ਲੱਗਦੇ ਹਨ, ਸਿਰਫ ਆਦਮੀ ਹੀ ਪੱਕਿਆ ਬੁਰਾ ਲੱਗਦਾ ਹੈਜਿਸ ਬੰਦੇ ਨੇ ਸਾਰੀ ਉਮਰ ਕਮਾਈਆਂ ਕਰ ਕੇ ਕਰੋੜਾਂ-ਅਰਬਾਂ ਦੀ ਜਾਇਦਾਦ ਬਣਾਈ ਹੁੰਦੀ ਹੈ, ਉਹ ਪਿਛਲੀ ਉਮਰੇ ਰੋਟੀ ਦੀ ਬੁਰਕੀ ਤੋਂ ਵੀ ਮੁਹਤਾਜ਼ ਹੋ ਜਾਂਦਾ ਹੈਜਿੰਨਾ ਚਿਰ ਬੰਦੇ ਦੇ ਹੱਡਾਂ ਵਿੱਚ ਜਾਨ ਰਹਿੰਦੀ ਹੈ, ਉਹ ਸਾਰਿਆਂ ਨੂੰ ਚੰਗਾ ਲੱਗਦਾ ਹੈ, ਉਸਦੀ ਕੋਈ ਆਦਤ ਬੁਰੀ ਨਹੀਂ ਲੱਗਦੀਪਰ ਜਦੋਂ ਹੀ ਉਹ ਨਕਾਰਾ ਹੋ ਕੇ ਮੰਜੇ ’ਤੇ ਪੈ ਜਾਂਦਾ ਹੈ, ਉਸਦੀ ਖਾਂਸੀ ਵੀ ਬੁਰੀ ਲੱਗਣ ਲੱਗ ਜਾਂਦੀ ਹੈਸਾਡੇ ਮਹਿਕਮੇ ਦੇ ਇੱਕ ਅਫਸਰ ਨੇ ਸਾਰੀ ਉਮਰ ਰੱਜ ਕੇ ਕਮਾਈ ਕੀਤੀਰਿਟਾਇਰਮੈਂਟ ਤੋਂ ਬਾਅਦ ਉਸ ਨੂੰ ਕੋਈ ਅਜਿਹੀ ਬਿਮਾਰੀ ਚੰਬੜ ਗਈ ਕਿ ਉਸਦੇ ਸਰੀਰ ਵਿੱਚੋਂ ਬਦਬੋ ਆਉਣ ਲੱਗ ਪਈਉਸਦੀ ਹੋਣਹਾਰ ਔਲਾਦ, ਉਸ ਨੂੰ ਉਸਦੀ ਹੀ ਉਸਾਰੀ ਹੋਈ ਹਜ਼ਾਰ ਗਜ਼ ਦੀ ਕੋਠੀ ਵਿੱਚੋਂ ਚੁੱਕ ਕੇ ਮੋਟਰ ਵਾਲੇ ਕੋਠੇ ਵਿੱਚ ਸੁੱਟ ਆਈ, ਜਿੱਥੇ ਵਿਚਾਰਾ ਬੁਰੇ ਹਾਲੀਂ ਮਰਿਆ

ਜੇ ਕਿਸੇ ਦੇ ਦੋ ਤਿੰਨ ਪੁੱਤਰ ਹੋਣ ਤਾਂ ਬੁੱਢੇ ਵਾਰੇ ਮਾਪਿਆਂ ਦੀਆਂ ਵੰਡੀਆਂ ਪੈ ਜਾਂਦੀਆਂ ਹਨਉਹਨਾਂ ਵਿੱਚ ਤਲਾਕ ਵਰਗੇ ਹਾਲਾਤ ਪੈਦਾ ਕਰ ਦਿੱਤੇ ਜਾਂਦੇ ਹਨਮਾਂ ਨੂੰ ਇੱਕ ਭਰਾ ਲੈ ਜਾਂਦਾ ਹੈ ਤੇ ਪਿਉ ਨੂੰ ਦੂਸਰਾਦੋਵੇਂ ਵਿਚਾਰੇ ਮਿਲਣ ਲਈ ਵੀ ਤਰਸ ਜਾਂਦੇ ਹਨਇਹੀ ਉਮਰ ਆਦਮੀ ਤੀਵੀਂ ਵਿੱਚ ਬੈਠ ਕੇ ਦੁੱਖ ਸੁਖ ਫਰੋਲਣ ਦੀ ਹੁੰਦੀ ਹੈਪਰ ਪੁੱਤਰਾਂ ਦੀ ਦੁਸ਼ਮਣੀ ਕਾਰਨ ਉਹਨਾਂ ਨੂੰ ਆਪਸ ਵਿੱਚ ਮਿਲਣ ਦਾ ਹੱਕ ਵੀ ਨਹੀਂ ਰਹਿੰਦਾਅਸਲ ਵਿੱਚ ਬਹੁਤੇ ਪੁੱਤਰ ਘਟੀਆ ਹੁੰਦੇ ਹਨ ਤੇ ਕੁਝ ਨੂੰਹਾਂਜੇ ਸਕਾ ਪੁੱਤ ਨਹੀਂ ਮਾਪਿਆਂ ਨੂੰ ਪਛਾਣਦਾ ਤਾਂ ਬੇਗਾਨੀ ਧੀ ਨੂੰ ਕੀ ਜ਼ਰੂਰਤ ਹੈ? ਕਈ ਔਰਤਾਂ ਆਪਣੇ ਮਾਪਿਆਂ ਨੂੰ ਸੂਈ ਵੀ ਚੁੱਭੇ ਤਾਂ ਪੇਕਿਆਂ ਨੂੰ ਭੱਜ ਤੁਰਦੀਆਂ ਹਨ ਪਰ ਸੱਸ ਸਹੁਰੇ ਨੂੰ ਇੱਕ ਮਿੰਟ ਲਈ ਵੀ ਬਰਦਾਸ਼ਤ ਨਹੀਂ ਕਰਦੀਆਂਕਹਿੰਦੇ ਹਨ ਜੇ ਪੁਤਰਾਂ ਦੀ ਬਜਾਏ ਮਾਪੇ ਧੀਆਂ ਕੋਲ ਰਹਿਣ ਤਾਂ ਦੁਨੀਆਂ ਦੇ ਸਾਰੇ ਬਿਰਧ ਘਰ ਖਾਲੀ ਹੋ ਜਾਣਪਰ ਜੇ ਉਹੀ ਧੀਆਂ ਆਪਣੇ ਸੱਸ ਸਹੁਰੇ ਨੂੰ ਵੀ ਮਾਂ ਬਾਪ ਸਮਝਣ, ਤਾਂ ਵੀ ਬਿਰਧ ਘਰ ਖਾਲੀ ਹੋ ਜਾਣਮਾਪਿਆਂ ਦੀ ਸੇਵਾ ਨਾ ਕਰਨੀ ਅਤੇ ਉਹਨਾਂ ਨੂੰ ਪਿਛਲੀ ਉਮਰੇ ਬਿਰਧ ਘਰ ਵਿੱਚ ਛੱਡ ਆਉਣਾ, ਪੱਛਮੀ ਦੇਸ਼ਾਂ ਦੀ ਪਰੰਪਰਾ ਹੈਇਸਦਾ ਕਾਰਨ ਇਹ ਹੈ ਕਿ ਉੱਥੇ ਪਰਿਵਾਰਕ ਰਿਸ਼ਤੇ ਬਹੁਤੇ ਮਜ਼ਬੂਤ ਨਹੀਂ ਹਨਜਵਾਨ ਹੁੰਦੇ ਹੀ ਬੱਚੇ ਘਰ ਛੱਡ ਕੇ ਚਲੇ ਜਾਂਦੇ ਹਨਇਸ ਕਾਰਨ ਉਹ ਬੁਢਾਪੇ ਵਿੱਚ ਆਪਣੇ ਮਾਂ ਬਾਪ ਨੂੰ ਨਹੀਂ ਸੰਭਾਲਦੇਪਰ ਸਾਡਾ ਸੱਭਿਆਚਾਰ ਹੋਰ ਹੈਇੱਥੇ ਮਾਪੇ ਆਪਣੇ ਬੱਚਿਆਂ ਨੂੰ ਕੀ, ਬੱਚਿਆਂ ਦੇ ਬੱਚਿਆਂ ਨੂੰ ਵੀ ਸੰਭਾਲਦੇ ਹਨਇਸ ਲਈ ਬੁਢਾਪੇ ਵਿੱਚ ਉਹਨਾਂ ਦੀ ਸੇਵਾ ਕਰਨੀ ਬੱਚਿਆਂ ਦਾ ਫਰਜ਼ ਹੈ

ਅੱਜ ਕੱਲ੍ਹ ਬਹੁਤੇ ਪਤੀ ਪਤਨੀ ਨੌਕਰੀ ਪੇਸ਼ਾ ਹਨਉਹਨਾਂ ਕੋਲ ਤਾਂ ਆਪਣੇ ਬੱਚੇ ਸੰਭਾਲਣ ਦਾ ਟਾਈਮ ਨਹੀਂ, ਬਜ਼ੁਰਗ ਕਿੱਥੋਂ ਸੰਭਾਲਣੇ ਹਨਪਰ ਜਿਹੜੇ ਲੋਕ ਨੌਕਰੀ ਨਹੀਂ ਕਰਦੇ, ਉਹ ਵੀ ਆਪਣੇ ਮਾਂ ਬਾਪ ਨੂੰ ਸੰਭਾਲਣ ਤੋਂ ਇਨਕਾਰੀ ਹਨਜਿਹੜਾ ਵੀ ਬੰਦਾ ਆਪਣੇ ਮਾਪਿਆਂ ਨੂੰ ਬਿਰਧ ਘਰ ਸੁੱਟ ਕੇ ਆਉਂਦਾ ਹੈ, ਉਸ ਨੂੰ ਚਾਹੀਦਾ ਕਿ ਉਹ ਬਿਰਧ ਘਰ ਨੂੰ ਵੱਧ ਤੋਂ ਵੱਧ ਦਾਨ ਦੇਵੇ, ਉੱਥੇ ਪੱਖੇ, ਕੂਲਰ ਅਤੇ ਏ.ਸੀ. ਫਿੱਟ ਕਰਵਾਏਕਿਉਂਕਿ ਸਮਾਂ ਆਉਣ ’ਤੇ ਉਸਦੀ ਔਲਾਦ ਨੇ ਵੀ ਉਸ ਨੂੰ ਉੱਥੇ ਹੀ ਪਹੁੰਚਾਉਣਾ ਹੈਆਖਰ ਬੱਚੇ ਆਪਣੇ ਮਾਂ ਬਾਪ ਦੀ ਹੀ ਰੀਸ ਕਰਦੇ ਹਨਸ਼ਾਹਜ਼ਹਾਨ ਨੇ ਆਪਣੇ ਭਰਾ ਭਤੀਜੇ ਕਤਲ ਕਰ ਕੇ ਹੀ ਤਖਤ ਹਾਸਲ ਕੀਤਾ ਸੀਜਦੋਂ ਉਸ ਨੇ ਔਰੰਗਜ਼ੇਬ ਕੋਲ ਖੁਦ ਨੂੰ ਕੈਦ ਕਰਨ ਅਤੇ ਦਾਰਾ ਸ਼ਿਕੋਹ ਆਦਿ ਨੂੰ ਕਤਲ ਕਰਨ ਦਾ ਉਲਾਹਮਾ ਦਿੱਤਾ ਤਾਂ ਉਸ ਨੇ ਜਵਾਬ ਦਿੱਤਾ ਕਿ ਮੈਂ ਤੁਹਾਡਾ ਫਰਮਾ ਬਰਦਾਰ ਪੁੱਤਰ ਹਾਂਮੈਂ ਉਹੀ ਕੁਝ ਕੀਤਾ ਹੈ ਜੋ ਕੁਝ ਤਖਤ ਹਾਸਲ ਕਰਨ ਲਈ ਤੁਸੀਂ ਕੀਤਾ ਸੀ

ਜੇ ਕਿਸੇ ਨੂੰ ਆਪਣੇ ਮਾਪਿਆਂ ਵਿੱਚੋਂ ਬਦਬੋ ਆਉਂਦੀ ਹੋਵੇ ਤਾਂ ਉਸ ਨੂੰ ਇੱਕ ਵਾਰ ਭਗਤ ਪੂਰਨ ਸਿੰਘ ਪਿੰਗਲਵਾੜੇ ਦੀ ਜ਼ਿਆਰਤ ਜ਼ਰੂਰ ਕਰਨੀ ਚਾਹੀਦੀ ਹੈਉੱਥੇ ਜਾ ਕੇ ਪਤਾ ਲੱਗਦਾ ਹੈ ਕਿ ਬਜ਼ੁਰਗਾਂ ਦੀ ਸੇਵਾ ਕਿਵੇਂ ਕੀਤੀ ਜਾਂਦੀ ਹੈਸਾਡੇ ਲਈ ਆਪਣੇ ਮਾਪੇ ਸੰਭਾਲਣੇ ਔਖੇ ਹਨ, ਪਰ ਉਹ ਹਜ਼ਾਰਾਂ ਬੇਗਾਨੇ ਮਾਪੇ ਸੰਭਾਲਦੇ ਹਨਉੱਥੇ ਸੈਂਕੜੇ ਅਜਿਹੇ ਬਜ਼ੁਰਗ ਹਨ ਜਿਹਨਾਂ ਨੂੰ ਆਪਣੇ ਆਪ ਦੀ ਹੋਸ਼ ਨਹੀਂਉਹ ਉਹਨਾਂ ਦਾ ਮਲ ਮੂਤਰ ਬਿਨਾਂ ਮੱਥੇ ਵੱਟ ਪਾਇਆਂ ਸਾਫ ਕਰਦੇ ਹਨਇਸ ਲਈ ਸਾਨੂੰ ਚਾਹੀਦਾ ਹੈ ਕਿ ਜੇ ਅਸੀਂ ਬੇਗਾਨੇ ਸੰਭਾਲਣ ਜੋਗੇ ਨਹੀਂ, ਘੱਟੋ ਘੱਟ ਆਪਣੇ ਬਜ਼ੁਰਗ ਤਾਂ ਸੰਭਾਲੀਏਸਵਾਰਥੀ ਨਾਸ਼ੁਕਰੇ ਲੀਡਰਾਂ ਅਤੇ ਮੁਸ਼ਟੰਡੇ ਸਾਧਾਂ ਦੇ ਗੋਡੇ ਘੁੱਟਣ ਦੀ ਬਜਾਏ ਮਾਪਿਆਂ ਦੀ ਸੇਵਾ ਕਰਨੀ ਵੱਧ ਜ਼ਰੂਰੀ ਹੈਡੰਗਰਾਂ ਵਾਲੇ ਕੋਠੇ ਵਿੱਚ ਮਲ ਮੂਤਰ ਨਾਲ ਲਿੱਬੜੇ ਬਜ਼ੁਰਗ ਦੇ ਮਰਨ ’ਤੇ ਸੰਘ ਪਾੜ ਕੇ ਰੋਣ ਅਤੇ ਉਸਦੇ ਭੋਗ ’ਤੇ ਲੱਡੂ ਜਲੇਬੀਆਂ ਦੇ ਲੰਗਰ ਲਾਉਣ ਦਾ ਪਾਖੰਡ ਕਰਨ ਦੀ ਬਜਾਏ ਉਸਦੀ ਜਿਉਂਦੇ ਜੀਅ ਰੱਜ ਕੇ ਟਹਿਲ ਸੇਵਾ ਕਰਨੀ ਚਾਹੀਦੀ ਹੈ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਆਪਣੀ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1533)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author