BalrajSidhu7ਹਾਦਸਿਆਂ ਤੋਂ ਬਾਅਦ ਕੀਤੀਆਂ ਪੜਤਾਲਾਂ ਵਿੱਚ ਭ੍ਰਿਸ਼ਟ, ਨਾਅਹਿਲ ਅਤੇ ਕੰਮਚੋਰ ਸਰਕਾਰੀ ਅਧਿਕਾਰੀਆਂ ਦੀਆਂ ਗਲਤੀਆਂ ...
(9 ਜੂਨ 2023)
ਇਸ ਸਮੇਂ ਪਾਠਕ: 366.


ਕੁਝ ਦਿਨ ਪਹਿਲਾਂ ਉੜੀਸਾ ਵਿੱਚ ਹੋਏ ਰੇਲ ਹਾਦਸੇ ਵਿੱਚ 280 ਦੇ ਕਰੀਬ ਲੋਕ ਅਣਆਈ ਮੌਤ ਮਾਰੇ ਗਏ ਹਨ ਤੇ ਸੈਂਕੜੇ ਹੋਰ ਜ਼ਖਮੀ ਹੋਏ ਹਨ
ਸੋਸ਼ਲ ਮੀਡੀਆ ਵਿੱਚ ਕੁਝ ਵਿਚਲਿਤ ਕਰਨ ਵਾਲੇ ਵੀਡੀਓ ਘੁੰਮ ਰਹੇ ਹਨ, ਜਿਹਨਾਂ ਵਿੱਚ ਇਸ ਹਾਦਸੇ ਕਾਰਨ ਮਾਰੇ ਗਏ ਬਦਨਸੀਬਾਂ ਦੀਆਂ ਲਾਸ਼ਾਂ ਨੂੰ ਜਾਨਵਰਾਂ ਵਾਂਗ ਚੁੱਕ ਚੁੱਕ ਟੈਂਪੂਆਂ ਵਿੱਚ ਸੁੱਟਿਆ ਜਾ ਰਿਹਾ ਹੈਜਦੋਂ ਵੀ ਮੈਂ ਕਦੇ ਰੇਲ ਹਾਦਸਿਆਂ ਬਾਰੇ ਪੜ੍ਹਦਾ ਹਾਂ ਤਾਂ ਮੈਨੂੰ 26 ਨਵੰਬਰ 1998 ਵਾਲੇ ਦਿਨ ਖੰਨੇ ਦੇ ਨਜ਼ਦੀਕ ਹੋਏ ਪੰਜਾਬ ਦੇ ਸਭ ਤੋਂ ਵੱਡੇ ਕੌੜੀ ਰੇਲ ਹਾਦਸੇ ਦੇ ਦ੍ਰਿਸ਼ ਯਾਦ ਆ ਜਾਂਦੇ ਹਨਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਐਨੀਆਂ ਲਾਸ਼ਾਂ ਅਤੇ ਜ਼ਖਮੀ ਨਹੀਂ ਵੇਖੇ ਤੇ ਨਾ ਹੀ ਅਜਿਹਾ ਭਿਆਨਕ ਹਾਦਸਾ ਵੇਖਿਆ ਹੈਉਸ ਸਮੇਂ ਮੈਂ ਪਾਇਲ ਸਬ ਡਵੀਜ਼ਨ ਵਿੱਚ ਬਤੌਰ ਡੀ.ਐੱਸ.ਪੀ. ਤਾਇਨਾਤ ਸੀਇਹ ਹਾਦਸਾ ਸਵੇਰੇ ਤਿੰਨ ਵਜੇ ਦੇ ਕਰੀਬ ਹੋਇਆ ਸੀ ਤੇ ਪੁਲਿਸ, ਜੀ ਆਰ ਪੀ, ਰੇਲਵੇ ਅਧਿਕਾਰੀ ਅਤੇ ਸਿਵਲ ਪ੍ਰਸ਼ਾਸਨ ਸਿਰਫ ਅੱਧੇ ਪੌਣੇ ਘੰਟੇ ਵਿੱਚ ਹੀ ਮੌਕੇ ’ਤੇ ਪਹੁੰਚ ਗਏ ਸਨਉਹ ਖੌਫਨਾਕ ਮੰਜ਼ਰ ਅੱਜ 25 ਸਾਲ ਬੀਤ ਜਾਣ ਤੋਂ ਬਾਅਦ ਵੀ ਉਸੇ ਤਰ੍ਹਾਂ ਮੇਰੀਆਂ ਅੱਖਾਂ ਅੱਗੇ ਘੁੰਮ ਰਿਹਾ ਹੈਰੇਲ ਦੇ ਡੱਬੇ ਇਸ ਤਰ੍ਹਾਂ ਤਬਾਹ ਹੋਏ ਸਨ ਜਿਵੇਂ ਕਿਸੇ ਬੱਚੇ ਨੇ ਗੁੱਸੇ ਵਿੱਚ ਆ ਕੇ ਮਾਚਸ ਦੀ ਡੱਬੀ ਮਰੋੜੀ ਹੋਵੇਇੱਕ ਟਰੇਨ ਦਾ ਇੰਜਣ ਦੂਸਰੀ ਟਰੇਨ ਦੇ ਡੱਬਿਆਂ ਨੂੰ ਤੋਪ ਦੇ ਗੋਲੇ ਵਾਂਗ ਪਾੜ ਕੇ ਵਿੱਚੋਂ ਦੀ ਲੰਘ ਗਿਆ ਸੀਸੁੱਤੇ ਪਏ ਲੋਕਾਂ ਨੂੰ ਪਤਾ ਹੀ ਨਹੀਂ ਲੱਗਿਆ ਹੋਣਾ ਕਿ ਮੌਤ ਨੇ ਉਹਨਾਂ ਨੂੰ ਆਪਣੇ ਖੂਨੀ ਪੰਜਿਆਂ ਵਿੱਚ ਜਕੜ ਲਿਆ ਹੈ

ਇਹ ਹਾਦਸਾ ਮਨੁੱਖੀ ਗਲਤੀ ਕਾਰਨ ਸਿਆਲਦਾ ਐਕਸਪ੍ਰੈੱਸ ਦੇ ਫਰੰਟੀਅਰ ਮੇਲ ਦੇ ਲੀਹੋਂ ਲੱਥੇ ਤਿੰਨ ਡੱਬਿਆਂ ਨਾਲ ਟਕਰਾਉਣ ਕਾਰਨ ਹੋਇਆ ਸੀਸਿਆਲਦਾ ਐਕਸਪ੍ਰੈੱਸ ਜੰਮੂ ਤੋਂ ਦਿੱਲੀ ਜਾ ਰਹੀ ਸੀ ਤੇ ਫਰੰਟੀਅਰ ਮੇਲ ਦਿੱਲੀ ਤੋਂ ਲੁਧਿਆਣਾ ਵੱਲਖੰਨੇ ਤੋਂ ਪੰਜ ਕਿਲੋਮੀਟਰ ਦੂਰ ਕੌੜੀ ਪਿੰਡ ਦੇ ਨਜ਼ਦੀਕ ਫਰੰਟੀਅਰ ਮੇਲ ਦੇ ਤਿੰਨ ਡੱਬੇ ਠੀਕ ਤਰ੍ਹਾਂ ਨਾਲ ਨਾ ਜੋੜੇ ਹੋਣ ਕਾਰਨ ਟਰੇਨ ਤੋਂ ਵੱਖ ਹੋ ਕੇ ਸਿਆਲਦਾ ਐਕਸਪ੍ਰੈੱਸ ਵਾਲੀ ਪਟੜੀ ’ਤੇ ਜਾ ਡਿਗੇ ਸਨਇਸ ਤੋਂ ਪਹਿਲਾਂ ਕਿ ਮੁਸਾਫਰ ਡੱਬਿਆਂ ਵਿੱਚੋਂ ਬਾਹਰ ਨਿਕਲ ਸਕਦੇ, 110 ਕਿਲੋਮਿਟਰ ਦੀ ਸਪੀਡ ਨਾਲ ਆ ਰਹੀ ਸਿਆਲਦਾ ਐਕਸਪ੍ਰੈੱਸ ਇਹਨਾਂ ਨਾਲ ਆ ਟਕਰਾਈ ਤੇ ਟਰੈਕ ਤੋਂ ਉੱਤਰ ਕੇ ਬੁਰੀ ਤਰ੍ਹਾਂ ਨਾਲ ਪਲਟੀਆਂ ਖਾ ਗਈਸਿਆਲਦਾ ਦੇ ਚਾਰ ਅਤੇ ਫਰੰਟੀਅਰ ਦੇ ਤਿੰਨ ਡੱਬੇ ਪੂਰੀ ਤਰ੍ਹਾਂ ਤਬਾਹ ਹੋ ਗਏ ਸਨਦੋਵਾਂ ਟਰੇਨਾਂ ਵਿੱਚ ਕਰੀਬ 2500 ਮੁਸਾਫਰ ਸਵਾਰ ਸਨ, ਜਿਹਨਾਂ ਵਿੱਚੋਂ 212 ਮਾਰੇ ਗਏ ਤੇ ਸੈਂਕੜੇ ਜ਼ਖਮੀ ਹੋ ਗਏਹਾਦਸਾ ਐਨਾ ਜ਼ਬਰਦਸਤ ਸੀ ਕਿ ਸਿਆਲਦਾ ਦਾ ਇੰਜਣ ਟੀਨ ਦੇ ਡੱਬੇ ਵਾਂਗ ਮਰੁੰਡਿਆ ਗਿਆ ਸੀ ਤੇ ਡਰਾਈਵਰ ਦੀ ਲਾਸ਼ ਦੇ ਟੁਕੜੇ ਟੁਕੜੇ ਹੋ ਗਏ ਸਨ

ਇਸ ਦਰਦਨਾਕ ਹਾਦਸੇ ਦਾ ਸਭ ਤੋਂ ਵਰਨਣਯੋਗ ਪੱਖ ਇਸ ਦੁੱਖ ਦੀ ਘੜੀ ਵਿੱਚ ਪੰਜਾਬੀਆਂ ਵੱਲੋਂ ਵਿਖਾਈ ਗਈ ਮਿਸਾਲੀ ਤੇ ਗਾਥਾਮਈ ਸੇਵਾ ਭਾਵਨਾ ਸੀਹਾਦਸੇ ਵਾਲੀ ਜਗ੍ਹਾ ਖੇਤਾਂ ਵਿੱਚ ਹੋਣ ਕਾਰਨ ਬਿਜਲੀ ਦਾ ਕੋਈ ਪ੍ਰਬੰਧ ਨਹੀਂ ਸੀਸਾਰੇ ਪਾਸੇ ਜ਼ਖਮੀਆਂ ਦਾ ਚੀਕ ਚਿਹਾੜਾ ਪਿਆ ਹੋਇਆ ਸੀ ਤੇ ਕੁਝ ਵੀ ਦਿਖਾਈ ਨਹੀਂ ਸੀ ਦੇ ਰਿਹਾਪਰ ਖਬਰ ਫੈਲਦੇ ਸਾਰ ਦੂਰ ਨੇੜੇ ਦੇ ਪਿੰਡਾਂ ਅਤੇ ਖੰਨੇ ਤੋਂ ਸੈਂਕੜੇ ਲੋਕ ਫੌਰਨ ਮਦਦ ਲਈ ਪਹੁੰਚ ਗਏਰੌਸ਼ਨੀ ਦਾ ਪ੍ਰਬੰਧ ਕਰਨ ਲਈ ਕਿਸਾਨਾਂ ਨੇ ਹਾਦਸੇ ਵਾਲੀ ਥਾਂ ਦੇ ਦੋਵੇਂ ਪਾਸੇ ਦਰਜ਼ਣਾਂ ਟਰੈਕਟਰ ਖੜ੍ਹੇ ਕਰ ਦਿੱਤੇ ਤੇ ਉਹਨਾਂ ਦੀਆਂ ਲਾਈਟਾਂ ਜਗਾ ਕੇ ਦਿਨ ਚੜ੍ਹਾ ਦਿੱਤਾਕਿਸੇ ਨੇ ਡੀਜ਼ਲ ਦੀ ਪ੍ਰਵਾਹ ਨਾ ਕੀਤੀ ਤੇ ਨਾ ਹੀ ਪ੍ਰਸ਼ਾਸਨ ਕੋਲੋਂ ਮੰਗਿਆਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਦਾਨਵੀਰਾਂ ਨੇ ਸੈਂਕੜੇ ਸਟਰੈਚਰ, ਮੰਜੀਆਂ, ਕੰਬਲ ਅਤੇ ਦਵਾਈਆਂ ਪੱਟੀਆਂ ਆਦਿ ਜ਼ਰੂਰੀ ਵਸਤਾਂ ਮੌਕੇ ’ਤੇ ਪਹੁੰਚਾ ਦਿੱਤੀਆਂ ਸਨਕਿਸੇ ਵੀ ਵਸਤੂ ਲਈ ਅਧਿਕਾਰੀ ਇੱਕ ਅਵਾਜ਼ ਮਾਰਦੇ ਤਾਂ ਸੌ ਬੰਦਾ ਹਾਜ਼ਰ ਹੋ ਜਾਂਦਾ ਸੀਸੈਂਕੜੇ ਲੋਕ ਸਰਕਾਰੀ ਹਸਪਤਾਲ ਵਿੱਚ ਖੂਨ ਦਾਨ ਕਰਨ ਲਈ ਪਹੁੰਚ ਗਏ ਸਨਰਾਤ ਤੋਂ ਹੀ ਚਾਹ ਪ੍ਰਸ਼ਾਦਿਆਂ ਦਾ ਲੰਗਰ ਚਾਲੂ ਹੋ ਗਿਆ ਸੀ ਤੇ ਲੋਕਾਂ ਨੇ ਪੀੜਤਾਂ ਦੇ ਵਾਰਸਾਂ ਦੇ ਰਹਿਣ ਦਾ ਪ੍ਰਬੰਧ ਕਰਨ ਲਈ ਆਪਣੇ ਘਰਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਸਨ

ਜਦੋਂ ਦਿੱਲੀ ਤੋਂ ਰੇਲਵੇ ਦੇ ਉੱਚ ਅਧਿਕਾਰੀ ਮੌਕੇ ’ਤੇ ਪਹੁੰਚੇ ਤਾਂ ਲੋਕਾਂ ਵੱਲੋਂ ਕੀਤੇ ਪ੍ਰਬੰਧ ਵੇਖ ਕੇ ਉਹਨਾਂ ਦੀਆਂ ਅੱਖਾਂ ਭਰ ਆਈਆਂਇੱਕ ਅਫਸਰ ਨੇ ਦੱਸਿਆ ਕਿ ਕਈ ਸੂਬੇ ਤਾਂ ਅਜਿਹੇ ਹਨ, ਜਿੱਥੇ ਜੇ ਐਕਸੀਡੈਂਟ ਹੋ ਜਾਵੇ ਤਾਂ ਲੋਕ ਮਦਦ ਕਰਨ ਦੀ ਬਜਾਏ ਮ੍ਰਿਤਕਾਂ ਅਤੇ ਜ਼ਖਮੀਆਂ ਦਾ ਸਮਾਨ ਲੁੱਟਣਾ ਸ਼ੁਰੂ ਕਰ ਦਿੰਦੇ ਹਨਕਾਨੂੰਨੀ ਕਾਰਵਾਈ ਕਰਨ ਤੋਂ ਬਾਅਦ ਸਭ ਤੋਂ ਵੱਡੀ ਮੁਸ਼ਕਿਲ ਲਾਸ਼ਾਂ ਨੂੰ ਉਹਨਾਂ ਦੇ ਪਤੇ ਟਿਕਾਣਿਆਂ ’ਤੇ ਪਹੁੰਚਾਉਣ ਵਿੱਚ ਆਈ ਸੀਮ੍ਰਿਤਕਾਂ ਦੇ ਸਾਰੇ ਵਾਰਸ ਐਨੇ ਅਮੀਰ ਨਹੀਂ ਸਨ ਕਿ ਦਿੱਲੀ ਦੱਖਣ ਤਕ ਕਿਰਾਏ ਦੀਆਂ ਗੱਡੀਆਂ ਕਰ ਸਕਦੇ ਇੱਥੇ ਫਿਰ ਪੰਜਾਬੀਆਂ ਦੀ ਭਾਈ ਘਨੱਈਆ ਜੀ ਵਾਲੀ ਸੇਵਾ ਭਾਵਨਾ ਸਾਹਮਣੇ ਆਈਖੰਨੇ ਦੇ ਦਾਨੀਆਂ ਨੇ ਭਾਰਤ ਦੇ ਹਰ ਕੋਨੇ ਵਿੱਚ ਲਾਸ਼ਾਂ ਪਹੁੰਚਾਉਣ ਲਈ ਆਪਣੇ ਖਰਚੇ ’ਤੇ ਟੈਕਸੀਆਂ ਕਰ ਕੇ ਦਿੱਤੀਆਂ ਤੇ ਗਰੀਬ ਵਾਰਸਾਂ ਨੂੰ ਰਸਤੇ ਦੇ ਖਰਚੇ ਵਾਸਤੇ ਪੈਸੇ ਵੀ ਦਿੱਤੇ

ਇਸ ਦੌਰਾਨ ਇੱਕ ਬੇਹੱਦ ਘਟੀਆ ਹਰਕਤ ਵੀ ਵਾਪਰੀ ਸੀਜਦੋਂ ਸਾਰੇ ਲੋਕ ਨਿਰਸਵਾਰਥ ਭਾਵਨਾ ਨਾਲ ਬਚਾ ਕਾਰਜਾਂ ਵਿੱਚ ਲੱਗੇ ਹੋਏ ਸਨ, ਇੱਕ ਸਰਕਾਰੀ ਕਰਮਚਾਰੀ ਮ੍ਰਿਤਕਾਂ ਦੇ ਗਹਿਣੇ ਅਤੇ ਪੈਸੇ ਚੋਰੀ ਕਰਦਾ ਹੋਇਆ ਰੈੱਡ ਕਰਾਸ ਵਾਲਿਆਂ ਨੇ ਰੰਗੇ ਹੱਥੀਂ ਪਕੜ ਲਿਆਉਸ ਦੀ ਘਟੀਆ ਹਰਕਤ ਕਾਰਨ ਲੋਕਾਂ ਨੇ ਉਸ ਨੂੰ ਰੱਜ ਕੇ ਲਾਹਨਤਾਂ ਪਾਈਆਂ ਤੇ ਕੁੱਟ ਮਾਰ ਕੇ ਉੱਥੋਂ ਭਜਾ ਦਿੱਤਾ

ਹੁਣ ਵੀ ਜਦੋਂ ਕਿਸੇ ਰੇਲ ਹਾਦਸੇ ਦੀ ਖਬਰ ਆਉਂਦੀ ਹੈ ਤਾਂ ਮਨ ਉਦਾਸ ਹੋ ਜਾਂਦਾ ਹੈਇਨਸਾਨੀ ਗਲਤੀ ਅਤੇ ਅਣਗਹਿਲੀ ਕਾਰਨ ਪੂਰੇ ਦੇ ਪੂਰੇ ਪਰਿਵਾਰ ਖਤਮ ਹੋ ਜਾਂਦੇ ਹਨਪਰ ਵਾਰ ਵਾਰ ਹੋ ਰਹੇ ਹਾਦਸਿਆਂ ਦੇ ਬਾਵਜੂਦ ਵੀ ਪਹਿਲਾਂ ਵਾਲੀਆਂ ਗਲਤੀਆਂ ਸੁਧਾਰੀਆਂ ਨਹੀਂ ਜਾ ਰਹੀਆਂਹਾਦਸਿਆਂ ਤੋਂ ਬਾਅਦ ਕੀਤੀਆਂ ਪੜਤਾਲਾਂ ਵਿੱਚ ਭ੍ਰਿਸ਼ਟ, ਨਾਅਹਿਲ ਅਤੇ ਕੰਮਚੋਰ ਸਰਕਾਰੀ ਅਧਿਕਾਰੀਆਂ ਦੀਆਂ ਗਲਤੀਆਂ ਸਾਹਮਣੇ ਆਉਂਦੀਆਂ ਹਨਪਰ ਕੀ ਫਾਇਦਾ, ਮਰਨ ਵਾਲੇ ਤਾਂ ਵਾਪਸ ਨਹੀਂ ਆਉਣੇਇਸ ਲਈ ਚਾਹੀਦਾ ਹੈ ਕਿ ਹਰ ਪੱਧਰ ’ਤੇ ਰੇਲਵੇ ਸਿਸਟਮ ਵਿੱਚ ਸੁਧਾਰ ਲਿਆਂਦਾ ਜਾਵੇ ਤਾਂ ਜੋ ਅੱਗੇ ਤੋਂ ਅਜਿਹੇ ਹਾਦਸੇ ਨਾ ਵਾਪਰਨਕਿਸੇ ਮੰਤਰੀ ਜਾਂ ਉੱਚ ਅਧਿਕਾਰੀ ਦੇ ਅਸਤੀਫਾ ਦੇਣ ਜਾਂ ਬਰਖਾਸਤ ਕਰਨ ਨਾਲ ਕੋਈ ਫਰਕ ਨਹੀਂ ਪੈਣਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4021)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author