BalrajSidhu7ਤੁਹਾਡੇ ਬੁੱਢੇ ਨੂੰ ਮੋਟਰ ਚਲਾਉਣ ਲੱਗਿਆਂ ਬਿਜਲੀ ਪੈ ਗਈ ਹੈ। ਉਹ ਤਾਰ ਨਾਲ ਚੰਬੜਿਆ ...
(16 ਸਤੰਬਰ 2021)

 

ਬੰਦੇ ਦੀ ਬਾਹਰੀ ਵੇਸ਼ ਭੂਸ਼ਾ ਤੋਂ ਉਸ ਦੇ ਅਸਲੀ ਚਰਿੱਤਰ ਦਾ ਪਤਾ ਨਹੀਂ ਲੱਗਦਾਪੰਜਾਬੀ ਦੀ ਕਹਾਵਤ ਹੈ, ਉੱਪਰੋਂ ਬੀਬੀਆਂ ਦਾਹੜੀਆਂ ਤੇ ਵਿੱਚੋਂ ਕਾਲੇ ਕਾਂਕਈ ਵਾਰ ਲਿਸ਼ਕਦੇ ਪ੍ਰੈੱਸ ਕੀਤੇ ਹੋਏ ਸਫੈਦ ਕੱਪੜੇ ਪਹਿਨ ਕੇ ਸ਼ਰੀਫ ਲੱਗਣ ਵਾਲੇ ਬੰਦੇ ਬਾਅਦ ਵਿੱਚ ਪੱਕੇ ਚੋਰ ਨਿਕਲਦੇ ਹਨ ਤੇ ਦੇਸੀ ਜਿਹੇ ਸਧਾਰਨ ਕੱਪੜਿਆਂ ਵਾਲੇ ਬੰਦੇ ਗੁਣੀ ਗਿਆਨੀ ਸਾਬਤ ਹੁੰਦੇ ਹਨਸਰਕਾਰੀ ਦਫਤਰਾਂ ਵਿੱਚ ਅਜਿਹੇ ਲਿਸ਼ਕੇ ਪੁਸ਼ਕੇ ਬੰਦਿਆਂ ਦੇ ਕੰਮ ਬਹੁਤ ਅਸਾਨੀ ਨਾਲ ਹੋ ਜਾਂਦੇ ਹਨ ਤੇ ਮੈਲੇ ਪਾਟੇ ਕੱਪੜਿਆਂ ਵਾਲਿਆਂ ਨੂੰ ਚਪੜਾਸੀ ਹੀ ਅੰਦਰ ਨਹੀਂ ਵੜਨ ਦਿੰਦਾਪੁਲਿਸ ਵਾਲੇ ਵੀ ਅਜਿਹੇ ਵਿਅਕਤੀਆਂ ਦੇ ਪ੍ਰਭਾਵ ਹੇਠ ਜਲਦੀ ਆ ਜਾਂਦੇ ਹਨਟਰੈਫਿਕ ਨਾਕਿਆਂ ’ਤੇ ਮਹਿੰਗੀਆਂ ਵਿਦੇਸ਼ੀ ਗੱਡੀਆਂ ਨੂੰ ਘੱਟ ਹੀ ਰੋਕਿਆ ਜਾਂਦਾ ਹੈ ਤੇ ਸਭ ਤੋਂ ਜ਼ਿਆਦਾ ਸ਼ਾਮਤ ਵਿਚਾਰੇ ਟਰੱਕਾਂ ਅਤੇ ਮੋਟਰ ਸਾਇਕਲ ਵਾਲਿਆਂ ਦੀ ਆਉਂਦੀ ਹੈਵੱਡੀ ਗੱਡੀ ਵਾਲੇ ਨੂੰ ਬਾਊ ਜੀ, ਸਰਦਾਰ ਜੀ, ਕਹਿ ਕੇ ਪੁਕਾਰਿਆ ਜਾਂਦਾ ਹੈ ਤੇ ਟਰੱਕਾਂ ਟਰੈਕਟਰਾਂ ਵਾਲਿਆਂ ਨੂੰ ਉਏ ਕਹਿ ਕੇ

1995-96 ਵਿੱਚ ਮੈਂ ਨਵਾਂ ਨਵਾਂ ਕਿਸੇ ਥਾਣੇ ਦਾ ਐੱਸ.ਚ.ਓ. ਲੱਗਾ ਹੋਇਆ ਸੀਇੱਕ ਦਿਨ ਦੁਪਹਿਰੇ ਇੱਕ ਸਿਆਣਾ ਜਿਹਾ ਬੰਦਾ ਮੈਂਨੂੰ ਮਿਲਣ ਵਾਸਤੇ ਆਇਆ ਜਿਸ ਨੂੰ ਬੰਦੂਕ ਦੇ ਲਾਇਸੰਸ ਸਬੰਧੀ ਕੋਈ ਕੰਮ ਸੀਉਸ ਨੇ ਮੇਰੇ ਨਾਲ ਬਹੁਤ ਹੀ ਸਿਆਣੀਆਂ, ਧਰਮ ਕਰਮ ਅਤੇ ਦਾਨ ਪੁੰਨ ਕਰਨ ਸਬੰਧੀ ਅਧਿਆਤਮਕ ਗੱਲਾਂ ਕੀਤੀਆਂਉਸ ਦੀਆਂ ਲੱਛੇਦਾਰ ਗੱਲਾਂ ਤੋਂ ਮੈਂ ਬਹੁਤ ਪ੍ਰਭਾਵਿਤ ਹੋਇਆਉਸ ਦਾ ਕੰਮ ਤਾਂ ਮਿੰਟੋ ਮਿੰਟੀ ਕਰ ਹੀ ਦਿੱਤ ਨਾਲੇ ਚਾਹ ਵੀ ਪਿਆਈਉਸੇ ਵੇਲੇ ਥਾਣੇ ਦਾ ਮੁਨਸ਼ੀ ਵੀ ਕਿਸੇ ਕੰਮ ਦਫਤਰ ਆਣ ਵੜਿਆਬਾਬਾ ਚਲਿਆ ਗਿਆ ਤਾਂ ਮੈਂ ਮੁਨਸ਼ੀ ਕੋਲ ਉਸ ਦੀਆਂ ਤਾਰੀਫਾਂ ਦੇ ਪੁਲ ਬੰਨ੍ਹਣ ਲੱਗਾ ਕਿ ਬਜ਼ੁਰਗ ਕਿੰਨਾ ਸ਼ਰੀਫ ਅਤੇ ਦਾਨੀ ਬੰਦਾ ਹੈ ਮੁਨਸ਼ੀ ਪੁਰਾਣਾ ਹੰਢਿਆ ਹੋਇਆ ਘੁਲਾਟੀਆ ਸੀ ਤੇ 10-12 ਸਾਲ ਤੋਂ ਘੁੰਮ ਘੰਮਾ ਕੇ ਉਸੇ ਥਾਣੇ ਵਿੱਚ ਡਿਊਟੀ ਕਰ ਰਿਹਾ ਸੀਉਹ ਤਾਰੀਫਾਂ ਸੁਣ ਕੇ ਖਚਰਾ ਜਿਹਾ ਹੱਸਣ ਲੱਗ ਪਿਆ ਮੈਂਨੂੰ ਉਹਦੀ ਇਹ ਗੱਲ ਬਹੁਤ ਅਜੀਬ ਲੱਗੀ, ਪਰ ਮੈਂ ਸਮਝ ਗਿਆ ਕਿ ਦਾਲ ਵਿੱਚ ਕੁਝ ਕਾਲਾ ਹੈਮੈਂ ਮੁਨਸ਼ੀ ਨੂੰ ਪੁੱਛਿਆ ਕਿ ਕੀ ਗੱਲ, ਬਾਬਾ ਠੀਕ ਨਹੀਂ ਹੈ? ਮੁਨਸ਼ੀ ਹੱਸ ਕੇ ਬੋਲਿਆ, “ਬੱਸ ਜਨਾਬ, ਠੀਕ ਈ ਆ।”

ਮੁਨਸ਼ੀ ਦੀਆਂ ਗੋਲ ਮੋਲ ਗੱਲਾਂ ਸੁਣ ਮੈਂ ਕਾਹਲਾ ਪੈ ਗਿਆ ਤੇ ਥੋੜ੍ਹਾ ਜਿਹਾ ਖਿਝ ਕੇ ਬੋਲਿਆ, “ਹੁਣ ਦੱਸ ਵੀ ਦੇ ਕੀ ਗੱਲ ਆ, ਕਿਉਂ ਐਵੇਂ ਬੁਝਾਰਤਾਂ ਜਿਹੀਆਂ ਪਾਈ ਜਾਨਾਂ

ਮੁਨਸ਼ੀ ਨਿੱਠ ਕੇ ਕੁਰਸੀ ’ਤੇ ਬੈਠ ਗਿਆ ਤੇ ਕਥਾ ਕਰਨ ਵਾਲਿਆਂ ਵਾਂਗ ਗਲਾ ਸਾਫ ਕਰ ਕੇ ਬੋਲਿਆ, “ਲਉ ਜਨਾਬ ਫਿਰ ਸੁਣ ਈ ਲਉ ਬਾਬੇ ਦੀਆਂ ਸਿਫਤਾਂ ਇਸਦਾ ਅਸਲੀ ਨਾਮ ਤਾਂ ਤੁਹਾਨੂੰ ਪਤਾ ਹਰਨਾਮ ਸਿੰਘ ਆ ਪਰ ਸਾਰਾ ਇਲਾਕਾ ਇਸ ਨੂੰ ਬਾਬੇ ਬਿਜਲੀ ਦੇ ਨਾਮ ਤੋਂ ਜਾਣਦਾ ਹੈ।”

ਮੈਂਨੂੰ 440 ਵੋਲਟ ਦਾ ਝਟਕਾ ਲੱਗਾ ਤੇ ਮੈਂ ਤ੍ਰਭਕ ਕੇ ਬੋਲਿਆ, “ਹੈਂ! ਬਾਬਾ ਬਿਜਲੀ?”

“ਹਾਂ ਜੀ, ਬਾਬਾ ਬਿਜਲੀ। ਬਹੁਤ ਕਰੰਟ ਆ ਜੀ ਇਸ ਬਾਬੇ ਵਿੱਚਇਹ ਸ਼ਾਮਗੜ੍ਹ ਦਾ ਵਾਸੀ ਆ ਤੇ ਬਹੁਤ ਸ਼ੌਕੀਨ ਤੇ ਰੰਗੀਨ ਤਬੀਅਤ ਦਾ ਮਾਲਕ ਹੈ20-22 ਕਿੱਲੇ ਦਾ ਮਾਲਕ ਚੰਗਾ ਜ਼ਿਮੀਦਾਰ ਹੈ ਤੇ ਇਸਦੀ ਘਰ ਵਾਲੀ ਮਰ ਚੁੱਕੀ ਹੈਇਹ ਦਾਨ ਪੁੰਨ ਕਰਦਾ ਤਾਂ ਬਹੁਤ ਹੈ ਪਰ ਗਰੀਬਾਂ ਨੂੰ ਨਹੀਂ, ਬਲਕਿ ਗਰੀਬਣੀਆਂ ਨੂੰਪਿੰਡ ਦਾ ਕੋਈ ਸ਼ਰੀਫ ਆਦਮੀ ਇਸ ਨੂੰ ਆਪਣੇ ਘਰ ਨਹੀਂ ਵੜਨ ਦਿੰਦਾਇਹ ਗਰੀਬ ਘਰਾਂ ਦੀਆਂ ਜਨਾਨੀਆਂ ਦੀ ਕਮਜ਼ੋਰੀ ਦਾ ਨਜਾਇਜ਼ ਫਾਇਦਾ ਉਠਾਉਂਦਾ ਰਹਿੰਦਾ ਹੈਪਿਛਲੇ ਸਾਲ ਇੱਕ ਔਰਤ ਇਸਦੇ ਖੇਤ ਪੱਠੇ ਵੱਢ੍ਹਣ ਲਈ ਚਲੀ ਗਈਜਦੋਂ ਉਹ ਵੱਟਾਂ ਤੋਂ ਘਾਹ ਖੋਤਣ ਲੱਗੀ ਤਾਂ ਇਸ ਨੇ ਦਬਕਾ ਮਾਰ ਕੇ ਉਠਾ ਦਿੱਤਾਉਹ ਡਰਦੀ ਮਾਰੀ ਦੂਸਰੇ ਕਿਸਾਨ ਦੇ ਖੇਤਾਂ ਵੱਲ ਜਾਣ ਲੱਗੀ ਤਾਂ ਇਹ ਉਸ ਨੂੰ ਅੱਖ ਦੱਬ ਕੇ ਕਹਿਣ ਲੱਗਾ ਕਿ ਸਾਡੇ ਹੁੰਦੇ ਤੈਨੂੰ ਐਨੀ ਧੁੱਪ ਵਿੱਚ ਘਾਹ ਖੋਤਣ ਦੀ ਕੀ ਜ਼ਰੂਰਤ ਹੈ? ਟੋਕੇ ਅੱਗੋਂ ਕੁਤਰੇ ਪੱਠੇ ਈ ਪਾ ਕੇ ਲੈ ਜਾਉਹ ਪਹਿਲਾਂ ਹੀ ਇਸਦੀਆਂ ਕਰਤੂਤਾਂ ਬਾਰੇ ਜਾਣਦੀ ਸੀਵਿਚਾਰੀ ਮਜਬੂਰੀ ਕਾਰਨ ਇਸਦੀ ਗੱਲ ਮੰਨ ਗਈ ਤੇ ਬਾਬਾ ਉਸ ਨੂੰ ਲੈ ਕੇ ਮੋਟਰ ਵਾਲੇ ਕੋਠੇ ਵਿੱਚ ਵੜ ਗਿਆ

ਮੁਨਸ਼ੀ ਨੇ ਪਾਣੀ ਦਾ ਗਿਲਾਸ ਪੀਤਾ ਤੇ ਦੁਬਾਰਾ ਲੜੀ ਜੋੜ ਲਈ, “ਲਾਗੇ ਹੀ ਕਮਾਦ ਵਿੱਚ ਪਿੰਡ ਦਾ ਇੱਕ ਸ਼ੈਤਾਨ ਨੌਜਵਾਨ ਮੌਕਾ ਸਾਂਭਣ ਲਈ ਲੁਕਿਆ ਬੈਠਾ ਸੀਉਸ ਦੀ ਬਹੁਤ ਦੇਰ ਤੋਂ ਬਾਬੇ ’ਤੇ ਅੱਖ ਸੀ ਕਿਉਂਕਿ ਕੁਝ ਦਿਨ ਪਹਿਲਾਂ ਪਾਣੀ ਦੀ ਵਾਰੀ ਤੋਂ ਹੋਏ ਝਗੜੇ ਵਿੱਚ ਬਾਬੇ ਦੇ ਮੁੰਡਿਆਂ ਨੇ ਉਸ ਨੂੰ ਚੰਗਾ ਕੁਟਾਪਾ ਚਾੜ੍ਹਿਆ ਸੀਬਦਲਾ ਲੈਣ ਲਈ ਉਸ ਨੇ ਹੌਲੀ ਜਿਹੀ ਮੋਟਰ ਦੇ ਕਮਰੇ ਨੂੰ ਬਾਹਰੋਂ ਕੁੰਡਾ ਮਾਰ ਦਿੱਤਾ ਤੇ ਆਪ ਸਾਈਕਲ ਪਿੰਡ ਵੱਲ ਨੂੰ ਛੱਡ ਦਿੱਤਾਉਸ ਨੇ ਨਾਲੇ ਤਾਂ ਪਿੰਡ ਵਾਲਿਆਂ ਨੂੰ ਬਾਬੇ ਦੀ ਕਰਤੂਤ ਦੱਸ ਦਿੱਤੀ ਤੇ ਨਾਲ ਹੀ ਐੱਸ.ਟੀ.ਡੀ ਤੋਂ ਬਾਬੇ ਦੇ ਘਰ ਫੋਨ ਕਰ ਦਿੱਤਾ ਕਿ ਤੁਹਾਡੇ ਬੁੱਢੇ ਨੂੰ ਮੋਟਰ ਚਲਾਉਣ ਲੱਗਿਆਂ ਬਿਜਲੀ ਪੈ ਗਈ ਹੈਉਹ ਤਾਰ ਨਾਲ ਚੰਬੜਿਆ ਪਿਆ ਹੈ, ਬਚਦਾ ਹੈ ਤਾਂ ਬਚਾ ਲਉ ਬਾਬੇ ਦਾ ਸਾਰਾ ਟੱਬਰ ਬਾਬੇ ਨੂੰ ਤਾਰ ਤੋਂ ਛੁਡਵਾਉਣ ਲਈ ਮੋਟਰ ਵੱਲ ਭੱਜ ਉੱਠਿਆਕਿਸੇ ਦੇ ਹੱਥ ਸੋਟੀ, ਕਿਸੇ ਦੇ ਬਾਲਾ ਤੇ ਕੋਈ ਡਾਂਗ ਚੁੱਕੀ ਜਾਵੇਮੌਕਾ ਵੇਖ ਕੇ ਪਿੰਡ ਵਾਲੇ ਵੀ ਸਵਾਦ ਲੈਣ ਲਈ ਮਗਰੇ ਭੱਜ ਉੱਠੇਬਾਬੇ ਦੇ ਵੱਡੇ ਮੁੰਡੇ ਨੇ ਜਦੋਂ ਕਾਹਲੀ ਨਾਲ ਕੁੰਡਾ ਖੋਲ੍ਹਿਆ ਤਾਂ ਅੰਦਰ ਦੀ ਹਾਲਤ ਵੇਖ ਕੇ ਸ਼ਰਮ ਨਾਲ ਥਾਏਂ ਗੱਡਿਆ ਗਿਆਸਾਰੇ ਟੱਬਰ ਦੇ ਸਿਰ ਸੌ ਘੜਾ ਪਾਣੀ ਪੈ ਗਿਆਬਾਬੇ ਨੂੰ ਬਿਜਲੀ ਤੋਂ ਛਡਵਾਉਣ ਲਈ ਲਿਆਂਦੇ ਡਾਂਗਾਂ ਸੋਟੇ ਬਾਬੇ ਉੱਤੇ ਵਰ੍ਹਨ ਲੱਗ ਪਏਪਿੰਡ ਵਾਲੇ ਹੱਸ ਹੱਸ ਕੇ ਦੂਹਰੇ ਹੋ ਗਏਪਰਿਵਾਰ ਵਾਲੇ ਸ਼ਰਮ ਦੇ ਮਾਰੇ ਬਾਬੇ ਦਾ ਬਿਸਤਰਾ ਮੰਜਾ ਮੋਟਰ ’ਤੇ ਸੁੱਟ ਆਏ ਤੇ ਉਸ ਦਾ ਘਰ ਵਿੱਚ ਦਾਖਲਾ ਬੰਦ ਕਰ ਦਿੱਤਾਇਸ ਕਾਂਡ ਕਰ ਕੇ ਇਸ ਬਾਬੇ ਦਾ ਨਾਮ ਬਾਬਾ ਬਿਜਲੀ ਹੀ ਪੱਕ ਗਿਆ ਹੈਪਰ ਬਾਬਾ ਅਜੇ ਵੀ ਨਹੀਂ ਸੁਧਰਿਆਹੁਣ ਵੀ ਇਸਦਾ ਕੋਈ ਨਾ ਕੋਈ ਕਾਰਨਾਮਾ ਸਾਹਮਣੇ ਆ ਹੀ ਜਾਂਦਾ ਹੈ।”

ਇਹ ਗੱਲ ਸੁਣ ਕੇ ਮੇਰੀਆਂ ਅੱਖਾਂ ਟੱਡੀਆਂ ਗਈਆਂਪਲਾਂ ਵਿੱਚ ਹੀ ਸੰਤ ਸਰੂਪ ਲੱਗਣ ਵਾਲਾ ਬਾਬਾ ਮੈਂਨੂੰ ਸੱਜਣ ਠੱਗ ਦਿਖਾਈ ਦੇਣ ਲੱਗ ਪਿਆਮੈਂ ਮੁਨਸ਼ੀ ਨੂੰ ਹੁਕਮ ਦਿੱਤਾ ਕਿ ਖਬਰਦਾਰ ਜੇ ਅੱਗੇ ਤੋਂ ਇਹ ਬਦਕਾਰ ਮੇਰੇ ਦਫਤਰ ਵੜਿਆ ਤਾਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(3008)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

Balraj S Sidhu

Balraj S Sidhu

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author