BalrajSidhu7ਗੈਂਗਸਟਰਾਂ ਦਾ ਕੰਮ ਕਰੋੜਾਂ ਵਿੱਚ ਚੱਲਦਾ ਹੈ। ਉਹ ਫਿਰੌਤੀਆਂਕਤਲ ਅਤੇ ਨਸ਼ਿਆਂ ਆਦਿ ਦਾ ਧੰਦਾ ...
(19 ਮਾਰਚ 2023)
ਇਸ ਸਮੇਂ ਪਾਠਕ: 277.


ਕੁਝ ਦਿਨ ਪਹਿਲਾਂ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਟਾਂਡਾ ਦੇ ਨਜ਼ਦੀਕ ਇੱਕ ਲੁੱਟ ਖੋਹ ਦੇ ਦੌਰਾਨ ਵਾਪਰੇ ਇੱਕ ਦਰਦਨਾਕ ਹਾਦਸੇ ਕਾਰਨ ਅੱਠ ਸਾਲ ਦੇ ਬੱਚੇ ਤੇ ਇੱਕ ਔਰਤ ਦੀ ਮੌਤ ਹੋ ਗਈ ਹੈ ਅਤੇ ਇੱਕ ਲੜਕੀ ਜ਼ਖਮੀ ਹੋਈ ਹੈ
ਮੋਟਰ ਸਾਈਕਲ ਸਵਾਰ ਦੋ ਲੁਟੇਰਿਆਂ ਵੱਲੋਂ ਸਕੂਟਰ ਸਵਾਰ ਔਰਤ ਤੋਂ ਪਰਸ ਖੋਹ ਲਿਆ ਗਿਆ ਸੀਜਦੋਂ ਉਸ ਔਰਤ ਨੇ ਹਿੰਮਤ ਕਰ ਕੇ ਲੁਟੇਰਿਆਂ ਦਾ ਪਿੱਛਾ ਕੀਤਾ ਤਾਂ ਲੁਟੇਰਿਆ ਨੇ ਲੱਤ ਮਾਰ ਕੇ ਸਕੂਟਰ ਦਾ ਸੰਤੁਲਨ ਵਿਗਾੜ ਦਿੱਤਾ, ਜਿਸ ਕਾਰਨ ਸਕੂਟਰ ਇੱਕ ਟਰਾਲੀ ਦੇ ਪਿੱਛੇ ਜਾ ਵੱਜਾਅੱਜ ਕੱਲ੍ਹ ਇਹ ਤਰੀਕਾ ਵਾਰਦਾਤ ਲੁਟੇਰਿਆਂ ਵੱਲੋਂ ਸਾਰੇ ਪੰਜਾਬ ਵਿੱਚ ਅਪਣਾਇਆ ਜਾ ਰਿਹਾ ਹੈਉਹਨਾਂ ਦਾ ਜ਼ਿਆਦਤਰ ਸ਼ਿਕਾਰ ਦੋ ਪਹੀਆ ਵਾਹਨਾਂ ’ਤੇ ਜਾ ਰਹੇ ਕੁੜਤਾ ਪਜਾਮਾ ਪਹਿਨਣ ਵਾਲੇ ਮਰਦ ਜਾਂ ਮੋਢੇ ’ਤੇ ਪਰਸ ਪਾਉਣ ਵਾਲੀਆਂ ਔਰਤਾਂ ਹੋ ਰਹੀਆਂ ਹਨਕੁੜਤਾ ਪਜਾਮਾ ਪਹਿਨਣ ਵਾਲੇ ਮਰਦ ਆਮ ਤੌਰ ’ਤੇ ਕੁੜਤੇ ਦੀ ਵੱਖੀ ਵਾਲੀ ਸੱਜੀ ਜੇਬ ਵਿੱਚ ਬਟੂਆ ਜਾਂ ਪੈਸੇ ਪਾਉਂਦੇ ਹਨਮੋਟਰ ਸਾਈਕਲ ਦੇ ਪਿੱਛੇ ਬੈਠਾ ਲੁਟੇਰਾ ਖਿੱਚ ਕੇ ਜੇਬ ਪੁੱਟ ਲੈਂਦਾ ਹੈ ਤੇ ਚਾਲਕ ਲੱਤ ਮਾਰ ਕੇ ਸ਼ਿਕਾਰ ਨੂੰ ਸੁੱਟ ਦਿੰਦਾ ਹੈ ਤਾਂ ਜੋ ਉਹ ਪਿੱਛਾ ਨਾ ਕਰ ਸਕੇਸ਼ਿਕਾਰ ਦੀ ਖਤਾਨਾਂ ਵਿੱਚ ਡਿਗ ਕੇ ਜਾਂ ਕਿਸੇ ਹੋਰ ਗੱਡੀ ਥੱਲੇ ਆਣ ਕੇ ਮੌਤ ਹੁੰਦੀ ਹੈ ਜਾਂ ਸੱਟਾਂ ਲੱਗਦੀਆਂ ਹਨ, ਇਸ ਨਾਲ ਲੁਟੇਰਿਆਂ ਦਾ ਕੋਈ ਮਤਲਬ ਨਹੀਂ ਹੁੰਦਾ

ਸ਼ਹਿਰਾਂ ਵਿੱਚ ਸਕੂਟਰ ਤੋਂ ਇਲਾਵਾ ਲੁਟੇਰਿਆਂ ਦਾ ਸਭ ਤੋਂ ਅਸਾਨ ਸ਼ਿਕਾਰ ਸਾਈਕਲ ਜਾਂ ਰਿਕਸ਼ਾ ’ਤੇ ਜਾ ਰਹੀਆਂ ਔਰਤਾਂ ਬਣਦੀਆਂ ਹਨਲੁਟੇਰੇ ਰਿਕਸ਼ਾ ਵਿੱਚ ਜਾ ਰਹੀ ਔਰਤ ਤੋਂ ਝਪਟ ਮਾਰ ਕੇ ਵਾਲੀਆਂ, ਚੇਨੀ ਜਾਂ ਪਰਸ ਖਿੱਚ ਲੈਂਦੇ ਹਨਉਹਨਾਂ ਨੂੰ ਪਿੱਛਾ ਹੋਣ ਦਾ ਵੀ ਕੋਈ ਖਤਰਾ ਨਹੀਂ ਹੁੰਦਾ ਕਿਉਂਕਿ ਰਿਕਸ਼ਾ ਬਹੁਤ ਹੌਲੀ ਚੱਲਦਾ ਹੈਇਹ ਵਰਤਾਰਾ ਬਹੁਤ ਆਮ ਹੋ ਗਿਆ ਹੈ ਤੇ ਲੋਕ ਇਹ ਸੋਚ ਕੇ ਦਖਲਅੰਦਾਜ਼ੀ ਨਹੀਂ ਕਰਦੇ ਕਿ ਅਸੀਂ ਕੀ ਲੈਣਾ ਹੈਲੋਕਾਂ ਦੇ ਅਜਿਹੇ ਵਰਤਾਰੇ ਦਾ ਸ਼ਿਕਾਰ ਪਿਛਲੇ ਸਾਲ ਮੇਰੇ ਮਾਮਾ ਜੀ ਦੀ ਬੇਟੀ ਹੋਈ ਸੀਉਹ ਅੰਮ੍ਰਿਤਸਰ ਦੇ ਭੀੜ ਭੜੱਕੇ ਵਾਲੇ ਖੇਤਰ ਨਾਵਲਟੀ ਚੌਂਕ ਵਿੱਚ ਆਪਣੀ ਬੇਟੀ ਨਾਲ ਰਿਕਸ਼ੇ ’ਤੇ ਜਾ ਰਹੀ ਸੀ ਕਿ ਦੋ ਮੋਟਰ ਸਾਈਕਲ ਸਵਾਰ ਲੁਟੇਰਿਆਂ ਨੇ ਉਸ ਦਾ ਪਰਸ ਝਪਟ ਲਿਆਉਸ ਨੇ ਅੱਗੋਂ ਪਰਸ ਮਜ਼ਬੂਤੀ ਨਾਲ ਪਕੜ ਲਿਆ ਤਾਂ ਲੁਟੇਰਿਆਂ ਨੇ ਉਸ ਨੂੰ ਖਿੱਚ ਕੇ ਰਿਕਸ਼ੇ ਤੋਂ ਥੱਲੇ ਸੁੱਟ ਲਿਆਪਰ ਉਸ ਨੇ ਫਿਰ ਵੀ ਪਰਸ ਨਾ ਛੱਡਿਆ ਤਾਂ ਲੁਟੇਰੇ ਉਸ ਨੂੰ ਕਾਫੀ ਦੂਰ ਤਕ ਮੋਟਰ ਸਾਈਕਲ ਦੇ ਮਗਰ ਧੂਹ ਕੇ ਲੈ ਗਏ ਤੇ ਅਖੀਰ ਪਰਸ ਲੈ ਕੇ ਫਰਾਰ ਹੋ ਗਏਲੋਕ ਚੁੱਪ ਚਾਪ ਨਜ਼ਦੀਕ ਦੀ ਲੰਘਦੇ ਰਹੇ, ਕਿਸੇ ਨੇ ਵੀ ਉਸ ਦੀ ਮਦਦ ਕਰਨ ਦੀ ਕੋਸ਼ਿਸ਼ ਨਹੀਂ ਕੀਤੀਲੁਟੇਰੇ ਅਤੇ ਝਪਟਮਾਰ ਤਕਰੀਬਨ ਸਾਰੇ ਹੀ ਨਸ਼ਈ ਹੁੰਦੇ ਹਨ, ਜਿਹਨਾਂ ਨੂੰ ਨਸ਼ੇ ਦੀ ਪੂਰਤੀ ਵਾਸਤੇ ਰੋਜ਼ਾਨਾ 1000 1500 ਰੁਪਏ ਦੀ ਜ਼ਰੂਰਤ ਪੈਂਦੀ ਹੈਉਹ ਇਸ ਵਾਸਤੇ ਆਪਣੇ ਘਰ ਦਾ ਸਮਾਨ ਵੇਚਣ ਜਾਂ ਕਿਸੇ ਦਾ ਗਲਾ ਵੱਢਣ, ਕੋਈ ਫਰਕ ਨਹੀਂ ਪੈਂਦਾ

ਮੇਰੇ ਪਿੰਡ ਦੇ ਨਜ਼ਦੀਕ ਮੰਡਿਆਲੇ ਪਿੰਡ ਦਾ ਇੱਕ ਖੇਤ ਮਜ਼ਦੂਰ ਦਿਹਾੜੀ ਲਗਾ ਕੇ ਸ਼ਾਮ ਨੂੰ ਆਪਣੇ ਘਰ ਜਾ ਰਿਹਾ ਸੀ ਕਿ ਦੋਂਹ ਲੁਟੇਰਿਆਂ ਨੇ ਘੇਰ ਲਿਆਉਸ ਨੇ ਤਰਲੇ ਵਾਸਤੇ ਪਾਏ ਕਿ ਉਹ ਗਰੀਬ ਆਦਮੀ ਹੈ ਤੇ ਉਸ ਕੋਲ ਕੁਝ ਨਹੀਂ ਹੈ, ਚਾਹੁਣ ਤਾਂ ਉਸ ਦੀ ਤਲਾਸ਼ੀ ਲੈ ਲੈਣਲੁਟੇਰਿਆਂ ਨੇ ਉਸ ਦੀ ਤਲਾਸ਼ੀ ਲਈ ਤੇ ਜਦੋਂ ਹੋਰ ਕੁਝ ਨਾ ਮਿਲਿਆ ਤਾਂ ਉਸ ਦੀ ਜੇਬ ਵਿੱਚੋਂ ਚਾਰ ਪੁੜੀਆਂ ਤੰਬਾਕੂ ਦੀਆਂ ਹੀ ਕੱਢ ਕੇ ਲੈ ਗਏਪਰ ਗੈਂਗਸਟਰਾਂ ਦਾ ਕੰਮ ਕਰੋੜਾਂ ਵਿੱਚ ਚੱਲਦਾ ਹੈਉਹ ਫਿਰੌਤੀਆਂ, ਕਤਲ ਅਤੇ ਨਸ਼ਿਆਂ ਆਦਿ ਦਾ ਧੰਦਾ ਕਰ ਰਹੇ ਹਨਸਿੱਧੂ ਮੂਸੇਵਾਲਾ ਦੇ ਕਤਲ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਗੈਂਗਸਟਰ ਚਾਹੇ ਜੇਲ੍ਹ ਵਿੱਚ ਹੋਣ ਜਾਂ ਬਾਹਰ, ਆਪਣੇ ਮਨਸੂਬੇ ਪੂਰੇ ਕਰ ਹੀ ਲੈਂਦੇ ਹਨਗੈਂਗਸਟਰਾਂ ਨੂੰ ਪਿਛਲੇ ਸਮੇਂ ਵਿੱਚ ਵੱਡੇ ਲੀਡਰਾਂ ਦੀ ਪੂਰੀ ਛਤਰ ਛਾਇਆ ਮਿਲਦੀ ਰਹੀ ਹੈਮਾਲਵੇ ਦੇ ਤਾਂ ਤਕਰੀਬਨ ਸਾਰੇ ਹੀ ਗੈਂਗਸਟਰ ਲੀਡਰਾਂ ਦੀ ਪੈਦਾਵਾਰ ਹਨਅੱਜ ਕੱਲ੍ਹ ਫਿਰੌਤੀਆਂ ਉਗਰਾਹੁਣਾ ਗੈਂਗਸਟਰਾਂ ਮਨਪਸੰਦ ਧੰਦਾ ਬਣ ਗਿਆ ਹੈਮਹੀਨਾ ਕੁ ਪਹਿਲਾਂ ਫਿਰੌਤੀ ਨਾ ਦੇਣ ਕਾਰਨ ਇੱਕ ਕਾਰੋਬਾਰੀ ਦਾ ਕਤਲ ਕਰ ਦਿੱਤਾ ਗਿਆ ਸੀਅਜਿਹੇ ਕਤਲ ਦਹਿਸ਼ਤ ਪੈਦਾ ਕਰਨ ਲਈ ਕੀਤੇ ਜਾਂਦੇ ਹਨ ਤਾਂ ਜੋ ਅੱਗੇ ਤੋਂ ਕੋਈ ਫਿਰੌਤੀ ਦੇਣ ਤੋਂ ਇਨਕਾਰ ਕਰਨ ਲੱਗਿਆਂ ਸੌ ਵਾਰ ਸੋਚੇਸਵੈ ਘੋਸ਼ਿਤ ਗੈਂਗਸਟਰਾਂ ਦਾ ਇਹ ਹਾਲ ਹੈ ਕਿ ਉਹ ਕਿਸੇ ਵੀ ਬਦਨਾਮ ਗੈਂਗਸਟਰ ਦਾ ਨਾਮ ਲੈ ਕੇ ਲੋਕਾਂ ਨੂੰ ਫੋਨ ਲਗਾ ਲੈਂਦੇ ਹਨਪਿਛਲੇ ਸਾਲ ਇੱਕ ਆਡੀਉ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਟਟਪੂੰਜੀਆ ਕਿਸੇ ਸ਼ਰੀਫ ਵਿਅਕਤੀ ਨੂੰ ਜੱਗੂ ਭਗਵਾਨਪੁਰੀਏ ਦਾ ਬੰਦਾ ਬਣ ਕੇ ਧਮਕਾ ਰਿਹਾ ਸੀ ਕਿ ਦਸ ਲੱਖ ਰੁਪਏ ਦੀ ਫਿਰੌਤੀ ਨਾ ਦੇਣ ਦੀ ਸੂਰਤ ਵਿੱਚ ਉਸ ਨੂੰ ਕਤਲ ਕਰ ਦਿੱਤਾ ਜਾਵੇਗਾਜਿਸ ਨੂੰ ਧਮਕੀ ਦਿੱਤੀ ਜਾ ਰਹੀ ਸੀ, ਉਹ ਵੀ ਕੋਈ ਵੱਡਾ ਖਿਡਾਰੀ ਸੀਉਹ ਗਰੀਬ ਹੋਣ ਦਾ ਨਾਟਕ ਕਰ ਕੇ ਰਕਮ ਘੱਟ ਕਰਨ ਲਈ ਤਰਲੇ ਵਾਸਤੇ ਪਾਉਂਦਾ ਰਿਹਾ ਤਾਂ ਗੈਂਗਸਟਰ ਦਸ ਲੱਖ ਦੀ ਬਜਾਏ ਚਾਰ ਹਜ਼ਾਰ ਵਿੱਚ ਹੀ ਮੰਨ ਗਿਆ

ਲੁਟੇਰਿਆਂ ਅਤੇ ਗੈਂਗਸਟਰਾਂ ਤੋਂ ਬਚਾ ਲਈ ਆਮ ਨਾਗਰਿਕਾਂ ਨੂੰ ਖੁਦ ਵੀ ਕੁਝ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨਲੁਟੇਰਿਆਂ ਤੋਂ ਬਚਣ ਲਈ ਔਰਤਾਂ ਨੂੰ ਸਕੂਟਰ ਚਲਾਉਂਦੇ ਅਤੇ ਪਿੱਛੇ ਬੈਠਦੇ ਸਮੇਂ ਮੋਢੇ ’ਤੇ ਪਰਸ ਨਹੀਂ ਪਾਉਣਾ ਚਾਹੀਦਾ ਅਤੇ ਵਾਲੀਆਂ ਤੇ ਚੇਨੀਆਂ ਆਦਿ ਪਹਿਨਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈਗਹਿਣੇ ਪਰਸ ਵਿੱਚ ਪਾ ਲਏ ਜਾਣ ਅਤੇ ਮੰਜ਼ਲ (ਵਿਆਹ ਸ਼ਾਦੀ ਆਦਿ) ’ਤੇ ਪਹੁੰਚ ਕੇ ਪਹਿਨ ਲਏ ਜਾਣਸਾਈਕਲ-ਰਿਕਸ਼ਾ ਵਿੱਚ ਬੈਠਣ ਸਮੇਂ ਛੱਤ ਲਗਾਉਣੀ ਚੰਗੀ ਸਾਵਧਾਨੀ ਹੈ ਕਿਉਂਕਿ ਮੋਟਰ ਸਾਈਕਲ ਸਵਾਰ ਲੁਟੇਰੇ ਦਾ ਹੱਥ ਗਹਿਣਿਆਂ ਜਾਂ ਬੈਗ ਤਕ ਨਹੀਂ ਪਹੁੰਚ ਸਕਦਾਜੇ ਕਿਸੇ ਵਿਅਕਤੀ ਨੂੰ ਗੈਂਗਸਟਰਾਂ ਤੋਂ ਧਮਕੀ ਆਵੇ ਤਾਂ ਫੌਰਨ ਪੁਲਿਸ ਨੂੰ ਇਤਲਾਹ ਕਰਨ ਤੋਂ ਇਲਾਵਾ ਆਪਣਾ ਲਾਇਸੰਸੀ ਹਥਿਆਰ ਹਮੇਸ਼ਾ ਕੋਲ ਰੱਖਣਾ ਚਾਹੀਦਾ ਹੈਆਤਮ ਰੱਖਿਆ ਵਾਸਤੇ ਰਿਵਾਲਵਰ ਜਾਂ ਪਿਸਤੌਲ ਠੀਕ ਰਹਿੰਦਾ ਹੈਪਿਸਤੌਲ ਦੀ ਨੁਮਾਇਸ਼ ਕਰਨ ਦੀ ਬਜਾਏ ਲੁਕਾ ਕੇ ਕੱਪੜਿਆਂ ਦੇ ਥੱਲੇ ਪਾਉਣਾ ਚਾਹੀਦਾ ਹੈਘਰ ਤੋਂ ਜਾਣ ਅਤੇ ਆਉਣ ਸਮੇਂ ਸੰਭਵ ਹੋਵੇ ਤਾਂ ਰੂਟ ਬਦਲ ਲੈਣਾ ਚਾਹੀਦਾ ਹੈਘਰ ਜਾਂ ਵਪਾਰਕ ਸੰਸਥਾਨ (ਦੁਕਾਨ, ਸ਼ੈਲਰ ਆਦਿ) ਦੇ ਆਸ ਪਾਸ ਸੀ.ਸੀ.ਟੀ.ਵੀ. ਕੈਮਰੇ ਜ਼ਰੂਰ ਲਗਾਉਣੇ ਚਾਹੀਦੇ ਹਨਉਹਨਾਂ ਦਾ ਐਂਗਲ ਸਹੀ ਤਰ੍ਹਾਂ ਨਾਲ ਸੈੱਟ ਕਰਨਾ ਚਾਹੀਦਾ ਹੈ ਤਾਂ ਜੋ ਸ਼ੱਕੀ ਵਿਅਕਤੀਆਂ ਦਾ ਚਿਹਰਾ ਸਾਫ ਨਜ਼ਰ ਆਵੇਜਨਤਾ ਨੂੰ ਅਜਿਹੇ ਗੁੰਡਿਆਂ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈਪੰਜਾਬ ਵਿੱਚ ਪਹਿਲਾਂ ਵੀ ਨਕਸਲਬਾੜੀ ਅਤੇ ਅੱਤਵਾਦੀ ਲਹਿਰਾਂ ਚੱਲ ਚੁੱਕੀਆਂ ਹਨਉਹ ਵੀ ਖਤਮ ਹੋ ਗਈਆਂ ਸਨ ਤੇ ਥੋੜ੍ਹੇ ਦਿਨਾਂ ਵਿੱਚ ਇਹ ਗੈਂਗਸਟਰਵਾਦ ਵੀ ਪੁਲਿਸ ਵੱਲੋਂ ਖਤਮ ਕਰ ਦਿੱਤਾ ਜਾਵੇਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3859)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author