BalrajSidhu7ਅਫਸਰ ਤ੍ਰਬਕ ਕੇ ਬੋਲਿਆ, “ਕੁਝ ਸ਼ਰਮ ਕਰ ਯਾਰ, ਇੰਨੀ ਲੁੱਟ?”..."
(18 ਅਗਸਤ 2019)

 

ਦੀਵਾਲੀ ਭਾਰਤ ਦਾ ਸਭ ਤੋਂ ਪ੍ਰਸਿੱਧ ਤਿਉਹਾਰ ਹੈ ਜੋ ਖਾਸ ਤੌਰ ’ਤੇ ਬੱਚਿਆਂ ਵਿੱਚ ਬਹੁਤ ਮਕਬੂਲ ਹੈਇਸ ਸਾਲ ਦੀਵਾਲੀ 27 ਅਕਤੂਬਰ ਨੂੰ ਆਉਣ ਵਾਲੀ ਹੈਬੱਚਿਆਂ ਤੋਂ ਜ਼ਿਆਦਾ ਬੇਸਬਰੀ ਨਾਲ ਨੇਤਾ ਅਤੇ ਅਫਸਰ ਇਸ ਦਿਨ ਦਾ ਇੰਤਜ਼ਾਰ ਕਰਦੇ ਹਨਉਹਨਾਂ ਨੇ ਕੋਈ ਹਵਾਈਆਂ-ਪਟਾਕੇ ਨਹੀਂ ਚਲਾਉਣੇ ਹੁੰਦੇ, ਬਲਕਿ ਦੀਵਾਲੀ ’ਤੇ ਮਿਲਣ ਵਾਲੇ ਮੋਟੇ ਤੋਹਫਿਆਂ ਦਾ ਇੰਤਜ਼ਾਰ ਹੁੰਦਾ ਹੈਇਸ ਤਿਉਹਾਰ ਸਮੇਂ ਅਫਸਰਾਂ ਦੀ ਸਭ ਤੋਂ ਵੱਡੀ ਪਰੇਸ਼ਾਨੀ ਇਹ ਹੁੰਦੀ ਹੈ ਕਿ ਕਿਤੇ ਬਦਲੀ ਨਾ ਹੋ ਜਾਵੇਬਹੁਤੇ ਘਾਗ ਅਫਸਰ ਤਾਂ ਮਹੀਨਾ ਮਹੀਨਾ ਪਹਿਲਾਂ ਹੀ ਦੀਵਾਲੀ ਉਗਰਾਹੁਣੀ ਸ਼ੁਰੂ ਕਰ ਦਿੰਦੇ ਹਨਪਰ ਹੁਣ ਲੋਕ ਵੀ ਸਿਆਣੇ ਹੋ ਗਏ ਹਨ, ਬਦਲੀਆਂ ਦੀ ਲਿਸਟ ਵੇਖ ਕੇ ਹੀ ਦੀਵਾਲੀ ਵੰਡਣੀ ਸ਼ੁਰੂ ਕਰਦੇ ਹਨਕੋਈ ਐਮਰਜੈਂਸੀ ਪੈਣ ਕਾਰਨ ਇੱਕ ਅਫਸਰ ਨੂੰ ਦੀਵਾਲੀ ਵੇਲੇ ਘਰ ਜਾਣਾ ਪਿਆ ਤਾਂ ਪਰਜਾ ਦੇ ਪੈਸੇ ਬਚ ਗਏਜਦੋਂ ਉਹ ਵਾਪਸ ਆਇਆ ਤਾਂ ਪੰਚ, ਸਰਪੰਚ ਅਤੇ ਪ੍ਰਧਾਨ ਫਾਰਮੈਲਿਟੀ ਪੂਰੀ ਕਰਨ ਖਾਤਰ ਫੋਨ ਕਰੀ ਜਾਣ ਕਿ ਜਨਾਬ ਅਸੀਂ ਦੀਵਾਲੀ ਦੀ ਵਧਾਈ ਦੇਣ ਆਏ ਸੀ, ਪਰ ਤੁਸੀਂ ਮਿਲੇ ਨਹੀਂਉਸ ਨੇ ਅੱਗੋਂ ਬਥੇਰੀਆਂ ਲਾਲਾਂ ਸੁੱਟੀਆਂ ਕਿ ਕੋਈ ਗੱਲ ਨਹੀਂ ਹੁਣ ਆ ਜਾਉ, ਪਰ ਇੱਕ ਦੋ ਤੋਂ ਬਿਨਾਂ ਕੋਈ ਨਾ ਬਹੁੜਿਆਜ਼ਿਆਦਾਤਰ ਅਫਸਰ ਦੀਵਾਲੀ ਨੂੰ ਬਿਲਕੁਲ ਵੀ ਛੁੱਟੀ ਨਹੀਂ ਜਾਂਦੇ, ਸਾਰਾ ਦਿਨ ਘਰ ਬੈਠ ਕੇ ‘ਸਾਮੀਆਂ’ ਦਾ ਇੰਤਜ਼ਾਰ ਕਰਦੇ ਹਨਇੱਕ ਅਫਸਰ ਅਜਿਹਾ ਵੀ ਸੂਰਮਾ ਸੀ ਜੋ ਜਬਰਦਸਤ ਡੇਂਗੂ ਬੁਖਾਰ ਹੋਣ ਦੇ ਬਾਵਜੂਦ ਦੀਵਾਲੀ ਉਗਰਾਹੁਣ ਦੀ ਗਰਜ਼ ਕਾਰਨ ਸਰਕਾਰੀ ਕਵਾਟਰ ਵਿੱਚ ਪਿਆ ਰਿਹਾ ਤੇ ਦੀਵਾਲੀ ਤੋਂ ਅਗਲੇ ਦਿਨ ਹੀ ਹਸਪਤਾਲ ਦਾਖਲ ਹੋਇਆਉਸ ਨੇ ਦੀਵਾਲੀ ਨਹੀਂ ਛੱਡੀ, ਸਰੀਰ ਭਾਵੇਂ ਛੱਡ ਜਾਂਦਾ

ਇੱਕ ਅਫਸਰ ਦੀ ਬਦਲੀ ਦੀਵਾਲੀ ਤੋਂ ਦੋ ਦਿਨ ਪਹਿਲਾਂ ਕਿਸੇ ਅਜਿਹੀ ਜਗ੍ਹਾ ’ਤੇ ਹੋ ਗਈ ਜਿੱਥੇ ਤੋਹਫੇ ਮਿਲਣ ਦੀ ਜ਼ਿਆਦਾ ਉਮੀਦ ਨਹੀਂ ਸੀਉਸ ਨੇ ਪੂਰੀ ਢੀਠਤਾਈ ਵਿਖਾਉਂਦੇ ਹੋਏ ਦੀਵਾਲੀ ਤੱਕ ਚਾਰਜ ਛੱਡਣ ਤੋਂ ਇਨਕਾਰ ਕਰ ਦਿੱਤਾਉਸ ਦੀ ਜਗ੍ਹਾ ਆਇਆ ਨਵਾਂ ਅਫਸਰ ਦਫਤਰ ਦੇ ਬਾਹਰ ਦਰਵਾਜ਼ਾ ਮੱਲ ਕੇ ਬੈਠ ਗਿਆ ਤੇ ਆਉਣ ਵਾਲੇ ਲੋਕਾਂ ਨੂੰ ਰੌਲਾ ਪਾਉਣ ਲੱਗਾ ਕਿ ਅੰਦਰ ਵਾਲਾ ਕੱਲ੍ਹ ਦਾ ਬਦਲ ਚੁੱਕਾ ਹੈ, ਉਸ ਦੀ ਜਗ੍ਹਾ ਮੈਂ ਆਇਆ ਹਾਂ, ਦੀਵਾਲੀ ਮੈਂਨੂੰ ਦਿਉਵਿਚਾਰੇ ਲੋਕਾਂ ਨੂੰ ਦੋ ਦੋ ਸੈੱਟ ਗਿਫਟਾਂ ਦੇ ਦੇਣੇ ਪਏਦੀਵਾਲੀ ਵੇਲੇ ਇੰਨਾ ਡਰਾਈ ਫਰੂਟ ਇਕੱਠਾ ਹੋ ਜਾਂਦਾ ਕਿ ਦੋ ਤਿੰਨ ਮਹੀਨੇ ਅਫਸਰਾਂ ਦੇ ਨੌਕਰ ਵੀ ਕਾਜੂ ਬਦਾਮ ਖਾਂਦੇ ਹਨਫਰਵਰੀ ਮਾਰਚ ਤੋਂ ਬਾਅਦ ਹੀ ਦੁਬਾਰਾ ਮੁੱਲ ਦੇ ਭੁੱਜੇ ਛੋਲਿਆਂ ਨਾਲ ਮਦਿਰਾਪਾਨ ਸ਼ੁਰੂ ਹੁੰਦਾ ਹੈਬੌਸ ਦੇ ਘਰ ਦੀਵਾਲੀ ਲੈ ਕੇ ਗਏ ਮਤਹਿਤਾਂ ਦੀ ਗਿਫਟ ਦੀ ਕੀਮਤ ਮੁਤਾਬਕ ਸੇਵਾ ਕੀਤੀ ਜਾਂਦੀ ਹੈਕਿਸੇ ਨੂੰ ਡਰਾਈ ਫਰੂਟ-ਮਠਿਆਈ ਨਾਲ ਚਾਹ ਤੇ ਕਿਸੇ ਨੂੰ ਸਿਰਫ ਫੋਕਾ ਪਾਣੀ ਪਿਆ ਕੇ ਦਫਾ ਕਰ ਦਿੱਤਾ ਜਾਂਦਾ ਹੈਮਲਾਈਦਾਰ ਪੋਸਟ ’ਤੇ ਲੱਗੇ ਹਰ ਅਫਸਰ ਨੂੰ ਇਸ ਦਿਨ ਆਪਣੇ ਸੀਨੀਅਰ ਨੂੰ ਗਿਫਟ ਦੇਣੀ ਹੀ ਪੈਂਦੀ ਹੈ, ਨਹੀਂ ਤਾਂ ਬਾਅਦ ਵਿੱਚ ਕੰਮ ਪੈਣ ’ਤੇ ਅਗਲਾ ਮੂੰਹ ਪਾੜ ਕੇ ਕਹਿ ਦਿੰਦਾ ਹੈ ਕਿ ਤੂੰ ਦੀਵਾਲੀ ’ਤੇ ਤਾਂ ਮਿਲਣ ਆਇਆ ਨਹੀਂ, ਹੁਣ ਕੀ ਕਰਨ ਆ ਗਿਆ ਹੈਂ? ਕੋਈ ਵਿਰਲਾ ਅਫਸਰ ਹੀ ਦੀਵਾਲੀ ਦੇ ਤੋਹਫਿਆਂ ਨੂੰ ਨਾਂਹ ਕਰਦਾ ਹੈ

ਇੱਕ ਅਫਸਰ ਨੂੰ ਕੋਈ ਸੇਠ ਦੀਵਾਲੀ ਦੇਣ ਵਾਸਤੇ ਆਇਆਉਸ ਕੋਲ ਕਈ ਅਫਸਰਾਂ ਨੂੰ ਦੇਣ ਵਾਲੇ ਪੈਕਟ ਗੱਡੀ ਵਿੱਚ ਰੱਖੇ ਹੋਏ ਸਨਉਹਨਾਂ ਵਿੱਚੋਂ ਇੱਕ ਪੈਕਟ ਉਸ ਨੇ ਅਫਸਰ ਨੂੰ ਭੇਂਟ ਕਰ ਦਿੱਤਾਅਜੇ ਉਹ ਘਰੋਂ ਬਾਹਰ ਨਿਕਲਿਆ ਹੀ ਸੀ ਕਿ ਘਾਤ ਲਗਾਈ ਬੈਠੇ ਅਫਸਰ ਦੇ ਬੱਚਿਆਂ ਨੇ ਪੈਕਟ ਉੱਪਰ ਹੱਲਾ ਬੋਲ ਦਿੱਤਾ ਤੇ ਮਿੰਟਾਂ ਵਿੱਚ ਹੀ ਪੈਕਟ ਕਮਲੀ ਦੇ ਝਾਟੇ ਵਾਂਗ ਖਿਲਾਰ ਦਿੱਤਾਥੋੜ੍ਹੀ ਹੀ ਦੇਰ ਬਾਅਦ ਸੇਠ ਵਾਪਸ ਮੁੜ ਆਇਆ ਤੇ ਅਫਸਰ ਨੂੰ ਬੋਲਿਆ ਕਿ ਮੈਂ ਗਲਤੀ ਨਾਲ ਕਿਸੇ ਛੋਟੇ ਅਫਸਰ ਦਾ ਪੈਕਟ ਤੁਹਾਨੂੰ ਦੇ ਦਿੱਤਾ ਹੈ, ਤੁਹਾਡਾ ਪੈਕਟ ਤਾਂ ਇਹ ਹੈਤੁਸੀਂ ਉਹ ਪੈਕਟ ਮੈਂਨੂੰ ਮੋੜ ਦਿਉ ਤੇ ਇਹ ਲੈ ਲਉਜਦੋਂ ਅਫਸਰ ਨੇ ਅੰਦਰ ਜਾ ਕੇ ਪੈਕਟ ਦੀ ਹਾਲਤ ਵੇਖੀ ਤਾਂ ਉਹ ਮੋੜਨ ਯੋਗ ਨਹੀਂ ਸੀ ਰਿਹਾਵਿਚਾਰੇ ਅਫਸਰ ਨੂੰ ਜੂਨੀਅਰ ਅਫਸਰ ਦੇ ਗਿਫਟ ਨਾਲ ਹੀ ਕੰਮ ਚਲਾਉਣਾ ਪਿਆਸੇਠ ਦੇ ਜਾਣ ਤੋਂ ਬਾਅਦ ਉਸ ਨੇ ਬੱਚਿਆਂ ਦੀ ਚੰਗੀ ਤਰ੍ਹਾਂ ਮੁਰੰਮਤ ਕੀਤੀ ਕਿ ਤੁਹਾਡੀਆਂ ਸ਼ੈਤਾਨੀਆਂ ਕਾਰਨ ਮਹਿੰਗਾ ਗਿਫਟ ਮੇਰੇ ਹੱਥੋਂ ਨਿਕਲ ਗਿਆ ਹੈ

ਇਸੇ ਤਰ੍ਹਾਂ ਦੇ ਕਿਸੇ ਅਫਸਰ ਕੋਲ ਦੀਵਾਲੀ ’ਤੇ ਚਾਂਦੀ ਦੇ ਵਾਹਵਾ ਭਾਂਡੇ ਇਕੱਠੇ ਹੋ ਗਏਉਸ ਨੇ ਸੋਚਿਆ ਕਿ ਆਪਣੇ ਖਾਸ ਸੁਨਿਆਰੇ ਹੀਰਾ ਲਾਲ ਨੂੰ ਬੁਲਾ ਕੇ ਚਾਂਦੀ ਵੇਚ ਦਿੱਤੀ ਜਾਵੇ ਤੇ ਉਹਨਾਂ ਪੈਸਿਆਂ ਦਾ ਪਤਨੀ ਨੂੰ ਖੁਸ਼ ਕਰਨ ਲਈ ਕੋਈ ਵਧੀਆ ਜਿਹਾ ਸੋਨੇ ਦਾ ਸੈੱਟ ਬਣਾ ਦਿੱਤਾ ਜਾਵੇਉਸ ਨੇ ਬੰਦਾ ਭੇਜ ਕੇ ਸੁਨਿਆਰੇ ਨੂੰ ਬੁਲਾਇਆ ਤੇ ਚਾਂਦੀ ਦੇ ਭਾਂਡਿਆਂ ਦਾ ਢੇਰ ਉਸ ਅੱਗੇ ਲਗਾ ਦਿੱਤਾਸੁਨਿਆਰਾ 10-15 ਕਿੱਲੋ ਚਾਂਦੀ ਵੇਖ ਕੇ ਭੌਂਚੱਕਾ ਰਹਿ ਗਿਆਦਿਲ ਹੀ ਦਿਲ ਵਿੱਚ ਅਫਸਰ ਨੂੰ ਗਾਲ੍ਹਾਂ ਕੱਢਦਾ ਹੋਇਆ ਸੋਚਣ ਲੱਗਾ ਕਿ ਇਹਨਾਂ ਸਾਲਿਆਂ ਨੂੰ ਮੌਜ ਹੈਇੱਕ ਦੀਵਾਲੀ ਨੂੰ ਇੰਨਾ ਮਾਲ ਇਕੱਠਾ ਹੋ ਗਿਆ, ਬਾਕੀ ਦੀਵਾਲੀਆਂ ਨੂੰ ਪਤਾ ਨਹੀਂ ਕਿੰਨਾ ਕੁਝ ਮਿਲਿਆ ਹੋਵੇਗਾ? ਅਸੀਂ ਐਵੇਂ ਸਾਰਾ ਦਿਨ ਅੱਗ ਵਿੱਚ ਫੂਕਾਂ ਮਾਰ ਮਾਰ ਕੇ ਸਿਰ ਵਿੱਚ ਸੁਆਹ ਪਵਾਉਂਦੇ ਰਹਿੰਦੇ ਹਾਂਅਫਸਰ ਨੇ ਰੇਟ ਪੁੱਛ ਕੇ ਸੁਨਿਆਰੇ ਨੂੰ ਚਾਂਦੀ ਤੋਲਣ ਲਈ ਕਿਹਾਸੁਨਿਆਰੇ ਨੇ ਚਾਂਦੀ ਤੋਲੀ ਤਾਂ ਕੋਈ 12 ਕਿੱਲੋ ਹੋਈਤੋਲ ਕੇ ਸੁਨਿਆਰਾ ਸਮਾਨ ਦੀ ਸ਼ੁੱਧਤਾ ਚੈੱਕ ਕਰਨ ਲੱਗ ਪਿਆਅਫਸਰ ਦੀ ਉਤਸੁਕਤਾ ਵਧਦੀ ਜਾ ਰਹੀ ਸੀਜਦੋਂ ਸੁਨਿਆਰੇ ਨੇ ਸਾਰਾ ਮਾਲ ਚੈੱਕ ਕਰ ਲਿਆ ਤਾਂ ਅਫਸਰ ਬੋਲਿਆ, “ਹਾਂ ਬਈ ਸੇਠ, ਦੱਸ ਕਿੰਨੇ ਪੈਸੇ ਬਣੇ?”

ਸੁਨਿਆਰਾ ਸ਼ੈਤਾਨੀ ਜਿਹੇ ਤਰੀਕੇ ਨਾਲ ਹੱਸਦਾ ਹੋਇਆ ਕਹਿਣ ਲੱਗਾ ਕਿ ਜਨਾਬ ਤੁਹਾਡੇ ਬਣੇ ਨੇ ਪੂਰੇ 8700 ਰੁਪਏਅਫਸਰ ਤ੍ਰਬਕ ਕੇ ਬੋਲਿਆ, “ਕੁਝ ਸ਼ਰਮ ਕਰ ਯਾਰ, ਇੰਨੀ ਲੁੱਟ?” ਸੁਨਿਆਰੇ ਨੇ ਅੱਗੋਂ ਪੂਰੇ ਕਾਰੋਬਾਰੀ ਲਹਿਜ਼ੇ ਵਿੱਚ ਜਵਾਬ ਦਿੱਤਾ, “ਜਨਾਬ, ਤੁਹਾਡੇ ਸਾਰੇ ਕਬਾੜ ਵਿੱਚ ਸਿਰਫ ਸੱਤ ਚਿਮਚੇ, ਚਾਰ ਗਲਾਸ ਤੇ ਇੱਕ ਆਹ ਇੱਕ ਕੌਲੀ ਚਾਂਦੀ ਦੀ ਹੈ, ਬਾਕੀ ਸਾਰਾ ਗਿਲਟ ਤੇ ਪਲਾਸਟਿਕ ਹੈ, ਜਿਸ ਉੱਤੇ ਚਾਂਦੀ ਵਰਗੀ ਪਾਲਿਸ਼ ਕੀਤੀ ਹੋਈ ਹੈ ਸੁਣ ਕੇ ਅਫਸਰ ਨੂੰ ਦਿਲ ਦਾ ਦੌਰਾ ਪੈਣਾ ਵਾਲਾ ਹੋ ਗਿਆਉਸ ਨੂੰ ਸਮਝ ਨਾ ਆਵੇ ਕਿ ਕਿਹੜਾ ਕਿਹੜਾ ਨਕਲੀ ਚਾਂਦੀ ਦੇ ਭਾਂਡੇ ਦੇ ਕੇ ਨਾਲੇ ਕੰਮ ਕਰਵਾ ਗਿਆ ਤੇ ਨਾਲੇ ਡਰਾਈ ਫਰੂਟ ਖਾ ਕੇ ਬੇਵਕੂਫ ਬਣਾ ਗਿਆ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1703)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author