BalrajSidhu7ਮੱਧ ਏਸ਼ੀਆ ਵਿੱਚ ਹੋਣ ਕਾਰਨ ਬੁਖਾਰਾ ਹਮੇਸ਼ਾ ਸੁਲਤਾਨਾਂ ਅਤੇ ਬਾਦਸ਼ਾਹਾਂ ਵਿੱਚ ਝਗੜੇ ...
(28 ਨਵੰਬਰ 2018)

 

ਜਦੋਂ ਕੋਈ ਪੰਜਾਬੀ ਵਿਦੇਸ਼ਾਂ ਵਿੱਚ ਧੱਕੇ ਖਾ ਕੇ ਵਤਨ ਵਾਪਸ ਆਵੇ ਤਾਂ ਇਹ ਲਫਜ਼ ਜ਼ਰੂਰ ਬੋਲਦਾ ਹੈ, “ਜੋ ਸੁੱਖ ਛੱਜੂ ਦੇ ਚੁਬਾਰੇ, ਉਹ ਬਲਖ ਨਾ ਬੁਖਾਰੇਆਖਰ ਕੀ ਅਤੇ ਕਿੱਥੇ ਹਨ ਇਹ ਬਲਖ ਅਤੇ ਬੁਖਾਰਾ, ਜਿਹਨਾਂ ਨੂੰ ਪੰਜਾਬੀ ਐਨੇ ਖੂਬਸੂਰਤ ਸ਼ਹਿਰ ਮੰਨਦੇ ਹਨ?

ਬਲਖ - ਬਲਖ ਅਫਗਾਨਿਸਤਾਨ ਦਾ ਇੱਕ ਪੁਰਾਤਨ ਪੁਰਾਣਾ ਸ਼ਹਿਰ ਹੈ ਜੋ 3000 ਸਾਲ ਪੁਰਾਣਾ ਹੈਇਹ ਉਜ਼ਬੇਕਿਸਤਾਨ ਦੇ ਬਾਰਡਰ ਨਾਲ ਲੱਗਦਾ ਹੈ ਤੇ ਮਜ਼ਾਰੇ ਸ਼ਰੀਫ ਤੋਂ 20 ਕਿਲੋਮੀਟਰ ਦੂਰ ਹੈਕਿਸੇ ਸਮੇਂ ਇਹ ਬੁੱਧ ਅਤੇ ਪਾਰਸੀ ਧਰਮ ਦਾ ਇੱਕ ਉੱਘਾ ਕੇਂਦਰ ਸੀਇਸ ’ਤੇ ਸਮੇਂ ਸਮੇਂ ਯੂਨਾਨੀਆਂ, ਹੂਣਾਂ, ਅਰਬਾਂ, ਮੰਗੋਲਾਂ, ਈਰਾਨੀਆਂ, ਉਜ਼ਬੇਕਾਂ ਅਤੇ ਅਫਗਾਨਾਂ ਦਾ ਕਬਜ਼ਾ ਰਿਹਾ ਹੈਇਸ ਦਾ ਪ੍ਰਾਚੀਨ ਨਾਮ ਬਖਤਰੀ ਸੀ ਜੋ ਹੌਲੀ ਹੌਲੀ ਵਿਗੜ ਕੇ ਬਲਖ ਬਣ ਗਿਆਸਿਕੰਦਰ ਮਹਾਨ ਨੇ ਇਸ ’ਤੇ 327 ਬੀ.ਸੀ. ਵਿੱਚ ਕਬਜ਼ਾ ਕੀਤਾ ਸੀ ਤੇ ਇੱਥੋਂ ਦੇ ਰਾਜੇ ਦੀ ਲੜਕੀ ਰੁਖਸਾਨਾ ਨਾਲ ਵਿਆਹ ਕੀਤਾ ਸੀ

ਇਹ ਸ਼ਹਿਰ ਕਿਸੇ ਸਮੇਂ ਬਹੁਤ ਅਮੀਰ ਸੀ ਅਤੇ ਸ਼ਾਨਦਾਰ ਸਮਾਰਕਾਂ ਨਾਲ ਲਬਰੇਜ਼ ਸੀਪਰ ਸਦੀਆਂ ਦੀ ਲੁੱਟਮਾਰ ਅਤੇ ਅਫਗਾਨਿਸਤਾਨ ਦੀ ਘਰੇਲੂ ਜੰਗ ਨੇ ਇਸ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈਹੁਣ ਇਸ ਵਿੱਚ ਥੋੜ੍ਹੇ ਜਿਹੇ (60,000) ਲੋਕ ਵਸਦੇ ਹਨਅੱਜ ਇਹ ਸ਼ਹਿਰ ਨਾਲੋਂ ਮਲਬੇ ਦਾ ਢੇਰ ਵੱਧ ਲਗਦਾ ਹੈਇਸ ਦੇ ਚੰਗੇ ਦਿਨਾਂ ਵਿੱਚ ਇਸ ਨੂੰ ਸਾਂਸਕ੍ਰਿਰਤਕ ਅਤੇ ਗਿਆਨ ਦੀ ਰਾਜਧਾਨੀ ਮੰਨਿਆ ਜਾਂਦਾ ਸੀਇਸ ਨੇ ਮੌਲਾਨਾ ਰੂਮੀ, ਅਮੀਰ ਖੁਸਰੋ ਦੇਹਲਵੀ, ਰਸ਼ੀਦੁਦੀਨ ਵਤਵਤ, ਸ਼ਹੀਦ ਬਲਖੀ, ਐਵੀਸੀਨਾ ਅਤੇ ਫਾਰਸੀ ਦੀ ਪਹਿਲੀ ਕਵਿੱਤਰੀ ਰਾਬੀਆ ਬਲਖੀ ਵਰਗੇ ਵਿਦਵਾਨ ਸੰਸਾਰ ਦੀ ਝੋਲੀ ਪਾਏ ਸਨਸਿਲਕ ਰੂਟ ਉੱਪਰ ਹੋਣ ਕਾਰਨ ਵਪਾਰੀਆਂ ਦੇ ਕਾਫਲੇ ਇੱਥੇ ਰੌਣਕ ਲਾਈ ਰੱਖਦੇ ਸਨਇਸ ਕਾਰਨ ਇਹ ਸ਼ਹਿਰ ਬਹੁਤ ਦੌਲਤਮੰਦ ਬਣ ਗਿਆ ਸੀ

ਬੁਖਾਰਾ - ਬੁਖਾਰਾ ਉਜ਼ਬੇਕਿਸਤਾਨ ਦਾ ਇੱਕ ਆਲੀਸ਼ਾਨ ਸ਼ਹਿਰ ਹੈ ਜੋ 2500 ਸਾਲ ਪੁਰਾਣਾ ਹੈਇਸ ਦੇ 140 ਸ਼ਾਨਦਾਰ ਪ੍ਰਾਚੀਨ ਸਮਾਰਕਾਂ ਕਾਰਨ ਇਸ ਨੂੰ ਅਜਾਇਬਘਰ ਸ਼ਹਿਰ ਕਿਹਾ ਜਾਂਦਾ ਹੈਇਹ ਦੇਸ਼ ਦਾ ਪੰਜਵਾਂ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਇਸਦੀ ਆਬਾਦੀ ਢਾਈ ਲੱਖ ਦੇ ਕਰੀਬ ਹੈਸਿਲਕ ਰੂਟ ’ਤੇ ਹੋਣ ਕਾਰਨ ਇਹ ਸ਼ਹਿਰ ਹਮੇਸ਼ਾ ਤੋਂ ਵਪਾਰ, ਸੱਭਿਆਚਾਰ, ਧਰਮ ਅਤੇ ਸੰਸਕ੍ਰਿਤੀ ਦਾ ਕੇਂਦਰ ਰਿਹਾ ਹੈਯੂਨੈਸਕੋ ਨੇ ਇਸ ਨੂੰ ਵਰਲਡ ਹੈਰੀਟੇਜ ਸਾਈਟ ਘੋਸ਼ਿਤ ਕੀਤਾ ਹੋਇਆ ਹੈ

ਮੱਧ ਏਸ਼ੀਆ ਵਿੱਚ ਹੋਣ ਕਾਰਨ ਬੁਖਾਰਾ ਹਮੇਸ਼ਾ ਸੁਲਤਾਨਾਂ ਅਤੇ ਬਾਦਸ਼ਾਹਾਂ ਵਿੱਚ ਝਗੜੇ ਦਾ ਕੇਂਦਰ ਰਿਹਾ ਹੈਇਸ ’ਤੇ ਇਰਾਨ, ਅਰਬ, ਮੰਗੋਲਾਂ, ਉਜ਼ਬੇਕਾਂ ਅਤੇ ਰੂਸੀਆਂ ਦਾ ਕਬਜ਼ਾ ਰਿਹਾ ਹੈਇਸ ਵਿੱਚ ਅਨੇਕਾਂ ਅਜਿਹੇ ਸ਼ਾਨਦਾਰ ਸਮਾਰਕ ਹਨ ਕਿ ਵੇਖ ਕੇ ਅਕਲ ਦੰਗ ਰਹਿ ਜਾਂਦੀ ਹੈਇੱਥੋਂ ਦੇ ਵੇਖਣਯੋਗ ਸਮਾਰਕਾਂ ਵਿੱਚ ਕਲਿਆਨ ਮੀਨਾਰ, ਕਲਨ ਮਸਜਿਦ, ਮੀਰੇ ਅਰਬ ਮਸਰੱਸਾ, ਲਬੇ ਹੌਜ਼, ਸ਼ੇਖ ਬਹਾਉਦੀਨ ਕੰਪਲੈਕਸ, ਬੁਖਾਰਾ ਕਿਲਾ, ਚਸ਼ਮਾ ਅਯੂਬ ਮਕਬਰਾ, ਇਸਮਾਈਲ ਸਮਾਨੀ ਮਕਬਰਾ, ਬੋਲੋ ਹੌਜ਼ ਮਸਜਿਦ, ਚਾਰ ਮੀਨਾਰ, ਮਾਗੌਕੀ ਅਟੌਰੀ ਮਸਜਿਦ ਅਤੇ ਹਮਦਾਨੀ ਮਸਜਿਦ ਸ਼ਾਮਲ ਹਨਜ਼ਿਆਦਾਤਰ ਇਮਾਰਤਾਂ ਦਾ ਰੰਗ ਪੀਲਾ ਹੈਇਸੇ ਲਈ ਅਰਬੀ ਵਿੱਚ ਇਸ ਨੂੰ ਮਦੀਨਾਤ ਅਲ ਸਰਫੀਆ ਭਾਵ ਤਾਂਬੇ ਦਾ ਸ਼ਹਿਰ ਕਿਹਾ ਜਾਂਦਾ ਹੈਇਹਨਾਂ ਸਮਾਰਕਾਂ ਨੂੰ ਵੇਖਣ ਲਈ ਹਰ ਸਾਲ ਲੱਖਾਂ ਸੈਲਾਨੀ ਬੁਖਾਰਾ ਪਹੁੰਚਦੇ ਹਨਮੁੱਖ ਸਮਾਰਕ ਇਸ ਪ੍ਰਕਾਰ ਹਨ:

ਕਲਿਆਨ ਮੀਨਾਰ - ਇਹ ਮੀਨਾਰ ਬੁਖਾਰਾ ਦੀਆਂ ਸਾਰੀਆਂ ਪ੍ਰਾਚੀਨ ਇਮਾਰਤਾਂ ਤੋਂ ਬੁਲੰਦ ਹੈਹੁਣ ਇਸਦੀ ਵਰਤੋਂ ਅਜ਼ਾਨ ਦੇਣ ਲਈ ਕੀਤੀ ਜਾਂਦੀ ਹੈ ਪਰ ਪੁਰਾਣੇ ਸਮੇਂ ਵਿੱਚ ਇਸਦਾ ਨਾਮ ਮੌਤ ਦਾ ਮੀਨਾਰ ਸੀਮੌਤ ਦੀ ਸਜ਼ਾ ਪ੍ਰਾਪਤ ਅਪਰਾਧੀਆਂ ਨੂੰ ਇਸ ਉੱਪਰੋਂ ਹੇਠਾਂ ਸੁੱਟ ਕੇ ਮਾਰਿਆ ਜਾਂਦਾ ਸੀਇਸਦੀ ਉਸਾਰੀ 16ਵੀਂ ਸਦੀ ਵਿੱਚ ਕੀਤੀ ਗਈ ਸੀਇਸਦੀ ਉਚਾਈ 150 ਫੁੱਟ ਅਤੇ ਵਿਆਸ ਨੀਂਹ ਤੋਂ 30 ਫੁੱਟ ਅਤੇ ਛੱਤ ਤੋਂ 20 ਫੁੱਟ ਹੈਪੀਲੇ ਰੰਗ ਦੀ ਇਹ ਸ਼ਾਨਦਾਰ ਇਮਾਰਤ ਮੀਲਾਂ ਦੂਰ ਤੋਂ ਦਿਖਾਈ ਦਿੰਦੀ ਹੈ

ਕਲਨ ਮਸਜਿਦ - ਇਸ ਮਸਜਿਦ ਦੀ ਉਸਾਰੀ 1514 ਈਸਵੀ ਵਿੱਚ ਮੁਕੰਮਲ ਹੋਈ ਸੀਇਹ ਸਮਰਕੰਦ ਦੀ ਬੀਬੀ ਖਾਨਮ ਮਸਜਿਦ ਦੀ ਹੂਬਹੂ ਨਕਲ ਹੈਇਹ ਇੰਨੀ ਵਿਸ਼ਾਲ ਹੈ ਕਿ ਇੱਕੋ ਵੇਲੇ 12000 ਵਿਅਕਤੀ ਨਮਾਜ਼ ਪੜ੍ਹ ਸਕਦੇ ਹਨਇਸਦੇ ਵਰਾਂਡਿਆਂ ਨੂੰ ਸਹਾਰਾ ਦੇਣ ਲਈ 300 ਸ਼ਾਨਦਾਰ ਸਤੰਭ ਹਨਸਾਰੀ ਮਸਜਿਦ ਦੇ ਅੰਦਰ ਅਤੇ ਬਾਹਰ ਖੂਬਸੂਰਤ ਨੱਕਾਸ਼ੀ ਕੀਤੀ ਗਈ ਹੈ ਤੇ ਕੁਰਾਨ ਦੀਆਂ ਆਇਤਾਂ ਉੱਕਰੀਆਂ ਗਈਆਂ ਹਨਇਸਦੇ ਗੁੰਬਦਾਂ ਉੱਪਰ ਨੀਲੇ ਰੰਗ ਦੀਆਂ ਟਾਈਲਾਂ ਜੜੀਆਂ ਗਈਆਂ ਹਨ ਜੋ ਸੂਰਜ ਅਤੇ ਚੰਨ ਦੀ ਰੌਸ਼ਨੀ ਵਿੱਚ ਬੇਹੱਦ ਚਮਕਦੀਆਂ ਹਨ

ਮੀਰ ਏ ਅਰਬ ਮਦਰੱਸਾ - ਇਸ ਮਦਰੱਸੇ ਦੀ ਉਸਾਰੀ ਬੁਖਾਰੇ ਦੇ ਸੁਲਤਾਨ ਉਬੈਦੁਲਾਹ ਖਾਨ ਨੇ ਆਪਣੇ ਗੁਰੂ ਸ਼ੇਖ ਅਬਦੁੱਲਾ ਯਮਨੀ ਦੀ ਯਾਦ ਵਿੱਚ 1536 ਈਸਵੀ ਵਿੱਚ ਕਰਵਾਈ ਸੀਇਸ ਦੀ ਉਸਾਰੀ ਵਿੱਚ 3000 ਮਜ਼ਦੂਰਾਂ ਨੂੰ ਦਸ ਸਾਲ ਲੱਗੇ ਸਨ

ਲਬੇ ਹੌਜ਼ - ਇਹ ਇੱਕ ਇਸ਼ਨਾਨ ਘਰ ਹੈ, ਜਿਸਦੀ ਉਸਾਰੀ 1622 ਈਸਵੀ ਵਿੱਚ ਮੁਕੰਮਲ ਹੋਈ ਸੀਇਸ ਹੌਜ਼ ਦਾ ਪਾਣੀ ਬਹੁਤ ਹੀ ਪਵਿੱਤਰ ਅਤੇ ਸਾਫ ਮੰਨਿਆ ਜਾਂਦਾ ਸੀਪਰ ਲੋਕਾਂ ਦੇ ਇਕੱਠਿਆਂ ਨਹਾਉਣ ਕਾਰਨ ਕਈ ਵਾਰ ਬਿਮਾਰੀਆਂ ਫੈਲ ਜਾਂਦੀਆਂ ਸਨਇਸ ਲਈ ਰੂਸੀਆਂ ਨੇ 1930 ਵਿੱਚ ਇੱਥੇ ਨਹਾਉਣ ’ਤੇ ਪਾਬੰਦੀ ਲਗਾ ਦਿੱਤੀ

ਚਸ਼ਮਾ ਅਯੂਬ - ਚਸ਼ਮਾ ਅਯੂਬ ਰੇਗਿਸਤਾਨੀ ਇਲਾਕੇ ਵਿੱਚ ਇੱਕ ਚਮਤਕਾਰ ਮੰਨਿਆ ਜਾਂਦਾ ਹੈਲੋਕ ਗਾਥਾ ਹੈ ਕਿ ਸੰਤ ਅਯੂਬ ਨੇ ਧਰਤੀ ਉੱਪਰ ਲਾਠੀ ਮਾਰ ਕੇ ਇਸ ਚਸ਼ਮੇ ਨੂੰ ਪ੍ਰਗਟ ਕੀਤਾ ਸੀਇਸ ਪਾਣੀ ਨੂੰ ਔਸ਼ਧੀ ਗੁਣਾਂ ਵਾਲਾ ਮੰਨਿਆ ਜਾਂਦਾ ਹੈਇਸ ਚਸ਼ਮੇ ਉੱਪਰ ਸਮਾਰਕ ਦੀ ਉਸਾਰੀ ਤੈਮੂਰ ਲੰਗੜੇ ਨੇ ਕਰਵਾਈ ਸੀ

ਇਸਮਾਈਲ ਸਮਾਨੀ ਮਕਬਰਾ - ਇਹ ਇਮਾਰਤ ਬਾਦਸ਼ਾਹ ਇਸਮਾਈਲ ਸਮਾਨੀ ਦਾ ਮਕਬਰਾ ਹੈ ਤੇ ਇਸਦੀ ਉਸਾਰੀ 10ਵੀਂ ਸਦੀ ਵਿੱਚ ਹੋਈ ਸੀਇਹ ਬੁਖਾਰਾ ਦੀ ਇੱਕੋ ਇੱਕ ਇਮਾਰਤ ਹੈ ਜਿਸ ਵਿੱਚ ਪਾਰਸੀ ਅਤੇ ਇਸਲਾਮੀ ਭਵਨ ਨਿਰਮਾਣ ਕਲਾ ਨੂੰ ਇਕੱਠੇ ਵਰਤਿਆ ਗਿਆ ਹੈਇਹ ਬੁਖਾਰਾ ਦਾ ਸਭ ਤੋਂ ਪੁਰਾਣਾ ਸਮਾਰਕ ਹੈਚੰਗੇਜ਼ ਖਾਨ ਦੇ ਹਮਲੇ ਵੇਲੇ ਇਹ ਸਮਾਰਕ ਹੜ੍ਹ ਕਾਰਨ ਮਿੱਟੀ ਵਿੱਚ ਦੱਬਿਆ ਹੋਇਆ ਹੋਣ ਕਾਰਨ ਢਾਹੇ ਜਾਣ ਤੋਂ ਬਚ ਗਿਆ ਸੀਪਾਕਿਸਤਾਨ ਦੇ ਬਾਨੀ ਮੁਹੰਮਦ ਅਲੀ ਜ਼ਿਨਾਹ ਦਾ ਮਕਬਰਾ ਇਸ ਮਕਬਰੇ ਦੀ ਨਕਲ ਮਾਰ ਕੇ ਬਣਾਇਆ ਗਿਆ ਹੈ

ਚਾਰ ਮੀਨਾਰ - ਚਾਰ ਮੀਨਾਰ ਦੀ ਉਸਾਰੀ ਇੱਕ ਅਮੀਰ ਵਪਾਰੀ ਖਾਲੀਫ ਨਿਆਜ਼ ਕੁਲ ਨੇ 19ਵੀਂ ਸਦੀ ਵਿੱਚ ਕਰਵਾਈ ਸੀਇਸ ਸਮਾਰਕ ਦੀ ਖੂਬੀ ਇਹ ਹੈ ਕਿ ਹਰੇਕ ਮੀਨਾਰ ਨੂੰ ਬਿਲਕੁਲ ਅਲੱਗ ਮੀਨਾਕਾਰੀ ਨਾਲ ਸਜਾਇਆ ਗਿਆ ਹੈਇਸ ਵਿੱਚ ਚਾਰ ਧਰਮਾਂ, ਇਸਾਈ, ਪਾਰਸੀ, ਬੁੱਧ ਅਤੇ ਇਸਲਾਮ ਦੇ ਧਾਰਮਿਕ ਚਿੰਨ੍ਹ ਖੁਦੇ ਹੋਏ ਹਨਇਹ ਬੁਖਾਰੇ ਦਾ ਸਭ ਤੋਂ ਵੱਧ ਲੋਕਪ੍ਰਿਯ ਸਮਾਰਕ ਹੈਸਭ ਤੋਂ ਵੱਧ ਸੈਲਾਨੀ ਇਸ ਨੂੰ ਵੇਖਣ ਲਈ ਆਉਂਦੇ ਹਨ

ਬੁਖਾਰਾ ਦੀ ਆਬਾਦੀ ਤਿੰਨ ਲੱਖ ਦੇ ਕਰੀਬ ਹੈਇਸ ਵਿੱਚ 82% ਉੱਜ਼ਬੇਕ, 6% ਰੂਸੀ, 4% ਤਾਜ਼ਿਕ ਅਤੇ ਬਾਕੀ ਤਾਤਾਰ, ਤੁਰਕ ਅਤੇ ਕੋਰੀਅਨ ਆਦਿ ਹਨਹੁਣ ਬੁਖਾਰਾ ਬਹੁਤ ਆਧੁਨਿਕ ਹੋ ਚੁੱਕਾ ਹੈਅੰਤਰਰਾਸ਼ਟਰੀ ਹਵਾਈ ਅੱਡੇ ਨਾਲ ਇਹ ਸੰਸਾਰ ਦੇ ਕਈ ਦੇਸ਼ਾਂ ਨਾਲ ਜੁੜਿਆ ਹੋਇਆ ਹੈਇੱਥੋਂ ਗੁਜ਼ਰਨ ਵਾਲੀ ਐੱਮ 37 ਸ਼ਾਹਰਾਹ ਇਸ ਨੂੰ ਤੁਰਕਮੇਨਿਸਤਾਨ, ਉਜ਼ਬੇਕਿਸਤਾਨ ਅਤੇ ਰੂਸ ਦੇ ਵੱਡੇ ਸ਼ਹਿਰਾਂ ਨਾਲ ਮਿਲਾਉਂਦੀ ਹੈਇਸ ਦਾ ਮੌਸਮ ਬਹੁਤ ਸਖਤ ਅਤੇ ਖੁਸ਼ਕ ਹੈਇੱਥੇ ਬਹੁਤ ਘੱਟ ਬਾਰਸ਼ ਹੁੰਦੀ ਹੈਗਰਮੀਆਂ ਵਿੱਚ ਸਖਤ ਗਰਮੀ ਅਤੇ ਸਿਆਲ ਵਿੱਚ ਸਖਤ ਸਰਦੀ ਪੈਂਦੀ ਹੈਬੁਖਾਰਾ ਬਗਦਾਦ ਤੋਂ ਬਾਅਦ ਸਭ ਤੋਂ ਵੱਡਾ ਇਸਲਾਮੀ ਗਿਆਨ ਦਾ ਕੇਂਦਰ ਸੀਇੱਥੇ ਮੁਹੰਮਦ ਬੁਖਾਰੀ, ਕੁਮਰੀ, ਬਲਮੀ, ਅੱਬੂਬਕਰ ਨਰਸ਼ਖੀ, ਸੈਦੁਦੀਨ ਔਫੀ, ਹਜ਼ਰਤ ਜਲਾਲੁਦੀਨ ਸੁਰਖਪੋਸ਼, ਬਹਾਉਦੀਨ ਨਕਸ਼ਬੰਦੀ ਅਤੇ ਸੰਤ ਮੀਰ ਸਾਈਦ ਅਲੀ ਹਮਦਾਨੀ ਵਰਗੇ ਵਿਦਵਾਨ ਪੈਦਾ ਹੋਏ ਹਨਬਖਾਰਾ ਜਾਣ ਦਾ ਸਭ ਤੋਂ ਵਧੀਆ ਮੌਸਮ ਸਤੰਬਰ ਤੋਂ ਲੈ ਕੇ ਮਾਰਚ ਅਪਰੈਲ ਤੱਕ ਹੈ

*****

(1410)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author