BalrajSidhu7ਸੰਸਾਰ ਵਿੱਚ ਇਸ ਵੇਲੇ ਸੁਏਜ਼, ਪਨਾਮਾ, ਰੂਸ ਦੀ ਡਾਨ ਵੋਲਗਾ ਅਤੇ ਚੀਨ ਦੀ ਗਰਾਂਡ ਕੈਨਾਲ ...
(12 ਅਪਰੈਲ 2021)


23 ਮਾਰਚ ਨੂੰ ਮਲੇਸ਼ੀਆ ਤੋਂ ਹਾਲੈਂਡ ਜਾ ਰਿਹਾ ਇੱਕ ਬਹੁਤ ਵੱਡਾ ਕੰਨੇਟਰ ਜਹਾਜ਼, ਐੱਮ.ਵੀ. ਐਵਰਗਿਵਨ ਸੁਏਜ਼ ਨਹਿਰ ਵਿੱਚ ਫਸ ਗਿਆ ਸੀ, ਜਿਸ ਨੂੰ ਮਿਸਰ ਸਰਕਾਰ ਦੇ ਸਿਰਤੋੜ ਯਤਨਾਂ ਕਾਰਨ 29 ਮਾਰਚ ਨੂੰ ਉਸ ਦੇ ਰਸਤੇ ’ਤੇ ਤੋਰ ਦਿੱਤਾ ਗਿਆ ਹੈ
ਇਸ ਸੰਕਟ ਨੇ ਸੁਏਜ਼ ਨਹਿਰ ਦੇ ਮਹੱਤਵ ਨੂੰ ਦੁਨੀਆਂ ਸਾਹਮਣੇ ਲਿਆ ਦਿੱਤਾ ਹੈ ਕਿਉਂਕਿ ਇਸ ਕਾਰਨ ਇੱਕ ਤਰ੍ਹਾਂ ਨਾਲ ਸੰਸਾਰ ਦਾ ਸਮੁੰਦਰੀ ਵਪਾਰ ਰੁਕ ਕੇ ਰਹਿ ਗਿਆ ਸੀਨਹਿਰ ਦੇ ਦੋਵੇਂ ਪਾਸੇ ਮੈਡੀਟਰੇਨੀਅਨ ਸਾਗਰ ਅਤੇ ਲਾਲ ਸਾਗਰ ਵਿੱਚ ਕਰੀਬ 400 ਜਹਾਜ਼ ਆਪਣੀ ਵਾਰੀ ਦੀ ਉਡੀਕ ਵਿੱਚ ਖੜ੍ਹੇ ਸਨਇਸ ਨਹਿਰ ਵਿੱਚੋਂ ਹਰ ਰੋਜ਼ ਤਕਰੀਬਨ 50 ਜਹਾਜ਼ ਗੁਜ਼ਰਦੇ ਹਨ2020 ਦੌਰਾਨ ਇਸ ਨਹਿਰ ਵਿੱਚੋਂ ਰਿਕਾਰਡ 19 ਹਜ਼ਾਰ ਜਹਾਜ਼ 117 ਕਰੋੜ ਟਨ ਮਾਲ ਲੈ ਕੇ ਗੁਜ਼ਰੇ ਸਨਇਸ ਨਹਿਰ ਰਾਹੀਂ ਰੋਜ਼ਾਨਾ ਤਕਰੀਬਨ 95 ਕਰੋੜ ਡਾਲਰ (ਤਕਰੀਬਨ 7200 ਕਰੋੜ ਰੁਪਏ) ਦਾ ਸਮਾਨ ਲੰਘਦਾ ਹੈਨਹਿਰ ਵਿੱਚ ਫਸਣ ਵਾਲੇ ਇਕੱਲੇ ਐੱਮ.ਵੀ. ਐਵਰਗਿਵਨ ਜਹਾਜ਼ ਵਿੱਚ ਹੀ 10 ਕਰੋੜ ਡਾਲਰ (750 ਕਰੋੜ ਰੁਪਏ) ਦਾ ਮਾਲ ਭਰਿਆ ਹੋਇਆ ਸੀਸੁਏਜ਼ ਰਾਹੀਂ ਸਲਾਨਾ ਸੰਸਾਰ ਦਾ 8% ਵਪਾਰ ਹੁੰਦਾ ਹੈ ਤੇ ਚੁੰਗੀ ਤੋਂ ਮਿਸਰ ਸਰਕਾਰ ਨੂੰ 53 ਕਰੋੜ ਡਾਲਰ (3900 ਕਰੋੜ ਰੁਪਏ) ਦੇ ਕਰੀਬ ਆਮਦਨ ਹੁੰਦੀ ਹੈ

ਇਸ ਨਹਿਰ ਨੂੰ ਖੋਦਣ ਦੀ ਸਭ ਤੋਂ ਪਹਿਲੀ ਕੋਸ਼ਿਸ਼ 1874 ਬੀ.ਸੀ. ਈਸਵੀ ਵਿੱਚ ਮਿਸਰ ਦੇ ਬਾਦਸ਼ਾਹ ਸੇਨਾਉਸਰਟ ਦੇ ਰਾਜ ਦੌਰਾਨ ਕੀਤੀ ਗਈ ਸੀ ਜੋ ਰੇਗਿਸਤਾਨ ਅਤੇ ਰੇਤੀਲੇ ਤੂਫਾਨਾਂ ਕਾਰਨ ਕਾਮਯਾਬ ਨਹੀਂ ਸੀ ਹੋ ਸਕੀਇਸ ਤੋਂ ਬਾਅਦ ਵੀ ਕਈ ਕੋਸ਼ਿਸ਼ਾਂ ਕੀਤੀ ਗਈਆਂ ਪਰ ਉਹ ਵੱਖ ਵੱਖ ਕਾਰਨਾਂ ਕਾਰਨ ਸਫਲ ਨਾ ਹੋ ਸਕੀਆਂਸੰਨ 1850 ਵਿੱਚ ਫਰਾਂਸ ਦੇ ਇੱਕ ਇੰਜਨੀਅਰ ਫਰਡੀਨੈਂਡ ਡੀ ਲੈਸਪਜ਼ ਨੇ ਸੁਏਜ਼ ਨਹਿਰ ਕੰਪਨੀ ਬਣਾਈ ਅਤੇ ਮਿਸਰ ਦੇ ਬਾਦਸ਼ਾਹ ਇਸਮਾਈਲ ਪਾਸ਼ਾ ਦੀ ਆਗਿਆ ਨਾਲ 25 ਸਤੰਬਰ 1859 ਨੂੰ ਸੁਏਜ਼ ਨਹਿਰ ਦੀ ਖੁਦਾਈ ਸ਼ੁਰੂ ਕਰ ਦਿੱਤੀ ਜੋ ਦਸ ਸਾਲਾਂ ਬਾਅਦ 1869 ਵਿੱਚ ਪੂਰੀ ਹੋ ਗਈਇਸ ਨੂੰ 17 ਨਵੰਬਰ 1869 ਨੂੰ ਜਹਾਜ਼ਾਂ ਦੀ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਇਸਦੀ ਖੁਦਾਈ ਤੋਂ ਪਹਿਲਾਂ ਸਮੁੰਦਰੀ ਜਹਾਜ਼ਾਂ ਨੂੰ ਅਮਰੀਕਾ ਅਤੇ ਯੂਰਪ ਤੋਂ ਭਾਰਤ, ਚੀਨ, ਮਲੇਸ਼ੀਆ ਅਤੇ ਇੰਡੋਨੇਸ਼ੀਆ ਆਦਿ ਵੱਲ ਜਾਣ ਲਈ ਸਾਰੇ ਅਫਰੀਕਾ ਦਾ ਚੱਕਰ ਲਗਾਉਣਾ ਪੈਂਦਾ ਸੀ। ਪਰ ਸੁਏਜ਼ ਨਹਿਰ ਕਾਰਨ ਇਹ ਸਫਰ 9000 ਕਿ.ਮੀ. ਘਟ ਗਿਆ ਹੈ ਇਸਦੀ ਲੰਬਾਈ 194 ਕਿ.ਮੀ., ਚੌੜਾਈ 225 ਮੀਟਰ ਤੇ ਡੂੰਘਾਈ 24 ਮੀਟਰ ਹੈਸ਼ੁਰੂਆਤ ਵਿੱਚ ਇਹ ਨਹਿਰ ਮਿਸਰ, ਫਰਾਂਸ ਅਤੇ ਇੰਗਲੈਂਡ ਦੀ ਸਾਂਝੀ ਜਾਇਦਾਦ ਸੀ ਪਰ ਜੁਲਾਈ 1956 ਵਿੱਚ ਮਿਸਰ ਦੇ ਰਾਸ਼ਟਰਪਤੀ ਜਮਾਲ ਅਬਦੁਲ ਨਾਸਰ ਨੇ ਇਸਦਾ ਰਾਸ਼ਟਰੀਕਰਣ ਕਰ ਦਿੱਤਾਇਸ ਮੁੱਦੇ ’ਤੇ ਮਿਸਰ ਨੂੰ ਇੰਗਲੈਂਡ, ਫਰਾਂਸ ਅਤੇ ਇਜ਼ਰਾਈਲ ਦੀਆਂ ਸਾਂਝੀਆਂ ਫੌਜਾਂ ਨਾਲ ਯੁੱਧ ਵੀ ਕਰਨਾ ਪਿਆ ਸੀਹੁਣ ਇਸ ਨਹਿਰ ਦੀ ਦੇਖ ਭਾਲ ਮਿਸਰ ਦੀ ਸਰਕਾਰੀ ਕੰਪਨੀ ਸੁਏਜ਼ ਕੈਨਾਲ ਅਥਾਰਟੀ ਕਰਦੀ ਹੈ

ਇਹ ਨਹਿਰ ਹੁਣ ਤਕ ਪੰਜ ਵਾਰ ਬੰਦ ਹੋਈ ਹੈ ਤੇ ਬੰਦੀ ਦਾ ਸਭ ਤੋਂ ਲੰਬਾ ਸਮਾਂ 1967 ਦੀ ਅਰਬ ਇਜ਼ਰਾਈਲ ਜੰਗ ਸਮੇਂ ਸੀ ਜਦੋਂ ਇਹ 1967 ਤੋਂ 1975 ਤਕ ਅੱਠ ਸਾਲ ਲਈ ਬੰਦ ਰਹੀ2014 ਤਕ ਇਸ ਵਿੱਚ ਸਿਰਫ ਇੱਕ ਪਾਸੇ ਤੋਂ ਹੀ ਜਹਾਜ਼ ਚੱਲ ਸਕਦੇ ਸਨ ਤੇ ਜਹਾਜ਼ਾਂ ਨੂੰ ਆਪਣੀ ਵਾਰੀ ਲਈ ਕਈ ਵਾਰ ਦਿਨਾਂ ਤਕ ਇੰਤਜ਼ਾਰ ਕਰਨਾ ਪੈਂਦਾ ਸੀਪਰ 2014 ਵਿੱਚ ਮਿਸਰ ਸਰਕਾਰ ਨੇ 870 ਕਰੋੜ ਰੁਪਏ ਖਰਚ ਕੇ ਬੱਲਾਹ ਬਾਈਪਾਸ ਨੂੰ 35 ਕਿ.ਮੀ. ਚੌੜਾ ਕਰ ਦਿੱਤਾ ਜਿਸ ਕਾਰਨ ਹੁਣ ਇਸ ਵਿੱਚ ਦੋਵਾਂ ਪਾਸਿਆਂ ਤੋਂ ਜਹਾਜ਼ ਚੱਲ ਸਕਦੇ ਹਨ ਐੱਮ.ਵੀ. ਐਵਰਗਿਵਨ ਕਾਰਨ ਇਸ ਵਾਰ ਦੀ ਹੋਈ ਨਹਿਰ ਬੰਦੀ ਸੰਸਾਰ ’ਤੇ ਬਹੁਤ ਭਾਰੀ ਪਈ ਹੈਵਪਾਰ ਰੁਕ ਜਾਣ ਕਾਰਨ ਜਹਾਜ਼ਰਾਨੀ ਅਤੇ ਬੀਮਾ ਕੰਪਨੀਆਂ ਨੂੰ ਹਰੇਕ ਘੰਟੇ ਦਾ ਤਕਰੀਬਨ 40 ਕਰੋੜ ਡਾਲਰ (3000 ਕਰੋੜ ਰੁਪਏ) ਦਾ ਘਾਟਾ ਸਹਿਣਾ ਪਿਆ ਹੈਇਸ ਘਾਟੇ ਦਾ ਸਿੱਧਾ ਅਸਰ ਆਮ ਜਨਤਾ ’ਤੇ ਪੈਣਾ ਹੈ ਕਿਉਂਕਿ ਕੰਪਨੀਆਂ ਨੇ ਇਹ ਘਾਟਾ ਖੁਦ ਸਹਿਣ ਦੀ ਬਜਾਏ ਖਪਤਕਾਰ ਦੇ ਹੱਡਾਂ ਵਿੱਚੋਂ ਕੱਢਣਾ ਹੈਇਸ ਸੰਕਟ ਨੇ ਸੰਸਾਰ ਪੱਧਰ ’ਤੇ ਵਪਾਰ ਦੀਆਂ ਕਮਜ਼ੋਰੀਆਂ ਨੂੰ ਸਾਹਮਣੇ ਲਿਆਂਦਾ ਹੈ ਕਿ ਕਿਵੇਂ ਅੰਤਰਰਾਸ਼ਟਰੀ ਪੱਧਰ ’ਤੇ ਆਇਆ ਛੋਟੇ ਤੋਂ ਛੋਟਾ ਸੰਕਟ ਵੀ ਸਾਰੇ ਸੰਸਾਰ ਨੂੰ ਪ੍ਰਭਾਵਿਤ ਕਰ ਸਕਦਾ ਹੈਕੰਪਨੀਆਂ ਉਤਪਾਦ ਦੇ ਨਿਰਮਾਣ, ਭੰਡਾਰਣ ਅਤੇ ਸ਼ਿੰਪਿੰਗ ਤੋਂ ਲੈ ਕੇ ਖਪਤਕਾਰ ਤਕ ਪੁੱਜਦਾ ਕਰਨ ਤਕ ਬਹੁਤ ਹੀ ਸਖਤ ਸਮਾਂ ਸਾਰਣੀ ਵਿੱਚ ਬੱਝੀਆਂ ਹੋਈਆਂ ਹਨਉਨ੍ਹਾਂ ਕੋਲ ਅੱਜ ਦੇ ਗਲਾ ਵੱਢ ਵਪਾਰਕ ਮੁਕਾਬਲੇ ਕਾਰਨ ਬਰਬਾਦ ਕਰਨ ਲਈ ਇੱਕ ਸੈਕੰਡ ਵੀ ਨਹੀਂ ਹੈਸੁਏਜ਼ ਨਹਿਰ ਦੇ ਇਸ ਹਾਦਸੇ ਵਰਗਾ ਕੋਈ ਵੀ ਕਾਰਨ ਇਸ ਸਾਰੀ ਪ੍ਰਕਿਰਿਆ ਨੂੰ ਬਰਬਾਦ ਕਰ ਕੇ ਰੱਖ ਦੇਣ ਦੀ ਸਮਰੱਥਾ ਰੱਖਦਾ ਹੈਕੋਵਿਡ 19 ਵੱਲੋਂ ਵਰਤਾਈ ਗਈ ਬਰਬਾਦੀ ਤੋਂ ਬਾਅਦ ਅਜੇ ਤਕ ਨਾ ਸੰਭਲੀ ਵਿਸ਼ਵ ਆਰਥਿਕਤਾ ਅਜਿਹੇ ਹੋਰ ਝਟਕੇ ਝੱਲਣ ਦੀ ਸਥਿਤੀ ਵਿੱਚ ਨਹੀਂ ਹੈ

ਸੰਸਾਰ ਵਿੱਚ ਇਸ ਵੇਲੇ ਸੁਏਜ਼, ਪਨਾਮਾ, ਰੂਸ ਦੀ ਡਾਨ ਵੋਲਗਾ ਅਤੇ ਚੀਨ ਦੀ ਗਰਾਂਡ ਕੈਨਾਲ, ਚਾਰ ਵੱਡੀਆਂ ਵਪਾਰਕ ਨਹਿਰਾਂ ਹਨਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇਨ੍ਹਾਂ ਸਾਰੀਆਂ ਦੇ ਆਪਣੇ ਢੰਗ ਤਰੀਕੇ ਅਤੇ ਨਿਯਮ ਹਨਇਨ੍ਹਾਂ ਸਾਰੀਆਂ ਨਹਿਰਾਂ ਵਿੱਚੋਂ ਜਹਾਜ਼ਾਂ ਨੂੰ ਪਾਰ ਲੰਘਾਉਣ ਲਈ ਸਬੰਧਿਤ ਦੇਸ਼ਾਂ ਵੱਲੋਂ ਆਪਣੇ ਮਾਹਰ ਪਾਇਲਟ ਚਾਲਕ ਮੁਹਈਆ ਕਰਵਾਏ ਜਾਂਦੇ ਹਨਪਨਾਮਾ ਵਿੱਚ ਤਾਂ ਕਈ ਭੀੜੀਆਂ ਥਾਂਵਾਂ ’ਤੇ ਜਹਾਜ਼ਾਂ ਦੇ ਇੰਜਣ ਬੰਦ ਕਰ ਦਿੱਤੇ ਜਾਂਦੇ ਹਨ ਤੇ ਉਨ੍ਹਾਂ ਨੂੰ ਦੋਵਾਂ ਕਿਨਾਰਿਆਂ ਤੇ ਚੱਲ ਰਹੇ ਬਿਜਲਈ ਰੇਲ ਇੰਜਣਾਂ ਨਾਲ ਖਿੱਚ ਕੇ ਨਹਿਰ ਪਾਰ ਕਰਵਾਈ ਜਾਂਦੀ ਹੈਹਾਦਸੇ ਵਾਪਰਨ ਦੀ ਗੁੰਜਾਇਸ਼ ਨਾਂਹ ਦੇ ਬਰਾਬਰ ਹੈ, ਪਰ ਫਿਰ ਵੀ ਕਦੇ ਨਾ ਕਦੇ ਕੁਦਰਤੀ ਜਾਂ ਇਨਸਾਨੀ ਗਲਤੀ ਨਾਲ ਅਜਿਹਾ ਹਾਦਸਾ ਵਾਪਰ ਹੀ ਜਾਂਦਾ ਹੈ

ਐੱਮ.ਵੀ. ਐਵਰਗਿਵਨ ਹਾਦਸਾ, ਜਿਸਦਾ ਸਾਰਾ ਸਟਾਫ ਭਾਰਤੀ ਹੈ, ਬਾਰੇ ਅਜੇ ਜਾਂਚ ਚੱਲ ਰਹੀ ਹੈ ਕਿ ਇਹ ਤੁਫਾਨ ਕਾਰਨ ਵਾਪਰਿਆ ਹੈ ਕਿ ਇਨਸਾਨੀ ਗਲਤੀ ਕਾਰਨਅਸਲੀ ਕਾਰਨ ਤਾਂ ਜਾਂਚ ਦੇ ਬਾਅਦ ਹੀ ਸਾਹਮਣੇ ਆਵੇਗਾ ਪਰ ਇਹ ਆਮ ਧਾਰਣਾ ਹੈ ਕਿ ਇਸ ਇਲਾਕੇ ਵਿੱਚ ਚੱਲਣ ਵਾਲੀਆਂ ਤੇਜ਼ ਹਵਾਵਾਂ ਇਸ ਹਾਦਸੇ ਦਾ ਕਾਰਨ ਬਣੀਆਂ ਹਨ ਐੱਮ.ਵੀ. ਐਵਰਗਿਵਨ ਇੱਕ ਬਹੁਤ ਹੀ ਵਿਸ਼ਾਲ ਜਹਾਜ਼ (400 ਮੀਟਰ ਲੰਬਾ) ਹੈਜਦੋਂ ਅਜਿਹਾ ਵਿਸ਼ਾਲ ਜਹਾਜ਼ ਸਮੁੰਦਰ ਵਿੱਚ ਚੱਲਦਾ ਹੈ ਤਾਂ ਉਸ ਵੱਲੋਂ ਹਟਾਇਆ ਪਾਣੀ ਇੱਕ ਦਮ ਵਾਪਸ ਆ ਜਾਂਦਾ ਹੈਪਰ ਜਦੋਂ ਉਹ ਸੁਏਜ਼ ਨਹਿਰ ਵਰਗੇ ਛੋਟੇ ਜਲ ਖੇਤਰ ਵਿੱਚ ਚੱਲਦਾ ਹੈ ਤਾਂ ਪਾਣੀ ਐਨੀ ਜਲਦੀ ਵਾਪਸ ਨਹੀਂ ਆਉਂਦਾ ਤੇ ਪ੍ਰੋਪੈਲਰ ਦੇ ਨਜ਼ਦੀਕ ਇੱਕ ਖਲਾ ਪੈਦਾ ਹੋ ਜਾਂਦਾ ਹੈ ਜਿਸ ਨਾਲ ਜਹਾਜ਼ ਸੱਜੇ ਖੱਬੇ ਡੋਲਣ ਲੱਗ ਜਾਂਦਾ ਹੈਅਜਿਹੀ ਸਥਿਤੀ ਵਿੱਚ ਸਟਾਫ ਵਾਸਤੇ ਜਹਾਜ਼ ਸੰਭਾਲਣਾ ਔਖਾ ਹੋ ਜਾਂਦਾ ਹੈ ਤੇ ਐੱਮ.ਵੀ. ਐਵਰਗਿਵਨ ਵਰਗੀ ਸਥਿਤੀ ਪੈਦਾ ਹੋ ਸਕਦੀ ਹੈਅੱਗੇ ਤੋਂ ਅਜਿਹਾ ਹਾਦਸਾ ਨਾ ਵਾਪਰੇ, ਇਸ ਲਈ ਵਿਸ਼ਵ ਭਰ ਦੇ ਜਹਾਜ਼ਰਾਨੀ ਮਾਹਰਾਂ ਨੂੰ ਵਿਚਾਰ ਕਰਨਾ ਪਏਗਾ

ਪਨਾਮਾ ਨਹਿਰ:

ਇਸ ਨਹਿਰ ਦੀ ਲੰਬਾਈ 82 ਕਿ.ਮੀ., ਚੌੜਾਈ 150 ਮੀਟਰ ਤੋਂ 300 ਮੀਟਰ ਅਤੇ ਔਸਤ ਡੂੰਘਾਈ 13 ਮੀਟਰ ਹੈਪਨਾਮਾ ਦੇਸ਼ ਵਿੱਚ ਬਣਾਈ ਗਈ ਇਹ ਨਹਿਰ ਇੰਜੀਨਅਰਿੰਗ ਕਲਾ ਦਾ ਅਦਭੁਤ ਨਮੂਨਾ ਹੈ ਤੇ ਅਟਲਾਂਟਿਕ ਸਾਗਰ ਅਤੇ ਪੈਸੇਫਿਕ ਸਾਗਰ ਨੂੰ ਆਪਸ ਵਿੱਚ ਜੋੜਦੀ ਹੈ ਇਸਦੇ ਬਣਨ ਨਾਲ ਸਮੁੰਦਰੀ ਜਹਾਜ਼ਾਂ ਨੂੰ ਅਮਰੀਕਾ ਦੇ ਨਿਊਯਾਰਕ ਤੋਂ ਸਾਨ ਫਰਾਂਸਿਸਕੋ ਪਹੁੰਚਣ ਲਈ ਦੱਖਣੀ ਅਮਰੀਕਾ ਦੇ ਉੱਪਰੋਂ ਦੀ ਜਾਣ ਦਾ 8 ਹਜ਼ਾਰ ਕਿ.ਮੀ. ਦਾ ਸਫਰ ਘਟ ਗਿਆ ਹੈਪਨਾਮਾ ਨਹਿਰ ਦੇ ਨਿਰਮਾਣ ਦੀ ਸ਼ੁਰੂਆਤ ਵੀ ਸੁਏਜ਼ ਨਹਿਰ ਦਾ ਨਿਰਮਾਣ ਕਰਨ ਵਾਲੇ ਫਰਾਂਸੀਸੀ ਇੰਜਨੀਅਰ ਫਰਡੀਨੈਂਡ ਡੀ ਲੈਸੇਪਜ਼ ਨੇ 1881 ਈਸਵੀ ਵਿੱਚ ਸੁਏਜ਼ ਨਹਿਰ ਦੀ ਸਫਲਤਾ ਤੋਂ ਉਤਸ਼ਾਹਿਤ ਹੋ ਕੇ ਕੀਤੀ ਸੀਪਰ ਮਿਸਰ ਅਤੇ ਪਨਾਮਾ ਦੇ ਮੌਸਮ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈਇਹ ਨਹਿਰ ਪਨਾਮਾ ਦੇ ਬਰਸਾਤੀ ਜੰਗਲਾਂ ਵਿੱਚ ਬਣੀ ਹੈ, ਇਸ ਲਈ ਫਰਾਂਸੀਸੀ ਮਲੇਰੀਆ ਅਤੇ ਯੈਲੋ ਬੁਖਾਰ ਦਾ ਮੁਕਾਬਲਾ ਨਾ ਕਰ ਸਕੇ ਤੇ 1904 ਵਿੱਚ ਸਾਰਾ ਪ੍ਰੋਜੈਕਟ 4 ਕਰੋੜ ਡਾਲਰ ਵਿੱਚ ਅਮਰੀਕਾ ਨੂੰ ਵੇਚ ਦਿੱਤਾਅਮਰੀਕਾ ਨੇ ਪਨਾਮਾ ਕੈਨਾਲ ਕੰਪਨੀ ਦੀ ਸਥਾਪਨਾ ਕੀਤੀ ਤੇ 1914 ਵਿੱਚ ਨਹਿਰ ਦਾ ਨਿਰਮਾਣ ਪੂਰਾ ਕਰ ਕੇ ਆਵਾਜਾਈ ਲਈ ਖੋਲ੍ਹ ਦਿੱਤੀ

1999 ਵਿੱਚ ਅਮਰੀਕਾ ਨੇ ਨਹਿਰ ਦਾ ਕਬਜ਼ਾ ਪਨਾਮਾ ਨੂੰ ਦੇ ਦਿੱਤਾ ਅਤੇ ਹੁਣ ਇਸਦਾ ਕੰਟਰੋਲ ਪਨਾਮਾ ਦੀ ਸਰਕਾਰੀ ਕੰਪਨੀ ਪਨਾਮਾ ਕੈਨਾਲ ਅਥਾਰਟੀ ਕੋਲ ਹੈ ਇੱਥੋਂ ਹਰ ਸਾਲ 20 ਹਜ਼ਾਰ ਤੋਂ ਵੱਧ ਜਹਾਜ਼ ਗੁਜ਼ਰਦੇ ਹਨਪੱਧਰੀ ਥਾਂ ਦੀ ਅਣਹੋਂਦ ਕਾਰਨ ਪਨਾਮਾ ਨਹਿਰ ਪਹਾੜਾਂ ਵਿੱਚ ਉੱਚੀ ਨੀਵੀਂ ਬਣਾਈ ਗਈ ਹੈਜਹਾਜ਼ਾਂ ਨੂੰ ਦੋਵੇਂ ਪਾਸੇ ਪਾਣੀ ਦੇ ਲੈਵਲ ਤਕ ਪਹੁੰਚਾਉਣ ਲਈ ਗੇਟਾਂ ਵਾਲੇ ਛੇ ਡੈਮ, ਜਿਨ੍ਹਾਂ ਨੂੰ ਲੌਕ ਕਿਹਾ ਜਾਂਦਾ ਹੈ, ਬਣਾਏ ਗਏ ਹਨਤਿੰਨ ਲੌਕ ਜਹਾਜ਼ਾਂ ਨੂੰ ਉੱਪਰ ਵੱਲ ਲੈ ਕੇ ਜਾਂਦੇ ਹਨ ਤੇ ਤਿੰਨ ਲੌਕ ਹੇਠਾਂ ਵੱਲ ਨੂੰ ਲੈ ਕੇ ਜਾਂਦੇ ਹਨਜਹਾਜ਼ ਨੂੰ ਉੱਪਰਲੇ ਜਾਂ ਹੇਠਲੇ ਲੈਵਲ ਤਕ ਪਹੁੰਚਾਉਣ ਲਈ ਕਰੋੜਾਂ ਲੀਟਰ ਸਮੁੰਦਰੀ ਪਾਣੀ ਡੈਮ ਵਿੱਚ ਭਰ ਕੇ ਜਾਂ ਕੱਢ ਕੇ ਜਹਾਜ਼ ਨੂੰ ਅਗਲੇ ਲੈਵਲ ਤਕ ਪਹੁੰਚਾ ਦਿੱਤਾ ਜਾਂਦਾ ਹੈਹਰੇਕ ਡੈਮ 35 ਮੀਟਰ ਚੌੜਾ ਤੇ 320 ਮੀਟਰ ਉੱਚਾ ਹੈਇਸ ਅਨੂਠੇ ਡਿਜ਼ਾਈਨ ਕਾਰਨ ਪਨਾਮਾ ਨਹਿਰ ਸੰਸਾਰ ਦੇ ਨਵੀਨ ਅੱਠ ਅਜੂਬਿਆਂ ਵਿੱਚ ਸ਼ਾਮਲ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2704)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

Balraj S Sidhu

Balraj S Sidhu

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author