BalrajSidhu7ਇਸ ਲਈ ਸਕਾਟਲੈਂਡ ਯਾਰਡ ਪੁਲਿਸ ਦੀ ਇੱਕ ਟੁਕੜੀ ਉਸ ਸਬੰਧੀ ...
(21 ਜੁਲਾਈ 2019)

 

ਪੰਜਾਬੀਆਂ ਵਿੱਚ ਪੱਛਮੀ ਦੇਸ਼ਾਂ ਵਿੱਚ ਵਸਣ ਅਤੇ ਯਾਤਰਾ ਕਰਨ ਦੀ ਜਬਰਦਸਤ ਇੱਛਾ ਪਾਈ ਜਾਂਦੀ ਹੈਹਰ ਕੋਈ ਚਾਹੁੰਦਾ ਹੈ ਕਿ ਜ਼ਿੰਦਗੀ ਵਿੱਚ ਇੱਕ ਅੱਧੀ ਵਾਰ ਤਾਂ ਇੰਗਲੈਂਡ, ਅਮਰੀਕਾ ਅਤੇ ਕੈਨੇਡਾ ਆਦਿ ਦੀ ਯਾਤਰਾ ਕਰਨ ਦਾ ਮੌਕਾ ਮਿਲ ਜਾਵੇਅੱਜਕਲ੍ਹ ਸਾਰੇ ਰੌਲਾ ਪਾਈ ਜਾਂਦੇ ਹਨ ਕਿ ਪੰਜਾਬ ਦੀ ਜਵਾਨੀ ਆਸਟਰੇਲੀਆ, ਕੈਨੇਡਾ ਵੱਲ ਪਲਾਇਨ ਰਹੀ ਹੈ, ਪਰ ਨੌਜਵਾਨ ਇੱਥੇ ਕਰਨ ਵੀ ਕੀ? ਜੇ ਕਰ ਪਲੱਸ ਟੂ ਕਰਨ ਤੋਂ ਬਾਅਦ ਬੰਦੇ ਦਾ ਵਧੀਆ ਕੈਰੀਅਰ ਬਣਦਾ ਹੋਵੇ ਤਾਂ ਔਖੇ ਪ੍ਰੋਫੈਸ਼ਨਲ ਕੋਰਸ ਕਰ ਕੇ ਅੱਖਾਂ ਅੰਨ੍ਹੀਆਂ ਕਰਨ ਦੀ ਕੀ ਜ਼ਰੂਰਤ ਹੈ, ਜਿਹਨਾਂ ਤੋਂ ਬਾਅਦ ਵੀ ਨੌਕਰੀ ਮਿਲਣ ਦੀ ਕੋਈ ਗਰੰਟੀ ਨਹੀਂ ਹੈਇਸ ਤੋਂ ਇਲਾਵਾ ਭਾਰਤ ਅਤੇ ਖਾਸ ਤੌਰ ’ਤੇ ਪੰਜਾਬ ਦੇ ਕੁਦਰਤੀ, ਪ੍ਰਸ਼ਾਸਨਿਕ ਅਤੇ ਰਾਜਨੀਤਕ ਵਾਤਾਵਰਣ ਦੀ ਜੋ ਬੁਰੀ ਹਾਲਤ ਹੋ ਰਹੀ ਹੈ, ਉਹ ਸਭ ਦੇ ਸਾਹਮਣੇ ਹੈਦਰਿਆਵਾਂ ਵਿੱਚ ਪਾਣੀ ਦੀ ਬਜਾਏ ਜ਼ਹਿਰ ਵਹਿ ਰਿਹਾ ਹੈ, ਸਾਹ ਲੈਣ ਲਈ ਸਾਫ ਹਵਾ ਤੱਕ ਨਹੀਂ ਬਚੀਹੁਣ ਵਿਗਿਆਨੀਆਂ ਨੇ ਭਵਿੱਖਬਾਣੀ ਕਰ ਦਿੱਤੀ ਹੈ ਕਿ ਆਉਣ ਵਾਲੇ ਦਸ ਸਾਲਾਂ ਵਿੱਚ ਪੰਜਾਬ ਦਾ ਧਰਤੀ ਹੇਠਲਾ ਪਾਣੀ ਖਤਮ ਹੋ ਜਾਵੇਗਾਛੋਟਾ ਜਿਹਾ ਸਰਕਾਰੀ ਕੰਮ ਕਰਵਾਉਣ ਲਈ ਵੀ ਵੱਡੀ ਤੋਂ ਵੱਡੀ ਸਿਫਾਰਸ਼ ਲੱਭਣੀ ਪੈਂਦੀ ਹੈਇਹਨਾਂ ਕਾਰਨਾਂ ਕਾਰਨ ਹੀ ਹਰੇਕ ਵਿਅਕਤੀ ਵਿਕਸਿਤ ਦੇਸ਼ਾਂ ਵੱਲ ਭੱਜਣ ਦੀ ਤਿਆਰੀ ਵਿੱਚ ਹੈ

ਕੁਝ ਸਾਲ ਪਹਿਲਾਂ ਮੈਂ ਇੱਕ ਜ਼ਿਲ੍ਹੇ ਵਿੱਚ ਐੱਸ.ਪੀ. ਲੱਗਾ ਹੋਇਆ ਸੀਮੇਰੀ ਵੀ ਕਿਸੇ ਪੱਛਮੀ ਦੇਸ਼ ਦੀ ਯਾਤਰਾ ਕਰਨ ਦੀ ਬਹੁਤ ਚਾਹਤ ਸੀਇਸ ਲਈ ਮੈਂਨੂੰ ਕਿਸੇ ਦੋਸਤ ਦੇ ਰਿਸ਼ਤੇਦਾਰ ਨੇ ਇੰਗਲੈਂਡ ਤੋਂ ਸਪਾਂਸਰਸ਼ਿਪ ਭੇਜ ਦਿੱਤੀਕਦੇ ਵੀ ਕਿਸੇ ਪੱਛਮੀ ਦੇਸ਼ ਦੇ ਵੀਜ਼ੇ ਲਈ ਅਪਲਾਈ ਕਰਨਾ ਹੋਵੇ ਤਾਂ ਸਪਾਂਸਰਸ਼ਿੱਪ ਕਿਸੇ ਅਜਿਹੇ ਵਿਅਕਤੀ ਤੋਂ ਮੰਗਾਉਣੀ ਚਾਹੀਦੀ ਹੈ, ਜਿਸਦਾ ਉੱਥੇ ਰਿਕਾਰਡ ਸਾਫ ਹੋਵੇ ਤੇ ਸਰਕਾਰ ਨੂੰ ਕਾਫੀ ਟੈਕਸ ਭਰਦਾ ਹੋਵੇਜਦੋਂ ਕਿ ਮੈਂਨੂੰ ਸਪਾਂਸਰਸ਼ਿੱਪ ਭੇਜਣ ਵਾਲਾ ਹਮਾਤੜ ਵਿਚਾਰਾ ਕਿਸੇ ਆਈਸ ਕਰੀਮ ਫੈਕਟਰੀ ਵਿੱਚ ਮਜ਼ਦੂਰੀ ਕਰਦਾ ਸੀਮੇਰਾ ਵੀਜ਼ਾ ਕਿੱਥੋਂ ਲੱਗਣਾ ਸੀ? ਦਸਾਂ ਪੰਦਰਾਂ ਦਿਨਾਂ ਬਾਅਦ ਸਾਰੇ ਟੱਬਰ ਦੇ ਪਾਸਪੋਰਟ ਖੋਟੀ ਚਵਾਨੀ ਵਾਂਗ ਘਰ ਪਹੁੰਚ ਗਏਵੀਜ਼ੇ ਦਾ ਸਿਸਟਮ ਅਜਿਹਾ ਹੈ ਕਿ ਰਿਜੈਕਟ ਹੋਣ ’ਤੇ ਇਸਦੇ ਖਿਲਾਫ ਕਿਤੇ ਦਾਦ ਫਰਿਆਦ ਨਹੀਂ ਕੀਤੀ ਜਾ ਸਕਦੀਵੀਜ਼ਾ ਲਗਾਉਣਾ ਜਾਂ ਨਾ ਲਗਾਉਣਾ ਸਿਰਫ ਤੇ ਸਿਰਫ ਵੀਜ਼ਾ ਅਫਸਰ ਦੀ ਮਰਜ਼ੀ ’ਤੇ ਨਿਰਭਰ ਕਰਦਾ ਹੈਜੇ ਉਸ ਦਾ ਮੂਡ ਠੀਕ ਹੈ ਤਾਂ ਲੱਗ ਗਿਆ, ਨਹੀਂ ਰਿਜੈਕਟਮੇਰਾ ਮਨ ਬਹੁਤ ਖਰਾਬ ਹੋਇਆ ਕਿ ਸਾਰੀਆਂ ਫਾਰਮੈਲਟੀਆਂ ਪੂਰੀਆਂ ਕਰਨ ਤੋਂ ਬਾਅਦ ਵੀ ਗੱਲ ਨਹੀਂ ਬਣੀ, ਬੱਚੇ ਵੱਖ ਢਿੱਲਾ ਜਿਹਾ ਮੂੰਹ ਬਣਾਈ ਫਿਰਨ

ਇਸ ਗੱਲ ਤੋਂ ਕੁਝ ਮਹੀਨੇ ਪਹਿਲਾਂ ਲੰਡਨ ਵਿੱਚ ਇੱਕ ਪੰਜਾਬੀ ਪਰਿਵਾਰ ਵਿੱਚ ਇੱਕ ਕਤਲ ਹੋ ਗਿਆ ਸੀਇੰਡੀਆ ਤੋਂ ਗਈ ਸੱਸ ਨੂੰ ਨੂੰਹ ਨੇ ਹੀ ਕਤਲ ਕਰ ਦਿੱਤਾ ਸੀਉਹ ਪਰਿਵਾਰ ਮੇਰੀ ਨੌਕਰੀ ਵਾਲੇ ਜ਼ਿਲ੍ਹੇ ਨਾਲ ਹੀ ਸਬੰਧਿਤ ਸੀਇਸ ਲਈ ਸਕਾਟਲੈਂਡ ਯਾਰਡ ਪੁਲਿਸ ਦੀ ਇੱਕ ਟੁਕੜੀ ਉਸ ਸਬੰਧੀ ਕੋਈ ਤਫਤੀਸ਼ ਕਰਨ ਲਈ ਮੇਰਾ ਕੇਸ ਰਿਜੈਕਟ ਹੋਣ ਤੋਂ 5-6 ਦਿਨ ਬਾਅਦ ਸਾਡੇ ਜ਼ਿਲ੍ਹੇ ਵਿੱਚ ਆ ਗਈਐੱਸ.ਐੱਸ.ਪੀ. ਨੇ ਉਸ ਟੀਮ ਦਾ ਆਪਣੇ ਦਫਤਰ ਬਿਠਾ ਕੇ ਵਧੀਆ ਆਦਰ ਸਨਮਾਨ ਕੀਤਾਭਾਰਤ ਸਰਕਾਰ ਦੇ ਆਗਿਆ ਪੱਤਰ ਅਤੇ ਡੀ.ਜੀ.ਪੀ. ਪੰਜਾਬ ਦੇ ਹੁਕਮ ਵੇਖ ਕੇ ਉਸ ਨੇ ਮੈਂਨੂੰ ਕਿਹਾ ਕਿ ਤੁਸੀਂ ਸਾਰਾ ਸਮਾਂ ਇਸ ਟੀਮ ਦੇ ਨਾਲ ਰਹੋ ਤੇ ਤਫਤੀਸ਼ ਵਿੱਚ ਮੁਕੰਮਲ ਸਹਿਯੋਗ ਦਿਉਮੈਂਨੂੰ ਆਪਣਾ ਵੀਜ਼ਾ ਰਿਜੈਕਟ ਹੋਣ ਦੀ ਖਿਝ ਚੜ੍ਹੀ ਹੋਈ ਸੀਹਾਲਾਂਕਿ ਪੁਲਿਸ ਟੀਮ ਦਾ ਵੀਜ਼ੇ ਨਾਲ ਕੋਈ ਸਬੰਧ ਨਹੀਂ ਸੀ, ਪਰ ਮੈਂਨੂੰ ਸਾਰੇ ਅੰਗਰੇਜ਼ ਇੱਕੋ ਜਿਹੇ ਲੱਗ ਰਹੇ ਸਨਕਾਰਨ ਦੱਸ ਕੇ ਮੈਂ ਐੱਸ.ਐੱਸ.ਪੀ. ਨੂੰ ਕਿਹਾ ਕਿ ਮੈਂ ਇਹਨਾਂ ਨਾਲ ਨਹੀਂ ਜਾਣਾ, ਐਵੇਂ ਮੇਰੇ ਮੂੰਹੋਂ ਕੋਈ ਘੱਟ ਵੱਧ ਗੱਲ ਨਿਕਲ ਜਾਵੇਗੀਐੱਸ.ਐੱਸ.ਪੀ. ਸਿਆਣਾ ਸੀ, ਉਸ ਨੇ ਸੋਚਿਆ ਕਾਹਨੂੰ ਐਵੈਂ ਇੰਟਰਨੈਸ਼ਨਲ ਪੰਗਾ ਪਾਉਣਾ ਹੈਉਸ ਨੇ ਇਲਾਕੇ ਦੇ ਡੀ.ਐੱਸ.ਪੀ. ਦੀ ਡਿਊਟੀ ਲਗਾ ਦਿੱਤੀ

ਉਸ ਡੀ.ਐੱਸ.ਪੀ. ਨੇ ਪੂਰੀ ਤਨਦੇਹੀ ਨਾਲ 8-10 ਦਿਨ ਨਾਲੇ ਅੰਗਰੇਜ਼ਾਂ ਦੀ ਪੰਜਾਬੀ ਖਾਣਿਆਂ ਤੇ ਪੈੱਗ ਪਿਆਲੇ ਨਾਲ ਸੇਵਾ ਕੀਤੀ ਤੇ ਨਾਲੇ ਤਫਤੀਸ਼ ਮੁਕੰਮਲ ਕਰਵਾਈਜਾਣ ਲੱਗੇ ਉਹ ਡੀ.ਐੱਸ.ਪੀ. ਅਤੇ ਐੱਸ.ਐੱਸ.ਪੀ. ਦਾ ਖਾਸ ਧੰਨਵਾਦ ਕਰ ਕੇ ਗਏਕੁਝ ਦਿਨਾਂ ਬਾਅਦ ਹੀ ਡੀ.ਐੱਸ.ਪੀ. ਨੂੰ ਲੰਡਨ ਤੋਂ ਫੋਨ ਆਇਆ ਕਿ ਜੇ ਉਹ ਇੰਗਲੈਂਡ ਦੀ ਸੈਰ ਕਰਨਾ ਚਾਹੁੰਦਾ ਹੈ ਤਾਂ ਉਸ ਦਾ ਪ੍ਰਬੰਧ ਕੀਤਾ ਜਾ ਸਕਦਾ ਹੈਡੀ.ਐੱਸ.ਪੀ. ਵਿਚਾਰਾ ਮੇਰੇ ਵਾਂਗ ਕਦੇ ਦਿੱਲੀ ਤੋਂ ਅੱਗੇ ਨਹੀਂ ਸੀ ਗਿਆ, ਉਸ ਨੇ ਫੌਰਨ ਹਾਮੀ ਭਰ ਦਿੱਤੀਕੁਝ ਦਿਨਾਂ ਦੁਬਾਰਾ ਬਾਅਦ ਫੋਨ ਆਇਆ ਕਿ ਫਲਾਣੀ ਤਾਰੀਖ ਨੂੰ ਆਪਣਾ ਪਾਸਪੋਰਟ ਬ੍ਰਿਟਿਸ਼ ਅੰਬੈਸੀ ਵਿੱਚ ਜਮ੍ਹਾਂ ਕਰਵਾ ਦਿਉਕੁਝ ਦਿਨਾਂ ਬਾਅਦ ਹੀ ਤਿੰਨ ਮਹੀਨੇ ਦਾ ਵੀਜ਼ਾ ਲੱਗ ਕੇ ਪਾਸਪੋਰਟ ਉਸ ਦੇ ਘਰ ਪਹੁੰਚ ਗਿਆਸਾਨੂੰ ਉਸ ਦਿਨ ਪਤਾ ਲੱਗਿਆ ਜਿਸ ਦਿਨ ਉਹ ਪੈਂਟ, ਕੋਟ, ਟਾਈ ਲਗਾ ਕੇ ਦਿੱਲੀ ਜਾਣ ਲਈ ਵਿਦਾਈ ਲੈਣ ਆਇਆਲੰਡਨ ਵਿੱਚ ਉਸ ਦੇ ਦਸ ਦਿਨ ਫਾਈਵ ਸਟਾਰ ਹੋਟਲ ਵਿੱਚ ਰਹਿਣ ਅਤੇ ਘੁੰਮਣ ਫਿਰਨ ਦਾ ਪ੍ਰਬੰਧ ਵੀ ਸਕਾਟਲੈਂਡ ਯਾਰਡ ਨੇ ਕੀਤਾਇੰਗਲੈਂਡ ਦਾ ਵੀਜ਼ਾ ਇੰਨਾ ਕੀਮਤੀ ਮੰਨਿਆ ਜਾਂਦਾ ਹੈ ਕਿ ਇਸ ਤੋਂ ਬਾਅਦ ਕੈਨੇਡਾ ਅਤੇ ਅਮਰੀਕਾ ਦਾ ਵੀਜ਼ਾ ਆਮ ਤੌਰ ’ਤੇ ਲੱਗ ਹੀ ਜਾਂਦਾ ਹੈਉਹ ਵਿਅਕਤੀ ਆਪਣੀ ਸਿਆਣਪ ਅਤੇ ਹਲੀਮੀ ਨਾਲ ਮੁਫਤ ਵਿੱਚ ਇੰਗਲੈਂਡ ਘੁੰਮ ਆਇਆ ਤੇ ਮੈਂ ਆਪਣੀ ਅੜਬੰਗਤਾ ਕਾਰਨ ਰੱਬ ਵੱਲੋਂ ਬਖਸ਼ਿਆ ਸੁਨਹਿਰੀ ਮੌਕਾ ਹੱਥੋਂ ਗਵਾ ਬੈਠਾ, ਜਿਸਦਾ ਮੈਂਨੂੰ ਅੱਜ ਵੀ ਅਫਸੋਸ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1672)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

Balraj S Sidhu

Balraj S Sidhu

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author