BalrajSidhu7ਸਾਡੇ ਦੇਸ਼ ਦਾ ਵੀ ਇਹ ਹੀ ਹਾਲ ਹੈ। 2012 ਤੋਂ 2017 ਤਕ ਦੀ ਅਕਾਲੀ ਸਰਕਾਰ ਵੇਲੇ ਮੈਂ ਕਾਫੀ ਸਾਲ ...
(31 ਮਾਰਚ 2024)
ਇਸ ਸਮੇਂ ਪਾਠਕ: 190.


ਕੁਝ ਮਹੀਨੇ ਪਹਿਲਾਂ ਪਾਕਿਸਤਾਨ ਵਿੱਚ ਬਣੀ ਇੱਕ ਵੀਡੀਓ ਕਾਫੀ ਵਾਇਰਲ ਹੋਈ ਸੀ ਕਿ ਭ੍ਰਿਸ਼ਟ ਸਿਰਫ ਲੀਡਰ ਅਤੇ ਅਫਸਰ ਹੀ ਨਹੀਂ ਹੁੰਦੇ
, ਆਮ ਜਨਤਾ ਵੀ ਜਿੱਥੇ ਦਾਅ ਲੱਗੇ ਠੱਗੀ ਮਾਰਨ ਤੋਂ ਪਿੱਛੇ ਨਹੀਂ ਹਟਦੀਉਸ ਵੀਡੀਓ ਵਿੱਚ ਪਾਕਿਸਤਾਨ ਦੀ ਇੱਕ ਸਮਾਜ ਭਲਾਈ ਸੰਸਥਾ ਦਾ ਅਹੁਦੇਦਾਰ ਦੱਸ ਰਿਹਾ ਸੀ ਕਿ ਕੋਈ ਨਵਾਜ਼ ਸ਼ਰੀਫ ਨੂੰ ਭ੍ਰਿਸ਼ਟ ਦੱਸ ਰਿਹਾ ਹੈ, ਕੋਈ ਇਮਰਾਨ ਖਾਨ ਨੂੰ ਤੇ ਕੋਈ ਜ਼ਰਦਾਰੀ ਨੂੰਉਨ੍ਹਾਂ ਨੇ ਸੋਚਿਆ ਕਿ ਚਲੋ ਆਮ ਜਨਤਾ ਬਾਰੇ ਵੀ ਜਾਣਿਆ ਜਾਵੇ ਕਿ ਲੀਡਰਾਂ ਨੂੰ ਦਿਨ ਰਾਤ ਕੋਸਣ ਵਾਲੇ ਇਹ ਲੋਕ ਕਿੰਨੇ ਕੁ ਇਮਾਨਦਾਰ ਹਨ? ਸਭ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਨਵਾਂ ਤੇ ਠੀਕ ਚੱਲਦਾ ਟੈਲੀਵਿਜ਼ਨ ਲਿਆ ਤੇ ਉਸ ਦੀ ਕੋਈ ਛੋਟੀ ਮੋਟੀ ਤਾਰ ਖੋਲ੍ਹ ਕੇ ਕਿਸੇ ਮਕੈਨਿਕ ਦੀ ਦੁਕਾਨ ’ਤੇ ਲੈ ਗਏ ਤੇ ਕਿਹਾ ਕਿ ਇਹ ਚੱਲ ਨਹੀਂ ਰਿਹਾਉਸ ਮਕੈਨਿਕ ਨੇ ਜਦੋਂ ਟੀਵੀ ਖੋਲ੍ਹਿਆ ਤਾਂ ਵੇਖਦੇ ਸਾਰ ਹੀ ਸਮਝ ਗਿਆ ਕਿ ਮਾਜਰਾ ਕੀ ਹੈਪਰ ਉਨ੍ਹਾਂ ਨੂੰ ਕਹਿਣ ਲੱਗਾ ਕਿ ਇਸਦੇ ਤਾਂ ਆਈ.ਸੀ. ਹੀ ਸੜ ਗਏ ਹਨ, ਠੀਕ ਕਰਨ ਵਾਸਤੇ 10000 ਦਾ ਖਰਚਾ ਆਵੇਗਾਇਸੇ ਤਰ੍ਹਾਂ ਫਰਿੱਜ਼ ਲੈ ਕੇ ਗਏ ਤਾਂ ਮਕੈਨਿਕ ਨੇ ਕਹਿ ਦਿੱਤਾ ਕਿ ਗੈਸ ਲੀਕ ਹੋ ਗਈ ਹੈ, ਐਨਾ ਖਰਚਾ ਆਵੇਗਾ

ਸਭ ਤੋਂ ਵੱਡਾ ਕਾਰਨਾਮਾ ਟਾਇਰਾਂ ਵਾਲੇ ਨੇ ਕੀਤਾ ਜਦੋਂ ਉਸ ਨੇ ਉਸ ਹੀ ਦਿਨ ਖਰੀਦੀ ਟਿਊਬ ਵਿੱਚ ਦੋ ਪੰਚਰ ਕੱਢ ਦਿੱਤੇਜਦੋਂ ਉਨ੍ਹਾਂ ਸਾਰਿਆਂ ਨੂੰ ਦੱਸਿਆ ਗਿਆ ਕਿ ਇਹ ਸਰਵੇ ਪਾਕਿਸਤਾਨ ਦੀ ਜਨਤਾ ਦੀ ਇਮਾਨਦਾਰੀ ਚੈੱਕ ਕਰਨ ਲਈ ਕੀਤਾ ਜਾ ਰਿਹਾ ਹੈ ਤਾਂ ਸਾਰੇ ਸ਼ਰਮਿੰਦਾ ਹੋ ਗਏ ਪਰ ਪੰਚਰਾਂ ਵਾਲਾ ਸੂਰਮਾ ਮਹਾਂ ਬੇਸ਼ਰਮ ਨਿਕਲਿਆਉਸ ਨੇ ਦੰਦੀਆਂ ਕੱਢਦੇ ਹੋਏ ਕਿਹਾ, “ਬਾਊ ਜੀ ਫਿਰ ਕੀ ਹੋ ਗਿਆ? ਮੈਂ ਚਾਰ ਪੰਚਰ ਵੀ ਕੱਢ ਸਕਦਾ ਸੀ, ਪਰ ਸਿਰਫ ਦੋ ਹੀ ਕੱਢੇ ਹਨ।”

ਸਾਡੇ ਦੇਸ਼ ਦਾ ਵੀ ਇਹ ਹੀ ਹਾਲ ਹੈ2012 ਤੋਂ 2017 ਤਕ ਦੀ ਅਕਾਲੀ ਸਰਕਾਰ ਵੇਲੇ ਮੈਂ ਕਾਫੀ ਸਾਲ ਸਬ ਡਵੀਜ਼ਨ ਮਲੋਟ ਵਿਖੇ ਬਤੌਰ ਐੱਸ.ਪੀ. ਤਾਇਨਾਤ ਰਿਹਾ ਸੀਇੱਕ ਦਿਨ ਤਤਕਾਲੀ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਆਪਣੇ ਬਾਦਲ ਪਿੰਡ ਵਾਲੇ ਦਫਤਰ ਬੈਠੇ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣ ਰਹੇ ਸਨ ਕਿ ਗਿੱਦੜਬਾਹਾ ਦੇ ਕੁਝ ਬੰਦੇ ਆ ਗਏ ਜਿਨ੍ਹਾਂ ਦੀ ਖੇਤੀਬਾੜੀ ਦੀਆਂ ਖਾਦ ਤੇ ਦਵਾਈਆਂ ਆਦਿ ਦੀ ਦੁਕਾਨ ਸੀਦੋ ਕੁ ਮਹੀਨੇ ਪਹਿਲਾਂ ਖੇਤੀਬਾੜੀ ਵਿਭਾਗ ਦੇ ਛਾਪੇ ਦੌਰਾਨ ਉਨ੍ਹਾਂ ਦੀ ਦੁਕਾਨ ਤੋਂ ਨਕਲੀ ਦਵਾਈਆਂ ਪਕੜੀਆਂ ਗਈਆਂ ਸਨ ਤੇ ਵਿਭਾਗ ਨੇ ਮੁਕੱਦਮਾ ਦਰਜ਼ ਕਰਵਾ ਦਿੱਤਾ ਸੀਉਹ ਕਿਤੇ ਬਾਦਲ ਸਾਹਿਬ ਦੇ ਪੁਰਾਣੇ ਵਾਕਿਫ ਸਨ ਤੇ ਤਰਲਾ ਮਿੰਨਤ ਕੀਤੀ ਕਿ ਮੁਕੱਦਮਾ ਗਲਤ ਦਰਜ਼ ਹੋਇਆ ਹੈ, ਇਹ ਦਵਾਈ ਫਲਾਣੀ ਕੰਪਨੀ ਨੇ ਭੇਜੀ ਸੀ ਤੇ ਜੇ ਇਸਦੇ ਸੈਂਪਲ ਫੇਲ ਹੋ ਗਏ ਹਨ ਤਾਂ ਇਸਦੀ ਜ਼ਿੰਮੇਵਾਰੀ ਕੰਪਨੀ ਦੀ ਹੈਇਸ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇ

ਪੁਰਾਣੀ ਵਾਕਫੀਅਤ ਅਤੇ ਇਲਾਕੇ ਦੇ ਬੰਦੇ ਹੋਣ ਕਾਰਨ ਬਾਦਲ ਸਾਹਿਬ ਨੇ ਮਜਬੂਰੀ ਨਾਲ ਸਬੰਧਿਤ ਅਫਸਰ ਨੂੰ ਫੋਨ ਕਰ ਦਿੱਤਾਮੈਂ ਉਨ੍ਹਾਂ ਨੂੰ ਕਿਹਾ ਕਿ ਤੁਹਾਡਾ ਕੰਮ ਹੋ ਗਿਆ ਹੈ ਤੇ ਤੁਸੀਂ ਹੁਣ ਬਾਹਰ ਜਾਉ ਕਿਉਂਕਿ ਹੋਰ ਲੋਕਾਂ ਨੇ ਵੀ ਮਿਲਣਾ ਹੈਪਰ ਉਹ ਬਾਹਰ ਜਾਣ ਦੀ ਬਜਾਏ ਬਾਦਲ ਸਾਹਿਬ ਨੂੰ ਵਾਰ ਵਾਰ ਇਹ ਹੀ ਕਹੀ ਜਾਣ ਕਿ ਬਾਪੂ ਜੀ ਤੁਸੀਂ ਤਾਂ ਸਾਡੇ ਖਾਨਦਾਨ ਨੂੰ ਜਾਣਦੇ ਹੋ, ਅਸੀਂ ਤਾਂ ਗਲਤ ਕੰਮ ਕਰਦੇ ਹੀ ਨਹੀਂਜਦੋਂ ਉਹ ਚੋਰ ਤੇ ਨਾਲੇ ਚਤਰ ਬਣਨੋ ਨਾ ਹਟੇ ਤਾਂ ਇਲਾਕੇ ਦੇ ਬੱਚੇ ਬੱਚੇ ਤੋਂ ਵਾਕਿਫ ਬਾਦਲ ਸਾਹਿਬ ਨੂੰ ਆਪਣੀ ਸ਼ਾਂਤ ਤਬੀਅਤ ਦੇ ਉਲਟ ਖਿਝ ਚੜ੍ਹ ਗਈ ਤੇ ਉਹ ਬੋਲੇ, “ਕਾਕਾ ਜੀ, ਤੁਸੀਂ ਮੈਨੂੰ ਤੇ ਸਮਝਾਉ ਨਾਜਿੱਥੇ ਕਿਸੇ ਦਾ ਦਾਅ ਲਗਦਾ ਹੈ, ਕੋਈ ਨਹੀਂ ਬਖਸ਼ਦਾਤੁਸੀਂ ਉਹ ਹੀ ਹੋ ਨਾ ਜਿਨ੍ਹਾਂ ’ਤੇ ਪਹਿਲਾਂ ਵੀ ਦੋ ਪਰਚੇ ਦਰਜ਼ ਹੋ ਚੁੱਕੇ ਹਨ? ਮੈਂ ਸਿਰਫ ਤੁਹਾਡੇ ਸਵਰਗਵਾਸੀ ਬਾਪ ਦੀ ਸ਼ਰਾਫਤ ਕਰ ਕੇ ਫੋਨ ਕੀਤਾ ਹੈਜੇ ਕਿਤੇ ਦੁਬਾਰਾ ਅਜਿਹੀ ਕਰਤੂਤ ਕੀਤੀ ਤਾਂ ਆਪ ਜਾਣਦੇ ਰਿਹੋ।”

ਉਨ੍ਹਾਂ ਬੰਦਿਆਂ ਦੇ ਸਿਰ ਵਿੱਚ ਸੌ ਘੜਾ ਪਾਣੀ ਪੈ ਗਿਆ। ਨਾ ਉਹ ਬਹਿਣ ਜੋਗੇ ਰਹੇ ਤੇ ਨਾ ਖਲੋਣ ਜੋਗੇਰਹੀ ਸਹੀ ਕਸਰ ਮੈਂ ਪੂਰੀ ਕਰ ਦਿੱਤੀ, “ਸੇਠ ਸਾਹਿਬ, ਕੁਝ ਹੋਰ ਸੁਣਨਾ ਕਿ ਜਾਣਾ ਬਾਹਰ? ਮੈਂ ਤੁਹਾਨੂੰ ਵੀਹ ਵਾਰ ਕਿਹਾ ਕਿ ਤੁਹਾਡਾ ਕੰਮ ਹੋ ਗਿਆ, ਹੁਣ ਹੋਰ ਵੀ ਕਿਸੇ ਨੂੰ ਮਿਲ ਲੈਣ ਦਿਉ, ਪਰ ਤੁਸੀਂ ਬੇਇੱਜ਼ਤੀ ਕਰਵਾਏ ਬਗੈਰ ਨਹੀਂ ਮੰਨੇ।”

ਉਹ ਵਿਚਾਰੇ ਕੰਨ ਜਿਹੇ ਝਾੜ ਕੇ ਬਾਹਰ ਨਿਕਲ ਗਏ

ਮੇਰਾ ਦੋਸਤ ਸੁਖਮੰਦਰ ਬਰਾੜ ਤਕਰੀਬਨ ਹਰ ਸਾਲ ਕੈਨੇਡਾ ਤੋਂ ਇੰਡੀਆ ਗੇੜਾ ਮਾਰਦਾ ਹੈ ਤੇ ਪਿੰਡ ਦੇ ਆਪਣੇ ਪੁਰਾਣੇ ਦੋਸਤ ਦੀ ਇਨੋਵਾ ਟੈਕਸੀ ਹੀ ਵਰਤਦਾ ਹੈਇੱਕ ਦਿਨ ਉਹ ਕਿਸੇ ਕੰਮ ਬਠਿੰਡੇ ਗਿਆ ਤਾਂ ਟੈਕਸੀ ਵਾਲਾ ਕਹਿਣ ਲੱਗਾ ਕਿ ਗੱਡੀ ਦੀ ਡਰਾਈਵਰ ਸਾਈਡ ਵਾਲੀ ਪਿਛਲੀ ਬਾਰੀ ਬਾਹਰੋਂ ਖੁੱਲ੍ਹਦੀ ਹੈ ਪਰ ਅੰਦਰੋਂ ਨਹੀਂ ਖੁੱਲ੍ਹਦੀ ਇੱਥੇ ਨਜ਼ਦੀਕ ਹੀ ਮੇਰਾ ਪੱਕਾ ਮਕੈਨਿਕ ਹੈ, ਉਸ ਨੂੰ ਵਿਖਾ ਲੈਂਦੇ ਹਾਂਮਕੈਨਿਕ ਸਾਹਿਬ ਨੇ ਬਾਰੀ ਵੇਖੀ ਤੇ ਕਿਹਾ ਕਿ ਇਸਦਾ ਲੌਕ ਖਰਾਬ ਹੋ ਗਿਆ ਹੈ ਜਿਸ ਨੂੰ ਠੀਕ ਕਰਨ ਲਈ 500 ਰੁਪਏ ਦਾ ਖਰਚਾ ਹੋਵੇਗਾਮਕੈਨਿਕ ਪਹਿਲਾਂ ਹੀ ਸਮਝ ਚੁੱਕਾ ਸੀ ਕਿ ਨੁਕਸ ਅਸਲ ਵਿੱਚ ਕੀ ਹੈ

ਬਰਾੜ ਦੇ ਦਿਮਾਗ ਵਿੱਚ ਕੁਦਰਤੀ ਇਹ ਗੱਲ ਆ ਗਈ ਕਿ ਹੋ ਸਕਦਾ ਕਿਤੇ ਡਰਾਈਵਰ ਕੋਲੋਂ ਗਲਤੀ ਨਾਲ ਚਾਈਲਡ ਲੌਕ (ਬੱਚਿਆਂ ਦਾ ਲੌਕ) ਲੱਗ ਗਿਆ ਹੋਵੇਉਸ ਨੇ ਡਰਾਈਵਰ ਨੂੰ ਕੋਲ ਬੁਲਾਇਆ ਤੇ ਕਿਹਾ ਕਿ ਇਸ ਬਾਰੀ ਦਾ ਚਾਈਲਡ ਲੌਕ ਲੱਗਾ ਹੋਇਆ ਹੈਪਰ ਡਰਾਈਵਰ ਨੂੰ ਚਾਈਲਡ ਲੌਕ ਬਾਰੇ ਪਤਾ ਹੀ ਨਹੀਂ ਸੀ ਕਿਉਂਕਿ ਇਹ ਲੌਕ ਬਾਰੀ ਦੇ ਥੱਲੜੇ ਪਾਸੇ ਬਿਲਕੁਲ ਛੋਟਾ ਜਿਹਾ ਲੀਵਰ ਹੁੰਦਾ ਹੈ ਤਾਂ ਜੋ ਬੱਚੇ ਇਸ ਨੂੰ ਨਾ ਵੇਖ ਸਕਣ ਤੇ ਬਾਰੀ ਖੋਲ੍ਹ ਕੇ ਸੱਟ ਫੇਟ ਨਾ ਲਗਵਾ ਲੈਣਬਰਾੜ ਨੇ ਚਾਈਲਡ ਲੌਕ ਖੋਲ੍ਹ ਦਿੱਤਾ ਤੇ ਬਾਰੀ ਠੀਕ ਹੋ ਗਈਇਹ ਵੇਖ ਕੇ ਡਰਾਈਵਰ ਦੇ ਸੱਤੀਂ ਕੱਪੜੀਂ ਅੱਗ ਲੱਗ ਗਈਉਹ ਮਕੈਨਿਕ ਦੇ ਗੱਲ ਪੈ ਗਿਆ ਕਿ ਜੇ ਅੱਜ ਬਰਾੜ ਨਾਲ ਨਾ ਹੁੰਦਾ ਤੂੰ ਤਾਂ ਮੈਨੂੰ 500 ਵਿੱਚ ਰਗੜ ਦਿੱਤਾ ਸੀ ਮੈਨੂੰ ਲਗਦਾ ਤੂੰ ਪਹਿਲਾਂ ਵੀ ਮੈਨੂੰ ਇਸੇ ਤਰ੍ਹਾਂ ਲੁੱਟਦਾ ਰਿਹਾ ਹੈਂਮਕੈਨਿਕ ਅੱਗੇ ਅੱਗੇ ਤੇ ਟੈਕਸੀ ਵਾਲਾ ਪਿੱਛੇ ਪਿੱਛੇ

*  *  *  *  *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4852)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author