BalrajSidhu7ਸਰ ਜੀਬੀ.ਪੀ. ਹਾਈ ਨਾ ਕਰੋ ਤੇ ਠੰਢੇ ਮਤੇ ਨਾਲ ਮੇਰੀ ਗੱਲ ਸੁਣੋ। ਇਹ ਡਰਾਈਵਰ ਤਾਂ ...
(16 ਫਰਵਰੀ 2024)
ਇਸ ਸਮੇਂ ਪਾਠਕ: 465.


ਸੰਨ
2000 ਵਿੱਚ ਮੈਂ ਪੁਲਿਸ ਜ਼ਿਲ੍ਹਾ ਖੰਨਾ ਦੀ ਸਬ ਡਵੀਜ਼ਨ ਪਾਇਲ ਵਿਖੇ ਬਤੌਰ ਡੀ.ਐੱਸ.ਪੀ. ਤਾਇਨਾਤ ਸੀਪਾਇਲ ਲੁਧਿਆਣੇ ਦੇ ਨਜ਼ਦੀਕ ਹੈ ਤੇ ਇੱਥੇ ਕਈ ਵੱਡੀਆਂ ਕੰਪਨੀਆਂ ਦੀਆਂ ਫੈਕਟਰੀਆਂ ਹਨ, ਜਿਸ ਕਾਰਨ ਇੱਕਾ ਦੁੱਕਾ ਲੁੱਟ-ਖੋਹ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਸਨਉਸ ਸਮੇਂ ਤਕ ਸੀ.ਸੀ. ਟੀਵੀ, ਮੋਬਾਇਲ ਲੋਕੇਸ਼ਨਾਂ ਅਤੇ ਮੁਜਰਿਮਾਂ ਨੂੰ ਲੱਭਣ ਵਾਲੀਆਂ ਹੋਰ ਸੂਖਮ ਤਕਨੀਕਾਂ ਦਾ ਜ਼ਿਆਦਾ ਵਿਕਾਸ ਨਹੀਂ ਸੀ ਹੋਇਆ ਤੇ ਸਾਰੀਆਂ ਵਾਰਦਾਤਾਂ ਤਫਤੀਸ਼ੀ ਅਫਸਰਾਂ ਦੀ ਕਾਬਲੀਅਤ ਅਤੇ ਮੁਖਬਰਾਂ ਦੇ ਸਿਰ ’ਤੇ ਹੱਲ ਕੀਤੀਆਂ ਜਾਂਦੀਆਂ ਸਨਜਨਵਰੀ ਮਹੀਨੇ ਦੀ ਗੱਲ ਹੈ, ਮੈਂ ਆਪਣੇ ਦਫਤਰ ਹਾਜ਼ਰ ਸੀ ਕਿ ਚੌਂਕੀ ਇੰਚਾਰਜ ਦੋਰਾਹਾ ਦਾ ਫੋਨ ਆਇਆ, “ਖੋਹ ਦੀ ਵਾਰਦਾਤ ਹੋ ਗਈ ਹੈਦੋ ਸਕੂਟਰ ਸਵਾਰ ਲੁਟੇਰੇ ਇੱਕ ਟਰੱਕ ਡਰਾਈਵਰ ਤੋਂ 9 ਲੱਖ ਰੁਪਏ ਖੋਹ ਕੇ ਫਰਾਰ ਹੋ ਗਏ ਹਨ

ਉਸ ਸਮੇਂ 9 ਲੱਖ ਬਹੁਤ ਵੱਡੀ ਰਕਮ ਮੰਨੀ ਜਾਂਦੀ ਸੀ ਤੇ ਪਿੰਡਾਂ ਵਿੱਚ ਇੱਕ ਏਕੜ ਵਾਹੀਯੋਗ ਜ਼ਮੀਨ ਦੀ ਕੀਮਤ ਲੱਖ ਡੇਢ ਲੱਖ ਤੋਂ ਵੱਧ ਨਹੀਂ ਸੀਵੈਸੇ ਵੀ ਚਿੱਟੇ ਦਿਨ ਭਾਰੀ ਟਰੈਫਿਕ ਵਾਲੇ ਜੀ.ਟੀ. ਰੋਡ (ਨੈਸ਼ਨਲ ਹਾਈਵੇਅ ਨੰਬਰ ਵੰਨ) ’ਤੇ ਲੁੱਟ-ਖੋਹ ਕਰਨੀ ਕਿਸੇ ਆਮ ਬਦਮਾਸ਼ ਦੇ ਵੱਸ ਦੀ ਗੱਲ ਨਹੀਂ ਹੁੰਦੀਅਜਿਹੀ ਵਾਰਦਾਤ ਦੀ ਪੁੱਛ ਗਿੱਛ ਡੀ.ਜੀ.ਪੀ. ਲੈਵਲ ਤਕ ਹੁੰਦੀ ਹੈ ਮੈਂ ਐੱਸ.ਐੱਸ.ਪੀ. ਅਤੇ ਹੋਰ ਸੀਨੀਅਰ ਅਫਸਰਾਂ ਨੂੰ ਸੂਚਨਾ ਦੇ ਕੇ ਦਲ ਬਲ ਸਮੇਤ ਮਿੰਟੋ ਮਿੰਟੀ ਮੌਕਾ ਏ ਵਾਰਦਾਤ ’ਤੇ ਪਹੁੰਚ ਗਿਆਨੰਬਰ ਪਲੇਟ ਉੱਤੇ ਚਿੱਕੜ ਮਲਿਆ ਹੋਣ ਕਾਰਨ ਸਕੂਟਰ ਦਾ ਨੰਬਰ ਤਮਾਸ਼ਬੀਨਾਂ ਕੋਲੋਂ ਨੋਟ ਨਹੀਂ ਸੀ ਕੀਤਾ ਜਾ ਸਕਿਆਫਿਰ ਵੀ ਸਾਡੇ ਪਹੁੰਚਣ ਤੋਂ ਪਹਿਲਾਂ ਚੌਂਕੀ ਇੰਚਾਰਜ ਨੇ ਆਸ ਪਾਸ ਦੇ ਥਾਣਿਆਂ ਅਤੇ ਜ਼ਿਲ੍ਹਿਆਂ ਨੂੰ ਸਕੂਟਰ ਸਵਾਰਾਂ ਦੇ ਹੁਲੀਏ ਅਤੇ ਸਕੂਟਰ ਦੇ ਰੰਗ ਬਾਰੇ ਵਾਇਰਲੈੱਸ ਕਰਵਾ ਦਿੱਤੀ ਸੀ

ਮੇਰੀ ਕਿਸਮਤ ਚੰਗੀ ਸੀ ਕਿ ਉਸ ਦਿਨ ਐੱਸ.ਐੱਸ.ਪੀ. ਜ਼ਿਲ੍ਹੇ ਤੋਂ ਬਾਹਰ ਸੀਉਹ ਸਿਰੇ ਦਾ ਵਹਿਮੀ ਆਦਮੀ ਸੀ ਤੇ ਜੇ ਕਿਤੇ ਮੌਕੇ ’ਤੇ ਆ ਜਾਂਦਾ ਤਾਂ ਕੇਸ ਹੱਲ ਹੀ ਨਹੀਂ ਸੀ ਹੋਣਾ ਕਿਉਂਕਿ ਉਸ ਨੇ ਗਾਈਡ ਕਰਨ ਦੀ ਬਜਾਏ ਦਬਕੇ ਮਾਰੀ ਜਾਣੇ ਸਨ ਕਿ ਡਾਕਾ ਪਿਆ ਹੀ ਕਿਉਂ ਹੈ? ... ਜਦੋਂ ਮੈਂ ਵਾਰਦਾਤ ਵਾਲੀ ਥਾਂ ’ਤੇ ਪਹੁੰਚਿਆ ਤਾਂ ਟਰੱਕ ਨਹਿਰ ਦੇ ਪੁਲ ਦੀ ਖੰਨਾ ਸਾਈਡ ਉੱਤੇ ਜੀ.ਟੀ. ਰੋਡ ਤੋਂ ਥੋੜ੍ਹਾ ਹਟਵਾਂ ਕੱਚੀ ਸੜਕ ’ਤੇ ਖੜ੍ਹਾ ਸੀਡਰਾਈਵਰ ਦੀ ਸੱਜੀ ਬਾਂਹ ਉੱਤੇ ਦੋ ਤਿੰਨ ਜ਼ਖਮ ਸਨ, ਜੋ ਕਿਸੇ ਤੇਜ਼ਧਾਰ ਹਥਿਆਰ ਨਾਲ ਲੱਗੇ ਜਾਪਦੇ ਸਨ ਤੇ ਕਲੀਨਰ ਬਿਲਕੁਲ ਠੀਕਠਾਕ ਸੀ

ਜਿਸ ਜਗ੍ਹਾ ’ਤੇ ਖੋਹ ਹੋਈ ਸੀ, ਉਸ ਦੇ ਬਿਲਕੁਲ ਸਾਹਮਣੇ ਇੱਕ ਮੈਰਿਜ ਪੈਲੇਸ ਸੀਅਸੀਂ ਡਰਾਈਵਰ ਅਤੇ ਕਲੀਨਰ ਨੂੰ ਉੱਥੇ ਲੈ ਗਏ ਤਾਂ ਜੋ ਸ਼ਾਂਤੀ ਨਾਲ ਪੁੱਛ ਗਿੱਛ ਕੀਤੀ ਜਾ ਸਕੇਡਰਾਈਵਰ ਅਤੇ ਕਲੀਨਰ ਦੀ ਕਹਾਣੀ ਲਗਭਗ ਇੱਕੋ ਜਿਹੀ ਹੀ ਸੀਉਹ ਮੰਡੀ ਗੋਬਿੰਦਗੜ੍ਹ ਦੀ ਇੱਕ ਸਟੀਲ ਮਿੱਲ ਤੋਂ ਸਰੀਆ ਲੱਦ ਕੇ ਲੁਧਿਆਣੇ ਵਿਖੇ ਕਿਸੇ ਵਪਾਰੀ ਦੇ ਗੁਦਾਮ ਵਿੱਚ ਲਾਹ ਕੇ ਆਏ ਸਨ ਅਤੇ ਅੱਜ ਦੀ ਅਤੇ ਪਹਿਲਾਂ ਭੇਜੇ ਮਾਲ ਦੀ ਕੁੱਲ 9 ਲੱਖ ਰੁਪਏ ਪੇਮੈਂਟ ਲੈ ਕੇ ਆ ਰਹੇ ਸਨਉਹ ਟਰੱਕ ਮੰਡੀ ਗੋਬਿੰਦਗੜ੍ਹ ਵਾਲੀ ਫੈਕਟਰੀ ਵਾਲਿਆਂ ਦਾ ਆਪਣਾ ਸੀਫੈਕਟਰੀ ਮਾਲਕ ਨਾਲ ਫੋਨ ’ਤੇ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਡਰਾਈਵਰ ਅਤੇ ਕਲੀਨਰ ਕਈ ਸਾਲਾਂ ਤੋਂ ਉੱਥੇ ਕੰਮ ਕਰ ਰਹੇ ਸਨ ਤੇ ਭਰੋਸੇਯੋਗ ਹੋਣ ਕਾਰਨ ਪਹਿਲਾਂ ਵੀ ਪੇਮੈਂਟਾਂ ਲੈ ਆਉਂਦੇ ਸਨਡਰਾਈਵਰ ਦੀ ਪੁੱਛ-ਗਿੱਛ ਸ਼ੁਰੂ ਕੀਤੀ ਤਾਂ ਉਸ ਨੇ ਦੱਸਿਆ ਕਿ ਜਦੋਂ ਉਹ ਪੁਲ ਤੋਂ ਹੇਠਾਂ ਉੱਤਰ ਰਹੇ ਸਨ ਤਾਂ ਸਕੂਟਰ ਉੱਤੇ ਸਵਾਰ ਤਿੰਨ ਬਦਮਾਸ਼ਾਂ ਨੇ ਤਲਵਾਰ ਵਿਖਾ ਕੇ ਉਸ ਨੂੰ ਟਰੱਕ ਰੋਕਣ ਲਈ ਕਿਹਾਜਦੋਂ ਉਹ ਨਾ ਰੁਕਿਆ ਤਾਂ ਇੱਕ ਬਦਮਾਸ਼ ਨੇ ਉਸ ਦੀ ਸੱਜੀ ਬਾਂਹ ’ਤੇ ਤਲਵਾਰ ਨਾਲ ਤਿੰਨ ਚਾਰ ਵਾਰ ਕਰ ਦਿੱਤੇਇਸ ਕਾਰਨ ਉਸ ਨੂੰ ਟਰੱਕ ਰੋਕਣਾ ਪਿਆ ਤੇ ਬਦਮਾਸ਼ ਪੈਸੇ ਲੈ ਕੇ ਫਰਾਰ ਹੋ ਗਏ

ਉਸ ਦੀ ਕਹਾਣੀ ਸੁਣ ਕੇ ਸਾਰੇ ਹੈਰਾਨ ਰਹਿ ਗਏ ਕਿਉਂਕਿ ਪੰਜਾਬ ਵਿੱਚ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੋਵੇਗਾ ਕਿ ਕਿਸੇ ਸਕੂਟਰ ਸਵਾਰ ਨੇ ਦਿਨ ਦਿਹਾੜੇ ਟਰੱਕ ਰੋਕ ਕੇ ਲੁੱਟ ਕੀਤੀ ਹੋਵੇਮੈਂ ਉਸ ਨੂੰ ਪੁੱਛਿਆ ਕਿ ਤੂੰ ਟਰੱਕ ਰੋਕਿਆ ਕਿਉਂ? ਬਦਮਾਸ਼ ਨੂੰ ਫੇਟ ਮਾਰ ਕੇ ਪਰ੍ਹਾਂ ਸੁੱਟ ਦੇਣਾ ਸੀਟਰੱਕ ਵਾਲੇ ਨੇ ਭੋਲਾ ਭਾਲਾ ਜਿਹਾ ਬਣ ਕੇ ਜਵਾਬ ਦਿੱਤਾ ਕਿ ਮੈਂ ਉਸ ਦੀ ਤਲਵਾਰ ਵੇਖ ਕੇ ਡਰ ਗਿਆ ਸੀਮੈਰਿਜ ਪੈਲੇਸ ਦਾ ਮਾਲਕ ਧਰਮਪਾਲ ਧੰਮਾ (ਕਾਲਪਨਿਕ ਨਾਮ) ਸਾਡਾ ਵਧੀਆ ਵਾਕਿਫ ਸੀ ਤੇ ਉਹ ਕੋਲ ਹੀ ਬੈਠਾ ਸੀਮੈਂ ਉਸ ਨੂੰ ਪੁੱਛਿਆ ਕਿ ਧਰਮਪਾਲ ਤੂੰ ਇਹ ਘਟਨਾ ਵੇਖੀ ਹੈ? ਧਰਮਪਾਲ ਨੇ ਜਵਾਬ ਦਿੱਤਾ ਕਿ ਉਸ ਨੇ ਸਾਰੀ ਘਟਨਾ ਆਪਣੀ ਅੱਖੀਂ ਵੇਖੀ ਹੈਬਿਲਕੁਲ ਉਸੇ ਤਰ੍ਹਾਂ ਹੀ ਹੋਇਆ ਹੈ, ਜਿਵੇਂ ਡਰਾਈਵਰ ਨੇ ਬਿਆਨ ਕੀਤਾ ਹੈਉਹ ਮੈਰਿਜ ਪੈਲੇਸ ਵਿੱਚ ਜਿਸ ਜਗ੍ਹਾ ’ਤੇ ਬੈਠਾ ਧੁੱਪ ਸੇਕ ਰਿਹਾ ਸੀ, ਉੱਥੋਂ ਸੜਕ ਬਿਲਕੁਲ ਸਾਫ ਦਿਖਾਈ ਦਿੰਦੀ ਸੀ

ਧਰਮਪਾਲ ਦਾ ਜਵਾਬ ਸੁਣ ਕੇ ਮੇਰਾ ਤੇ ਐੱਸ.ਐੱਚ.ਓ. ਦਾ ਜੋਸ਼ ਠੰਢਾ ਪੈ ਗਿਆ ਕਿਉਂਕਿ ਅਸੀਂ ਸੋਚ ਰਹੇ ਸੀ ਕਿ ਕੋਈ ਖੋਹ ਵਗੈਰਾ ਨਹੀਂ ਹੋਈ, ਬੱਸ ਪੈਸੇ ਹਜ਼ਮ ਕਰਨ ਲਈ ਡਰਾਈਵਰ ਕਲੀਨਰ ਨੇ ਕਹਾਣੀ ਬਣਾਈ ਹੈਇੱਕ ਦੋ ਮਿੰਟ ਸੋਚ ਕੇ ਧਰਮਪਾਲ ਦੁਬਾਰਾ ਬੋਲਿਆ, “ਪਰ ਸਰ, ਖੋਹ ਵਾਲੀ ਗੱਲ ਬਣੀ ਜਿਹੀ ਨਹੀਂ।”

ਮੈਂ ਖਿਝ ਕੇ ਕਿਹਾ, “ਇੱਕ ਪਾਸੇ ਤੂੰ ਕਹਿ ਰਿਹਾਂ ਕਿ ਤੇਰੇ ਸਾਹਮਣੇ ਖੋਹ ਹੋਈ ਆ, ਦੂਸਰੇ ਪਾਸੇ ਕਹਿ ਰਿਹਾਂ ਕਿ ਗੱਲ ਬਣੀ ਜਿਹੀ ਨਹੀਂਜਦੋਂ ਖੋਹ ਈ ਹੋ ਗਈ ਤਾਂ ਗੱਲ ਹੋਰ ਕਿਵੇਂ ਬਣਨੀ ਸੀ? ਤੇਰੇ ਮੁਤਾਬਕ ਦੋ ਚਾਰ ਬੰਦੇ ਵੀ ਮਰਨੇ ਚਾਹੀਦੇ ਸੀ?”

ਸਰ ਜੀ, ਬੀ.ਪੀ. ਹਾਈ ਨਾ ਕਰੋ ਤੇ ਠੰਢੇ ਮਤੇ ਨਾਲ ਮੇਰੀ ਗੱਲ ਸੁਣੋਇਹ ਡਰਾਈਵਰ ਤਾਂ ਇਸ ਤਰ੍ਹਾਂ ਹੌਲੀ ਹੌਲੀ ਟਰੱਕ ਚਲਾ ਰਿਹਾ ਸੀ ਜਿਵੇਂ ਲੁਟੇਰਿਆਂ ਨੂੰ ਉਡੀਕ ਰਿਹਾ ਹੋਵੇਬਦਮਾਸ਼ਾਂ ਨੇ ਦੋ ਚਾਰ ਵਾਰ ਤਲਵਾਰ ਬਾਰੀ ’ਤੇ ਮਾਰੀ ਤਾਂ ਇਸ ਨੇ ਟਰੱਕ ਰੋਕ ਦਿੱਤਾ ਮੈਨੂੰ ਤਾਂ ਲਗਦਾ ਖੋਹ ਨੂੰ ਸਹੀ ਠਹਿਰਾਉਣ ਵਾਸਤੇ ਇਹ ਮਾੜੀਆਂ ਮੋਟੀਆਂ ਸੱਟਾਂ ਇਹਨਾਂ ਨੇ ਆਪੇ ਈ ਮਰਵਾ ਲਈਆਂ ਨੇਬਾਕੀ ਤੁਸੀਂ ਸਿਆਣੇ ਓ।”

ਧਰਮਪਾਲ ਨੇ ਗੇਂਦ ਮੇਰੇ ਪਾਲੇ ਵੱਲ ਰੇੜ੍ਹ ਦਿੱਤੀ

ਧਰਮਪਾਲ ਦੀ ਗੱਲ ਸੁਣ ਕੇ ਮੇਰਾ ਦਿਮਾਗ ਚੱਲਣਾ ਸ਼ੁਰੂ ਹੋ ਗਿਆਸਾਡੇ ਕਹਿਣ ’ਤੇ ਧਰਮਪਾਲ ਨੇ ਗੁਦਾਮ ਵਾਲਾ ਕਮਰਾ ਖੋਲ੍ਹ ਦਿੱਤਾਸਿਰਫ ਦਸ ਕੁ ਮਿੰਟ ਦੀ ਤਫਤੀਸ਼ ਤੋਂ ਬਾਅਦ ਹੀ ਡਰਾਈਵਰ ਤੋਤੇ ਵਾਂਗ ਬੋਲਣ ਲੱਗ ਪਿਆ ਕਿ ਸਕੂਟਰ ਉੱਤੇ ਕੋਈ ਬਦਮਾਸ਼ ਨਹੀਂ, ਬਲਕਿ ਮਿੱਲ ਦਾ ਮੈਨੇਜਰ ਤੇ ਉਸ ਦੇ ਭਰਾ ਸਨ

ਡਰਾਈਵਰ, ਕਲੀਨਰ ਤੇ ਮਿੱਲ ਦੇ ਮੈਨੇਜਰ ਨੇ ਮਿਲ ਕੇ ਪੈਸੇ ਹਜ਼ਮ ਕਰਨ ਦੀ ਕੋਸ਼ਿਸ਼ ਕੀਤੀ ਸੀਦੋ ਤਿੰਨ ਘੰਟਿਆਂ ਵਿੱਚ ਸਾਰੇ ਪੈਸੇ ਵੀ ਬਰਾਮਦ ਹੋ ਗਏ ਤੇ ਨਵੇਂ ਬਣੇ ਬਦਮਾਸ਼ ਵੀ ਕਾਬੂ ਆ ਗਏਉਹਨਾਂ ਨਾਲ ਉਹ ਹੋਈ ਜਿਵੇਂ ਕਿਸੇ ਨੂੰ ਪਹਿਲੀ ਚੋਰੀ ’ਤੇ ਮੌਤ ਦੀ ਸਜ਼ਾ ਹੋ ਜਾਵੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4727)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author