BalrajSidhu7ਸਪੀਕਰ ਫੋਨ ਲਗਾ ਕੇ ਉਨ੍ਹਾਂ ਦੀ ਸੋਨਾ ਭੇਜਣ ਵਾਲੇ ਪਾਕਿਸਤਾਨੀ ਸਮਗਲਰ ਨਾਲ ਗੱਲ ਕਰਵਾਈ। ਜਦੋਂ ਉਸ ਨੇ ...
(22 ਨਵੰਬਰ 2023)
ਇਸ ਸਮੇਂ ਪਾਠਕ: 150.


ਪੁਰਾਣੀ ਕਹਾਵਤ ਹੈ ਕਿ ਸ਼ੱਕ ਅਤੇ ਵਹਿਮ ਦੀ ਬਿਮਾਰੀ ਦਾ ਇਲਾਜ ਹਕੀਮ ਲੁਕਮਾਨ ਕੋਲ ਵੀ ਨਹੀਂ ਸੀ
ਪੰਜਾਬ ਵਿੱਚ ਕੁੱਲ ਕਤਲਾਂ ਦੇ ਕਰੀਬ 10% ਕਤਲ ਪਤੀਆਂ ਵੱਲੋਂ ਪਤਨੀਆਂ ਦੇ ਇਸ ਸ਼ੱਕ ਕਾਰਨ ਕੀਤੇ ਜਾਂਦੇ ਹਨ ਕਿ ਉਨ੍ਹਾਂ ਦੇ ਕਿਸੇ ਨਾਲ ਨਜਾਇਜ਼ ਸਬੰਧ ਹਨਅੱਜ ਦੇ ਜ਼ਮਾਨੇ ਵਿੱਚ ਜੇ ਕਿਸੇ ਨਾਲ ਨਹੀਂ ਨਿਭਦੀ ਜਾਂ ਕੋਈ ਨਜਾਇਜ਼ ਸਬੰਧਾਂ ਵਰਗੀ ਗੱਲ ਹੈ ਤਾਂ ਅਰਾਮ ਨਾਲ ਤਲਾਕ ਲਿਆ ਜਾ ਸਕਦਾ ਹੈ, ਕਤਲ ਵਰਗਾ ਗੁਨਾਹੇ ਅਜ਼ੀਮ ਕਰਨ ਦੀ ਕੀ ਜ਼ਰੂਰਤ ਹੈ?

ਸਰਕਾਰੀ ਮਹਿਕਮਿਆਂ ਵਿੱਚ ਵੀ ਇੱਕ ਤੋਂ ਵੱਧ ਇੱਕ ਸ਼ੱਕੀ ਅਫਸਰ ਵੇਖਣ ਨੂੰ ਮਿਲਦੇ ਹਨਕਈ ਤਾਂ ਆਪਣੇ ਸਟਾਫ ਉੱਤੇ ਵੀ ਯਕੀਨ ਨਹੀਂ ਕਰਦੇਸਾਡਾ ਇੱਕ ਅਫਸਰ ਹੁੰਦਾ ਸੀ ਜੋ ਹਰ ਤੀਸਰੇ ਦਿਨ ਡਰਾਈਵਰ ਬਦਲ ਦਿੰਦਾ ਸੀਉਹ ਤੁਰਨ ਵੇਲੇ ਡਰਾਈਵਰ ਨੂੰ ਕਦੇ ਵੀ ਇਹ ਨਹੀਂ ਸੀ ਦੱਸਦਾ ਹੁੰਦਾ ਕਿ ਜਾਣਾ ਕਿੱਥੇ ਹੈ, ਬੱਸ ਮੋੜ ਆਉਣ ’ਤੇ ਸੱਜੇ ਖੱਬੇ ਕਹੀ ਜਾਣਾਡਰਾਈਵਰ ਦੀ ਜਾਨ ਟੰਗੀ ਰਹਿੰਦੀ ਸੀ ਕਿ ਪਤਾ ਨਹੀਂ ਅਗਲੇ ਮੋੜ ਤੋਂ ਕਿਸ ਪਾਸੇ ਮੁੜਨਾ ਹੈ ਘਬਰਾਹਟ ਕਾਰਨ ਡਰਾਈਵਰ ਤੋਂ ਗਲਤੀ ਹੋ ਜਾਂਦੀ ਸੀ ਤੇ ਨਾਲ ਹੀ ਬਦਲੀਬਦਲੇ ਜਾਣ ’ਤੇ ਸਭ ਤੋਂ ਪਹਿਲਾਂ ਡਰਾਈਵਰ ਆਪਣੇ ਧਾਰਮਿਕ ਸਥਾਨ ’ਤੇ ਮੱਥਾ ਟੇਕਣ ਜਾਂਦੇ ਸਨ ਕਿ ਜਾਨ ਛੁੱਟੀਇੱਕ ਵਾਰ ਉਸ ਅਫਸਰ ਦੀ ਪੋਸਟਿੰਗ ਚੰਡੀਗੜ੍ਹ ਸੀ ਤੇ ਉਸ ਨੇ ਕੋਈ ਚਿੱਠੀ ਪੋਸਟ ਕਰਨੀ ਸੀਉਸ ਨੇ ਇੱਕ ਲੈਟਰ ਬਾਕਸ ਵੇਖ ਕੇ ਗੱਡੀ ਰੁਕਵਾ ਲਈ ਤੇ ਆਪਣੇ ਗੰਨਮੈਨ ਨੂੰ ਚਿੱਠੀ ਪੋਸਟ ਕਰਨ ਲਈ ਭੇਜ ਦਿੱਤਾਗੰਨਮੈਨ ਦੀ ਮਾੜੀ ਕਿਸਮਤ ਕਿ ਉਸ ਵੇਲੇ ਡਾਕੀਆ ਲੈਟਰ ਬਾਕਸ ਖੋਲ੍ਹ ਕੇ ਚਿੱਠੀਆਂ ਬੈਗ ਵਿੱਚ ਪਾ ਰਿਹਾ ਸੀ। ਗੰਨਮੈਨ ਨੇ ਫੁਰਤੀ ਮਾਰੀ ਤੇ ਫਟਾਫਟ ਚਿੱਠੀ ਡਾਕੀਏ ਨੂੰ ਫੜਾ ਦਿੱਤੀ ਜੋ ਉਸ ਨੇ ਬਿਨਾਂ ਵੇਖੇ ਝੋਲੇ ਵਿੱਚ ਸੁੱਟ ਲਈ

ਜਦੋਂ ਗੰਨਮੈਨ ਵਾਪਸ ਆਇਆ ਤਾਂ ਅਫਸਰ ਨੇ ਉਸ ਦੀ ਲਾਹ ਪਾਹ ਕਰ ਦਿੱਤੀ, “ਮੈਂ ਤੈਨੂੰ ਚਿੱਠੀ ਲੈਟਰ ਬਾਕਸ ਵਿੱਚ ਪਾਉਣ ਵਾਸਤੇ ਦਿੱਤੀ ਸੀ ਕਿ ਡਾਕੀਏ ਨੂੰ ਫੜਾਉਣ ਵਾਸਤੇ? ਜੇ ਉਸ ਨੇ ਮੇਰੀ ਚਿੱਠੀ ਪੜ੍ਹ ਲਈ ਤਾਂ? ਦਫਾ ਹੋ ਜਾ ... ਡਾਕੀਏ ਤੋਂ ਚਿੱਠੀ ਵਾਪਸ ਲੈ ਕੇ ਲੈਟਰ ਬਾਕਸ ਵਿੱਚ ਪਾ ਕੇ ਆ

ਗੰਨਮੈਨ ਵਿਚਾਰਾ ਭੱਜ ਕੇ ਗਿਆ ਤੇ ਡਾਕੀਏ ਦੇ ਤਰਲੇ ਮਿੰਨਤਾਂ ਕਰ ਕੇ ਬੜੀ ਮੁਸ਼ਕਿਲ ਨਾਲ ਚਿੱਠੀ ਵਾਪਸ ਲੈ ਕੇ ਲੈਟਰ ਬਾਕਸ ਵਿੱਚ ਪਾ ਕੇ ਆਇਆ

ਇੱਕ ਹੋਰ ਅਫਸਰ, ਜੋ ਇੱਕ ਅੱਧ ਵਾਰ ਹੀ ਐੱਸ.ਐੱਸ.ਪੀ. ਜਾਂ ਕਿਸੇ ਹੋਰ ਪਬਲਿਕ ਡੀਲਿੰਗ ਵਾਲੀ ਪੋਸਟ ’ਤੇ ਤਾਇਨਾਤ ਰਿਹਾ ਹੈ, ਨੂੰ ਸ਼ੱਕ ਸੀ ਪੰਜਾਬ ਪੁਲਿਸ ਵਿੱਚ ਸਭ ਤੋਂ ਵੱਡੇ ਭ੍ਰਿਸ਼ਟਾਚਾਰੀ ਥਾਣੇ ਦੇ ਐੱਸ.ਐੱਚ.ਓ. ਤੇ ਮੁੱਖ ਮੁਨਸ਼ੀ ਹੀ ਹੁੰਦੇ ਹਨਜਦੋਂ ਵੀ ਉਸ ਨੇ ਥਾਣੇ ਜਾਣਾ ਤਾਂ ਸਭ ਤੋਂ ਪਹਿਲਾਂ ਐੱਸ.ਐੱਚ.ਓ. ਤੇ ਮੁਨਸ਼ੀ ਦੇ ਕਵਾਟਰ ਦੀ ਤਲਾਸ਼ੀ ਲੈਣੀ, ਪਰ ਵਿਚਾਰੇ ਦੇ ਹੱਥ ਕਦੇ ਕੁਝ ਨਹੀਂ ਸੀ ਆਇਆ

ਇਸੇ ਤਰ੍ਹਾਂ ਦਾ ਇੱਕ ਹੋਰ ਸ਼ੱਕੀ ਅਫਸਰ ਬਾਰਡਰ ’ਤੇ ਸਥਿਤ ਕਿਸੇ ਰੇਂਜ ਦਾ ਡੀ.ਆਈ.ਜੀ. ਲੱਗਾ ਹੋਇਆ ਸੀਉਸ ਨੂੰ ਵਹਿਮ ਸੀ ਕਿ ਸਾਰੀ ਪੰਜਾਬ ਪੁਲਿਸ ਵਿੱਚ ਸਿਰਫ ਉਹ ਹੀ ਇੱਕ ਇਮਾਨਦਾਰ ਅਫਸਰ ਹੈਉਸ ਦੇ ਨਾਮ ਦਾ ਸ਼ਾਬਦਿਕ ਅਰਥ ਤਾਂ ਸੁਖ ਦੇਣ ਵਾਲਾ ਸੀ ਪਰ ਉਸ ਦੇ ਪੁੱਠੇ ਕੰਮਾਂ ਕਰ ਕੇ ਪੁਲਿਸ ਨੇ ਉਸ ਦਾ ਨਾਮ ਦੁੱਖ ਦੇਣ ਵਾਲਾ ਰੱਖਿਆ ਹੋਇਆ ਸੀਉਸ ਰੇਂਜ ਦੀ ਇੱਕ ਸਬ ਡਵੀਜ਼ਨ ਦਾ ਡੀ.ਐੱਸ.ਪੀ. ਅਤੇ ਉਸ ਦੇ ਅਧੀਨ ਇੱਕ ਥਾਣੇ ਦਾ ਐੱਸ.ਐੱਚ.ਓ. ਇਕੱਠੇ ਰਾਤਰੀ ਗਸ਼ਤ ਕਰ ਰਹੇ ਸਨ1993-94 ਤਕ ਵੀ ਅੱਤਵਾਦ ਦਾ ਮਾੜਾ ਮੋਟਾ ਡਰ ਬਾਕੀ ਸੀ ਤੇ ਲੋਕ ਰਾਤ ਨੂੰ ਸਫਰ ਕਰਨ ਤੋਂ ਗੁਰੇਜ਼ ਹੀ ਕਰਦੇ ਸਨਸੜਕਾਂ ਤਕਰੀਬਨ ਖਾਲੀ ਸਨ ਤੇ ਉਨ੍ਹਾਂ ਨੇ ਬੋਰੀਅਤ ਦੂਰ ਕਰਨ ਲਈ ਇੱਕ ਢਾਬੇ ਦੇ ਨਜ਼ਦੀਕ ਨਾਕਾ ਲਗਾ ਲਿਆ ਕਿ ਚਲੋ ਚਾਹ ਪੀ ਲੈਂਦੇ ਹਾਂ ਤੇ ਨਾਲੇ ਜੇ ਕੋਈ ਗੱਡੀ ਆਈ ਤਾਂ ਚੈੱਕ ਕਰ ਲਵਾਂਗੇਰਾਤ ਦੇ ਇੱਕ ਦੋ ਵਜੇ ਰਾਜਸਥਾਨ ਵੱਲੋਂ ਇੱਕ ਗੱਡੀ ਆਈ ਜਿਸ ਨੂੰ ਮੁਲਾਜ਼ਮਾਂ ਨੇ ਰੁਕਣ ਦਾ ਇਸ਼ਾਰਾ ਕੀਤਾ, ਪਰ ਉਹ ਰੁਕਣ ਦੀ ਬਜਾਏ ਗੱਡੀ ਭਜਾ ਕੇ ਲੈ ਗਏਪੁਲਿਸ ਨੇ ਫੌਰਨ ਪਿੱਛਾ ਕੀਤਾ ਤੇ ਗੱਡੀ ਘੇਰ ਕੇ ਵਾਪਸ ਢਾਬੇ ਉੱਤੇ ਲੈ ਆਏ

ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 141 ਸੋਨੇ ਦੇ ਬਿਸਕੁਟ ਬਰਾਮਦ ਹੋਏਉਨ੍ਹਾਂ ਦਿਨਾਂ ਵਿੱਚ ਹੈਰੋਇਨ ਦੀ ਸਮੱਸਿਆ ਅਜੇ ਸ਼ੁਰੂ ਨਹੀਂ ਸੀ ਹੋਈ ਸਮਗਲਰਾਂ ਦਾ ਅਸੂਲ ਹੈ ਕਿ ਜੇ ਸੋਨਾ ਪਕੜਿਆ ਜਾਵੇ ਤਾਂ ਦਰਜ਼ ਹੋਏ ਮੁਕੱਦਮੇ ਦੀ ਐੱਫ.ਆਈ.ਆਰ. ਦੀ ਕਾਪੀ ਪਾਕਿਸਤਾਨ ਭੇਜਣੀ ਪੈਂਦੀ ਹੈ, ਜਿਸ ਨਾਲ ਭਾਰਤੀ ਸਮਗਲਰ ਦੇ ਪੈਸੇ ਮੁਆਫ ਹੋ ਜਾਂਦੇ ਹਨਕਿਉਂਕਿ ਇਹ ਇੰਟਰਨੈਸ਼ਨਲ ਮਾਮਲਾ ਹੁੰਦਾ ਹੈ ਤੇ ਸੋਨੇ ਦੇ ਬਿਸਕੁਟ ਗਬਨ ਕਰਨ ’ਤੇ ਬਹੁਤ ਰੌਲਾ ਪੈਂਦਾ ਹੈ, ਇਸ ਲਈ ਕੋਈ ਵਿਰਲਾ ਹੀ ਲੱਥੀ ਚੜ੍ਹੀ ਤੋਂ ਬੇਪ੍ਰਵਾਹ ਮਹਾਂ ਭ੍ਰਿਸ਼ਟ ਅਫਸਰ ਹੀ ਸੋਨਾ ਗਾਇਬ ਕਰਨ ਦੀ ਹਿੰਮਤ ਕਰਦਾ ਹੈਵੈਸੇ ਵੀ ਸੋਨਾ ਪਕੜਨ ਵਾਲੇ ਇਹ ਦੋਵੇਂ ਪੁਲਿਸ ਅਫਸਰ ਇਮਾਨਦਾਰ ਸਨਉਸ ਵੇਲੇ ਮੋਬਾਇਲ ਫੋਨ ਤਾਂ ਹੁੰਦੇ ਨਹੀਂ ਸਨ, ਇਸ ਲਈ ਡੀ.ਐੱਸ.ਪੀ. ਨੇ ਫੌਰਨ ਥਾਣੇ ਪਹੁੰਚ ਕੇ ਐੱਸ.ਐੱਸ.ਪੀ. ਨੂੰ ਫੋਨ ਖੜਕਾ ਦਿੱਤਾਉਸ ਨੇ ਅੱਗੋਂ ਰੱਜ ਕੇ ਸ਼ਾਬਾਸ਼ ਦਿੱਤੀ ਤੇ ਕਿਹਾ ਕਿ ਸਵੇਰੇ ਥਾਣੇ ਹਾਜ਼ਰ ਰਹਿਣਾ, ਮੈਂ ਤੇ ਡੀ.ਆਈ.ਜੀ. 10 ਕੁ ਵਜੇ ਥਾਣੇ ਆਵਾਂਗੇ ਤੇ ਤੁਹਾਨੂੰ ਡੀ.ਆਈ.ਜੀ. ਕੋਲੋਂ ਇਨਾਮ ਇਕਰਾਮ ਦੁਆਵਾਂਗੇ

ਡੀ.ਐੱਸ.ਪੀ. ਤੇ ਐੱਸ.ਐੱਚ.ਓ. ਨੂੰ ਖੁਸ਼ੀ ਦੇ ਮਾਰੇ ਰਾਤ ਨੂੰ ਨੀਂਦ ਨਾ ਆਈ ਤੇ ਉਹ ਸਵੇਰੇ ਸੱਤ ਵਜੇ ਹੀ ਥਾਣੇ ਪਹੁੰਚ ਗਏਥਾਣੇ ਦੀ ਸਫਾਈ ਕਰਵਾ ਕੇ ਪਾਣੀ ਆਦਿ ਛਿੜਕਿਆ ਗਿਆ ਤੇ ਗੇਟ ਦੇ ਸਾਹਮਣੇ ਸੜਕ ’ਤੇ ਕਲੀ ਨਾਲ ਵੱਡਾ ਸਾਰਾ ਵੈੱਲਕਮ ਵੀ ਲਿਖਿਆ ਗਿਆਦੋਵੇਂ ਜਣੇ ਪ੍ਰੈੱਸ ਕੀਤੀਆਂ ਹੋਈਆਂ ਨਵੀਆਂ ਵਰਦੀਆਂ ਪਹਿਨ ਕੇ ਆਏ ਸਨ ਤਾਂ ਜੋ ਅਖਬਾਰਾਂ ਵਿੱਚ ਫੋਟੋ ਵਧੀਆ ਆਵੇ11 ਕੁ ਵਜੇ ਡੀ.ਆਈ.ਜੀ. ਤੇ ਐੱਸ.ਐੱਸ.ਪੀ. ਦੀਆਂ ਗੱਡੀਆਂ ਧੂੜਾਂ ਉਡਾਉਂਦੀਆਂ ਥਾਣੇ ਆਣ ਵੜੀਆਂਡੀ.ਐੱਸ.ਪੀ. ਤੇ ਐੱਸ.ਐੱਚ.ਓ. ਦੇ ਉਦੋਂ ਹੋਸ਼ ਉੱਡ ਗਏ ਜਦੋਂ ਡੀ.ਆਈ.ਜੀ. ਨੇ ਹੱਥ ਮਿਲਾਉਣ ਤੇ ਸ਼ਾਬਾਸ਼ ਦੇਣ ਦੀ ਬਜਾਏ ਦੋਵਾਂ ਨੂੰ ਖੁਸ਼ਕੀ ਜਿਹੀ ਨਾਲ ਦਫਤਰ ਤੋਂ ਬਾਹਰ ਜਾਣ ਲਈ ਕਹਿ ਦਿੱਤਾ ਤੇ ਖੁਦ ਸਮਗਲਰਾਂ ਨੂੰ ਢਾਹ ਲਿਆਉਸ ਸ਼ੱਕੀ ਬੰਦੇ ਦਾ ਇੱਕ ਹੀ ਸਵਾਲ ਸੀ ਕਿ ਬਿਸਕੁਟ 140 ਜਾਂ 145 ਕਿਉਂ ਨਹੀਂ ਹਨ, 141 ਤਾਂ ਗੱਲ ਹੀ ਨਹੀਂ ਬਣਦੀਦੱਸੋ, ਡੀ.ਐੱਸ.ਪੀ. ਤੇ ਐੱਸ.ਐੱਚ.ਓ. ਨੇ ਕਿੰਨੇ ਬਿਸਕੁਟ ਕੱਢੇ ਹਨ?

ਉਹ ਵਿਚਾਰੇ ਲੇਲ੍ਹੜੀਆਂ ਕੱਢਣ ਲੱਗਾ ਕਿ ਜਨਾਬ ਅਸੀਂ ਤਾਂ ਪਾਂਡੀ (ਕੋਰੀਅਰ) ਹਾਂਸਾਨੂੰ 141 ਬਿਸਕੁਟ ਹੀ ਮਿਲੇ ਸਨ, ਇਨ੍ਹਾਂ ਨੇ ਕੋਈ ਬਿਸਕੁਟ ਨਹੀਂ ਕੱਢਿਆਇਸ ਬੈਗ ਵਿੱਚ ਸੋਨੇ ਦਾ ਨਾਲ ਪਾਕਿਸਤਾਨ ਤੋਂ ਆਈ ਇੱਕ ਚਿੱਟ ਵੀ ਪਈ ਹੈ, ਉਸ ’ਤੇ ਲਿਖਿਆ ਹੈ ਕਿ ਕਿੰਨੇ ਬਿਸਕੁਟ ਹਨ ਤੇ ਕਿਹੜੇ ਬੰਦੇ ਨੂੰ ਕਿੰਨੇ ਬਿਸਕੁਟ ਪਹੁੰਚਾਉਣੇ ਹਨਜਦੋਂ ਬੈਗ ਫਰੋਲਿਆ ਗਿਆ ਤਾਂ ਉਸ ਵਿੱਚੋਂ ਵਾਕਿਆ ਹੀ ਇੱਕ ਚਿੱਟ ਨਿਕਲ ਆਈ ਜਿਸ ’ਤੇ ਉਰਦੂ ਵਿੱਚ ਕੁਝ ਲਿਖਿਆ ਹੋਇਆ ਸੀਸ਼ਹਿਰ ਵਿੱਚੋਂ ਉਰਦੂ ਜਾਨਣ ਵਾਲਾ ਇੱਕ ਬਜ਼ੁਰਗ ਆਦਮੀ ਲੱਭਿਆ ਗਿਆ ਜਿਸ ਨੇ ਪੜ੍ਹ ਕੇ ਦੱਸਿਆ ਕਿ 141 ਬਿਸਕੁਟ ਹਨ ਜੋ ਫਲਾਣੇ ਫਲਾਣੇ ਬੰਦੇ ਨੂੰ ਪਹੁੰਚਾਉਣੇ ਹਨਪਰ ਡੀ.ਆਈ.ਜੀ. ਉੱਤੇ ਫਿਰ ਵੀ ਕੋਈ ਅਸਰ ਨਾ ਹੋਇਆਉਸ ਨੇ ਐੱਸ.ਐੱਸ.ਪੀ. ਨੂੰ ਕਿਹਾ ਕਿ ਕੀ ਪਤਾ ਤੁਹਾਡੇ ਅਫਸਰਾਂ ਨੇ ਇਹ ਪਰਚੀ ਖੁਦ ਹੀ ਲਿਖ ਕੇ ਪਾਈ ਹੋਵੇ ਐੱਸ.ਐੱਸ.ਪੀ. ਨੇ ਬਥੇਰਾ ਕਿਹਾ ਕਿ ਸਰ ਮੈਂ ਆਪਣੇ ਇਕੱਲੇ ਇਕੱਲੇ ਅਫਸਰ ਨੂੰ ਜਾਣਦਾ ਹਾਂ, ਇਹ ਦੋਵੇਂ ਇਹੋ ਜਿਹੇ ਨਹੀਂ ਹਨ

ਪਰ ਸ਼ੱਕੀ ਡੀ.ਆਈ.ਜੀ. ਆਪਣੀ ਗੱਲ ’ਤੇ ਅਟੱਲ ਰਿਹਾਉਹ ਦੋਵਾਂ ਪਾਂਡੀਆਂ ਨੂੰ ਇੱਕ ਐੱਸ.ਟੀ.ਡੀ. ਬੂਥ ’ਤੇ ਲੈ ਗਿਆ ’ਤੇ ਸਪੀਕਰ ਫੋਨ ਲਗਾ ਕੇ ਉਨ੍ਹਾਂ ਦੀ ਸੋਨਾ ਭੇਜਣ ਵਾਲੇ ਪਾਕਿਸਤਾਨੀ ਸਮਗਲਰ ਨਾਲ ਗੱਲ ਕਰਵਾਈਜਦੋਂ ਉਸ ਨੇ ਕਿਹਾ ਕਿ ਬਿਸਕੁਟ 141 ਹੀ ਸਨ ਤਾਂ ਜਾ ਕੇ ਕਿਤੇ ਡੀ.ਐੱਸ.ਪੀ. ਤੇ ਐੱਸ.ਐੱਚ.ਓ. ਦੀ ਖਲਾਸੀ ਹੋਈ, ਇਨਾਮ ਤਾਂ ਕਿਹੜਾ ਮਿਲਣਾ ਸੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4495)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

Balraj S Sidhu

Balraj S Sidhu

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author