BalrajSidhu7ਮਿੰਦੋ ਤੇ ਸ਼ਿੰਦੋ ਮਾਸੀ ਨੇ ਜਿਹੜਾ ਨੈਕਲੈਸ, ਵਾਲੀਆਂ ਤੇ ਛਾਪ ਮੰਗੀ ਸੀ, ਉਹ ਬੀਜੀ ਨੇ ...
(31 ਅਕਤੂਬਰ 2018)

 

ਕੈਨੇਡਾ ਅਮਰੀਕਾ ਤੋਂ ਜਦੋਂ ਵੀ ਕਿਸੇ ਦਾ ਰਿਸ਼ਤੇਦਾਰ ਇੰਡੀਆ ਆਉਂਦਾ ਹੈ ਤਾਂ ਹਰ ਬੰਦਾ ਉਸ ਵੱਲ ਘੱਟ ਤੇ ਉਸ ਦੇ ਪਹੀਆਂ ਵਾਲੇ ਵੱਡੇ ਸਾਰੇ ਅਟੈਚੀ ਵੱਲ ਵੱਧ ਵੇਖਦਾ ਹੈਹਰ ਕਿਸੇ ਨੂੰ ਉਮੀਦ ਹੁੰਦੀ ਹੈ ਕਿ ਇਸ ਜਾਦੂ ਦੀ ਪਿਟਾਰੀ ਵਿੱਚੋਂ ਉਸ ਵਾਸਤੇ ਕੋਈ ਨਾ ਕੋਈ ਗਿਫਟ ਜ਼ਰੂਰ ਨਿਕਲੇਗੀਕੈਨੇਡਾ ਅਮਰੀਕਾ ਵਿੱਚ ਪੈਸਾ ਕਿੰਨਾ ਮੁਸ਼ਕਿਲ ਬਣਦਾ ਹੈ, ਇਹ ਸਾਡੇ ਲੋਕ ਨਹੀਂ ਸੋਚਦੇਉਹਨਾਂ ਨੂੰ ਇਹੀ ਲੱਗਦਾ ਹੈ ਕਿ ਉੱਥੇ ਏਅਰਪੋਰਟ ਤੋਂ ਬਾਹਰ ਨਿਕਲਦੇ ਸਾਰ ਹੀ ਡਾਲਰ ਸੜਕਾਂ ਤੇ ਖਿਲਰੇ ਹੁੰਦੇ ਹਨ, ਜਿੰਨੇ ਮਰਜ਼ੀ ਚੁੱਕ ਲਵੋਪਰ ਉੱਥੇ ਸਾਰੀ ਉਮਰ ਕੰਮ ਕਰ ਕਰ ਕੇ ਘਰਾਂ ਅਤੇ ਗੱਡੀਆਂ ਦੀਆਂ ਕਿਸ਼ਤਾਂ ਹੀ ਨਹੀਂ ਲੱਥਦੀਆਂਬੱਚੇ ਵੱਡੇ ਹੁੰਦੇ ਸਾਰ ਪੰਛੀਆਂ ਵਾਂਗ ਉਡਾਰੀ ਮਾਰ ਕੇ ਔਹ ਜਾਂਦੇ ਨੇਗੋਡੇ ਗੋਡੇ ਬਰਫ ਵਿੱਚ ਕੰਮ ’ਤੇ ਜਾਣਾ ਕਿਸੇ ਭਗਤੀ ਤੋਂ ਘੱਟ ਨਹੀਂਕੈਨੇਡਾ ਅਮਰੀਕਾ ਤੋਂ ਇੰਡੀਆ ਆਉਂਦੇ ਕੁਝ ਲੋਕ ਵੀ ਇੱਥੇ ਆ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਹਨਉਹ ਮੋਟੀਆਂ ਚੇਨਾਂ, ਕੜੇ ਅਤੇ ਹੋਰ ਨਿਕ ਸੁੱਕ ਵਿਖਾ ਕੇ ਇੰਜ ਵਿਖਾਵਾ ਕਰਦੇ ਹਨ ਕਿ ਉੱਥੇ ਤਾਂ ਬੱਸ ਮੌਜਾਂ ਹੀ ਮੌਜਾਂ ਹੋ ਰਹੀਆਂ ਹਨਆਪਣੀ ਹੱਡ ਭੰਨਵੀਂ ਮਿਹਨਤ ਦੀ ਗੱਲ ਉਹ ਲੁਕਾ ਜਾਂਦੇ ਹਨਸਾਡੇ ਕਬੱਡੀ ਟੂਰਨਾਮੈਂਟਾਂ ਵਿੱਚ ਕਮੈਂਟਰੀ ਕਰਦੇ ਕਮੈਂਟੇਟਰ ਵੀ ਕਿਸੇ ਬਾਹਰੋਂ ਖੇਡ ਕੇ ਆਏ ਪਲੇਅਰ ਬਾਰੇ ਇਸ ਤਰ੍ਹਾਂ ਬੋਲਦੇ ਹਨ, “ਇਹ ਹੈ ਕਾਲਾ ਹਨੇਰੀ, ਪੰਡੋਰੀ ਸਿੱਧਵਾਂ ਵਾਲਾਇਹ ਜਵਾਨ ਹੁਣੇ ਹੁਣੇ ਡਾਲਰਾਂ ਦੀ ਧਰਤੀ ਕੈਨੇਡਾ ਤੋਂ ਖੇਡ ਕੇ ਆਇਆ ਹੈ।”

ਬਾਹਰਲੇ ਦੇਸ਼ਾਂ ਵਿੱਚ ਪੈਸਾ ਬਹੁਤ ਮੁਸ਼ਕਲ ਬਣਦਾ ਹੈਜੋ ਕੰਮ ਆਪਾਂ ਇੱਥੇ ਕਰਨ ਬਾਰੇ ਸੋਚ ਵੀ ਨਹੀਂ ਸਕਦੇ, ਉਹ ਉੱਥੇ ਕਰਨੇ ਪੈਂਦੇ ਹਨਲੰਬਰ ਮਿੱਲਾਂ ਵਿੱਚ ਕੰਮ ਕਰਨ ਵਾਲਿਆਂ ਦੇ ਪੱਕੇ ਕੁੱਬ ਪੈ ਜਾਂਦੇ ਹਨਸਾਡੀ ਕਿਸੇ ਡਿਗਰੀ ਦਾ ਉੱਥੇ ਕੋਈ ਮੁੱਲ ਨਹੀਂ ਹੈਡਾਕਟਰ, ਇੰਜੀਨੀਅਰ, ਪੁਲਿਸ ਵਾਲੇ, ਤਹਿਸੀਲਦਾਰ, ਸਭ ਉੱਥੇ ਲੇਬਰ ਕਰਦੇ ਹਨਇੱਥੋਂ ਦੇ ਰਿਟਾਇਰਡ ਅਫਸਰ ਉੱਥੇ ਲੋਕ ਲਾਜ ਤੋਂ ਡਰਦੇ ਦਿਨ ਦੀ ਬਜਾਏ ਰਾਤ ਦੇ ਹਨੇਰੇ ਵਿੱਚ ਚੌਕੀਦਾਰਾ ਕਰਦੇ ਹਨਅਜਿਹੇ ਮਿਹਨਤ ਨਾਲ ਕਮਾਏ ਪੈਸੇ ਦਾ ਇੱਥੇ ਆ ਕੇ ਸਸਤਾ ਪ੍ਰਦਰਸ਼ਨ ਕਰਨਾ ਠੀਕ ਨਹੀਂ ਹੈਮੇਰਾ ਇੱਕ ਦੋਸਤ ਟਰਾਂਟੋ ਚੰਗੀ ਨੌਕਰੀ ’ਤੇ ਲੱਗਾ ਹੋਇਆ ਹੈਕੈਨੇਡਾ ਜਾਣ ਤੋਂ ਪਹਿਲਾਂ ਉਹ ਲੁਧਿਆਣੇ ਦੇ ਕਿਸੇ ਕਾਲਜ ਵਿੱਚ ਵਧੀਆ ਨੌਕਰੀ ਕਰਦਾ ਸੀਇੱਕ ਦਿਨ ਉਹ ਆਪਣੇ ਕਿਸੇ ਵਾਕਫ ਬੈਂਕ ਮੈਨੇਜਰ ਕੋਲ ਬੈਂਕ ਵਿੱਚ ਬੈਠਾ ਸੀ ਕਿ ਇੱਕ ਵਲੈਤਣ ਆਈ ਤੇ ਪੰਜਾਹ ਹਜ਼ਾਰ ਰੁਪਏ ਕਢਵਾ ਲਏਮੈਨੇਜਰ ਕਹਿਣ ਲੱਗਾ, “ਭੈਣ ਜੀ, ਤੁਸੀਂ ਤਾਂ ਦੋ ਦਿਨ ਪਹਿਲਾਂ ਹੀ ਇੱਕ ਲੱਖ ਕਢਵਾਇਆ ਸੀ?” ਵਲੈਤਣ ਬੜੀ ਬੇਪ੍ਰਵਾਹੀ ਨਾਲ ਕਹਿਣ ਲੱਗੀ, “ਭਾਜੀ, ਉਹ ਤਾਂ ਸ਼ੌਪਿੰਗ ਕਰਦੇ ਕਲ੍ਹ ਹੀ ਉੱਡ ਗਿਆ ਸੀ।” ਕੁਝ ਸਾਲਾਂ ਬਾਅਦ ਦੋਸਤ ਵੀ ਪੁਆਇੰਟ ਬੇਸ ’ਤੇ ਕੈਨੇਡਾ ਪਹੁੰਚ ਗਿਆਕੈਨੇਡਾ ਜਾ ਕੇ ਉਸ ਨੇ ਵੇਖਿਆ ਕਿ ਉਹੀ ਔਰਤ ਰਾਤ ਨੂੰ ਉਸ ਦੀ ਬਿਲਡਿੰਗ ਵਿੱਚ ਸਫਾਈ ਕਰਨ ਆਉਂਦੀ ਸੀਇਸ ਤੋਂ ਇਲਾਵਾ ਦੋ ਤਿੰਨ ਜੌਬਾਂ ਹੋਰ ਵੀ ਕਰਦੀ ਸੀਪੁੱਛਣ ’ਤੇ ਉਸ ਔਰਤ ਨੇ ਡੂੰਘਾ ਹਉਕਾ ਭਰ ਕੇ ਕਿਹਾ, “ਭਰਾਵਾ, ਉਹੀ ਤਾਂ ਛੁੱਟੀਆਂ ਦੇ ਚਾਰ ਦਿਨ ਇੰਡੀਆ ਵਿਚ ਟੌਹਰ ਟਪੱਕਾ ਮਾਰਨ ਦੇ ਹੁੰਦੇ ਹਨਬਾਕੀ ਸਾਰਾ ਸਾਲ ਤਾਂ ਇੱਥੇ ਚੱਲ ਸੋ ਚੱਲ ...।”

ਇਸੇ ਤਰ੍ਹਾਂ ਮੰਟੇ ਸੰਧੂ ਦੀ ਭੈਣ ਜੀਤੋ ਵੀ ਮੈਰਿਜ ਬੇਸ’‘ਤੇ ਗਈ ਹੋਣ ਕਾਰਨ ਕੈਨੇਡਾ ਵਿੱਚ ਪੱਕੀ ਸੀਬਾਕੀ ਵਲੈਤੀਆਂ ਵਾਂਗ ਉਹ ਵੀ ਇੰਡੀਆ ਤੋਂ ਰੋਜ਼ ਰੋਜ਼ ਪੈਣ ਵਾਲੀਆਂ ਵਗਾਰਾਂ ਤੋਂ ਅੱਕੀ ਪਈ ਸੀਮੰਟੇ ਦੇ ਮਾਂ ਬਾਪ ਵੀ ਉਸ ਕੋਲ ਹੀ ਬਰੈਂਪਟਨ ਰਹਿੰਦੇ ਸਨਮਾਤਾ ਬਿਮਾਰ ਠਮਾਰ ਰਹਿੰਦੀ ਸੀਸਰਦੀਆਂ ਦੇ ਇੱਕ ਦਿਨ ਉਸਦਾ ਭੌਰ ਉਡਾਰੀ ਮਾਰ ਗਿਆਜੀਤੋ ਨੇ ਮੰਟੇ ਨੂੰ ਫੋਨ ਕਰ ਦਿੱਤਾ ਕਿ ਮਾਤਾ ਪੂਰੀ ਹੋ ਗਈ ਹੈ ਤੇ ਫਲਾਣੀ ਫਲਾਇਟ ’ਤੇ ਉਸ ਦੀ ਮ੍ਰਿਤਕ ਦੇਹ ਦਿੱਲੀ ਪਹੁੰਚ ਰਹੀ ਹੈਛੁੱਟੀਆਂ ਨਾ ਮਿਲਣ ਕਾਰਨ ਉਹ ਤੇ ਉਸ ਦਾ ਪਤੀ ਆਪ ਨਹੀਂ ਆ ਸਕਦੇਜਦੋਂ ਮਾਤਾ ਦੀ ਦੇਹ ਵਾਲਾ ਬਕਸਾ ਘਰ ਲਿਆ ਕੇ ਖੋਲ੍ਹਿਆ ਗਿਆ ਤਾਂ ਮਾਤਾ ਦੀ ਦੇਹ ਬਕਸੇ ਵਿੱਚ ਬੜੀ ਠੂਸ ਕੇ ਪੈਕ ਕੀਤੀ ਹੋਈ ਸੀ ਤੇ ਨਾਲ ਇੱਕ ਚਿੱਠੀ ਵੀ ਸੀ

ਚਿੱਠੀ ਵਿੱਚ ਲਿਖਿਆ ਸੀ, “ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲਮੈਂ ਬੀਜੀ ਦੀ ਦੇਹ ਭੇਜ ਰਹੀ ਹਾਂ ਕਿਉਂਕਿ ਬੀਜੀ ਦੀ ਆਖਰੀ ਇੱਛਾ ਸੀ ਕਿ ਉਹਨਾਂ ਦਾ ਅੰਤਿਮ ਸੰਸਕਾਰ ਪੰਜਾਬ ਵਿੱਚ ਆਪਣੇ ਪਿੰਡ ਹੀ ਹੋਵੇਬੀਜੀ ਦੀ ਦੇਹ ਥੱਲੇ ਦਸ ਪੈਕਟ ਬਦਾਮਾਂ ਦੇ ਪਏ ਹਨ, ਆਪਸ ਵਿੱਚ ਵੰਡ ਲਿਉਬੀਜੀ ਨੇ ਜਿਹੜੇ ਦਸ ਨੰਬਰ ਦੇ ਰਿਬੌਕ ਦੇ ਬੂਟ ਪਹਿਨੇ ਹਨ, ਉਹ ਬਲਜੀਤ (ਛੋਟਾ ਭਰਾ) ਨੂੰ ਦੇ ਦਿਉਬੀਜੀ ਨੇ ਛੇ ਟੌਮੀ ਹਿਲਫਾਈਗਰ ਦੀਆਂ ਟੀ ਸ਼ਰਟਾਂ ਪਾਈਆਂ ਹੋਈਆਂ ਹਨ, ਉਹ ਆਪਣੇ ਹਿਸਾਬ ਨਾਲ ਵੰਡ ਲਿਉ ਤੇ ਲਾਰਜ ਸਾਈਜ਼ ਦੀਆਂ ਦੋ ਟੀ ਸ਼ਰਟਾਂ ਸਤਿੰਦਰ (ਵੱਡਾ ਭਤੀਜਾ) ਵਾਸਤੇ ਹਨਜਿਹੜੀਆਂ ਬੀਜੀ ਨੇ ਚਾਰ ਨਵੀਆਂ ਜੀਨਜ਼ ਪਾਈਆਂ ਹਨ, ਉਹ ਬੱਚਿਆਂ ਵਾਸਤੇ ਹਨਰਾਡੋ ਦੀ ਘੜੀ ਜਿਹੜੀ ਪ੍ਰੀਤੋ (ਛੋਟੀ ਭੈਣ) ਨੇ ਮੰਗੀ ਸੀ, ਉਹ ਬੀਜੀ ਦੇ ਸੱਜੇ ਗੁੱਟ ’ਤੇ ਬੱਝੀ ਹੈ ਤੇ ਮੰਟੇ ਵਾਸਤੇ ਰੋਲੈਕਸ ਦੀ ਘੜੀ ਖੱਬੇ ਗੁੱਟ ’ਤੇਮਿੰਦੋ ਤੇ ਸ਼ਿੰਦੋ ਮਾਸੀ ਨੇ ਜਿਹੜਾ ਨੈਕਲੈਸ, ਵਾਲੀਆਂ ਤੇ ਛਾਪ ਮੰਗੀ ਸੀ, ਉਹ ਬੀਜੀ ਨੇ ਪਹਿਨੇ ਹੋਏ ਹਨ, ਚੇਤੇ ਨਾਲ ਲਾਹ ਲਿਉਬੀਜੀ ਨੇ ਛੇ ਜੋੜੇ ਜੁਰਾਬਾਂ ਪਹਿਨੀਆਂ ਹੋਈਆਂ ਹਨ, ਉਹ ਬੱਚਿਆਂ ਵਿਚ ਵੰਡ ਦਿਉਜੇ ਕੁਝ ਹੋਰ ਚਾਹੀਦਾ ਹੋਇਆ ਤਾਂ ਜਲਦੀ ਦੱਸ ਦਿਉ, ਕਿਉਂਕਿ ਭਾਪਾ ਜੀ ਵੀ ਕੁਝ ਠੀਕ ਮਹਿਸੂਸ ਨਹੀਂ ਕਰ ਰਹੇਸਾਰਿਆਂ ਨੂੰ ਸਤਿ ਸ੍ਰੀ ਅਕਾਲਤੁਹਾਡੀ ਪਿਆਰੀ ਭੈਣ ਜੀਤੋ।”

ਸਾਰੇ ਜਾਣੇ ਬੀਜੀ ਦਾ ਦੁੱਖ ਭੁੱਲ ਕੇ ਸਮਾਨ ਉਤਾਰਨ ਲੱਗ ਪਏ

*****

(1371)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author