BalrajSidhu7ਗੰਨਮੈਨ ਕਲਚਰ ਨੇ ਪੰਜਾਬ ਦੀ ਆਰਥਿਕਤਾ ਉੱਤੇ ਬਹੁਤ ਵੱਡਾ ਬੋਝ ਪਾਇਆ ਹੋਇਆ ਹੈ ...
(29 ਮਈ 2019)

 

ਪੰਜਾਬ ਵਿੱਚ ਲੋਕਾਂ ’ਤੇ ਰੋਅਬ ਪਾਉਣ ਦਾ ਸਭ ਤੋਂ ਸੌਖਾ ਤਰੀਕਾ ਸਮਝਿਆ ਜਾਂਦਾ ਹੈ ਸਰਕਾਰੀ ਗੰਨਮੈਨ ਲੈ ਕੇ ਲਾਲ ਬੱਤੀ ਵਾਲੀ ਗੱਡੀ ਵਿੱਚ ਘੁੰਮਣਾਜਦੋਂ ਵੀ ਸਰਕਾਰ ਬਦਲਦੀ ਹੈ, ਸੱਤਾਧਾਰੀ ਕਥਿਤ ਵੀ.ਆਈ.ਪੀਆਂ. ਦੀ ਜਾਨ ਨੂੰ ਖਤਰਾ ਵਧ ਜਾਂਦਾ ਹੈ ਤੇ ਉਹਨਾਂ ਵਿੱਚ ਗੰਨਮੈਨ ਲੈਣ ਦੀ ਹੋੜ ਮੱਚ ਜਾਂਦੀ ਹੈਬਲਾਕ ਪ੍ਰਧਾਨ ਵੀ 2-2, 3-3 ਗੰਨਮੈਨ ਅਲਾਟ ਕਰਵਾ ਲੈਂਦਾ ਹੈਮੇਅਰ-ਡਿਪਟੀ ਮੇਅਰ ਵੀ ਕਈ ਕਈ ਗੰਨਮੈਨ ਲਈ ਫਿਰਦੇ ਹਨਵੈਸੇ ਵਿਚਾਰੇ ਪੰਚਾਂ-ਸਰਪੰਚਾਂ ਨੂੰ ਅਜੇ ਗੰਨਮੈਨ ਮਿਲਣੇ ਸ਼ੁਰੂ ਨਹੀਂ ਹੋਏਕਿਸੇ ਬੰਦੇ ਦੀ ਰਾਜਸੀ ਪਹੁੰਚ ਉਸ ਦੇ ਗੰਨਮੈਨਾਂ ਦੀ ਗਿਣਤੀ ਅਤੇ ਹਥਿਆਰਾਂ ਦੀ ਕਿਸਮ ਤੋਂ ਨਿਸ਼ਚਿਤ ਹੁੰਦੀ ਹੈਜਿਸਦੇ ਗੰਨਮੈਨ ਕੋਲ ਏ.ਕੇ. 47 ਹੋਵੇ, ਉਹ ਵਿਅਕਤੀ ਵੱਡਾ ਵੀ.ਆਈ.ਪੀ. ਸਮਝਿਆ ਜਾਂਦਾ ਹੈਮੈਂ ਅਜਿਹੇ ਕਈ ਠੱਗਾਂ ਨੂੰ ਜਾਣਦਾ ਹਾਂ ਜਿਹਨਾਂ ਨੇ ਲੋਕਾਂ ਦੇ ਕਰੋੜਾਂ ਰੁਪਏ ਮਾਰੇ ਹੋਏ ਹਨ, ਪਰ ਸਿਰਫ ਗੰਨਮੈਨਾਂ ਦੇ ਸਿਰ ’ਤੇ ਛਿੱਤਰਾਂ ਤੋਂ ਬਚੇ ਹੋਏ ਹਨ

ਕਈ ਵਿਚਾਰੇ ਤਾਂ ਸਿਰਫ ਚਾਰ ਦਿਨ ਗੰਨਮੈਨਾਂ ਦਾ ਸਵਾਦ ਵੇਖਣ ਲਈ ਹੀ ਹਰੇਕ ਵਿਧਾਨ ਸਭਾ ਅਤੇ ਪਾਰਲੀਮੈਂਟ ਚੋਣ ਵੇਲੇ ਕਾਗਜ਼ ਭਰ ਦਿੰਦੇ ਹਨਬਹੁਤੇ ਲੀਡਰਾਂ ਦੀ ਜਾਨ ਨੂੰ ਸਿਰਫ ਪੰਜ ਸਾਲ ਖਤਰਾ ਰਹਿੰਦਾ ਹੈ, ਸਰਕਾਰ ਬਦਲਦੇ ਸਾਰ ਖਤਰਾ ਖਤਮ ਹੋ ਜਾਂਦਾ ਹੈ ਤੇ ਗੰਨਮੈਨ ਵਾਪਸ ਲੈ ਲਏ ਜਾਂਦੇ ਹਨਕਿਸੇ ਸੱਤਾਧਾਰੀ ਵਾਸਤੇ ਆਪਣੇ ਹਮਾਇਤੀ ਨੂੰ ਖੁਸ਼ ਕਰਨ ਦਾ ਸਭ ਤੋਂ ਸੌਖਾ ਤਰੀਕਾ ਹੈ ਕਿ ਉਸ ਨੂੰ ਗੰਨਮੈਨ ਅਲਾਟ ਕਰ ਦਿੱਤੇ ਜਾਣਪੰਜਾਬ ਵਿੱਚ ਅੱਤਵਾਦ ਦੇ ਸਮੇਂ ਖਾੜਕੂਆਂ ਨੇ ਇੱਕ ਵਾਰ ਐਲਾਨ ਕੀਤਾ ਸੀ ਕਿ ਅਸੀਂ ਲਾਲ ਬੱਤੀ ਵਾਲੀਆਂ ਗੱਡੀਆਂ ਅਤੇ ਗੰਨਮੈਨਾਂ ਵਾਲੇ ਵਿਅਕਤੀਆਂ ’ਤੇ ਹਮਲੇ ਕਰਾਂਗੇ, ਰਾਤੋ ਰਾਤ ਕਥਿਤ ਵੀ.ਆਈ.ਪੀਆਂ ਦੀਆਂ ਲਾਲ ਬੱਤੀਆਂ ਗਾਇਬ ਹੋ ਗਈਆਂ ਸਨ

ਗੰਨਮੈਨ ਇੱਕ ਅਜਿਹਾ ਵਿਅਕਤੀ ਹੈ ਜਿਸ ਦੀ ਰੱਜ ਕੇ ਦੁਰਵਰਤੋਂ ਕੀਤੀ ਜਾਂਦੀ ਹੈਉਸ ਦੀ ਵਰਤੋਂ ਸੁਰੱਖਿਆ ਲਈ ਕਰਨ ਦੀ ਬਜਾਏ ਡਰਾਈਵਰ ਅਤੇ ਟੋਲ ਟੈਕਸ ਬਚਾਉਣ ਵਾਲੇ ਵਜੋਂ ਕੀਤੀ ਜਾਂਦੀ ਹੈਜਦੋਂ ਵੀ ਕੋਈ ਕਥਿਤ ਵੀ.ਆਈ.ਪੀ ਗੰਨਮੈਨ ਅਲਾਟ ਕਰਵਾਉਂਦਾ ਹੈ ਤਾਂ ਉਸ ਦੀ ਸਭ ਤੋਂ ਪਹਿਲੀ ਮੰਗ ਇਹੀ ਹੁੰਦੀ ਹੈ ਕਿ ਉਸ ਨੂੰ ਗੱਡੀ ਚਲਾਉਣੀ ਆਉਂਦੀ ਹੋਵੇ ਤੇ ਉਸ ਨੂੰ ਏ.ਕੇ.47 ਅਲਾਟ ਕੀਤੀ ਜਾਵੇਪੰਜਾਬੀਆਂ ਵਿੱਚ ਗੰਨਮੈਨ ਲੈਣ ਦੀ ਇੰਨੀ ਤੀਬਰ ਇੱਛਾ ਪਾਈ ਜਾਂਦੀ ਹੈ ਕਿ ਕਈ ਥਾਂਈਂ ਲੋਕਾਂ ਨੇ ਖੁਦ ਆਪਣੇ ਆਪ ’ਤੇ ਫਾਇਰਿੰਗ ਕਰਵਾਈਕਥਿਤ ਵੀ.ਆਈ.ਪੀਆਂ ਨੂੰ ਕਈ ਲੋਕ ਵੀ ਫੁਕਰੀ ਵਿਖਾਉਣ ਖਾਤਰ ਆਪਣੇ ਵਿਆਹ ਸ਼ਾਦੀਆਂ ਵਿੱਚ ਬੁਲਾ ਲੈਂਦੇ ਹਨਉਸ ਨਾਲ ਆਈ ਗੰਨਮੈਨਾਂ ਦੀ ਧਾੜ ਬਰਾਤ ਲਈ ਸਜਾਇਆ ਸਾਰਾ ਖਾਣਾ ਚਟਮ ਕਰ ਜਾਂਦੀ ਹੈ ਤੇ ਬਿਨਾਂ ਕਿਸੇ ਸ਼ਰਮ ਭੈਅ ਦੇ ਵਿਆਹ ਵਾਲੇ ਘਰ ਦੀਆਂ ਔਰਤਾਂ ਵਿੱਚ ਵੱਜਦੇ ਫਿਰਦੇ ਹਨ

ਸਰੀਰ ਨਾਸ਼ਵਾਨ ਹੈ, ਮੌਤ ਤੋਂ ਨਹੀਂ ਡਰਨਾ ਚਾਹੀਦਾ ਅਤੇ ਆਤਮਾ ਅਮਰ ਹੈ - ਦੀ ਸਿੱਖਿਆ ਸ਼ਰਧਾਲੂਆਂ ਨੂੰ ਦੇਣ ਵਾਲੇ ਸਾਡੇ ਮੁਸ਼ਟੰਡੇ ਬਾਬੇ ਵੀ ਗੰਨਮੈਨ ਲੈਣ ਵਿੱਚ ਕਿਸੇ ਤੋਂ ਪਿੱਛੇ ਨਹੀਂਮਾੜੇ ਤੋਂ ਮਾੜਾ ਬਾਬਾ ਬਾਬਾ ਵੀ 5-7 ਗੰਨਮੈਨ ਲਏ ਬਗੈਰ ਸੰਗਤਾਂ ਨੂੰ ਪ੍ਰਵਚਨ ਦੇਣ ਬਾਹਰ ਨਹੀਂ ਨਿਕਲਦਾਪੰਜਾਬ ਦੀ ਇੱਕ ਸੱਜੇ ਪੱਖੀ ਕੱਟੜਪੰਥੀ ਜਮਾਤ ਗੰਨਮੈਨ ਲੈਣ ਵਿੱਚ ਸਭ ਤੋਂ ਅੱਗੇ ਹੈਇਸਦਾ ਜੋ ਵੀ ਲੀਡਰ 1984 ਦੀ ਵਰ੍ਹੇਗੰਢ ’ਤੇ ਇੱਕ ਖਾਸ ਧਾਰਮਿਕ ਵਿਅਕਤੀ ਦਾ ਪੁਤਲਾ ਫੂਕਣ ਦਾ ਐਲਾਨ ਕਰਦਾ ਹੈ, ਉਸੇ ਨੂੰ ਝੱਟ ਗੰਨਮੈਨ ਮਿਲ ਜਾਂਦੇ ਹਨ

ਕੈਨੇਡਾ-ਅਮਰੀਕਾ ਦੇ ਕਈ ਪੱਤਰਕਾਰ ਤੇ ਨੇਤਾ ਉੱਥੇ ਕੰਧਾਂ ਵਿੱਚ ਵੱਜਦੇ ਫਿਰਦੇ ਹਨ, ਪਰ ਦਿੱਲੀ ਉੱਤਰਦੇ ਸਾਰ ਉਹਨਾਂ ਨੂੰ ਕਈ ਕਈ ਗੰਨਮੈਨ ਮਿਲ ਜਾਂਦੇ ਹਨਉੱਥੇ ਇਹ ਸਾਡੇ ਕਲਚਰ ਨੂੰ ਰੇਡੀਓ, ਅਖਬਾਰਾਂ ਵਿੱਚ ਰੱਜ ਕੇ ਭੰਡਦੇ ਹਨ, ਪਰ ਇੱਥੇ ਆਣ ਕੇ ਉਹੀ ਕਰਤੂਤਾਂ ਕਰਦੇ ਹਨਕੈਨੇਡਾ ਦੇ ਦੋ ਤਿੰਨ ਪੱਤਰਕਾਰ ਤਾਂ ਇਸ ਕੰਮ ਲਈ ਖਾਸ ਤੌਰ ’ਤੇ ਬਦਨਾਮ ਹਨਕਈ ਇਲੈਕਸ਼ਨਾਂ ਹਾਰ ਚੁੱਕੀ ਕੈਨੇਡਾ ਦੀ ਇੱਕ ਫਲਾਪ ਸਾਬਕਾ ਮਹਿਲਾ ਐੱਮ.ਪੀ. ਨੂੰ ਪੰਜਾਬ ਆਉਣ ’ਤੇ ਪੁਲਿਸ ਦੀ ਸੁਰੱਖਿਆ ਗੱਡੀ ਮਿਲਦੀ ਹੁੰਦੀ ਸੀਕਈ ਕਥਿਤ ਵੀ.ਆਈ.ਪੀ ਗੰਨਮੈਨ ਤਾਂ ਲੈ ਲੈਂਦੇ ਹਨ ਪਰ ਗੰਨਮੈਨਾਂ ਨੂੰ ਰੋਟੀ ਖਵਾਉਣ ਅਤੇ ਰਿਹਾਇਸ਼ ਦੇਣ ਦੀ ਉਹਨਾਂ ਦੀ ਔਕਾਤ ਨਹੀਂ ਹੁੰਦੀਮਾਝੇ ਦੇ ਇੱਕ ਮਹਾਂ ਸ਼ਿਕਾਇਤੀ ਸੱਜੇ ਪੱਖੀ ਕੱਟੜਵਾਦੀ ਲੀਡਰ ਦੀ ਭੀੜੀ ਜਿਹੀ ਗਲੀ ਵਿੱਚ ਛੋਟੀ ਜਿਹੀ ਦੁਕਾਨ ਅਤੇ ਘਰ ਹੈਉਸ ਨੇ ਗੰਨਮੈਨਾਂ ਵਾਸਤੇ ਆਪਣੇ ਘਰ ਦੇ ਬਾਹਰ ਗਲੀ ਵਿੱਚ ਟੈਂਟ ਲਗਵਾਏ ਹੋਏ ਹਨ, ਵਿਚਾਰੇ ਗਰਮੀ ਸਰਦੀ ਵਿੱਚ ਬਾਹਰ ਹੀ ਠਰਦੇ ਸੜਦੇ ਰਹਿੰਦੇ ਹਨਕਈ ਕਥਿਤ ਵੀ.ਆਈ.ਪੀ. ਸਾਇਕਲਾਂ-ਮੋਟਰ ਸਾਇਕਲਾਂ ਪਿੱਛੇ ਗੰਨਮੈਨ ਬਿਠਾਈ ਫਿਰਦੇ ਹਨ

ਕਈ ਲੋਕ ਇੰਨੇ ਜੁਗਾੜੀ ਹੁੰਦੇ ਹਨ ਕਿ ਸਰਕਾਰ ਚਾਹੇ ਕਿਸੇ ਪਾਰਟੀ ਦੀ ਹੋਵੇ, ਇੱਧਰੋਂ ਉੱਧਰੋਂ ਗੋਟੀਆਂ ਫਿੱਟ ਕਰ ਕੇ ਗੰਨਮੈਨ ਲੈ ਹੀ ਲੈਂਦੇ ਹਨਪੰਜਾਬ ਵਿੱਚ ਗੰਨਮੈਨ ਲੈਣ ਵਾਲੇ 90% ਲੋਕਾਂ ਨੂੰ ਕੋਈ ਖਤਰਾ ਨਹੀਂ ਹੈਉਹ ਸਿਰਫ ਸ਼ਾਨ ਵਧਾਉਣ ’ਤੇ ਲੋਕਾਂ ਉੱਤੇ ਰੋਹਬ ਗੱਠਣ ਲਈ ਹੀ ਗੰਨਮੈਨ ਲੈਂਦੇ ਹਨਕਹਿੰਦੇ ਹਨ ਇੱਕ ਟਟਪੂੰਜੀਆ ਲੀਡਰ ਆਪਣੇ ਗੰਨਮੈਨ ਨੂੰ ਕਹਿਣ ਲੱਗਾ ਕਿ ਜੇ ਕੋਈ ਮੈਂਨੂੰ ਮਾਰਨ ਵਾਸਤੇ ਆਇਆ ਤਾਂ ਤੂੰ ਮੈਂਨੂੰ ਬਚਾ ਲਵੇਂਗਾ? ਗੰਨਮੈਨ ਅੱਗੋਂ ਬੋਲਿਆ ਕਿ ਜੇ ਕੋਈ ਪੂਰੀ ਤਿਆਰੀ ਨਾਲ ਆਇਆ ਤਾਂ ਮੈਂ ਤੁਹਾਨੂੰ ਕਿਵੇਂ ਬਚਾ ਸਕਦਾ ਹਾਂ? ਲੀਡਰ ਕਹਿੰਦਾ ਕਿ ਫਿਰ ਤੂੰ ਮੇਰੇ ਪਿੱਛੇ ਕਿਉਂ ਖੜ੍ਹਾ ਹੈਂ? “ਸਰ ਮੈਂ ਉਸ ’ਤੇ ਪਰਚਾ ਦਰਜ ਕਰਵਾਂਗਾ, ਮੌਕੇ ਦਾ ਗਵਾਹ ਬਣ ਕੇ ਗਵਾਹੀ ਦੇਵਾਂਗਾ ਤੇ ਉਸ ਨੂੰ ਫਾਂਸੀ ਲਗਵਾਵਾਂਗਾ।” ਗੰਨਮੈਨ ਨੇ ਸਚਾਈ ਦੱਸੀ

ਗੰਨਮੈਨ ਕਲਚਰ ਨੇ ਪੰਜਾਬ ਦੀ ਆਰਥਿਕਤਾ ਉੱਤੇ ਬਹੁਤ ਵੱਡਾ ਬੋਝ ਪਾਇਆ ਹੋਇਆ ਹੈਹਰ ਮਹੀਨੇ ਸਰਕਾਰ ਦੇ ਕਰੋੜਾਂ ਰੁਪਏ ਗੰਨਮੈਨਾਂ ਦੀ ਤਨਖਾਹ ਅਤੇ ਟੀ.ਏ. - ਡੀ.ਏ. ਵਿੱਚ ਹੀ ਨਿਕਲ ਜਾਂਦੇ ਹਨਆਮ ਡਿਊਟੀ ਕਰਨ ਲਈ ਜਵਾਨ ਨਹੀਂ ਲੱਭਦੇਇਲੈਕਸ਼ਨ ਡਿਊਟੀ ਵੇਲੇ ਧੱਕੇ ਨਾਲ ਗੰਨਮੈਨ ਵਾਪਸ ਲੈਣੇ ਪੈਂਦੇ ਹਨਉਸ ਵੇਲੇ ਕਥਿਤ ਵੀ.ਆਈ.ਪੀਆਂ ਦੀ ਹਾਲਤ ਵੇਖਣ ਵਾਲੀ ਹੁੰਦੀ ਹੈਕਈ ਤਾਂ ਵਿਚਾਰੇ ਸ਼ਰਮ ਦੇ ਮਾਰੇ ਬਾਹਰ ਹੀ ਨਹੀਂ ਨਿਕਲਦੇਗੰਨਮੈਨ ਕਲਚਰ ਵੇਖਣਾ ਹੋਵੇ ਤਾਂ ਸਵੇਰੇ ਸ਼ਾਮ ਸੁੱਖਣਾ ਝੀਲ ’ਤੇ ਸੈਰ ਕਰਨ ਜਾਣਾ ਚਾਹੀਦਾ ਹੈਬਹੁਤੇ ਲੋਕ ਸਿਰਫ ਗੰਨਮੈਨ ਵਿਖਾਉਣ ਲਈ ਹੀ ਸੈਰ ਕਰਨ ਆਉਂਦੇ ਹਨਉਹਨਾਂ ਦੀਆਂ ਧੌਣਾਂ ਕਿਰਲੇ ਵਾਂਗ ਆਕੜੀਆਂ ਹੁੰਦੀਆਂ ਹਨਇਹਨਾਂ ਕਥਿਤ ਵੀ.ਆਈ.ਪੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਆਮ ਲੋਕ ਹੁਣ ਪਿੱਠ ਪਿੱਛੇ ਫੁਕਰਾ ਕਹਿ ਕੇ ਉਹਨਾਂ ਦਾ ਮਖੌਲ ਉਡਾਉਂਦੇ ਹਨਜਿਸ ਨੂੰ ਸਹੀ ਅਰਥਾਂ ਵਿੱਚ ਖਤਰਾ ਹੋਵੇ, ਉਹ ਅਜਿਹੇ ਰਿਸਕ ਨਹੀਂ ਲੈਂਦਾ, ਬਹੁਤ ਸਾਵਧਾਨੀ ਨਾਲ ਬਾਹਰ ਨਿਕਲਦਾ ਹੈਪਰ ਇਹ ਲੋਕ ਸਮਝਦੇ ਹਨ ਕਿ ਜੇ ਗੰਨਮੈਨ ਕਿਸੇ ਨੇ ਵੇਖਿਆ ਹੀ ਨਾ ਤਾਂ ਫਿਰ ਲੈਣ ਦਾ ਕੀ ਫਾਇਦਾ? ਪਿੱਛੇ ਜਿਹੇ ਇੱਕ ਵਿਧਾਇਕ ਨਾਲ ਹੋਈ ਕੁੱਟਮਾਰ ਜਨਤਾ ਨੇ ਸ਼ਰੇਆਮ ਟੀ.ਵੀ. ’ਤੇ ਵੇਖੀ ਸੀਉਸ ਦੇ ਗੰਨਮੈਨਾਂ ਨੇ ਉਸ ਨੂੰ ਬਚਾਉਣ ਦੀ ਬਜਾਏ ਦੂਸਰੇ ਪਾਸੇ ਮੂੰਹ ਕਰ ਲਿਆ ਸੀਇਸ ਲਈ ਗੰਨਮੈਨਾਂ ਦੇ ਸਿਰ ’ਤੇ ਕਦੇ ਵੀ ਪੁੱਠੇ ਪੰਗੇ ਨਹੀਂ ਲੈਣੇ ਚਾਹੀਦੇ, ਸਖਤ ਬੇਇੱਜ਼ਤੀ ਹੋ ਸਕਦੀ ਹੈ

ਦਿੱਲੀ ਵਿੱਚ ਸਾਰੇ ਭਾਰਤ ਤੋਂ ਵੀ.ਆਈ.ਪੀ. ਆਉਂਦੇ ਹਨ, ਪਰ ਪੰਜਾਬ ਤੋਂ ਗਏ ਕਥਿਤ ਵੀ.ਆਈ.ਪੀ ਦੂਰੋਂ ਹੀ ਪਛਾਣੇ ਜਾਂਦੇ ਹਨਕਿਸੇ ਮਾਲ ਵਿੱਚ ਵੀ ਜਾਣ ਤਾਂ ਵੀ ਗੰਨਮੈਨਾਂ ਦੀ ਫੌਜ ਨਾਲ ਲੈ ਕੇ ਜਾਂਦੇ ਹਨਬਹੁਤੇ ਕਥਿਤ ਵੀ.ਆਈ.ਪੀ. ਤਾਂ ਗੰਨਮੈਨ ਦੇ ਚਾਕਰ ਬਣ ਜਾਂਦੇ ਹਨ ਕਿ ਕਿਤੇ ਗੰਨਮੈਨ ਸਾਹਿਬ ਨਰਾਜ਼ ਹੋ ਕੇ ਚਲੇ ਨਾ ਜਾਣਆਪ ਰੋਟੀ ਖਾਣ ਤੋਂ ਪਹਿਲਾਂ ਗੰਨਮੈਨ ਨੂੰ ਖਵਾਉਂਦੇ ਹਨ ਤੇ ਆਪ ਸੌਣ ਤੋਂ ਪਹਿਲਾਂ ਗੰਨਮੈਨ ਨੂੰ ਸਵਾਉਂਦੇ ਹਨਕਈ ਗੰਨਮੈਨ ਜ਼ਿਆਦਾ ਹੀ ਚਟਕ ਹੁੰਦੇ ਹਨ, ਉਹ ਘਰ ਦੇ ਅੰਦਰ ਤੱਕ ਪਹੁੰਚ ਬਣਾ ਲੈਂਦੇ ਹਨਕਈ ਕਥਿਤ ਵੀ.ਆਈ.ਪੀ ਅੱਯਾਸ਼ੀ ਕਰਦੇ ਹੋਏ ਗੰਨਮੈਨਾਂ ਦੁਆਰਾ ਉਹਨਾਂ ਦੀਆਂ ਪਤਨੀਆਂ ਕੋਲ ਚੁਗਲੀ ਕਰ ਕੇ ਪਕੜਵਾਏ ਗਏ ਹਨਇੱਕ ਗੰਨਮੈਨ ਨੇ ਤਾਂ ਕਥਿਤ ਵੀ.ਆਈ.ਪੀ. ਦੇ ਘਰ ਅੰਦਰ ਹੀ ਨਿੱਘੇ ਸੰਬੰਧ ਬਣਾ ਲਏ ਸਨ, ਵਿਚਾਰੇ ਵੀ.ਆਈ.ਪੀ. ਨੂੰ ਆਪਣਾ ਘਰ ਬਚਾਉਣ ਖਾਤਰ ਗੰਨਮੈਨ ਵਾਪਸ ਕਰਨੇ ਪਏਇੱਦਾਂ ਵੀ ਨਹੀਂ ਹੈ ਕਿ ਕੋਈ ਮੁਲਾਜ਼ਮ ਗੰਨਮੈਨ ਲੱਗ ਕੇ ਖੁਸ਼ ਨਹੀਂ, ਕਈ ਤਾਂ ਅਜਿਹੇ ਸੂਰਮੇ ਹਨ ਜੋ ਸਾਰੀ ਨੌਕਰੀ ਗੰਨਮੈਨੀ ਕਰ ਕੇ ਹੀ ਕੱਢ ਦਿੰਦੇ ਹਨਜੇ ਕਿਤੇ ਉਹਨਾਂ ਨੂੰ ਕਿਸੇ ਖਾਸ ਕਥਿਤ ਵੀ.ਆਈ.ਪੀ. ਨਾਲੋਂ ਹਟਾ ਦਿੱਤਾ ਜਾਵੇ ਤਾਂ ਉਹਨਾਂ ਦੀ ਜਾਨ ਨਿਕਲ ਜਾਂਦੀ ਹੈਸਿਫਾਰਸ਼ਾਂ ਪਾ ਕੇ ਦੁਬਾਰਾ ਉੱਥੇ ਹੀ ਵਾਪਸ ਪਹੁੰਚ ਜਾਂਦੇ ਹਨਕਈ ਤਾਂ ਆਪਣਾ ਹੁਲੀਆ ਵੀ ਆਪਣੇ ਮਾਲਕ ਵਰਗਾ ਬਣਾ ਲੈਂਦੇ ਹਨਕੋਈ ਦਾਹੜ੍ਹੀ ਖੁੱਲ੍ਹੀ ਛੱਡੀ ਲੈਂਦਾ ਹੈ, ਕੋਈ ਨੀਲੀ ਪੱਗ ਬੰਨ੍ਹੀ ਫਿਰਦਾ ਹੈ ਤੇ ਕੋਈ ਵੱਡਾ ਸਾਰਾ ਤਿਲਕ ਲਗਾ ਲੈਂਦਾ ਹੈ

ਪੰਜਾਬ ਵਿੱਚ ਕਥਿਤ ਵੀ.ਆਈ.ਪੀਆਂ ਦੀਆਂ ਦੋ ਤਿੰਨ ਅਹਿਮ ਨਿਸ਼ਾਨੀਆਂ ਹਨ, ਚਮਕਦਾ ਹੋਇਆ ਮਾਂਡੀ ਲੱਗਾ ਕੁੜਤਾ ਪਜਾਮਾ, ਫਾਰਚੂਨਰ ਗੱਡੀ, ਰਿਬੌਕ ਦੇ ਬੂਟ, ਐਪਲ ਦਾ ਲੇਟੈਸਟ ਆਈਫੋਨ ਅਤੇ ਦੋ ਤਿੰਨ ਅਸਾਲਾਟਾਂ ਵਾਲੇ ਗੰਨਮੈਨ

ਜਦ ਤੱਕ ਪੰਜਾਬ ਵਿੱਚ ਵੀ.ਆਈ.ਪੀ. ਕਲਚਰ ਚੱਲਦਾ ਰਹੇਗਾ, ਗੰਨਮੈਨ ਲੈਣ ਦਾ ਰੁਝਾਨ ਵੀ ਚਲਦਾ ਰਹੇਗਾ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1610)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om

About the Author

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author