BalrajSidhu7ਪਿੰਡਾਂ ਦੀ ਹਾਲਤ ਅਜੇ ਵੀ ਸ਼ਹਿਰਾਂ ਦੀਆਂ ਗੰਦੀਆਂ ਬਸਤੀਆਂ ਵਰਗੀ ...
(1 ਜਨਵਰੀ 2019)

 

ਇਸ ਵੇਲੇ ਪੰਜਾਬ ਵਿੱਚ ਪੰਚਾਇਤੀ ਚੋਣਾਂ ਲਈ ਮਾਰੋ ਮਾਰ ਹੋ ਰਹੀ ਹੈਅਬਬਾਰਾਂ ਵਿੱਚ ਰੋਜ਼ਾਨਾ ਇਸ ਨਾਲ ਸੰਬੰਧਿਤ ਦਿਲਚਸਪ ਖਬਰਾਂ ਪ੍ਰਕਾਸ਼ਿਤ ਹੋ ਰਹੀਆਂ ਹਨਮਾਲਵੇ ਤੋਂ ਸ਼ੁਰੂ ਹੋਈ ਵੋਟਾਂ ਖਰੀਦਣ ਦੀ ਬਿਮਾਰੀ ਸਾਰੇ ਪੰਜਾਬ ਵਿੱਚ ਫੈਲ ਗਈ ਹੈਇੱਕ ਵੋਟ ਦਾ ਘੱਟੋ ਘੱਟ ਮੁੱਲ 500 ਨਿਸ਼ਚਿਤ ਹੋ ਗਿਆ ਹੈ, ਵੱਧ ਕੋਈ ਜਿੰਨਾ ਮਰਜ਼ੀ ਦੇਈ ਜਾਵੇਸਾਰੇ ਪਰਿਵਾਰ ਦੀਆਂ ਵੋਟਾਂ ਦਾ ਮੁੱਲ ਗਿਣਤੀ ਅਨੁਸਾਰ ਬਿਜਲੀ ਦੇ ਪੱਖੇ, ਫਰਿੱਜਾਂ ਅਤੇ ਮੋਟਰ ਸਾਇਕਲ ਤੱਕ ਪਾਇਆ ਜਾ ਰਿਹਾ ਹੈਅਸਲ ਵਿੱਚ ਪੰਜਾਬ ਵਿਚ ਪੰਚਾਇਤੀ ਚੋਣਾਂ ਸਭ ਨਾਲੋਂ ਵੱਧ ਜੋਸ਼ ਨਾਲ ਲੜੀਆਂ ਜਾਂਦੀਆਂ ਹਨਦੂਸਰੇ ਨੰਬਰ ’ਤੇ ਵਿਧਾਨ ਸਭਾ, ਤੀਸਰੇ ਨੰਬਰ ‘ਤੇ ਪਾਰਲੀਮੈਂਟ ਅਤੇ ਸਭ ਤੋਂ ਪਿੱਛੇ ਬਲਾਕ ਸੰਮਤੀ-ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਆਉਂਦੀਆਂ ਹਨ

ਅਸਲ ਵਿੱਚ ਪਿੰਡ ਵਿੱਚ ਚੌਧਰ ਹੀ ਸਰਪੰਚ ਦੀ ਹੁੰਦੀ ਹੈਸਰਕਾਰੇ ਦਰਬਾਰੇ ਸਭ ਤੋਂ ਪਹਿਲਾਂ ਉਸ ਨੂੰ ਅਵਾਜ਼ ਪੈਂਦੀ ਹੈਥਾਣੇ-ਕਚਹਿਰੀ ਵਿੱਚ ਚੰਗੇ ਭਲੇ ਮੋਹਤਬਰ ਬੰਦੇ ਨੂੰ ਉਠਾ ਕੇ ਸਰਪੰਚ ਨੂੰ ਕੁਰਸੀ ਦਿੱਤੀ ਜਾਂਦੀ ਹੈਐੱਮ.ਐੱਲ.ਏ., ਐੱਮ.ਪੀ. ਵੀ ਉਸੇ ਨੂੰ ਮਿਲਣਾ ਪਸੰਦ ਕਰਦੇ ਹਨ ਕਿਉਂਕਿ ਉਸ ਕੋਲ ਪਿੰਡ ਦੀਆਂ ਬਹੁਸੰਮਤੀ ਵੋਟਾਂ ਹੁੰਦੀਆਂ ਹਨਇਸੇ ਕਾਰਨ ਪਿੰਡ ਵਿਚ ਪੜ੍ਹੇ ਲਿਖੇ ਅਫਸਰ ਬੰਦੇ ਦੀ ਬਜਾਏ ਅਨਪੜ੍ਹ ਸਰਪੰਚ ਦੀ ਜ਼ਿਆਦਾ ਚੱਲਦੀ ਹੈਪਿੰਡ ਦਾ ਸਾਰਾ ਸਰਕਾਰੀ ਕੰਮ ਉਸੇ ਦੁਆਲੇ ਘੁੰਮਦਾ ਹੈਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਸ਼ਗਨ ਸਕੀਮ, ਆਟਾ ਦਾਲ ਸਕੀਮ ਅਤੇ ਪਿੰਡ ਦੇ ਵਿਕਾਸ ਕੰਮ ਆਦਿ ਸਭ ਉਸ ਦੇ ਹੱਥ ਹੁੰਦੇ ਹਨਕਈ ਸਰਪੰਚ ਇੰਨੇ ਚੰਦਰੇ ਤੇ ਧੜੇਬਾਜ਼ ਹੁੰਦੇ ਹਨ ਕਿ ਆਪਣੇ ਵਿਰੋਧੀ ਪਾਰਟੀ ਦੇ ਬੰਦਿਆਂ ਦੇ ਘਰਾਂ ਅੱਗੇ ਗਲੀਆਂ ਨਾਲੀਆਂ ਨਹੀਂ ਬਣਨ ਦਿੰਦੇਪੂਰਾ ਗੰਦ ਪਾ ਕੇ ਰੱਖਦੇ ਹਨਉਹਨਾਂ ਨੂੰ ਮਹੀਨੇ ਵਿੱਚੋਂ ਵੀਹ ਦਿਨ ਥਾਣੇ ਹੀ ਰੱਖਦੇ ਹਨ

ਇਹ ਚੋਣਾਂ ਸਭ ਚੋਣਾਂ ਤੋਂ ਖਰਚੀਲੀਆਂ ਮੰਨੀਆਂ ਜਾਂਦੀਆਂ ਹਨਸਾਲ ਪਹਿਲਾਂ ਹੀ ਖਰਚਾ ਸ਼ੁਰੂ ਹੋ ਜਾਂਦਾ ਹੈਤਕੜਾ ਬੰਦਾ ਮਾੜੇ ਨੂੰ ਪੈਸੇ ਨਾਲ ਹੀ ਢਾਹ ਲੈਂਦਾ ਹੈਦਿਨੇ ਚਾਹ ਪਕੌੜੇ, ਜਲੇਬੀਆਂ ਅਤੇ ਦਾਲ ਪ੍ਰਸ਼ਾਦਿਆਂ ਦਾ ਲੰਗਰ ਚੱਲਦਾ ਹੈ ਤੇ ਰਾਤ ਨੂੰ ਮੀਟ ਸ਼ਰਾਬ ਦਾਲੋਕ ਵੇਲੇ ਸਿਰ ਹੀ ਪੀਣ ਲਈ ਆ ਜਾਂਦੇ ਹਨਕਈ ਤਾਂ ਇੰਨੇ ਬੇਸ਼ਰਮ ਹੁੰਦੇ ਹਨ ਕਿ ਮਹਿਮਾਨ ਆਉਣ ’ਤੇ ਉਸ ਲਈ ਵੀ ਬੋਤਲ ਉਮਦੀਵਾਰ ਦੇ ਘਰ ਤੋਂ ਹੀ ਲੈ ਕੇ ਆਉਂਦੇ ਹਨਕੋਈ ਇਹ ਨਹੀਂ ਸੋਚਦਾ ਕਿ ਜਦੋਂ ਚੋਣਾਂ ਖਤਮ ਹੋ ਗਈਆਂ, ਫਿਰ ਕਿੱਥੋਂ ਪੀਣਗੇ? ਇਸ ਤਰੀਕੇ ਨਾਲ ਚੁਣੀ ਪੰਚਾਇਤ ਤੋਂ ਫਿਰ ਲੋਕ ਕੀ ਉਮੀਦ ਰੱਖਦੇ ਹਨ? ਜਦੋਂ ਅਗਲਾ ਬਣਿਆ ਹੀ ਪੈਸੇ ਖਰਚ ਕੇ ਹੈ, ਉਸ ਨੇ ਤਾਂ ਫਿਰ ਪੈਸੇ ਪੂਰੇ ਕਰਨੇ ਹੀ ਹਨ

ਸਰਪੰਚ ਬਣਨ ਦੀ ਸਭ ਤੋਂ ਵੱਡੀ ਖਿੱਚ ਹੁੰਦੀ ਹੈ ਸਰਕਾਰੀ ਗਰਾਂਟਾਂ ਦਾ ਪੈਸਾਜੇ ਪੰਜਾਬ ਦੇ ਸਾਰੇ ਪਿੰਡਾਂ ਦਾ ਇਮਾਨਦਾਰੀ ਨਾਲ ਆਡਿਟ ਕਰਵਾਇਆ ਜਾਵੇ ਤਾਂ ਹੈਰਾਨੀਜਨਕ ਤੱਥ ਸਾਹਮਣੇ ਆਉਣਗੇਪਿੰਡਾਂ ਦੀ ਹਾਲਤ ਅਜੇ ਵੀ ਸ਼ਹਿਰਾਂ ਦੀਆਂ ਗੰਦੀਆਂ ਬਸਤੀਆਂ ਵਰਗੀ ਹੈਨਾਲੀਆਂ ਅਤੇ ਛੱਪੜ ਗੰਦੇ ਪਾਣੀ ਨਾਲ ਭਰੇ ਮੁਸ਼ਕ ਮਾਰ ਰਹੇ ਹਨ, ਗਲੀਆਂ ਟੁੱਟੀਆਂ ਹੋਈਆਂ ਹਨ, ਸਕੂਲਾਂ-ਹਸਪਤਾਲਾਂ ਦੀਆਂ ਇਮਾਰਤਾਂ ਡਿਗੂੰ ਡਿਗੂੰ ਕਰ ਰਹੀਆਂ ਹਨ, ਸ਼ਾਮਲਾਟ ਜ਼ਮੀਨਾਂ ’ਤੇ ਨਜਾਇਜ਼ ਕਬਜ਼ੇ ਹੋ ਚੁੱਕੇ ਹਨ ਅਤੇ ਸੜਕਾਂ ਟੋਇਆਂ ਦਾ ਰੂਪ ਧਾਰ ਗਈਆਂ ਹਨਰੱਜ ਕੇ ਧੜੇਬਾਜ਼ੀ ਪਾਲੀ ਜਾ ਰਹੀ ਹੈਪੰਜਾਬ ਦੇ ਕਈ ਹਲਕੇ ਅਜਿਹੇ ਹਨ ਜਿੱਥੇ ਪਿਛਲੇ ਸਾਲਾਂ ਵਿੱਚ ਇੱਕ ਇੱਕ ਪਿੰਡ ਵਿੱਚ ਕਰੋੜਾਂ ਰੁਪਏ ਦੀ ਗਰਾਂਟ ਆਈ ਹੈਇੰਨਾ ਪੈਸਾ ਵਰ੍ਹਿਆ ਹੈ ਕਿ ਪੂਰਾ ਪਿੰਡ ਢਾਹ ਕੇ ਦੁਬਾਰਾ ਬਣਾਇਆ ਜਾ ਸਕਦਾ ਹੈ, ਪਰ ਉਹਨਾਂ ਦੀ ਹਾਲਤ ਵੀ ਤਰਸਯੋਗ ਹੈਸਾਰਾ ਪੈਸਾ ਕਾਗਜ਼ਾਂ ਵਿੱਚ ਵਰਤਿਆ ਜਾ ਚੁੱਕਾ ਹੈ

ਪੰਚਾਇਤੀ ਚੋਣਾਂ ਵਿੱਚ ਮੁੱਛ ਦਾ ਸਵਾਲ ਬਣਾ ਕੇ ਅੰਨ੍ਹਾ ਪੈਸਾ ਖਰਚਿਆ ਜਾਂਦਾ ਹੈਪੰਜਾਬ ਵਿੱਚ 13028 ਪੰਚਾਇਤਾਂ ਹਨਜੇ ਇਕ ਪੰਚਾਇਤ ਦੀ ਇਲੈਕਸ਼ਨ ’ਤੇ ਉਮੀਦਵਾਰ ਔਸਤਨ 5 ਲੱਖ ਰੁਪਇਆ ਵੀ ਖਰਚਦੇ ਹੋਣ ਤਾਂ ਕੁੱਲ 651 ਕਰੋੜ ਦਾ ਖਰਚਾ ਆਉਂਦਾ ਹੈਇੰਨਾ ਪੈਸਾ ਜੇ ਵੈਸੇ ਹੀ ਪਿੰਡਾਂ ’ਤੇ ਖਰਚ ਦਿੱਤਾ ਜਾਵੇ ਤਾਂ ਸਰਕਾਰੀ ਗਰਾਂਟਾਂ ਦੀ ਜ਼ਰੂਰਤ ਹੀ ਨਾ ਪਵੇਪਰ ਇਹ ਪੈਸਾ ਇਸ ਲਈ ਨਹੀਂ ਖਰਚਿਆ ਜਾਂਦਾ ਕਿ ਸਾਨੂੰ ਲੋਕ ਸੇਵਾ ਦਾ ਬਹੁਤ ਸ਼ੌਕ ਹੈ, ਸਗੋਂ ਚੌਧਰ ਅਤੇ ਜਿੱਤ ਕੇ ਕਮਾਈ ਕਰਨ ਲਈ ਖਰਚਿਆ ਜਾਂਦਾ ਹੈਤੁਸੀਂ ਹੁਣ ਇਲੈਕਸ਼ਨ ਲੜ ਰਹੇ ਕਿਸੇ ਉਮੀਦਵਾਰ ਨੂੰ ਉਸ ਦਾ ਏਜੰਡਾ ਪੁੱਛ ਲਉਕੋਈ ਪਿੰਡ ਦੇ ਵਿਕਾਸ ਦੀ ਗੱਲ ਨਹੀਂ ਕਰੇਗਾ90% ਭਵਿੱਖੀ ਸਰਪੰਚ ਜਿੱਤ ਕੇ ਵਿਰੋਧੀ ਪਾਰਟੀ ਦੀ ਧੌਣ ’ਤੇ ਗੋਡਾ ਰੱਖਣ ਦੀ ਸਕੀਮ ਬਣਾਈ ਬੈਠੇ ਹਨਇਲੈਕਸ਼ਨ ’ਤੇ 50 ਲੱਖ ਲਗਾਉਣ ਵਾਲਾ ਵਿਅਕਤੀ ਪਿੰਡ ਦੇ ਸਕੂਲ ਅਤੇ ਖੇਡ ਟੂਰਨਾਮੈਂਟ ਲਈ 100 ਰੁਪਇਆ ਦੇਣ ਲੱਗਾ ਵੀਹ ਵਾਰ ਸੋਚਦਾ ਹੈਲੋਕ ਸੋਸ਼ਲ ਮੀਡੀਆ ’ਤੇ ਇੱਕ ਦੂਸਰੇ ਨੂੰ ਵੰਗਾਰ ਰਹੇ ਰਹੇ ਹਨਕੋਈ ਸਰਪੰਚ ਬਣਨ ਲਈ ਪਿੰਡ ਨੂੰ 40 ਲੱਖ ਦੇਣ ਦੀ ਗੱਲ ਕਰ ਰਿਹਾ ਹੈ ਤੇ ਕੋਈ 50 ਲੱਖਇੱਕ ਸੂਰਮੇ ਨੇ ਤਾਂ ਸਰਪੰਚੀ ਖਾਤਰ ਪਿੰਡ ਦੇ ਗੁਰਦੁਆਰੇ ਦੇ ਨਾਮ 5 ਏਕੜ ਜ਼ਮੀਨ ਲਗਾਉਣ ਦੀ ਹਾਮੀ ਭਰੀ ਹੈ

ਇਹਨਾਂ ਚੋਣਾਂ ਨੇ ਪਿੰਡਾਂ ਦੀ ਭਾਈਚਾਰਕ ਸਾਂਝ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾਇਆ ਹੈਫੋਕੀ ਚੌਧਰ ਹਾਸਲ ਕਰਨ ਲਈ ਭਰਾ ਭਰਾ ਦੇ ਖਿਲਾਫ ਚੋਣ ਲੜ ਰਿਹਾ ਹੈਪਿੰਡਾਂ ਵਿੱਚ ਪੱਕੇ ਧੜੇ ਬਣ ਗਏ ਹਨਆਪਸ ਵਿੱਚ ਬੋਲਚਾਲ ਖਤਮ ਹੋ ਗਈ ਹੈ ਤੇ ਲੜਾਈਆਂ ਸ਼ੁਰੂ ਹੋ ਗਈਆਂ ਹਨਕਈ ਪਿੰਡਾਂ ਵਿੱਚ ਸਰਬਸੰਮਤੀ ਹੁੰਦੀ ਹੁੰਦੀ ਭਾਨੀਮਾਰਾਂ ਨੇ ਚਾਰ ਦਿਨ ਸ਼ਰਾਬ ਦੇ ਲਾਲਚ ਕਾਰਨ ਨਹੀਂ ਹੋਣ ਦਿੱਤੀਰਾਜਨੀਤਕ ਲੋਕ ਆਪੋ ਆਪਣੇ ਧੜੇ ਨੂੰ ਕਰਨ ਮਰਨ ਲਈ ਉਤਸ਼ਾਹ ਦੇ ਰਹੇ ਹਨਇਹਨਾਂ ਦਾ ਤਾਂ ਕੁਝ ਨਹੀਂ ਜਾਣਾ, ਭੁਗਤਣਾ ਲੋਕਾਂ ਨੂੰ ਪੈਣਾ ਹੈਜੇ ਕਿਸੇ ਲੜਾਈ ਝਗੜੇ ਵਿੱਚ ਕਿਸੇ ਦਾ ਨੁਕਸਾਨ ਹੋ ਗਿਆ ਤਾਂ ਦੋਵੇਂ ਧਿਰਾਂ ਬਰਬਾਦ ਹੋ ਜਾਂਦੀਆਂ ਹਨਇੱਕ ਦਾ ਬੰਦਾ ਜਾਵੇਗਾ, ਧਿਰ ਦੂਸਰੀ ਥਾਣਿਆਂ ਕਚਹਿਰੀਆਂ ਵਿੱਚ ਰੁਲ ਜਾਵੇਗੀਰਾਜਨੀਤਕ ਲੋਕ ਬਾਅਦ ਵਿੱਚ ਭੋਗ ’ਤੇ ਵੀ ਨਹੀਂ ਆਉਂਦੇ, ਨਵਾਂ ਚੇਲਾ ਪੱਠਾ ਪਾਲ ਲੈਂਦੇ ਹਨ

ਪੰਚਾਇਤ ਚੋਣਾਂ ਲੋਕ ਰਾਜ ਦਾ ਮੁੱਢਲਾ ਥੰਮ੍ਹ ਹਨਇਹਨਾਂ ਵਿੱਚ ਪਿੰਡ ਦੀ ਭਲਾਈ ਨੂੰ ਮੱਖ ਰੱਖ ਕੇ ਜ਼ਰੂਰ ਹਿੱਸਾ ਲੈਣਾ ਚਾਹੀਦਾ ਹੈਅਜਿਹੇ ਪੜ੍ਹੇ ਲਿਖੇ ਅਤੇ ਸੂਝਵਾਨ ਵਿਅਕਤੀ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਹਨ ਜੋ ਆਪਣੇ ਪਿੰਡ ਦਾ ਬਿਨਾਂ ਕਿਸੇ ਲੋਭ ਲਾਲਚ ਤੋਂ ਵਿਕਾਸ ਕਰਨ ਦਾ ਇਰਾਦਾ ਰੱਖਦਾ ਹੋਵੇਇੱਕ ਹਜ਼ਾਰ ਰੁਪਏ ਦੀ ਸ਼ਰਾਬ ਪੀ ਕੇ ਤੇ ਵੋਟਾਂ ਮੁੱਲ ਵੇਚ ਕੇ ਫਿਰ ਆਪਾਂ ਕਿਸ ਮੂੰਹ ਨਾਲ ਕਹਿ ਸਕਦੇ ਹਾਂ ਕਿ ਪੰਚਾਇਤ ਨੇ ਪਿੰਡ ਦਾ ਵਿਕਾਸ ਨਹੀਂ ਕੀਤਾਫਿਰ ਤਾਂ ਪੰਜ ਸਾਲ ਇਸੇ ਤਰ੍ਹਾਂ ਭੁਗਤਣਾ ਪਏਗਾ

*****

(1447)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author