MohanSharma8ਹੁਣ ਭਾਜਪਾ ਆਗੂ ਸਤਿਕਾਰ ਕੌਰ ਗਹਿਰੀ ਖਰੜ ਵਿਖੇ ਨਸ਼ਾ ਸਪਲਾਈ ਕਰਦੀ ਪੁਲਿਸ ਨੇ ਰੰਗੇ ਹੱਥੀਂ ...
(2 ਨਵੰਬਰ 2024) 

 

5 ਜਨਵਰੀ 2007 ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਨਸ਼ਿਆਂ ਵਿਰੁੱਧ ਹੋਏ ਸੈਮੀਨਾਰ ਦੀ ਪ੍ਰਧਾਨਗੀ ਉਸ ਵੇਲੇ ਦੇ ਗਵਰਨਰ ਸ੍ਰੀ ਰੌਡਰਿਗਜ਼ ਨੇ ਕੀਤੀ ਸੀਉਸ ਵੇਲੇ ਕੇਂਦਰੀ ਜੇਲ੍ਹ ਅੰਮ੍ਰਿਤਸਰ ਦੇ ਮੁਖੀ ਅਤੇ ਸੀਨੀਅਰ ਪੁਲਿਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਆਈ.ਪੀ.ਐੱਸ ਨੇ ਕਿਹਾ ਸੀ ਕਿ ਅਸੀਂ ਪੁਲਿਸ ਵਾਲੇ ਇਮਾਨਦਾਰੀ ਅਤੇ ਸਿਦਕ ਦਿਲੀ ਨਾਲ ਚਾਹੀਏ ਤਾਂ ਨਸ਼ਿਆਂ ਦੀ ਨਾਮੁਰਾਦ ਬਿਮਾਰੀ ਤੋਂ ਇੱਕ ਹਫਤੇ ਵਿੱਚ ਛੁਟਕਾਰਾ ਪਾਇਆ ਜਾ ਸਕਦਾ ਹੈਪਰ ਉਸ ਵੱਲੋਂ ਨਿਰਾਸ਼ਤਾ ਭਰੀ ਸੁਰ ਵਿੱਚ ਕਿਹਾ ਗਿਆ ਸੀ ਕਿ ਸਾਥੋਂ ਇਹ ਆਸ ਨਾ ਰੱਖਿਓਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਇਹਨਾਂ ਬੋਲਾਂ ਨਾਲ ਹਾਲ ਵਿੱਚ ਸੰਨਾਟਾ ਛਾ ਗਿਆ ਸੀਉਸਦੇ ਬੇਵਸੀ ਵਾਲੇ ਬੋਲਾਂ ਵਿੱਚ ਇੱਕ ਇਸ਼ਾਰਾ ਸੀ ਕਿ ਸਿਆਸੀ ਆਗੂ ਆਪਣੇ ਰਾਜਸੀ ਅਤੇ ਨਿੱਜੀ ਹਿਤਾਂ ਕਾਰਨ ਇਸ ਗੰਭੀਰ ਸਮੱਸਿਆ ਨੂੰ ਹੱਲ ਕਰਨ ਵਿੱਚ ਰੁਕਾਵਟ ਬਣੇ ਹੋਏ ਹਨਨਸ਼ੇ ਦੇ ਤਸਕਰਾਂ ਉੱਤੇ ਸਿਆਸੀ ਬੰਦਿਆਂ ਦਾ ਮਿਹਰ ਭਰਿਆ ਹੱਥ ਹੈ ਭਲਾ ਜਦੋਂ ਦਰਬਾਨਾ ਦੀ ਅੱਖ ਚੋਰਾਂ ਨਾਲ ਮਿਲੀ ਹੋਵੇ, ਮਾਲੀ ਦਗਾਬਾਜ਼ ਹੋ ਜਾਣ, ਦੁੱਧ ਦੀ ਰਾਖੀ ਬਿੱਲਾ ਬਹਿ ਜਾਵੇ ਅਤੇ ਕੌਮ ਦੇ ਰਹਿਨੁਮਾ ਗ਼ੱਦਾਰ ਹੋ ਜਾਣ ਫਿਰ ਦੇਸ਼ ਅਤੇ ਕੌਮ ਦੇ ਭਵਿੱਖ ’ਤੇ ਪ੍ਰਸ਼ਨ ਚਿੰਨ੍ਹ ਲੱਗੇਗਾ ਹੀਇਹ ਗੱਲ ਉਸ ਸਮੇਂ ਵੀ ਸਪਸ਼ਟ ਹੋ ਗਈ ਸੀ ਜਦੋਂ ਸਾਲ 2008 ਵਿੱਚ ਉਸ ਸਮੇਂ ਪੰਜਾਬ ’ਤੇ  ਰਾਜ ਕਰ ਰਹੀ ਰਾਜਸੀ ਪਾਰਟੀ ਵੱਲੋਂ ਪੁਲਿਸ ਦੇ ਜ਼ਿਲ੍ਹਾ ਮੁਖੀਆਂ ਨੂੰ ਇੱਕ ਪੱਤਰ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਉਹਨਾਂ ਤਸਕਰਾਂ ਦੀ ਸੂਚੀ ਤਿਆਰ ਕਰਨ ਲਈ ਕਿਹਾ ਗਿਆ ਸੀ, ਜਿਨ੍ਹਾਂ ਦਾ ਕੁਝ ਜਨ ਅਧਾਰ ਹੈਦੂਜੇ ਸ਼ਬਦਾਂ ਵਿੱਚ ਵੋਟ ਬੈਂਕ ਪੱਕਾ ਕਰਨ ਲਈ ਅਜਿਹੇ ਤਸਕਰਾਂ ਤੋਂ ਮਦਦ ਲੈਣ ਦੀ ਵਿਉਂਤਬੰਦੀ ਕੀਤੀ ਗਈ ਸੀਉਸ ਪੱਤਰ ਦਾ ਰੌਲਾ ਪੈਣ ਕਾਰਨ ਬਾਅਦ ਵਿੱਚ ਉਹ ਪੱਤਰ ਸਰਕਾਰ ਵੱਲੋਂ ਵਾਪਸ ਲੈ ਲਿਆ ਗਿਆ ਸੀ

ਅੰਦਾਜ਼ਨ ਤਿੰਨ ਦਹਾਕਿਆਂ ’ਤੇ ਨਜ਼ਰ ਮਾਰਦੇ ਹਾਂ ਤਾਂ ਪੰਜਾਬ ਵਿੱਚ ਨਸ਼ਿਆਂ ਦੀ ਮਹਾਂਮਾਰੀ ਫੈਲਣ ਦੇ ਵੱਡੇ ਕਾਰਨਾਂ ਵਿੱਚ ਸਿਆਸਤਦਾਨ, ਪੁਲਿਸ ਅਤੇ ਤਸਕਰਾਂ ਦਾ ਆਪਸੀ ਗਠਜੋੜ ਮੁੱਖ ਕਾਰਨ ਰਿਹਾ ਹੈਪਿਛਲੇ ਕੁਝ ਸਮੇਂ ਵਿੱਚ ਹੀ ਨਸ਼ਿਆਂ ਦੀ ਖਪਤ ਵਿੱਚ 213% ਦਾ ਵਾਧਾ ਹੋਣਾ ਪੰਜਾਬ ਦੇ ਮੱਥੇ ’ਤੇ ਧੱਬਾ ਹੀ ਤਾਂ ਹੈਦੁਖਾਂਤਕ ਪਹਿਲੂ ਇਹ ਵੀ ਹੈ ਕਿ ਸਿਆਸੀ ਲੋਕ ਨਸ਼ਿਆਂ ਦੇ ਮੁੱਦੇ ’ਤੇ  ਖਿੱਦੋ ਖੂੰਡੀ ਖੇਡ ਰਹੇ ਹਨਰਾਜ ਸਤਾ ’ਤੇ ਕਾਬਜ਼ ਲੋਕ ਦੂਜੀਆਂ ਸਿਆਸੀ ਪਾਰਟੀਆਂ ਨੂੰ ਇਸਦੇ ਲਈ ਜ਼ਿੰਮੇਵਾਰ ਠਹਿਰਾਉਂਦੇ ਹਨ ਅਤੇ ਦੂਜੀਆਂ ਪਾਰਟੀਆਂ ਰਾਜ ਭਾਗ ਭੋਗ ਰਹੀ ਪਾਰਟੀ ਨੂੰ ਨਸ਼ੇ ਦੇ ਵਾਧੇ ਲਈ ਕਸੂਰਵਾਰ ਠਹਿਰਾਉਂਦੀਆਂ ਹਨਇਨ੍ਹਾਂ ਦੋਸ਼ਾਂ ਦੀ ਖੇਡ ਵਿੱਚ ਆਮ ਲੋਕ ਬੁਰੀ ਤਰ੍ਹਾਂ ਪਿਸ ਰਹੇ ਹਨਇਸ ਵੇਲੇ 41% ਨਸ਼ਈ ਚਿੱਟੇ ਦਾ ਸੇਵਨ ਕਰਦੇ ਹਨ ਜਿਨ੍ਹਾਂ ਦਾ ਪ੍ਰਤੀ ਦਿਨ ਔਸਤ ਖਰਚਾ 1300 ਰੁਪਏ ਹੈ12 ਕਰੋੜ ਦੀ ਰੋਜ਼ਾਨਾ ਸ਼ਰਾਬ, 13.20 ਕਰੋੜ ਦਾ ਚਿੱਟਾ ਅਤੇ ਅੰਦਾਜ਼ਨ 68 ਕਰੋੜ ਪ੍ਰਤੀ ਦਿਨ ਪ੍ਰਵਾਸ ਦੇ ਲੇਖੇ ਲੱਗਣ ਕਾਰਨ ਪੰਜਾਬੀਆਂ ਦਾ ਕਚੂਮਰ ਨਿਕਲਿਆ ਪਿਆ ਹੈਜੇਕਰ ਪੰਜਾਬ ਦੇ ਵਿਹੜੇ ਸੁੱਖ ਹੁੰਦੀ ਤਾਂ ਨਾ ਤਾਂ ਹਵਾਈ ਅੱਡਿਆਂ ’ਤੇ ਜਵਾਨੀ ਦੀ ਭੀੜ ਹੋਣੀ ਸੀ ਅਤੇ ਨਾ ਹੀ ਸਿਵਿਆਂ ਵਿੱਚੋਂ ਕੁਰਲਾਉਣ ਦੀਆਂ ਅਵਾਜ਼ਾਂ ਆਉਣੀਆਂ ਸਨਇਸ ਸਭ ਕੁਝ ਦੇ ਬਾਵਜੂਦ ਆਗੂਆਂ ਦੀਆਂ ਜਾਇਦਾਦਾਂ ਵਿੱਚ ਬੇਤਹਾਸ਼ਾ ਵਾਧਾ ਹੋਇਆ ਹੈ

ਇਸ ਵੇਲੇ ਪੰਜਾਬ ਬਹੁਪੱਖੀ ਅਤੇ ਬਹੁਪਰਤੀ ਸੰਕਟ ਵਿੱਚੋਂ ਗੁਜ਼ਰ ਰਿਹਾ ਹੈਰੋਜ਼ ਔਸਤਨ ਦੋ ਕਤਲ, (ਖ਼ੁਦਕੁਸ਼ੀਆਂ ਵੱਖਰੀਆਂ), 2 ਕਾਤਲਾਨਾ ਹਮਲੇ, 11 ਚੋਰੀ ਦੀਆਂ ਵਾਰਦਾਤਾਂ, ਸਟਰੀਟ ਕਰਾਇਮ, ਹਰ ਦੋ ਦਿਨ ਬਾਅਦ ਇੱਕ ਵਿਅਕਤੀ ਦਾ ਅਗਵਾ ਹੋਣਾ, ਫਿਰੌਤੀਆਂ ਅਤੇ ਕਤਲਾ ਦਾ ਰੁਝਾਨ, ਦੋ ਦਿਨਾਂ ਵਿੱਚ ਪੰਜ ਔਰਤਾਂ ਦਾ ਬਲਾਤਕਾਰ, ਦੋ ਦਿਨਾਂ ਵਿੱਚ ਸੱਤ ਵਿਅਕਤੀਆਂ ਦਾ ਝਪਟ ਮਾਰੀ ਦਾ ਸ਼ਿਕਾਰ ਹੋਣਾ, ਅੰਦਾਜ਼ਨ 19 ਮਾਪਿਆਂ ਵੱਲੋਂ ਆਪਣੇ ਪੁੱਤਰਾਂ ਨੂੰ ਬੇਦਖਲ ਕਰਨਾ, 16 ਦੁਰਘਟਨਾਵਾਂ ਅਤੇ ਹਰ ਰੋਜ਼ 15-16 ਤਲਾਕ ਦੇ ਕੇਸ ਦਰਜ ਹੋਣ ਦੇ ਨਾਲ ਨਾਲ ਨਸ਼ਿਆਂ ਦੀ ਮਹਾਂਮਾਰੀ ਕਾਰਨ ਮਾਪੇ ਨਰਕ ਭਰਿਆ ਜੀਵਨ ਬਤੀਤ ਕਰ ਰਹੇ ਹਨਅਜਿਹੀ ਦੋਜ਼ਖ਼ ਭਰੀ ਸਥਿਤੀ ਬਣਾਉਣ ਵਿੱਚ ਜਦੋਂ ਰਾਜਸੀ ਆਗੂਆਂ ਦਾ ਯੋਗਦਾਨ ਸਾਹਮਣੇ ਆਉਂਦਾ ਹੈ ਤਾਂ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ

ਅਜਿਹੀਆਂ 2-3 ਘਟਨਾਵਾਂ ਦੇ ਵਰਣਨ ਨਾਲ ਬਹੁਤ ਸਾਰੇ ਰਾਜਸੀ ਆਗੂਆਂ ਦੀ ਭੂਮਿਕਾ ਸਾਹਮਣੇ ਆ ਜਾਵੇਗੀ2017 ਤੋਂ 2022 ਤਕ ਫਿਰੋਜ਼ਪੁਰ ਦਿਹਾਤੀ ਦੀ ਕਾਂਗਰਸੀ ਵਿਧਾਇਕ ਅਤੇ ਹੁਣ ਭਾਜਪਾ ਆਗੂ ਸਤਿਕਾਰ ਕੌਰ ਗਹਿਰੀ ਖਰੜ ਵਿਖੇ ਨਸ਼ਾ ਸਪਲਾਈ ਕਰਦੀ ਪੁਲਿਸ ਨੇ ਰੰਗੇ ਹੱਥੀਂ ਫੜ ਲਈਕਾਰ ਦੀ ਤਲਾਸ਼ੀ ਦਰਮਿਆਨ ਉਸ ਕੋਲੋਂ 100 ਗ੍ਰਾਮ ਹੈਰੋਇਨ ਫੜੀ ਗਈਕੋਠੀ ਦੀ ਤਲਾਸ਼ੀ ਦਰਮਿਆਨ 28 ਗ੍ਰਾਮ ਹੈਰੋਇਨ ਅਤੇ 1.56 ਲੱਖ ਡਰੱਗ ਮਨੀ ਵੀ ਬਰਾਮਦ ਹੋਈਚਾਰ ਲਗਜ਼ਰੀ ਕਾਰਾਂ ਵੀ ਖੜੋਤੀਆਂ ਸਨਵੱਖ-ਵੱਖ ਕਾਰਾਂ ਦੀਆਂ ਨੰਬਰ ਪਲੇਟਾਂ ਵੀ ਬਰਾਮਦ ਹੋਈਆਂ ਹਨ, ਜੋ ਨਸ਼ੇ ਦੀ ਤਸਕਰੀ ਵੇਲੇ ਵਰਤੀਆਂ ਜਾਂਦੀਆਂ ਸਨਪੁੱਛ ਪੜਤਾਲ ਦਰਮਿਆਨ ਉਸ ਵੱਲੋਂ ਹਰਿਆਣਾ ਅਤੇ ਦਿੱਲੀ ਤਕ ਨਸ਼ੇ ਦੀ ਸਪਲਾਈ ਕਰਨ ਦਾ ਪ੍ਰਗਟਾਵਾ ਕੀਤਾ ਗਿਆਉਸਨੇ ਇਹ ਵੀ ਪ੍ਰਗਟਾਵਾ ਕੀਤਾ ਕਿ ਉਹ ਨਸ਼ੇ ਦੀ ਬਰਾਮਦਗੀ ਫਿਰੋਜ਼ਪੁਰ ਦੇ ਦੋ ਤਸਕਰਾਂ ਤੋਂ ਕਰਦੀ ਸੀਉਸਦੀ ਨਿਸ਼ਾਨਦੇਹੀ ’ਤੇ  ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈਸਰਕਾਰ ਵੱਲੋਂ ਦੋ ਤਿੰਨ ‘ਸੁਰੱਖਿਆ ਕਰਮੀਉਸ ਦੀ ਸੁਰੱਖਿਆ ਲਈ ਦਿੱਤੇ ਗਏ ਸਨਜੋ ਹੁਣ ਵਾਪਸ ਲੈ ਲਏ ਹਨ

ਇੱਥੇ ਇਹ ਵੀ ਵਰਣਨ ਯੋਗ ਹੈ ਕਿ ਸਤਿਕਾਰ ਕੌਰ ਗਹਿਰੀ ਨੂੰ ਸਾਲ 2022 ਵਿੱਚ ਨਜਾਇਜ਼ ਜਾਇਦਾਦ ਬਣਾਉਣ ਦੇ ਕੇਸ ਵਿੱਚ ਉਸਦੇ ਪਤੀ ਲਾਡੀ ਗਹਿਰੀ ਸਮੇਤ ਗ੍ਰਿਫਤਾਰ ਵੀ ਕੀਤਾ ਗਿਆ ਸੀਉਸ ਸਮੇਂ ਸਾਹਮਣੇ ਆਇਆ ਸੀ ਕਿ ਸਾਰੇ ਸਾਧਨਾਂ ਤੋਂ ਉਸਦੀ ਆਮਦਨ 1 ਕਰੋੜ 65 ਲੱਖ ਬਣਦੀ ਸੀ ਪਰ ਜਾਇਦਾਦ 4 ਕਰੋੜ 49 ਲੱਖ ਦੀ ਬਣਾਈ ਗਈਇਸ ਤਰ੍ਹਾਂ ਦੀ ਕਾਲੀ ਕਮਾਈ ਕਰਨ ਲੱਗਿਆ ਪਤਾ ਨਹੀਂ ਕਿੰਨੀਆਂ ਮਾਵਾਂ ਦੇ ਪੁੱਤਾਂ ਨੂੰ ਸਿਵਿਆਂ ਦੇ ਰਾਹ ਪਾਇਆ ਅਤੇ ਕਿੰਨੀਆਂ ਔਰਤਾਂ ਰੰਡੀਆਂ‌ ਕੀਤੀਆਂ

ਅੰਮ੍ਰਿਤਸਰ ਜ਼ਿਲ੍ਹੇ ਦੇ ਬਾਬਾ ਬਕਾਲਾ ਨਾਲ ਸੰਬੰਧਿਤ ਇੱਕ ਰਾਜਸੀ ਆਗੂ ਤੋਂ 105 ਕਿਲੋ ਹੈਰੋਇਨ ਬਰਾਮਦ ਕੀਤੀ ਗਈਰਾਜਸੀ ਛਤਰੀ ਹੇਠ ਉਹ ਚਿੱਟੇ ਦਾ ਕਾਲਾ ਧੰਦਾ ਕਰਕੇ ਜਵਾਨੀ ਦਾ ਘਾਣ ਕਰ ਰਿਹਾ ਸੀਕੁਝ ਸਮਾਂ ਪਹਿਲਾਂ ਤਰਨ ਤਾਰਨ ਪੁਲਿਸ ਨੇ ਨਜਾਇਜ਼ ਮਾਈਨਿੰਗ ਅਤੇ ਰੇਤ ਮਾਫੀਏ ਵਿਰੁੱਧ ਮੁਹਿੰਮ ਉਸ ਸਮੇਂ ਦੇ ਐੱਸ .ਐੱਸ .ਪੀ. ਗੁਰਮੀਤ ਸਿੰਘ ਚੌਹਾਨ ਦੀ ਅਗਵਾਈ ਵਿੱਚ ਵਿੱਢੀ ਸੀਮੁਖਬਰੀ ਦੇ ਆਧਾਰ ’ਤੇ ਪੁਲਿਸ ਵੱਲੋਂ ਅੱਧੀ ਰਾਤ ਨੂੰ ਛਾਪਾ ਮਾਰਕੇ ਨਜਾਇਜ਼ ਮਾਈਨਿੰਗ ਕਰਦਿਆਂ ਦੋਸ਼ੀਆਂ ਨੂੰ 10 ਟਿੱਪਰਾਂ ਅਤੇ ਹੋਰ ਸਮਾਨ ਸਮੇਤ ਰੰਗੇ ਹੱਥੀਂ ਫੜ ਲਿਆਦੋਸ਼ੀਆਂ ਦਾ ਸਮਾਨ ਜ਼ਬਤ ਕਰਕੇ ਉਹਨਾਂ ਨੂੰ ਪੁੱਛ ਗਿੱਛ ਲਈ ਥਾਣਾ ਸੀ.ਆਈ.ਏ. ਲਿਆਂਦਾ ਗਿਆ ਉਨ੍ਹਾਂ ਦੋਸ਼ੀਆਂ ਵਿੱਚ ਰਾਜ ਸੱਤਾ ਨਾਲ ਸੰਬੰਧਿਤ ਵਿਧਾਇਕ ਦਾ ਨਜ਼ਦੀਕੀ ਰਿਸ਼ਤੇਦਾਰ ਵੀ ਸ਼ਾਮਿਲ ਸੀ ਭਲਾ ਪੁਲਿਸ ਦੀ ਕੀ ਜੁਰ‌ਅਤ ਕਿ ਉਹ ਵਿਧਾਇਕ ਦੇ ਨਜ਼ਦੀਕੀ ਰਿਸ਼ਤੇਦਾਰ ਨੂੰ ਨਜਾਇਜ਼ ਮਾਈਨਿੰਗ ਕਰਦਿਆਂ ਹੱਥ ਪਾਵੇ? ਜਿਸ ਸਮੇਂ ਵਿਧਾਇਕ ਨੂੰ ਪਤਾ ਲੱਗਿਆ ਤਾਂ ਉਹ ਲੋਹਾ ਲਾਖਾ ਹੋ ਗਿਆਰਾਜਸੀ ਤਾਕਤ ਦੇ ਨਸ਼ੇ ਵਿੱਚ ਉਹ ਅੱਧੀ ਰਾਤ ਨੂੰ ਹੀ ਫੇਸਬੁੱਕ ’ਤੇ  ਲਾਈਵ ਹੋ ਕੇ ਐੱਸ.ਐੱਸ.ਪੀ. ਨੂੰ ਚੈਲਿੰਜ ਕਰਦਿਆਂ ਕਹਿਣ ਲੱਗਿਆ ਕਿ ਮੇਰੇ ਨਜ਼ਦੀਕੀ ਰਿਸ਼ਤੇਦਾਰ ਨੂੰ ਗ੍ਰਿਫਤਾਰ ਕਰਨ ਦੇ ਗੰਭੀਰ ਨਤੀਜੇ ਤੈਨੂੰ ਭੁਗਤਣੇ ਪੈਣਗੇਰਾਜਸੀ ਤਾਕਤ ਦੇ ਜ਼ੋਰ ਨਾਲ ਰਿਸ਼ਤੇਦਾਰ ਨੂੰ ਰਾਤ ਨੂੰ ਹੀ ਛੁਡਵਾ ਲਿਆਇੱਥੇ ਹੀ ਬੱਸ ਨਹੀਂ, ਰੇਡ ਕਰਨ ਵਾਲੇ ਕਰਮਚਾਰੀਆਂ ਨੂੰ ਉੱਪਰੋਂ ਆਏ ਹੁਕਮਾਂ ਅਨੁਸਾਰ ਸਸਪੈਂਡ ਕਰ ਦਿੱਤਾ ਗਿਆ ਐੱਸ. ਐੱਸ. ਪੀ. ਗੁਰਮੀਤ ਚੌਹਾਨ ਦੀ ਬਦਲੀ ਕਰਵਾ ਦਿੱਤੀ ਗਈਤਰਨ ਤਾਰਨ ਦੀ ਸਮੁੱਚੀ ਪੁਲਿਸ ਟੀਮ ਵੱਲੋਂ ਐੱਸ.ਐੱਸ.ਪੀ. ਨੂੰ ਖੁੱਲ੍ਹੀ ਜੀਪ ਵਿੱਚ ਬਿਠਾ ਕੇ ਉਸ ’ਤੇ ਫੁੱਲਾਂ ਦੀ ਵਰਖਾ ਕਰਕੇ ਵਿਦਾ ਕੀਤਾ ਗਿਆਬਹੁਤ ਸਾਰੇ ਪੁਲਿਸ ਕਰਮਚਾਰੀਆਂ ਦੀਆਂ ਅੱਖਾਂ ਵਿੱਚ ਅੱਥਰੂ ਵੀ ਸਨਇਹ ਅੱਥਰੂ ਵਿਧਾਇਕ ਦੇ ਚੁੱਕੇ ਕਦਮ ਸੰਬੰਧੀ ਰੋਸ ਦਾ ਪ੍ਰਗਟਾਵਾ ਸੀਇਸ ਕਾਰਵਾਈ ਉਪਰੰਤ ਜਿੱਥੇ ਪੁਲਿਸ ਕਰਮਚਾਰੀਆਂ ਦਾ ਮਨੋਬਲ ਗਿਰਿਆ, ਉੱਥੇ ਹੀ ਨਜਾਇਜ਼ ਧੰਦਾ ਕਰਨ ਵਾਲਿਆਂ ਨੂੰ ਸ਼ਹਿ ਵੀ ਮਿਲੀ

ਅੰਕੜੇ ਦੱਸਦੇ ਹਨ ਕਿ ਇਸ ਕਾਂਡ ਤੋਂ ਬਾਅਦ ਤਸਕਰਾਂ ਅਤੇ ਨਿਜਾਇਜ਼ ਮਾਈਨਿੰਗ ਕਰਨ ਵਾਲਿਆਂ ਦੇ ਹੌਸਲੇ ਬੁਲੰਦ ਹੋਏ ਅਤੇ ਕਰਾਈਮ ਗਰਾਫ਼ ਵਿੱਚ ਵਾਧਾ ਵੀ ਹੋਇਆਰਾਜਸੀ ਲੋਕਾਂ ਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਉਹ ਸਮਾਜ ਤੋਂ ਵੱਖ ਨਹੀਂ, ਸਗੋਂ ਸਮਾਜ ਦਾ ਹਿੱਸਾ ਹਨਆਪਣੀ ਕਾਰਗੁਜ਼ਾਰੀ, ਲੋਕ-ਹਿਤਾਂ ਵਿੱਚ ਚੁੱਕੇ ਕਦਮਾਂ ਲਈ ਸਮਾਂ ਆਉਣ ’ਤੇ ਉਨ੍ਹਾਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਜਾ ਕੇ ਜਵਾਬ ਵੀ ਦੇਣਾ ਪਵੇਗਾਉਹ ਇਹਨਾਂ ਸ਼ਬਦਾਂ ਨੂੰ ਯਾਦ ਰੱਖਣ:

ਯੇਹ ਦਬਦਬਾ, ਯੇਹ ਹਕੂਮਤ, ਯੇਹ ਨਸ਼ਾ-ਏ-ਦੌਲਤ,
ਕਿਰਾਏਦਾਰ ਹੈਂ, ਘਰ ਬਦਲਤੇ ਰਹਿਤੇ ਹੈਂ

*   *   *   *   *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5411)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author