MohanSharma8ਜਦੋਂ ਮੁੱਖ ਮੰਤਰੀ ਨੇ ਇਹ ਕਿਹਾ ਕਿ ਤੁਸੀਂ ਇਸਦੀ ਸੂਚਨਾ ਥਾਣੇ ਵਿੱਚ ਦੇਣੀ ਸੀ, ਲੋਕਾਂ ਨੇ ਸ਼ਿਕਵੇ ਭਰਪੂਰ ਲਹਿਜ਼ੇ ਵਿੱਚ ਕਿਹਾ ...
(28 ਮਾਰਚ 2024)
ਇਸ ਸਮੇਂ ਪਾਠਕ: 335.


ਪੰਜਾਬ ਏਸ਼ੀਆ ਮਹਾਂਦੀਪ ਦਾ ਉਹ ਖਿੱਤਾ ਹੈ ਜਿੱਥੇ ਨਸ਼ਿਆਂ ਕਾਰਨ ਸਭ ਤੋਂ ਵੱਧ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ
ਇਸ ਮਾਰੂ ਦੁਖਾਂਤ ਕਾਰਨ ਨੌਜਵਾਨ ਮੁੰਡੇ ਬੇਰਾਂ ਵਾਂਗ ਝੜ ਰਹੇ ਨੇ ਅਤੇ ਸਿਵਿਆਂ ਵਿੱਚ ਸੋਗੀ ਚਿਹਰਿਆਂ ਦੀ ਭੀੜ ਲਗਾਤਾਰ ਵਧ ਰਹੀ ਹੈਇਸ ਵੇਲੇ ਕਈ ਪਿੰਡ ‘ਵਿਧਵਾਵਾਂ ਦੇ ਪਿੰਡਾਂ’ ਵਜੋਂ ਜਾਣੇ ਜਾਂਦੇ ਹਨ ਕਿਉਂਕਿ ਉੱਥੇ ਨਸ਼ਿਆਂ ਦੇ ਕਹਿਰ ਨੇ ਮਨੁੱਖੀ ਜ਼ਿੰਦਗੀਆਂ ਨੂੰ ਨਿਗਲ ਲਿਆ ਹੈਕਈ ਪਿੰਡਾਂ ਦੀ ਪਛਾਣ ‘ਛੜਿਆਂ ਦਾ ਪਿੰਡ’ ਵਜੋਂ ਬਣੀ ਹੋਈ ਹੈ, ਕਿਉਂਕਿ ਸ਼ਰਾਬ ਅਤੇ ਚਿੱਟੇ ਕਾਰਨ ਨਖਿੱਧ ਹੋਈ ਜਵਾਨੀ ਨੂੰ ਕੋਈ ਆਪਣੀ ਧੀ ਦੇਣ ਲਈ ਤਿਆਰ ਨਹੀਂਕਈ ਪਿੰਡ ਘਰ ਦੀ ਕੱਢੀ ਸ਼ਰਾਬ ਅਤੇ ਚਿੱਟੇ ਦੀ ਸ਼ਰੇਆਮ ਵਿਕਰੀ ਲਈ ਪ੍ਰਸਿੱਧ ਹਨਜਦੋਂ ਵੀ ਨਸ਼ਿਆਂ ਕਾਰਨ ਮਾਰੂ ਦੁਖਾਂਤ ਵਾਪਰਦਾ ਹੈ ਤਾਂ ਇੱਕ ਵਾਰ ਹਿਲਜੁਲ ਜਿਹੀ ਹੁੰਦੀ ਹੈਰਾਜ ਸੱਤਾ ਭੋਗ ਰਹੇ ਆਗੂ ਪੀੜਤ ਪਰਿਵਾਰਾਂ ਕੋਲ ਮਗਰਮੱਛ ਦੇ ਹੰਝੂ ਕੇਰਦੇ ਹਨਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦੇਣ ਦੇ ਨਾਲ ਨਾਲ ਨਸ਼ਿਆਂ ਦਾ ਲੱਕ ਤੋੜਨ ਦਾ ਦਾਅਵਾ ਵੀ ਕਰ ਦਿੰਦੇ ਹਨਵਿਰੋਧੀ ਪਾਰਟੀਆਂ ਉਸ ਵਾਪਰੇ ਮਾਰੂ ਦੁਖਾਂਤ ਦਾ ਲਾਹਾ ਲੈਂਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨ ਦੇ ਨਾਲ ਨਾਲ ਉਨ੍ਹਾਂ ਲਈ ਆਰਥਿਕ ਸਹਾਇਤਾ ਅਤੇ ਪਰਿਵਾਰ ਦੇ ਇੱਕ ਮੈਂਬਰ ਲਈ ਰੁਜ਼ਗਾਰ ਦੀ ਮੰਗ ਕਰਦਿਆਂ ਸਰਕਾਰ ਨੂੰ ਭੰਡਣ ਵਿੱਚ ਕੋਈ ਕਸਰ ਨਹੀਂ ਛੱਡਦੀਆਂਇੰਜ ਨਸ਼ਿਆਂ ਦੇ ਮਾਰੂ ਦੁਖਾਂਤ ਅਤੇ ਸਿਵਿਆਂ ਦੀ ਪ੍ਰਚੰਡ ਹਵਾ ਸਮੇਂ ਵੀ ਸਿਆਸਤ ਆਪਣੇ ਰੰਗ ਬਿਖੇਰਨ ਵਿੱਚ ਕੋਈ ਕਸਰ ਨਹੀਂ ਛੱਡਦੀ

ਸਾਲ 2020 ਵਿੱਚ ਕੈਪਟਨ ਸਰਕਾਰ ਸਮੇਂ ਅੰਮ੍ਰਿਤਸਰ, ਗੁਰਦਾਸਪੁਰ ਅਤੇ ਬਟਾਲੇ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ 114 ਮੌਤਾਂ ਹੋਈਆਂ15 ਲੋਕ ਆਪਣੀ ਅੱਖਾਂ ਦੀ ਰੋਸ਼ਨੀ ਗੁਆ ਬੈਠੇਉਸ ਸਮੇਂ ਦੋ ਨਜਾਇਜ਼ ਸ਼ਰਾਬ ਦੀਆਂ ਫੈਕਟਰੀਆਂ ਵੀ ਫੜੀਆਂ ਗਈਆਂਦੋਵੇਂ ਨਜਾਇਜ਼ ਸ਼ਰਾਬ ਦੀਆਂ ਫੈਕਟਰੀਆਂ ਸਿਆਸੀ ਸਰਪ੍ਰਸਤੀ ਹੇਠ ਧੜੱਲੇ ਨਾਲ ਚੱਲ ਰਹੀਆਂ ਸਨਉਸ ਸਮੇਂ ਲੋਕਾਂ ਅੰਦਰ ਇਹ ਪ੍ਰਸ਼ਨ ਧੁਖਦੇ ਰਹੇ ਕਿ ਜੇਕਰ ਵਾੜ ਹੀ ਖੇਤ ਨੂੰ ਖਾਣ ਲੱਗ ਪਈ ਤਾਂ ਖੇਤ ਸੁਰੱਖਿਅਤ ਨਹੀਂ ਰਹੇਗਾਜੇਕਰ ਮਾਲੀ ਦਗਾਬਾਜ਼ ਹੋ ਜਾਵੇ ਤਾਂ ਮਹਿਕਾਂ ਦੀ ਪੱਤ ਰੁਲ ਜਾਂਦੀ ਹੈ ਅਤੇ ਜਦੋਂ ਦਰਬਾਨਾਂ ਦੀ ਅੱਖ ਚੋਰਾਂ ਨਾਲ ਮਿਲ ਜਾਵੇ ਫਿਰ ਮਾਲਕ ਦੀ ਜਾਨ-ਮਾਲ ਨੂੰ ਗੰਭੀਰ ਖਤਰਾ ਪੈਦਾ ਹੋ ਜਾਂਦਾ ਹੈਇਸ ਮਾਰੂ ਦੁਖਾਂਤ ਸਮੇਂ ਕੈਪਟਨ ਸਰਕਾਰ ਪੰਜਾਬ ’ਤੇ ਰਾਜ ਕਰ ਰਹੀ ਸੀਉਸ ਸਮੇਂ ਆਮ ਆਦਮੀ ਪਾਰਟੀ ਦੇ ਸਾਂਸਦ (ਹੁਣ ਮੁੱਖ ਮੰਤਰੀ) ਸ਼੍ਰੀ ਭਗਵੰਤ ਮਾਨ ਨੇ ਮੰਗ ਕੀਤੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਕੋਲ ਗ੍ਰਹਿ ਅਤੇ ਐਕਸਾਈਜ਼ ਵਿਭਾਗ ਹੋਣ ਕਾਰਨ ਇਸ ਮਾਰੂ ਦੁਖਾਂਤ ਲਈ ਉਹ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ ਅਤੇ ਉਨ੍ਹਾਂ ਉੱਤੇ ਧਾਰਾ 302 ਅਧੀਨ ਕਤਲ ਦਾ ਮੁਕੱਦਮਾ ਦਰਜ਼ ਹੋਣਾ ਚਾਹੀਦਾ ਹੈਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਤਰਨਤਾਰਨ ਵਿਖੇ ਪੀੜਤਾਂ ਨੂੰ ਇਕੱਠੇ ਕਰਕੇ ਦੋ ਲੱਖ ਪ੍ਰਤੀ ਪੀੜਤ ਪਰਿਵਾਰ ਦਿੱਤੇ ਸਨ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਵਾਅਦਾ ਵੀ ਕੀਤਾ ਸੀਇਸ ਦੁਖਾਂਤ ਦਾ ਕੁਝ ਦੇਰ ਰਾਮ-ਰੌਲਾ ਪੈਂਦਾ ਰਿਹਾ, ਫਿਰ ਕੁਝ ਦੇਰ ਬਾਅਦ ਲੋਕਾਂ ਦੇ ਚੇਤਿਆਂ ਵਿੱਚੋਂ ਮਨਫ਼ੀ ਹੋ ਗਿਆਪਰ ਉਨ੍ਹਾਂ ਪੀੜਤ ਪਰਿਵਾਰਾਂ ਦੇ ਜ਼ਖ਼ਮ ਹੁਣ ਵੀ ਰਿਸ ਰਹੇ ਨੇ ਭਲਾ ਕੀ ਮਨੁੱਖੀ ਜਾਨ ਦੀ ਕੀਮਤ ਦੋ ਲੱਖ ਰੁਪਏ ਹੀ ਹੈ? ਉਹ ਪੈਸੇ ਤਾਂ ਕਬੀਲਦਾਰੀ ਦੀਆਂ ਲੋੜਾਂ ਨੇ ਇੱਕ ਦੋਂਹ ਸਾਲ ਵਿੱਚ ਹੀ ਨਿਗਲ ਲਏਪਿੱਛੋਂ ਉਨ੍ਹਾਂ ਦੀ ਹਾਲਤ ਕੱਖੋਂ ਹੌਲੀ ਅਤੇ ਪਾਣੀਉਂ ਪਤਲੀ ਹੋ ਗਈਪਰ ਸਿਆਸੀ ਆਗੂਆਂ ਨੇ ਉਨ੍ਹਾਂ ਦੀ ਸਾਰ ਨਾ ਲਈ

ਸਾਲ 2010 ਵਿੱਚ ਦਸੂਹਾ ਵਿਖੇ ਜ਼ਹਿਰੀਲੀ ਸ਼ਰਾਬ ਕਾਰਨ 16 ਲੋਕਾਂ ਦੀ ਮੌਤ ਹੋ ਗਈ ਸੀਉਸ ਸਮੇਂ ਸ੍ਰ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨਉਸ ਸਮੇਂ ਵਿਰੋਧੀ ਪਾਰਟੀ ਕਾਂਗਰਸ ਨੇ ਇਹ ਮੁੱਦਾ ਉਭਾਰਨ ਵਿੱਚ ਕੋਈ ਕਸਰ ਨਹੀਂ ਛੱਡੀਵਿਧਾਨ ਸਭਾ ਵਿੱਚ ਵੀ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਲਈ ਸਰਕਾਰ ਨੂੰ ਭੰਡਿਆ ਗਿਆਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇ ਕੇ ਭਵਿੱਖ ਵਿੱਚ ਉਨ੍ਹਾਂ ਦੀ ਹਰ ਸੰਭਵ ਮਦਦ ਕਰਨ ਦੇ ਵਾਅਦੇ ਨਾਲ ਇਸ ਦੁਖਾਂਤ ’ਤੇ ਵੀ ਮਿੱਟੀ ਪਾ ਦਿੱਤੀ ਗਈ

8 ਅਪਰੈਲ 2023 ਨੂੰ ਸੰਗਰੂਰ ਜ਼ਿਲ੍ਹੇ ਦੇ ਪਿੰਡ ਨਮੋਲ ਵਿੱਚ ਤਿੰਨ ਵਿਅਕਤੀਆਂ ਨੂੰ ਜ਼ਹਿਰੀਲੀ ਸ਼ਰਾਬ ਨੇ ਨਿਗਲ ਲਿਆਖਬਰ ਅਖਬਾਰਾਂ ਦੀ ਸੁਰਖੀ ਬਣੀਸਿਆਸੀ ਲੋਕਾਂ ਦੇ ਲੰਮੇ ਚੌੜੇ ਬਿਆਨ ਵੀ ਆਏਮੁਆਵਜ਼ੇ ਦੀ ਕੁਝ ਰਾਸ਼ੀ ਨਾਲ ਪੀੜਤ ਪਰਿਵਾਰਾਂ ਦੇ ਅੱਥਰੂ ਪੂੰਝਣ ਦਾ ਸਰਕਾਰ ਵੱਲੋਂ ਯਤਨ ਵੀ ਕੀਤਾ ਗਿਆ

ਇਸ ਤਰ੍ਹਾਂ ਦੀਆਂ ਮਾਰੂ ਘਟਨਾਵਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ20 ਮਾਰਚ 2024 ਨੂੰ ਸੰਗਰੂਰ ਜ਼ਿਲ੍ਹੇ ਦੇ ਪਿੰਡ ਗੁਜਰਾਂ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 8 ਲੋਕਾਂ ਦੀ ਇੱਕ ਦਿਨ ਵਿੱਚ ਹੀ ਮੌਤ ਹੋਣ ਨਾਲ ਤਰਥੱਲੀ ਮੱਚ ਗਈਇਸ ਮਾਰੂ ਦੁਖਾਂਤ ਕਾਰਨ ਪਿੰਡ ਵਿੱਚ ਸੋਗੀ ਹਵਾ ਪਸਰ ਗਈਇਸ ਦੁਖਾਂਤ ਤੋਂ ਤਿੰਨ ਦਿਨਾਂ ਬਾਅਦ ਸੁਨਾਮ ਦੀ ਟਿੱਬੀ ਰਵਿਦਾਸਪੁਰਾ ਬਸਤੀ ਵੀ ਇਸ ਦੁਖਾਂਤ ਦਾ ਸ਼ਿਕਾਰ ਹੋ ਗਈਇਨ੍ਹਾਂ ਦੋਨਾਂ ਥਾਵਾਂ ਦੇ ਨਾਲ ਲਗਦੇ ਕਈ ਹੋਰ ਪਿੰਡਾਂ ਵਿੱਚ ਵੀ ਜ਼ਹਿਰੀਲੀ ਸ਼ਰਾਬ ਨੇ ਭਾਣਾ ਵਰਤਾਇਆਜ਼ਿਲ੍ਹਾ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆ ਗਿਆਹੁਣ ਤਕ ਕੁੱਲ 21 ਮੌਤਾਂ ਹੋਣ ਦੇ ਨਾਲ ਨਾਲ 49 ਮਰੀਜ਼ ਵੱਖ ਵੱਖ ਹਸਪਤਾਲਾਂ ਵਿੱਚ ਇਲਾਜ ਕਰਵਾ ਰਹੇ ਹਨ4 ਮਰੀਜ਼ ਆਪਣੀ ਅੱਖਾਂ ਦੀ ਰੋਸ਼ਨੀ ਗੁਆ ਚੁੱਕੇ ਹਨਇਸ ਸੰਬੰਧ ਵਿੱਚ 10 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈਮੁੱਖ ਦੋਸ਼ੀ ਪਟਿਆਲਾ ਜ਼ਿਲ੍ਹੇ ਦੇ ਪਿੰਡ ਤੇਈਪੁਰ ਦਾ ਹਰਮਨਪ੍ਰੀਤ ਸਿੰਘ ਹੈ, ਜਿਸ ਨੇ ਆਪਣੇ ਸਾਥੀ ਗੁਰਲਾਲ ਸਿੰਘ ਨਾਲ ਮਿਲਕੇ ਸੰਗਰੂਰ ਜੇਲ੍ਹ ਵਿੱਚ ਕਿਸੇ ਹੋਰ ਜੁਰਮ ਕਰਕੇ ਕੈਦ ਕੱਟਦਿਆਂ ਇੰਟਰਨੈੱਟ ਰਾਹੀਂ ਯੂ-ਟਿਊਬ ’ਤੇ ਨਜਾਇਜ਼ ਸ਼ਰਾਬ ਤਿਆਰ ਕਰਨ ਦਾ ਤਰੀਕਾ ਸਿੱਖਿਆਜੇਲ੍ਹ ਤੋਂ ਬਾਹਰ ਆ ਕੇ ਉਸਨੇ ਆਪਣੇ ਪਿੰਡ ਤੇਈਪੁਰ ਵਿੱਚ ਨਜਾਇਜ਼ ਸ਼ਰਾਬ ਦੀ ਮਿੰਨੀ ਫੈਕਟਰੀ ਲਾਈਸ਼ਰਾਬ ਤਿਆਰ ਕਰਨ ਲਈ ਉਸਨੇ ਜ਼ਹਿਰੀਲਾ ਕੈਮੀਕਲ ਨੋਇਡਾ ਤੋਂ ਮੰਗਵਾਇਆਪੈਸਿਆਂ ਦੀ ਅਦਾਇਗੀ ਵੀ ਇੰਟਰਨੈੱਟ ਰਾਹੀਂ ਕੀਤੀਖਾਲੀ ਬੋਤਲਾਂ, ਬੋਤਲ ’ਤੇ ਲੇਬਲ ਲਾਉਣ ਲਈ ਪ੍ਰਿੰਟਰ, ਢੱਕਣ ਅਤੇ ਹੋਰ ਸਾਜ਼ੋ ਸਾਮਾਨ ਲੁਧਿਆਣੇ ਤੋਂ ਖਰੀਦਿਆਦੁਖਾਂਤ ਇਹ ਵੀ ਹੈ ਕਿ ਜਿੱਥੇ ਹਰਮਨਪ੍ਰੀਤ ਨੇ ਸ਼ਰਾਬ ਦੀ ਮਿੰਨੀ ਫੈਕਟਰੀ ਲਾਈ ਸੀ, ਉੱਥੋਂ ਪੁਲਿਸ ਦੀ ਚੌਂਕੀ ਦੋ ਕਿਲੋਮੀਟਰ ’ਤੇ ਹੈ

ਇਤਿਹਾਸ ਫਿਰ ਦੁਹਰਾਇਆ ਜਾ ਰਿਹਾ ਹੈਵਿਰੋਧੀਆਂ ਪਾਰਟੀਆਂ ਜਿੱਥੇ ਮੁੱਖ ਮੰਤਰੀ ਉੱਤੇ ਸਾਂਸਦ ਹੋਣ ਸਮੇਂ ਸਾਲ 2020 ਵਿੱਚ ਜ਼ਹਿਰੀਲੀ ਸ਼ਰਾਬ ਕਾਰਨ ਦਿੱਤੇ ਬਿਆਨ ’ਤੇ ਅਮਲ ਕਰਨ ਲਈ ਜ਼ੋਰ ਪਾ ਰਹੇ ਹਨ, ਉੱਥੇ ਰਾਜ ਸਤਾ ਨਾਲ ਸਬੰਧਤ ਆਗੂ ਠੰਢੇ ਛਿੱਟੇ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨਦੋਸ਼ੀਆਂ ਨੂੰ ਕਰੜੀ ਸਜ਼ਾ ਦੇਣ ਦੇ ਨਾਲ ਨਾਲ ਪੀੜਤਾਂ ਪ੍ਰਤੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ

24 ਮਾਰਚ 2024 ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਪਿੰਡ ਗੁੱਜਰਾਂ (ਸੰਗਰੂਰ) ਦਾ ਦੌਰਾ ਕੀਤਾਉਸ ਸਮੇਂ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਨਜਾਇਜ਼ ਸ਼ਰਾਬ ਅਤੇ ਦੂਜੇ ਮਾਰੂ ਨਸ਼ਿਆਂ ਦੀ ਵਿਕਰੀ ਪਿਛਲੇ 7-8 ਸਾਲਾਂ ਤੋਂ ਲਗਾਤਾਰ ਹੋ ਰਹੀ ਹੈਜਦੋਂ ਮੁੱਖ ਮੰਤਰੀ ਨੇ ਇਹ ਕਿਹਾ ਕਿ ਤੁਸੀਂ ਇਸਦੀ ਸੂਚਨਾ ਥਾਣੇ ਵਿੱਚ ਦੇਣੀ ਸੀ, ਲੋਕਾਂ ਨੇ ਸ਼ਿਕਵੇ ਭਰਪੂਰ ਲਹਿਜ਼ੇ ਵਿੱਚ ਕਿਹਾ ਕਿ ਪੁਲਿਸ ਤੰਤਰ, ਖੁਫੀਆ ਵਿਭਾਗ ਅਤੇ ਐਕਸਾਈਜ਼ ਵਿਭਾਗ ਮੌਤ ਦਾ ਫਰਮਾਨ ਵੰਡਣ ਵਾਲਿਆਂ ਸੰਬੰਧੀ ਸਭ ਕੁਝ ਜਾਣਦਾ ਹੈ

ਸਰਕਾਰ ਨੂੰ ਸਰਕਾਰੀ ਸ਼ਰਾਬ ਦੇ ਠੇਕਿਆਂ ਰਾਹੀਂ ਮਾਲੀਆਂ ਵਧਾਉਣ ਦੀ ਚਿੰਤਾ ਦੀ ਥਾਂ ਨਜਾਇਜ਼ ਜ਼ਹਿਰੀਲੀ ਸ਼ਰਾਬ ਦੀ ਵਿਕਰੀ ਉੱਤੇ ਪੂਰਨ ਪਾਬੰਦੀ ਲਾਉਣ ਲਈ ਦ੍ਰਿੜ੍ਹ ਰਾਜਸੀ ਇੱਛਾ ਸ਼ਕਤੀ ਨਾਲ ਠੋਸ ਕਦਮ ਚੁੱਕਣੇ ਜ਼ਰੂਰੀ ਹਨਜੇਕਰ ਅਜਿਹਾ ਸੰਭਵ ਨਾ ਹੋਇਆ ਤਾਂ ਜ਼ਹਿਰੀਲੀ ਸ਼ਰਾਬ ਮਨੁੱਖੀ ਜਾਨਾਂ ਦੀ ਭਵਿੱਖ ਵਿੱਚ ਵੀ ਬਲੀ ਲੈਂਦੀ ਰਹੇਗੀ

*  *  *  *  *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4842)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author