MohanSharma8ਜਾਂਦਿਆਂ ਹੀ ਮੋਰਚਾ ਸੰਭਾਲਦਿਆਂ ਉਸਨੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਸਹਾਇਤਾ ਨਾਲ ਵੇਖਿਆ ਕਿ ...29 May 2022
(29 ਮਈ 2022)


29 May 2022ਉਹ ਵਿਅਕਤੀ ਜਿਹੜੇ ਆਪਣੀ ਜ਼ਿੰਦਗੀ ਨੂੰ ਨਿੱਜ ਤੋਂ ਉੱਪਰ ਉੱਠ ਕੇ ਸਮੂਹ ਨੂੰ ਸਮਰਪਿਤ ਹੁੰਦੇ ਹਨ
, ਲੋਕਾਂ ਦੇ ਅੱਥਰੂ ਪੁੰਝਣ ਲਈ ਯਤਨਸ਼ੀਲ ਰਹਿੰਦੇ ਹਨ ਅਤੇ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਨੂੰ ਆਪਣੇ ਮਨ ਦੇ ਪਿੰਡਿਆਂ ’ਤੇ ਹੰਢਾਉਂਦੇ ਹਨ, ਅਜਿਹੇ ਵਿਅਕਤੀ ਲੋਕਾਂ ਦੇ ਚੇਤਿਆਂ ਵਿੱਚ ਵਸ ਜਾਂਦੇ ਹਨ ਅਤੇ ਅਸੀਸਾਂ ਦਾ ਮੀਂਹ ਵੀ ਅਜਿਹੇ ਵਿਅਕਤੀਆਂ ਦੇ ਹਿੱਸੇ ਹੀ ਆਉਂਦਾ ਹੈ

ਗੁਰਿੰਦਰ ਸਿੰਘ ਗਿੱਦੀ ਵੀ ਨੇਕੀ ਦੇ ਰਾਹ ’ਤੇ ਚੱਲ ਕੇ ਨਾਮਣਾ ਖੱਟ ਚੁੱਕਿਆ ਹੈ38 ਕੁ ਵਰ੍ਹਿਆਂ ਦਾ ਇਹ ਨੌਜਵਾਨ ਸਭ ਤੋਂ ਪਹਿਲਾਂ ਉਦੋਂ ਲੋਕਾਂ ਦੀਆਂ ਨਜ਼ਰਾਂ ਵਿੱਚ ਚੜ੍ਹਿਆ ਜਦੋਂ ਅੰਦਾਜ਼ਨ ਤਿੰਨ ਕੁ ਸਾਲ ਪਹਿਲਾਂ ਸੁਨਾਮ ਦੇ ਲਾਗੇ ਭਗਵਾਨਪੁਰਾ ਪਿੰਡ ਦੇ ਖੇਤਾਂ ਵਿੱਚ ਅਣ ਢਕੇ ਬੋਰਵੈੱਲ ਵਿੱਚ ਦੋ ਸਾਲਾਂ ਦਾ ਫਤਹਿਵੀਰ ਗਿਰ ਗਿਆ ਸੀਜ਼ਿਲ੍ਹਾ ਪ੍ਰਸ਼ਾਸਨ, ਪੁਲੀਸ ਪ੍ਰਸ਼ਾਸਨ ਅਤੇ ਫੌਜ ਦਾ ਐੱਨ.ਡੀ.ਆਰ.ਐੱਫ ਵਿੰਗ 120 ਫੁੱਟ ਡੁੰਘੇ ਬੋਰਵੈੱਲ ਵਿੱਚੋਂ ਫਤਹਿਵੀਰ ਨੂੰ ਕੱਢਣ ਲਈ ਯਤਨਸ਼ੀਲ ਰਿਹਾ ਜਿੱਥੇ ਜੇ.ਸੀ.ਬੀ. ਮਸ਼ੀਨਾਂ, ਬੋਰ ਦਾ ਆਲਾ-ਦੁਆਲਾ ਪੁੱਟ ਰਹੀਆਂ ਸਨ, ਉੱਥੇ ਹੀ ਸਿਹਤ ਵਿਭਾਗ ਫਤਹਿਵੀਰ ਤਕ ਆਕਸੀਜਨ ਪਹੁੰਚਾਉਣ ਦਾ ਯਤਨ ਕਰ ਰਿਹਾ ਸੀਸੀ.ਸੀ.ਟੀ.ਵੀ ਕੈਮਰਿਆਂ ਰਾਹੀਂ ਬੱਚੇ ਦੀ ਮਿੰਟ ਮਿੰਟ ਦੀ ਹਰਕਤ ਨੋਟ ਕੀਤੀ ਜਾ ਰਹੀ ਸੀ

6 ਜੂਨ, 2019 ਨੂੰ ਬੱਚਾ ਬੋਰਵੈਲ ਵਿੱਚ ਡਿਗਿਆ ਸੀਅਗਲੇ ਦਿਨ ਹੀ ਗੁਰਿੰਦਰ ਘਟਨਾ ਵਾਲੀ ਥਾਂ ’ਤੇ ਪੁੱਜ ਗਿਆਬਹੁਤ ਸਾਰੀਆਂ ਰੋਕਾਂ ਦੇ ਬਾਵਜੂਦ ਉਹ ਬੋਰਵੈਲ ਕੋਲ ਪਹੁੰਚ ਗਿਆਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਉਸਨੇ ਬੋਰਵੈਲ ਦੀ ਅੰਦਰੂਨੀ ਸਥਿਤੀ ਦਾ ਜਾਇਜ਼ਾ ਲਿਆਉਸਨੇ ਇਹ ਭਾਂਪ ਲਿਆ ਸੀ ਕਿ ਮਾਸੂਮ ਬੱਚੇ ਦੇ ਸਰੀਰ ਦੁਆਲੇ ਬੋਰੀ ਲਿਪਟ ਗਈ ਹੈ ਅਤੇ ਉਹ ਬੱਚੇ ਨੂੰ ਉੱਪਰ ਲਿਆਉਣ ਵਿੱਚ ਰੁਕਾਵਟ ਬਣਦੀ ਹੈਉਸ ਨੇ ਆਲੇ-ਦੁਆਲੇ ਖੜ੍ਹੇ ਅਧਿਕਾਰੀਆਂ ਨੂੰ ਮਿੰਨਤ ਨਾਲ ਕਿਹਾ ਕਿ ਉਹ ਬੱਚੇ ਨੂੰ ਬਾਹਰ ਕੱਢ ਸਕਦਾ ਹੈ ਭਲਾ ਵੱਡੇ ਵੱਡੇ ਇੰਜਨੀਅਰ, ਫੌਜ ਦੇ ਐੱਨ.ਡੀ.ਆਰ.ਐੱਫ ਦੇ ਅਧਿਕਾਰੀ, ਸਿਵਲ ਅਤੇ ਪੁਲੀਸ ਪ੍ਰਸ਼ਾਸਨ ਸਾਹਮਣੇ ਇੱਕ ਮਾਮੂਲੀ ਮਿਸਤਰੀ ਦੀ ਕੀ ਅਹਿਮੀਅਤ ਸੀ? ਉਸਦੀ ਬੇਨਤੀ ਠੁਕਰਾ ਦਿੱਤੀ ਗਈ8 ਜੂਨ ਨੂੰ ਉਸਦੀ ਮਾਂ ਜਾਈ ਭੈਣ ਦੀ ਮੌਤ ਹੋ ਗਈ9 ਜੂਨ ਨੂੰ ਆਪਣੀ ਭੈਣ ਦੇ ਸੰਸਕਾਰ ਉਪਰੰਤ ਉਹ ਫਿਰ ਫਤਿਹਵੀਰ ਨੂੰ ਕੱਢਣ ਲਈ ਬੋਰਵੈਲ ’ਤੇ ਪਹੁੰਚ ਗਿਆਜਦੋਂ ਸਾਰੇ ਅਧਿਕਾਰੀ ਹੰਭ ਗਏ ਤਾਂ 11 ਜੂਨ ਰਾਤੀਂ ਬਾਰਾਂ ਵਜੇ ਤੋਂ ਬਾਅਦ ਉਹਦੇ ਤਰਲਿਆਂ ਨੂੰ ਬੂਰ ਪਿਆਅਧਿਕਾਰੀਆਂ ਨੇ ਪਹਿਲਾਂ ਉਹਦੀ ਚੰਗੀ ਤਰ੍ਹਾਂ ਪੁੱਛ ਪੜਤਾਲ ਕੀਤੀ ਅਤੇ ਫਿਰ ਉਸ ਨੂੰ ਫਤਹਿਵੀਰ ਨੂੰ ਕੱਢਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਹਰੀ ਝੰਡੀ ਦੇ ਦਿੱਤੀਸੀ.ਸੀ.ਟੀ.ਵੀ. ਕੈਮਰਿਆਂ ਦੀ ਸਹਾਇਤਾ ਨਾਲ ਉਸਨੇ ਆਪਣਾ ਜੁਗਾੜ ਤਿਆਰ ਕਰ ਕੀਤਾਪਹਿਲਾਂ ਮਾਸੂਮ ਬੱਚੇ ਦੇ ਆਲੇ-ਦੁਆਲਿਓਂ ਬੋਰੀ ਪਰ੍ਹਾਂ ਕੀਤੀ ਅਤੇ ਫਿਰ ਆਪਣੀ ਤਕਨੀਕ ਰਾਹੀਂ ਸਵੇਰੇ 4.15 ਤੇ ਬੱਚੇ ਨੂੰ ਬਾਹਰ ਕੱਢ ਲਿਆਉਸਨੇ ਪ੍ਰਗਟਾਵਾ ਕੀਤਾ ਕਿ ਬੱਚੇ ਦੀ ਬੋਰਵੈਲ ਦੇ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਚੁੱਕੀ ਸੀ ਅਤੇ ਉਸ ਨੂੰ ਇਸ ਗੱਲ ਦਾ ਦੁੱਖ ਵੀ ਹੈ ਕਿ ਪ੍ਰਸ਼ਾਸਨ ਨੇ ਉਸ ਦੀ ਫਰਿਆਦ ਉਦੋਂ ਸੁਣੀ ਜਦੋਂ ਉਨ੍ਹਾਂ ਦੇ ਹੋਰ ਸਾਰੇ ਹੀਲੇ ਸਮਾਪਤ ਹੋ ਗਏ ਸਨ ਅਤੇ ਦੇਰ ਹੋਣ ਕਾਰਨ ਉਹ ਬੱਚੇ ਨੂੰ ਬਚਾ ਨਹੀਂ ਸਕਿਆ

ਐਦਾਂ ਹੀ ਤਾਮਿਲਨਾਡੂ ਦੇ ਪਿੰਡ ਤੀਰਾਚੂਰਾਪਾਲੀ ਵਿੱਚ 98 ਫੁੱਟ ਡੂੰਘੇ ਬੋਰਵੈਲ ਵਿੱਚ ਢਾਈ ਸਾਲਾਂ ਦੇ ਡਿਗੇ ਬੱਚੇ ਨੂੰ ਕੱਢਣ ਲਈ ਉੱਥੋਂ ਦੇ ਪ੍ਰਸ਼ਾਸਨ ਨੇ ਗੁਰਿੰਦਰ ਸਿੰਘ ਗਿੱਦੀ ਨੂੰ ਲਿਆਉਣ ਲਈ ਹਵਾਈ ਜਹਾਜ਼ ਦਾ ਪ੍ਰਬੰਧ ਕੀਤਾਗੁਰਿੰਦਰ ਹਵਾਈ ਜਹਾਜ਼ ਰਾਹੀਂ ਨਿਸ਼ਚਿਤ ਅਸਥਾਨ ’ਤੇ ਪਹੁੰਚ ਗਿਆਕੁਝ ਘੰਟਿਆਂ ਦੀ ਜੱਦੋਜਹਿਦ ਉਪਰੰਤ ਬੱਚਾ ਬਾਹਰ ਕੱਢ ਲਿਆ ਗਿਆ ਪ੍ਰਸ਼ਾਸਨ ਵੱਲੋਂ ਉਸ ਨੂੰ ਇੱਕ ਲੱਖ ਰੁਪਏ ਸ਼ੁਕਰਾਨੇ ਵਜੋਂ ਦਿੱਤੇ ਗਏ, ਪਰ ਉਸਨੇ ਸਿਰਫ ਪੰਜ ਹਜ਼ਾਰ ਰੁਪਏ ਰੱਖ ਕੇ ਬਾਕੀ ਹੱਥ ਜੋੜ ਕੇ ਇਹ ਕਹਿੰਦਿਆਂ ਮੋੜ ਦਿੱਤੇ, “ਇਹ ਮੇਰੀ ਸੇਵਾ ਭਾਵਨਾ ਹੈ, ਕਮਾਈ ਦਾ ਸਾਧਨ ਨਹੀਂ” ਏਅਰ ਪੋਰਟ ਤੇ ਜਦੋਂ ਅਧਿਕਾਰੀ ਉਸ ਨੂੰ ਛੱਡਣ ਆਏ ਤਾਂ ਉਨ੍ਹਾਂ ਦੀਆਂ ਨਜ਼ਰਾਂ ਵਿੱਚ ਗੁਰਿੰਦਰ ਪ੍ਰਤੀ ਅਪਣੱਤ ਅਤੇ ਸਤਿਕਾਰ ਡੁੱਲ੍ਹ ਡੁੱਲ੍ਹ ਪੈਂਦਾ ਸੀ

ਇਸ ਤਰ੍ਹਾਂ ਹੀ ਪਿਛਲੇ ਦਿਨੀਂ ਹੁਸ਼ਿਆਰਪੁਰ ਤੋਂ 40 ਕਿਲੋਮੀਟਰ ਦੂਰ ਖਿਆਲਾਂ ਪਿੰਡ ਵਿੱਚ ਰਿਤਿਕ ਨਾਂ ਦਾ ਬੱਚਾ 22 ਮਈ 2022 ਨੂੰ ਸਵੇਰੇ 9 ਵਜੇ 85 ਫੁੱਟ ਡੂੰਘੇ ਬੋਰਵੈਲ ਵਿੱਚ ਡਿਗ ਪਿਆਮਾਪਿਆਂ ਨੂੰ ਹੱਥ ਪੈਰਾਂ ਦੀ ਪੈ ਗਈ ਪ੍ਰਸ਼ਾਸਨ ਵੀ ਮੌਕੇ ’ਤੇ ਪੁੱਜ ਗਿਆਸੋਸ਼ਲ ਮੀਡੀਏ ’ਤੇ ਬਾਬਾ ਦੀਪ ਸਿੰਘ ਸੇਵਾ ਦਲ ਗੜ੍ਹਦੀ ਵਾਲਾ ਨੇ ਪੋਸਟ ਪਾਕੇ ਮਦਦ ਲਈ ਗੁਹਾਰ ਲਗਾਈਕਿਸੇ ਫਿਕਰਮੰਦ ਵਿਅਕਤੀ ਨੇ ਉਨ੍ਹਾਂ ਨੂੰ ਗਿੱਦੀ ਦਾ ਮੋਬਾਇਲ ਨੰਬਰ ਦੇ ਦਿੱਤਾਉਨ੍ਹਾਂ ਦੇ ਮੋਬਾਇਲ ’ਤੇ ਸ਼ਾਮੀ ਪੰਜ ਕੁ ਵਜੇ ਉਸ ਨਾਲ ਸੰਪਰਕ ਹੋ ਗਿਆਉਸਨੇ ਉਸੇ ਵੇਲੇ ਆਪਣੇ ਭਰਾਵਾਂ ਵਰਗੇ ਦੋਸਤ ਤੋਂ ਗੱਡੀ ਮੰਗੀ ਅਤੇ ਨਾਲ ਆਪਣਾ ਦੋਸਤ ਲੈ ਕੇ ਖਿਆਲਾਂ ਪਿੰਡ ਵੱਲ ਕੂਚ ਕਰ ਦਿੱਤਾਅੰਦਾਜ਼ਨ ਚਾਰ ਕੁ ਘੰਟਿਆਂ ਵਿੱਚ ਉਹ ਉੱਥੇ ਪੁੱਜ ਗਿਆਜਾਂਦਿਆਂ ਹੀ ਮੋਰਚਾ ਸੰਭਾਲਦਿਆਂ ਉਸਨੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਸਹਾਇਤਾ ਨਾਲ ਵੇਖਿਆ ਕਿ ਬੱਚੇ ਦੀਆਂ ਦੋਨੋਂ ਬਾਹਾਂ ਉਸਦੇ ਮੱਥੇ ’ਤੇ ਆਈਆਂ ਹੋਈਆਂ ਸਨਆਪਣੇ ਜੁਗਾੜ ਰਾਹੀਂ ਪਹਿਲਾਂ ਬੱਚੇ ਦੀਆਂ ਦੋਨੋਂ ਬਾਹਾਂ ਨੂੰ ਸਿੱਧਾ ਕੀਤਾ ਅਤੇ ਫਿਰ ਬੱਚੇ ਨੂੰ ਬਾਹਰ ਕੱਢ ਲਿਆਜਦੋਂ ਬਾਹਰ ਕੱਢਿਆ ਤਾਂ ਬੱਚੇ ਦਾ ਸਰੀਰ ਗਰਮ ਸੀਪਰ ਹਸਪਤਾਲ ਜਾਂਦਿਆਂ ਸਾਹ ਘੁੱਟਣ ਕਾਰਨ ਬੱਚਾ ਦਮ ਤੋੜ ਗਿਆਗੁਰਿੰਦਰ ਨੇ ਭਰੇ ਮਨ ਨਾਲ ਕਿਹਾ ਕਿ ਉਸ ਨੂੰ ਸੁਨੇਹਾ ਹੀ ਦੇਰ ਨਾਲ ਮਿਲਿਆਉੱਥੇ ਪੁੱਜਣ ਵੇਲੇ ਬੱਚੇ ਨੂੰ ਬੋਰਵੈਲ ਵਿੱਚ ਗਿਰਿਆਂ ਅੰਦਾਜ਼ਨ 12 ਘੰਟੇ ਹੋ ਚੁੱਕੇ ਸਨਬੱਚੇ ਨੂੰ ਨਾ ਬਚਾਉਣ ਦੀ ਮਾਨਸਿਕ ਪੀੜ ਕਾਰਨ ਉਸਦੀਆਂ ਅੱਖਾਂ ਵਿੱਚ ਅੱਥਰੂ ਆ ਗਏ ਜ਼ਿਲ੍ਹਾ ਪ੍ਰਸ਼ਾਸਨ ਨੇ ਉਸਦੀ ਪਿੱਠ ਥਾਪੜਦਿਆਂ ਉਸ ਨੂੰ ਢੁਕਵੇਂ ਸਮੇਂ ਸਨਮਾਨ ਦੇਣ ਦਾ ਵਾਅਦਾ ਵੀ ਕੀਤਾ

ਗੁਰਿੰਦਰ ਸਿੰਘ ਗਿੱਦੀ ਦਸ ਜਮਾਤਾਂ ਪਾਸ ਹੈਉਸਨੇ ਭਰੇ ਮਨ ਨਾਲ ਦੱਸਿਆ ਕਿ ਆਰਥਿਕ ਮੰਦਹਾਲੀ ਕਾਰਨ ਉਹ ਅਗਾਂਹ ਨਹੀਂ ਪੜ੍ਹ ਸਕਿਆਆਪਣੇ ਚੌਕੀਦਾਰ ਪਿਤਾ, ਪਤਨੀ, ਭਰਾ ਗੁਰਜੀਤ ਅਤੇ ਬੇਟੀ ਲਵਲੀਨ ਨਾਲ ਉਹ ਪਿੰਡ ਮੰਗਵਾਲ ਨਜ਼ਦੀਕ ਸੰਗਰੂਰ ਵਿਖੇ ਬੋਰਵੈੱਲ ਵਿੱਚ ਡਿਗੀਆਂ ਮੋਟਰਾਂ ਕੱਢਣ ਦਾ ਕੰਮ ਕਰਦਾ ਹੈਇਸ ਕੰਮ ਵਿੱਚ ਮੁਹਾਰਤ ਹੋਣ ਕਾਰਨ ਆਲੇ-ਦੁਆਲੇ ਦੇ ਕਿਰਸਾਨ ਆਪਣੀਆਂ ਡਿੱਗੀਆਂ ਮੋਟਰਾਂ ਉਸ ਤੋਂ ਹੀ ਕਢਵਾਉਂਦੇ ਹਨ ਉਸ ਨੂੰ ਕ੍ਰਿਕਟ ਖੇਡਣ ਦਾ ਸ਼ੌਕ ਹੈਬੂਟਿਆਂ ਦੀ ਸੰਭਾਲ ਕਰਨੀ ਅਤੇ ਗੁਰੂ ਘਰ ਜਾ ਕੇ ਸੇਵਾ ਕਰਨੀ ਉਸਦਾ ਨਿੱਤ ਨੇਮ ਹੈ

ਬੋਰਵੈੱਲਾਂ ਵਿੱਚ ਡਿਗੇ ਬੱਚਿਆਂ ਨੂੰ ਕੱਢਣ ਦੇ ਹੁਨਰ ਸਬੰਧੀ ਉਸਨੇ ਆਪਣੇ ਗੁਰੂ ਲਾਲੀ ਸੰਗਰੂਰ ਅਤੇ ਗੁਰਜੀਤ ਸਿੰਘ ਪ੍ਰਤੀ ਸਤਿਕਾਰ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕੋਈ ਵੀ ਲੋੜਵੰਦ ਮੋਬਾਇਲ ਨੰਬਰ 70099-13793 ਅਤੇ 76966-42217 ਤੇ ਉਸ ਨਾਲ ਸੰਪਰਕ ਕਰ ਸਕਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3594)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author