MohanSharma8ਨਿਸ਼ਚਿਤ ਸਮੇਂ ’ਤੇ ਉਹ ਕਾਲਜ ਦੇ ਗੇਟ ’ਤੇ ਪੁੱਜ ਗਿਆ। ਕਾਲਜ ਦੇ ਪ੍ਰਿੰਸੀਪਲ ਨੇ ਉਹਦਾ ਸਵਾਗਤ ਕੀਤਾ। ਅਗਾਂਹ ਕੁਝ ...
(21 ਜੁਲਾਈ 2024)


ਇੱਕ ਖਾਮੋਸ਼ ਚੁੱਪ ਹਮੇਸ਼ਾ ਉਸਦੇ ਅੰਗ-ਸੰਗ ਰਹਿੰਦੀ
ਪਰ ਇਸ ਚੁੱਪ ਦਾ ਰਾਜ਼ ਉਸਨੇ ਕਦੇ ਵੀ ਆਪਣੇ ਸਾਥੀਆਂ ਨਾਲ ਸਾਂਝਾ ਨਹੀਂ ਸੀ ਕੀਤਾਹਾਂ, ਬੈਂਕ ਦੇ ਮੈਨੇਜਰ ਹੁੰਦਿਆਂ ਉਹ ਲੋਕਾਂ ਦੇ ਕੰਮ ਆਉਣ ਦੀ ਹਰ ਸੰਭਵ ਕੋਸ਼ਿਸ਼ ਕਰਦਾ, ਨੌਜਵਾਨਾਂ ਦੀ ਮਦਦ ਲਈ ਹਮੇਸ਼ਾ ਯਤਨਸ਼ੀਲ ਰਹਿੰਦਾਬਿਰਧ ਆਸ਼ਰਮ ਵਿੱਚ ਜਾਕੇ ਬਜ਼ੁਰਗਾਂ ਦੀ ਸੇਵਾ ਕਰਨਾ, ਆਸ਼ਰਮ ਲਈ ਲੋੜੀਂਦੇ ਸਮਾਨ ਦਾ ਪ੍ਰਬੰਧ ਕਰਨਾ, ਵਾਤਾਵਰਣ ਨੂੰ ਸੁਖਾਵਾਂ ਅਤੇ ਹਰਿਆ-ਭਰਿਆ ਬਣਾਉਣ ਲਈ ਬੂਟੇ ਲਵਾਉਣੇ ਅਤੇ ਉਨ੍ਹਾਂ ਦੀ ਦੇਖ-ਭਾਲ ਕਰਨੀ, ਗਰੀਬਾਂ, ਮਜ਼ਦੂਰਾਂ ਅਤੇ ਲੋੜਵੰਦਾਂ ਦੇ ਪਸਰੇ ਹੱਥਾਂ ਲਈ ਉਹ ਆਪਣਾ ਪਰਸ ਖਾਲੀ ਕਰਨ ਲੱਗਿਆ ਦੇਰ ਨਹੀਂ ਸੀ ਲਾਉਂਦਾਤਿੰਨ-ਚਾਰ ਰੁਝੇਵਿਆਂ ਵਿੱਚੋਂ ਉਹਨੂੰ ਕਦੇ ਵਿਹਲ ਨਹੀਂ ਸੀ ਮਿਲਿਆਆਪਣੀ ਡਿਉਟੀ ਤਨਦੇਹੀ, ਇਮਾਨਦਾਰੀ ਅਤੇ ਸਮਰਪਿਤ ਭਾਵਨਾ ਨਾਲ ਕਰਨਾ, ਆਸ਼ਰਤ ਅਤੇ ਲੋੜਵੰਦਾਂ ਦੀ ਖੁੱਲ੍ਹਕੇ ਮਦਦ ਕਰਨਾ, ਉਸਾਰੂ ਸਾਹਿਤ ਪੜ੍ਹਨ ਦੇ ਨਾਲ ਨਾਲ ਅਗਾਂਹਵਧੂ ਅਤੇ ਸੇਧਮਈ ਸਾਹਿਤ ਲਿਖਣਾ ਉਸਦਾ ਨਿੱਤ ਨੇਮ ਸੀਬੈਂਕ ਵਿੱਚ ਉਹਦਾ ਟੇਬਲ ਜਿੱਥੇ ਲੈਣ-ਦੇਣ ਵਾਲੀਆਂ ਫਾਈਲਾਂ ਨਾਲ ਭਰਿਆ ਰਹਿੰਦਾ, ਉੱਥੇ ਹੀ ਇੱਕ ਦੋ ਸਾਹਿਤਕ ਪੁਸਤਕਾਂ ਵੀ ਪਈਆਂ ਹੁੰਦੀਆਂਵਿਹਲੇ ਪਲਾਂ ਵਿੱਚ ਉਹ ਪੁਸਤਕਾਂ ਦੇ ਪੰਨੇ ਵੀ ਫਰੋਲਦਾ ਰਹਿੰਦਾ

ਬੈਂਕ ਅਤੇ ਸ਼ਹਿਰ ਵਿੱਚ ਉਹ ਇੱਕ ਦਰਵੇਸ਼ ਦਾਨਿਸ਼ਮੰਦ ਵਿਅਕਤੀ ਵਜੋਂ ਜਾਣਿਆ ਜਾਂਦਾ ਸੀਸਾਹਿਤ ਦੇ ਖੇਤਰ ਵਿੱਚ ਉਸਦੀਆਂ ਪੰਜ ਪੁਸਤਕਾਂ ਨੂੰ ਵੀ ਪਾਠਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ ਦਫਤਰ ਦਾ ਇੱਕ ਵੱਡਾ ਟੇਬਲ ਅਤੇ ਘਰ ਦੇ ਸ਼ੋਅ ਰੂਮ ਵਿੱਚ ਉਸ ਨੂੰ ਮਿਲੇ ਮਾਨ ਸਨਮਾਨ ਉਸਦੇ ਨੇਕ ਕੰਮਾਂ ਦੀ ਗਵਾਹੀ ਭਰਦੇ ਸਨਕਰੋਨਾ ਕਾਲ ਵਿੱਚ ਲਾਸ਼ਾਂ ਦਾ ਸੰਸਕਾਰ ਅਤੇ ਝੁੱਗੀਆਂ ਝੌਂਪੜੀਆਂ ਵਿੱਚ ਰਾਸ਼ਨ ਪਹੁੰਚਾਉਣ ਵਿੱਚ ਵੀ ਉਹ ਆਪਣੇ ਸਾਥੀਆਂ ਦੀ ਅਗਵਾਈ ਕਰਦਾ ਸੀਜ਼ਿੰਦਗੀ ਦੇ 40-42 ਸਾਲ ਗੁਜ਼ਾਰਨ ਉਪਰੰਤ ਵੀ ਉਸਨੇ ਵਿਆਹ ਨਹੀਂ ਸੀ ਕਰਵਾਇਆਉਸਦੇ ਮਾਤਾ-ਪਿਤਾ ਆਪਣੀ ਨੂੰਹ ਦਾ ਮੂੰਹ ਦੇਖਣ ਅਤੇ ਪੋਤੇ ਪੋਤੀਆਂ ਦੀਆਂ ਕਿਲਕਾਰੀਆਂ ਸੁਣਨ ਨੂੰ ਤਰਸਦੇ ਹੋਏ ਚੱਲ ਵਸੇ ਸਨਬੱਸ ਹੁਣ ਸ਼ਹਿਰ ਦਾ ਚਾਰ ਕਮਰਿਆਂ ਵਾਲਾ ਮਕਾਨ, ਪੁਸਤਕਾਂ, ਸਾਹਿਤਕ ਕਿਰਤਾਂ ਜਾਂ ਫਿਰ ਲੋਕਾਂ ਦੀਆਂ ਅਸੀਸਾਂ ਹੀ ਉਹਦਾ ਸਰਮਾਇਆ ਸਨਕਦੇ ਕੋਈ ਦੋਸਤ ਜਦੋਂ ਉਹਦੇ ਵਿਆਹ ਦੀ ਗੱਲ ਛੇੜਦਾ ਤਾਂ ਉਹ ਸੋਗੀ ਜਿਹਾ ਹਾਸਾ ਹੱਸ ਕੇ ਗੱਲ ਟਾਲ ਦਿੰਦਾਇਕਲੌਤੀ ਵੱਡੀ ਭੈਣ ਦੀ ਮੋਹ-ਭਰੀ ਜ਼ਿਦ ਅੱਗੇ ਵੀ ਉਹਨੇ ਹਾਮੀ ਨਹੀਂ ਭਰੀਆਖ਼ਰ ਨੂੰ ਭੈਣ-ਭਣੋਈਏ ਨੇ ਵੀ ਕਹਿਣਾ ਛੱਡ ਦਿੱਤਾਉਂਜ ਕਈ ਕਈ ਦਿਨ ਉਹਦੀ ਭੈਣ ਉਹਦੇ ਕੋਲ ਰਹਿ ਜਾਂਦੀ ਸੀ

ਭਾਰਤ ਸਰਕਾਰ ਵੱਲੋਂ ਉਸ ਕਰਮਯੋਗੀ ਨੂੰ ਉਸਦੀਆਂ ਸ਼ਾਨਦਾਰ ਸੇਵਾਵਾਂ ਕਾਰਨ ਪਦਮ ਸ਼੍ਰੀ ਦਾ ਖਿਤਾਬ ਦਿੱਤਾ ਗਿਆਬੈਂਕ ਦੇ ਕਰਮਚਾਰੀ, ਸਮਾਜ ਸੇਵੀ ਸੰਸਥਾਵਾਂ ਅਤੇ ਹੋਰ ਮਿਲਣ ਗਿਲਣ ਵਾਲੇ ਉਸਦੀ ਇਸ ਪ੍ਰਾਪਤੀ ’ਤੇ ਜਸ਼ਨ ਮਨਾ ਰਹੇ ਸਨਵਧਾਈਆਂ ਦੀਆਂ ਚਿੱਠੀਆਂ ਅਤੇ ਟੈਲੀਫੋਨ ਕਾਲਾਂ ਦਾ ਵੀ ਤਾਂਤਾ ਲੱਗ ਗਿਆ ਸੀਫਿਰ ਇੱਕ ਦਿਨ ਉਸ ਨੂੰ ਡਾਕ ਰਾਹੀਂ ਇੱਕ ਸਰਕਾਰੀ ਲਿਫਾਫਾ ਮਿਲਿਆਲਿਫਾਫੇ ’ਤੇ ਲੱਗੀ ਮੋਹਰ ਨੂੰ ਵੇਖਕੇ ਉਹ ਤ੍ਰਭਕ ਪਿਆਮਨ ਛਲਕ ਵੀ ਪਿਆਲਿਫਾਫੇ ’ਤੇ ਲੱਗੀ ਮੋਹਰ ਉਸਦੇ ਕਾਲਜ ਦੀ ਸੀ, ਜਿੱਥੇ ਉਸਨੇ ਜ਼ਿੰਦਗੀ ਦੇ ਪੰਜ ਸਾਲ ਗੁਜ਼ਾਰੇ ਸਨਧੜਕਦੇ ਦਿਲ ਨਾਲ ਉਸਨੇ ਲਿਫਾਫਾ ਖੋਲ੍ਹਿਆਕਾਲਜ ਦੇ ਪ੍ਰਿੰਸੀਪਲ ਨੇ ਮੁਬਾਰਕਾਂ ਦੇ ਨਾਲ ਕਾਲਜ ਵਿੱਚ ਆਉਣ ਦਾ ਆਦਰ ਨਾਲ ਸੱਦਾ ਦਿੰਦਿਆਂ ਲਿਖਿਆ ਸੀ, “ਸੰਸਥਾ ਨੂੰ ਇਸ ਗੱਲ ਦਾ ਮਾਣ ਹੈ ਕਿ ਤੁਸੀਂ ਸਾਡੀ ਸੰਸਥਾ ਦੇ ਇੱਕ ਪ੍ਰਤਿਭਾਸ਼ੀਲ ਵਿਦਿਆਰਥੀ ਰਹੇ ਹੋ ਅਤੇ ਆਪਣੀ ਜ਼ਿੰਦਗੀ ਦੇ ਸੰਦਲੀ ਪੈੜਾਂ ਦੇ ਸਫਰ ਨਾਲ ਸਤਿਕਾਰਯੋਗ ਮੁਕਾਮ ਹਾਸਲ ਕੀਤਾ ਹੈਸੰਸਥਾ ਵੱਲੋਂ ਸਨਮਾਨਿਤ ਕਰਨ ਦੇ ਨਾਲ ਨਾਲ ਵਿਦਿਆਰਥੀਆਂ ਦੇ ਰੁਬਰੂ ਕਰਵਾਉਣ ਲਈ ਬੇਨਤੀ ਕੀਤੀ ਜਾਂਦੀ ਹੈਆਪਣੀ ਸਹਿਮਤੀ ਦੇ ਨਾਲ ਸਮਾਂ ਅਤੇ ਮਿਤੀ ਨਿਸ਼ਚਿਤ ਕਰਕੇ ਸੂਚਿਤ ਕਰਨ ਦੀ ਖੇਚਲ ਕਰਨੀ

ਪੱਤਰ ਪੜ੍ਹ ਕੇ ਉਸਦੀਆਂ ਅੱਖਾਂ ਵਿੱਚੋਂ ਬਦੋਬਦੀ ਅੱਥਰੂ ਆ ਗਏਉਸ ਕੋਲੋਂ ਆਪਣੇ ਦਫਤਰ ਵਿੱਚ ਬੈਠਿਆ ਨਹੀਂ ਗਿਆਅੱਚਵੀ ਜਿਹੀ ਲੱਗ ਗਈ ਉਹਨੂੰਉਹ ਸਹਾਇਕ ਮੈਨੇਜਰ ਨੂੰ ਜ਼ਿੰਮੇਵਾਰੀ ਸੰਭਾਲ ਕੇ ਥੋੜ੍ਹੀ ਦੇਰ ਲਈ ਘਰ ਚਲਾ ਗਿਆਨੌਕਰ ਨੂੰ ਚਾਹ ਦਾ ਕੱਪ ਬਣਾਉਣ ਲਈ ਕਹਿਕੇ ਉਹ ਮੰਜੇ ’ਤੇ ਬਹਿ ਗਿਆਅਤੀਤ ਦੇ ਪੰਨੇ ਬਦੋਬਦੀ ਉਹਦੀਆਂ ਅੱਖਾਂ ਸਾਹਮਣੇ ਆ ਗਏ ਉਸ ਨੂੰ ਆਪਣੇ ਜਮਾਤੀ, ਪ੍ਰੋਫੈਸਰ ਯਾਦ ਆਉਣ ਦੇ ਨਾਲ ਨਾਲ ਰਾਧਿਕਾ ਦਾ ਮਾਯੂਸ ਅਤੇ ਮੁਰਝਾਇਆ ਚਿਹਰਾ ਵੀ ਸਾਹਮਣੇ ਆ ਗਿਆਕਾਲਜ ਦੇ ਤੀਜੇ ਸਾਲ ਦੇ ਵਿਦਿਆਰਥੀ ਹੁੰਦਿਆਂ ਰਾਧਿਕਾ ਨਾਂ ਦੀ ਕੁੜੀ ਉਹਦੀ ਜ਼ਿੰਦਗੀ ਵਿੱਚ ਆ ਗਈ ਸੀ ਪੜ੍ਹਨ ਵਿੱਚ ਹੁਸ਼ਿਆਰ, ਲਿਖਣ ਕਲਾ, ਭਾਸ਼ਣ ਕਲਾ ਅਤੇ ਬੋਲਣ-ਚਾਲਣ ਦੇ ਸਲੀਕੇ ਕਾਰਨ ਕਾਲਜ ਦੀ ਸਭ ਤੋਂ ਸੋਹਣੀ ਕੁੜੀ ਨੇ ਉਹਨੂੰ ਮੁਹੱਬਤੀ ਹੁੰਗਾਰਾ ਭਰਿਆਦੋ ਚਾਰ ਮਿਲਣੀਆਂ ਵਿੱਚ ਹੀ ਉਹ ਇੱਕ ਦੂਜੇ ਦੇ ਹੋ ਗਏਉਹਨੇ ਰਾਧਿਕਾ ਨੂੰ ਕੁਝ ਸਮੇਂ ਬਾਅਦ ਹੀ ਦੱਸ ਦਿੱਤਾ ਸੀ ਕਿ ਉਹ ਮੱਧ ਵਰਗੀ ਪਰਿਵਾਰ ਨਾਲ ਸੰਬੰਧ ਰੱਖਦਾ ਹੈਕਮਾਈ ਦੇ ਸਾਧਨ ਸੀਮਤ ਹਨਕਿਤੇ ਤੁਹਾਡੀ ਅਮੀਰੀ ਸਾਡੀ ਗੁਰਬਤ ਦਾ ਮਜ਼ਾਕ ਉਡਾਉਣ ਦੇ ਨਾਲ ਨਾਲ ਆਪਣੀ ਮੁਹੱਬਤ ਦਾ ਜਨਾਜ਼ਾ ਨਾ ਕੱਢ ਦੇਵੇਇਹ ਵੀ ਸਪਸ਼ਟ ਕਹਿ ਦਿੱਤਾ ਕਿ ਮੁਹੱਬਤ ਮੰਜ਼ਲ ਪ੍ਰਾਪਤੀ ਲਈ ਸਹਾਈ ਹੋਣੀ ਚਾਹੀਦੀ ਹੈ, ਰੁਕਾਵਟ ਨਹੀਂਰਾਧਿਕਾ ਨੇ ਬੜੇ ਹੀ ਮੋਹ ਨਾਲ ਉਹਦਾ ਹੱਥ ਘੁੱਟ ਕੇ ਫੜਦਿਆਂ ਕਿਹਾ, “ਤੇਰੀ ਗੁਰਬਤ ਵਿੱਚੋਂ ਮੈਨੂੰ ਬੇਪਨਾਹ ਮੁਹੱਬਤ ਵਿਖਾਈ ਦਿੰਦੀ ਹੈ ਅਤੇ ਅਮੀਰੀ ਗਰੀਬੀ ਦਾ ਇਹਦੇ ਨਾਲ ਕੋਈ ਸੰਬੰਧ ਨਹੀਂ।”

ਉਹ ਹਰ ਰੋਜ਼ ਕਾਲਜ ਤੋਂ ਥੋੜ੍ਹੀ ਜਿਹੀ ਵਿੱਥ ’ਤੇ ਬਣੇ ਪਾਰਕ ਵਿੱਚ ਇੱਕ ਸੰਘਣੇ ਪਿੱਪਲ ਥੱਲੇ ਬੈਠ ਕੇ ਘੰਟਿਆਂ ਬੱਧੀ ਗੱਲਾਂ ਕਰਦੇਪਰ ਉਨ੍ਹਾਂ ਨੇ ਪਾਕ ਮੁਹੱਬਤ ’ਤੇ ਪਹਿਰਾ ਦਿੰਦਿਆਂ ਜਿਸਮਾਂ ਦੀ ਸਾਂਝ ਤੋਂ ਕੋਹਾਂ ਦੂਰੀ ਰੱਖੀਜਿਸ ਦਰਖ਼ਤ ਹੇਠਾਂ ਬੈਠ ਕੇ ਉਹ ਮੁਹੱਬਤੀ ਰੰਗ ਬਿਖੇਰਦੇ ਸਨ, ਉਸ ਦਰਖ਼ਤ ਦਾ ਨਾਂ ਉਨ੍ਹਾਂ ਨੇ ‘ਰੱਬੀ ਰੂਹ’ ਰੱਖਿਆ ਸੀ

ਫਿਰ ਇੱਕ ਦਿਨ ਰਾਧਿਕਾ ਦੇ ਘਰੋਂ ਉਨ੍ਹਾਂ ਦਾ ਨੌਕਰ ਉਹਨੂੰ ਲੈਣ ਆਇਆ, “ਤੁਹਾਨੂੰ ਸਾਹਿਬ ਨੇ ਘਰ ਬੁਲਾਇਆ ਹੈ, ਜ਼ਰੂਰੀ ਗੱਲ ਕਰਨੀ ਹੈ।” ਉਹ ਰਾਧਿਕਾ ਦੇ ਪਿਤਾ ਦੇ ਸੁਨੇਹੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉਸਦੇ ਨਾਲ ਤੁਰ ਪਿਆਇਸ ਸੰਬੰਧੀ ਉਸਨੇ ਰਾਧਿਕਾ ਨਾਲ ਕੋਈ ਗੱਲ ਨਹੀਂ ਕੀਤੀ ਉਸ ਨੂੰ ਨੌਕਰ ਨੇ ਡਰਾਇਂਗ ਰੂਮ ਵਿੱਚ ਛੱਡ ਦਿੱਤਾਸਾਹਮਣੇ ਸੋਫੇ ਤੇ ਰਾਧਿਕਾ ਦਾ ਪਿਤਾ ਬੈਠਾ ਸੀਉਸਨੇ ਉਸ ਨੂੰ ਬੈਠਣ ਲਈ ਨਹੀਂ ਕਿਹਾਸਗੋਂ ਰੋਅਬ ਨਾਲ ਮੁੱਛਾਂ ਨੂੰ ਤਾਅ ਦਿੰਦਿਆਂ ਕਿਹਾ, “ਮੈਨੂੰ ਪਤਾ ਲੱਗਿਐ ਬਈ ਤੂੰ ਮੇਰੀ ਕੁੜੀ ਨੂੰ ਭਰਮਾਈ ਫਿਰਦੈਂਉਹਦਾ ਖਹਿੜਾ ਛੱਡਦੇਨਹੀਂ ਫਿਰ … …”ਉਸਨੇ ਸਾਹਮਣੇ ਟੰਗੀ ਰਾਈਫਲ ਵੱਲ ਅੱਖਾਂ ਦਾ ਇਸ਼ਾਰਾ ਕਰਦਿਆਂ ਕਿਹਾ

ਉਸਦੇ ਮੂੰਹੋਂ ਮਸਾਂ ਹੀ ਇਹ ਸ਼ਬਦ ਨਿਕਲੇ, “ਠੀਕ ਐ ਜੀਅੱਜ ਤੋਂ … …”

ਉਸ ਦਿਨ ਉਹ ਕਾਲਜ ਨਹੀਂ ਗਿਆਕਮਰੇ ਵਿੱਚ ਜਾਕੇ ਭੁੱਬੀਂ ਰੋ ਪਿਆਉਹਦਾ ਉਡਿਆ ਮੂੰਹ ਅਤੇ ਰੋ ਰੋ ਕੇ ਲਾਲ ਹੋਈਆਂ ਅੱਖਾਂ ਵੇਖਕੇ ਉਸਦੇ ਰੂਮ ਮੇਟ ਨੇ ਕਾਰਨ ਪੁੱਛਿਆ ਤਾਂ ਉਸਦੀ ਭੁੱਬ ਨਿਕਲ ਗਈ, “ਮੈਥੋਂ ਮੇਰੀ ਰਾਧਿਕਾ ਖੋਹੀ ਜਾ ਰਹੀ ਹੈਨਾਲ ਹੀ ਉਹਦੇ ਬਾਪ ਨੇ ਮੈਨੂੰ ਮਾਰਨ ਦੀ ਧਮਕੀ ਵੀ ਦਿੱਤੀ ਹੈ।”

ਉਸਦੇ ਦੋਸਤ ਨੇ ਉਸਦੇ ਮੋਢੇ ’ਤੇ ਹੱਥ ਰੱਖਦਿਆਂ ਕਿਹਾ, “ਇਹੋ ਜਿਹੇ ਵਿਗੜੇ ਚੌਧਰੀਆਂ ਦਾ ਕੋਈ ਪਤਾ ਨਹੀਂ ਐਵੇਂ … … ਤੂੰ ਮਾਂ-ਬਾਪ ਦਾ ਇਕਲੌਤਾ ਪੁੱਤ ਹੈਆਪਣੇ ਬਜ਼ੁਰਗ ਮਾਂ-ਬਾਪ ਅਤੇ ਭੈਣ ਵੱਲ ਵੇਖਕਿਤੇ ਜ਼ਿੰਦਗੀ ਤੋਂ ਹੱਥ ਨਾ ਧੋ ਬੈਠੀਂਹੁਣ ਤੂੰ ਇਹ ਸਭ ਕੁਝ ਭੁੱਲ ਕੇ ਪੜ੍ਹਾਈ ’ਤੇ ਫੋਕਸ ਕਰਸੋਚ ਲੈ, ਮੁਹੱਬਤ ਗੁੰਮ ਹੋ ਗਈ ਹੈਰਾਧਿਕਾ ਨਾਲ ਬੋਲ ਚਾਲ ਬੰਦ ਕਰਦੇਬੱਸ ਇੱਕ ਚੁੱਪ ਦਾ ਰਿਸ਼ਤਾ ਰੱਖ ਉਹਦੇ ਨਾਲਕਿਵੇਂ ਨਾ ਕਿਵੇਂ ਉਹਨੂੰ ਆਪੇ ਪਤਾ ਲੱਗਜੂ ਤੇਰੀ ਮਜਬੂਰੀ ਦਾ।”

ਉਸਨੇ ਇੰਜ ਹੀ ਕੀਤਾਰਾਧਿਕਾ ਉਹਦੇ ਸਾਹਾਂ ਵਿੱਚ ਵਸੀ ਰਹੀਪਰ ਉਸਨੇ ਸਿਸਕਦੀ ਮੁਹੱਬਤ ਦੇ ਅੱਥਰੂ ਜੱਗ ਜ਼ਾਹਰ ਨਹੀਂ ਹੋਣ ਦਿੱਤੇਰਾਧਿਕਾ ਜਦੋਂ ਵੀ ਉਹਦੇ ਸਾਹਮਣੇ ਆਉਂਦੀ ਉਹ ਤੇਜ਼ੀ ਨਾਲ ਅਗਾਂਹ ਲੰਘ ਜਾਂਦਾ ਜਾਂ ਫਿਰ ਕਿਸੇ ਹੋਰ ਦੋਸਤ ਨਾਲ ਗੱਲੀਂ ਲੱਗ ਕੇ ਰਾਧਿਕਾ ਕੋਲੋਂ ਲੰਘ ਜਾਂਦਾਉਹਨੂੰ ਇੰਜ ਲਗਦਾ ਜਿਵੇਂ ਉਹ ਹਰ ਰੋਜ਼ ਮੁਹੱਬਤ ਦੀ ਲਾਸ਼ ’ਤੇ ਪੈਰ ਰੱਖ ਰਿਹਾ ਹੋਵੇਰਾਧਿਕਾ ਹੈਰਾਨ ਪਰੇਸ਼ਾਨ ਹੋਕੇ ਉਹਦੇ ਵੱਲ ਵਿਹੰਦੀ, ਪਰ ਉਹਦੇ ਚਿਹਰੇ ’ਤੇ ਛਾਈ ਖਾਮੋਸ਼ੀ ਦੀ ਕੰਧ ਨੂੰ ਪਾਰ ਕਰਨ ਦਾ ਹੌਸਲਾ ਉਹਦਾ ਵੀ ਨਾ ਹੋਇਆ। ‘ਰੱਬੀ ਰੂਹ’ ਵਾਲਾ ਪਿਪਲ ਵੀ ਉਨ੍ਹਾਂ ਦੀ ਆਮਦ ਬਿਨਾਂ ਉਦਾਸ ਜਿਹਾ ਲਗਦਾ ਸੀਦੋ ਸਾਲ ਉਸਨੇ ਇੰਜ ਹੀ ਕਠਿਨ ਤਪੱਸਿਆ, ਜਜ਼ਬਾਤਾਂ ਦੀ ਉਥਲ-ਪੁਥਲ, ਸਿਸਕਦੇ ਸੁਪਨਿਆਂ ਅਤੇ ਉਨੀਂਦਰੀਆਂ ਰਾਤਾਂ ਸੰਗ ਗੁਜ਼ਾਰੇਆਖਰੀ ਸਾਲ ਦੇ ਪੇਪਰ ਦੇਕੇ ਉਹ ਭਰੇ ਮਨ ਨਾਲ ਘਰ ਆ ਗਿਆਦੋ ਕੁ ਮਹੀਨਿਆਂ ਬਾਅਦ ਰਿਜ਼ਲਟ ਆਇਆਉਹ ਕਾਲਜ ਵਿੱਚੋਂ ਫਸਟ ਪੁਜ਼ੀਸ਼ਨ ਵਿੱਚ ਪਾਸ ਹੋ ਗਿਆਰਾਧਿਕਾ ਵੀ ਚੰਗੇ ਨੰਬਰਾਂ ਨਾਲ ਪਾਸ ਹੋ ਗਈਰਾਧਿਕਾ ਦੇ ਪਾਸ ਹੋਣ ’ਤੇ ਉਸਦੇ ਚਿਹਰੇ ’ਤੇ ਮੁਸਕਰਾਹਟ ਛਾ ਗਈ

ਰਾਧਿਕਾ ਨੇ ਉੱਥੇ ਹੀ ਯੂਨੀਵਰਸਿਟੀ ਵਿੱਚ ਐੱਮ.ਏ, ਅੰਗਰੇਜ਼ੀ ਦੀ ਕਲਾਸ ਵਿੱਚ ਦਾਖਲਾ ਲੈ ਲਿਆਪਰ ਉਸਨੇ ਉਸ ਯੂਨੀਵਰਸਿਟੀ ਦੀ ਥਾਂ ਹੋਰ ਯੂਨੀਵਰਸਿਟੀ ਵਿੱਚ ਅਰਥ ਸ਼ਾਸਤਰ ਦੀ ਐੱਮ.ਏ. ਵਿੱਚ ਦਾਖਲਾ ਲੈ ਲਿਆਸਮਾਂ ਆਪਣੀ ਚਾਲ ਤੁਰਦਾ ਰਿਹਾਪਰ ਰਾਧਿਕਾ ਅਤੇ ਰੱਬੀ ਰੂਹ ਪਿੱਪਲ ਉਹਦੇ ਅੰਗ ਸੰਗ ਰਹੇ ਐੱਮ.ਏ. ਕਰਨ ਉਪਰੰਤ ਉਸ ਨੂੰ ਬੈਂਕ ਵਿੱਚ ਸਹਾਇਕ ਮੈਨੇਜਰ ਦੀ ਨੌਕਰੀ ਮਿਲ ਗਈਸਖ਼ਤ ਮਿਹਨਤ, ਦਿਆਨਦਾਰੀ ਅਤੇ ਕੰਮ ਪ੍ਰਤੀ ਲਗਨ ਉਹਦੇ ਅੰਗ ਸੰਗ ਰਹੀਆਪਣੇ ਆਪ ਨੂੰ ਰੁਝੇਵੇਂ ਵਿੱਚ ਰੱਖਣ ਲਈ ਉਸਨੇ ਸਮਾਜ ਸੇਵਾ, ਲਿਖਣ ਪ੍ਰਕਿਰਿਆ ਅਤੇ ਪੜ੍ਹਨ ਲਿਖਣ ਦਾ ਕਾਰਜ ਜਾਰੀ ਰੱਖਿਆਇਨ੍ਹਾਂ ਕੰਮਾਂ ਵਿੱਚ ਉਸ ਨੂੰ ਅਥਾਹ ਸਕੂਨ ਮਿਲਦਾ ਸੀਕਦੇ-ਕਦੇ ਉਸਦੀ ਭੈਣ ਆ ਜਾਂਦੀ ਅਤੇ ਕਦੇ ਕੋਈ ਕੁਲੀਗ, ਕਦੇ ਕੋਈ ਫਰਿਆਦੀ ਜਾਂ ਫਿਰ ਪੈੱਨ, ਕਾਪੀ ਅਤੇ ਕਿਤਾਬਾਂ ਉਹਦੇ ਅੰਗ-ਸੰਗ ਰਹਿੰਦੀਆਂ

ਸੱਦਾ ਪੱਤਰ ਉਸਨੇ ਦੋ-ਤਿੰਨ ਵਾਰ ਪੜ੍ਹਿਆਯਾਦਾਂ ਦੇ ਝੁਰਮਟ ਵਿੱਚ ਘਿਰੇ ਹੋਏ ਨੇ ਆਦਰ ਨਾਲ ਆਉਣ ਦੀ ਸਹਿਮਤੀ ਦੇ ਨਾਲ ਮਿਤੀ ਅਤੇ ਸਮਾਂ ਲਿਖਕੇ ਖ਼ਤ ਪੋਸਟ ਕਰ ਦਿੱਤਾ

ਨਿਸ਼ਚਿਤ ਸਮੇਂ ’ਤੇ ਉਹ ਕਾਲਜ ਦੇ ਗੇਟ ’ਤੇ ਪੁੱਜ ਗਿਆਕਾਲਜ ਦੇ ਪ੍ਰਿੰਸੀਪਲ ਨੇ ਉਹਦਾ ਸਵਾਗਤ ਕੀਤਾਅਗਾਂਹ ਕੁਝ ਕਦਮਾਂ ’ਤੇ ਸਟਾਫ ਵੀ ਉਸਦੇ ਸਵਾਗਤ ਲਈ ਖੜੋਤਾ ਸੀਉਸਨੇ ਨਜ਼ਰ ਭਰ ਕੇ ਵੇਖਿਆਸਟਾਫ ਵਿੱਚ ਰਾਧਿਕਾ ਵੀ ਸ਼ਾਮਲ ਸੀਉਸਨੇ ਪਿਆਰ ਨਾਲ ਉਹਦੇ ਵੱਲ ਵੇਖਿਆਇੰਜ ਲੱਗਿਆ ਜਿਵੇਂ ਰਾਧਿਕਾ ਦੀਆਂ ਨਜ਼ਰਾਂ ਉਹਨੂੰ ਕਹਿ ਰਹੀਆਂ ਹੋਣ, “ਅੱਜ ਵੀ ਆਪਣੀ ਚੁੱਪ ਨਹੀਂ ਤੋੜੇਂਗਾ?” ਅਤੇ ਫਿਰ ਉਸਨੇ ਪਿਆਰ ਭਰੇ ਲਹਿਜ਼ੇ ਵਿੱਚ ਕਿਹਾ, “ਮੈਂ ਇੱਥੇ ਅੰਗਰੇਜ਼ੀ ਦੀ ਲੈਕਚਰਾਰ ਹਾਂ।”

ਉਸਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾਉਸਨੇ ਜ਼ੋਰ ਦੇਕੇ ਕਿਹਾ ਕਿ ਮੰਜ਼ਲ ਪ੍ਰਾਪਤੀ ਲਈ ਸਖ਼ਤ ਮਿਹਨਤ ਤੋਂ ਬਿਨਾਂ ਹੋਰ ਕੋਈ ਸ਼ਾਰਟਕੱਟ ਨਹੀਂ ਹੈਆਪਣੇ ਅਤੀਤ ਅਤੇ ਵਰਤਮਾਨ ਜੀਵਨ ਦੀਆਂ ਕਈ ਗੱਲਾਂ ਉਸਨੇ ਸਾਂਝੀਆਂ ਕੀਤੀਆਂਜਦੋਂ ਉਸਨੇ ਇਹ ਕਿਹਾ, “ਮੈਨੂੰ ਇਸ ਗੱਲ ਦਾ ਮਾਣ ਹੈ ਕਿ ਤੁਹਾਡੀ ਅੰਗਰੇਜ਼ੀ ਦੀ ਪ੍ਰੋਫੈਸਰ ਰਾਧਿਕਾ ਜੀ ਮੇਰੇ ਕਲਾਸ ਫੈਲੋ ਹਨ।” ਉਸਨੇ ਨਜ਼ਰ ਭਰ ਕੇ ਰਾਧਿਕਾ ਵੱਲ ਵੇਖਿਆ, ਉਸਦੇ ਚਿਹਰੇ ’ਤੇ ਲਾਲੀ ਛਾ ਗਈ ਸੀ

ਕਾਲਜ ਵਿੱਚ ਪ੍ਰਿੰਸੀਪਲ ਅਤੇ ਸਟਾਫ ਨਾਲ ਚਾਹ ਪੀਣ ਤੋਂ ਬਾਅਦ ਉਸਨੇ ਉਨ੍ਹਾਂ ਕੋਲੋਂ ਵਿਦਾਇਗੀ ਲੈ ਲਈਉਸ ਤੋਂ ਰਿਹਾ ਨਾ ਗਿਆ ਅਤੇ ਉਸਨੇ ਆਪਣਾ ਸਟੇਅਰਿੰਗ ਰੱਬੀ ਰੂਹ ਵਾਲੇ ਪਿੱਪਲ ਵੱਲ ਮੋੜ ਦਿੱਤਾਕਾਰ ਰੋਕ ਕੇ ਉਸਨੇ ਪਿੱਪਲ ਨੂੰ ਰੀਝ ਨਾਲ ਵੇਖਿਆਪਿੱਪਲ ਦੀ ਛਾਂ ਹੋਰ ਵੀ ਸੰਘਣੀ ਹੋ ਗਈ ਸੀ ਅਤੇ ਉਹ ਦੂਰ ਤਕ ਆਲੇ ਦੁਆਲੇ ਫੈਲ ਚੁੱਕਿਆ ਸੀਉਹ ਗੁੰਮ-ਸੁੰਮ ਦਰਖ਼ਤ ਹੇਠਾਂ ਖਲੋਤਾ ਰਿਹਾ, ਅੱਖਾਂ ਬੰਦ ਕਰਕੇ ਅਤੀਤ ਦੇ ਪਲਾਂ ਦਾ ਆਨੰਦ ਮਾਣ ਰਿਹਾ ਸੀਉਸਦੇ ਹੱਥਾਂ ਨੂੰ ਜਦੋਂ ਪਿਆਰੇ ਜਿਹੇ ਹੱਥਾਂ ਨੇ ਛੋਹਿਆ ਤਾਂ ਉਸਨੇ ਅੱਖਾਂ ਖੋਲ੍ਹੀਆਂਸਾਹਮਣੇ ਰਾਧਿਕਾ ਖੜ੍ਹੀ ਸੀ

“ਤੂੰ … …” ਉਹਦਾ ਹੱਥ ਘੁੱਟ ਕੇ ਫੜਦਿਆਂ ਉਹਦੀ ਭੁੱਬ ਨਿਕਲ ਗਈ

ਕੁਝ ਦੇਰ ਦੋਨਾਂ ਦਰਮਿਆਨ ਖਾਮੋਸ਼ੀ ਛਾਈ ਰਹੀਫਿਰ ਰਾਧਿਕਾ ਨੇ ਚੁੱਪ ਤੋੜੀ, “ਪਿਤਾ ਜੀ ਸਖ਼ਤ ਬਿਮਾਰ ਹੋ ਗਏ ਸਨਕੈਂਸਰ ਤੋਂ ਪੀੜਤ ਸਨ ਉਹਉਹ ਮੈਨੂੰ ਕੁਝ ਕਹਿਣਾ ਚਾਹੁੰਦੇ ਸਨਪਰ ਕਹਿ ਨਹੀਂ ਸਕੇਆਖ਼ਰ ਮਾਂ ਨੇ ਰਾਜ ਦੀ ਗੱਲ ਦੱਸੀ ਕਿ ਕਿਸ ਤਰ੍ਹਾਂ ਤੈਨੂੰ ਮੇਰੇ ਰਾਹ ਵਿੱਚੋਂ ਹਟਾਉਣ ਲਈ ਮਾਰਨ ਦੀ ਧਮਕੀ ਦਿੱਤੀ ਸੀ ਅਤੇ ਫਿਰ ਤੂੰ ਬਿਲਕੁਲ ਹੀ ਦਰਵੇਸ਼ੀ ਧਾਰ ਲਈਮੇਰੇ ਬਾਪ ਨੂੰ ਆਖ਼ਰੀ ਦਮ ਤਕ ਤੇਰੇ ਨਾਲ ਕੀਤੇ ਵਰਤਾਉ ਦਾ ਪਛਤਾਵਾ ਰਿਹਾਕੁਝ ਸਮੇਂ ਬਾਅਦ ਮਾਂ ਵੀ ਚੱਲ ਵਸੀ ਅਤੇ ਮੈਂ … …”

“ਤੂੰ ਵਿਆਹ ਕਰਵਾ ਲਿਆ ਹੋਣਾ ਹੈ? ਕਿੰਨੇ ਬੱਚਿਆਂ ਦੀ ਮਾਂ ਹੈ?”

ਉਸਨੇ ਉਹਦੇ ਵੱਲ ਰੀਝ ਨਾਲ ਵਿਹੰਦਿਆਂ ਕਿਹਾ, “ਵਿਆਹ ਕੀਹਦੇ ਨਾਲ ਕਰਵਾਉਂਦੀ? ਤੇਰੇ ਨਾਲੋਂ ਵਧੀਆ ਕੋਈ ਹੋ ਹੀ ਨਹੀਂ ਸੀ ਸਕਦਾਮੈਂ ਤੇਰੀਆਂ ਯਾਦਾਂ ਦੇ ਸਹਾਰੇ ਜਿਉਂਦੀ ਹਾਂ।” ਅਤੇ ਫਿਰ ਉਸਨੇ ਅੱਥਰੂ ਪੁੰਝਦਿਆਂ ਕਿਹਾ, “ਤੂੰ ਆਪਣੇ ਬਾਰੇ ਕੁਝ ਨਹੀਂ ਦੱਸਿਆ? ਕਿਹੋ ਜਿਹੀ ਚੱਲ ਰਹੀ ਹੈ ਵਿਆਹੁਤਾ ਜ਼ਿੰਦਗੀ?”

ਉਹ ਫਿਕੀ ਜਿਹੀ ਹਾਸੀ ਹੱਸਦਿਆਂ ਬੋਲਿਆ, “ਪਹਿਲਾਂ ਤੈਨੂੰ ਮੈਂ ਆਪਣੇ ਘਰ ਦੀ ਫੋਟੋ ਵਿਖਾਉਂਦਾ ਹਾਂ।” ਉਸਨੇ ਪਰਸ ਵਿੱਚੋਂ ਫੋਟੋ ਕੱਢੀ ਅਤੇ ਰਾਧਿਕਾ ਵੱਲ ਵਧਾ ਦਿੱਤੀਘਰ ਦੇ ਗੇਟ ਤੇ ਮੋਟੇ ਅੱਖਰ ਵਿੱਚ ਲਿਖਿਆ ਸੀ, “ਰਾਧਿਕਾ ਨਿਵਾਸ”ਫਿਰ ਉਸਨੇ ਮੁਸਕਰਾਕੇ ਕਿਹਾ, “ਭਲਾ ਰਾਧਿਕਾ ਨਿਵਾਸ ਵਿੱਚ ਤੇਰੇ ਬਿਨਾਂ ਕੌਣ ਆ ਸਕਦਾ ਸੀ?”

ਫਿਰ ਦੋਨੋਂ ਖਿੜਖਿੜਾਕੇ ਹੱਸ ਪਏਫਿਰ ਸ਼ੁਹਨੇ ਰਾਧਿਕਾ ਦੇ ਚਿਹਰੇ ’ਤੇ ਨਜ਼ਰਾਂ ਗੱਡਦਿਆਂ ਕਿਹਾ, “ਰਾਧਿਕਾ ਨਿਵਾਸ ਬੜੀ ਦੇਰ ਤੋਂ ਤੇਰੀ ਉਡੀਕ ਕਰ ਰਿਹਾ ਹੈਆਉਣ ਲਈ ਤਿਆਰ ਹੈ ਨਾ?”

ਰਾਧਿਕਾ ਨੇ ਉਹਦਾ ਹੱਥ ਘੁੱਟ ਕੇ ਫੜਦਿਆ ਕਿਹਾ, “ਇਨ੍ਹਾਂ ਬੋਲਾਂ ਲਈ ਤਾਂ ਮੈਂ ਤਰਸ ਗਈ ਹਾਂਬੋਲ, ਅੱਜ ਹੀ ਤੇਰੇ ਨਾਲ ਚੱਲਾਂ?”

ਉਸਨੇ ਮੁਸਕਰਾਉਂਦਿਆਂ ਕਿਹਾ, “ਜਿੱਥੇ ਆਪਾਂ 20-22 ਸਾਲ ਬਿਨਾਂ ਮਿਲਿਆਂ ਗੁਜ਼ਾਰ ਦਿੱਤੇ, ਉੱਥੇ ਕੁਝ ਦਿਨ ਹੋਰ ਗੁਜ਼ਾਰ ਲਈਏਤੈਨੂੰ ਸ਼ਾਨ ਨਾਲ ਲੈਕੇ ਜਾਵਾਂਗਾ

ਉਨ੍ਹਾਂ ਦਾ ਸੰਦਲੀ ਹਾਸਾ ਇੰਜ ਲਗਦਾ ਸੀ ਜਿਵੇਂ ਬੰਸਰੀ ਵਾਧਨ ਹੋ ਰਿਹਾ ਹੋਵੇ

ਵਿਦਾਅ ਹੋਣ ਵੇਲੇ ਛੇਤੀ ਮਿਲਣ ਦੇ ਵਾਅਦੇ ਨਾਲ ਉਹ ਕਾਰ ਵਿੱਚ ਬਹਿ ਗਿਆ

ਰਾਧਿਕਾ ਰੀਝ ਨਾਲ ਜਾਂਦੀ ਕਾਰ ਵੱਲ ਵਿਹੰਦੀ ਰਹੀ ਅਤੇ ਉਹ ਸਟੇਅਰਿੰਗ ਹੱਥ ਵਿੱਚ ਫੜੀਂ ਮੁਸਕੁਰਾਉਂਦਿਆਂ ਗਾ ਰਿਹਾ ਸੀ, “ਅੱਜ ਦਾ ਦਿਨ ਮਹਿਕ ਭਿੱਜਾ ਹੋ ਗਿਆ, ਸੱਜਣਾ ਦੇ ਨੈਣਾਂ ਵਿੱਚੋਂ ਮਿਲਿਐ ਸਲਾਮ।”

ਰਾਹ ਵਿੱਚ ਜਾਂਦਿਆਂ ਉਹ ਰਾਧਿਕਾ ਨਿਵਾਸ ਨੂੰ ਪੁਰੀ ਤਰ੍ਹਾਂ ਸਜਾਉਣ ਲਈ ਵਿਉਂਤਬੰਦੀ ਕਰ ਰਿਹਾ ਸੀ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5149)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author