MohanSharma8ਉਸ ਦੀ ਕੋਠੀ ਵਿੱਚੋਂ ਤਲਾਸ਼ੀ ਉਪਰੰਤ ਭਾਰੀ ਮਾਤਰਾ ਵਿੱਚ ਚਿੱਟਾਸਮੈਕਨਗ਼ਦ ਰਾਸ਼ੀ ਅਤੇ ਅਸਲਾ ...
(21 ਅਪ੍ਰੈਲ 2021)
ਇਸ ਸਮੇਂ ਪਾਠਕ: 344.


ਪਿਛਲੇ ਅੰਦਾਜ਼ਨ ਤਿੰਨ ਦਹਾਕਿਆਂ ਤੋਂ ਪੰਜਾਬੀ ਨਸ਼ੇ ਦੇ ਅੱਤਵਾਦ ਦਾ ਸ਼ਿਕਾਰ ਹੋ ਕੇ ਬਹੁ-ਪੱਖੀ ਅਤੇ ਬਹੁ-ਪਰਤੀ ਸੰਕਟ ਵਿੱਚੋਂ ਗੁਜ਼ਰ ਰਹੇ ਹਨ
ਇਸ ਮਾਰੂ ਕਹਿਰ ਕਾਰਨ ਹੀ ਪੰਜਾਬੀ ਆਰਥਿਕ, ਮਾਨਸਿਕ ਅਤੇ ਸਰੀਰਕ ਤੌਰ ’ਤੇ ਖੋਖਲੇ ਹੋ ਕੇ ਬੇਰਾਂ ਵਾਂਗ ਝੜਦਿਆਂ ਸਿਵਿਆਂ ਦੀ ਅੱਗ ਨੂੰ ਪ੍ਰਚੰਡ ਕਰ ਰਹੇ ਹਨਇਹ ਗੱਲ ਜਗ ਜ਼ਾਹਿਰ ਹੈ ਕਿ ਨਸ਼ੇ ਦੇ ਤਸਕਰਾਂ ਨੇ ਰੇਸ ਦੇ ਘੋੜਿਆਂ ਦੀ ਤਰ੍ਹਾਂ ਸਿਆਸੀ ਲੋਕਾਂ ਉੱਤੇ ਅਥਾਹ ਪੈਸਾ ਦਾਅ ’ਤੇ ਲਾ ਕੇ ਉਨ੍ਹਾਂ ਨਾਲ ਡੂੰਘੀ ਭਾਈਵਾਲੀ ਕਾਇਮ ਕੀਤੀ ਹੈ ਅਤੇ ਨਸ਼ਿਆਂ ਦੇ ਕਾਲੇ ਧੰਦੇ ਦੀਆਂ ਜੜ੍ਹਾਂ ਨੂੰ ਸਿਆਸੀ ਲੋਕਾਂ ਦੀ ਸ਼ਹਿ ਨਾਲ ਮਜ਼ਬੂਤ ਕੀਤਾ ਹੈਹੋਮ ਡਿਲੀਵਰੀ ਰਾਹੀਂ ਜਿੱਥੇ ਇੱਕ ਪਾਸੇ ਨਸ਼ਿਆਂ ਦਾ ਪ੍ਰਕੋਪ ਵਧਦਾ-ਫੁੱਲਦਾ ਰਿਹਾ, ਉੱਥੇ ਹੀ ਦੂਜੇ ਪਾਸੇ ਘਰਾਂ ਵਿੱਚ ਸੱਥਰ ਵਿਛਦੇ ਰਹੇਪਰ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਨਸ਼ਿਆਂ ਨੂੰ ਮੁੱਦੇ ਵਜੋਂ ਉਭਾਰਿਆ ਅਤੇ ਫਿਰ ਲੋਕਾਂ ਦੀਆਂ ਭਾਵਨਾਵਾਂ ਅਤੇ ਹਮਦਰਦੀ ਦਾ ਫੈਹਾ ਰੱਖਦਿਆਂ ਇਸ ਮੁੱਦੇ ਨੂੰ ਸਤਾ ਪ੍ਰਾਪਤੀ ਦਾ ਸਾਧਨ ਬਣਾਇਆ

2014 ਦੀਆਂ ਪਾਰਲੀਮੈਂਟ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਉਸ ਸਮੇਂ ਪੰਜਾਬ ਵਿੱਚ ਰਾਜ ਸਤਾ ’ਤੇ ਕਾਬਜ਼ ਅਕਾਲੀ ਪਾਰਟੀ ਨਾਲ ਸਬੰਧਤ ਆਗੂਆਂ ਦੇ ਨਾਂ ਨਸ਼ੇ ਦੇ ਕਾਰੋਬਾਰੀਆਂ ਵਜੋਂ ਸਟੇਜਾਂ ’ਤੇ ਸ਼ਰੇਆਮ ਲਏਇਹ ਐਲਾਨ ਵੀ ਉਨ੍ਹਾਂ ਵੱਲੋਂ ਕੀਤਾ ਗਿਆ ਕਿ ਸਤਾ ਵਿੱਚ ਆਉਂਦਿਆਂ ਹੀ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਭੇਜਿਆ ਜਾਵੇਗਾਲੋਕਾਂ ਨੇ ਆਮ ਆਦਮੀ ਪਾਰਟੀ ਦੇ ਆਗੂਆਂ ’ਤੇ ਯਕੀਨ ਕਰਕੇ ਪਹਿਲੀ ਵਾਰ ਆਮ ਆਦਮੀ ਪਾਰਟੀ ਦੇ ਚਾਰ ਸਾਂਸਦਾਂ ’ਤੇ ਜਿੱਤ ਦਾ ਸਿਹਰਾ ਬੰਨ੍ਹ ਕੇ ਲੋਕ ਸਭਾ ਵਿੱਚ ਭੇਜਿਆ2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ ਵੀ ਨਸ਼ਿਆਂ ਦੇ ਮੁੱਦੇ ਦਾ ਰੱਜ ਕੇ ਲਾਹਾ ਲੈਂਦਿਆਂ, ਵਾਅਦਿਆਂ ਅਤੇ ਦਾਅਵਿਆਂ ਤੇ ਸਹੁੰਆਂ ਦਾ ਮੁਲੰਮਾ ਚਾੜ੍ਹ ਕੇ ਸੱਤਾ ਪ੍ਰਾਪਤ ਕੀਤੀਫਰਵਰੀ 2017 ਵਿੱਚ ਕੈਪਟਨ ਸਰਕਾਰ ਹੋਂਦ ਵਿੱਚ ਆਉਣ ਉਪਰੰਤ ਨਸ਼ਿਆਂ ਦੇ ਪ੍ਰਕੋਪ ਨੂੰ ਠੱਲ੍ਹ ਪਾਉਣ ਲਈ ਪੰਜਾਬ ਦੀ ਧਰਤੀ ਦਾ ਜਾਇਆ ਅਤੇ ਛੱਤੀਸਗੜ੍ਹ ਵਿੱਚ ਅੱਤਵਾਦ ਦੀਆਂ ਜੜ੍ਹਾਂ ਨੂੰ ਖੋਖਲਾ ਕਰਨ ਵਿੱਚ ਯਤਨਸ਼ੀਲ ਅਤੇ ਇਮਾਨਦਾਰ ਆਈ.ਪੀ.ਐੱਸ ਅਧਿਕਾਰੀ ਹਰਪ੍ਰੀਤ ਸਿੰਘ ਸਿੱਧੂ ਨੂੰ ਐੱਸ.ਟੀ.ਐੱਫ ਦੇ ਮੁਖੀ ਵਜੋਂ ਅਪਰੈਲ 2017 ਵਿੱਚ ਨਿਯੁਕਤ ਕੀਤਾ ਗਿਆਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਐੱਸ.ਟੀ.ਐੱਫ਼ ਦੇ ਮੁਖ਼ੀ ਹਰਪ੍ਰੀਤ ਸਿੰਘ ਸਿੱਧੂ ਦਰਮਿਆਨ ਹੋਏ ਸਮਝੌਤੇ ਅਨੁਸਾਰ ਹਰਪ੍ਰੀਤ ਸਿੱਧੂ ਨੂੰ ਆਪਣੀ ਕਾਰਗੁਜ਼ਾਰੀ ਦੀਆਂ ਫਾਈਲਾਂ ਸਿੱਧੀਆਂ ਮੁੱਖ ਮੰਤਰੀ ਨੂੰ ਭੇਜਣ ਲਈ ਕਿਹਾ ਗਿਆ ਅਤੇ ਨਾਲ ਹੀ ਪੰਜਾਬ ਦੇ ਪੁਲਿਸ ਅਧਿਕਾਰੀਆਂ ਨੂੰ ਮੁੱਖ ਮੰਤਰੀ ਵੱਲੋਂ ਹਦਾਇਤਾਂ ਵੀ ਜਾਰੀ ਹੋਈਆਂ ਕਿ ਐੱਸ.ਟੀ.ਐੱਫ ਮੁਖੀ ਨੂੰ ਪੂਰਨ ਸਹਿਯੋਗ ਦਿੱਤਾ ਜਾਵੇਹਰਪ੍ਰੀਤ ਸਿੱਧੂ ਦਾ ਸਿੱਧਾ ਹੀ ਮੁੱਖ ਮੰਤਰੀ ਪ੍ਰਤੀ ਜਵਾਬਦੇਹੀ ਵਾਲਾ ਹੁਕਮ ਉੱਪਰਲੀ ਪੱਧਰ ਦੇ ਪੁਲਿਸ ਅਧਿਕਾਰੀਆਂ ਅਤੇ ਜ਼ਿਲ੍ਹਾ ਪੱਧਰ ਦੇ ਕਈ ਪੁਲਿਸ ਅਧਿਕਾਰੀਆਂ ਨੂੰ ਰਾਸ ਨਹੀਂ ਆਇਆਪਰ ਸਿੱਧੂ ਨੇ ਆਪਣੀ ਪਸੰਦ ਦੇ ਅਧਿਕਾਰੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਿਯੁਕਤ ਕਰਵਾਉਣ ਉਪਰੰਤ ਨਸ਼ਿਆਂ ਦੇ ਤੰਦੂਆ-ਜਾਲ਼ ਨੂੰ ਤੋੜਨ ਲਈ ਸਮਰਪਿਤ ਭਾਵਨਾ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾਇੱਕ ਮਹੀਨੇ ਬਾਅਦ ਹੀ ਰਾਜਾ ਕੰਧੋਲਾ ਦੇ ਸਮਰਾਲਾ ਫਾਰਮ ਹਾਊਸ ’ਤੇ ਛਾਪਾ ਮਾਰਨ ਸਮੇਂ ਉੱਥੋਂ ਪੁਲਿਸ ਕਰਮਚਾਰੀਆਂ ਦੀਆਂ ਵਰਦੀਆਂ ਦਾ ਮਿਲਣਾ ਅਤੇ ਉੱਥੋਂ ਪ੍ਰਾਪਤ ਡਾਇਰੀਆਂ ਅਤੇ ਲੈਪਟਾਪ ਵਿੱਚ ਕੁਝ ਸਿਆਸਤਦਾਨਾਂ ਅਤੇ ਪੁਲਿਸ ਅਧਿਕਾਰੀਆਂ ਨੂੰ ਨਸ਼ਿਆਂ ਦੇ ਕਾਲੇ ਧੰਦੇ ਦੀ ਕਮਾਈ ਵਿੱਚੋਂ ਕੀਤਾ ਲੈਣ-ਦੇਣ ਅਤੇ ਹੋਰ ਬਹੁਤ ਕੁਝ ਮਿਲਣ ਉਪਰੰਤ ਤਰਥੱਲੀ ਜਿਹੀ ਮੱਚ ਗਈ ਅਤੇ ਲੋਕਾਂ ਦੇ ਮੁਰਝਾਏ ਚਿਹਰੇ ਆਸਵੰਦ ਨਜ਼ਰਾਂ ਨਾਲ ਸਿੱਧੂ ਵੱਲ ਵੇਖਣ ਲੱਗ ਪਏ

ਐੱਸ.ਟੀ.ਐੱਫ਼ ਦੇ ਮੁਖ਼ੀ ਅਤੇ ਉਸ ਦੀ ਟੀਮ ਨੂੰ ਵੱਡੀ ਸਫ਼ਲਤਾ ਉਦੋਂ ਮਿਲੀ ਜਦੋਂ 13 ਜੂਨ 2017 ਨੂੰ ਇੰਸਪੈਕਟਰ (ਹੁਣ ਬਰਤਰਫ਼) ਇੰਦਰਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਦੀ ਕੋਠੀ ਵਿੱਚੋਂ ਤਲਾਸ਼ੀ ਉਪਰੰਤ ਭਾਰੀ ਮਾਤਰਾ ਵਿੱਚ ਚਿੱਟਾ, ਸਮੈਕ, ਨਗ਼ਦ ਰਾਸ਼ੀ ਅਤੇ ਅਸਲਾ ਫੜਿਆ ਗਿਆਪੁੱਛ-ਗਿੱਛ ਉਪਰੰਤ ਇੰਦਰਜੀਤ ਸਿੰਘ ਵੱਲੋਂ ਉਸ ਸਮੇਂ ਦੇ ਐੱਸ.ਐੱਸ.ਪੀ. ਰਾਜਜੀਤ ਸਿੰਘ ਦੀ ਮਿਲੀ ਭੁਗਤ ਦਾ ਜ਼ਿਕਰ ਕੀਤਾ ਗਿਆਹਾਲਾਂ ਰਾਜਜੀਤ ਸਿੰਘ ਤੋਂ ਐੱਸ.ਟੀ.ਐੱਫ਼ ਦੇ ਮੁਖੀ ਪੁੱਛ-ਗਿੱਛ ਲਈ ਤਲਬ ਕਰਨ ਦੀ ਤਿਆਰੀ ਵਿੱਚ ਹੀ ਸਨ ਕਿ ਰਾਜਜੀਤ ਸਿੰਘ ਨੇ ਪੰਜਾਬ ਦੇ ਪੁਲਿਸ ਮੁਖੀ ਨੂੰ ਫਰਿਆਦ ਕਰਦਿਆਂ ਲਿਖਿਆ ਕਿ ਹਰਪ੍ਰੀਤ ਸਿੱਧੂ ਉਸ ਨਾਲ ਖੁੰਧਕ ਰੱਖਦਾ ਹੈ, ਇਸ ਲਈ ਕਿਸੇ ਹੋਰ ਏਜੰਸੀ ਤੋਂ ਇਸ ਸਬੰਧ ਵਿੱਚ ਪੜਤਾਲ ਕਰਵਾਈ ਜਾਵੇਰਾਜਜੀਤ ਸਿੰਘ ਦੀ ਉਹ ਅਰਜ਼ੀ ਹੋਮ ਵਿਭਾਗ ਰਾਹੀਂ ਹਾਈਕੋਰਟ ਵਿੱਚ ਹੋਰ ਪੜਤਾਲੀਆ ਏਜੰਸੀ ਨਿਯੁਕਤ ਕਰਨ ਲਈ ਭੇਜ ਦਿੱਤੀ ਗਈਹਾਈ ਕੋਰਟ ਵੱਲੋਂ 15 ਦਸੰਬਰ 2017 ਨੂੰ ਡੀ.ਜੀ.ਪੀ. ਸਿਧਾਰਥ ਚਟੋਪਾਧਿਆਇ, ਇਨਵੈਸਟੀਗੇਸ਼ਨ ਬਿਊਰੋ ਦੇ ਚੀਫ ਪਰਬੋਧ ਕੁਮਾਰ ਅਤੇ ਉਸ ਸਮੇਂ ਦੇ ਆਈ. ਜੀ. ਅਤੇ ਹੁਣ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਸਿੱਟ ਦੇ ਮੈਂਬਰ ਨਿਯੁਕਤ ਕੀਤਾ ਗਿਆਕਿਉਂਕਿ ਇਹ ਸਿੱਟ ਉਸ ਸਮੇਂ ਦੇ ਐੱਸ.ਐੱਸ.ਪੀ. ਰਾਜਜੀਤ ਸਿੰਘ ਦੀ ਅਰਜ਼ੀ ਤੇ ਆਧਾਰਿਤ ਸੀ, ਇਸ ਲਈ ਹਾਈ ਕੋਰਟ ਵੱਲੋਂ ਸਿੱਟ ਨੂੰ ਜੋ ਆਦੇਸ਼ ਦਿੱਤਾ ਗਿਆ, ਉਸ ਵਿੱਚ ਇੰਦਰਜੀਤ ਇੰਸਪੈਕਟਰ ਅਤੇ ਰਾਜਜੀਤ ਸਿੰਘ ਦੇ ਡਰੱਗ ਸਬੰਧੀ ਆਪਸੀ ਸਬੰਧਾਂ ਨੂੰ ਘੋਖਣ, ਰਾਜਜੀਤ ਸਿੰਘ ਅਤੇ ਇੰਦਰਜੀਤ ਸਿੰਘ ਦੀਆਂ 2012 ਤੋਂ ਬਾਅਦ ਬਣਾਈਆਂ ਜਾਇਦਾਦਾਂ ਦੀ ਪੜਤਾਲ ਅਤੇ ਨਸ਼ਿਆਂ ਦੇ ਧੰਦੇ ਵਿੱਚ ਉਨ੍ਹਾਂ ਦੀ ਸ਼ੱਕੀ ਭੂਮਿਕਾ ਦੀ ਪੜਤਾਲ ਕਰਨਾ ਸ਼ਾਮਿਲ ਸੀਸਿੱਟ ਨੇ ਹਾਈ ਕੋਰਟ ਦੇ ਆਦੇਸ਼ਾਂ ਦੁਆਲੇ ਹੀ ਆਪਣੀ ਪੜਤਾਲ ਨੂੰ ਮੁੱਖ ਰੱਖਿਆਇਸੇ ਕਾਰਨ ਕਿਸੇ ਸਿਆਸੀ ਵਿਅਕਤੀ ਜਾਂ ਕਿਸੇ ਹੋਰ ਪੁਲਿਸ ਅਧਿਕਾਰੀਆਂ ਦਾ ਉਨ੍ਹਾਂ ਵੱਲੋਂ ਜ਼ਿਕਰ ਨਹੀਂ ਕੀਤਾ ਗਿਆਸਿੱਟ ਨੇ ਬੜੀ ਤੇਜ਼ੀ ਨਾਲ ਪੜਤਾਲ ਕਰਦਿਆਂ ਰਾਜਜੀਤ ਸਿੰਘ ਅਤੇ ਇੰਦਰਜੀਤ ਸਿੰਘ ਦੀਆਂ ਜਾਇਦਾਦਾਂ ਦੀ ਵਿਸਥਾਰਿਤ ਪੜਤਾਲ ਹੀ ਨਹੀਂ ਕੀਤੀ ਸਗੋਂ ਇਨਕਮ ਟੈਕਸ ਵਿਭਾਗ ਤੋਂ ਦੋਨਾਂ ਦੀਆਂ ਜਾਇਦਾਦਾਂ ਦਾ ਅਨੁਮਾਨਿਤ ਮੁੱਲ ਵੀ ਪੁਵਾਇਆ ਗਿਆਸਿੱਟ ਵੱਲੋਂ ਰਾਜਜੀਤ ਸਿੰਘ ਨੂੰ ਸੰਮਨ ਕਰਕੇ ਉਸ ਦੇ ਬਿਆਨ ਦਰਜ ਕੀਤੇ ਗਏ, ਜਿਸ ਵਿੱਚ ਉਸ ਨੇ ਆਪਣੇ ਉੱਤੇ ਨਸ਼ਿਆਂ ਸਬੰਧੀ ਲੱਗੇ ਦੋਸ਼ਾਂ ਅਤੇ ਇੰਦਰਜੀਤ ਸਿੰਘ ਨਾਲ ਮਿਲੀ ਭੁਗਤ ਨੂੰ ਨਕਾਰਿਆ ਅਤੇ ਨਾਲ ਹੀ ਵੱਖ-ਵੱਖ ਸ਼ਹਿਰਾਂ ਵਿੱਚ 2012 ਤੋਂ 2022 ਤਕ ਬਣਾਈ ਜਾਇਦਾਦ ਸਬੰਧੀ ਸਪਸ਼ਟੀਕਰਨ ਦਿੰਦਿਆਂ ਉਸ ਨੇ ਰਿਸ਼ਤੇਦਾਰਾਂ ਅਤੇ ਦੋਸਤਾਂ ਤੋਂ ਹੱਥ ਉਧਾਰ ਲਈ ਰਾਸ਼ੀ, ਬੈਂਕ ਤੋਂ ਲਿਆ ਕਰਜ਼ਾ ਅਤੇ ਪਿਤਰੀ ਜਾਇਦਾਦ ਵੇਚਣ ਸਬੰਧੀ ਦੱਸਿਆਪਰ ਉਹ ਆਪਣੇ ਜਵਾਬ ਵਿੱਚ ਸਿੱਟ ਦੇ ਮੈਂਬਰਾਂ ਨੂੰ ਸੰਤੁਸ਼ਟ ਨਹੀਂ ਕਰ ਸਕਿਆ ਐੱਸ.ਟੀ.ਐੱਫ਼ ਦੇ ਮੁਖੀ ਹਰਪ੍ਰੀਤ ਸਿੱਧੂ ਨੂੰ ਬੁਲਾ ਕੇ ਉਸ ਦੇ ਬਿਆਨ ਵੀ ਕਲਮਬੱਧ ਕੀਤੇ ਗਏਉਸ ਵੱਲੋਂ ਸਪਸ਼ਟ ਕੀਤਾ ਗਿਆ ਕਿ ਨਸ਼ੇ ਦੇ ਕਾਲੇ ਧੰਦੇ ਵਿੱਚ ਬਰਤਰਫ ਇੰਸਪੈਕਟਰ ਇੰਦਰਜੀਤ ਸਿੰਘ ਅਤੇ ਐੱਸ.ਐੱਸ.ਪੀ. ਰਾਜਜੀਤ ਸਿੰਘ ਦੀ ਮਿਲੀ ਭੁਗਤ ਦੇ ਠੋਸ ਸਬੂਤ ਹਨ ਅਤੇ ਉਸ ਵੱਲੋਂ ਉਹ ਠੋਸ ਸਬੂਤ ਸਿੱਟ ਅੱਗੇ ਪੇਸ਼ ਵੀ ਕੀਤੇ ਗਏਸਿੱਟ ਵੱਲੋਂ ਆਪਣੀ ਰਿਪੋਰਟ 14 ਮਾਰਚ 2018, 30 ਮਾਰਚ 2018 ਅਤੇ 8 ਮਈ 2018 ਨੂੰ ਤਿੰਨ ਸੀਲਬੰਦ ਲਿਫ਼ਾਫ਼ਿਆਂ ਵਿੱਚ ਪੇਸ਼ ਕੀਤੀ ਗਈ ਅਤੇ ਚੌਥਾ ਲਿਫ਼ਾਫ਼ਾ ਸਿੱਟ ਦੇ ਮੁਖ਼ੀ ਸਿਧਾਰਥ ਚਟੋਪਾਧਿਆਇ ਨੇ ਵੱਖਰੇ ਤੌਰ ’ਤੇ ਪੇਸ਼ ਕੀਤਾ, ਜਿਸ ਉੱਪਰ ਸਿੱਟ ਦੇ ਮੁਖ਼ੀ ਦੇ ਹਸਤਾਖ਼ਰ ਸਨ, ਪਰ ਦੂਜੇ ਦੋ ਮੈਂਬਰਾਂ ਨੇ ਹਸਤਾਖ਼ਰ ਨਹੀਂ ਸਨ ਕੀਤੇ

ਚਾਰ ਸਾਲ ਦਸ ਮਹੀਨੇ ਇਹ ਸੀਲਬੰਦ ਲਿਫ਼ਾਫ਼ੇ ਹਾਈਕੋਰਟ ਵਿੱਚ ਅਲਮਾਰੀ ਦਾ ਸਿੰਗਾਰ ਬਣੇ ਰਹੇਉਸ ਸਮੇਂ ਦੇ ਐਡਵੋਕੇਟ ਜਨਰਲ ਨੇ ਇਹ ਬੰਦ ਲਿਫ਼ਾਫ਼ੇ ਖੁੱਲ੍ਹਵਾਉਣ ਲਈ ਕੋਈ ਪੈਰਵੀ ਨਹੀਂ ਕੀਤੀਭਾਵੇਂ ਕਿ ਇਸ ਸਬੰਧ ਵਿੱਚ ਉਸ ਸਮੇਂ ਦੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਅਪਰੈਲ, 2020 ਵਿੱਚ ਪੰਜਾਬ ਦੇ ਮੁੱਖ ਮੰਤਰੀ ਦੇ ਨਿਵਾਸ ਸਥਾਨ ’ਤੇ ਐਡਵੋਕੇਟ ਜਨਰਲ ਅਤੁਲ ਨੰਦਾ ਨਾਲ ਇਸ ਆਧਾਰ ’ਤੇ ਤਲਖ ਕਲਾਮੀ ਵੀ ਹੋਈ ਸੀ ਕਿ ਉਹ ਬੰਦ ਲਿਫ਼ਾਫ਼ੇ ਖੁਲ੍ਹਵਾਉਣ ਲਈ ਕਾਨੂੰਨੀ ਚਾਰਾਜ਼ੋਈ ਕਰਨ ਦੀ ਥਾਂ ਟਾਲ-ਮਟੋਲ ਦੀ ਨੀਤੀ ਅਪਣਾ ਰਿਹਾ ਹੈਸੁਨੀਲ ਜਾਖੜ ਤੋਂ ਬਾਅਦ ਕਾਂਗਰਸ ਦੇ ਅਗਲੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ 12 ਟਵੀਟ ਕਰਕੇ ਇਹ ਲਿਫ਼ਾਫ਼ੇ ਤੁਰੰਤ ਖੋਲ੍ਹਣ ਲਈ ਜ਼ੋਰ ਪਾਇਆ ਸੀਬੁੱਧੀਜੀਵੀਆਂ, ਚਿੰਤਕਾਂ ਅਤੇ ਸੱਥਾਂ ਵਿੱਚ ਇਸ ਸਬੰਧੀ ਸ਼ੰਕੇ ਉੱਭਰਦੇ ਰਹੇਪਿਛਲੇ ਸਾਲ 2022 ਵਿੱਚ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਨਵਕੀਰਨ ਸਿੰਘ ਨੇ ਇਹ ਬੰਦ ਲਿਫ਼ਾਫ਼ੇ ਖੋਲ੍ਹਣ ਲਈ ਜਨਹਿਤ ਵਿੱਚ ਹਾਈ ਕੋਰਟ ਵਿਖੇ ਪਟੀਸ਼ਨ ਪਾਈ ਸੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 15 ਫਰਵਰੀ 2023 ਨੂੰ ਇਹ ਸੀਲਬੰਦ ਲਿਫ਼ਾਫ਼ੇ ਖੋਲ੍ਹਣ ਲਈ ਹਾਈ ਕੋਰਟ ਨੂੰ ਲਿਖਤੀ ਰੂਪ ਵਿੱਚ ਬੇਨਤੀ ਕੀਤੀ ਸੀ

ਆਖ਼ਰ 28 ਮਾਰਚ 2023 ਨੂੰ ਇਨ੍ਹਾਂ ਚਾਰ ਸੀਲਬੰਦ ਲਿਫ਼ਾਫ਼ਿਆਂ ਵਿੱਚੋਂ ਤਿੰਨ ਸੀਲਬੰਦ ਲਿਫ਼ਾਫ਼ੇ ਖੋਲ੍ਹ ਦਿੱਤੇ ਗਏ4 ਅਪਰੈਲ 2023 ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਟਵੀਟ ਕਰਕੇ ਲੋਕਾਂ ਨੂੰ ਜਾਣਕਾਰੀ ਦਿੰਦਿਆਂ ਪ੍ਰਗਟਾਵਾ ਕੀਤਾ ਕਿ ਰਿਪੋਰਟ ਵਿੱਚ ਪਾਏ ਗਏ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ17 ਅਪਰੈਲ 2023 ਨੂੰ ਠੋਸ ਕਦਮ ਚੁੱਕਦਿਆਂ ਉਸ ਸਮੇਂ ਦੇ ਐੱਸ.ਐੱਸ.ਪੀ. ਅਤੇ ਹੁਣ ਏ.ਆਈ.ਜੀ, (ਐੱਨ.ਆਰ.ਆਈ. ਵਿੰਗ) ਸ਼੍ਰੀ ਰਾਜਜੀਤ ਸਿੰਘ ਨੂੰ ਅਹੁਦੇ ਦੀ ਦੁਰਵਰਤੋਂ ਕਰਨ ਦੇ ਦੋਸ਼ ਵਿੱਚ ਬਰਤਰਫ ਕਰ ਦਿੱਤਾ ਗਿਆ ਅਤੇ ਵਿਦੇਸ਼ ਨਾ ਜਾਣ ਲਈ ਐੱਲ.ਓ.ਸੀ. ਵੀ ਜਾਰੀ ਕਰ ਦਿੱਤਾ ਗਿਆ ਹੈਮੁੱਖ ਮੰਤਰੀ ਦੇ ਇਸ ਨਿੱਗਰ ਕਦਮ ਦੀ ਚੁਫਿਰਿਉਂ ਪ੍ਰਸ਼ੰਸਾ ਵੀ ਹੋਈ ਹੈ

ਸਿੱਟ ਵੱਲੋਂ 85 ਪੰਨਿਆਂ ਦੀ ਵਿਸਥਾਰਿਤ ਅਤੇ 11 ਸਫ਼ਿਆਂ ਦੀ ਸਮਰੀ ਰਿਪੋਰਟ ਵਿੱਚ ਰਾਜਜੀਤ ਸਿੰਘ ਅਤੇ ਇੰਦਰਜੀਤ ਸਿੰਘ ਦੀ ਡਰੱਗ ਸਬੰਧੀ ਮਿਲੀ ਭੁਗਤ ਦੇ ਨਾਲ-ਨਾਲ ਇਹ ਵੀ ਸਾਹਮਣੇ ਆਇਆ ਹੈ ਕਿ ਤਰਨਤਾਰਨ, ਹੁਸ਼ਿਆਰਪੁਰ, ਮੋਗਾ ਅਤੇ ਹੋਰ ਇੱਕ-ਦੋ ਥਾਂਵਾਂ ’ਤੇ ਐੱਸ.ਐੱਸ.ਪੀ. ਵਜੋਂ ਨਿਯੁਕਤ ਹੋਣ ਵਾਲੇ ਰਾਜਜੀਤ ਸਿੰਘ ਨੇ ਇੰਦਰਜੀਤ ਸਿੰਘ ਦੀਆਂ ‘ਸ਼ਾਨਦਾਰ ਸੇਵਾਵਾਂ’ ਪ੍ਰਾਪਤ ਕਰਕੇ ਉਸ ਦੀ ਨਿਯੁਕਤੀ ਲਈ ਉੱਚ ਅਧਿਕਾਰੀਆਂ ਨੂੰ ਪੱਤਰ ਵੀ ਲਿਖੇਦਰਅਸਲ ਇੰਦਰਜੀਤ ਸਿੰਘ ਪੁਲਿਸ ਵਿਭਾਗ ਵਿੱਚ ਹੌਲਦਾਰ ਸੀ, ਉਸ ਨੂੰ ਹੌਲਦਾਰ ਤੋਂ ਏ.ਐੱਸ.ਆਈ. ਫਿਰ ਸਬ-ਇੰਸਪੈਕਟਰ ਅਤੇ ਸਪੈਸ਼ਲ ਰੈਂਕ ਦੇ ਕੇ ਇੰਸਪੈਕਟਰ, ਰਾਜਜੀਤ ਸਿੰਘ ਵੱਲੋਂ ਹੀ ਬਣਾਇਆ ਗਿਆ ਸੀਬਰਤਰਫ ਇੰਸਪੈਕਟਰ ਇੰਦਰਜੀਤ ਸਿੰਘ ਰਾਜਜੀਤ ਸਿੰਘ ਦਾ ਕਮਾਊ ਪੁੱਤ ਰਿਹਾ ਅਤੇ ਉਹ ਛੋਟੇ-ਮੋਟੇ ਨਸ਼ੇ ਦੇ ਕਾਰੋਬਾਰੀਆਂ ਨੂੰ ਕੇਸਾਂ ਵਿੱਚ ਉਲਝਾ ਕੇ ਮੋਟੀ ਰਕਮ ਵਸੂਲਦਾ ਰਿਹਾਕਈ ਕੇਸਾਂ ਵਿੱਚ ਤਾਂ ਨਿਰਦੋਸ਼ਾਂ ’ਤੇ ਕੇਸ ਪਾ ਕੇ ਉਨ੍ਹਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਅਪਾਹਿਜ਼ ਕਰਨ ਦੇ ਨਾਲ-ਨਾਲ ਮਾਪਿਆਂ ਨੂੰ ਵੀ ਆਰਥਿਕ ਪੱਖ ਤੋਂ ਖੁੰਗਲ ਕਰਦਾ ਰਿਹਾ। ਰਿਪੋਰਟ ਵਿੱਚ ਰਾਜਜੀਤ ਸਿੰਘ ਅਤੇ ਇੰਦਰਜੀਤ ਸਿੰਘ ਦੀਆਂ ਕਾਲੀ ਕਮਾਈ ਨਾਲ ਬਣਾਈਆਂ ਜਾਇਦਾਦਾਂ ਦਾ ਪ੍ਰਗਟਾਵਾ ਵੀ ਕੀਤਾ ਗਿਆਭਾਵੇਂ ਇੰਦਰਜੀਤ ਸਿੰਘ ਨੂੰ ਪਹਿਲਾਂ ਹੀ ਬਰਤਰਫ ਕਰ ਦਿੱਤਾ ਸੀ ਅਤੇ ਰਾਜਜੀਤ ਸਿੰਘ ਹੁਣ ਬਰਤਰਫ ਹੋ ਗਿਆ ਹੈ ਪਰ ਫਿਰ ਵੀ ਬਹੁਤ ਸਾਰੇ ਅਜਿਹੇ ਪ੍ਰਸ਼ਨ ਲੋਕਾਂ ਦੇ ਜ਼ਹਿਨ ਵਿੱਚ ਘੁੰਮ ਰਹੇ ਹਨ ਜਿਵੇਂ:

1. ਜੇਕਰ ਪਿਛਲਾ ਰਿਕਾਰਡ ਵੇਖੀਏ ਤਾਂ ਬਹੁਤ ਸਾਰੇ ਸੀਨੀਅਰ ਪੀ.ਪੀ.ਐੱਸ. ਅਤੇ ਆਈ.ਪੀ.ਐੱਸ. ਅਧਿਕਾਰੀ ਜ਼ਿਲ੍ਹੇ ਦੇ ਮੁਖੀ ਲੱਗਣ ਤੋਂ ਵਾਂਝੇ ਰਹਿ ਜਾਂਦੇ ਹਨ ਪਰ ਉਸ ਸਮੇਂ ਦੇ ਡੀ.ਜੀ.ਪੀ. ਅਤੇ ਗ੍ਰਹਿ ਮੰਤਰੀ ਨੂੰ (ਅਕਸਰ ਮੁੱਖ ਮੰਤਰੀ ਕੋਲ ਹੀ ਗ੍ਰਹਿ ਵਿਭਾਗ ਹੁੰਦਾ ਹੈ) ਰਾਜਜੀਤ ਸਿੰਘ ਵਿੱਚ ਅਜਿਹਾ ਕਿਹੜਾ ‘ਗੁਣ’ ਵਿਖਾਈ ਦਿੱਤਾ, ਜਿਸ ਕਾਰਨ ਇਹ ਤਿੰਨ ਚਾਰ ਜ਼ਿਲ੍ਹਿਆਂ ਦਾ ਮੁਖਿ ਬਣਿਆ ਰਿਹਾ?

2. ਸਿੱਟ ਦੇ ਮੁਖੀ ਹਰਪ੍ਰੀਤ ਸਿੱਧੂ ਨੂੰ ਟੇਢੇ ਤਰੀਕੇ ਨਾਲ ਰਾਜਜੀਤ ਸਿੰਘ ਤੋਂ ਪੁੱਛ-ਗਿੱਛ ਕਰਨ ਤੋਂ ਰੋਕਣ ਲਈ ਕਿਹੜੇ-ਕਿਹੜੇ ਪੁਲਿਸ ਅਧਿਕਾਰੀ, ਮੰਤਰੀ ਅਤੇ ਹੋਰ ਰਾਜਨੀਤਿਕ ਆਗੂ ਜ਼ਿੰਮੇਵਾਰ ਹਨ?

3. ਰਾਜਜੀਤ ਸਿੰਘ ਦੀ ਪੁਸ਼ਤ ਪਨਾਹੀ ਲਈ ਕੌਣ-ਕੌਣ ਜ਼ਿੰਮੇਵਾਰ ਹੈ?

4. ਸਿੱਟ ਦੀ ਰਿਪੋਰਟ ਵਿੱਚ ਪ੍ਰਗਟਾਵਾ ਕੀਤਾ ਗਿਆ ਹੈ ਕਿ ਇੰਦਰਜੀਤ ਸਿੰਘ ਪਹਿਲਾਂ ਐੱਨ.ਡੀ.ਪੀ.ਐੱਸ. ਦੀਆਂ ਧਾਰਾਵਾਂ ਲਾ ਕੇ ਡਰੱਗ ਦੇ ਕੇਸ ਪਾਉਂਦਾ ਅਤੇ ਫਿਰ ਮੁਜਰਿਮਾਂ ਤੋਂ ਮੋਟੀ ਰਕਮ ਵਸੂਲ ਕਰਦਾਕੇਸ ਦੀ ਪੈਰਵੀ ਲੇਟ ਕਰਨ ਦੇ ਨਾਲ ਨਾਲ ਫੋਰੈਂਸਿਕ ਸਾਇੰਸ ਲੈਬੋਰੇਟਰੀ ਖਰੜ ਨੂੰ ਜਿਹੜੇ ਸੈਂਪਲ ਜਾਂਚ ਲਈ ਭੇਜੇ ਜਾਂਦੇ, ਉਹ ਲੈਬੋਰੇਟਰੀ ਵਾਲਿਆਂ ਦੀ ਮਿਲੀ ਭੁਗਤ ਨਾਲ ਸੈਂਪਲ ਫੇਲ ਕਰਵਾਉਂਦਾ ਰਿਹਾਇੰਜ ਨਸ਼ੇ ਫੜਨ ਦੀ ਵਿਭਾਗ ਵੱਲੋਂ ਬੱਲੇ-ਬੱਲੇ ਕਰਵਾਉਣ ਦੇ ਨਾਲ-ਨਾਲ ਮੁਜਰਿਮਾਂ ਤੋਂ ਮੋਟੀ ਰਕਮ ਵਸੂਲਣ ਅਤੇ ਫਿਰ ਲੈਬੋਰੇਟਰੀ ਵਾਲਿਆਂ ਤੋਂ ਸੈਂਪਲ ਫੇਲ ਕਰਵਾਉਣ ਜਿਹੇ ਕਾਰਿਆਂ ਰਾਹੀਂ ਕੌਮ ਦੇ ਹਿਤ ਨਾਲ ਖਿਲਵਾੜ ਕਰਦਾ ਰਿਹਾਫੋਰੈਂਸਿਕ ਸਾਇੰਸ ਲੈਬੋਰੇਟਰੀ ਖਰੜ ਦੀ ਕਾਰਗੁਜ਼ਾਰੀ ਨੂੰ ਸ਼ੰਕਿਆਂ ਦੇ ਘਿਰਿਆਂ ਤੋਂ ਬਰੀ ਨਹੀਂ ਕੀਤਾ ਜਾ ਸਕਦਾ

5. ਅਪਰੈਲ 2017 ਤੋਂ ਜੂਨ 2018 ਤਕ ਸ੍ਰੀ ਸਿੱਧੂ ਨੇ ਐੱਸ.ਟੀ.ਐੱਫ਼ ਦੇ ਮੁਖ਼ੀ ਵਜੋਂ ਆਪਣੀਆਂ ਸੇਵਾਵਾਂ ਸ਼ਾਨਦਾਰ ਢੰਗ ਨਾਲ ਨਿਭਾਈਆਂਉਸ ਤੋਂ ਬਾਅਦ ਉਸ ਨੂੰ ਇਸ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆਅਹੁਦੇ ਤੋਂ ਲਾਂਭੇ ਕਰਨ ਲਈ ਕਿਹੜੇ ਕਿਹੜੇ ਅਧਿਕਾਰੀ ਅਤੇ ਰਾਜਨੀਤਿਕ ਲੋਕ ਇਸ ਸਾਜ਼ਿਸ਼ ਵਿੱਚ ਸ਼ਾਮਿਲ ਹੋਏ?

6. ਬਰਤਰਫ ਐੱਸ.ਐੱਸ.ਪੀ. ਰਾਜਜੀਤ ਸਿੰਘ ਨੇ ਆਪਣੇ ਬਿਆਨ ਵਿੱਚ ਸਿੱਟ ਨੂੰ ਸਪਸ਼ਟ ਕੀਤਾ ਹੈ ਕਿ ਇੰਦਰਜੀਤ ਸਿੰਘ ਨੇ ਉਸ ਦੇ ਨਾਲ ਤਾਂ ਸਿਰਫ਼ ਇੱਕ ਸਾਲ ਦੋ ਮਹੀਨੇ ਹੀ ਕੰਮ ਕੀਤਾ ਹੈਬਾਕੀ ਸਮਾਂ ਉਹ ਉਸ ਨਾਲ ਨਹੀਂ ਰਿਹਾਹੁਣ ਸਵਾਲ ਉੱਠਦਾ ਹੈ ਕਿ ਬਾਕੀ ਸਮੇਂ ਵਿੱਚ ਲੋਕਾਂ ਦੇ ਹਿਤਾਂ ਨਾਲ ਖਿਲਵਾੜ ਕਰਨ ਲਈ ਕਿਹੜੇ ਕਿਹੜੇ ਅਧਿਕਾਰੀਆਂ ਨੇ ਇੰਦਰਜੀਤ ਸਿੰਘ ਨੂੰ ਖੁੱਲ੍ਹ ਦਿੱਤੀ? ਇਹ ਪੜਤਾਲ ਦਾ ਹਿੱਸਾ ਹੋਣਾ ਚਾਹੀਦਾ ਹੈ

7. ਕਿਹੜੇ ਅਧਿਕਾਰੀਆਂ ਨੇ ਰਾਜਜੀਤ ਸਿੰਘ ਨੂੰ 2018 ਵਿੱਚ ਸ਼ਾਨਦਾਰ ਸੇਵਾਵਾਂ ਲਈ ਮੈਡਲ ਦੇਣ ਦੀ ਸਿਫ਼ਾਰਿਸ਼ ਕੀਤੀ ਸੀ ਅਤੇ ਬਾਅਦ ਵਿੱਚ ਰੌਲਾ ਪੈਣ ’ਤੇ ਉਹ ਸਿਫ਼ਾਰਿਸ਼ ਵਾਪਸ ਲੈ ਲਈ ਸੀਰਾਜਜੀਤ ਸਿੰਘ ਨੂੰ ਇਹ ਵਕਾਰੀ ਸਨਮਾਨ ਦੇਣ ਦੀ ਸਿਫ਼ਾਰਿਸ਼ ਕਰਨ ਵਾਲੇ ਕਿਹੜੇ ਅਧਿਕਾਰੀ ਸਨ?

8. ਸਿੱਟ ਦੇ ਮੁਖੀ ਸ਼੍ਰੀ ਚਟੋਪਾਧਿਆਇ ਨੇ ਆਪਣੇ ਚੌਥੇ ਲਿਫ਼ਾਫ਼ੇ ਵਿੱਚ ਜੋ ਰਿਪੋਰਟ ਦਰਜ ਕੀਤੀ ਹੈ, ਭਾਵੇਂ ਉਹ ਜਨਤਕ ਨਹੀਂ ਹੋਈ ਪਰ ਦੋ ਉੱਚ ਪੁਲਿਸ ਅਧਿਕਾਰੀਆਂ ਨੂੰ ਹਾਈ ਕੋਰਟ ਵੱਲੋਂ ਜਵਾਬ ਦੇਣ ਲਈ ਨੋਟਿਸ ਜਾਰੀ ਹੋਣ ਤੋਂ ਇਹ ਚੁੰਝ ਚਰਚਾ ਹੈ ਕਿ ਸ਼੍ਰੀ ਚਟੋਪਾਧਿਆਇ ਨੇ ਰਾਜਜੀਤ ਸਿੰਘ ਨੂੰ ਹੱਲਾ ਸ਼ੇਰੀ ਦੇਣ ਲਈ ਅਤੇ ਉਸ ਦੀ ਡਟ ਕੇ ਮਦਦ ਕਰਨ ਲਈ ਇਨ੍ਹਾਂ ਪੁਲਿਸ ਅਧਿਕਾਰੀਆਂ ਵੱਲ ਸ਼ੱਕ ਪ੍ਰਗਟਾਇਆ ਸੀ ਪਰ ਲੋਕ ਜਾਣਨਾ ਚਾਹੁੰਦੇ ਹਨ ਕਿ ਇਸ ਰਿਪੋਰਟ ਉੱਤੇ ਸਿੱਟ ਦੇ ਦੂਜੇ ਦੋ ਮੈਂਬਰਾਂ ਨੇ ਹਸਤਾਖ਼ਰ ਕਿਉਂ ਨਹੀਂ ਕੀਤੇ?

9. ਸਿੱਟ ਦੇ ਮੈਂਬਰਾਂ ਵੱਲੋਂ ਆਪਣੀ ਰਿਪੋਰਟ ਵਿੱਚ ਲਿਖਿਆ ਗਿਆ ਹੈ ਕਿ ਇਸ ਸਾਰੇ ਵਰਤਾਰੇ ਸਬੰਧੀ ਵਿਸ਼ੇਸ਼ ਜਾਂਚ ਕਮੇਟੀ ਬਣਾ ਕੇ ਵਿਸਥਾਰਿਤ ਜਾਂਚ ਕੀਤੀ ਜਾਵੇਪਬਲਿਕ ਦੀ ਵੀ ਇਹ ਪੁਰਜ਼ੋਰ ਅਪੀਲ ਹੈ ਕਿ ਇਸ ਕਾਲੇ ਧੰਦੇ ਵਿੱਚ ਲਿਬੜੀਆਂ ਕਾਲੀਆਂ ਭੇਡਾਂ ਨੂੰ ਸਾਹਮਣੇ ਲਿਆ ਕਿ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ ਤਾਂ ਜੋ ਭਵਿੱਖ ਵਿੱਚ ਨਸ਼ਿਆਂ ਦੇ ਪ੍ਰਕੋਪ ਕਾਰਨ ਲੋਕਾਂ ਦੇ ਘਰਾਂ ਵਿੱਚੋਂ ਕੀਰਨਿਆਂ ਦੀਆਂ ਆਵਾਜ਼ਾਂ ਆਉਣ ਦੀ ਥਾਂ ਕਹਿ-ਕਹੇ ਸੁਣਨ ਨੂੰ ਮਿਲਣ ਅਤੇ ਠੰਢੇ ਚੁੱਲ੍ਹਿਆਂ ’ਤੇ ਉੱਗੇ ਘਾਹ ਦੀ ਥਾਂ ਲਟ-ਲਟ ਬਲਦੇ ਚੁੱਲ੍ਹੇ ਖੁਸ਼ਹਾਲੀ ਦਾ ਸੁਨੇਹਾ ਦੇਣ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3925)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author