SatpalSDeol7ਆਖ਼ਰ ਫੁੰਮਣ ਦੀ ਗਵਾਹੀ ਦਾ ਦਿਨ ਆਇਆ। ਸਭ ਨੂੰ ਉਮੀਦ ਸੀ ਕਿ ਫੁੰਮਣ ...
(19 ਮਈ 2022)
ਮਹਿਮਾਨ: 58.

 

ਪਿੱਪਲ ਸਿੰਘ ਛਟੀਆਂ ਦੀ ਧੂਣੀ ਸੇਕਦਾ ਸਾਰੇ ਜਵਾਕਾਂ ਨੂੰ ਪਰਿਵਾਰ ਦੇ ਅਤੀਤ ਤੋਂ ਜਾਣੂ ਕਰਾ ਰਿਹਾ ਸੀ, “ਜਦੋਂ ਆਪਣੀ ਪਹਿਲੀ ਪੀੜ੍ਹੀ ਇਸ ਪਿੰਡ ਆਈ ਸੀ ਤਾਂ ਆਸੇ ਪਾਸੇ ਜੰਗਲ ਬੀਆਬਾਨ ਈ ਹੁੰਦਾ ਸੀ, ਹੱਥ ਨੂੰ ਹੱਥ ਨਹੀਂ ਸੀ ਦੀਹਦਾ ਹੁੰਦਾਮੁੱਢ ਪੱਟ ਪੱਟ ਕੇ ਅਸੀਂ ਜ਼ਮੀਨ ਅਬਾਦ ਕੀਤੀ ਸੀ ਪੁੱਤ, ਤਾਂ ਕਿਤੇ ਜਾ ਕੇ ਟੁਕੜੇ ਜੋਗੇ ਹੋਏ ਆਂ” ਇੱਕੋ ਸਾਹ ਉਹ ਅਗਲੀ ਪੀੜ੍ਹੀ ਨੂੰ ਕੀਤੀਆਂ ਮਿਹਨਤਾਂ ਦੀ ਹਕੀਕਤ ਤੋਂ ਜਾਣੂ ਕਰਵਾ ਦੇਣਾ ਚਾਹੁੰਦਾ ਸੀ

ਉਹਦੇ ਭਰਾ ਦੇ ਪੋਤਰੇ ਸੁਖਬੀਰ ਦੀ ਉਮਰ ਮਸਾਂ ਸਤਾਰਾਂ ਸਾਲ ਹੋਵੇਗੀਉਹ ਪਿੱਪਲ਼ ਸਿੰਘ ਤੋਂ ਜਿੰਨਾਂ, ਭੂਤਾਂ, ਪੰਛੀਆਂ ਤੇ ਜਾਨਵਰਾਂ ਦੇ ਬੋਲਣ ਵਾਲੀਆਂ ਕਹਾਣੀਆਂ ਸੁਣਦਾ ਹੋਇਆ ਵੱਡਾ ਹੋਇਆ ਸੀਪਰਿਵਾਰ ਦੀਆਂ ਬਹੁਤ ਸਾਰੀਆਂ ਅਣਛੋਹੀਆਂ ਯਾਦਾਂ ਉਹ ਵਾਰ ਵਾਰ ਪਿੱਪਲ਼ ਸਿੰਘ ਤੋਂ ਸੁਣਦਾ ਆ ਰਿਹਾ ਸੀ

ਬਾਬਾ ਤੂੰ ਭਲਾ ਦੇਹ ਪਲਟਣਾ ਸੱਪ ਦੇਖਿਐ?” ਸੁਖਬੀਰ ਨੇ ਉਸ ਤੋਂ ਪਹਿਲਾਂ ਸੁਣੀ ਹੋਈ ਅਜੀਬ ਜਿਹੀ ਕਹਾਣੀ ਸੁਣਨ ਲਈ ਰਾਹ ਪੱਧਰਾ ਕੀਤਾ

ਬਈ ਦੱਸਦੇ ਆ ਕੇਰਾਂ ਆਪਣਾ ਇੱਕ ਬਾਬਾ ਆਹ ਕੌਰੇ ਕਿਆਂ ਆਲੇ ਮੋੜ ਕੋਲ਼ੋਂ ਲੰਘਦਾ ਸੀਜੰਗਲ ਬੂਟ ਵਿੱਚੋਂ ਨਿਕਲ ਕੇ ਉਹਨੂੰ ਟੱਕਰ ਗਿਆ ਸੀ ਦੇਹ ਪਲਟਣਾ ਸੱਪ” ਪਿੱਪਲ਼ ਸਿੰਘ ਨੇ ਹਲੀਮੀ ਨਾਲ ਦੱਸਿਆ

ਫੇਰ ਕਿਹਾ ਨਹੀਂ ਉਹਨੂੰ ਕੁਛ?” ਸੁਖਬੀਰ ਹੁਣ ਪਿੱਪਲ਼ ਸਿੰਘ ਨੂੰ ਰੁਕਣ ਨਹੀਂ ਦੇਣਾ ਚਾਹੁੰਦਾ ਸੀ

ਬਾਬਾ ਤਾਂ ਦਲੇਰ ਹੁੰਦਾ ਸੀ, ਡਰਿਆ ਨੀ ਸੱਪ ਉਹਨੂੰ ਡਰਾਉਣ ਲਈ ਕਦੇ ਢੱਠਾ ਬਣ ਜਾਇਆ ਕਰੇ, ਕਦੇ ਸ਼ੇਰ ਪਰ ਬਾਬਾ ਧਰਮੀ ਸੀ ਤੇ ਪਾਠ ਕਰਨ ਲੱਗ ਗਿਆ, ਤਾਂ ਕਿਤੇ ਜਾ ਕੇ ਆਪਣੇ ਅਸਲੀ ਰੂਪ ਵਿੱਚ ਆ ਕੇ ਸੱਪ ਝਾੜੀਆਂ ਵਿੱਚ ਅਲੋਪ ਹੋ ਗਿਆ” ਪਿੱਪਲ ਸਿੰਘ ਨੇ ਸਾਰੇ ਜੁਆਕਾਂ ਦੇ ਚਿਹਰਿਆਂ ਵੱਲ ਝਾਕ ਕੇ ਕਿਹਾ

ਪਰ ਅਜੇ ਤਕ ਦੇਹ ਪਲਟਣੇ ਸੱਪ ਨੇ ਕਿਸੇ ਨੂੰ ਕੁਝ ਕਿਹਾ ਤਾਂ ਨਹੀਂ, ਨਾ ਉਹਨੇ ਕਦੇ ਕਿਸੇ ਦਾ ਨੁਕਸਾਨ ਕੀਤਾ, ਫੇਰ ਉਹਦਾ ਮਤਲਬ ਕੀ ਆ ਲੋਕਾਂ ਨੂੰ ਐਵੇਂ ਡਰਾਉਣ ਦਾ?” ਸੁਖਬੀਰ ਨੂੰ ਸੱਪ ਦਾ ਉਦੇਸ਼ ਜਾਨਣ ਦੀ ਕਾਹਲ਼ੀ ਸੀ ਇਹ ਸਵਾਲ ਸੁਣ ਕੇ ਸਾਰੇ ਚੁੱਪ ਹੋ ਗਏ

ਐਂ ਤਾਂ ਮੱਲਾ ਸਾਰੀ ਧਰਤੀ ਦੇ ਮਾਲਕ ਨੇ ਨਿੱਕੀਆਂ ਅੱਖਾਂ ਆਲੇ, ਇਹਨਾਂ ਦੀਆਂ ਇਹੀ ਜਾਨਣ” ਪਿੱਪਲ ਸਿੰਘ ਦੇ ਚਿਹਰੇ ਤੋਂ ਸੱਪ ਦਾ ਡਰ ਝਲਕ ਪਿਆ ਸੀ

ਤੇ ਫੇਰ ਕਹਿੰਦੇ ਸੱਪ ਦੇਖਣ ਆਲੇ ਬਾਬੇ ਨੂੰ ਫਾਂਸੀ ਹੋ ਗਈ ਸੀ?” ਸੁਖਬੀਰ ਕਾਹਲੀ ਨਾਲ ਬਾਬੇ ਤੋਂ ਪੂਰੀ ਵਿਥਿਆ ਸੁਣ ਲੈਣੀ ਚਾਹੁੰਦਾ ਸੀ

ਮਾੜਾ ਹੁੰਦਾ ਦੇਹ ਪਲਟਣਾ ਸੱਪ ਦੇਖਣਾ, ਤਾਂ ਹੀ ਕੌਰੇ ਬਲੈਕੀਏ ਦੇ ਖੂਨ ਦਾ ਇਲਜ਼ਾਮ ਬਾਬੇ ਸਿਰ ਲੱਗ ਗਿਆ ਸੀ ਕੌਰਾ ਫ਼ੀਮ ਵੇਚ ਕੇ ਜੰਗਲ ਵਿੱਚੋਂ ਲੰਘ ਆਇਆ ਸੀ ਉਹਨੂੰ ਕਹੀ ਨਾਲ ਕਿਸੇ ਨੇ ਵੱਢ ਘੱਤਿਆ ਸੀ ਤੇ ਉਹ ਇਲਜ਼ਾਮ ਬਾਬੇ ਸਿਰ ਪੈ ਗਿਆ ਆਪਣੇ ਖੇਤਾਂ ਦੇ ਰਾਹ ਵਿੱਚ ਈ ਕੌਰੇ ਦਾ ਕਤਲ ਹੋਇਆ ਸੀ” ਪਿੱਪਲ਼ ਸਿੰਘ ਹੁਣ ਬਾਬੇ ਨੂੰ ਯਾਦ ਕਰਕੇ ਭਾਵੁਕ ਹੋ ਗਿਆ

ਕੌਰੇ ਬਲੈਕੀਏ ਦੇ ਨਾਂ ’ਤੇ ਮਸ਼ਹੂਰ ਕੌਰਾ ਮਾੜੇ ਕੰਮਾਂ ਦਾ ਆਦੀ ਸੀ ਉਸ ਦੀਆਂ ਆਸ ਪਾਸ ਦੇ ਇਲਾਕੇ ਵਿੱਚ ਬਹੁਤ ਸਾਰੀਆਂ ਦੁਸ਼ਮਣੀਆਂ ਸਨ ਕਈ ਥਾਣਿਆਂ ਵਿੱਚ ਉਹ ਇਸ਼ਤਿਹਾਰੀ ਮੁਜਰਿਮ ਸੀਉਸ ਦੇ ਕਤਲ ਵਾਲੇ ਦਿਨ ਪਿੱਪਲ ਸਿੰਘ ਹੋਰਾਂ ਦਾ ਵਡੇਰਾ ਬਾਬਾ, ਫੁੰਮਣ ਸਿੰਘ ਨਾਲ ਉਹਦੀ ਭੈਣ ਦੇ ਘਰ ਕਣਕ ਦੀ ਵਾਢੀ ਕਰਾਉਣ ਗਿਆ ਸੀਫੁੰਮਣ ਉਨ੍ਹਾਂ ਦੇ ਬਾਬੇ ਦਾ ਲੰਗੋਟੀਆ ਯਾਰ ਬਣਿਆ ਹੋਇਆ ਸੀਫੁੰਮਣ ਦੀ ਗਵਾਹੀ ’ਤੇ ਹੀ ਸਾਰਾ ਕੇਸ ਖੜ੍ਹਾ ਸੀਫੁੰਮਣ ਪਹਿਲਾਂ ਹੀ ਅਜਿਹੇ ਮੌਕੇ ਦੀ ਤਾੜ ਵਿੱਚ ਸੀ ਕਿ ਕਦੋਂ ਉਹਨਾਂ ਦਾ ਪਰਿਵਾਰ ਕਾਬੂ ਹੇਠ ਆਵੇ ਤੇ ਉਹ ਉਹਨਾਂ ਦੀ ਜ਼ਮੀਨ ਖਰੀਦ ਕੇ ਆਪਣਾ ਟੱਕ ਚੌਰਸ ਕਰੇਫੁੰਮਣ ਦੀ ਜ਼ਮੀਨ ਨਾਲ ਉਹਨਾਂ ਦੀ ਵੱਟ ਸਾਂਝੀ ਸੀਫਿਰ ਵੀ ਫੁੰਮਣ ਦੀ ਇੱਛਾ ਉਨ੍ਹਾਂ ਦੇ ਬਾਬੇ ਨੇ ਪੂਰੀ ਨਾ ਕੀਤੀਆਖ਼ਰ ਫੁੰਮਣ ਦੀ ਗਵਾਹੀ ਦਾ ਦਿਨ ਆਇਆ। ਸਭ ਨੂੰ ਉਮੀਦ ਸੀ ਕਿ ਫੁੰਮਣ ਸੱਚ ਬੋਲ ਕੇ ਬਾਬੇ ਨੂੰ ਛੁਡਾ ਲਵੇਗਾ

ਵਕੀਲ ਨੇ ਫੁੰਮਣ ਨੂੰ ਗਵਾਹੀ ਸਮੇਂ ਪੁੱਛਿਆ, “ਤੂੰ ਘਟਨਾ ਵਾਲੇ ਦਿਨ ਕੀ ਦੇਖਿਆ?

ਮੈਂ ਤਾਂ ਜੀ ਜਦੋਂ ਉੱਥੇ ਪਹੁੰਚਿਆ ਤਾਂ ਅਦਾਲਤ ਵਿੱਚ ਹਾਜਰ ਦੋਸ਼ੀ ਦੇ ਹੱਥ ਵਿੱਚ ਖੂਨ ਨਾਲ ਲਿੱਬੜੀ ਕਹੀ ਫੜੀ ਹੋਈ ਸੀ ਤੇ ਨੇੜੇ ਹੀ ਕੌਰੇ ਦੀ ਵੱਢੀ-ਟੁੱਕੀ ਲਾਸ਼ ਪਈ ਸੀ” ਫੁੰਮਣ ਨੇ ਬਾਬੇ ਵੱਲ ਮੁਸਕਰਾ ਕੇ ਆਖਿਆ ਸੀਉਸ ਤੋਂ ਬਾਅਦ ਪਿੱਪਲ ਸਿੰਘ ਹੋਰਾਂ ਦੇ ਬਾਬੇ ਨੂੰ ਸਜਾਏ-ਮੌਤ ਸੁਣਾ ਦਿੱਤੀ ਗਈ ਸੀ

ਲੱਗਦੈ ਇਹ ਕੋਈ ਉਸ ਦੇਹ ਪਲਟਣੇ ਸੱਪ ਦੀ ਕਰੋਪੀ ਸੀ” ਪਿੱਪਲ ਸਿੰਘ ਨੇ ਆਪਣੀ ਗੱਲ ਪੂਰੀ ਕੀਤੀ

ਸੁਖਬੀਰ ਨੂੰ ਹੁਣ ਦੇਹ ਪਲਟਣੇ ਸੱਪ ਵੱਲੋਂ ਪਹੁੰਚਾਏ ਗਏ ਨੁਕਸਾਨ ਪਤਾ ਲੱਗ ਗਿਆ ਸੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3574)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.) 

About the Author

ਐਡਵੋਕੇਟ ਸਤਪਾਲ ਸਿੰਘ ਦਿਓਲ

ਐਡਵੋਕੇਟ ਸਤਪਾਲ ਸਿੰਘ ਦਿਓਲ

Sardulgarh, Mansa, Punjab, India.
Phone: (91 - 98781 - 70771)

Email: (satpal.deol0@gmail.com)

More articles from this author