SatpalSDeol8“ਜੇ ਕੁਝ ਗਲਤ ਹੋ ਗਿਆ ਤਾਂ ਕਿਤੇ ਪੁੱਠੀ ਨਾ ਪੈ ਜਾਵੇ? ਸੋਚ-ਸੋਚ ਕੇ ਸਿਰ ਵਿੱਚ ਦਰਦ ਹੋਣ ਲੱਗ ਪਿਆ ...”
(20 ਜਨਵਰੀ 2023)
ਇਸ ਸਮੇਂ ਪਾਠਕ: 250.

 

ਕੰਮ ਕੋਈ ਨਹੀਂ ਸੀ, ਉਸ ਦਿਨ ਬੱਸ ਐਵੇਂ ਹੀ ਐਤਵਾਰ ਦੀ ਛੁੱਟੀ ਹੋਣ ਕਰਕੇ ਮੈਂ ਪੰਜਾਹ ਮੀਲ ਦੂਰ ਰਹਿੰਦੇ ਆਪਣੇ ਮਿੱਤਰ ਨਾਲ ਵਕਤ ਬਿਤਾਉਣ ਲਈ ਕਾਰ ਲੈ ਕੇ ਨਿਕਲ ਤੁਰਿਆ। ਸ਼ਾਮ ਨੂੰ ਵਾਪਸੀ ’ਤੇ ਮੈਂ ਵੈਸੇ ਹੀ ਸੜਕ ਦੇ ਆਸੇ-ਪਾਸੇ ਦੀ ਦੁਨੀਆ ਦੇ ਰੰਗ ਦੇਖਦਾ ਪਰਤ ਰਿਹਾ ਸੀਇੱਕ ਇਕੱਲੀ ਖੜ੍ਹੀ ਔਰਤ ਨੇ ਹੱਥ ਦਿੱਤਾ ਤਾਂ ਅਣਮੰਨੇ ਜਿਹੇ ਮਨ ਨਾਲ ਮੈਂ ਕਾਰ ਰੋਕ ਲਈਚਿਹਰੇ ਤੋਂ ਉਹ ਔਰਤ ਅੰਤਾਂ ਦੀ ਦੁਖੀ ਲਗਦੀ ਸੀ, ਸ਼ਾਇਦ ਇਸੇ ਕਰਕੇ ਹੀ ਮੈਂ ਗੱਡੀ ਰੋਕ ਲਈ ਸੀਉਹ ਗੱਡੀ ਦੀ ਪਿਛਲੀ ਸੀਟ ’ਤੇ ਦੁਬਕ ਕੇ ਬੈਠਣਾ ਚਾਹੁੰਦੀ ਸੀ. ਮੈਂ ਥੋੜ੍ਹਾ ਜਿਹਾ ਝਿਜਕ ਕੇ ਕਿਹਾ, “ਤੁਸੀਂ ਅੱਗੇ ਬੈਠੋ ਤੇ ਬੈਲਟ ਲਾ ਲਵੋ, ਨਹੀਂ ਤਾਂ ਗੱਡੀ ਦਾ ਅਲਾਰਮ ਵੱਜਣ ਲੱਗ ਪਊ, ਮੈਨੂੰ ਪਤਾ ਨਹੀਂ ਕਿੱਥੋਂ ਬੰਦ ਹੋਣਾ।”

ਉਹ ਔਰਤ ਬਿਲਕੁਲ ਖੱਬੇ ਹੱਥ ਦੀ ਤਾਕੀ ਨਾਲ ਲੱਗ ਕੇ ਬਹਿ ਗਈ, ਜਿਵੇਂ ਉਹ ਸੋਚਦੀ ਹੋਵੇ ਮੇਰੇ ਹੱਥ ਗੱਡੀ ਦਾ ਸਟੇਅਰਿੰਗ ਛੱਡ ਕੇ ਉਸ ਨੂੰ ਨੋਚ ਖਾਣਗੇਉਹਨੇ ਮੇਰੀ ਗੱਡੀ ਦਾ ਆਸਰਾ ਸਿਰਫ ਵੀਹ ਕੁ ਮੀਲ ਦਾ ਤੱਕਿਆ ਸੀਮਨ ਵਿੱਚ ਬੁਰਾ ਜਿਹਾ ਖਿਆਲ ਆਇਆ- ਮਨਾ ਇਹਨੂੰ ਨਾ ਚਾਹੁੰਦਿਆਂ ਕਿਉਂ ਚੜ੍ਹਾ ਲਿਆ? ਜ਼ਮਾਨਾ ਕਿੰਨਾ ਮਾੜਾ ਹੈ, ਜੇ ਇਸਨੇ ਕੋਈ ਇਲਜ਼ਾਮ ਲਾ ਦਿੱਤਾ ਤਾਂ ਕੀ ਕਰੇਂਗਾ? ਮੈਂ ਬਹੁਤ ਅਸਹਿਜ ਮਹਿਸੂਸ ਕਰਨ ਲੱਗਾ। ਸੋਚਾਂ ਵਿੱਚ ਗਵਾਚ ਗਿਆ ਕਿ ਮੈਂ ਦੁਨੀਆਂ ਵਿੱਚ ਕਿੰਨੇ ਦੁਸ਼ਮਣ ਪੈਦਾ ਕਰ ਲਏ ਹਨ, ਕਿਸੇ ਦੀ ਫਸਾਉਣ ਦੀ ਕੋਈ ਚਾਲ ਹੀ ਨਾ ਹੋਵੇ? ਮਨ ਵਿੱਚ ਪੁਰਾਣੇ ਝਗੜੇ ਹੋਏ ਕੇਸਾਂ ਦੇ ਖਿਆਲ ਆਉਣ ਲੱਗ ਪਏ ਕਿ ਫਲਾਣੇ ਮੁਕੱਦਮੇ ਵਿੱਚ ਐਨਾ ਅੜ ਕੇ ਬੋਲਣ ਦੀ ਕੀ ਲੋੜ ਸੀ, ਹੋ ਸਕਦਾ ਵਿਰੋਧੀ ਬੰਦੇ ਨੇ ਬਦਲਾ ਲੈਣ ਲਈ ਜੁਗਾੜ ਬਣਾਇਆ ਹੋਵੇ ਤੇ ਇਹ ਔਰਤ ਉਸੇ ਦਾ ਹਿੱਸਾ ਹੋਵੇ

ਫਿਰ ਇਕਦਮ ਮਨ ਵਿੱਚ ਖ਼ਿਆਲ ਆਇਆ ਕਿ ਹੋ ਸਕਦਾ ਹੈ ਕੋਈ ਸੰਗਠਿਤ ਗੈਂਗ ਹੋਵੇ ਤੇ ਇਹਦੇ ਨਾਲ ਹੋਰ ਬੰਦੇ ਹੋਣ? ਫਿਰ ਸੋਚਿਆ ਕਿ ਮਨਾ ਤੇਰੀ ਡੱਬ ਵਿੱਚ ਲਾਈਸੈਂਸੀ ਪਿਸਤੌਲ ਹੈ, ਜੇ ਇਹਨੇ ਬੰਦੇ ਮਗਰ ਲਾਏ ਹੋਏ, ਇਹ ਪਿਸਤੌਲ ਕਦੋਂ ਕੰਮ ਆਉਣਾ? ਅਗਲੇ ਹੀ ਪਲ ਫਿਰ ਸੋਚ ਨੇ ਪਲਟਾ ਲਿਆ- ਜੇ ਕੁਝ ਗਲਤ ਹੋ ਗਿਆ ਤਾਂ ਕਿਤੇ ਪੁੱਠੀ ਨਾ ਪੈ ਜਾਵੇ? ਸੋਚ-ਸੋਚ ਕੇ ਸਿਰ ਵਿੱਚ ਦਰਦ ਹੋਣ ਲੱਗ ਪਿਆਅਚਾਨਕ ਮੇਰੇ ਮੋਬਾਇਲ ਫ਼ੋਨ ਦੀ ਘੰਟੀ ਵੱਜੀਕਾਰ ਦੇ ਸਪੀਕਰ ਨਾਲ ਮੋਬਾਇਲ ਜੁੜਿਆ ਹੋਣ ਕਰਕੇ ਉਸ ਔਰਤ ਨੇ ਸਾਰੀ ਗੱਲ ਸੁਣ ਲਈਫ਼ੋਨ ਕਰਨ ਵਾਲੇ ਸਾਇਲ ਨੇ ਮੇਰਾ ਨਾਮ ਵੀ ਬੋਲ ਦਿੱਤਾ ਸੀਮੈਂ ਜਲਦੀ ਨਾਲ ਉਸ ਸਾਇਲ ਨਾਲ ਗੱਲਬਾਤ ਨਿਪਟਾ ਦਿੱਤੀ ਮੈਨੂੰ ਜਲਦੀ ਇਹੀ ਸੀ ਕਿ ਕਿਹੜੇ ਵੇਲੇ ਉਹ ਔਰਤ ਕਾਰ ਵਿੱਚੋਂ ਉੱਤਰ ਜਾਵੇਉਹਨੇ ਚੁੱਪੀ ਤੋੜੀ, “ਵੀਰੇ ਤੁਸੀਂ ਵਕੀਲ ਓ?

ਮੈਂ ਕਿਹਾ “ਹਾਂ, ਤੁਸੀਂ ਕਿਵੇਂ ਜਾਣਦੇ ਓ?

ਉਸ ਨੇ ਮੇਰਾ ਨਾਮ ’ਤੇ ਕਿੱਤਾ ਕਾਰ ਵਿੱਚ ਆਏ ਫ਼ੋਨ ਤੋਂ ਸੁਣ ਲਿਆ ਸੀਉਸ ਦੀਆਂ ਅੱਖਾਂ ਵਿੱਚੋਂ ਹੰਝੂ ਕਿਰਨ ਲੱਗ ਪਏਰੋ ਰੋ ਕੇ ਉਹ ਦੱਸਣ ਲੱਗੀ, “ਤੁਸੀਂ ਮੇਰਾ ਤਲਾਕ ਕਰਾਇਆ ਸੀ, ਮੇਰਾ ਘਰ ਵਾਲਾ ਮੈਨੂੰ ਸ਼ਰਾਬ ਪੀ ਕੇ ਕੁੱਟ ਮਾਰ ਕਰਦਾ ਸੀ, ਮੈਂ ਚਾਰ ਸਾਲ ਜ਼ੁਲਮ ਸਹਿੰਦੀ ਰਹੀ, ਇੱਕ ਦਿਨ ਮੇਰੇ ਭਰਾ ਨੇ ਕੁੱਟ ਪੈਂਦੀ ਅੱਖੀਂ ਦੇਖ ਲਈ ਸੀ, ਮੇਰਾ ਤਲਾਕ ਹੋ ਗਿਆ।”

ਗੱਲ ਟਾਲਣ ਲਈ ਮੈਂ ਕਿਹਾ, “ਕੋਈ ਨਹੀਂ, ਇਹ ਤਕਦੀਰਾਂ ਦਾ ਲਿਖਿਆ ਹੈ।”

“ਫੇਰ ਬਾਪੂ ਨੇ ਹੋਰ ਲੱਭਿਆ, ਉਹ ਫਾਹਾ ਲੈ ਕੇ ਮਰ ਗਿਆਉਹਦਾ ਸੰਬੰਧ ਸੀ ਕਿਤੇ ਹੋਰ ...ਲਗਦਾ ਸੀ ਜਿਵੇਂ ਉਹ ਔਰਤ ਅਣਚਾਹੇ ਮਨ ਨਾਲ ਦੱਸ ਰਹੀ ਹੋਵੇ “ਉਹ ਵੀ ਛੁੱਟ ਗਿਆ, ਰੱਬ ਅੱਲੋਂ।”

ਮੈਂ ਦੇਖਿਆ, ਉਹ ਹੁਣ ਕਾਰ ਦੀ ਸੀਟ ’ਤੇ ਖੁੱਲ੍ਹ ਕੇ ਬੈਠ ਗਈ ਸੀ, ਜਿਵੇਂ ਮੇਰੇ ਉੱਪਰ ਉਸ ਦਾ ਵਿਸ਼ਵਾਸ ਬਣ ਗਿਆ ਹੋਵੇ

“ਅੱਜ ਜਿੱਥੋਂ ਮੈਂ ਥੋਡੇ ਨਾਲ ਚੜ੍ਹੀ ਹਾਂ, ਉਹ ਮੇਰੇ ਤੀਜੇ ਸੌਹਰਿਆਂ ਦਾ ਘਰ ਸੀਚਿੱਟਾ ਪੀਂਦਾ ਮੇਰਾ ਹੁਣ ਵਾਲਾ ਘਰ ਵਾਲਾ।”ਇਹ ਦੱਸਦਿਆਂ ਉਸ ਨੇ ਦੁੱਖ ਨਾਲ ਨੀਵੀਂ ਪਾ ਲਈ

ਗੱਡੀ ਵਿੱਚੋਂ ਉੱਤਰਨ ਤੋਂ ਪਹਿਲਾਂ ਉਹਨੇ ਆਖਿਆ, “ਮੈਨੂੰ ਪਤਾ ਤੁਸੀਂ ਮੇਰੇ ਰੌਲ਼ੇ ਦਾ ਹੱਲ ਕਰ ਦੇਵੋਂਗੇ, ਮੈਂ ਤੇ ਬਾਪੂ ਕੱਲ੍ਹ ਨੂੰ ਕੇਸ ਕਰਨ ਆਵਾਂਗੇ।”

ਤਾਕੀ ਖੋਲ੍ਹ ਕੇ ਉਹ ਉੱਤਰ ਗਈ

ਮੇਰੇ ਤੋਂ ਘਰੇਲੂ ਕਲੇਸ਼ ਦੇ ਮਸਲੇ ਦੇ ਹੱਲ ਦੀ ਉਮੀਦ ਲੈ ਕੇ ਉਹ ਚਲੀ ਗਈਉਸ ਨੂੰ ਮੇਰੇ ਉੱਪਰ ਯਕੀਨ ਸੀ, ਪਰ ਮੈਂ ਅਗਲੇ ਦਿਨ ਉਹਨੂੰ ਦਫਤਰ ਵਿੱਚ ਮਿਲ ਕੇ ਇਨਸਾਫ਼ ਦਿਵਾਉਣ ਬਾਰੇ ਸੋਚ ਕੇ ਉਦਾਸ ਸੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4648)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਐਡਵੋਕੇਟ ਸਤਪਾਲ ਸਿੰਘ ਦਿਓਲ

ਐਡਵੋਕੇਟ ਸਤਪਾਲ ਸਿੰਘ ਦਿਓਲ

Sardulgarh, Mansa, Punjab, India.
Phone: (91 - 98781 - 70771)

Email: (satpal.deol0@gmail.com)

More articles from this author