SatpalSDeol7ਉਹ ਆਪਣਾ ਸਾਰਾ ਸਮਾਨ ਲੈ ਕੇ ਬੱਚਿਆਂ ਸਮੇਤ ਬਿਨਾਂ ਕਿਸੇ ਨੂੰ ਦੱਸੇ ...
(21 ਮਈ 2021)

 

ਵਿਆਹ ਸੰਬੰਧੀ ਝਗੜਿਆਂ ਵਿੱਚ ਪਿਛਲੇ ਕੁਝ ਦਹਾਕਿਆਂ ਤੋਂ ਇਕਦਮ ਉਛਾਲ ਆ ਗਿਆ ਹੈਚਾਲੀਵੇਂ ਸਾਲ ਤੋਂ ਉੱਪਰ ਵਾਲੇ ਸਾਰੇ ਲੋਕ ਜਾਣਦੇ ਹਨ ਉਹਨਾਂ ਦੇ ਬਜ਼ੁਰਗਾਂ ਦੇ ਸਮੇਂ ਬਹੁਤ ਘੱਟ ਕੇਸ ਅਦਾਲਤਾਂ ਵਿੱਚ ਜਾਂਦੇ ਸਨਪਰ ਉਹਨਾਂ ਤੋਂ ਅਗਲੀ ਪੀੜ੍ਹੀ ਦੇ ਵਿਆਹੇ ਨੌਜਵਾਨ ਜੋੜਿਆਂ ਨੇ ਕਾਨੂੰਨ ਦਾ ਦੁਰ-ਉਪਯੋਗ ਕਰਕੇ ਵਿਵਾਹਿਕ ਝਗੜਿਆਂ ਨੂੰ ਵਕੀਲਾਂ ਦੀ ਕਮਾਈ ਦਾ ਵਸੀਲਾ ਬਣਾ ਦਿੱਤਾ ਹੈਅਜਿਹੇ ਕੇਸਾਂ ਵਿੱਚ ਜ਼ਿਆਦਾ ਵਾਧਾ ਹੋਣ ਕਰਕੇ ਪਰਿਵਾਰਕ ਅਦਾਲਤਾਂ ਸਥਾਪਿਤ ਹੋ ਹਈਆਂ, ਜਿੱਥੇ ਸਿਰਫ ਵਿਵਾਹਿਕ ਝਗੜੇ ਹੀ ਸੁਣੇ ਜਾਂਦੇ ਹਨ ਅਤੇ ਕਾਨੂੰਨ ਅਨੁਸਾਰ ਨਿਪਟਾਰਾ ਕੀਤਾ ਜਾਂਦਾ ਹੈਇਹਨਾਂ ਕੇਸਾਂ ਦਾ ਜਲਦੀ ਨਿਪਟਾਰਾ ਅਤੇ ਇਨਸਾਫ ਕੁਝ ਹੱਦ ਤਕ ਅਦਾਲਤ ਦੇ ਵਿਵੇਕ ਅਧਿਕਾਰ ’ਤੇ ਵੀ ਨਿਰਭਰ ਕਰਦਾ ਹੈ

ਬਹੁਤ ਅਰਸਾ ਪਹਿਲਾਂ ਇੱਕ ਔਰਤ ਕਿਸੇ ਹੋਰ ਆਦਮੀ ਨਾਲ ਮੇਰੇ ਪਾਸ ਆਪਣੇ ਪਤੀ ਦੇ ਖ਼ਿਲਾਫ਼ ਦਹੇਜ਼ ਸੰਬੰਧੀ ਕੁੱਟ-ਮਾਰ ਕਰਨ ਦਾ ਕੇਸ ਦਰਜ ਕਰਾਉਣ ਆਈਉਸਦੇ ਤਿੰਨ ਬੱਚੇ ਸਨ ਜੋ ਉਸ ਦੇ ਪਤੀ ਦੇ ਨਾਲ ਰਹਿੰਦੇ ਸਨਉਸ ਦੇ ਪੇਕੇ ਘਰ ਤੋਂ ਵੀ ਕੋਈ ਉਸ ਨਾਲ ਨਹੀਂ ਆਇਆ ਸੀਜੋ ਵਿਅਕਤੀ ਉਸ ਨਾਲ ਆਇਆ ਸੀ, ਉਹ ਤੇਜ਼ ਤਰਾਰ ਜਾਪਦਾ ਸੀਮੁੱਢਲੀ ਨਜ਼ਰੇ ਹੀ ਔਰਤ ਵੱਲੋਂ ਆਪਣੇ ਪਤੀ ਦੇ ਖ਼ਿਲਾਫ਼ ਲਗਾਏ ਜਾ ਰਹੇ ਆਰੋਪ ਸ਼ੱਕੀ ਸਨਫਿਰ ਵੀ ਪ੍ਰੋਫੈਸ਼ਨਲ ਭੂਮਿਕਾ ਨਿਭਾਉਂਦਿਆ ਮੈਂ ਉਸ ਔਰਤ ਵੱਲੋਂ ਅਪਰਾਧਿਕ ਕਾਰਵਾਈ ਲਈ ਪੁਲਿਸ ਮਹਿਕਮਾ ਪਾਸ ਦਰਖ਼ਾਸਤ ਅਤੇ ਗੁਜ਼ਾਰਾ ਭੱਤਾ ਦਾ ਕੇਸ ਦਾਇਰ ਕਰ ਦਿੱਤਾਪਰ ਬਹੁਤ ਕੋਸ਼ਿਸ਼ ਕਰਨ ’ਤੇ ਉਸ ਦੇ ਪਤੀ ਨੂੰ ਇਤਲਾਹ ਹੀ ਨਾ ਕਰਾਈ ਜਾ ਸਕੀਉਸ ਔਰਤ ਦਾ ਪਤੀ ਚਿਣਾਈ ਵਾਲਾ ਮਿਸਤਰੀ ਸੀ ਜੋ ਮਿਹਨਤ ਮਜ਼ਦੂਰੀ ਕਰਕੇ ਜਿਵੇਂ ਕਿਵੇਂ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ

ਜ਼ਿਆਦਾ ਦੇਰ ਤਕ ਮੈਂਨੂੰ ਉਹਨਾਂ ਵੱਲੋਂ ਪੈਰਵੀ ਕਰਨ ਦਾ ਮੌਕਾ ਨਹੀਂ ਮਿਲਿਆ ਕਿਉਂਕਿ ਉਸ ਦੇ ਪਤੀ ਤੇ ਬੱਚਿਆਂ ਦਾ ਕੋਈ ਪਤਾ ਮਿਲ ਨਹੀਂ ਸੀ ਰਿਹਾਉਹ ਔਰਤ ਮੈਂਨੂੰ ਕਹਿ ਰਹੀ ਸੀ ਕਿ ‘ਉਸ ਦੀ ਨਣਦ ਨੂੰ ਉਸ ਦਾ ਪਤਾ ਚੰਗੀ ਤਰ੍ਹਾਂ ਪਤਾ ਹੈ, ਤੁਸੀਂ ਉਸ ਦੇ ਵਰੰਟ ਜਾਰੀ ਕਰਾਉ ਤੇ ਅਦਾਲਤ ਉਸ ਨੂੰ ਹੀ ਪਤਾ ਪੁੱਛੇ’ ਪਰ ਕਾਨੂੰਨ ਦੇ ਵਿੱਚ ਅਜਿਹੀ ਕੋਈ ਵਿਵਸਥਾ ਨਹੀਂ ਹੈਜ਼ਿਆਦਾ ਤੋਂ ਜ਼ਿਆਦਾ ਇੱਕਤਰਫਾ ਕਾਰਵਾਈ ਅਮਲ ਵਿੱਚ ਆ ਸਕਦੀ ਸੀ ਪਰ ਉਸ ਦੇ ਪਤੀ ਦਾ ਕੋਈ ਥਹੁ ਠਿਕਾਣਾ ਲੱਭ ਨਹੀਂ ਰਿਹਾ ਸੀ ਅਜਿਹੀ ਸੂਰਤ ਵਿੱਚ ਇਜਰਾਏ ਦਾਇਰ ਕਰਨ ’ਤੇ ਜਲਦੀ ਉਸ ਨੂੰ ਕੁਝ ਹਾਸਲ ਹੋਣ ਵਾਲਾ ਨਹੀਂ ਸੀ ਇਹਨਾਂ ਕਾਰਨਾਂ ਕਰਕੇ ਉਸ ਨੂੰ ਇਹ ਲੱਗਦਾ ਸੀ ਕਿ ਮੈਂ ਸਹੀ ਤਰੀਕੇ ਨਾਲ ਉਸ ਦੇ ਕੇਸ ਦੀ ਪੈਰਵੀ ਨਹੀਂ ਕਰ ਰਿਹਾ ਉਸ ਨੇ ਕਿਸੇ ਹੋਰ ਵਕੀਲ ਨੂੰ ਪੈਰਵੀ ਲਈ ਮੁਕੱਰਰ ਕਰ ਲਿਆ

ਉਹਨਾਂ ਦੇ ਨੇੜਲੇ ਗੁਆਂਢੀ ਦਾ ਇੱਕ ਦੀਵਾਨੀ ਦਾਵਾ ਮੇਰੇ ਕੋਲ ਚਲਦਾ ਸੀ ਜਿਸ ਨੇ ਮੈਂਨੂੰ ਉਸ ਦੇ ਘਰ ਦੇ ਹਾਲਾਤ ਬਾਰੇ ਦੱਸਿਆ ਜਿਸ ਤੋਂ ਲੱਗਣ ਲੱਗਾ ਕਿ ਉਸ ਦਾ ਪਤੀ ਉਸ ਦੇ ਧੱਕੇ ਦਾ ਸ਼ਿਕਾਰ ਹੋ ਰਿਹਾ ਸੀਉਸਦਾ ਪਤੀ ਸਖ਼ਤ ਮਿਹਨਤ ਕਰਕੇ ਆਪਣੇ ਬੱਚਿਆਂ ਤੇ ਪਤਨੀ ਦਾ ਖਰਚ ਉਠਾ ਰਿਹਾ ਸੀ ਆਪਣੀ ਪਤਨੀ ਦੇ ਕਹਿਣ ’ਤੇ ਹੀ ਉਹ ਪਿੰਡ ਛੱਡ ਕੇ ਨੇੜਲੇ ਸ਼ਹਿਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗ ਪਿਆ ਸੀਉਸ ਨੂੰ ਆਪਣੇ ਪਰਿਵਾਰ ਦੇ ਗੁਜ਼ਾਰੇ ਜਿੰਨਾ ਕੰਮ ਮਿਲ ਜਾਂਦਾ ਸੀ ਪਰ ਉਸ ਔਰਤ ਦੀਆਂ ਖ਼ਵਾਹਿਸ਼ਾਂ ਜ਼ਿਆਦਾ ਸਨਉਸ ਨੇ ਇੱਕ ਹੋਰ ਵਿਅਕਤੀ ਨਾਲ ਸੰਬੰਧ ਕਾਇਮ ਕਰ ਲਏਇਹ ਉਹੀ ਵਿਅਕਤੀ ਸੀ ਜੋ ਪਹਿਲੇ ਦਿਨ ਉਸ ਨਾਲ ਆਇਆ ਸੀਬਹੁਤ ਦੇਰ ਤਕ ਉਸ ਦੇ ਪਤੀ ਨੇ ਬਰਦਾਸ਼ਤ ਕੀਤਾ, ਅਖੀਰ ਉਹਨਾਂ ਦੋਵਾਂ ਦੀਆਂ ਜ਼ਿਆਦਤੀਆਂ ਵਧਣ ਲੱਗੀਆਂ ਬੱਚੇ ਜਵਾਨ ਹੋਣ ਲੱਗੇ ਉਹ ਔਰਤ ਆਪਣੇ ਪਤੀ ਦੀ ਕੁੱਟ-ਮਾਰ ਵੀ ਕਰਨ ਲੱਗੀ ਤਾਂ ਕਿ ਉਹ ਡਰ ਕੇ ਚੁੱਪ ਰਹੇਉਸ ਔਰਤ ਦਾ ਜ਼ੁਲਮ ਲਗਾਤਾਰ ਵਧਣ ਲੱਗਾਉਸ ਨੇ ਆਪਣੇ ਪਤੀ ਦੇ ਖ਼ਿਲਾਫ਼ ਕੇਸ ਦਾਇਰ ਕਰ ਦਿੱਤਾ ਸੀ ਜਦੋਂ ਬੰਦੇ ਨੂੰ ਇਸ ਕੇਸ ਬਾਰੇ ਪਤਾ ਲੱਗਾ ਤਾਂ ਉਸ ਨੇ ਆਪਣੇ ਕਿਸੇ ਜਾਣਕਾਰ ਵਕੀਲ ਤੋਂ ਇਸ ਬਾਰੇ ਮਸ਼ਵਰਾ ਲਿਆਉਸ ਨੂੰ ਪਤਾ ਲੱਗਾ ਕਿ ਸਾਰਾ ਕਾਨੂੰਨ ਹੀ ਉਸ ਦੇ ਖ਼ਿਲਾਫ਼ ਸੀਉਸ ਨਾਲ ਹੋ ਰਹੀ ਜ਼ਿਆਦਤੀ ਨੂੰ ਕਿਸੇ ਵੀ ਅਧਿਕਾਰੀ ਨੇ ਕੋਈ ਅਹਿਮੀਅਤ ਨਹੀਂ ਦੇਣੀ ਸੀ

ਆਖਰ ਉਸ ਨੇ ਮਨ ਮਾਰ ਕੇ ਅਜਿਹਾ ਫੈਸਲਾ ਲਿਆ ਜਿਸ ਦੀ ਉਮੀਦ ਉਸ ਦੀ ਪਤਨੀ ਨੇ ਵੀ ਨਹੀਂ ਕੀਤੀ ਸੀਉਸ ਨੇ ਕੇਸਾਂ ਦੀ ਪੈਰਵੀ ਕਰਨ ਦੀ ਬਜਾਏ ਸਮੇਤ ਬੱਚੇ ਰੂਪੋਸ਼ ਹੋ ਜਾਣਾ ਹੀ ਯੋਗ ਸਮਝਿਆਉਸ ਨੂੰ ਲੱਗਦਾ ਸੀ ਕਿ ਕੇਸਾਂ ਵਿੱਚ ਉਲਝ ਜਾਣ ਨਾਲ ਉਸ ਦੇ ਬੱਚੇ ਰੁਲ਼ ਜਾਣਗੇਮਿਹਨਤ ਮਜ਼ਦੂਰੀ ਤਾਂ ਉਹ ਦੇਸ਼ ਦੇ ਕਿਸੇ ਹਿੱਸੇ ਵਿੱਚ ਵੀ ਕਰ ਸਕਦਾ ਸੀਉਹ ਆਪਣਾ ਸਾਰਾ ਸਮਾਨ ਲੈ ਕੇ ਬੱਚਿਆਂ ਸਮੇਤ ਬਿਨਾਂ ਕਿਸੇ ਨੂੰ ਦੱਸੇ ਕਿਸੇ ਹੋਰ ਪ੍ਰਾਂਤ ਵਿੱਚ ਚਲਾ ਗਿਆਕਿਸੇ ਨਾਲ ਵੀ ਉਸ ਨੇ ਕੋਈ ਸੰਪਰਕ ਨਹੀਂ ਰੱਖਿਆਕਿਸੇ ਨੂੰ ਵੀ ਉਸ ਦਾ ਪਤਾ ਠਿਕਾਣਾ ਨਾਂ ਲੱਭਿਆਉਸ ਦੀ ਪਤਨੀ ਦੇ ਦੂਸਰੇ ਵਕੀਲ ਨੇ ਵੀ ਪੈਰਵੀ ਕੀਤੀ ਪਰ ਥੱਕ ਹਾਰ ਕੇ ਉਹ ਕੇਸਾਂ ਦੀ ਪੈਰਵੀ ਛੱਡ ਗਈਉਸ ਦੇ ਸਾਰੇ ਕੇਸ ਅਦਮ ਪੈਰਵੀ (ਪੈਰਵੀ ਨਾ ਹੋਣ) ਕਾਰਣ ਖ਼ਾਰਜ ਹੋ ਗਏਕਾਨੂੰਨ ਅਨੁਸਾਰ ਉਸ ਨੂੰ ਇਨਸਾਫ਼ ਨਹੀਂ ਮਿਲਿਆਪਰ ਪਤੀ ਅਤੇ ਪਤਨੀ ਵਿੱਚੋਂ ਅਸਲ ਇਨਸਾਫ ਦਾ ਹੱਕਦਾਰ ਕੌਣ ਹੈ, ਇਸ ਸਵਾਲ ਦਾ ਜਵਾਬ ਬਹੁਤ ਮੁਸ਼ਕਲ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2796)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਐਡਵੋਕੇਟ ਸਤਪਾਲ ਸਿੰਘ ਦਿਓਲ

ਐਡਵੋਕੇਟ ਸਤਪਾਲ ਸਿੰਘ ਦਿਓਲ

Sardulgarh, Mansa, Punjab, India.
Phone: (91 - 98781 - 70771)

Email: (satpal.deol0@gmail.com)

More articles from this author