SatpalSDeol7ਸਰਕਾਰ ਚਾਹੇ ਤਾਂ ਅਸਾਨੀ ਨਾਲ ਇਸ ਸਮੱਸਿਆ ਤੋਂ ਆਮ ਲੋਕਾਂ ਨੂੰ ਸੁਰਖਰੂ ...
(16 ਅਪਰੈਲ 2020)

 

ਹਰ ਬੰਦੇ ਦਾ ਵਾਹ ਵਾਸਤਾ ਕਚਹਿਰੀ ਅਹਾਤੇ ਨਾਲ ਜ਼ਰੂਰ ਪੈਂਦਾ ਹੈ ਭਾਵ ਕਿ ਵਕੀਲ, ਟਾਈਪਿਸਟ, ਕਲਰਕਾਂ ਆਦਿ ਨਾਲਕੋਈ ਜ਼ਰੂਰੀ ਨਹੀਂ ਕਿ ਹਰ ਇਨਸਾਨ ਜੋ ਕਚਹਿਰੀ ਵਿੱਚ ਨਜ਼ਰ ਆਉਂਦਾ ਹੈ ਉਸ ਦਾ ਕੋਈ ਕੇਸ ਹੀ ਲੰਬਿਤ ਹੋਵੇਆਮ ਨਾਗਰਿਕ ਨੂੰ ਕਈ ਸਾਰੇ ਦਸਤਾਵੇਜ਼ ਤਿਆਰ ਕਰਾਉਣ ਲਈ ਕਚਹਿਰੀਆਂ ਦੇ ਧੱਕੇ ਖਾਣ ਲਈ ਸਰਕਾਰਾਂ ਮਜਬੂਰ ਕਰਦੀਆਂ ਹਨਲਾਇਸੈਂਸ, ਅਧਾਰ ਕਾਰਡ, ਜਨਮ ਸਰਟੀਫਿਕੇਟ, ਰਿਹਾਇਸ਼ੀ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਕੁਝ ਵੀ ਬਣਾਉਣਾ ਹੋਵੇ ਆਮ ਇਨਸਾਨ ਤਕਲੀਫ ਵਿੱਚੋਂ ਗੁਜ਼ਰਦਾ ਹੈਭਾਵੇਂਕਿ ਸਰਕਾਰ ਚਾਹੇ ਤਾਂ ਅਸਾਨੀ ਨਾਲ ਇਸ ਸਮੱਸਿਆ ਤੋਂ ਆਮ ਲੋਕਾਂ ਨੂੰ ਸੁਰਖਰੂ ਕਰ ਸਕਦੀ ਹੈਸਰਕਾਰ ਦੇ ਖਜ਼ਾਨੇ ਨੂੰ ਵੀ ਇਸ ਲੋਕਾਂ ਦੀ ਖੱਜਲ ਖੁਆਰੀ ਨਾਲ ਚੋਖੀ ਆਮਦਨ ਹੁੰਦੀ ਹੈਕਈ ਵਾਰ ਹਾਸੋਹੀਣੀਆਂ ਸਥਿਤੀਆਂ ਵੀ ਪੈਦਾ ਹੋ ਜਾਂਦੀਆਂ ਹਨ

ਕੁਝ ਦਿਨ ਪਹਿਲਾਂ ਮੇਰੇ ਵਕੀਲ ਦੋਸਤ ਨੇ ਮੈਂਨੂੰ ਦੱਸਿਆ ਕਿ ਉਹਨਾਂ ਕੋਲ ਕਿਸੇ ਹੋਰ ਵਕੀਲ ਸਾਹਬ ਤੋਂ ਫਾਇਲ ਤਬਦੀਲ ਹੋ ਕੇ ਆਈਉਸ ਕੇਸ ਵਿੱਚ ਗਵਾਹੀ ਵਾਸਤੇ ਲੰਬੀ ਤਰੀਕ ਪਈ ਹੋਈ ਸੀ ਪਰ ਫਾਇਲ ਉੱਪਰ ਤਾਰੀਖ ਪੇਸ਼ੀ ਤੋਂ ਦਸ ਦਿਨ ਬਾਅਦ ਦੀ ਤਰੀਕ ਨੋਟ ਕਰਕੇ ਅੰਗਰੇਜ਼ੀ ਦੇ ਦੋ ਅੱਖਰ “ਐਫ ਐੱਫ “ ਲਿਖਿਆ ਹੋਇਆ ਸੀਬੜਾ ਚਿਰ ਇਸਦਾ ਮਤਲਬ ਪਤਾ ਕਰਨ ਦੀ ਕੋਸ਼ਿਸ਼ ਕੀਤੀ ਪਰ ਪਤਾ ਨਾ ਲੱਗਾਆਖਿਰ ਮੇਰੇ ਵਕੀਲ ਦੋਸਤ ਨੇ ਪਹਿਲਾਂ ਵਾਲੇ ਵਕੀਲ ਨੂੰ ਹੀ ਇਸਦਾ ਮਤਲਬ ਪੁੱਛ ਲਿਆ ਉਸ ਨੇ ਦੱਸਿਆ ਕਿ ਇਸਦਾ ਮਤਲਬ ਹੈ “ਫਾਰ ਫੀਸ” ਯਾਨੀ ਕਿ ਫੀਸ ਵਾਸਤੇ ਹੀ ਸਾਇਲ ਨੂੰ ਬੁਲਾਉਣਾਇਸੇ ਤਰ੍ਹਾਂ ਹੀ ਇੱਕ ਵਕੀਲ ਦਾ ਕਲਰਕ ਕਈ ਦਿਨਾਂ ਤੋਂ ਵਿਹਲਾ ਬੈਠਾ ਸੀ ਕਿਉਂਕਿ ਵਕੀਲ ਨੇ ਨਵੀਂ ਨਵੀਂ ਵਕਾਲਤ ਸ਼ੁਰੂ ਕੀਤੀ ਸੀਇੱਕ ਦਿਨ ਇੱਕ ਕੇਸ ਵਿੱਚ ਸੰਮਨ ਕਰਾਉਣ ਵਾਸਤੇ ਤਲਵਾਨਾ ਫੀਸ (ਜੋ ਉਸ ਸਮੇਂ ਸਵਾ ਰੁਪਇਆ ਹੁੰਦੀ ਸੀ) ਜਮ੍ਹਾਂ ਕਰਵਾਈ ਜਾਣੀ ਸੀਉਸ ਪਾਸ ਜਦੋਂ ਸਾਇਲ ਆਇਆ ਤਾਂ ਮੁਨਸ਼ੀ ਨੇ ਸਾਇਲ ਨੂੰ ਆਖਿਆ ਕਿ ਤੇਰਾ ਪਿੰਡ ਕਚਹਿਰੀ ਤੋਂ ਕਿੰਨੀ ਦੂਰ ਹੈ? ਸਾਇਲ ਨੇ ਕਿਹਾ ਕਿ ਚਾਲੀ ਮੀਲ ਬੱਸ ਇੱਕ ਮੀਲ ਦੇ ਵੀਹ ਰੁਪਏ ਲੱਗਦੇ ਕਹਿ ਕੇ ਉਸ ਨੇ ਭੋਲੇ ਸਾਇਲ ਤੋਂ ਪੂਰਾ ਅੱਠ ਸੌ ਰੁਪਇਆ ਕਢਾ ਲਿਆਵਕਾਲਤ ਦਾ ਵੀ ਇਹੀ ਅਸੂਲ ਹੁੰਦਾ ਹੈ ਕਿ ਜਦੋਂ ਤੁਸੀਂ ਫੀਸ ਲੈਣੀ ਸਿੱਖ ਗਏ ਤਾਂ ਸਮਝੋ ਪੂਰੇ ਵਕੀਲ ਬਣ ਗਏਵਕੀਲਾਂ ਦੇ ਕਲਰਕਾਂ ਦੀ ਰੋਟੀ ਦਾ ਔਖਾ ਇੰਤਜ਼ਾਮ ਹੁੰਦਾ ਹੈਬੜੇ ਤਰੀਕਿਆਂ ਨਾਲ ਸਾਇਲ ਦੀ ਤਸੱਲੀ ਕਰਾ ਕੇ ਮੁਨਸ਼ੀਆਂ ਨੂੰ ਰੋਟੀ ਦਾ ਜੁਗਾੜ ਕਰਨਾ ਪੈਂਦਾ ਹੈਜੇਕਰ ਮੁਨਸ਼ੀ ਕਿਸੇ ਵਿਅਕਤੀ ਨੂੰ ਸੱਚ ਦੱਸਣ ਕਿ ਉਹਨਾਂ ਨੇ ਆਪਣੀ ਮਿਹਨਤ ਦਾ ਮਿਹਨਤਾਨਾ ਲੈਣਾ ਹੈ ਤਾਂ ਬਹੁਤੇ ਲੋਕ ਅਦਾ ਨਹੀਂ ਕਰਨਗੇ, ਇਹੀ ਕਾਰਨ ਹੈ ਕਿ ਉਹਨਾਂ ਨੂੰ ਆਪਣਾ ਮਿਹਨਤਾਨਾ ਜੋੜ ਕੇ ਸਾਇਲਾਂ ਨੂੰ ਦੱਸਣਾ ਪੈਂਦਾ ਹੈਜਿਸ ਨੂੰ ਕਈ ਲੋਕ ਹਜ਼ਮ ਨਹੀਂ ਕਰ ਸਕਦੇ

ਜਿਵੇਂ ਕਿ ਹਰ ਇਨਸਾਨ ਦਾ ਆਪਣਾ ਹੀ ਸੁਭਾਅ ਹੁੰਦਾ ਹੈ, ਮੇਰੇ ਅਦਾਲਤੀ ਅਹਾਤੇ ਵਿੱਚ ਇੱਕ ਦਿਨ ਕਿਸੇ ਵਸੀਕਾ ਨਵੀਸ ਪਾਸ ਇੱਕ ਵਿਅਕਤੀ ਬਾਰਾਂ ਸਾਲਾ ਬਣਾਉਣ ਲਈ ਆਇਆ ਇਸ ਨੂੰ ਬਾਰ ਰਹਿਤ ਸਰਟੀਫਿਕੇਟ ਆਖਿਆ ਜਾਂਦਾ ਹੈਇਹ ਇੱਕ ਅਜਿਹਾ ਰਿਕਾਰਡ ਹੁੰਦਾ ਹੈ ਜੋ ਅੱਜ ਦੇ ਕੰਪਿਊਟਰ ਯੁਗ ਵਿੱਚ ਬੇਮਾਇਨੇ ਹੈ ਇਸ ਤੋਂ ਬਗੈਰ ਕੋਈ ਵੀ ਕਰਜ ਪਾਸ ਨਹੀਂ ਹੁੰਦਾ ਉਹਨਾਂ ਦਿਨਾਂ ਵਿੱਚ ਇਸ ਬਾਰਾਂ ਸਾਲੇ ’ਤੇ ਕੁਲ ਸਤਾਰਾਂ ਰੁਪਏ ਖਰਚ ਹੁੰਦੇ ਸੀ ਗੈਰ ਸਰਕਾਰੀ (ਰਿਸ਼ਵਤ) ਫੀਸ ਜੋੜ ਕੇ ਇਹ ਲੋਕਾਂ ਨੂੰ ਪੰਜਾਹ ਰੁਪਏ ਵਿੱਚ ਪੈਂਦਾ ਸੀਉਸ ਵਸੀਕਾ ਨਵੀਸ ਨੇ ਜੋੜ ਤੋੜ ਕਰਕੇ ਦੱਸਿਆ ਕਿ ਸਾਲ ਦਾ ਸੌ ਰੁਪਇਆ ਲੱਗੂ ਵਿਚਾਰਾ ਭੋਲਾ ਬੰਦਾ ਬਾਰਾਂ ਸੌ ਰੁਪਇਆ ਵਸੀਕਾ ਨਵੀਸ ਨੂੰ ਦੇ ਗਿਆ ਪਰ ਫਿਰ ਉਸ ਨੇ ਹੋਰ ਕਿਸੇ ਨੂੰ ਪੁੱਛ ਲਿਆ, ਜਿਸ ਨੇ ਸਤਾਰਾਂ ਰੁਪਏ ਵਾਲੀ ਭਸੂੜੀ ਵਸੀਕਾ ਨਵੀਸ ਦੇ ਗੱਲ ਪਾ ਦਿੱਤੀ ਜਿਵੇਂ ਕਿ ਕਹਾਵਤ ਹੈ ਕਿ ਖੂਹ ਵਿੱਚ ਡਿੱਗੀ ਇੱਟ ਕਦੇ ਸੁੱਕੀ ਨਹੀਂ ਨਿਕਲਦੀ, ਉਸ ਨੇ ਕਿਸ਼ਤਾਂ ਵਿੱਚ ਕੁਝ ਪੈਸੇ ਮੋੜ ਕੇ ਖਹਿੜਾ ਛੁਡਾਇਆ

ਇਸੇ ਤਰ੍ਹਾਂ ਹੀ ਇੱਕ ਵਕੀਲ ਸਾਹਬ ਦਾ ਮੁਨਸ਼ੀ ਕਈ ਦਿਨਾਂ ਤੋਂ ਵਿਹਲਾ ਬੈਠਾ ਸੀ ਉਸ ਨੇ ਸੋਚਿਆ ਜਿਹੜਾ ਵੀ ਸਾਇਲ ਆਇਆ ਉਸ ਪਾਸੋਂ ਕੁਝ ਨਾ ਕੁਝ ਲੈ ਕੇ ਜੇਬ ਖਰਚ ਕੱਢਿਆ ਜਾਵੇ ਪਰ ਜਿਹੜਾ ਸਾਇਲ ਉਸ ਦਿਨ ਆਇਆ ਉਸ ਵੱਲ ਕੋਈ ਬਕਾਇਆ ਬਾਕੀ ਨਹੀਂ ਸੀਬਹੁਤ ਕੁਝ ਸੋਚ ਕੇ ਉਸ ਨੇ ਸਾਇਲ ਨੂੰ ਕਿਹਾ ਕਿ ਤੇਰੀ ਅਦਾਲਤ ਵਾਲੀ ਫਾਇਲ ਦੀ ਨੱਥੀ ਖੁੱਲ੍ਹ ਗਈ ਹੈ ਜਿਸ ਕਾਰਨ ਵਰਕਾ ਵਰਕਾ ਖਿਲਰ ਸਕਦਾ ਹੈ, ਬੜਾ ਜ਼ਰੂਰੀ ਹੈ ਫਾਇਲ ਇਕੱਠੀ ਕੀਤੀ ਜਾਵੇਉਸ ਬੰਦੇ ਦੇ ਦਿਮਾਗ ਵਿੱਚ ਮੁਨਸ਼ੀ ਨੇ ਅਜਿਹੀ ਤਸਵੀਰ ਬਣਾਈ ਕਿ ਵਿਚਾਰੇ ਨੇ ਪੰਜ ਸੌ ਦੇ ਕੇ ਫਾਇਲ ਨੱਥੀ ਕਰਾਈਅਜਿਹੀਆਂ ਫਾਇਲਾਂ ਨੱਥੀ ਹੁੰਦੀਆਂ ਖੁੱਲ੍ਹਦੀਆਂ ਕਈ ਵਾਰ ਅੱਖੀਂ ਦੇਖੀਆਂ ਹਨਅਦਾਲਤ ਵਿੱਚ ਕਈ ਵਾਰ ਨਕਲ ਲੈਣ ਲਈ ਅਪਲਾਈ ਕੀਤਾ ਜਾਂਦਾ ਹੈ ਨਕਲ ਨਵੀਸ ਨਾਂ ਦਾ ਕਲਰਕ ਰਿਕਾਰਡ ਕੀਪਰ ਪਾਸੋਂ ਫਾਈਲ ਮੰਗਦਾ ਹੈ ਜੋ ਕਈ ਕਈ ਦਿਨ ਨਹੀਂ ਲੱਭਦੀ ਅਸਲ ਵਿੱਚ ਰਿਕਾਰਡ ਕੀਪਰ ਫਾਈਲ ਕਿਸੇ ਹੋਰ ਮੁੱਠੇ ਵਿੱਚ ਲੁਕਾ ਦਿੰਦਾ ਹੈ, ਜੋ ਸੌਦਾ ਤੈਅ ਹੋਣ ’ਤੇ ਤੁਰੰਤ ਲੱਭ ਜਾਂਦੀ ਹੈ

ਇੱਕ ਵਾਰ ਇੱਕ ਵਕੀਲ ਸਾਹਬ ਦੇ ਕੇਸ ਵਿੱਚ ਹੇਠਲੀ ਅਦਾਲਤ ਨੇ ਸਜ਼ਾ ਕਰ ਦਿੱਤੀ ਦੋ ਸਾਲ ਸਜ਼ਾ ਹੋਣ ਕਾਰਨ ਅਦਾਲਤ ਵੱਲੋਂ ਸਜ਼ਾ ਮੁਅੱਤਲ ਕਰ ਕੇ ਜ਼ਮਾਨਤ ਲੈ ਲਈ ਗਈਵਕੀਲ ਸਾਹਬ ਉਸ ਕੇਸ ਦੀ ਅਪੀਲ ਉੱਪਰਲੀ ਅਦਾਲਤ ਵਿੱਚ ਖੁਦ ਕਰਨਾ ਚਾਹੁੰਦੇ ਸੀ ਪਰ ਸਾਇਲ ਦਾ ਵਿਸ਼ਵਾਸ ਟੁੱਟ ਚੁੱਕਾ ਸੀ ਸੋਚ ਸਮਝ ਕੇ ਵਕੀਲ ਸਾਹਬ ਨੇ ਸਾਇਲ ਨੂੰ ਆਖਿਆ ਕਿ ਛੋਟੇ ਜੱਜ ਸਾਹਬ ਦੀ ਸਮਝ ਵਿੱਚ ਕੇਸ ਆਇਆ ਨਹੀਂ, ਇਸ ਕਰਕੇ ਵੱਡੇ ਜੱਜ ਸਾਹਬ ਨੂੰ ਸਮਝਾਉਣਾ ਪਊਅਪੀਲ ਕਰਨ ਵਿੱਚ ਅਤੇ ਵੱਡੇ ਜੱਜ ਸਾਹਬ ਨੂੰ ਸਮਝਾਉਣ ਦਾ ਫਰਕ ਸਾਇਲ ਨੂੰ ਸਮਝ ਹੀ ਨਹੀਂ ਆਇਆ ਵਿਚਾਰਾ ਸੈਸ਼ਨ ਅਦਾਲਤ ਦੀ ਅਪੀਲ ਵੀ ਉਹਨਾਂ ਤੋਂ ਹੀ ਦਾਇਰ ਕਰਾ ਬੈਠਾਅਜਿਹੀਆਂ ਗੱਲਾਂ ਲਿਖਣ ਦਾ ਮਕਸਦ ਇਹੋ ਹੈ ਕਿ ਅਦਾਲਤੀ ਫਾਇਲਾਂ ਸਾਂਭਣ ਲਈ ਅਹਿਲਮੰਦ ਤਾਇਨਾਤ ਹੁੰਦੇ ਹਨ ਜੋ ਫਾਇਲਾਂ ਦੀ ਨੱਥੀ ਨਿਯਮਾਂ ਮੁਤਾਬਕ ਹੀ ਖੋਲ੍ਹ ਸਕਦੇ ਹਨ ਤੇ ਜ਼ਿੰਮੇਵਾਰੀ ਤੈਅ ਹੁੰਦੀ ਹੈ ਨੱਥੀ ਤਾਂ ਅਸਲ ਵਿੱਚ ਸਾਇਲਾਂ ਦੀ ਜੇਬਾਂ ਦੀ ਖੋਲ੍ਹੀ ਜਾਂਦੀ ਹੈ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2060)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਐਡਵੋਕੇਟ ਸਤਪਾਲ ਸਿੰਘ ਦਿਓਲ

ਐਡਵੋਕੇਟ ਸਤਪਾਲ ਸਿੰਘ ਦਿਓਲ

Sardulgarh, Mansa, Punjab, India.
Phone: (91 - 98781 - 70771)

Email: (satpal.deol0@gmail.com)

More articles from this author