SatpalSDeol7ਹਾਦਸਾ ਕਰਨ ਵਾਲੇ ਵਿਅਕਤੀ ਦਾ ਕੁਝ ਪਤਾ ਨਾ ਲੱਗਾ। ਸ਼ਾਇਦ ਤਫਤੀਸ਼ੀ ਲਈ ਉਹ ਕੇਸ ...
(27 ਅਪਰੈਲ 2021)

 

ਮੁੱਢ ਕਦੀਮ ਤੋਂ ਹੀ ਗਰੀਬ ਲਈ ਇਨਸਾਫ ਇੱਕ ਪਹੇਲੀ ਬਣਿਆ ਹੋਇਆ ਹੈਜਦੋਂ ਰਾਜੇ ਮਹਾਰਾਜੇ ਸ਼ਾਸਨ ਕਰਦੇ ਸੀ ਤਾਂ ਉਹਨਾਂ ਦੇ ਇਨਸਾਫ ਦੇ ਆਪਣੇ ਆਪਣੇ ਢੰਗ ਈਜਾਦ ਕੀਤੇ ਹੋਏ ਸਨਜਿਵੇਂ ਜਿਵੇਂ ਸਿੱਖਿਆ ਦਾ ਪ੍ਰਸਾਰ ਹੋਇਆ ਅਪਰਾਧਿਕ ਮਨੋਵਰਤੀ ਦੇ ਲੋਕਾਂ ਨੇ ਇਨਸਾਫ਼ ਤੋਂ ਸਚਾਈ ਨੂੰ ਦੂਰ ਕਰ ਦਿੱਤਾ ਹੈਕਾਨੂੰਨ ਦੀਆਂ ਕਿਤਾਬਾਂ ਦਾ ਪਾਬੰਦ ਰਹਿਣਾ ਹੀ ਸਿਰਫ ਇਨਸਾਫ ਨਹੀਂ ਹੁੰਦਾ ਇਨਸਾਫ ਹੋਇਆ ਅਸਲ ਵਿੱਚ ਨਜ਼ਰ ਵੀ ਆਉਣਾ ਚਾਹੀਦਾ ਹੈਕਈ ਵਾਰ ਹਾਲਾਤ ਹੀ ਅਜਿਹੇ ਨਜ਼ਰ ਆਉਂਦੇ ਹਨ ਕਿ ਜਾਪਣ ਲੱਗ ਪੈਂਦਾ ਹੈ ਪਰਮਾਤਮਾ ਨੇ ਸ਼ਾਇਦ ਆਪਣੇ ਹਿਸਾਬ ਨਾਲ ਦੁਨੀਆ ਦਾ ਹਰ ਬੰਦਾ ਖੇਡਾਂ ਖੇਡਣ ਲਈ ਦੁਨੀਆ ਵਿੱਚ ਭੇਜਿਆ ਹੈਪਿਛਲੀ ਉਮਰੇ ਅਪਰਾਧਿਕ ਮਨੋਵਿਰਤੀ ਵਾਲੇ ਲੋਕ ਜੇ ਦੁੱਖ ਭੋਗਣ ਲੱਗਣ ਤਾਂ ਆਮ ਲੋਕ ਇਸ ਨੂੰ ਪਹਿਲਾਂ ਕੀਤੇ ਕਰਮਾਂ ਦਾ ਫਲ ਸਮਝਣ ਲੱਗਦੇ ਹਨਪਰ ਜੇ ਅਜਿਹਾ ਕੋਈ ਪਿਛਲੀ ਉਮਰੇ ਸੁਖ ਭੋਗਦਾ ਹੈ ਤਾਂ ਲੋਕ ਕਹਿਣ ਲੱਗਦੇ ਹਨ ਕਿ ਰੱਬ ਦੇ ਘਰੇ ਇਨਸਾਫ ਨਹੀਂ ਹੈਪਰ ਇਨਸਾਫ ਇੱਕ ਗੁੰਝਲਦਾਰ ਪਹੇਲੀ ਹੈ ਜੋ ਹਰ ਕਿਸੇ ਨੂੰ ਹਾਸਲ ਨਹੀਂ ਹੁੰਦਾ

ਬਹੁਤ ਅਰਸਾ ਪਹਿਲਾਂ ਇੱਕ ਵਿਅਕਤੀ ਦੀ ਸੜਕ ਦੁਰਘਟਨਾ ਹੋ ਗਈਉਹ ਦਲਿਤ ਮਜ਼ਦੂਰ ਵਰਗ ਨਾਲ ਸੰਬੰਧਤ ਦੋ ਛੋਟੀਆਂ ਬੱਚੀਆਂ ਦਾ ਪਿਤਾ ਸੀਮਿਹਨਤ ਕਰਕੇ ਆਪਣਾ ਪਰਿਵਾਰ ਪਾਲ ਰਿਹਾ ਸੀਆਪਣੇ ਹਿਸਾਬ ਨਾਲ ਉਸ ਨੇ ਕੁਝ ਰੁਪਏ ਆਪਣੇ ਪਰਿਵਾਰ ਦੇ ਭਵਿੱਖ ਲਈ ਜੋੜੇ ਹੋਏ ਸਨਹਾਦਸਾ ਕਰਨ ਵਾਲੇ ਵਿਅਕਤੀ ਦਾ ਕੁਝ ਪਤਾ ਨਾ ਲੱਗਾ। ਸ਼ਾਇਦ ਤਫਤੀਸ਼ੀ ਲਈ ਉਹ ਕੇਸ ਗਰੀਬ ਪਰਿਵਾਰ ਨਾਲ ਸੰਬੰਧਤ ਹੋਣ ਕਰਕੇ ਬੇਮਾਇਨੇ ਸੀਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਉਸ ਵਿਅਕਤੀ ਦੇ ਘਰਾਂ ਵਿੱਚੋਂ ਲੱਗਦੇ ਭਰਾ ਨੇ ਮੁਕੱਦਮਾ ਦਰਜ ਕਰਾਇਆ ਸੀਘਰ ਦੀ ਸਾਰੀ ਪੂੰਜੀ ਉਸ ਵਿਅਕਤੀ ਦੇ ਇਲਾਜ ’ਤੇ ਖਰਚ ਹੋ ਗਈਇਸ ਤੋਂ ਇਲਾਵਾ ਉਸ ਦੀ ਬੇਵੱਸ ਹੋਈ ਪਤਨੀ ਨੇ ਵੀ ਆਂਢ ਗੁਆਂਢ ਅਤੇ ਰਿਸ਼ਤੇਦਾਰੀਆਂ ਵਿੱਚੋਂ ਕੁਝ ਕਰਜ਼ ਲੈ ਕੇ ਆਪਣੇ ਪਤੀ ਦਾ ਇਲਾਜ ਕਰਾਉਣ ਦੀ ਕੋਸ਼ਿਸ਼ ਕੀਤੀਪਰ ਉਹ ਉਸ ਨੂੰ ਬਚਾਉਣ ਵਿੱਚ ਸਫਲ ਨਾ ਹੋ ਸਕੀਹੁਣ ਆਪ ਉਸ ਉੱਪਰ ਆਪਣੀਆਂ ਬੱਚੀਆਂ ਦੇ ਪਾਲਣ ਪੋਸਣ ਦੀ ਜ਼ਿੰਮੇਵਾਰੀ ਆ ਗਈਉਸ ਔਰਤ ਨੇ ਮਿਹਨਤ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਸੀਮੇਰੇ ਪਾਸ ਮੇਰੇ ਕਿਸੇ ਪੁਰਾਣੇ ਸਾਇਲ ਨੇ ਪਰਿਵਾਰ ਦੀ ਗਰੀਬੀ ਦਾ ਵਾਸਤਾ ਦੇ ਕੇ ਪੈਰਵੀ ਕਰਨ ਲਈ ਭੇਜਿਆ ਸੀ

ਪੁਲਿਸ ਵੱਲੋਂ ਅਦਮਪਤਾ (ਜਿਸ ਵਿੱਚ ਦੋਸ਼ੀ ਨਾਂ ਲੱਭਿਆ ਹੋਵੇ) ਦੀ ਰਿਪੋਰਟ ਬਣਾ ਕੇ ਅਦਾਲਤ ਵਿੱਚ ਪੇਸ਼ ਕਰ ਦਿੱਤੀ ਗਈ, ਜੋ ਕਿ ਮੁਦਈ ਸਹਿਮਤ ਨਾ ਹੋਣ ਕਰਕੇ ਅਦਾਲਤ ਵੱਲੋਂ ਵਾਪਸ ਉੱਚ ਅਧਿਕਾਰੀ ਪਾਸ ਤਫ਼ਤੀਸ਼ ਕਰਨ ਲਈ ਭੇਜ ਦਿੱਤੀ ਗਈਬੜੇ ਹੀ ਰਹਿਮਦਿਲ ਅਫਸਰ ਨੇ ਗਹਿਰਾਈ ਨਾਲ ਤਫ਼ਤੀਸ਼ ਕਰਕੇ ਦੋਸ਼ੀ ਵਿਅਕਤੀ ਅਤੇ ਗੱਡੀ ਨੂੰ ਲੱਭ ਲਿਆ

ਅਦਾਲਤ ਵਿੱਚ ਚਲਾਣ ਪੇਸ਼ ਹੋਣ ਉਪਰੰਤ ਕੇਸ ਮੁਦਈ ਧਿਰ ਦੀ ਗਵਾਹੀ ਉੱਪਰ ਆਇਆਬੜੀ ਮੁਸ਼ਕਲ ਨਾਲ ਗਰੀਬ ਵਿਧਵਾ ਔਰਤ ਕਿਰਾਏ ਭਾੜੇ ਦਾ ਇੰਤਜ਼ਾਮ ਕਰਕੇ ਇਨਸਾਫ਼ ਹਾਸਲ ਕਰਨ ਲਈ ਪੈਰਵੀ ਲਈ ਆਉਂਦੀ ਰਹੀਇਸੇ ਦੌਰਾਨ ਹੀ ਉਸ ਨੂੰ ਚਮੜੀ ਦੀ ਕੋਈ ਗੰਭੀਰ ਬਿਮਾਰੀ ਹੋ ਗਈਉਸ ਦੀ ਬਜ਼ੁਰਗ ਮਾਤਾ ਤਾਰੀਖ਼ ਪੇਸ਼ੀ ’ਤੇ ਨਾਲ ਆਉਂਦੀ ਦੋਵਾਂ ਦੀ ਹਾਲਤ ਵੇਖ ਕੇ ਅਦਾਲਤ ਵਿੱਚ ਕੰਮ ਕਰਨ ਲਈ ਦਿਲ ਹੀ ਨਾ ਕਰਦਾਪਰ ਜਿੰਨੀ ਹੋ ਸਕਦੀ ਸੀ, ਉਹਨਾਂ ਦੀ ਮਦਦ ਕਰਨ ਦਾ ਮੈਂ ਆਪਣੇ ਵੱਲੋਂ ਤਹੱਈਆ ਕਰ ਲਿਆ

ਉਸ ਔਰਤ ਨੂੰ ਰੱਬ ਨੇ ਪਤਾ ਨਹੀਂ ਕਿੰਨਾ ਕੁ ਸਬਰ ਤੇ ਸੰਤੋਖ ਦਿੱਤਾ ਸੀ ਕਿ ਐਕਸੀਡੈਂਟ ਕਲੇਮ ਦਾ ਕੇਸ ਕਰਨ ਲਈ ਉਹ ਤਿਆਰ ਹੀ ਨਹੀਂ ਹੋਈਸਿਰਫ ਇਹ ਕਹਿ ਕੇ ਟਾਲ ਦਿੱਤਾ ਕਿ ਜੋ ਰੱਬ ਨੂੰ ਮਨਜ਼ੂਰ ਸੀ ਹੋ ਗਿਆ, ਮੈਂ ਪੈਸੇ ਕੀ ਕਰਨੇ ਹਨ? ਜੇ ਮੇਰਾ ਪਤੀ ਨਹੀਂ ਰਿਹਾ, ਪੈਸੇ ਵੀ ਕਿਹੜਾ ਸਦਾ ਰਹਿੰਦੇ ਹਨਪਰ ਉਹ ਸਿਰਫ ਤੇ ਸਿਰਫ ਡਰਾਇਵਰ ਨੂੰ ਉਸ ਦੇ ਕੀਤੇ ਜੁਰਮ ਦੀ ਸਜ਼ਾ ਕਰਾਉਣਾ ਚਾਹੁੰਦੀ ਸੀਉਸ ਨੂੰ ਡਾਕਟਰਾਂ ਨੇ ਉਸ ਦੇ ਪਤੀ ਦੇ ਇਲਾਜ ਦੌਰਾਨ ਦੱਸ ਦਿੱਤਾ ਸੀ ਕਿ ਜੇਕਰ ਘਟਨਾ ਤੋਂ ਕੁਝ ਸਮੇਂ ਦੇ ਅੰਦਰ ਉਸ ਦੇ ਪਤੀ ਨੂੰ ਹਸਪਤਾਲ ਪਹੁੰਚਾ ਦਿੱਤਾ ਜਾਂਦਾ ਤਾਂ ਅੰਦਰੂਨੀ ਚੋਟਾਂ ਦਾ ਇਲਾਜ ਹੋ ਸਕਦਾ ਸੀਇਸੇ ਗੱਲ ਨੂੰ ਲੈ ਕੇ ਉਹ ਡਰਾਇਵਰ ਤੋਂ ਬੇਹੱਦ ਖਫਾ ਸੀ

ਉਸ ਬੇਹੱਦ ਸਧਾਰਨ ਔਰਤ ਦੀ ਪੁਲਿਸ ਵੱਲੋਂ ਕੋਈ ਪ੍ਰਭਾਵਪੂਰਨ ਗਵਾਹੀ ਨਹੀਂ ਰੱਖੀ ਗਈ ਸੀ ਅਤੇ ਮੁਦਈ ਉਸ ਦਾ ਘਰਾਂ ਵਿੱਚੋਂ ਜੇਠ ਲੱਗਦਾ ਸੀਪਰ ਹਰ ਵਾਰ ਉਹ ਗਵਾਹੀ ਦੇਣ ਤੋਂ ਟਲ ਜਾਂਦਾਇੱਕ ਦਿਨ ਉਸ ਦਾ ਜੇਠ ਅਦਾਲਤ ਵਿੱਚ ਪੇਸ਼ ਹੋਇਆ ਤੇ ਆਪਣੀ ਗਵਾਹੀ ਤੋਂ ਸਾਫ਼ ਸਾਫ਼ ਮੁੱਕਰ ਗਿਆਉਸ ਨੂੰ ਕਾਨੂੰਨ ਅਨੁਸਾਰ ਸਾਡੇ ਸਹਿਯੋਗ ਨਾਲ ਸਰਕਾਰੀ ਵਕੀਲ ਵੱਲੋਂ ਜਿਰਾਹ ਵੀ ਕੀਤੀ ਗਈ ਪਰ ਕੁਝ ਹਾਸਲ ਹੋਣ ਦੀ ਉਮੀਦ ਨਹੀਂ ਸੀਇਮਾਨਦਾਰ ਪੁਲਿਸ ਅਫਸਰ ਵੱਲੋਂ ਇਮਾਨਦਾਰੀ ਨਾਲ ਕੀਤੀ ਹੋਈ ਤਫ਼ਤੀਸ਼ ਨੂੰ ਉਹ ਮੁਦਈ ਧੋ ਗਿਆਬਾਕੀ ਗਵਾਹ ਕੇਸ ਵਿੱਚ ਕੋਈ ਸੁਧਾਰ ਨਹੀਂ ਕਰ ਸਕਦੇ ਸੀਕੋਈ ਵੀ ਮੁਦਈ ਤੋਂ ਬਿਨਾਂ ਮੌਕੇ ਦਾ ਗਵਾਹ ਨਹੀਂ ਸੀਮੈਂ ਉਸ ਨੂੰ ਮੁਦਈ ਦੇ ਮੁੱਕਰ ਜਾਣ ਬਾਰੇ ਦੱਸਿਆ ਤਾਂ ਉਹ ਭਾਵੁਕ ਹੋ ਕੇ ਦੱਸਣ ਲੱਗੀ ਕਿ ਉਸ ਨੇ ਮੁੱਕਰਣ ਲਈ ਦੋਸ਼ੀ ਧਿਰ ਪਾਸੋਂ ਵੀਹ ਹਜ਼ਾਰ ਰੁਪਇਆ ਲਿਆ ਹੈ

ਆਖਰੀ ਫ਼ੈਸਲੇ ਵਾਲੇ ਦਿਨ ਤੋਂ ਪਹਿਲਾਂ ਉਹਨਾਂ ਦੇ ਪਿੰਡ ਦੇ ਇੱਕ ਵਿਅਕਤੀ ਨੇ ਦੱਸਿਆ ਕਿ ਉਸ ਔਰਤ ਦੀ ਮੌਤ ਹੋ ਗਈ ਹੈਮੌਤ ਤੋਂ ਦੋ ਦਿਨ ਪਹਿਲਾਂ ਉਹ ਔਰਤ ਮੁਦਈ ਦੇ ਘਰ ਉਲਾਂਭਾ ਦੇਣ ਜ਼ਰੂਰ ਗਈ ਸੀ ਪਰ ਇਸ ਤੋਂ ਬਾਅਦ ਉਹ ਸਦਮੇ ਨਾਲ ਮੰਜੇ ’ਤੇ ਪੈ ਗਈ ਸੀਦੋਸ਼ੀ ਨੇ ਬਰੀ ਤਾਂ ਹੋ ਹੀ ਜਾਣਾ ਸੀ ਕਿਉਂ ਜੋ ਉਸ ਦੇ ਖ਼ਿਲਾਫ਼ ਕੋਈ ਪੁਖ਼ਤਾ ਗਵਾਹੀ ਨਹੀਂ ਸੀਪਰ ਮੇਰੀ ਉਹ ਗਰੀਬ ਸਾਇਲਾ ਪੰਜ ਸਾਲ ਇਨਸਾਫ ਉਡੀਕਦਿਆਂ ਉਡੀਕਦਿਆਂ ਦੁਨੀਆਂ ਤੋਂ ਚਲੀ ਗਈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2735)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਐਡਵੋਕੇਟ ਸਤਪਾਲ ਸਿੰਘ ਦਿਓਲ

ਐਡਵੋਕੇਟ ਸਤਪਾਲ ਸਿੰਘ ਦਿਓਲ

Sardulgarh, Mansa, Punjab, India.
Phone: (91 - 98781 - 70771)

Email: (satpal.deol0@gmail.com)

More articles from this author