SatpalSDeol7ਪੁਲਿਸ ਇੰਸਪੈਕਟਰ ਨੇ ਉਸ ਨਾਬਾਲਗ ਅਪਰਾਧੀ ਨੂੰ ਹਿਰਾਸਤ ਵਿੱਚ ਲੈ ਕੇ ...
(12 ਨਵੰਬਰ 2020)

 

ਸਾਡਾ ਸਮਾਜ ਅਪਰਾਧ ਕਰਨ ਲਈ ਅਪਰਾਧੀ ਖੁਦ ਪੈਦਾ ਕਰਦਾ ਹੈਕਈ ਵਾਰ ਸਮਾਜਿਕ ਤਾਣੇ ਬਾਣੇ ਅਤੇ ਨਫਰਤੀ ਮਾਹੌਲ ਤੋਂ ਅਪਰਾਧੀ ਪੈਦਾ ਹੋ ਜਾਂਦੇ ਹਨਮੇਰਾ ਹਮਉਮਰ ਦੋਸ਼ੀ ਤਕਰੀਬਨ ਦਸ ਸਾਲ ਪਹਿਲਾਂ ਇੱਕ ਨਜਾਇਜ਼ ਮਾਈਨਿੰਗ ਤੇ ਰੇਤ ਚੋਰੀ ਦੇ ਕੇਸ ਵਿੱਚ ਮੇਰੇ ਕੋਲ ਆਇਆਨੇੜੇ ਹੀ ਘੱਘਰ ਨਦੀ ਵਿੱਚੋਂ ਰੇਤ ਚੋਰੀ ਕਰਨ ਅਤੇ ਨਜਾਇਜ਼ ਮਾਈਨਿੰਗ ਕਰਨ ਸੰਬੰਧੀ ਉਸ ਦੇ ਨਾਲ ਹੀ ਕੁਝ ਹੋਰ ਵਿਅਕਤੀਆਂ ਉੱਤੇ ਕੇਸ ਦਰਜ ਹੋਇਆ ਸੀਉਸ ਨਾਲ ਦਲਿਤ ਭਾਈਚਾਰੇ ਨਾਲ ਸੰਬੰਧਤ ਕਰੀਬ ਦਸ ਵਿਅਕਤੀ ਸ਼ੱਕੀ ਦੋਸ਼ੀ ਸ਼ਾਮਲ ਸਨਇਹਨਾਂ ਸਾਰਿਆਂ ਦੀ ਹੇਠਲੀ ਅਦਾਲਤ ਵਿੱਚੋਂ ਜ਼ਮਾਨਤ ਅਸਾਨੀ ਨਾਲ ਹੋ ਗਈ ਸੀਬਤੌਰ ਵਕੀਲ ਉਕਤ ਵਿਅਕਤੀਆਂ ਵੱਲੋਂ ਪੇਸ਼ ਹੋ ਕੇ ਪੈਰਵੀ ਕਰਨਾ ਮੇਰਾ ਨੈਤਿਕ ਫਰਜ਼ ਸੀਪਰ ਜੋ ਮੁੱਖ ਦੋਸ਼ੀ ਸੀ, ਉਹ ਵਾਰ ਵਾਰ ਜਾਤ-ਪਾਤ ਦੀਆਂ ਗੱਲਾਂ ਕਰ ਰਿਹਾ ਸੀਨਾਲ ਵਾਲੇ ਸਹਿ ਦੋਸ਼ੀਆਂ ਦਾ ਸਾਰਾ ਖਰਚ ਉਹ ਉਠਾ ਰਿਹਾ ਸੀਅਤੇ ਉਹ ਉਹਨਾਂ ਲਈ ਇੱਜ਼ਤ ਵੀ ਰੱਖਦਾ ਸੀਇੱਕ ਖਾਸ ਸਮਾਜਿਕ ਫਿਰਕੇ ਨਾਲ ਸੰਬੰਧਤ ਲੋਕਾਂ ਲਈ ਉਸ ਦੇ ਦਿਮਾਗ ਵਿੱਚ ਜ਼ਹਿਰ ਭਰੀ ਹੋਈ ਸੀਮੇਰੇ ਵਕੀਲ ਸਾਥੀਆਂ ਵਿੱਚੋਂ ਜੋ ਉਸ ਦੀ ਨਫਰਤ ਦੇ ਸ਼ਿਕਾਰ ਭਾਈਚਾਰੇ ਨਾਲ ਸੰਬੰਧਤ ਸਨ, ਉਹਨਾਂ ਨੂੰ ਵੀ ਉਹ ਵਿਅਕਤੀ ਇੱਜ਼ਤ ਦੀ ਨਜ਼ਰ ਨਾਲ ਨਹੀਂ ਦੇਖਦਾ ਸੀਇਸ ਨੂੰ ਮੈਂ ਚੰਗਾ ਨਹੀਂ ਸਮਝਦਾ ਸੀ ਉਸ ਨੇ ਮੇਰੀ ਇਹ ਗੱਲ ਭਾਂਪ ਲਈ ਸੀ, ਇਸ ਕਰਕੇ ਮੇਰੇ ਸਾਹਮਣੇ ਅਜਿਹੀ ਗੱਲ ਕਰਨ ਤੋਂ ਕਿਨਾਰਾ ਕਰ ਜਾਂਦਾ ਸੀ

ਇੱਕ ਦਿਨ ਉਸ ਦੀ ਤਾਰੀਖ ਪੇਸ਼ੀ ਵਾਲੇ ਦਿਨ ਕੰਮ ਘੱਟ ਹੋਣ ਕਰਕੇ ਉਹ ਮੇਰੇ ਕੋਲ ਬੈਠ ਗਿਆਉਸ ਦੀ ਮਾਨਸਿਕਤਾ ਪਰਖਣ ਲਈ ਉਸ ਨਾਲ ਮੇਰੇ ਵਲੋਂ ਕਿਤੀ ਗਈ ਗੱਲਬਾਤ ਦੌਰਾਨ ਬੜੀ ਹੈਰਾਨੀਜਨਕ ਕਹਾਣੀ ਸਮਝ ਆਈ ਤੇ ਉਸ ਦੀ ਮਾਨਸਿਕਤਾ ਸਮਝਣ ਲਈ ਮੈਂਨੂੰ ਦੇਰ ਨਾ ਲੱਗੀਉਸ ਦੇ ਦੱਸਣ ਮੁਤਾਬਿਕ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਸਰਹੱਦੀ ਜ਼ਿਲ੍ਹੇ ਦਾ ਉਹ ਵਸਨੀਕ ਹੈਉਹ ਹਰਿਆਣਾ ਦੇ ਉਸ ਸਕੂਲ ਦਾ ਵਿਦਿਆਰਥੀ ਸੀ ਜਿੱਥੇ ਸਿਰਫ ਦੋ ਸਿੱਖ ਬੱਚੇ ਪੜ੍ਹਦੇ ਸਨ, ਇੱਕ ਉਹ ਖੁਦ ਤੇ ਇੱਕ ਹੋਰ ਬੱਚਾ ਸੀਸਕੂਲ ਦਾ ਮਾਹੌਲ ਬੜਾ ਵਧੀਆ ਸੀਸਾਲ ਉੰਨੀ ਸੌ ਚੁਰਾਸੀ ਤੋਂ ਬਾਅਦ ਹਰਿਆਣਾ ਵਿੱਚ ਸਰਕਾਰੀ ਸ਼ਹਿ ’ਤੇ ਸਿੱਖਾਂ ਦੇ ਖਿਲਾਫ ਨਫਰਤੀ ਮਾਹੌਲ ਬਣ ਗਿਆਇੱਕ ਅਧਿਆਪਕ ਜੋ ਉਸ ਦੇ ਅੱਜ ਦੇ ਨਫਰਤੀ ਭਾਈਚਾਰੇ ਨਾਲ ਸੰਬੰਧਤ ਸੀ, ਉਸ ਨੂੰ ਗਣਿਤ ਪੜ੍ਹਾਉਂਦਾ ਸੀਉਹ ਕਿਸੇ ਹੋਰ ਸਕੂਲ ਵਿੱਚੋਂ ਤਬਦੀਲ ਹੋ ਕੇ ਉਹਨਾਂ ਦੇ ਸਕੂਲ ਵਿੱਚ ਆਇਆ ਸੀਉਹ ਅਧਿਆਪਕ ਉਸ ਪ੍ਰਤੀ ਨਫਰਤੀ ਸ਼ਬਦ ਵਰਤ ਕੇ (ਜੋ ਇੱਥੇ ਲਿਖਣ ਯੋਗ ਨਹੀਂ ਹਨ) ਉਸ ਨੂੰ ਵਾਰ ਵਾਰ ਜਮਾਤ ਵਿੱਚ ਜ਼ਲੀਲ ਕਰਨ ਲੱਗਾਉਸ ਵਕਤ ਉਹ ਸੱਤਵੀਂ ਕਲਾਸ ਦਾ ਵਿਦਿਆਰਥੀ ਸੀਕਰੀਬ ਛੇ ਮਹੀਨੇ ਉਹ ਉਸ ਦੀਆਂ ਨਫਰਤੀ ਗਾਲ੍ਹਾਂ ਸਹਾਰਦਾ ਰਿਹਾਉਸ ਦੇ ਨਾਲ ਵਾਲਾ ਬੱਚਾ ਉਹਨਾਂ ਨਫਰਤੀ ਗਾਲ੍ਹਾਂ ਤੋਂ ਤੰਗ ਆ ਕੇ ਸਕੂਲ ਛੱਡ ਗਿਆ ਸੀਉਸ ਅਧਿਆਪਕ ਨੇ ਕਦੇ ਗਾਲ੍ਹਾਂ ਕੱਢਦਿਆਂ ਸਕੂਲ ਦੀਆਂ ਸਹਿਪਾਠੀ ਲੜਕੀਆਂ ਦਾ ਵੀ ਖਿਆਲ ਨਹੀਂ ਕੀਤਾ ਸੀਉਸ ਅਧਿਆਪਕ ਦੇ ਨਾਲ ਵਾਲੇ ਅਧਿਆਪਕ ਵੀ ਉਸ ਨੂੰ ਅਜਿਹਾ ਕਰਨ ਤੋਂ ਵਰਜਦੇ ਰਹਿੰਦੇ ਸਨ ਪਰ ਉਹ ਟੱਸ ਤੋਂ ਮੱਸ ਨਾ ਹੋਇਆ

ਉਸ ਨੇ ਤੰਗ ਆ ਕੇ ਖੁਦ ਅਧਿਆਪਕ ਨੂੰ ਸਜ਼ਾ ਦੇਣ ਦਾ ਮਨ ਬਣਾ ਲਿਆ ਕਿਉਂਕਿ ਉਸ ਵਕਤ ਮਾਹੌਲ ਹੀ ਅਜਿਹਾ ਬਣ ਗਿਆ ਸੀਇੱਕ ਬੱਚਾ ਜਿਸ ਨੂੰ ਫਿਰਕੂ ਨਫਰਤ ਦਾ ਪਾਤਰ ਬਣਾ ਦਿੱਤਾ ਗਿਆ ਸੀ ਤੇ ਪਰਿਵਾਰ ਵਿੱਚ ਉਹ ਕੁਰਬਾਨੀਆਂ ਤੇ ਜ਼ੁਲਮ ਖਿਲਾਫ ਲੜਨ ਦੀਆਂ ਕਹਾਣੀਆਂ ਸੁਣ ਕੇ ਵੱਡਾ ਹੋ ਰਿਹਾ ਸੀ, ਉਸ ਦੇ ਧਰਮ ਵਿੱਚ ਅਨੇਕਾਂ ਲੋਕ ਅਣਖ ਅਤੇ ਧਰਮ ਲਈ ਕੋਹ ਕੋਹ ਕੇ ਸ਼ਹੀਦ ਕਰ ਦਿੱਤੇ ਗਏ, ਉਸ ਨੇ ਇਹ ਬਚਪਨ ਵਿੱਚ ਹੀ ਸੁਣ ਰੱਖਿਆ ਸੀ, ਤੇ ਸੁਭਾਵਿਕ ਹੀ ਜੋਸ਼ ਵਿੱਚ ਇਹ ਫੈਸਲਾ ਕਰ ਗਿਆ ਸੀਉਸ ਨੇ ਕਿਸੇ ਨੂੰ ਦੱਸਣਾ ਜਾਂ ਸ਼ਿਕਾਇਤ ਕਰਨਾ ਮੁਨਾਸਿਬ ਨਹੀਂ ਸਮਝਿਆਉਸ ਦੇ ਦੱਸਣ ਮੁਤਾਬਕ ਉਹ ਅਧਿਆਪਕ ਨੇੜਲੇ ਸ਼ਹਿਰ ਵਿੱਚੋਂ ਸਾਇਕਲ ’ਤੇ ਇੱਕ ਸੁੰਨੇ ਰਾਹ ਵਿੱਚੋਂ ਹਰ ਰੋਜ਼ ਲੰਘ ਕੇ ਸਕੂਲ ਆਇਆ ਕਰਦਾ ਸੀਰਸਤੇ ਦੇ ਆਸ ਪਾਸ ਸਰਕੰਡਿਆਂ ਦੀਆਂ ਸੰਘਣੀਆਂ ਝਾੜੀਆਂ ਹੁੰਦੀਆਂ ਸਨਉਹ ਖੁਦ ਜਮਾਇਟਰੀ ਬਾਕਸ ਦੀ ਪ੍ਰਕਾਰ ਲੈ ਕੇ ਰਸਤੇ ਵਿੱਚ ਲੁਕ ਕੇ ਖੜ੍ਹ ਗਿਆਅਧਿਆਪਕ ਦੇ ਆਉਣ ਉੱਤੇ ਉਸ ਨੇ ਪ੍ਰਕਾਰ ਮਾਰ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਤੇ ਮਰਿਆ ਸਮਝ ਕੇ ਆਪ ਸਰਕੰਡਿਆਂ ਵਿੱਚੋਂ ਭੱਜ ਕੇ ਨੇੜਲੀ ਨਹਿਰ ਵਿੱਚ ਛਾਲ ਮਾਰ ਕੇ ਆਪਣੇ ਕੱਪੜਿਆਂ ਤੋਂ ਖੂਨ ਸਾਫ ਕੀਤਾਬੜੇ ਸ਼ਾਤਿਰ ਤਰੀਕੇ ਨਾਲ ਉਹ ਘਰ ਚਲਾ ਗਿਆ

ਪੁਲਿਸ ਕਾਰਵਾਈ ਸ਼ੁਰੂ ਹੋਈਅਧਿਆਪਕ ਗੰਭੀਰ ਜ਼ਖਮੀ ਸੀ ਪਰ ਜਿੰਦਾ ਸੀਉਸ ਨੂੰ ਕਈ ਦਿਨ ਹੋਸ਼ ਨਹੀਂ ਆਈਪੁਲਿਸ ਨੇ ਕਈ ਥਿਊਰੀਆਂ ’ਤੇ ਕੰਮ ਕੀਤਾਕਈ ਅਪਰਾਧੀਆਂ ਤੋਂ ਪੁੱਛਗਿੱਛ ਕੀਤੀ ਪਰ ਕੋਈ ਸੁਰਾਗ ਹੱਥ ਨਹੀਂ ਲੱਗਿਆਥੱਕ ਹਾਰ ਕੇ ਪੁਲਿਸ ਅਧਿਆਪਕ ਦੇ ਹੋਸ਼ ਵਿੱਚ ਆਉਣ ਦਾ ਇੰਤਜ਼ਾਰ ਕਰਨ ਲੱਗੀਹੋਸ਼ ਆਉਣ ’ਤੇ ਅਧਿਆਪਕ ਨੇ ਅਸਲੀਅਤ ਦੱਸੀ ਤਾਂ ਪੁਲਿਸ ਇੰਸਪੈਕਟਰ ਨੇ ਉਸ ਨਾਬਾਲਗ ਅਪਰਾਧੀ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀਉਸ ਪਾਸੋਂ ਅਸਲੀਅਤ ਸੁਣ ਕੇ ਉਸ ਦੇ ਵੀ ਰੌਂਗਟੇ ਖੜ੍ਹੇ ਹੋ ਗਏਅਦਾਲਤ ਵਿੱਚ ਪੇਸ਼ ਕਰਨ ਸਮੇਂ ਉਸ ਨੇ ਅਦਾਲਤ ਵਿੱਚ ਹੀ ਕਹਿ ਦਿੱਤਾ ਕਿ ਜੇ ਮੈਂ ਇਸਦੀ ਦੀ ਜਗਾਹ ਹੁੰਦਾ ਤਾਂ ਮੈਂ ਵੀ ਅਜਿਹਾ ਹੀ ਕਰਦਾ ਤੇ ਭਰੀ ਅਦਾਲਤ ਵਿੱਚ ਉਸ ਹਰਿਆਣਵੀ ਇੰਸਪੈਕਟਰ ਨੇ ਕਹਿ ਦਿੱਤਾ - ਬੱਚੇ ਦਾ ਕਸੂਰ ਸਿਰਫ ਇਹ ਹੈ ਕਿ ਉਹ ਸਿੱਖ ਹੈ ਸਜ਼ਾ ਦਾ ਭਾਗੀ ਤਾਂ ਉਹ ਅਧਿਆਪਕ ਹੈ ਜਿਸ ਨੇ ਨਫਰਤ ਦਾ ਸਬਕ ਇਸ ਨੂੰ ਪੜ੍ਹਾਇਆ ਹੈਜੱਜ ਸਾਹਬ ਨੇ ਸਾਰੀ ਕਹਾਣੀ ਸੁਣ ਕੇ ਪੂਰੇ ਸਮਾਜ ਨੂੰ ਲਾਹਣਤਾਂ ਪਾਈਆਂਕਾਨੂੰਨ ਅਨੁਸਾਰ ਉਸ ਨੂੰ ਨੇਕ ਚਲਣੀ ਦੀ ਜ਼ਮਾਨਤ ਪਰ ਰਿਹਾ ਕੀਤਾ ਗਿਆਨਾ ਤਾਂ ਤਫਤੀਸ਼ੀ ਤੇ ਨਾ ਹੀ ਜੱਜ ਸਾਹਬ ਸਿੱਖ ਸਨ ਪਰ ਉਹ ਇੱਕ ਬੱਚੇ ਨਾਲ ਹੋ ਰਹੀ ਜ਼ਿਆਦਤੀ ਤੇ ਉਸ ਦੀ ਮਾਨਸਿਕਤਾ ਨੂੰ ਸਮਝ ਸਕਦੇ ਸਨਪਰ ਸਮਾਜ ਦਾ ਉਹ ਹਿੱਸਾ, ਜਿਸ ਨੇ ਸਮਾਜ ਨੂੰ ਸਿਰਜਣ ਲਈ ਆਪਣਾ ਯੋਗਦਾਨ ਪਾਉਣਾ ਸੀ, ਉਹ ਨਫਰਤ ਬੀਜ ਰਿਹਾ ਸੀ ਤੇ ਉਸ ਦਾ ਨਤੀਜਾ ਵੀ ਭੁਗਤ ਰਿਹਾ ਸੀਉਸ ਦੇ ਅਣਭੋਲ ਮਨ ’ਤੇ ਨਫਰਤ ਉੱਕਰਣ ਵਾਲਾ ਸਮਾਜ ਹੀ ਮੁੱਖ ਦੋਸ਼ੀ ਸੀ

ਸਮਾਜ ਵਿੱਚ ਜੋ ਬੀਜਿਆ ਜਾਂਦਾ ਹੈ, ਉਹ ਭਵਿੱਖ ਵਿੱਚ ਉੱਗਦਾ ਹੈ, ਤੇ ਵੱਢਣਾ ਵੀ ਪੈਂਦਾ ਹੈਸਭ ਕੁਝ ਸੁਣਨ ਤੋਂ ਬਾਅਦ ਉਸ ਵਿਅਕਤੀ ਦੇ ਬਚਪਨ ਸਮੇਂ ਅਣਭੋਲ ਮਨ ’ਤੇ ਉੱਕਰੀਆਂ ਜਾਤੀ ਨਫਰਤਾਂ ਹੀ ਜ਼ਿੰਮੇਵਾਰ ਮੰਨੀਆਂ ਜਾ ਸਕਦੀਆਂ ਹਨ ਜੋ ਸ਼ਾਇਦ ਲੱਖ ਕੋਸ਼ਿਸ਼ਾਂ ਕਰਨ ’ਤੇ ਵੀ ਮਿਟਾਈਆਂ ਨਹੀਂ ਜਾ ਸਕਦੀਆਂਮੇਰੀ ਸੋਚ ਮੁਤਾਬਕ ਉਸ ਵਿਅਕਤੀ ਦੇ ਮਨ ’ਤੇ ਉੱਕਰੀ ਵਿਸ਼ੇਸ਼ ਤਬਕੇ ਲਈ ਨਫਰਤ ਸ਼ਾਇਦ ਕਦੇ ਨਾ ਮਿਟ ਸਕੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2415)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਐਡਵੋਕੇਟ ਸਤਪਾਲ ਸਿੰਘ ਦਿਓਲ

ਐਡਵੋਕੇਟ ਸਤਪਾਲ ਸਿੰਘ ਦਿਓਲ

Sardulgarh, Mansa, Punjab, India.
Phone: (91 - 98781 - 70771)

Email: (satpal.deol0@gmail.com)

More articles from this author