JatinderPannu7ਪੰਜਾਬ ਵਿੱਚ ਜਿਹੜੀ ਤਬਦੀਲੀ ਆਈ ਹੈਉਹ ਕਿਸੇ ਸਿਧਾਂਤਕ ਸੋਚਣੀ ਦੀ ਪ੍ਰਤੀਕ ਨਹੀਂਪੰਜਾਬ ਦੇ ਆਮ ਲੋਕਾਂ ਦੀ ...
(20 ਮਾਰਚ 2022)

 

ਪੰਜਾਬ ਇੱਕ ਵੱਡੀ ਤਬਦੀਲੀ ਦਾ ਗਵਾਹ ਬਣਦਾ ਪਿਆ ਹੈਸਗੋਂ ਵੱਧ ਠੀਕ ਕਿਹਾ ਜਾਵੇ ਤਾਂ ਇਹ ਤਬਦੀਲੀ ਦਾ ਗਵਾਹ ਬਣ ਚੁੱਕਾ ਹੈਪਿਛਲਾ ਸਮਾਂ ਨਾ ਵੀ ਗਿਣੀਏ ਤਾਂ ਹਰਿਆਣੇ ਨੂੰ ਕੱਢ ਦੇਣ ਪਿੱਛੋਂ ਬਾਕੀ ਬਚੇ ਮੌਜੂਦਾ ਪੰਜਾਬ ਵਿੱਚ ਤੇਈ-ਤੇਈ ਸਾਲਾਂ ਤੋਂ ਵੱਧ ਅਗਵਾਈ ਕਰ ਚੁੱਕੀਆਂ ਦੋ ਵੱਡੀਆਂ ਪਾਰਟੀਆਂ, ਕਾਂਗਰਸ ਤੇ ਅਕਾਲੀ ਦਲ ਦੀ ਲੀਡਰਸ਼ਿੱਪ ਨੂੰ ਲੋਕਾਂ ਨੇ ਰੱਦ ਕਰ ਕੇ ਇੱਕ ਨਵੀਂ ਪਾਰਟੀ ਨੂੰ ਅਗਵਾਈ ਸੌਂਪ ਦਿੱਤੀ ਹੈਇਸ ਪਾਰਟੀ ਦੀ ਜਿੱਤ ਵੀ ਇੰਨੀ ਜ਼ੋਰਦਾਰ ਹੈ ਕਿ ਇੱਕ ਸੌ ਸਤਾਰਾਂ ਵਿੱਚੋਂ ਬਾਨਵੇਂ ਵਿਧਾਇਕ ਇਸ ਇੱਕੋ ਪਾਰਟੀ ਦੇ ਚੁਣੇ ਗਏ ਤੇ ਦੂਸਰਿਆਂ ਦੀ ਸ਼ਰਮਨਾਕ ਹਾਰ ਹੋਈ ਹੈਕਾਂਗਰਸ ਪਾਰਟੀ ਮਸਾਂ ਡੇਢ ਦਰਜਨ ਵਿਧਾਇਕ ਜਿਤਵਾ ਸਕੀ ਤੇ ਅਕਾਲੀ ਦਲ ਲਈ ਪੰਜਾਬ ਦੇ ਤਿੰਨਾਂ ਖੇਤਰਾਂ ਮਾਝਾ, ਮਾਲਵਾ ਤੇ ਦੋਆਬਾ ਤੋਂ ਮਸਾਂ ਇੱਕ-ਇੱਕ ਵਿਧਾਇਕ ਮਿਲਾ ਕੇ ਤਿੰਨ ਜਣੇ ਜਿੱਤ ਸਕੇ ਹਨ ਤੇ ਦੋਵਾਂ ਪਾਰਟੀਆਂ ਦੀ ਮੁੱਖ ਲੀਡਰਸ਼ਿੱਪ ਅਸਲੋਂ ਰੁਲ ਗਈ ਹੈਲੋਕਾਂ ਨੇ ਇੱਕੋ ਵਾਰ ਕਾਂਗਰਸੀ ਮੁੱਖ ਮੰਤਰੀ ਨੂੰ ਦੋ ਹਲਕਿਆਂ ਵਿੱਚੋਂ ਹਰਾ ਦਿੱਤਾ ਅਤੇ ਇਸ ਪਾਰਟੀ ਦੇ ਦੋ ਸਾਬਕਾ ਮੁੱਖ ਮੰਤਰੀ ਵੀ ਇਸ ਚੋਣ ਵਿੱਚ ਹਾਰ ਗਏਪੰਜਾਬ ਦੇ ਸਿਆਸੀ ਖੇਤਰ ਵਿੱਚ ਕਾਂਗਰਸ ਦੀ ਅੱਧੀ ਸਦੀ ਤੋਂ ਵੱਧ ਸਮਾਂ ਸ਼ਰੀਕਣੀ ਬਣਦੀ ਰਹੀ ਅਕਾਲੀ ਪਾਰਟੀ ਦਾ ਪੰਜ ਵਾਰ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਬੜੀ ਬੁਰੀ ਤਰ੍ਹਾਂ ਹਾਰ ਗਿਆ ਤੇ ਉਸ ਦਾ ਸਾਬਕਾ ਡਿਪਟੀ ਮੁੱਖ ਮੰਤਰੀ ਪੁੱਤਰ ਵੀ ਪੂਰਾ ਮੁੱਖ ਮੰਤਰੀ ਬਣਨ ਦੇ ਸੁਪਨੇ ਲੈਂਦਾ ਹਾਰ ਦਾ ਗਮ ਲੈ ਕੇ ਬਹਿ ਗਿਆਜਿਹੜੀ ਪਾਰਟੀ ਪੰਜ ਸਾਲ ਪਹਿਲਾਂ ਦੀ ਚੋਣ ਵਿੱਚ ਪੰਜਾਬ ਦੀ ਕਮਾਨ ਸਾਂਭਣ ਦਾ ਦਾਅਵਾ ਕਰਦੀ ਮਸਾਂ ਵੀਹ ਸੀਟਾਂ ਜਿੱਤ ਸਕੀ ਤੇ ਬਾਹਰਲਿਆਂ ਦੀ ਚੁੱਕ ਹੇਠ ਇਸਦੇ ਦਸ ਵਿਧਾਇਕ ਪਾਰਟੀ ਛੱਡ ਕੇ ਇਸ ਲਈ ਨਮੋਸ਼ੀ ਦਾ ਕਾਰਨ ਬਣੇ ਸਨ, ਇਨ੍ਹਾਂ ਚੋਣਾਂ ਵਿੱਚ ਉਸ ਧਿਰ ਨੂੰ ਫਿਰ ਨਿਕੰਮਾ ਤੇ ਕਈ ਕੁਝ ਹੋਰ ਕਿਹਾ ਜਾਂਦਾ ਰਿਹਾ ਸੀ, ਪਰ ਉਹ ਪੰਜਾਬ ਦੀਆਂ ਦੋਵਾਂ ਮੁੱਖ ਧਿਰਾਂ ਨੂੰ ਹਰਾ ਕੇ ਜਿੱਤ ਗਈ ਹੈਉਸ ਪਾਰਟੀ ਦੇ ਮੁਖੀ ਭਗਵੰਤ ਮਾਨ ਨੇ ਹਰਮਨ ਪਿਆਰਤਾ ਦੇ ਪੱਖ ਤੋਂ ਸਾਰੇ ਪਿਛਲੇ ਮੁੱਖ ਮੰਤਰੀਆਂ ਨੂੰ ਪਛਾੜ ਦਿੱਤਾ ਹੈ

ਇਸ ਰਾਜ ਵਿੱਚ ਇਸ ਪੱਖੋਂ ਤਬਦੀਲੀ ਦਾ ਪਹਿਲਾ ਪ੍ਰਗਟਾਵਾ ਇਹ ਸੀ ਕਿ ਨਵੇਂ ਮੁੱਖ ਮੰਤਰੀ ਦੇ ਸਹੁੰ ਚੁੱਕਣ ਦੀ ਰਸਮ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿੱਚ ਕੀਤੀ ਗਈ ਹੈਨਵੇਂ ਮੁੱਖ ਮੰਤਰੀ ਦੀ ਕਾਰਗੁਜ਼ਾਰੀ ਦੇ ਬਾਰੇ ਬਾਕੀ ਦਾ ਲੇਖਾ ਬਾਅਦ ਵਿੱਚ ਕੀਤਾ ਜਾਵੇਗਾ, ਪਰ ਸਰਕਾਰ ਸੰਭਾਲਦੇ ਸਾਰ ਜਿਹੜੇ ਪਹਿਲੇ ਕਦਮ ਉਠਾਏ ਹਨ, ਉਹ ਪੰਜਾਬ ਦੇ ਲੋਕਾਂ ਦੀ ਸ਼ਲਾਘਾ ਖੱਟਣ ਵਾਲੇ ਹਨਚਾਰਜ ਲੈਂਦੇ ਸਾਰ ਨਵੇਂ ਮੁੱਖ ਮੰਤਰੀ ਨੇ ਅਫਸਰਾਂ ਦੀ ਬੈਠਕ ਵਿੱਚ ਸਾਫ ਕਹਿ ਦਿੱਤਾ ਕਿ ਲੋਕਤੰਤਰ ਵਿੱਚ ਸਾਡੇ ਸਭਨਾਂ ਤੋਂ ਵੱਡੇ ਲੋਕ ਹੁੰਦੇ ਹਨ, ਜਿਹੜੇ ਕਿਸੇ ਨੂੰ ਫਰਸ਼ ਤੋਂ ਅਰਸ਼ ਤਕ ਪਹੁੰਚਾਉਣ ਦੀ ਤਾਕਤ ਦੇ ਮਾਲਕ ਹਨ ਤੇ ਅਰਸ਼ ਉੱਤੇ ਪਹੁੰਚਿਆ ਆਗੂ ਜੇ ਆਸਾਂ ਉੱਤੇ ਪੂਰਾ ਨਹੀਂ ਉੱਤਰਦਾ ਤਾਂ ਫਰਸ਼ ਉੱਤੇ ਵੀ ਸੁੱਟਣ ਦੇ ਸਮਰੱਥ ਹਨ ਅਤੇ ਅਫਸਰਸ਼ਾਹੀ ਲੋਕਾਂ ਲਈ ਹਾਕਮ ਨਹੀਂ, ਸੇਵਕ ਹੋਣੀ ਚਾਹੀਦੀ ਹੈਅਫਸਰਾਂ ਨੂੰ ਇਹ ਵੀ ਕਹਿ ਦਿੱਤਾ ਕਿ ਜਿਹੜੇ ਅਫਸਰ ਚੰਗਾ ਕੰਮ ਕਰਨਗੇ, ਉਨ੍ਹਾਂ ਦਾ ਸਨਮਾਨ ਸਰਕਾਰ ਕਰੇਗੀ ਤੇ ਜਿਨ੍ਹਾਂ ਦੀ ਆਮ ਲੋਕਾਂ ਨਾਲ ਕਿਸੇ ਮਾੜੇ ਵਿਹਾਰ ਦੀ ਸ਼ਿਕਾਇਤ ਆਈ, ਉਹ ਕਿਸੇ ਹਮਦਰਦੀ ਦੀ ਝਾਕ ਵੀ ਨਾ ਰੱਖਣਅਗਲੇ ਦਿਨ ਮੁੱਖ ਮੰਤਰੀ ਨੇ ਨਰਮੇ ਵਾਲੇ ਕਿਸਾਨਾਂ ਨੂੰ ਸੁੰਡੀ ਨਾਲ ਖਰਾਬ ਹੋਈ ਫਸਲ ਦਾ ਚਿਰਾਂ ਦਾ ਰੁਕਿਆ ਮੁਆਵਜ਼ਾ ਦੇਣ ਲਈ ਹੁਕਮ ਜਾਰੀ ਕੀਤਾ ਤਾਂ ਨਾਲ ਨਰਮੇ ਦੀ ਚੁਗਾਈ ਕਰ ਕੇ ਪਰਿਵਾਰ ਪਾਲਣ ਵਾਲੇ ਮਜ਼ਦੂਰਾਂ ਦੇ ਪਰਿਵਾਰਾਂ ਦਾ ਖਿਆਲ ਵੀ ਰੱਖਿਆ ਅਤੇ ਉਨ੍ਹਾਂ ਦੀ ਮਦਦ ਲਈ ਵੀ ਬਣਦੀ ਨਕਦ ਸਹਾਇਤਾ ਦੇਣ ਦਾ ਹੁਕਮ ਵੀ ਦੇ ਦਿੱਤਾ ਹੈ

ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਇਹ ਸਰਕਾਰ ਗੱਲਾਂ ਤਾਂ ਬਹੁਤ ਕਰਦੀ ਹੈ, ਅਮਲ ਵਿੱਚ ਕੰਮ ਕਰਨਾ ਇੰਨਾ ਸੌਖਾ ਨਹੀਂ ਹੁੰਦਾ, ਇਸ ਕੋਲੋਂ ਕੀਤੇ ਗਏ ਵਾਅਦਿਆਂ ਮੁਤਾਬਕ ਸਿੱਟੇ ਨਹੀਂ ਨਿਕਲ ਸਕਣੇਸਾਡੀ ਸਮਝ ਕਹਿੰਦੀ ਹੈ ਕਿ ਕਰਨ ਵਾਲੇ ਦੀ ਨੀਤ ਸਾਫ ਹੋਣ ਨਾਲ ਉਹ ਕੰਮ ਵੀ ਹੋ ਜਾਂਦੇ ਹਨ, ਜਿਹੜੇ ਕਿਸੇ ਹੋਰ ਨੇ ਨਹੀਂ ਕੀਤੇ ਹੁੰਦੇ ਤੇ ਇਸੇ ਸਰਕਾਰੀ ਮਸ਼ੀਨਰੀ ਤੋਂ ਕਰਵਾਉਣ ਦੀਆਂ ਮਿਸਾਲਾਂ ਵੀ ਮੌਜੂਦ ਹਨ ਇਸਦੀ ਇੱਕ ਮਿਸਾਲ ਇਸ ਵਾਰ ਅਸੈਂਬਲੀ ਚੋਣਾਂ ਦੇ ਵਕਤ ਮਿਲ ਗਈਪੰਜਾਬ ਦੇ ਮੌਜੂਦਾ ਮੁੱਖ ਚੋਣ ਅਫਸਰ ਡਾਕਟਰ ਕਰੁਣਾ ਰਾਜੂ ਦੀ ਨੀਤ ਉੱਤੇ ਕੋਈ ਸ਼ੱਕ ਨਹੀਂ ਕਰ ਸਕਦਾਉਨ੍ਹਾਂ ਨੇ ਸਾਫ-ਸਾਫ ਕਹਿ ਦਿੱਤਾ ਕਿ ਕਾਨੂੰਨ ਦੀ ਉਲੰਘਣਾ ਨਹੀਂ ਹੋਣ ਦੇਣਗੇ ਅਤੇ ਹੋਣ ਵੀ ਨਹੀਂ ਦਿੱਤੀਹੋਰ ਤਾਂ ਹੋਰ, ਇਸ ਵਾਰੀ ਕਾਨੂੰਨ ਤੋਂ ਭਗੌੜੇ ਇੰਨੇ ਅਪਰਾਧੀ ਸਿਰਫ ਚੋਣਾਂ ਦੌਰਾਨ ਫੜੇ ਗਏ ਕਿ ਪੂਰੀ ਗਿਣਤੀ ਦਾ ਪਤਾ ਲੱਗਣ ਨਾਲ ਬੰਦਾ ਹੈਰਾਨ ਹੋ ਜਾਂਦਾ ਹੈਵੋਟਾਂ ਪੈਣ ਤੋਂ ਦੋ ਦਿਨ ਪਹਿਲਾਂ ਇੱਕ ਆਮ ਨਾਗਰਿਕ ਨੇ ਉਨ੍ਹਾਂ ਨੂੰ ਇੱਕ ਸੁਨੇਹਾ ਭੇਜ ਦਿੱਤਾ ਕਿ ਫਲਾਣੇ ਇਲਾਕੇ ਵਿੱਚ ਇੱਕ ਗੈਂਗਸਟਰ ਫਿਰਦਾ ਹੈ, ਜਿਹੜਾ ਵੋਟਾਂ ਵਾਲੇ ਦਿਨ ਕੋਈ ਚੰਦ ਚਾੜ੍ਹ ਸਕਦਾ ਹੈਡਾਕਟਰ ਕਰੁਣਾ ਰਾਜੂ ਨੇ ਸੰਬੰਧਤ ਜ਼ਿਲ੍ਹੇ ਦੇ ਪੁਲਿਸ ਮੁਖੀ ਨੂੰ ਕਿਹਾ ਅਤੇ ਨਾਲ ਉਸ ਤੋਂ ਡੀ ਐੱਸ ਪੀ ਦਾ ਨੰਬਰ ਵੀ ਲੈ ਲਿਆ, ਜਿਸ ਨੇ ਇਹ ਕੰਮ ਕਰਨਾ ਸੀਫਿਰ ਉਸ ਡੀ ਐੱਸ ਪੀ ਨੂੰ ਫੋਨ ਕਰ ਕੇ ਹਰ ਅੱਧੇ ਘੰਟੇ ਪਿੱਛੋਂ ਕਾਰਵਾਈ ਕੀਤੀ ਦੀ ਰਿਪੋਰਟ ਦੇਣ ਅਤੇ ਆਪਣੀ ਲੋਕੇਸ਼ਨ ਦੱਸਣ ਨੂੰ ਕਹਿ ਦਿੱਤਾ ਤੇ ਜਦੋਂ ਡੀ ਐੱਸ ਪੀ ਨੇ ਗੱਲਾਂ ਵਿੱਚ ਘੁਮਾਉਣ ਲਈ ਥੋੜ੍ਹਾ ਸਮਾਂ ਖਾਲੀ ਲੰਘਾ ਦਿੱਤਾ ਤਾਂ ਉਸ ਨੂੰ ਕਹਿ ਦਿੱਤਾ ਕਿ ਜੇ ਗੈਂਗਸਟਰ ਨਾ ਫੜਿਆ ਤਾਂ ਇੱਕ ਘੰਟੇ ਵਿੱਚ ਇੱਥੇ ਨਵਾਂ ਡੀ ਐੱਸ ਪੀ ਆਵੇਗਾ ਅਤੇ ਤੁਸੀਂ ਕਾਰਵਾਈ ਦਾ ਸਾਹਮਣਾ ਕਰੋਗੇਵਰਦੀ ਲਹਿ ਜਾਣ ਦੀ ਚਿੰਤਾ ਵਿੱਚ ਅਜੇ ਤਕ ਗੱਲ ਟਾਲਦੇ ਰਹੇ ਡੀ ਐੱਸ ਪੀ ਨੇ ਅੱਧੇ ਘੰਟੇ ਤੋਂ ਪਹਿਲਾਂ ਰਿਪੋਰਟ ਭੇਜ ਦਿੱਤੀ ਕਿ ਗੈਂਗਸਟਰ ਫੜ ਲਿਆ ਹੈ, ਕਿਉਂਕਿ ਲੱਭਣ ਦੀ ਲੋੜ ਨਹੀਂ ਸੀ, ਉਸ ਨੂੰ ਪਤਾ ਹੋਵੇਗਾ ਕਿ ਬੰਦਾ ਕਿਸ ਰਾਜਸੀ ਆਗੂ ਨੇ ਕਿੱਥੇ ਲੁਕਾਇਆ ਹੈ!

ਇਹ ਸਿਰਫ ਇੱਕ ਮਿਸਾਲ ਹੈ, ਪਰ ਇੱਕੋ-ਇੱਕੋ ਨਹੀਂ, ਅਗਲੇ ਦਿਨਾਂ ਵਿੱਚ ਇੱਦਾਂ ਦੀਆਂ ਕਈ ਮਿਸਾਲਾਂ ਹੋਰ ਵੀ ਮਿਲਣ ਦੀ ਆਸ ਹੈਸਰਕਾਰ ਜਦੋਂ ਕੁਝ ਅਗਲੇ ਕਦਮ ਉਠਾਵੇਗੀ ਤੇ ਦਫਤਰਾਂ ਵਿੱਚ ਸਿਰਫ ਲੋਕ ਲੁਭਾਊ ਛਾਪਿਆਂ ਦੀ ਕਾਰਵਾਈ ਪਾਉਣ ਰੁੱਝੇ ਹੋਏ ਆਪਣੇ ਵਿਧਾਇਕਾਂ ਨੂੰ ਡਿਸਿਪਲਿਨ ਵਿੱਚ ਰੱਖੇਗੀ, ਉਸ ਮਗਰੋਂ ਉਸ ਬਾਰੇ ਅਗਲੇ ਪੜਾਵਾਂ ਵਿੱਚ ਸੋਚਿਆ ਜਾ ਸਕਦਾ ਹੈ, ਪਰ ਮੁਢਲੇ ਪੱਧਰ ਉੱਤੇ ਲੋਕਾਂ ਨੂੰ ਉਸ ਤੋਂ ਆਸਾਂ ਬਹੁਤ ਹਨਆਮ ਲੋਕਾਂ ਦੀਆਂ ਇਨ੍ਹਾਂ ਵੱਡੀਆਂ ਆਸਾਂ ਮੁਤਾਬਕ ਕੰਮ ਕਰਨਾ ਅਤੇ ਸਿੱਟੇ ਕੱਢਣਾ ਇਸ ਪਾਰਟੀ ਲਈ ਵੱਡਾ ਇਮਤਿਹਾਨ ਹੈਪੰਜਾਬ ਦੇ ਲੋਕਾਂ ਨੇ ਜਿੱਦਾਂ ਦਾ ਫਤਵਾ ਦਿੱਤਾ ਹੈ, ਉਸ ਦੇ ਬਾਅਦ ਨਾਅਰੇ ਭਾਵੇਂ ਇਨਕਲਾਬ ਦੇ ਲੱਗਦੇ ਰਹੇ ਹੋਣ, ਇਹ ਕੋਈ ਵਿਚਾਰਧਾਰਕ ਜਾਂ ਵੱਖਰੇ ਸਮਾਜ ਦੀ ਸਿਧਾਂਤਕ ਪਹੁੰਚ ਵਾਲਾ ਇਨਕਲਾਬ ਨਹੀਂ ਮੰਨਣਾ ਚਾਹੀਦਾਇਹ ਇੱਕ ਤਬਦੀਲੀ ਜ਼ਰੂਰ ਹੈ, ਪਰ ਤਬਦੀਲੀ ਇਸੇ ਸਿਆਸੀ ਢਾਂਚੇ ਅੰਦਰ ਆਏ ਵਿਗਾੜਾਂ ਨੂੰ ਇਸੇ ਸੰਵਿਧਾਨ ਤੇ ਅਜੋਕੇ ਨਿਯਮਾਂ ਦੇ ਅਧੀਨ ਚੱਲਦੇ ਹੋਏ ਹੀ ਸਮਾਜ ਨੂੰ ਸੁਧਾਰ ਕੇ ਲੀਹ ਉੱਤੇ ਪਾਉਣ ਵੱਲ ਸੇਧਤ ਹੈਸਮਾਜ ਸੁਧਾਰਕ ਅੰਨਾ ਹਜ਼ਾਰੇ ਨੇ ਭਾਰਤ ਦੇ ਲੋਕਾਂ ਦੀ ਚੇਤਨਾ ਨੂੰ ਜਦੋਂ ਟੁੰਬਿਆ ਤੇ ਉਨ੍ਹਾਂ ਨੂੰ ਸਿਰਫ ਭ੍ਰਿਸ਼ਟਾਚਾਰ ਵਿਰੋਧ ਦੇ ਇੱਕ ਨੁਕਤੇ ਉੱਤੇ ਲਾਮਬੰਦੀ ਦੇ ਰਾਹ ਪਾਇਆ ਸੀ, ਉਹ ਵੀ ਕੋਈ ਸਿਧਾਂਤਕ ਪੱਖ ਤੋਂ ਇਨਕਲਾਬ ਦੀ ਲਹਿਰ ਨਹੀਂ, ਇਸੇ ਸਿਸਟਮ ਦੇ ਅੰਦਰ ਆ ਚੁੱਕੇ ਵਿਗਾੜਾਂ ਨੂੰ ਸੁਧਾਰਨ ਦੀ ਕੋਸ਼ਿਸ਼ ਸੀਜਦੋਂ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਦਾ ਕ੍ਰਿਸ਼ਮਾ ਹੋਇਆ ਤੇ ਭਾਰਤ ਦੀ ਰਾਜਧਾਨੀ ਦੇ ਲੋਕਾਂ ਨੇ ਉਸ ਦਾ ਕੰਮ ਹੁੰਦਾ ਵੇਖਿਆ ਤਾਂ ਅਗਲੀ ਵਾਰ ਫਿਰ ਕੇਜਰੀਵਾਲ ਦੀ ਅਗਵਾਈ ਦੇ ਹੱਕ ਵਿੱਚ ਫਤਵਾ ਦੇ ਦਿੱਤਾ ਸੀਉਸ ਦੀਆਂ ਲਗਾਤਾਰ ਇਨ੍ਹਾਂ ਦੋ ਜਿੱਤਾਂ ਨੇ ਭਾਰਤੀ ਲੋਕਾਂ ਨੂੰ ਵਿਖਾ ਦਿੱਤਾ ਸੀ ਕਿ ਸਿਰਫ ਕਿਸੇ ਇੱਕ ਧਰਮ ਦੇ ਨਾਂਅ ਉੱਤੇ ਆਮ ਲੋਕਾਂ ਨੂੰ ਉਕਸਾ ਕੇ ਹੀ ਰਾਜ ਦੀ ਮਿਆਦ ਲੰਮੀ ਨਹੀਂ ਕੀਤੀ ਜਾਂਦੀ, ਆਮ ਲੋਕਾਂ ਦਾ ਸਾਹ ਅਮਲ ਵਿੱਚ ਸੁਖਾਲਾ ਕੀਤਾ ਜਾਵੇ ਤਾਂ ਲੋਕ ਇਸਦੀ ਵੀ ਇੰਨੀ ਕਦਰ ਪਾਉਂਦੇ ਹਨ ਕਿ ਬਾਕੀ ਸਭ ਗੱਲਾਂ ਰੱਦ ਕਰ ਦਿੰਦੇ ਹਨਪੰਜਾਬ ਵਿੱਚ ਜਿਹੜੀ ਤਬਦੀਲੀ ਆਈ ਹੈ, ਉਹ ਕਿਸੇ ਸਿਧਾਂਤਕ ਸੋਚਣੀ ਦੀ ਪ੍ਰਤੀਕ ਨਹੀਂ, ਪੰਜਾਬ ਦੇ ਆਮ ਲੋਕਾਂ ਦੀ ਇਸ ਇੱਛਾ ਦੀ ਪ੍ਰਤੀਕ ਹੈ ਕਿ ਇਸ ਰਾਜ ਵਿੱਚ ਆਮ ਲੋਕਾਂ ਦੀ ਕਦਰ ਕਦੇ ਨਾ ਕਦੇ ਪੈਣੀ ਚਾਹੀਦੀ ਹੈਇਸ ਨੇਕ ਸੋਚ ਲਈ ਲੋਕਾਂ ਨੇ ਵੋਟਾਂ ਪਾਈਆਂ ਹਨ ਅਤੇ ਇਸ ਸੋਚ ਲਈ ਨਵੀਂ ਸਰਕਾਰ ਨੂੰ ਅਗਲੇ ਕਦਮ ਪੁੱਟਣੇ ਪੈਣਗੇ ਅਤੇ ਯਾਦ ਰੱਖਣਾ ਹੋਵੇਗਾ ਕਿ ਜਿੰਨਾ ਵੀ ਲੰਮਾ ਸਮਝਿਆ ਜਾਵੇ, ਪੰਜ ਸਾਲ ਵਾਲਾ ਸਮਾਂ ਨਾ ਕੰਮ ਕਰਨ ਦੇ ਲਈ ਬਹੁਤਾ ਹੁੰਦਾ ਹੈ, ਨਾ ਲੋਕਾਂ ਨੂੰ ਗੱਲਾਂ ਵਿੱਚ ਲਾ ਕੇ ਡੰਗ ਟਪਾਉਣ ਲਈ ਮਿਲਿਆ ਹੁੰਦਾ ਹੈਇੱਕ-ਇੱਕ ਦਿਨ ਕਰ ਕੇ ਕਿਰਦੇ ਜਾ ਸਕਦੇ ਇਸ ਪੰਜ ਸਾਲਾਂ ਵਾਲੇ ਸਮੇਂ ਵਿੱਚ ਹਰ ਪਲ ਲੋਕਾਂ ਦੇ ਲੇਖੇ ਲਾਉਣਾ ਪਵੇਗਾ, ਸਿੱਟੇ ਤਦੇ ਹੀ ਨਿਕਲਣਗੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3443)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author