UjagarSingh7“2022 ਦੀ ਚੋਣਾਂ ਸਮੇਂ ਵੀ ਮੁੱਖ ਮੰਤਰੀ ਦੀ ਕੁਰਸੀ ਮੁੱਖ ਮੁੱਦਾ ਸੀ ਤੇ ਇਸ ਸਮੇਂ ਵੀ ਇਨ੍ਹਾਂ ਨੇਤਾਵਾਂ ਵਿੱਚ ...”
(12 ਜਨਵਰੀ 2024)
ਇਸ ਸਮੇਂ ਪਾਠਕ: 275.


ਸਿਆਸੀ
ਪਾਰਟੀਆਂ ਵਿੱਚ ਲੀਡਰਸ਼ਿੱਪ ਦਾ ਖਲਾਅ ਪੈਦਾ ਹੋਣ ਕਰਕੇ ਸੈਲੀਵਰਿਟੀਜ਼ ਨੂੰ ਪਾਰਟੀਆਂ ਵਿੱਚ ਸ਼ਾਮਲ ਕਰਨ ਦੀ ਪਰੰਪਰਾ ਸ਼ੁਰੂ ਹੋ ਗਈਬਹੁਤ ਸਾਰੀਆਂ ਪਾਰਟੀਆਂ ਨੇ ਸੈਲੀਵਰਿਟੀਜ਼ ਨੂੰ ਸ਼ਾਮਲ ਕਰ ਲਿਆਸੈਲੀਵਰਿਟੀਜ਼ ਆਪੋ ਆਪਣੇ ਖੇਤਰ ਦੇ ਮਾਹਰ ਹੁੰਦੇ ਹਨ, ਇਸ ਕਰਕੇ ਉਹ ਕਿਸੇ ਦੀ ਈਨ ਨਹੀਂ ਮੰਨਦੇ ਪ੍ਰੰਤੂ ਸਿਆਸਤ ਵਿੱਚ ਸਿਆਸੀ ਧੁਰੰਧਰਾਂ ਦੀ ਈਨ ਮੰਨਣੀ ਪੈਂਦੀ ਹੈਪੰਜਾਬ ਦੀ ਸਿਆਸਤ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਭਗਵੰਤ ਸਿੰਘ ਮਾਨ ਦੋ ਵੱਡੇ ਸੈਲੀਵਰਿਟੀਜ਼ ਗਏਇਹ ਦੋਵਾਂ ਵੱਲੋਂ ਕਿਸੇ ਦੀ ਈਨ ਮੰਨਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ, ਸਗੋਂ ਇਹ ਤਾਂ ਹਰ ਇੱਕ ਸਿਆਸਤਦਾਨ ਨੂੰ ਟਿੱਚ ਸਮਝਦੇ ਹਨਨਵਜੋਤ ਸਿੰਘ ਸਿੱਧੂ ਨੂੰ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੇ ਕਾਂਗਰਸ ਵਿੱਚ ਲਿਆਂਦਾ ਸੀਉਹ ਹੁਣ ਸਭ ਨੂੰ ਟਿੱਚ ਸਮਝਦਾ ਹੈਇਸ ਕਰਕੇ ਕਾਂਗਰਸ ਲਈ ਆਪੇ ਫਾਥੜੀਏ, ਤੈਨੂੰ ਕੌਣ ਛੁਡਾਵੇਵਾਲੀ ਸਥਿਤੀ ਬਣੀ ਪਈ ਹੈਇੱਕ ਕਹਾਵਤ ਹੈਸੱਪ ਦੇ ਮੂੰਹ ਵਿੱਚ ਕੋਹੜ ਕਿਰਲੀ, ਖਾਵੇ ਤਾਂ ਕੋਹੜੀ, ਛੱਡੇ ਤਾਂ ਕਲੰਕੀ, ਬਿਲਕੁਲ ਇਸੇ ਤਰ੍ਹਾਂ ਸਰਬ ਭਾਰਤੀ ਕਾਂਗਰਸ ਦੀ ਸਥਿਤੀ ਬਣੀ ਹੋਈ ਹੈਨਵਜੋਤ ਸਿੰਘ ਸਿੱਧੂ ਪੰਜਾਬ ਪ੍ਰਦੇਸ ਕਾਂਗਰਸ ਨੂੰ ਭਰੋਸੇ ਵਿੱਚ ਲਏ ਤੋਂ ਬਿਨਾ ਵੱਖਰੀਆਂ ਰੈਲੀਆਂ ਕਰ ਰਿਹਾ ਹੈ ਇੱਥੇ ਹੀ ਬੱਸ ਨਹੀਂ, ਆਪਣੀਆਂ ਟਵੀਟਾਂ ਨਾਲ ਪੰਜਾਬ ਕਾਂਗਰਸ ਦੀ ਲੀਡਰਸ਼ਿੱਪ ਤੇ ਅਸਿੱਧੇ ਗੁੱਝੇ ਤੀਰ ਮਾਰ ਰਿਹਾ ਹੈਉਸ ਦੇ ਤੀਰ ਐਨੇ ਤਿੱਖੇ ਹਨ ਕਿ ਲੀਡਰਸ਼ਿੱਪ ਨੂੰ ਤੜਫਣ ਲਾ ਦਿੰਦੇ ਹਨਉਹ ਵੀ ਉਸ ਸਮੇਂ ਜਦੋਂ ਸਰਬ ਭਾਰਤੀ ਕਾਂਗਰਸ ਦਾ ਪੰਜਾਬ ਮਾਮਲਿਆਂ ਦਾ ਇਨਚਾਰਜ ਦੇਵੇਂਦਰ ਯਾਦਵ ਚੰਡੀਗੜ੍ਹ ਵਿਖੇ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਲੋਕ ਸਭਾ ਦੀਆਂ ਚੋਣਾਂ ਦੇ ਮੱਦੇ ਨਜ਼ਰ ਮੀਟਿੰਗਾਂ ਕਰ ਰਿਹਾ ਹੈ ਇੱਥੇ ਸਵਾਲ ਆਪਣੇ ਆਪ ਨੂੰ ਸਿਰਮੌਰ ਲੀਡਰ ਸਾਬਤ ਕਰਨ ਦਾ ਹੈ

ਪੰਜਾਬ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਅਜੇ ਸਵਾ ਤਿੰਨ ਸਾਲ ਨੂੰ 2027 ਵਿੱਚ ਹੋਣੀਆਂ ਹਨ ਪ੍ਰੰਤੂ ਪੰਜਾਬ ਦੇ ਕਾਂਗਰਸੀ ਨੇਤਾ ਮੁੱਖ ਮੰਤਰੀ ਦੇ ਉਮੀਦਵਾਰ ਬਣਨ ਲਈ ਕਾਹਲੇ ਪਏ ਹੋਏ ਹਨਮੁੱਖ ਮੰਤਰੀ ਦੀ ਕੁਰਸੀ ਅਜੇ ਖਾਲੀ ਨਹੀਂ ਹੈ ਅਤੇ ਨਾ ਹੀ ਜਲਦੀ ਖਾਲੀ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ ਕਿਉਂਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਦੀ ਅਗਵਾਈ ਵਿੱਚ ਵਰਤਮਾਨ ਆਮ ਆਦਮੀ ਪਾਰਟੀ ਦੀ ਸਰਕਾਰ 92 ਵਿਧਾਨਕਾਰਾਂ ਨਾਲ ਦੋ ਤਿਹਾਈ ਬਹੁਮਤ ਪ੍ਰਾਪਤ ਸਥਾਈ ਸਰਕਾਰ ਹੈਪੰਜਾਬ ਦੇ ਕਾਂਗਰਸੀ ਬਿਨਾ ਪਾਣੀ ਹੀ ਮੌਜੇ ਖੋਲ੍ਹੀ ਫਿਰਦੇ ਹਨਮੁੱਖ ਮੰਤਰੀ ਦੀ ਕੁਰਸੀ ਖਾਲੀ ਨਹੀਂ, ਕਾਂਗਰਸੀ ਨੇਤਾ ਰਾਲ਼ਾਂ ਸੁੱਟ ਰਹੇ ਹਨਇਸ ਸਮੇਂ ਪੰਜਾਬ ਕਾਂਗਰਸ ਦੇ ਲਗਭਗ ਇੱਕ ਦਰਜਨ ਨੇਤਾ ਮੁੱਖ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਬਣਨ ਲਈ ਜੱਦੋਜਹਿਦ ਕਰ ਰਹੇ ਹਨਇੱਕ ਦੂਜੇ ਨੂੰ ਨੀਵਾਂ ਵਿਖਾਉਣ ਦੀ ਕੋਈ ਕਸਰ ਬਾਕੀ ਨਹੀਂ ਛੱਡ ਰਹੇਪੰਜਾਬ ਕਾਂਗਰਸ ਦੀ ਆਪਸੀ ਫੁੱਟ ਦਾ ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਵਿੱਚ ਨਤੀਜਾ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਚੱਖਣ ਦੇ ਬਾਵਜੂਦ ਮੁੱਖ ਮੰਤਰੀ ਬਣਨ ਲਈ ਤਰਲੋਮੱਛੀ ਹੋ ਰਹੇ ਹਨਨਵਜੋਤ ਸਿੰਘ ਸਿੱਧੂ, ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਸਿੰਗ ਫਸਾਈ ਬੈਠੇ ਹਨਨਵਜੋਤ ਸਿੰਘ ਸਿੱਧੂ ਕਹਿੰਦਾ ਹੈ ਕਿ ਮੇਰੀਆਂ ਰੈਲੀਆਂ ਵਿੱਚ ਵੱਡੇ ਇਕੱਠ ਹੋਣ ਕਰਕੇ ਸੀਨੀਅਰ ਨੇਤਾ ਮੇਰੀ ਲੋਕ ਪ੍ਰੀਅਤਾ ਤੋਂ ਖ਼ਾਰ ਖਾ ਰਹੇ ਹਨਉਸ ਨੇ ਬਾਕੀ ਨੇਤਾਵਾਂ ਦੀ ਕਾਬਲੀਅਤ ਉੱਤੇ ਸਵਾਲ ਚੁੱਕੇ ਹਨ ਇਸਦੇ ਜਵਾਬ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਜਿਹੜੇ ਪਹਿਲਾਂ ਨਵਜੋਤ ਸਿੰਘ ਸਿੱਧੂ ਉੱਤੇ ਸਿੱਧਾ ਅਟੈਕ ਨਹੀਂ ਕਰਨਾ ਚਾਹੁੰਦੇ ਸਨ, ਹੁਣ ਕਹਿੰਦੇ ਹਨ ਕਿਸੇ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ, ਜਿਸ ਨੂੰ ਕਮਜ਼ੋਰ ਸਮਝਿਆ ਜਾਂਦਾ ਹੈ, ਕਈ ਵਾਰ ਉਹ ਅਜਿਹਾ ਟੀਕਾ ਲਗਾਉਂਦਾ ਹੈ ਕਿ ਦੂਜੇ ਨੂੰ ਕਮਜ਼ੋਰ ਕਹਿਣ ਵਾਲਾ ਲੱਭਿਆਂ ਨਹੀਂ ਲੱਭਦਾਇੱਕ ਕਿਸਮ ਨਾਲ ਰਾਜਾ ਵੜਿੰਗ ਦੀ ਇਹ ਨਵਜੋਤ ਸਿੰਘ ਸਿੱਧੂ ਨੂੰ ਅਨੁਸ਼ਾਸਨੀ ਕਾਰਵਾਈ ਕਰਨ ਦੀ ਚਿਤਾਵਣੀ ਹੈ

ਹੈਰਾਨੀ ਦੀ ਗੱਲ ਹੈ ਕਿ ਸਰਬ ਭਾਰਤੀ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਨਵੇਂ ਬਣਾਏ ਗਏ ਪੰਜਾਬ ਮਾਮਲਿਆਂ ਦੇ ਇਨਚਾਰਜ ਦੇਵੇਂਦਰ ਯਾਦਵ ਦੇ ਨੇਤਾਵਾਂ ਵਿੱਚ ਸੁਲਾਹ ਕਰਵਾਉਣ ਲਈ ਆਉਣਤੇ ਵੀ ਕਾਂਗਰਸੀਆਂ ਦਾ ਕਾਟੋ-ਕਲੇਸ਼ ਜਾਰੀ ਹੈਪੰਜਾਬ ਕਾਂਗਰਸ ਦੇ ਨੇਤਾ ਅਤੇ ਵਰਕਰ ਭਾਵੇਂ ਨਵਜੋਤ ਸਿੰਘ ਸਿੱਧੂ ਵਿਰੁੱਧ ਅਨੁਸ਼ਾਸਨੀ ਕਾਰਵਾਈ ਦੀ ਮੰਗ ਕਰ ਰਹੇ ਹਨ ਪ੍ਰੰਤੂ ਅਨੁਸ਼ਾਸਨੀ ਕਾਰਵਾਈ ਹੋਣੀ ਐਨੀ ਸੌਖੀ ਨਹੀਂਕੇਂਦਰੀ ਕਾਂਗਰਸ ਕਮਜ਼ੋਰ ਹੋਣ ਕਰਕੇ ਉਹ ਅਜਿਹੀ ਕਾਰਵਾਈ ਨਹੀਂ ਕਰ ਸਕਦੀ ਭਾਵੇਂ ਉਹ ਨਵਜੋਤ ਸਿੰਘ ਸਿੱਧੂ ਦੀਆਂ ਪੰਜਾਬ ਪ੍ਰਦੇਸ ਕਾਂਗਰਸ ਤੋਂ ਵੱਖਰੀਆਂ ਰੈਲੀਆਂ ਕਰਨ ਦੇ ਵਿਰੁੱਧ ਹੈ ਪ੍ਰੰਤੂ ਉਹ ਇੱਕ ਸ੍ਰੇਸ਼ਟ ਬੁਲਾਰਾ ਹੱਥੋਂ ਖੋਣਾ ਨਹੀਂ ਚਾਹੁੰਦੀਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੂੰ ਗਾਂਧੀ ਪਰਿਵਾਰ ਦੇ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੀ ਹਮਾਇਤ ਹੈ

ਸਰਬ ਭਾਰਤੀ ਕਾਂਗਰਸ ਦੇ ਪ੍ਰਧਾਨ ਮਲਿਕ ਅਰਜੁਨ ਖੜਗੇ ਗਾਂਧੀ ਪਰਿਵਾਰ ਤੋਂ ਬਾਹਰ ਨਹੀਂ ਜਾ ਸਕਦੇ ਕਿਉਂਕਿ ਉਨ੍ਹਾਂ ਨੂੰ ਪ੍ਰਧਾਨਗੀ ਦਾ ਤਾਜ ਗਾਂਧੀ ਪਰਿਵਾਰ ਨੇ ਹੀ ਦਿੱਤਾ ਹੈਪ੍ਰੰਤੂ ਇੱਥੇ ਨਵਜੋਤ ਸਿੰਘ ਸਿੱਧੂ ਲਈ ਇੱਕ ਹੋਰ ਗੱਲ ਧਿਆਨ ਰੱਖਣ ਵਾਲੀ ਹੈ ਕਿ ਕਮਲ ਨਾਥ ਗਾਂਧੀ ਪਰਿਵਾਰ ਦਾ ਸਭ ਤੋਂ ਨਜ਼ਦੀਕੀ ਸੀ, ਉਸ ਨੂੰ ਵੀ ਮੱਧ ਪ੍ਰਦੇਸ ਕਾਂਗਰਸ ਦੀ ਪ੍ਰਧਾਨਗੀ ਤੋਂ ਲਾਂਭੇ ਕਰ ਦਿੱਤਾ ਗਿਆ ਹੈਜਿਵੇਂ ਡੱਡੂਆਂ ਦੀ ਪੰਸੇਰੀ ਦਾ ਇਕੱਠੇ ਰਹਿਣਾ ਮੁਸ਼ਕਲ ਹੁੰਦਾ ਹੈ ਕਿਉਂਕਿ ਉਹ ਛੜੱਪਾ ਮਾਰਕੇ ਇੱਕ ਦੂਜੇ ਦਾ ਰਸਤਾ ਰੋਕ ਕੇ ਅੱਗੇ ਨਿਕਲਣ ਦੀ ਕੋਸ਼ਿਸ਼ ਕਰਦੇ ਹੁੰਦੇ ਹਨ, ਉਸੇ ਤਰ੍ਹਾਂ ਕਾਂਗਰਸੀ ਨੇਤਾ ਕਰ ਰਹੇ ਹਨਇਹ ਨੇਤਾ ਆਪਣੇ ਆਪ ਨੂੰ ਸਰਵੋਤਮ ਸਮਝ ਰਹੇ ਹਨ, ਇਹ ਗੱਲ ਕਿਸੇ ਨੇਤਾ ਦੀ ਕਮਜ਼ੋਰੀ ਦੀ ਨਹੀਂ ਸਗੋਂ ਨੇਤਾਵਾਂ ਦੀ ਹਉਮੈਂ ਸਿਰ ਚੜ੍ਹ ਕੇ ਬੋਲ ਰਹੀ ਹੈਕਾਂਗਰਸੀ ਨੇਤਾਵਾਂ ਨੂੰ ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਹਉਮੈਂ ਹਮੇਸ਼ਾ ਪੁੱਠੇ ਪੈਰ ਡਿਗਦੀ ਹੁੰਦੀ ਹੈਬਹੁਤੇ ਤਾਂਘੜਨਦੀ ਲੋੜ ਨਹੀਂ, ਤੁਹਾਡੀ ਲੜਾਈ ਦਾ ਨਤੀਜਾ ਕੰਧਤੇ ਲਿਖਿਆ ਹੋਇਆ ਹੈ, ਪੜ੍ਹ ਲਓਪੰਜਾਬ ਦੇ ਕਾਂਗਰਸੀ ਨੇਤਾਓ ਐਵੇਂ ਫੜ੍ਹਾਂ ਮਾਰਨ ਦੀ ਲੋੜ ਨਹੀਂ ਤੁਹਾਡੀ ਵਾਗਡੋਰ ਤਾਂ ਦਿੱਲੀ ਵਾਲਿਆਂ ਦੇ ਹੱਥ ਵਿੱਚ ਹੈ, ਤੁਹਾਡੇ ਛੜੱਪਿਆਂ ਦਾ ਕੋਈ ਲਾਭ ਨਹੀਂ ਹੋਣਾਤੁਸੀਂ ਦਿੱਲੀ ਦੀ ਇੱਕ ਧਮਕੀ ਨਾਲ ਪਾਣੀ ਦੀ ਝੱਗ ਵਾਂਗ ਬੈਠ ਜਾਵੋਗੇ

ਦੇਵੇਂਦਰ ਯਾਦਵ ਪੰਜਾਬ ਕਾਂਗਰਸ ਦੇ ਨਵੇਂ ਇਨਚਾਰਜ ਜਦੋਂ 8 ਜਨਵਰੀ ਨੂੰ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਦਰਸ਼ਣਾਂ ਲਈ ਗਏ ਸੀ ਤਾਂ ਉੱਥੇ ਹੋਰ ਨੇਤਾਵਾਂ ਦੀ ਤਰ੍ਹਾਂ ਨਵਜੋਤ ਸਿੰਘ ਸਿੱਧੂ ਵੀ ਗਿਆ ਸੀ ਪ੍ਰੰਤੂ 9 ਜਨਵਰੀ ਨੂੰ ਚੰਡੀਗੜ੍ਹ ਦੇਵੇਂਦਰ ਯਾਦਵ ਨੇ ਪੰਜਾਬ ਦੇ ਕਾਂਗਰਸੀ ਨੇਤਾਵਾਂ, ਸੰਸਦ ਮੈਂਬਰਾਂ ਅਤੇ ਵਿਧਾਨਕਾਰਾਂ ਦੀ ਮੀਟਿੰਗ ਬੁਲਾਈ ਤਾਂ ਨਵਜੋਤ ਸਿੰਘ ਸਿੱਧੂ ਗ਼ੈਰ ਹਾਜ਼ਰ ਰਿਹਾਦੇਵੇਂਦਰ ਯਾਦਵ ਨੇ ਪਾਰਟੀ ਦੇ ਅਹੁਦੇਦਾਰਾਂ, ਫਰੰਟਲ ਵਿੰਗਾਂ, ਜ਼ਿਲ੍ਹਾ ਤੇ ਬਲਾਕਾਂ ਦੇ ਕਾਂਗਰਸ ਦੇ ਅਹੁਦੇਦਾਰਾਂ ਦੀਆਂ ਤਿੰਨ ਰੋਜ਼ਾ ਮੀਟਿੰਗਾਂ ਕੀਤੀਆਂ ਹਨਕੁਝ ਨੇਤਾਵਾਂ ਨਾਲ ਇਕੱਲਿਆਂ ਵੀ ਵਿਚਾਰ ਵਟਾਂਦਰਾ ਕੀਤਾ ਹੈਇਨ੍ਹਾਂ ਤਿੰਨਾਂ ਦਿਨਾਂ ਦੀਆਂ ਮੀਟਿੰਗਾਂ ਵਿੱਚ ਕਾਂਗਰਸ ਨੇਤਾਵਾਂ ਦੀ ਫੁੱਟ ਜੱਗ ਜ਼ਾਹਰ ਹੋ ਗਈ ਹੈਸਾਰੇ ਨੇਤਾ ਆਪੋ ਆਪਣੀ ਡਫਲੀ ਵਜਾਹ ਰਹੇ ਸਨਪਹਿਲੀ ਪ੍ਰਦੇਸ ਕਾਂਗਰਸ ਦੇ ਅਹੁਦੇਦਾਰਾਂ, ਸੰਸਦ ਮੈਂਬਰਾਂ, ਵਿਧਾਨਕਾਰਾਂ ਅਤੇ ਹਲਕਾ ਇਨਚਾਰਜਾਂ ਦੀ ਮੀਟਿੰਗ ਵਿੱਚ ਹੀ ਕੁਝ ਵੱਡੇ ਨੇਤਾ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ, ਨਵਜੋਤ ਸਿੰਘ ਸਿੱਧੂ ਸਾਬਕਾ ਪ੍ਰਧਾਨ, ਭਾਰਤ ਭੂਸ਼ਨ ਆਸ਼ੂ ਕਾਰਜਕਾਰੀ ਪ੍ਰਧਾਨ, ਰਵਨੀਤ ਸਿੰਘ ਬਿੱਟੂ ਲੋਕ ਸਭਾ ਮੈਂਬਰ ਲੁਧਿਆਣਾ, ਗੁਰਜੀਤ ਸਿੰਘ ਔਜਲਾ ਲੋਕ ਸਭਾ ਮੈਂਬਰ ਅੰਮ੍ਰਿਤਸਰ ਅਤੇ ਪਰਗਟ ਸਿੰਘ ਵਿਧਾਨਕਾਰ ਗ਼ੈਰਹਾਜ਼ਰ ਰਹੇ। ਹੋ ਸਕਦਾ ਉਨ੍ਹਾਂ ਦੇ ਅਗੇਤੇ ਰੁਝੇਵੇਂ ਹੋਣ ਪ੍ਰੰਤੂ ਅਖ਼ਬਾਰਾਂ ਵਿੱਚ ਉਨ੍ਹਾਂ ਵੱਲੋਂ ਬਿਨਾ ਨਾਂ ਦਿੱਤੇ ਬਿਆਨ ਇਹ ਦਸ ਰਹੇ ਹਨ ਕਿ ਸਭ ਕੁਝ ਅੱਛਾ ਨਹੀਂ ਹੈ

ਮੀਟਿੰਗਾਂ ਵਿੱਚ ਭਾਵੇਂ ਆਮ ਲੋਕ ਸਭਾ ਦੀਆਂ ਚੋਣਾਂ ਬਾਰੇ ਫੀਡ ਬੈਕ ਲਈ ਹੈ ਪ੍ਰੰਤੂ ਆਮ ਆਦਮੀ ਪਾਰਟੀ ਨਾਲ ਮਿਲਕੇ ਲੋਕ ਸਭਾ ਦੀਆਂ ਚੋਣਾਂ ਲੜਨ ਵਰਗੇ ਮਹੱਤਵਪੂਰਨ ਨੁਕਤੇਤੇ ਵਿਚਾਰ ਵਟਾਂਦਰਾ ਵੀ ਹੋਇਆ ਹੈਇਸ ਮੀਟਿੰਗ ਵਿੱਚ ਪੰਜਾਬ ਪ੍ਰਦੇਸ ਕਾਂਗਰਸ ਨਾਲੋਂ ਵੱਖਰੀ ਸੁਰ ਰੱਖਦਿਆਂ ਨਵਜੋਤ ਸਿੰਘ ਸਿੱਧੂ ਦੀਆਂ ਆਯੋਜਤ ਕੀਤੀਆਂ ਜਾਂਦੀਆਂ ਜਿੱਤੇਗਾ ਪੰਜਾਬ - ਜਿੱਤੇਗੀ ਕਾਂਗਰਸਰੈਲੀਆਂ ਦਾ ਮੁੱਖ ਮੁੱਦਾ ਭਾਰੂ ਬਣਿਆ ਰਿਹਾ ਇੱਥੋਂ ਤਕ ਕਿ ਕੁਝ ਨੇਤਾਵਾਂ ਨੇ ਨਵਜੋਤ ਸਿੰਘ ਸਿੱਧੂ ਵਿਰੁੱਧ ਕਾਰਵਾਈ ਕਰਨ ਦੀ ਮੰਗ ਵੀ ਰੱਖੀਮੀਟਿੰਗ ਵਿੱਚ ਇਹ ਕਿਹਾ ਗਿਆ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਾਰ ਨਵਜੋਤ ਸਿੰਘ ਸਿੱਧੂ ਦੀਆਂ ਫੁੱਟ ਪਾਊ ਸਰਗਰਮੀਆਂ ਕਰਕੇ ਹੋਈ ਸੀਵਰਤਮਾਨ ਰੈਲੀਆਂ ਦਾ ਪ੍ਰਭਾਵ ਵੀ ਉਸੇ ਤਰ੍ਹਾਂ ਦਾ ਹੋਵੇਗਾ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਅਨੁਸ਼ਾਸਨ ਤੋਂ ਬਿਨਾ ਪਾਰਟੀ ਲਈ ਜਿੱਤਣਾ ਅਸੰਭਵ ਹੋਵੇਗਾਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜ ਵੜਿੰਗ ਨੇ ਵੀ ਅਸਿੱਧੇ ਤੌਰਤੇ ਕਿਸੇ ਵੀ ਨੇਤਾ ਵੱਲੋਂ ਪੰਜਾਬ ਕਾਂਗਰਸ ਦੀ ਸਹਿਮਤੀ ਤੋਂ ਬਿਨਾ ਕਰਨਾ ਗ਼ਲਤ ਠਹਿਰਾਇਆ ਹੈ

2022 ਦੀ ਚੋਣਾਂ ਸਮੇਂ ਵੀ ਮੁੱਖ ਮੰਤਰੀ ਦੀ ਕੁਰਸੀ ਮੁੱਖ ਮੁੱਦਾ ਸੀ ਤੇ ਇਸ ਸਮੇਂ ਵੀ ਇਨ੍ਹਾਂ ਨੇਤਾਵਾਂ ਵਿੱਚ ਮੁੱਖ ਮੰਤਰੀ ਦੀ ਕੁਰਸੀ ਦੀ ਝਾਕ ਹਲਚਲ ਪੈਦਾ ਕਰ ਰਹੀ ਹੈਭਲੇ ਮਾਣਸੋ! ਕੁਝ ਤਾਂ ਸੋਚੋ! ਰਾਜ ਭਾਗ ਦੇ ਸੁਪਨੇ ਤਾਂ ਲੈ ਰਹੇ ਹੋ ਪ੍ਰੰਤੂ ਇੱਕ ਦੂਜੇ ਨੂੰ ਠਿੱਬੀ ਲਾਓਣੋ ਹਟ ਨਹੀਂ ਰਹੇਨੇਤਾਵਾਂ ਦੀ ਏਕਤਾ ਤੋਂ ਬਿਨਾ ਕੋਈ ਵੀ ਜਿੱਤ ਸੰਭਵ ਨਹੀਂ ਹੋ ਸਕਦੀਇਸ ਸਮੇਂ ਕਾਂਗਰਸ ਪਾਰਟੀ ਬੁਰੀ ਤਰ੍ਹਾਂ ਦੋ ਧੜਿਆਂ ਵਿੱਚ ਵੰਡੀ ਜਾ ਚੁੱਕੀ ਹੈਇੱਕ ਪਾਸੇ ਸਾਰੀ ਕਾਂਗਰਸ ਦੀ ਸੀਨੀਅਰ ਲੀਡਰਸ਼ਿੱਪ, ਦੂਜੇ ਪਾਸੇ ਇਕੱਲਾ ਨਵਜੋਤ ਸਿੰਘ ਸਿੱਧੂ ਹੈ

ਨਵਜੋਤ ਸਿੰਘ ਸਿੱਧੂ ਚੰਡੀਗੜ੍ਹ ਵਿਖੇ ਦੇਵੇਂਦਰ ਯਾਦਵ ਨੂੰ ਮਿਲੇ ਪ੍ਰੰਤੂ ਉਨ੍ਹਾਂ ਦਾ ਰੁਖ ਬਗਾਵਤੀ ਹੀ ਰਿਹਾ ਹੈਪੰਜਾਬ ਪ੍ਰਦੇਸ ਕਾਂਗਰਸ ਦੇ ਵਰਕਰ ਨੇਤਾਵਾਂ ਦੀਆਂ ਚਾਲਾਂ ਤੋਂ ਦੁਖੀ ਹਨ ਕਿਉਂਕਿ ਆਮ ਆਦਮੀ ਪਾਰਟੀ ਦੇ ਉਹ ਪਿੰਡ ਪੱਧਰਤੇ ਨਿਸ਼ਾਨੇ ਅਧੀਨ ਹਨਉਨ੍ਹਾਂ ਦਾ ਜੀਣਾ ਦੁੱਭਰ ਕੀਤਾ ਹੋਇਆ ਹੈਨੇਤਾ ਬਿੱਲੀਆਂ ਵਾਂਗ ਲੜ ਰਹੇ ਹਨ ਜਦੋਂ ਕਿ ਰੋਟੀ ਦਾ ਟੁਕੜਾ ਅਜੇ ਸਾਹਮਣੇ ਹੈ ਹੀ ਨਹੀਂਇੱਕ ਗੱਲ ਸਾਫ਼ ਹੋ ਗਈ ਕਿ ਪੰਜਾਬ ਦੇ ਕਾਂਗਰਸੀਆਂ ਨੇ ਕੇਂਦਰੀ ਇਨਚਾਰਜ ਦੇਵੇਂਦਰ ਯਾਦਵ ਨੂੰ ਵੀ ਅਨੁਸ਼ਾਸਨ ਦੇ ਮਾਮਲੇ ਵਿੱਚ ਠੀਂਗਾ ਵਿਖਾ ਦਿੱਤਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4623)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਉਜਾਗਰ ਸਿੰਘ

ਉਜਾਗਰ ਸਿੰਘ

(Retired district public relations officer)
3078 - Urban Estate, Phase-2, Patiala, Punjab.
Email: (ujagarsingh48@yahoo.com)
Mobile: (91 - 94178 - 13072

More articles from this author