UjagarSingh7ਇੱਕ ਪਿੰਡ ਦੀ ਧੀ ਦੇ ਉੱਦਮ ਤੋਂ ਪਿੰਡ ਦੀਆਂ ਲੜਕੀਆਂ ਮਾਰਗ ਦਰਸ਼ਨ ਲੈਣ ਦੀ ...
(11 ਸਤੰਬਰ 2021)

 

Smalsar2ਸਮਾਲਸਰ ਪਿੰਡ ਦੀ ਧੀ ਜੱਗੀ ਬਰਾੜ ਸਮਾਲਸਰ ਨੇ ਆਪਣੇ ਪਿੰਡ ਦੀ ਇਤਿਹਾਸਕ, ਧਾਰਮਿਕ ਅਤੇ ਸਮਾਜਿਕ ਵਿਰਾਸਤ ਬਾਰੇ ਜਾਣਕਾਰੀ ਭਰਪੂਰ ਪੁਸਤਕ “ਸਮਾਲਸਰ ਮੇਰਾ ਪਿੰਡ” ਲਿਖ ਕੇ ਆਪਣੀ ਵਿਰਾਸਤੀ ਮਿੱਟੀ ਦੀ ਮਹਿਕ ਨੂੰ ਸਤਿਕਾਰ ਅਤੇ ਅਕੀਦਤ ਦੇ ਫੁੱਲ ਭੇਂਟ ਕੀਤੇ ਹਨਮੇਰੀ ਜਾਣਕਾਰੀ ਅਨੁਸਾਰ ਪੰਜਾਬ ਦੇ ਪਿੰਡਾਂ ਬਾਰੇ ਹੁਣ ਤਕ ਪ੍ਰਕਾਸ਼ਤ ਹੋਈਆਂ ਸਾਰੀਆਂ ਪੁਸਤਕਾਂ ਤੋਂ ਇਹ ਬਿਹਤਰੀਨ ਪੁਸਤਕ ਹੈਇਹ 372 ਪੰਨਿਆਂ ਵਾਲੀ ਵਡ ਅਕਾਰੀ, ਸੁਚਿੱਤਰ ਰੰਗਦਾਰ ਪੁਸਤਕ ਹੈ, ਜਿਸਦਾ ਮੁੱਖ ਕਵਰ ਰੰਗਦਾਰ ਅਤੇ ਪ੍ਰਭਾਵਸ਼ਾਲੀ ਹੈਇਸ ਉੱਪਰ ਪਿੰਡ ਦੀ ਅਸਮਾਨ ਵਿੱਚੋਂ ਖਿੱਚੀ ਰੰਗਦਾਰ ਤਸਵੀਰ ਲਗਾਈ ਗਈ ਹੈ

ਇਸ ਪੁਸਤਕ ਨੂੰ ‘ਵੌਇਸ ਆਫ ਪੰਜਾਬ ਰੇਡੀਓ ਐਂਡ ਟੀ ਵੀ ਲਿਮਟਡ ਕੈਨੇਡਾ’ ਨੇ ਪ੍ਰਕਾਸ਼ਤ ਕਰਵਾਇਆ ਹੈ ਇੱਕ ਧੀ ਦੀ ਇਸ ਤੋਂ ਵੱਡੀ ਇਸ ਪਿੰਡ ਨੂੰ ਹੋਰ ਕੋਈ ਦੇਣ ਹੋ ਹੀ ਨਹੀਂ ਸਕਦੀ, ਜਿਸ ਨੇ ਆਪਣੀ ਵਿਰਾਸਤ ਨੂੰ ਇਤਿਹਾਸ ਦਾ ਹਿੱਸਾ ਬਣਾ ਦਿੱਤਾ ਹੈਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਰਹਿਣ ਦੇ ਬਾਵਜੂਦ ਆਪਣੇ ਪਿੰਡ ਨਾਲ ਇੰਨਾ ਗਹਿਰਾ ਲਗਾਓ ਦਰਸਾਉਂਦਾ ਹੈ ਕਿ ਪੰਜਾਬੀ ਭਾਵੇਂ ਸੰਸਾਰ ਦੇ ਕਿਸੇ ਵੀ ਦੇਸ਼ ਵਿੱਚ ਪਹੁੰਚ ਜਾਣ, ਪ੍ਰੰਤੂ ਉਹ ਆਪਣੀ ਮਿੱਟੀ ਦੀ ਖ਼ੁਸ਼ਬੂ ਦਾ ਆਨੰਦ ਮਾਨਣ ਵਿੱਚ ਫ਼ਖ਼ਰ ਮਹਿਸੂਸ ਕਰਦੇ ਹਨਇਸਦਾ ਸਬੂਤ ਜੱਗੀ ਬਰਾੜ ਸਮਾਲਸਰ ਦੀ ਇਹ ਪੁਸਤਕ ਹੈ

JaggiBrar2ਇਸ ਪੁਸਤਕ ਵਿੱਚ 800 ਦੇ ਲਗਭਗ ਰੰਗਦਾਰ ਅਤੇ 100 ਦਸਤਾਵੇਜ਼ਾਂ ਦੀਆਂ ਤਸਵੀਰਾਂ ਲਗਾਈਆਂ ਹੋਈਆਂ ਹਨ, ਜੋ ਸਮਾਲਸਰ ਦੀ ਵਿਰਾਸਤ ਅਤੇ ਇਸਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਦੀਆਂ ਹਨਇਹ ਤਸਵੀਰਾਂ ਪੁਸਤਕ ਦੀ ਸ਼ਾਨ ਵਿੱਚ ਵਾਧਾ ਹੀ ਨਹੀਂ ਕਰਦੀਆਂ ਸਗੋਂ ਪਿੰਡ ਦਾ ਵਿਰਾਸਤ ਨਾਲ ਮੋਹ ਪੈਦਾ ਕਰਦੀਆਂ ਹਨਪੁਸਤਕ ਵਿੱਚ ਪੁਰਾਤਨ ਸਮੇਂ ਦੇ ਕਿੱਤੇ ਅਤੇ ਵਿਸ਼ੇਸ਼ ਵਿਅਕਤੀ, ਜਿਨ੍ਹਾਂ ਦੀ ਪਿੰਡ ਨੂੰ ਵਿਲੱਖਣ, ਉਨ੍ਹਾਂ ਨੂੰ ਆਤਮ ਨਿਰਭਰ ਬਣਾਉਣ ਵਿੱਚ ਵੱਡੀ ਦੇਣ ਸੀ, ਉਨ੍ਹਾਂ ਦੇ ਨਾਮ ਸ਼ਾਮਲ ਕੀਤੇ ਗਏ ਹਨ ਇਸ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਤ ਕਰਨ ਦੀ ਪ੍ਰਵਿਰਤੀ ਦੇ ਦਰਸ਼ਨ ਹੁੰਦੇ ਹਨ ਇੰਨੇ ਨਾਮ ਇਕੱਠੇ ਕਰਕੇ ਪੁਸਤਕ ਵਿੱਚ ਸ਼ਾਮਲ ਕਰਨੇ ਵੀ ਅਸੰਭਵ ਹੁੰਦੇ ਹਨ ਕਿਉਂਕਿ ਪਿੰਡਾਂ ਦੇ ਲੋਕ ਅਜਿਹੇ ਕੰਮ ਵਿੱਚ ਸਹਿਯੋਗ ਹੀ ਨਹੀਂ ਦਿੰਦੇਅਜਿਹੇ ਲੋਕਾਂ ਦੇ ਵਾਰਿਸ ਵੀ ਬਹੁਤੀ ਦਿਲਚਸਪ ਨਹੀਂ ਲੈਂਦੇ ਇਸ ਤੋਂ ਵੱਡੀ ਗੱਲ ਇਹ ਵੀ ਉਨ੍ਹਾਂ ਕੀਤੀ ਹੈ ਕਿ ਉਨ੍ਹਾਂ ਵਿਅਕਤੀਆਂ ਦੇ ਪੂਰੇ ਵੇਰਵੇ ਦਿੱਤੇ ਹਨਵੇਰਵੇ ਇਕੱਠੇ ਕਰਨੇ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ ਸਗੋਂ ਬਹੁਤ ਹੀ ਮੁਸ਼ਕਲ ਹੁੰਦੀ ਹੈ ਕਿਉਂਕਿ ਬਹੁਤੇ ਬਜ਼ੁਰਗ, ਜਿਨ੍ਹਾਂ ਨੂੰ ਪਿੰਡ ਦੇ ਇਤਿਹਾਸ ਅਤੇ ਵਿਰਾਸਤ ਬਾਰੇ ਜਾਣਕਾਰੀ ਹੁੰਦੀ ਹੈ, ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਹੁੰਦੇ ਹਨ

ਜਿੱਥੇ ਪਿੰਡ ਦੇ ਤਾਮਰ ਪੱਤਰਾਂ ਵਾਲੇ ਸੁਤੰਤਰਤਾ ਸੰਗਰਾਮੀਆਂ, ਪਤਵੰਤੇ ਸੱਜਣਾਂ, ਇਤਿਹਾਸਕ, ਧਾਰਮਿਕ ਅਤੇ ਸਮਾਜਿਕ ਸਥਾਨਾਂ, ਸਭਿਆਚਾਰਕ ਸਰਗਰਮੀਆਂ, ਸਹਿਯੋਗੀਆਂ, ਯੋਗਾ ਅਭਿਆਸ, ਪਹਿਲੀਆਂ ਤਿੰਨ ਧੀਆਂ ਜਿਨ੍ਹਾਂ ਨੇ ਕੋ ਐਜੂਕੇਸ਼ਨ ਸਕੂਲ ਵਿੱਚ ਦਾਖ਼ਲਾ ਲਿਆ, ਫ਼ੌਜੀ ਜਵਾਨ ਅਤੇ ਅਧਿਕਾਰੀ, ਪੁਲਿਸ ਅਤੇ ਸਿਵਲ ਅਧਿਕਾਰੀ, ਪੁਰਾਤਨ ਅਤੇ ਨਵੇਂ ਗੁਰੂ ਘਰ ਗੁਰਦੁਆਰਾ ਸ੍ਰੀ ਸੱਚ ਖੰਡ ਸਾਹਿਬ, ਸ਼ਿਵ ਮੰਦਰ, ਡੇਰਾ ਉਦਾਸੀਨ ਬ੍ਰਹਮ ਪ੍ਰਗਟ, ਮਸਜਿਦ ਅਤੇ ਦਰਗਾਹ ਬਾਬਾ ਸਾਬਰ ਪੀਰ ਜੀ, ਸਥਾਨ ਬੀਬੀ ਭਾਨੀ, ਜਨਮ ਭੂਮੀ ਦੀਆਂ ਯਾਦਾਂ, ਮਿਹਨਤਕਸ਼ ਲੋਕ, ਪੁਰਾਤਨ ਵਿਰਾਸਤੀ ਚੀਜ਼ਾਂ, ਘਰਾਟਾਂ, ਚੱਕੀਆਂ, ਪਬਲਿਕ ਲਾਇਬਰੇਰੀ, ਬਾਬਾ ਫਰੀਦ ਐਜ਼ੂਕੇਸ਼ਨ ਸੋਸਾਇਟੀ, ਸਮਾਜ ਸੇਵੀਆਂ, ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਅਧਿਆਪਕਾਂ, ਖੇਡਾਂ ਤੇ ਖਿਡਾਰੀਆਂ, ਦੇਸ਼ ਦੀ ਵੰਡ ਤੋਂ ਬਾਅਦ ਪਾਕਿਸਤਾਨ ਤੋਂ ਪਿੰਡ ਵਾਸੀਆਂ ਨੂੰ ਮਿਲਣ ਆਏ ਭਰਾਵਾਂ, ਪਿੰਡ ਦੀ ਸੱਥ ਅਤੇ ਨਗਰ ਕੀਰਤਨ ਦੀਆਂ ਤਸਵੀਰਾਂ ਪਿੰਡ ਦੀ ਵੱਖ-ਵੱਖ ਰੰਗਾਂ ਵਿੱਚ ਰੰਗੀ ਤਸਵੀਰ ਪੇਸ਼ ਕਰਨਗੀਆਂ, ਉੱਥੇ ਪਿੰਡ ਦੇ ਲੋਕਾਂ ਦੇ ਉੱਦਮੀ ਸੁਭਾਅ ਦਾ ਪ੍ਰਗਟਾਵਾ ਵੀ ਕਰਨਗੀਆਂ ਇੱਕ ਸੰਸਥਾ ਜਿੰਨਾ ਕੰਮ ਜੱਗੀ ਬਰਾੜ ਸਮਾਲਸਰ ਅਤੇ ਉਨ੍ਹਾਂ ਦੇ ਹਮਸਫ਼ਰ ਜਸਵਿੰਦਰ ਬਰਾੜ ਦੀ ਲਗਾਤਾਰ ਮਿਹਨਤ, ਸਿਰੜ ਅਤੇ ਲਗਨ ਦਾ ਨਤੀਜਾ ਹੈ

ਸਮਾਲਸਰ ਪਿੰਡ ਦੀ ਮੋੜ੍ਹੀ ਗੱਡਣ ਤੋਂ ਲੈ ਕੇ ਵਰਤਮਾਨ ਸਮੇਂ ਵਿੱਚ ਹੋਏ ਵਿਕਾਸ ਬਾਰੇ ਵੀ ਬਾਖ਼ੂਬੀ ਨਾਲ ਦਰਸਾਇਆ ਗਿਆ ਹੈਇਹ ਇਤਿਹਾਸਕ ਪਿੰਡ ਹੈਪਿੰਡ ਦੀ ਮੋੜ੍ਹੀ ਗੱਡਣ ਵਾਲੇ ਬਾਬਾ ਸਫ਼ੀ ਬਰਾੜ ਦੀ ਬੰਸਾਵਲੀ ਵੀ ਪ੍ਰਕਾਸ਼ਤ ਕੀਤੀ ਗਈ ਹੈਇਸਦੇ ਧਰਾਮਿਕ ਸਥਾਨ, ਰਹਿਣੀ ਸਹਿਣੀ, ਭੂਗੋਲਿਕ ਸਥਿਤੀ, ਜਾਤਾਂ, ਗੋਤਾਂ, ਪਹਿਰਾਵਾ, ਧਰਮਸ਼ਾਲਾਵਾਂ, ਪੁਰਾਤਨ ਖੂਹਾਂ, ਸਰਕਾਰੀ ਤੇ ਗ਼ੈਰ ਸਰਕਾਰੀ ਅਦਾਰਿਆਂ, ਸੰਸਥਾਵਾਂ, ਸੱਥਾਂ, ਹੱਟੀਆਂ ਭੱਠੀਆਂ, ਦੁਕਾਨਾਂ, ਪੁਰਾਤਨ ਥਾਂਵਾਂ, ਅੱਲਾਂ, ਪੰਚਾਂ, ਸਰਪੰਚਾਂ, ਸਿਆਸਤਦਾਨਾਂ, ਪੱਤੀਆਂ ਤੇ ਉਨ੍ਹਾਂ ਦੀ ਬੰਸਾਵਲੀ, ਪਰਿਵਾਰਾਂ ਦੀ ਵੰਸਾਵਲੀ, ਸਕੂਲਾਂ ਅਤੇ ਅਕੈਡਮੀਆਂ ਬਾਰੇ ਵੀ ਵਿਸਤਾਰ ਨਾਲ ਦੱਸਿਆ ਗਿਆ ਹੈ

ਪਿੰਡ ਦੇ ਵਿਦਵਾਨਾਂ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਪਾਏ ਯੋਗਦਾਨ ਬਾਰੇ ਲੇਖ ਪ੍ਰਕਾਸ਼ਤ ਕੀਤੇ ਗਏ ਹਨਤੱਥਾਂ ਨਾਲ ਇਹ ਲੇਖ ਲਿਖਵਾਉਣ ਲਈ ਵੀ ਬੜੀ ਜੱਦੋਜਹਿਦ ਕਰਨੀ ਪਈ ਹੋਵੇਗੀਪਿੰਡ ਦੇ ਅਧਿਆਪਕ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਦਰਸਾਇਆ ਗਿਆ ਹੈਪਿੰਡ ਵਿਚਲੇ ਨੰਬਰਦਾਰ, ਚੌਕੀਦਾਰ, ਡਾਕੀਏ, ਅਤੇ ਵੱਖ-ਵੱਖ ਕਿੱਤਿਆਂ ਨਾਲ ਸਬੰਧਤ ਲੋਕਾਂ, ਫੋਟੋਗ੍ਰਾਫ਼ਰਾਂ, ਟੈਂਪੂ, ਤਾਂਗੇ ਅਤੇ ਰੇੜਿਆਂ ਦਾ ਜ਼ਿਕਰ ਵੀ ਕੀਤਾ ਗਿਆ ਹੈਪਿੰਡ ਵਿੱਚ ਪੁਰਾਣੇ ਅਤੇ ਨਵੇਂ ਦਰਖਤਾਂ ਦੀਆਂ ਕਿਸਮਾਂ ਅਤੇ ਲਾਭਾਂ ਬਾਰੇ ਦੱਸਿਆ ਗਿਆ ਹੈਪਿੰਡ ਵਿੱਚ ਜਿੰਨੇ ਵੀ ਲੋਕ ਵੱਡੇ ਤੇ ਛੋਟੇ ਕਾਰੋਬਾਰ ਕਰ ਰਹੇ ਹਨ, ਉਨ੍ਹਾਂ ਬਾਰੇ ਵੀ ਲਿਖਿਆ ਗਿਆ ਹੈ

ਇਹ ਪਿੰਡ ਆਮ ਪਿੰਡਾਂ ਨਾਲੋਂ ਕਾਫ਼ੀ ਵੱਡਾ ਹੈਆਧੁਨਿਕ ਜ਼ਮਾਨੇ ਵਿੱਚ ਰੋਜ਼ ਮਰ੍ਹਾ ਦੀਆਂ ਆਧੁਨਿਕ ਜ਼ਰੂਰਤਾਂ ਪੂਰੀਆਂ ਕਰਨ ਲਈ ਹਰ ਤਰ੍ਹਾਂ ਦੀਆਂ ਦੁਕਾਨਾਂ ਮੌਜੂਦ ਹਨਉਨ੍ਹਾਂ ਸਾਰੀਆਂ ਦੁਕਾਨਾਂ ਨੂੰ ਚਲਾਉਣ ਵਾਲੇ ਵਿਅਕਤੀਆਂ ਦੀ ਜਾਣਕਾਰੀ ਦਿੱਤੀ ਹੋਈ ਹੈਉਦਾਹਰਣ ਲਈ ਲਲਾਰੀ, ਸੂਤ ਦੇ ਮੰਜੇ ਬੁਣਨ ਵਾਲੇ, ਸਪੀਕਰਾਂ ਵਾਲੇ, ਡਾਕਟਰ, ਇੰਜਿਨੀਅਰ, ਆਰਕੀਟੈਕਟ, ਆਰਟਿਸਟ, ਸ਼ਿਲਪਕਾਰ, ਸਕੂਟਰ ਤੇ ਸਾਈਕਲ ਮੁਰੰਮਤ, ਫ਼ੋਟੋਗ੍ਰਾਫਰ, ਅਸ਼ਟਾਮ ਵਾਲੇ, ਮਿਊਜ਼ਿਕ ਸੈਂਟਰ, ਇਲੈਕਟਰੀਸ਼ਨ, ਢਾਬੇ, ਭਾਂਡੇ ਕਲੀ ਕਰਨ ਵਾਲੇ, ਕੈਮਿਸਟ, ਮੋਚੀ, ਕਰਿਆਨਾ ਸਟੋਰ, ਸ਼ਰਾਫ਼, ਦਾਈ, ਹਲਵਾਈ, ਦਰਜ਼ੀ, ਲੁਹਾਰ-ਤਰਖਾਣ ਆਦਿ ਦਾ ਵਰਣਨ ਕੀਤਾ ਗਿਆ ਹੈ

ਇਹ ਪਿੰਡ ਸ਼ਹਿਰ ਦਾ ਰੂਪ ਧਾਰਨ ਕਰ ਚੁੱਕਾ ਹੈਪਿੰਡ ਦੇ ਪਰਵਾਸ ਵਿੱਚ ਬੁਲੰਦੀਆਂ ਛੂਹਣ ਵਾਲੇ ਪਰਿਵਾਰਾਂ ਬਾਰੇ ਵੀ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਗਈ ਹੈ ਤਾਂ ਜੋ ਨੌਜਵਾਨ ਪੀੜ੍ਹੀ ਵੀ ਸਫਲਤਾਵਾਂ ਪ੍ਰਾਪਤ ਕਰਨ ਵਿੱਚ ਦਿਲਚਸਪੀ ਲੈ ਸਕੇ ਇੱਕ ਪਿੰਡ ਦੀ ਧੀ ਦੇ ਉੱਦਮ ਤੋਂ ਪਿੰਡ ਦੀਆਂ ਲੜਕੀਆਂ ਮਾਰਗ ਦਰਸ਼ਨ ਲੈਣ ਦੀ ਕੋਸ਼ਿਸ਼ ਕਰਨਗੀਆਂਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੋਵੇਗਾ ਕਿ ਪਿੰਡ ਦੀਆਂ ਲੜਕੀਆਂ ਮਰਦਾਂ ਨਾਲੋਂ ਕਿਸੇ ਖੇਤਰ ਵਿੱਚ ਵੀ ਪਿੱਛੇ ਨਹੀਂ ਹਨ ਇੱਕ ਹੋਰ ਪ੍ਰੇਰਨਾ ਵਾਲੀ ਗੱਲ ਹੋਵੇਗੀ ਕਿ ਪਤੀ ਤੇ ਪਤਨੀ ਆਪਸੀ ਸਹਿਯੋਗ ਨਾਲ ਹਰੇਕ ਖੇਤਰ ਵਿੱਚ ਸਫਲਤਾ ਪ੍ਰਾਪਤ ਕਰ ਸਕਦੇ ਹਨ

ਅਖ਼ੀਰ ਵਿੱਚ ਕਿਹਾ ਜਾ ਸਕਦਾ ਹੈ ਕਿ ਪਿੰਡ ਦੀ ਆਉਣ ਵਾਲੀ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਜੁੜੇ ਰਹਿਣ ਅਤੇ ਅਮੀਰ ਵਿਰਾਸਤ ’ਤੇ ਫ਼ਖ਼ਰ ਕਰਨ ਦਾ ਮਾਣ ਪ੍ਰਾਪਤ ਹੋਵੇਗਾਇਹ ਪੁਸਤਕ ਪਿੰਡ ਦੇ ਪਰਿਵਾਰਾਂ ਨੂੰ ਆਪੋ ਆਪਣੇ ਪੁਰਖਿਆਂ ਦੀ ਮਿਹਨਤੀ ਦ੍ਰਿਸ਼ਟੀ ਤੋਂ ਪ੍ਰੇਰਨਾ ਲੈਣ ਦਾ ਇਤਫਾਕ ਵੀ ਬਣੇਗੀਜੱਗੀ ਬਰਾੜ ਸਮਾਲਸਰ ਅਤੇ ਜਸਵਿੰਦਰ ਸਿੰਘ ਬਰਾੜ ਦੀ ਉੱਦਮੀ ਜੋੜੀ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕਰਦਾ ਹਾਂ ਤਾਂ ਜੋ ਉਹ ਪੰਜਾਬ ਮਿੱਟੀ ਦੀ ਮਹਿਕ ਨੂੰ ਸਮੁੱਚੇ ਸੰਸਾਰ ਵਿੱਚ ਫੈਲਾ ਸਕਣ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(3003)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਉਜਾਗਰ ਸਿੰਘ

ਉਜਾਗਰ ਸਿੰਘ

(Retired district public relations officer)
3078 - Urban Estate, Phase-2, Patiala, Punjab.
Email: (ujagarsingh48@yahoo.com)
Mobile: (91 - 94178 - 13072

More articles from this author