UjagarSingh7“ਪਟਵਾਰੀਆਂ ਦਾ ਮੰਨਣਾ ਹੈ ਕਿ ਜੇਕਰ ਉਨ੍ਹਾਂ ਕੋਲ ਇੱਕ ਸਰਕਲ ਦਾ ਕੰਮ ਹੋਵੇ ਤਾਂ ਉਨ੍ਹਾਂ ਨੂੰ ਗ਼ੈਰ ਕਾਨੂੰਨੀ ਬੰਦੇ ...”
(10 ਸਤੰਬਰ 2023)


UjagarSinghBook2ਪੰਜਾਬ
ਵਿੱਚ ਪਟਵਾਰੀਆਂ ਅਤੇ ਮੁੱਖ ਮੰਤਰੀ ਦਾ ਸਵਾਲ ਜਵਾਬ ਸ਼ਿਸ਼ਟਾਚਾਰ ਦੀਆਂ ਸਾਰੀਆਂ ਹੱਦਾਂ ਪਾਰ ਕਰ ਗਿਆ ਹੈਮੁੱਖ ਮੰਤਰੀ ਦਾ ਰੁਤਬਾ (ਪਦਵੀ) ਬਹੁਤ ਉੱਚਾ ਹੁੰਦਾ ਹੈਉਨ੍ਹਾਂ ਨੂੰ ਪਟਵਾਰੀਆਂ ਨਾਲ ਸਵਾਲ ਜਵਾਬ ਵਿੱਚ ਪੈਣਾ ਸ਼ੋਭਾ ਨਹੀਂ ਦਿੰਦਾਪਟਵਾਰੀਆਂ ਨਾਲ ਸਵਾਲ ਜਵਾਬ ਤਾਂ ਮਾਲ ਮੰਤਰੀ ਨੂੰ ਵੀ ਸ਼ੋਭਾ ਨਹੀਂ ਦਿੰਦਾਉਨ੍ਹਾਂ ਦਾ ਵਾਹ ਵਾਸਤਾ ਤਾਂ ਡਿਪਟੀ ਕਮਿਸ਼ਨਰਾਂ ਨਾਲ ਹੁੰਦਾ ਹੈਸਰਕਾਰ ਨੂੰ ਪਟਵਾਰੀਆਂ ਨਾਲ ਗੱਲਬਾਤ ਕਰਨ ਲਈ ਵਿਤ ਕਮਿਸ਼ਨਰ ਮਾਲ ਵਿਭਾਗ ਨੂੰ ਕਹਿਣਾ ਚਾਹੀਦਾ ਹੈਅਧਿਕਾਰੀਆਂ ਦਾ ਕੰਮ ਮੁੱਖ ਮੰਤਰੀ ਕਿਉਂ ਕਰਨ? ਮੁੱਖ ਮੰਤਰੀ ਕੋਲ ਤਾਂ ਰਾਜ ਪੱਧਰ ਦੀਆਂ ਬਹੁਤ ਮਹੱਤਵਪੂਰਨ ਜ਼ਿੰਮੇਵਾਰੀਆਂ ਹੁੰਦੀਆਂ ਹਨਸਮਾਜ ਵਿੱਚ ਹਰ ਤਰ੍ਹਾਂ ਦੇ ਲੋਕ ਹੁੰਦੇ ਹਨ ਕਦੀ ਵੀ ਕਿਸੇ ਵਰਗ ਦੇ ਸਾਰੇ ਲੋਕ ਇਮਾਨਦਾਰ ਅਤੇ ਸਾਰੇ ਭ੍ਰਿਸ਼ਟ ਨਹੀਂ ਹੁੰਦੇਮੁੱਠੀ ਭਰ ਲੋਕ ਸਾਰੇ ਵਰਗ ਨੂੰ ਬਦਨਾਮੀ ਕਰ ਦਿੰਦੇ ਹਨਪੰਜਾਬ ਵਿੱਚ ਪਟਵਾਰੀਆਂ ਬਾਰੇ ਇੱਕ ਪ੍ਰਭਾਵ ਪਾਇਆ ਜਾਂਦਾ ਹੈ ਕਿ ਉਹ ਭ੍ਰਿਸ਼ਟ ਹੁੰਦੇ ਹਨਚੰਦ ਕੁ ਪਟਵਾਰੀ ਸਾਰਿਆਂ ਨੂੰ ਬਦਨਾਮ ਕਰਦੇ ਹਨਪਟਵਾਰੀ ਲੋਕਾਂ ਅਤੇ ਸਰਕਾਰ ਦਰਮਿਆਨ ਕੜੀ ਦਾ ਕੰਮ ਕਰਦੇ ਹਨਪੰਜਾਬ ਸਰਕਾਰ ਅਤੇ ਪਟਵਾਰੀਆਂ ਵਿੱਚ ਟਕਰਾਓ ਦੀ ਸਥਿਤੀ ਬਣੀ ਹੋਈ ਹੈਟਕਰਾਓ ਨਾਲ ਰਾਜ ਦੇ ਵਿਕਾਸ ਵਿੱਚ ਰੁਕਾਵਟ ਪੈਂਦੀ ਹੈ ਸਰਕਾਰ ਅਤੇ ਮੁਲਾਜ਼ਮਾਂ ਨੂੰ ਸੰਜੀਦਗੀ ਤੋਂ ਕੰਮ ਲੈਣਾ ਚਾਹੀਦਾ ਹੈ

ਪਰਤਾਪ ਸਿੰਘ ਕੈਰੋਂ ਨੂੰ ਵਿਕਾਸ ਪੁਰਸ਼ ਦੇ ਨਾਮਤੇ ਜਾਣਿਆ ਜਾਂਦਾ ਹੈ ਪ੍ਰੰਤੂ ਜਦੋਂ ਪੰਜਾਬ ਵਿੱਚ ਪਟਵਾਰੀਆਂ ਦੀ ਹੜਤਾਲ ਇੱਕ ਸਾਲ ਚੱਲਦੀ ਰਹੀ ਤਾਂ ਉਸ ਟਕਰਾਓ ਨੂੰ ਖ਼ਤਮ ਕਰਨ ਲਈ ਪਰਤਾਪ ਸਿੰਘ ਕੈਰੋਂ ਖੁਦ ਅਧਿਕਾਰੀਆਂ ਨਾਲ ਚੱਲ ਕੇ ਪੰਜਾਬ ਪਟਵਾਰ ਯੂਨੀਅਨ ਦੇ ਪ੍ਰਧਾਨ ਧਰਮਿੰਦਰ ਸਿੰਘ ਚੌਹਾਨ ਦੇ ਘਰ ਜਾ ਕੇ ਸਮਝੌਤਾ ਕਰਕੇ ਆਏ ਸਨਭ੍ਰਿਸ਼ਟਾਚਾਰ ਬੰਦ ਕਰਨਾ ਚੰਗੀ ਗੱਲ ਹੈਜੇ ਸਰਕਾਰ ਪਟਵਾਰੀਆਂ ਦਾ ਭ੍ਰਿਸ਼ਟਾਚਾਰ ਬੰਦ ਕਰਨਾ ਚਾਹੁੰਦੀ ਹੈ ਤਾਂ ਵਗਾਰਾਂ ਲੈਣੀਆਂ ਬੰਦ ਕਰਨੀਆਂ ਅਤੇ ਸਰਕਲਾਂ ਅਤੇ ਪਟਵਾਰੀਆਂ ਦੀ ਗਿਣਤੀ ਵਧਾਉਣੀ ਪਵੇਗੀਜਦੋਂ ਕੋਈ ਵੀ.ਆਈ.ਪੀ. ਦੌਰਿਆਂ ’ਤੇ ਜਾਂਦੇ ਹਨ ਤਾਂ ਸਾਰਾ ਖਰਚਾ ਮਾਲ ਵਿਭਾਗ ਕਰਦਾ ਹੈਅਖ਼ੀਰ ਪਟਵਾਰਿਆਂ ਦੀ ਡਿਊਟੀ ਲਗਦੀ ਹੈ

ਪਟਵਾਰੀ ਤੇ ਵੱਟਬਾਰੀ

ਪਟਵਾਰੀ ਪ੍ਰਣਾਲੀ ਭਾਰਤ ਵਿੱਚ ਬਹੁਤ ਪੁਰਾਣੀ ਹੈ16ਵੀਂ ਸਦੀ ਵਿੱਚ ਸ਼ੇਰ ਸ਼ਾਹ ਸੂਰੀ ਨੇ ਇਹ ਪ੍ਰਣਾਲੀ ਸ਼ੁਰੂ ਕੀਤੀ ਸੀਕੁਝ ਲੋਕ ਇਸ ਪ੍ਰਣਾਲੀ ਦੀ ਸ਼ੁਰੂਆਤ ਅਲਾਓਦੀਨ ਖ਼ਿਲਜ਼ੀ ਦੇ ਸਮੇਂ ਤੋਂ ਕਹਿ ਰਹੇ ਹਨਅਕਬਰ ਬਾਦਸ਼ਾਹ ਦੇ ਮੌਕੇ ਉਸ ਦੇ ਮਾਲ ਮੰਤਰੀ ਟੋਡਰ ਮੱਲ ਨੇ ਜ਼ਮੀਨਾਂ ਦੀ ਮਿਣਤੀ ਦਾ ਕੰਮ ਸ਼ੁਰੂ ਕਰਵਾਇਆਬ੍ਰਿਟਿਸ਼ ਰਾਜ ਵਿੱਚ ਈਸਟ ਇੰਡੀਆ ਕੰਪਨੀ ਨੇ ਇਸ ਪ੍ਰਣਾਲੀ ਦੇ ਨਿਯਮਾਂ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਕਰਕੇ ਇਸਦੇ ਕੰਮ ਕਾਜ਼ ਨੂੰ ਹੋਰ ਸੁਚਾਰੂ ਬਣਾਇਆ ਗਿਆਉਸ ਸਮੇਂ ਪਟਵਾਰੀਆਂ ਨੂੰ ਵੱਟਬਾਰੀ ਕਿਹਾ ਜਾਂਦਾ ਸੀਕਿਸਾਨਾਂ ਦੀ ਫ਼ਸਲ ਦਾ ਰਾਜੇ ਮਹਾਰਾਜੇ ਤੀਜਾ ਹਿੱਸਾ ਵੱਟਿਆਂ ਨਾਲ ਤੋਲ ਕੇ ਟੈਕਸ ਦੇ ਤੌਰਤੇ ਲੈਂਦੇ ਸਨਦੋ ਹਿੱਸੇ ਕਿਸਾਨ ਰੱਖਦਾ ਸੀਫਿਰ ਰਾਜੇ ਮਹਾਰਾਜੇ ਵੱਟਬਾਰੀ ਨੂੰ ਫ਼ਸਲਾਂ ਦੀ ਪੈਦਾਵਾਰ ਮਿਹਨਤਾਨੇ ਦੇ ਰੂਪ ਵਿੱਚ ਦਿੰਦੇ ਸਨਵੱਟਿਆਂ ਨਾਲ ਫਸਲਾਂ ਦੀ ਵੰਡ ਕਰਨ ਕਰਕੇ ਇਨ੍ਹਾਂ ਨੂੰ ਵੱਟਬਾਰੀ ਕਿਹਾ ਜਾਂਦਾ ਸੀਸਮੇਂ ਵਿੱਚ ਤਬਦੀਲੀ ਆਉਣ ਨਾਲ ਵੱਟਬਾਰੀਆਂ ਦੀ ਤਨਖ਼ਾਹ ਨਿਸ਼ਚਿਤ ਹੋ ਗਈ ਤੇ ਵੱਟਿਆਂ ਨਾਲ ਤੋਲ ਕੇ ਫ਼ਸਲ ਵਿੱਚੋਂ ਹਿੱਸਾ ਲੈਣ ਦਾ ਕੰਮ ਖ਼ਤਮ ਹੋ ਗਿਆ ਤੇ ਫਿਰ ਇਨ੍ਹਾਂ ਦਾ ਨਾਮ ਪਟਵਾਰੀ ਪੈ ਗਿਆਪਹਿਲਾਂ ਪਟਵਾਰੀਆਂ ਨੂੰ ਵੀ ਫਸਲਾਂ ਦੀ ਪੈਦਾਵਾਰ ਵਿੱਚੋਂ ਹੀ ਮਿਹਨਤਾਨੇ ਦੇ ਤੌਰਤੇ ਦਿੱਤੀਆਂ ਜਾਂਦੀਆਂ ਸਨਇਹ ਨਾਮ ਕਦੋਂ ਬਣਿਆ? ਇਸ ਬਾਰੇ ਅਧਿਕਾਰਤ ਜਾਣਕਾਰੀ ਉਪਲਬਧ ਨਹੀਂ ਹੈ

ਪਟਵਾਰ ਯੂਨੀਅਨ ਕਦੋਂ ਬਣੀ

1929 ਵਿੱਚ ਰੈਵਨਿਊ ਪਟਵਾਰ ਯੂਨੀਅਨ ਦੀ ਸਥਾਪਨਾ ਹੋਈ ਸੀ ਇਸਦਾ ਭਾਵ ਹੈ ਕਿ 1929 ਤੋਂ ਪਹਿਲਾਂ ਹੀ ਵੱਟਬਾਰੀ ਨੂੰ ਪਟਵਾਰੀ ਕਹਿਣ ਲੱਗੇ ਹੋਣਗੇਮੋਹਨ ਸਿੰਘ ਪਟਵਾਰੀ ਸਾਬਕਾ ਪ੍ਰਧਾਨ ਪਟਵਾਰ ਅਤੇ ਕਨੂੰਨਗੋ ਯੂਨੀਅਨ ਦੇ ਦੱਸਣ ਅਨੁਸਾਰ ਅੱਲਾ ਬਖ਼ਸ਼ ਪੰਜਾਬ ਪਟਵਾਰ ਯੂਨੀਅਨ ਦੇ ਪਹਿਲੇ ਪ੍ਰਧਾਨ ਸਨਉਸ ਸਮੇਂ ਇਸ ਪਟਵਾਰ ਯੂਨੀਅਨ ਦੀ ਰਜਿਸਟਰੇਸ਼ਨ ਰਾਵਲਪਿੰਡੀ ਵਿਖੇ ਹੋਈ ਸੀਇਸ ਸਮੇਂ ਪਾਕਿਸਤਾਨ ਵਿੱਚ ਵੀ ਪਟਵਾਰ ਯੂਨੀਅਨ ਬਣੀ ਹੋਈ ਹੈ, ਜਿਸਦੇ ਪ੍ਰਧਾਨ ਸ਼ਮੀਰ ਗੋਰਾਇਆ ਹਨਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ 1949 ਵਿੱਚ ਪੰਜਾਬ ਸਰਕਾਰ ਨੇ ਆਪਣੇ ਕਰਮਚਾਰੀਆਂ ਨੂੰ ਪੈਨਸ਼ਨ ਦੇਣ ਦਾ ਫ਼ੈਸਲਾ ਕਰ ਦਿੱਤਾ ਪ੍ਰੰਤੂ ਪਟਵਾਰੀਆਂ ਨੂੰ ਸ਼ਾਮਲ ਨਹੀਂ ਕੀਤਾਪਰਤਾਪ ਸਿੰਘ ਕੈਰੋਂ ਸਾਂਝੇ ਪੰਜਾਬ ਦੇ ਮੁੱਖ ਮੰਤਰੀ ਸਨਉਸ ਸਮੇਂ 1957 ਵਿੱਚ ਪੈਨਸ਼ਨ ਲੈਣ ਲਈ ਸਾਂਝੇ ਪੰਜਾਬ ਦੇ 7-8 ਹਜ਼ਾਰ ਪਟਵਾਰੀਆਂ ਨੇ ਹੜਤਾਲ ਕਰ ਦਿੱਤੀਉਹ ਹੜਤਾਲ ਲਗਭਗ ਇੱਕ ਸਾਲ ਚੱਲੀ

ਉਸ ਸਮੇਂ ਪਟਵਾਰ ਯੂਨੀਅਨ ਦੇ ਪ੍ਰਧਾਨ ਫਰੀਦਾਬਾਦ ਜ਼ਿਲ੍ਹੇ ਦੇ ਪਿੰਡ ਮਟਰੌਲ ਦੇ ਧਰਮਿੰਦਰ ਸਿੰਘ ਚੌਹਾਨ ਸਨਇਸ ਸਮੇਂ ਇਹ ਪਿੰਡ ਹਰਿਆਣਾ ਦੇ ਪਲਵਲ ਜ਼ਿਲ੍ਹੇ ਵਿੱਚ ਹੈਇਹ ਵੀ ਕਿਹਾ ਜਾਂਦਾ ਹੈ ਕਿ ਉਦੋਂ ਪਰਤਾਪ ਸਿੰਘ ਕੈਰੋਂ ਨੇ ਪਟਵਾਰੀ ਜੇਲ੍ਹਾਂ ਵਿੱਚ ਡੱਕ ਦਿੱਤੇ ਤੇ ਨੌਕਰੀ ਵਿੱਚੋਂ ਬਰਖਾਸਤ ਕਰ ਦਿੱਤੇ ਸਨਮੋਹਨ ਸਿੰਘ ਪਟਵਾਰੀ ਦੇ ਦੱਸਣ ਅਨੁਸਾਰ ਧਰਮਿੰਦਰ ਸਿੰਘ ਚੌਹਾਨ ਨੇ ਆਪਣੀ ਪਟਵਾਰੀਆਂ ਦੀ ਟੀਮ ਨਾਲ ਕੈਰੋਂ ਪਿੰਡ ਘੇਰ ਲਿਆ ਤੇ ਭੁੱਖ ਹੜਤਾਲ ਕਰ ਦਿੱਤੀ ਸੀਪਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਦੀ ਮਾਤਾ ਨੇ ਇਹ ਭੁੱਖ ਹੜਤਾਲ ਖ਼ਤਮ ਕਰਵਾਕੇ ਪਟਵਾਰੀਆਂ ਨੂੰ ਖਾਣਾ ਖਿਲਾਇਆ ਅਤੇ 500 ਰੁਪਏ ਦੀ ਥੈਲੀ ਦਿੱਤੀ ਸੀਧਰਮਿੰਦਰ ਸਿੰਘ ਚੌਹਾਨ ਨੇ ਵਾਪਸ ਦਿੱਲੀ ਜਾ ਕੇ ਉਦੋਂ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੂੰ ਮਿਲ ਕੇ ਪੰਜਾਬ ਦੇ ਮੁੱਖ ਮੰਤਰੀ ਪਰਤਾਪ ਸਿੰਘ ਕੈਰੋਂ ਦੀ ਸ਼ਿਕਾਇਤ ਲਗਾਈ ਕਿ ਪੰਜਾਬ ਸਰਕਾਰ ਨੇ ਬਾਕੀ ਕਰਮਚਾਰੀਆਂ ਨੂੰ ਪੈਨਸ਼ਨ ਲਗਾਈ ਹੈ ਪ੍ਰੰਤੂ ਪਟਵਾਰੀਆਂ ਨੂੰ ਅਣਡਿੱਠ ਕਰ ਦਿੱਤਾ ਹੈਪੰਡਤ ਜਵਾਹਰ ਲਾਲ ਨਹਿਰੂ ਨੇ ਪਰਤਾਪ ਸਿੰਘ ਕੈਰੋਂ ਨੂੰ ਸ਼ਿਕਾਇਤ ਦਾ ਨਿਪਟਾਰਾ ਕਰਨ ਲਈ ਕਿਹਾ

ਪਰਤਾਪ ਸਿੰਘ ਕੈਰੋਂ ਦਿੱਲੀ ਤੋਂ ਹੀ ਅਧਿਕਾਰੀਆਂ ਨੂੰ ਨਾਲ ਲੈ ਕੇ ਧਰਮਿੰਦਰ ਸਿੰਘ ਚੌਹਾਨ ਦੇ ਪਿੰਡ ਮਟਰੌਲ ਪਹੁੰਚ ਗਏਮੁੱਖ ਮੰਤਰੀ ਨੇ ਹੜਤਾਲ ਖ਼ਤਮ ਕਰਨ ਲਈ ਧਰਮਿੰਦਰ ਸਿੰਘ ਚੌਹਾਨ ਨੂੰ ਤਹਿਸੀਲਦਾਰ ਬਣਾਉਣ ਦੀ ਪੇਸ਼ਕਸ਼ ਅਤੇ ਹੋਰ ਕਈ ਲਾਲਚ ਦੇਣ ਦੀ ਕੋਸ਼ਿਸ਼ ਕੀਤੀਧਰਮਿੰਦਰ ਸਿੰਘ ਚੌਹਾਨ ਨੇ ਤਹਿਸੀਲਦਾਰ ਬਣਨ ਤੋਂ ਇਨਕਾਰ ਕਰਦਿਆਂ ਪਟਵਾਰੀਆਂ ਦੀਆਂ ਮੰਗਾਂ ਮੰਨਣ ਲਈ ਤਾਕੀਦ ਕੀਤੀਫਿਰ ਮੁੱਖ ਮੰਤਰੀ ਨੇ ਮਟਰੌਲ ਪਿੰਡ ਲਈ ਗ੍ਰਾਂਟਾਂ ਦੀ ਝੜੀ ਲਾ ਦਿੱਤੀਪਿੰਡ ਵਿੱਚ ਹੀ ਪਰਤਾਪ ਸਿੰਘ ਕੈਰੋਂ ਨੇ ਧਰਮਿੰਦਰ ਸਿੰਘ ਚੌਹਾਨ ਅਤੇ ਉਸ ਦੇ ਪਰਿਵਾਰ ਨਾਲ ਤਸਵੀਰ ਖਿਚਵਾਈਸਰਕਾਰ ਅਤੇ ਪਟਵਾਰੀਆਂ ਵਿੱਚ ਸਮਝੌਤਾ ਹੋ ਗਿਆਉਸ ਸਮਝੌਤੇ ਅਧੀਨ ਪਟਵਾਰੀਆਂ ਦਾ ਸਮਾਗਮ ਪਟਿਆਲਾ ਵਿਖੇ ਕੀਤਾ ਗਿਆ, ਜਿਸ ਵਿੱਚ ਪਰਤਪ ਸਿੰਘ ਕੈਰੋਂ ਨੇ ਮੰਗਾਂ ਮੰਨਕੇ ਪਟਵਾਰੀਆਂ ਨੂੰ 100 ਰੁਪਏ ਦਾ ਗਰੇਡ ਦਿੱਤਾ ਗਿਆ ਤੇ ਪੈਨਸ਼ਨ ਦੇਣ ਦਾ ਐਲਾਨ ਕੀਤਾਮੋਹਨ ਸਿੰਘ ਪਟਵਾਰੀ ਅਨੁਸਾਰ ਜਿਹੜੇ ਪਟਵਾਰੀਆਂ ਨੇ ਦੋਗਲਾ ਰੁੱਖ ਅਪਣਾਇਆ ਸੀ, ਸਿਰਫ ਉਨ੍ਹਾਂ ਨੂੰ ਨੌਕਰੀਆਂ ਵਿੱਚੋਂ ਬਰਖਾਸਤ ਕੀਤਾ ਗਿਆ ਸੀਆਮ ਤੌਰ ’ਤੇ ਇਹ ਪ੍ਰਭਾਵ ਹੈ ਕਿ ਪਰਤਾਪ ਸਿੰਘ ਕੈਰੋਂ ਨੇ ਪਟਵਾਰੀਆਂ ਨੂੰ ਨੌਕਰੀਆਂ ਵਿੱਚੋਂ ਕੱਢ ਕੇ ਸਬਕ ਸਿਖਾਇਆ ਸੀ

1966 ਵਿੱਚ ਪੰਜਾਬ ਦੀ ਵੰਡ ਹੋ ਗਈਸਾਂਝੇ ਪੰਜਾਬ ਦੇ 20 ਜ਼ਿਲ੍ਹਿਆਂ ਵਿੱਚੋਂ ਹਿਮਾਚਲ ਨੂੰ 4 ਜ਼ਿਲ੍ਹੇ 354 ਪਟਵਾਰੀ, ਹਰਿਆਣਾ ਨੂੰ 6 ਜ਼ਿਲ੍ਹੇ 1892 ਪਟਵਾਰੀ ਤੇ ਵਰਤਮਾਨ ਪੰਜਾਬ ਨੂੰ 12 ਜ਼ਿਲ੍ਹੇ 3660 ਪਟਵਾਰੀ ਦਿੱਤੇ ਗਏ1980 ਵਿੱਚ ਦਰਬਾਰਾ ਸਿੰਘ ਮੁੱਖ ਮੰਤਰੀ ਦੀ ਅਗਵਾਈ ਵਿੱਚ ਸਰਕਾਰ ਬਣ ਗਈਉਸ ਸਮੇਂ ਪੰਜਾਬ ਵਿੱਚ 32-3300 ਪਟਵਾਰ ਸਰਕਲ ਸਨਪੰਜਾਬ ਰੈਵਨਿਊ ਐਕਟ ਅਧੀਨ ਮਾਲ ਮੰਤਰੀ ਬੇਅੰਤ ਸਿੰਘ ਨੇ 1056 ਪਟਵਾਰ ਸਰਕਲ ਨਵੇਂ ਬਣਾ ਦਿੱਤੇਇਸ ਪ੍ਰਕਾਰ 4716 ਕੁਲ ਪਟਵਾਰ ਸਰਕਲ ਬਣ ਗਏਬੇਅੰਤ ਸਿੰਘ ਨੇ ਦੋ ਸਾਲ ਵਿੱਚ 1500 ਪਟਵਾਰੀ ਭਰਤੀ ਕਰ ਲਏ ਤਾਂ ਜੋ ਪਟਵਾਰੀਆਂ ਦੀ ਤਰੱਕੀ ਹੋਣ ਸਮੇਂ ਇਨ੍ਹਾਂ ਵਿੱਚੋਂ ਪਟਵਾਰੀ ਲੱਗਾ ਦਿੱਤੇ ਜਾਣਬੇਅੰਤ ਸਿੰਘ ਤੋਂ ਬਾਅਦ ਪਟਵਾਰ ਸਰਕਲਾਂ ਦੀ ਗਿਣਤੀ ਕਿਸੇ ਵੀ ਸਰਕਾਰ ਨੇ ਨਹੀਂ ਵਧਾਈ ਜਦੋਂ ਕਿ ਪੰਜਾਬ ਦੇ ਜ਼ਿਲ੍ਹੇ 12 ਤੋਂ ਵਧਕੇ 23 ਤੇ ਤਹਿਸੀਲਾਂ 63 ਤੋਂ 97 ਹੋ ਗਈਆਂ ਹਨ

ਪਟਵਾਰ ਸਰਕਲ ਵਧਾਉਣੇ ਚਾਹੀਦੇ ਹਨਪਟਵਾਰ ਸਰਕਲ ਵਧਾਉਣ ਲਈ ਮਾਲ ਵਿਭਾਗ ਦੇ ਸਥਾਪਤ 4 ਨਿਯਮ ਹਨ, ਜਿਨ੍ਹਾਂ ਅਨੁਸਾਰ ਜੇਕਰ ਇੱਕ ਸਰਕਲ ਵਿੱਚ ਜ਼ਮੀਨ ਦਾ ਰਕਬਾ ਵਧ ਜਾਵੇ, ਖਸਰਾ ਨੰਬਰ ਤੇ ਖਤੌਨੀਆਂ ਵਧ ਜਾਣ ਤਾਂ ਨਵਾਂ ਸਰਕਲ ਬਣਾਉਣਾ ਪੈਂਦਾ ਹੈਸ. ਬੇਅੰਤ ਸਿੰਘ ਵੱਲੋਂ ਬਣਾਏ 4716 ਸਰਕਲ ਹੀ ਹਨਪਟਵਾਰੀ ਸੇਵਾ ਮੁਕਤ ਹੋ ਰਹੇ ਹਨ ਤੇ ਅਸਾਮੀਆਂ ਖਾਲੀ ਹੋ ਰਹੀਆਂ ਹਨ, ਇੱਕ-ਇੱਕ ਪਟਵਾਰੀ ਕੋਲ 4-5 ਸਰਕਲ ਹਨਪਟਵਾਰੀਆਂ ਉੱਤੇ ਕੰਮ ਦਾ ਭਾਰ ਹੋਣ ਕਰਕੇ ਉਹ ਆਪਣੇ ਨਾਲ ਸਹਾਇਤਾ ਲਈ ਗ਼ੈਰ ਕਾਨੂੰਨੀ ਬੰਦੇ ਰੱਖ ਲੈਂਦੇ ਹਨਪਟਵਾਰੀਆਂ ਦਾ ਮੰਨਣਾ ਹੈ ਕਿ ਜੇਕਰ ਉਨ੍ਹਾਂ ਕੋਲ ਇੱਕ ਸਰਕਲ ਦਾ ਕੰਮ ਹੋਵੇ ਤਾਂ ਉਨ੍ਹਾਂ ਨੂੰ ਗ਼ੈਰ ਕਾਨੂੰਨੀ ਬੰਦੇ ਰੱਖਣ ਦੀ ਲੋੜ ਨਹੀਂ ਹੋਵੇਗੀ, ਉਨ੍ਹਾਂ ਦੀ ਦਲੀਲ ਹੈ ਕਿ ਜੇਕਰ ਉਹ ਬੰਦੇ ਨਹੀਂ ਰੱਖਦੇ ਤਾਂ ਕਿਸਾਨਾਂ ਦਾ ਨੁਕਸਾਨ ਹੋਵੇਗਾ

1999 ਵਿੱਚ ਸੇਵਾ ਸਿੰਘ ਸੇਖਵਾਂ ਮਾਲ ਮੰਤਰੀ ਨੇ 32 ਪਟਵਾਰੀ ਨੌਕਰੀ ਵਿੱਚੋਂ ਕੱਢ ਦਿੱਤੇ। 2001 ਵਿੱਚ ਅਜਨਾਲਾ ਦੀ ਉਪ ਚੋਣ ਸਮੇਂ ਸਰਕਾਰ ਨੇ ਪਟਵਾਰੀਆਂ ਤੋਂ ਡਰਦਿਆਂ ਮੁੜ ਨੌਕਰੀ ਵਿੱਚ ਰੱਖ ਲਏ ਸਨ2016 ਵਿੱਚ ਬਿਕਰਮ ਸਿੰਘ ਮਜੀਠੀਆ ਮਾਲ ਮੰਤਰੀ ਦੇ ਸਮੇਂ 1227 ਪਟਵਾਰੀ ਭਰਤੀ ਕੀਤੇ ਸਨਉਨ੍ਹਾਂ ਵਿੱਚੋਂ 300 ਪਟਵਾਰੀ ਨੌਕਰੀ ਛੱਡ ਗਏਫਿਰ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੇ 2021 ਵਿੱਚ 1090 ਪਟਵਾਰੀ ਭਰਤੀ ਕੀਤੇ ਸਨ। ਉਨ੍ਹਾਂ ਨੂੰ 6 ਜੁਲਾਈ 2022 ਨੂੰ ਭਗਵੰਤ ਸਿੰਘ ਮਾਨ ਸਰਕਾਰ ਨੇ ਨਿਯੁਕਤੀ ਪੱਤਰ ਦਿੱਤੇ ਹਨਉਹ ਟ੍ਰੇਨਿੰਗ ਕਰ ਰਹੇ ਹਨਇਸੇ ਸਰਕਾਰ ਨੇ 710 ਪਟਵਾਰੀ ਹੋਰ ਭਰਤੀ ਕੀਤੇ ਹਨਇਸ ਸਮੇਂ 3 ਹਜ਼ਾਰ ਅਸਾਮੀਆਂ ਖਾਲੀ ਹਨਪਟਵਾਰੀ ਦਾ ਮੁੱਖ ਕੰਮ ਜ਼ਮੀਨੀ ਰਿਕਾਰਡ ਰੱਖਣਾ, ਜ਼ਮੀਨ ਖਰੀਦਣ ਅਤੇ ਵੇਚਣ ਸੰਬੰਧੀ ਰਿਕਾਰਡ ਵਿੱਚ ਤਬਦੀਲੀ ਕਰਨੀ ਹੁੰਦਾ ਹੈ ਪਟਵਾਰੀ ਇੱਕ ਤਰ੍ਹਾਂ ਨਾਲ ਪਿੰਡ ਦਾ ਲੇਖਾਕਾਰ ਹੁੰਦਾ ਹੈਸਰਕਾਰ ਨੂੰ ਪੰਜਾਬ ਦੇ ਲੋਕਾਂ ਦੇ ਹਿਤਾਂ ਨੂੰ ਮੁੱਖ ਰੱਖਦਿਆਂ ਪਟਵਾਰੀਆਂ ਨਾਲ ਗੱਲਬਾਤ ਕਰਕੇ ਮਸਲਾ ਹਲ ਕਰਨਾ ਚਾਹੀਦਾ ਹੈ ਕਿਉਂਕਿ ਪੰਜਾਬ ਤਾਂ ਪਹਿਲਾਂ ਹੀ ਨਸ਼ਿਆਂ ਦਾ ਸੰਤਾਪ ਹੰਢਾ ਰਿਹਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4211)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਉਜਾਗਰ ਸਿੰਘ

ਉਜਾਗਰ ਸਿੰਘ

(Retired district public relations officer)
3078 - Urban Estate, Phase-2, Patiala, Punjab.
Email: (ujagarsingh48@yahoo.com)
Mobile: (91 - 94178 - 13072

More articles from this author