UjagarSingh7ਸਾਹਿਤਕ ਜਗਤ ਦੀਆਂ ਬੁਲੰਦੀਆਂ ’ਤੇ ਪਹੁੰਚਣ ਤੋਂ ਬਾਅਦ ਵੀ ਉਹ ਜ਼ਮੀਨੀ ...DalipKTiwanaB1
(1 ਫਰਵਰੀ 2020)

 

ਦਲੀਪ ਕੌਰ ਟਿਵਾਣਾ ਦੇ ਤੁਰ ਜਾਣ ਨਾਲ ਪੰਜਾਬੀ ਸਾਹਿਤ ਦੇ ਇੱਕ ਯੁੱਗ ਦਾ ਅੰਤ ਹੋ ਗਿਆ ਹੈਪੰਜਾਬੀ ਸਾਹਿਤ ਦਾ ਚਮਕਦਾ ਸਿਤਾਰਾ ਡਾ. ਦਲੀਪ ਕੌਰ ਟਿਵਾਣਾ ਭਾਵੇਂ ਸਰੀਰਕ ਤੌਰ ਉੱਤੇ ਸਦਾ ਲਈ ਇਸ ਫਾਨੀ ਸੰਸਾਰ ਤੋਂ ਅਲਵਿਦਾ ਲੈ ਗਏ ਹਨ ਪ੍ਰੰਤੂ ਉਨ੍ਹਾਂ ਦੀਆਂ ਸਾਹਿਤਕ ਪ੍ਰਾਪਤੀਆਂ ਹਮੇਸ਼ਾ ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਸਾਹਿਤਕ ਰੌਸ਼ਨੀ ਦਿੰਦੀਆਂ ਹੋਈਆਂ ਪੰਜਾਬੀ ਦੇ ਸਾਹਿਤਕਾਰਾਂ ਨੂੰ ਪ੍ਰੇਰਨਾ ਦਿੰਦੀਆਂ ਰਹਿਣਗੀਆਂਉਹ ਬਹੁਪੱਖੀ ਲੇਖਕਾ ਸੀ ਜਿਸਨੇ ਪੰਜਾਬੀ ਭਾਸ਼ਾ ਦਾ ਮਾਣ ਵਧਾਇਆ ਹੈਉਨ੍ਹਾਂ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਸਾਹਿਤ ਦੇ ਵੱਖ-ਵੱਖ ਰੂਪਾਂ, ਜਿਨ੍ਹਾਂ ਵਿੱਚ ਨਾਵਲ - 33, ਕਹਾਣੀਆਂ - 14, ਵਾਰਤਕ - 2, ਅਨੁਵਾਦ - 7 ਅਤੇ ਸਵੈ ਜੀਵਨੀਆਂ - 3 ਦੀਆਂ ਕੁਲ 60 ਪੁਸਤਕਾਂ ਪਾਈਆਂ ਹਨਇਸ ਤੋਂ ਇਲਾਵਾ ਉਨ੍ਹਾਂ ਦੀਆਂ ਬਹੁਤ ਸਾਰੀਆਂ ਪੁਸਤਕਾਂ ਦੇ ਅਨੁਵਾਦ ਹੋਰ ਭਾਸ਼ਵਾਂ ਵਿੱਚ ਹੋ ਕੇ ਪ੍ਰਕਾਸ਼ਤ ਹੋਏ ਹਨਸਾਹਿਤਕ ਜਗਤ ਵਿੱਚ ਇੰਨਾ ਵੱਡਾ ਯੋਗਦਾਨ ਪਾਉਣ ਦੇ ਬਾਵਜੂਦ ਆਪਨੇ ਹਲੀਮੀ ਦਾ ਪੱਲਾ ਨਹੀਂ ਛੱਡਿਆਆਪ ਸੰਜਮ, ਸਹਿਜਤਾ, ਸਿਆਣਪ ਅਤੇ ਸਲੀਕੇ ਦਾ ਮੁਜੱਸਮਾ ਸਨਹੈਰਾਨੀ ਦੀ ਗੱਲ ਹੈ ਕਿ ਆਪ ਦੀ ਪਾਲਣ ਪੋਸਣ ਅਤੇ ਪੜ੍ਹਾਈ ਸ਼ਾਹੀ ਢੰਗ ਨਾਲ ਹੋਣ ਦੇ ਬਾਵਜੂਦ ਆਪਨੇ ਜਿੰਨਾ ਵੀ ਸਾਹਿਤ ਲਿਖਿਆ, ਉਹ ਸਾਰਾ ਹੀ ਗ਼ਰੀਬਾਂ, ਮਜ਼ਲੂਮਾਂ, ਦੱਬੇ ਕੁਚਲੇ, ਪੀੜਤ ਲੋਕਾਂ ਅਤੇ ਇਸਤਰੀ ਜ਼ਾਤੀ ਦੇ ਹੱਕਾਂ ਉੱਤੇ ਪਹਿਰਾ ਦਿੰਦਾ ਸੀ

ਦਲੀਪ ਕੌਰ ਟਿਵਾਣਾ ਪਹਿਲੀ ਅਜਿਹੀ ਪੰਜਾਬੀ ਦੀ ਲੇਖਕਾ ਹੈ, ਜਿਸ ਨੂੰ ਉਨ੍ਹਾਂ ਦੇ ਨਾਵਲ ‘ਕਥਾ ਕਹੋ ਉਰਵਸ਼ੀ’ ਲਈ ਸਰਸਵਤੀ ਪੁਰਸਕਾਰ ਨਾਲ 2001 ਵਿੱਚ ਸਨਮਾਨਤ ਕੀਤਾ ਗਿਆ ਸੀਸਾਹਿਤਕ ਜਗਤ ਦੀਆਂ ਬੁਲੰਦੀਆਂ ’ਤੇ ਪਹੁੰਚਣ ਤੋਂ ਬਾਅਦ ਵੀ ਉਹ ਜ਼ਮੀਨੀ ਹਕੀਕਤਾਂ ਨਾਲ ਜੁੜੀ ਰਹੀਉਸਨੇ ਸਰਵਉੱਚ ਸਨਮਾਨ ਮਿਲਣ ਤੋਂ ਬਾਅਦ ਵੀ ਨਿਮਰਤਾ ਦਾ ਪੱਲਾ ਨਹੀਂ ਛੱਡਿਆਆਮ ਤੌਰ ਉੱਤੇ ਛੋਟਾ ਮੋਟਾ ਸਨਮਾਨ ਮਿਲਣ ’ਤੇ ਵੀ ਕਈ ਸਾਹਿਤਕਾਰ ਪੈਰ ਛੱਡਕੇ ਆਧੁਨਿਕਤਾ ਦੀਆਂ ਗੱਲਾਂ ਕਰਦੇ ਹਨਦਲੀਪ ਕੌਰ ਟਿਵਾਣਾ ਇੱਕ ਗੁਰਸਿੱਖ ਪਰਿਵਾਰ ਵਿੱਚ ਜਨਮ ਲੈ ਕੇ ਅਖੀਰ ਤੱਕ ਆਪਣੇ ਪਰਿਵਾਰ ਦੀ ਵਿਰਾਸਤ ਸਿੱਖ ਧਰਮ ਦੀਆਂ ਪਰੰਪਰਾਵਾਂ, ਰਹਿਤ ਮਰਿਆਦਾਵਾਂ ਅਤੇ ਸਿਧਾਂਤਾਂ ’ਤੇ ਪਹਿਰਾ ਦਿੰਦੀ ਰਹੀਆਧੁਨਿਕਤਾ ਦੇ ਦੌਰ ਦਾ ਉਸ ਦੀ ਨਿੱਜੀ ਜ਼ਿੰਦਗੀ ਨੇ ਕੋਈ ਪ੍ਰਭਾਵ ਗ੍ਰਹਿਣ ਨਹੀਂ ਕੀਤਾਉਹ ਪੰਜਾਬੀ ਸੱਭਿਆਚਾਰ ਅਤੇ ਸਭਿਅਤਾ ਦੀ ਮੁਦਈ ਬਣੀ ਰਹੀਉਨ੍ਹਾਂ ਹਮੇਸ਼ਾ ਸਾਦਾ ਰਹਿਣੀ ਬਹਿਣੀ ਵਿੱਚ ਰਹਿੰਦਿਆਂ ਆਪਣਾ ਸਾਧਾਰਨ ਜੀਵਨ ਜੀਵਿਆਪੰਜਾਬੀ ਪਹਿਰਾਵਾ ਹੀ ਉਨ੍ਹਾਂ ਦੀ ਪਛਾਣ ਸੀ

ਦਲੀਪ ਕੌਰ ਟਿਵਾਣਾ ਦਾ ਜਨਮ 4 ਮਈ 1935 ਨੂੰ ਪਾਇਲ ਸਬ ਡਵੀਜਨ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਉੁੱਚੀ ਰੱਬੋਂ ਵਿਖੇ ਮਾਤਾ ਚੰਦ ਕੌਰ ਅਤੇ ਪਿਤਾ ਸਰਦਾਰ ਕਾਕਾ ਸਿੰਘ ਦੇ ਘਰ ਹੋਇਆਉਨ੍ਹਾਂ ਦੇ ਪਿਤਾ ਇੱਕ ਸਰਮਾਏਦਾਰ ਜ਼ਿਮੀਦਾਰ ਸਨ, ਜਿਨ੍ਹਾਂ ਦਾ ਇਲਾਕੇ ਵਿੱਚ ਸਤਿਕਾਰਤ ਸਥਾਨ ਸੀਉੱਚੀ ਰੱਬੋਂ ਪਹਿਲੇ ਸੁਤੰਤਰਤਾ ਸੰਗਰਾਮੀ ਭਾਈ ਮਹਾਰਾਜ ਸਿੰਘ ਦਾ ਪਿੰਡ ਵੀ ਹੈਆਪਦੀ ਭੂਆ ਅਤੇ ਫੁੱਫੜ ਸਰਦਾਰ ਤਾਰਾ ਸਿੰਘ ਸਿੱਧੂ ਦੇ ਆਪਣੀ ਔਲਾਦ ਨਹੀਂ ਸੀ, ਇਸ ਕਰਕੇ ਉਨ੍ਹਾਂ ਨੇ ਦਲੀਪ ਕੌਰ ਟਿਵਾਣਾ ਨੂੰ ਉਸਦੇ ਮਾਪਿਆਂ ਤੋਂ ਮੰਗ ਕੇ ਆਪਣੇ ਕੋਲ ਲਿਆਂਦਾ ਸੀਉਸਦੇ ਪਿਤਾ ਕਾਕਾ ਸਿੰਘ ਕਿਉਂਕਿ ਖੁਦ ਸਰਦੇ ਪੁੱਜਦੇ ਅਮੀਰ ਜ਼ਿਮੀਦਾਰ ਸਨ, ਇਸ ਲਈ ਉਹ ਆਪਣੀ ਲੜਕੀ ਨੂੰ ਪਟਿਆਲਾ ਭੇਜਣ ਲਈ ਸਹਿਮਤ ਨਹੀਂ ਸਨ ਪ੍ਰੰਤੂ ਲੜਕੀ ਦੀ ਸੁਚੱਜੀ ਪੜ੍ਹਾਈ ਕਰਵਾਉਣ ਦੇ ਇਰਾਦੇ ਨਾਲ ਉਨ੍ਹਾਂ ਅਖ਼ੀਰ ਦਲੀਪ ਕੌਰ ਟਿਵਾਣਾ ਨੂੰ ਪਟਿਆਲੇ ਭੇਜ ਦਿੱਤਾਤਾਰਾ ਸਿੰਘ ਸਿੱਧੂ ਪਟਿਆਲਾ ਰਿਆਸਤ ਵਿੱਚ ਜੇਲਾਂ ਦੇ ਇਨਸਪੈਕਟਰ ਜਨਰਲ ਸਨਇਸ ਲਈ ਆਪਦੀ ਪਾਲਣ ਪੋਸ਼ਣ ਅਤੇ ਪੜ੍ਹਾਈ ਸ਼ਾਹੀ ਢੰਗ ਨਾਲ ਪਟਿਆਲਾ ਵਿਖੇ ਹੋਈ

ਸ਼ਾਹੀ ਪਰਿਵਾਰ ਦੇ ਬੱਚਿਆਂ ਦੀ ਤਰ੍ਹਾਂ ਦਲੀਪ ਕੌਰ ਟਿਵਾਣਾ ਉੱਪਰ ਵੀ ਬਾਲਪਣ ਵਿੱਚ ਪ੍ਰਭਾਵ ਪਿਆਅਧਿਆਪਕ ਦੇ ਝਿੜਕਣ ’ਤੇ ਹੀ ਸਕੂਲ ਜਾਣ ਤੋਂ ਨਾਂਹ ਕਰ ਦਿੱਤੀਪੜ੍ਹਾਈ ਦਾ ਇੱਕ ਸਾਲ ਖਰਾਬ ਹੋ ਗਿਆਅਖ਼ੀਰ ਆਪ ਨੂੰ ਘਰ ਵਿੱਚ ਹੀ ਪੜ੍ਹਾਉਣ ਲਈ ਅਧਿਆਪਕਾ ਦਾ ਪ੍ਰਬੰਧ ਕੀਤਾ ਗਿਆਦਲੀਪ ਕੌਰ ਉੱਪਰ ਉਸ ਅਧਿਆਪਕਾ ਦਾ ਅਜਿਹਾ ਪ੍ਰਭਾਵ ਪਿਆ ਕਿ ਉਹ ਦੁਬਾਰਾ ਸਕੂਲ ਵਿੱਚ ਦਾਖ਼ਲ ਹੋ ਗਈਫਿਰ ਮੁੜਕੇ ਆਪਨੇ ਪਿੱਛੇ ਨਹੀਂ ਦੇਖਿਆ ਸਗੋਂ ਪੜ੍ਹਾਈ ਵਿੱਚ ਪਹਿਲੀਆਂ ਪੁਜ਼ੀਸ਼ਨਾਂ ਪ੍ਰਾਪਤ ਕਰਦੀ ਰਹੀਆਪ ਨੇ ਮਹਿੰਦਰਾ ਕਾਲਜ ਤੋਂ ਬੀ ਏ ਕੀਤੀ ਅਤੇ ਬਾਅਦ ਵਿੱਚ ਐੱਮ. ਏੇ .ਪੰਜਾਬੀ ਦੀ ਪੜ੍ਹਾਈ ਕੀਤੀ ਦਲੀਪ ਕੌਰ ਟਿਵਾਣਾ ਐੱਮ ਏ ਪੰਜਾਬੀ ਵਿੱਚ ਯੂਨੀਵਰਸਿਟੀ ਵਿੱਚੋਂ ਪਹਿਲੇ ਨੰਬਰ ’ਤੇ ਆਈ ਉਸ ਤੋਂ ਪਿੱਛੋਂ ਉਨ੍ਹਾਂ ਪੀ ਐੱਚ ਡੀ ਕਰਨ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਚੋਣ ਕੀਤੀ

ਉਨ੍ਹਾਂ ਸਮਿਆਂ ਵਿੱਚ ਲੜਕੀਆਂ ਦਾ ਉੱਚ ਪੜ੍ਹਾਈ ਕਰਨਾ ਬਹੁਤਾ ਚੰਗਾ ਨਹੀਂ ਗਿਣਿਆ ਜਾਂਦਾ ਸੀਅੱਜ ਦੀ ਤਰ੍ਹਾਂ ਲੜਕੀਆਂ ਦੀ ਪੜ੍ਹਾਈ ਦੇ ਰਸਤੇ ਵਿੱਚ ਰੋੜੇ ਅਟਕਾਏ ਜਾਂਦੇ ਸਨ, ਜਿਸ ਕਰਕੇ ਬਹੁਤੀਆਂ ਲੜਕੀਆਂ ਪੜ੍ਹਾਈ ਅੱਧ ਵਿਚਕਾਰ ਹੀ ਛੱਡ ਜਾਂਦੀਆਂ ਸਨਦਲੀਪ ਕੌਰ ਟਿਵਾਣਾ ਜਦੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪੀ ਐੱਚ ਡੀ ਕਰਦੀ ਸੀ ਤਾਂ ਬਹੁਤ ਸਾਰੇ ਸੀਨੀਅਰ ਅਧਿਆਪਕਾਂ ਨੇ ਉਸਦੀ ਪੀ ਐੱਚ ਡੀ ਦੀ ਖੋਜ ਵਿੱਚ ਅੜਿੱਕੇ ਅੜਾਉਣ ਦੀ ਕੋਸ਼ਿਸ਼ ਕੀਤੀ ਇੱਥੋਂ ਤੱਕ ਕਿ ਪੰਜਾਬ ਯੂਨੀਵਰਸਿਟੀ ਵਿੱਚ ਜਿਹੜਾ ਅਧਿਆਪਕ ਵਾਇਵਾ ਲੈਣ ਆਇਆ ਸੀ, ਉਸ ਤੱਕ ਪ੍ਰਭਾਵਸ਼ਾਲੀ ਅਧਿਆਪਕਾਂ ਵੱਲੋਂ ਪਹੁੰਚ ਕੀਤੀ ਗਈ ਕਿ ਇਸ ਲੜਕੀ ਭਾਵ ਦਲੀਪ ਕੌਰ ਟਿਵਾਣਾ ਨੂੰ ਪਾਸ ਨਾ ਕੀਤਾ ਜਾਵੇਸੀਨੀਅਰ ਅਧਿਆਪਕ ਉਸਦੀ ਪ੍ਰਤਿਭਾ ਤੋਂ ਖ਼ਾਰ ਖਾਂਦੇ ਸੀ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਇਹ ਛੋਟੀ ਉਮਰ ਦੀ ਲੜਕੀ ਕੱਲ੍ਹ ਨੂੰ ਉਨ੍ਹਾਂ ਦੇ ਬਰਾਬਰ ਅਧਿਆਪਕ ਬਣਕੇ ਬੈਠ ਜਾਵੇਗੀਪੰਜਾਬ ਯੂਨੀਵਰਸਿਟੀ ਦੇ ਉਪ ਕੁਲਪਤੀ ਜੋ ਆਪ ਵਾਇਵਾ ਲੈਣ ਲਈ ਮੀਟਿੰਗ ਵਿੱਚ ਬੈਠੇ ਸਨ, ਦੇ ਦਖ਼ਲ ਦੇਣ ਤੋਂ ਬਾਅਦ ਆਪਦੀ ਪੀ ਐੱਚ ਡੀ ਦੀ ਡਿਗਰੀ ਵਿੱਚ ਸਫਲਤਾ ਦਾ ਐਲਾਨ ਹੋਇਆ

ਪੀ .ਐੱਚ .ਡੀ .ਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਆਪਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ 1963 ਪ੍ਰਾ. ਅਧਿਆਪਕ ਪੰਜਾਬੀ ਲਈ ਚੋਣ ਹੋ ਗਈਉਦੋਂ ਆਪਦੀ ਉਮਰ ਮਹਿਜ਼ 28 ਸਾਲ ਸੀਆਪ ਪੰਜਾਬੀ ਯੂਨੀਵਰਸਿਟੀ ਵਿੱਚ ਪੰਜਾਬੀ ਦੀ ਪਹਿਲੀ ਇਸਤਰੀ ਲੈਕਚਰਾਰ ਸਨਆਪ ਤਰੱਕੀ ਕਰਦੇ ਹੋਏ ਪੰਜਾਬੀ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਪਦਉਨਤ ਹੋ ਗਏਵਿਦਿਆਰਥੀ ਆਪਦੇ ਪੜ੍ਹਾਉਣ ਦੇ ਢੰਗ ਤੋਂ ਬਹੁਤ ਸੰਤੁਸ਼ਟ ਰਹਿੰਦੇ ਸਨਉਹ ਡੀਨ ਦੇ ਅਹੁਦੇ ’ਤੇ ਵੀ ਕੰਮ ਕਰਦੇ ਰਹੇਸੇਵਾ ਮੁਕਤੀ ਤੋਂ ਬਾਅਦ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਆਜੀਵਨ ਫੈਲੋਸ਼ਿੱਪ ਦਿੱਤੀ ਹੋਈ ਸੀ

ਦਲੀਪ ਕੌਰ ਟਿਵਾਣਾ ਕਈ ਖੇਤਰਾਂ ਵਿੱਚ ਪਹਿਲ ਕਰਦੀ ਰਹੀ ਜਿਵੇਂ ਪਹਿਲੀ ਹੀ ਪੁਸਤਕ ਸਾਧਨਾ 1960-61 ਵਿੱਚ ਪ੍ਰਕਾਸ਼ਤ ਹੋਈ ਅਤੇ ਉਸਨੂੰ ਭਾਸ਼ਾ ਵਿਭਾਗ ਨੇ ਇਨਾਮ ਲਈ ਚੁਣ ਲਿਆਇਸੇ ਤਰ੍ਹਾਂ ਸਰਸਵਤੀ ਅਵਾਰਡ ਲਈ ਵੀ ਆਪ ਪਹਿਲੀ ਪੰਜਾਬੀ ਦੀ ਲੇਖਕਾ ਅਤੇ ਪੰਜਾਬੀ ਯੂਨੀਵਰਸਿਟੀ ਵਿੱਚ ਪਹਿਲੀ ਪੰਜਾਬੀ ਦੀ ਇਸਤਰੀ ਲੈਕਚਰਾਰ ਸੀਇਨਾਮਾ ਦੀ ਝੜੀ ਲੱਗ ਜਾਂਦੀ ਸੀਉਹ ਕਿਹੜਾ ਅਵਾਰਡ ਹੈ, ਜਿਹੜਾ ਉਸਨੂੰ ਨਹੀਂ ਮਿਲਿਆ ਜਿੱਥੇ ਆਪਨੇ ਨਾਵਲ ਅਤੇ ਕਹਾਣੀਆਂ ਦੀਆਂ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਪੁਸਤਕਾਂ ਲਿਖੀਆਂ ਉੱਥੇ ਹੀ ਕਮਾਲ ਦੀ ਗੱਲ ਹੈ ਕਿ ਆਪਨੇ ਤਿੰਨ ਧਾਰਮਿਕ ਪੁਸਤਕਾਂ ਵੀ ਲਿਖੀਆਂ ਹਨ

ਉਹ 31 ਜਨਵਰੀ 2020 ਨੂੰ ਸੰਖੇਪ ਫੇਫੜਿਆਂ ਦੀ ਉਸੇ ਬਿਮਾਰੀ ਨਾਲ ਸਵਰਗਵਾਸ ਹੋ ਗਏ ਜਿਹੜੀ ਬਿਮਾਰੀ ਨੇ ਉਸ ਨੂੰ ਜਵਾਨੀ ਮੌਕੇ ਵੀ ਇੱਕ ਵਾਰ ਆਪਣੀ ਗ੍ਰਿਫਿਤ ਵਿੱਚ ਲੈ ਲਿਆ ਸੀ

ਉਨ੍ਹਾਂ ਦੇ ਜਾਣ ਨਾਲ ਪੰਜਾਬੀ ਸਾਹਿਤ ਦੇ ਇੱਕ ਯੁੱਗ ਦਾ ਅੰਤ ਹੋ ਗਿਆ ਹੈਆਪਦਾ ਵਿਆਹ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਸ੍ਰ. ਭੁਪਿੰਦਰ ਸਿੰਘ ਮਿਨਹਾਸ ਨਾਲ ਹੋਇਆ ਜਿਨ੍ਹਾਂ ਨੇ ਦਲੀਪ ਕੌਰ ਟਿਵਾਣਾ ਦੀ ਸਾਹਿਤ ਸਿਰਜਣਾ ਵਿੱਚ ਵਿਲੱਖਣ ਸਹਿਯੋਗ ਦਿੱਤਾਦਲੀਪ ਕੌਰ ਟਿਵਾਣਾ ਨੂੰ ਜ਼ਿੰਦਗੀ ਦੀਆਂ ਤਲਖ ਸਚਾਈਆਂ ਨਾਲ ਵੀ ਝੂਜਣਾ ਪਿਆਉਨ੍ਹਾਂ ਦਾ ਇਕਲੌਤਾ ਭਰਾ ਫੌਜ ਵਿੱਚੋਂ ਆਉਣ ਤੋਂ ਬਾਅਦ ਸਵਰਗਵਾਸ ਹੋ ਗਿਆ ਉਸ ਤੋਂ ਬਾਅਦ ਉਨ੍ਹਾਂ ਦਾ ਭਤੀਜਾ ਵੀ ਅਜਿਹੇ ਹਾਲਾਤ ਵਿੱਚ ਸਾਥ ਛੱਡ ਗਿਆ, ਜਿਸਦਾ ਆਪਦੀ ਸਾਹਿਤ ਸਿਰਜਣਾ ’ਤੇ ਕਾਫੀ ਗਹਿਰਾ ਅਸਰ ਪਿਆਕੁਝ ਸਮੇਂ ਲਈ ਆਪਨੇ ਲਿਖਣ ਤੋਂ ਵਿਰਾਮ ਲੈ ਲਿਆਪ੍ਰੰਤੂ ਪ੍ਰਮਾਤਮਾ ਦੀ ਕਿਰਪਾ ਨਾਲ ਆਪ ਦੇ ਸਬਰ ਸੰਤੋਖ ਨੇ ਫਿਰ ਇੱਕ ਵਾਰ ਨਵੇਂ ਸਿਰੇ ਤੋਂ ਲਿਖਣ ਦੀ ਜ਼ਿੰਦਗੀ ਸ਼ੁਰੂ ਕੀਤੀ ਜਿਹੜੀ ਅਖ਼ੀਰ ਦਮ ਤੱਕ ਜਾਰੀ ਰਹੀਆਪ ਨੇ ਗੁਰੂ ਦੇ ਭਾਣੇ ਨੂੰ ਮੰਨਕੇ ਜ਼ਿੰਦਗੀ ਦਾ ਆਨੰਦ ਮਾਣਿਆ ਹੈਆਪ ਸਿੱਖ ਧਰਮ ਵਿੱਚ ਸੰਪੂਰਨ ਵਿਸ਼ਵਾਸ ਰੱਖਦੇ ਸਨ ਜਿਸ ਕਰਕੇ ਆਪ ਹਮੇਸ਼ਾ ਹਰ ਮੁਸ਼ਕਲ ਦੇ ਸਮੇਂ ਵਿੱਚ ਸਫਲਤਾ ਪ੍ਰਾਪਤ ਕਰਦੇ ਰਹੇਆਪ ਨੂੰ 2004 ਵਿੱਚ ਆਪ ਦੀਆਂ ਸਾਹਿਤਕ ਪ੍ਰਾਪਤੀਆਂ ਕਰਕੇ ਭਾਰਤ ਸਰਕਾਰ ਨੇ ਪਦਮ ਸ੍ਰੀ ਅਵਾਰਡ ਦੇ ਕੇ ਸਨਮਾਨਤ ਕੀਤਾ ਸੀਆਪ ਦਾ ਕਹਾਣੀ, ਨਾਵਲ ਅਤੇ ਸਵੈ ਜੀਵਨੀ ਦੇ ਖੇਤਰ ਵਿੱਚ ਬੜਾ ਵੱਡਾ ਸਾਹਿਤਕ ਯੋਗਦਾਨ ਹੈਆਪ ਨੇ ਸਾਹਿਤ ਦੇ ਹਰ ਰੂਪ ਵਿੱਚ ਲਿਖਕੇ ਆਪਣਾ ਯੋਗਦਾਨ ਪਾਇਆ ਹੈਵਿਸ਼ੇਸ਼ ਤੌਰ ਉੱਤੇ ਇਸਤਰੀ ਜਾਤੀ ਦੇ ਦੁੱਖ ਦਰਦ, ਭਾਵਨਾਵਾਂ, ਅਨਿਆਏ ਅਤੇ ਮਾਨਸਿਕ ਤ੍ਰਾਸਦੀ ਨੂੰ ਮਹਿਸੂਸ ਕਰਕੇ ਆਪਣੀਆਂ ਲਿਖਤਾਂ ਵਿੱਚ ਬੜੇ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤਾ ਹੈਇਸਤਰੀਆਂ ਉੱਪਰ ਹੋ ਰਹੇ ਅਤਿਆਚਾਰਾਂ ਨੂੰ ਅਤੇ ਇਸਤਰੀਆਂ ਦੇ ਮਨ ਦੀਆਂ ਡੂੰਘੀਆਂ ਭਾਵਨਾਵਾਂ ਨੂੰ ਆਪਣੀਆਂ ਲਿਖਤਾਂ ਦਾ ਵਿਸ਼ਾ ਬਣਾਇਆ ਹੈ

ਆਪ ਪੰਜਾਬੀ ਦੇ ਇੱਕ ਪ੍ਰਸਿੱਧ ਕਹਾਣੀਕਾਰ ਅਤੇ ਨਾਵਲਕਾਰ ਦੇ ਤੌਰ ਉੱਤੇ ਜਾਣੇ ਜਾਂਦੇ ਹਨਆਪ ਇੱਕ ਬਹੁਪੱਖੀ ਲੇਖਕਾ ਦੇ ਤੌਰ ਉੱਤੇ ਪ੍ਰਤਿਭਾ ਦੇ ਮਾਲਕ ਹਨ ਜਿਹਨਾਂ ਨੂੰ ਭਾਸ਼ਾ ਵਿਭਾਗ ਨੇ ਉਹਨਾਂ ਦੀ ਪੁਸਤਕ ਸਾਧਨਾ ਤੇ 1960-61 ਵਿੱਚ ਪੁਰਸਕਾਰ ਦਿੱਤਾ ਸੀਆਪ ਜੀ ਨੂੰ 1972 ਵਿੱਚ ਨਾਵਲ ‘ਏਹੁ ਹਮਾਰਾ ਜੀਵਣਾ’ ਲਈ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ, 1980 ਵਿੱਚ ਪੀਲੇ ਪੱਤਿਆਂ ਦੀ ਦਾਸਤਾਨ ਉੱਪਰ ਨਾਨਕ ਸਿੰਘ ਪੁਰਸਕਾਰ, 1975 ਵਿੱਚ ਪੰਚਾਂ ਵਿੱਚ ਪਰਮੇਸ਼ਰ ਲਈ ਭਾਰਤ ਸਰਕਾਰ ਨੇ ਪੁਰਸਕਾਰ, 1982 ਵਿੱਚ ਸਵੈ ਜੀਵਨੀ ਨੰਗੇ ਪੈਰਾਂ ਦਾ ਸਫਰ ਲਈ ਭਾਸ਼ਾ ਵਿਭਾਗ ਪੰਜਾਬ ਨੇ ਗਿਆਨੀ ਗੁਰਮੁਖ ਸਿੰਘ ਪੁਰਸਕਾਰ, 1985 ਵਿੱਚ ਕੈਨੇਡੀਅਨ ਅੰਤਰਰਾਸ਼ਟਰੀ ਪੰਜਾਬੀ ਲੇਖਕ ਅਤੇ ਆਰਟਿਸਟ ਐਸੋਸੀਏਸ਼ਨ ਵਲੋਂ ਪੁਰਸਕਾਰ, 1989 ਵਿੱਚ ਪੰਜਾਬ ਸਰਕਾਰ ਨੇ ਸਨਮਾਨ ਪੱਤਰ ਦਿੱਤਾ

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੇ 1991 ਵਿੱਚ ਕਰਤਾਰ ਸਿੰਘ ਧਾਲੀਵਾਲ ਅਵਾਰਡ, ਪੰਜਾਬੀ ਸਾਹਿਤ ਅਕਾਡਮੀ ਦਿੱਲੀ ਨੇ ਬੈਸਟ ਨਾਵਲਿਸਟ ਆਫ ਡੀਕੇਡ ਅਵਾਰਡ, ਦੂਰ ਦਰਸ਼ਨ ਜਲੰਧਰ ਨੇ ਪੰਜਾਬੀ ਦੀ ਸੇਵਾ ਲਈ 2005 ਵਿੱਚ ਅਵਾਰਡ, ਪੰਜਾਬੀ ਸਾਹਿਤ ਰਤਨ ਅਵਾਰਡ 2008 ਵਿੱਚ, ਮਾਤਾ ਸਾਹਿਬ ਕੌਰ ਅਵਾਰਡ 1999 ਵਿੱਚ, ਖਾਲਸਾ ਦੀ ਤੀਜੀ ਸ਼ਤਾਬਦੀ ਦਾ ਅਵਾਰਡ 1999 ਵਿੱਚ ਆਨੰਦਪੁਰ ਸਾਹਿਬ ਵਿਖੇ ਅਤੇ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਆਨਰੇਰੀ ਡੀ ਲਿਟ ਦੀ ਡਿਗਰੀ ਦਿੱਤੀਪੰਜਾਬੀ ਸਾਹਿਤ ਨੂੰ ਵਡਮੁਲੀ ਦੇਣ ਸਦਕਾ ਭਾਸ਼ਾ ਵਿਭਾਗ ਪੰਜਾਬ ਨੇ 1987 ਵਿੱਚ ਸ਼ਰੋਮਣੀ ਪੰਜਾਬੀ ਸਾਹਿਤਕਾਰ ਵਜੋਂ ਸਨਮਾਨਿਆ

ਇਸੇ ਤਰ੍ਹਾਂ ਕੇ ਕੇ ਬਿਰਲਾ ਫਾਊਂਡੇਸ਼ਨ ਨੇ ਆਪ ਜੀ ਨੂੰ 2002 ਵਿੱਚ ਸਰਸਵਤੀ ਅਵਾਰਡ ਨਾਲ ਵੀ ਸਨਮਾਨਿਆ ਗਿਆਆਪ ਦੇ ਨਾਵਲਾਂ ਅਤੇ ਕਹਾਣੀਆਂ ’ਤੇ ਫਿਲਮਾਂ ਵੀ ਬਣੀਆਂ ਹਨਆਪਦੀਆਂ ਕਹਾਣੀਆਂ, ਨਾਵਲਾਂ ਅਤੇ ਹੋਰ ਸਾਹਿਤਕ ਵੰਨਗੀਆਂ ਦਾ ਦੇਸ ਦੀਆਂ ਬਾਕੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਹੋਏ ਹਨਆਪ ਨੇ ਆਪਣੀ ਮਾਂ ਦੀ ਇੱਛਾ ਮੁਤਾਬਕ ਮਾਤਾ ਸਾਹਿਬ ਕੌਰ, ਮਾਤਾ ਜੀਤੋ ਅਤੇ ਮਾਤਾ ਸੁੰਦਰੀ ਦੇ ਜੀਵਨ ਨੂੰ ਆਧਾਰ ਬਣਾ ਕੇ ਤਿੰਨ ਨਾਵਲ - ਤੀਨ ਲੋਕ ਸੇ ਨਿਆਰੀ 2008, ਤੁਮਰੀ ਕਥਾ ਕਹੀ ਨਾ ਜਾਏ 2009 ਅਤੇ ਵਿਛੜੇ ਸੱਭੋ ਵਾਰੋ-ਵਾਰੀ 2011 ਲਿਖੇਸਾਹਿਤਕ ਖੇਤਰ ਵਿੱਚ ਦਲੀਪ ਕੌਰ ਟਿਵਾਣਾ ਨੂੰ ਮਹਿੰਦਰ ਸਿੰਘ ਰੰਧਾਵਾ ਅਤੇ ਪ੍ਰੋਫੈਸਰ ਪ੍ਰੀਤਮ ਸਿੰਘ ਦੀ ਯੋਗ ਅਗਵਾਈ ਮਿਲਦੀ ਰਹੀ ਹੈ, ਜਿਨ੍ਹਾਂ ਦੀ ਉਹ ਹਮੇਸ਼ਾ ਕਦਰਦਾਨ ਰਹੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1916)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਉਜਾਗਰ ਸਿੰਘ

ਉਜਾਗਰ ਸਿੰਘ

(Retired district public relations officer)
3078 - Urban Estate, Phase-2, Patiala, Punjab.
Email: (ujagarsingh48@yahoo.com)
Mobile: (91 - 94178 - 13072

More articles from this author