UjagarSingh7ਇੰਜ ਕਰਨ ਨਾਲ ਦਫਤਰਾਂ ਵਿਚ ਹੋ ਰਹੀ ਸ਼ੋਸ਼ਣਬਾਜੀ ਖ਼ਤਮ ਹੋਣ ਦੀ ਉਮੀਦ ...
(4 ਨਵੰਬਰ 2018)

 

‘ਮੀ ਟੂ’ ਦੋ ਧਾਰੀ ਤਲਵਾਰ ਹੈਜੇਕਰ ਇਸਦਾ ਸਹੀ ਇਸਤੇਮਾਲ ਕੀਤਾ ਜਾਵੇ ਤਾਂ ਇਸਤਰੀ ਲਈ ਵਰਦਾਨ ਸਾਬਤ ਹੋਵੇਗੀ ਪ੍ਰੰਤੂ ਜੇਕਰ ਇਸਦਾ ਗ਼ਲਤ ਇਸਤੇਮਾਲ ਹੋ ਗਿਆ ਤਾਂ ਆਦਮੀ ਲਈ ਇਸ ਤੋਂ ਵੱਧ ਕੋਈ ਹਥਿਆਰ ਖ਼ਤਰਨਾਕ ਨਹੀਂ ਹੋ ਸਕਦਾਇਹ ਇੱਜ਼ਤ ਦਾ ਪਹਿਰੇਦਾਰ ਅਤੇ ਇੱਜ਼ਤ ਨੂੰ ਮਿੱਟੀ ਵਿਚ ਮਿਲਾਉਣ ਵਾਲਾ ਸਾਬਤ ਹੋ ਸਕਦਾ ਹੈਮੀ ਟੂ ਇਸਤਰੀਆਂ ਦੇ ਹੋ ਰਹੇ ਸ਼ੋਸ਼ਣ ਦਾ ਪਰਦਾ ਫਾਸ਼ ਕਰਦਾ ਹੈਇਹ ਅੱਜ ਕਲ੍ਹ ਖੁੰਡ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ

ਜਦੋਂ ਤੋਂ ਸ੍ਰਿਸ਼ਟੀ ਬਣੀ ਹੈ ਉਦੋਂ ਤੋਂ ਹੀ ਇਸਤਰੀਆਂ ਦਾ ਮਾਨਸਿਕ, ਸਮਾਜਿਕ ਅਤੇ ਸਰੀਰਕ ਸ਼ੋਸ਼ਣ ਹੋ ਰਿਹਾ ਹੈ‘ਮੀ ਟੂ’ ਇਸਤਰੀਆਂ ਦੇ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਨੂੰ ਪ੍ਰਗਟਾਉਣ ਲਈ ਦਿੱਤਾ ਗਿਆ ਨਾਂ ਹੈਇਸਦੀ ਪਹਿਲੀ ਵਾਰ ਵਰਤੋਂ 2006 ਵਿਚ ਅਮਰੀਕਾ ਦੀ ਸਮਾਜ ਸੇਵਿਕਾ ਨੇ ਕੀਤੀ ਸੀ2017 ਵਿਚ ਅਮਰੀਕਾ ਦੀ ਇੱਕ ਫਿਲਮ ਐਕਟਰੈਸ ਨੇ ਇੱਕ ਫਿਲਮ ਡਾਇਰੈਕਟਰ ਵੱਲੋਂ ਉਸ ਨਾਲ ਮਾੜਾ ਵਿਵਹਾਰ ਕਰਨ ਲਈ ‘ਮੀ ਟੂ’ ਸ਼ਬਦ ਦੀ ਵਰਤੋਂ ਕੀਤੀ ਸੀਭਾਰਤ ਵਿਚ ਵੀ ਇੱਕ ਐਕਟਰੈੱਸ ਤਨੂ ਸ੍ਰੀ ਦੱਤਾ ਨੇ 2008 ਵਿਚ ਨਾਨਾ ਪਾਟੇਕਰ ਵੱਲੋਂ ਇੱਕ ਫਿਲਮ ਦੀ ਸ਼ੂਟਿੰਗ ਦੌਰਾਨ ਉਸਨੂੰ ਗ਼ਲਤ ਢੰਗ ਨਾਲ ਛੂਹਣ ਕਰਕੇ 10 ਸਾਲ ਬਾਅਦ ਸਰੀਰਕ ਸ਼ੋਸ਼ਣ ਦਾ ਇਲਜ਼ਾਮ ਲਗਾ ਦਿੱਤਾਉਸ ਦਿਨ ਤੋਂ ਬਾਅਦ ਤਾਂ ਹਰ ਦੂਜੇ ਦਿਨ ਕਿਸੇ ਨਾ ਕਿਸੇ ਮਹੱਤਵਪੂਰਨ ਵਿਅਕਤੀ ਉੱਪਰ ਇਲਜ਼ਾਮ ਲੱਗਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ

ਹੁਣ ਤੱਕ ਦਸ ਮਹੱਤਵਪੂਰਨ ਵਿਅਕਤੀਆਂ ਉੱਪਰ ਫਿਲਮ ਅਭੀਨੇਤਰੀਆਂ, ਮਾਡਲਾਂ ਅਤੇ ਪੱਤਰਕਾਰਾਂ ਨੇ ‘ਮੀ ਟੂ’ ਰਾਹੀਂ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਦੇ ਇਲਜ਼ਾਮ ਲਗਾ ਦਿੱਤੇ ਹਨਕੇਂਦਰੀ ਵਿਦੇਸ਼ ਰਾਜ ਮੰਤਰੀ ਐਮ ਜੇ ਅਕਬਰ ਨੂੰ ਆਪਣੀ ਕੁਰਸੀ ਤੋਂ ਹੱਥ ਧੋਣੇ ਪੈ ਗਏ ਹਨਪੰਜਾਬ ਦੇ ਇਕ ਮੰਤਰੀ ਉੱਪਰ ‘ਮੀ ਟੂ’ ਦੀ ਤਲਵਾਰ ਲਟਕ ਰਹੀ ਹੈਜੇ ਇਹ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਬਹੁਤ ਸਾਰੇ ਧਮਾਕੇ ਪੈਣਗੇ ਕਿਉਂਕਿ ਬਿਨਾਂ ਸਬੂਤਾਂ ਦੇ ਅਜਿਹੇ ਇਲਜ਼ਾਮ ਲਗਾਏ ਜਾ ਰਹੇ ਹਨ

ਹੁਣ ਵੱਡੇ ਵਿਅਕਤੀਆਂ ਦੀ ਖ਼ੈਰ ਨਹੀਂਉਨ੍ਹਾਂ ਨੂੰ ਕਿਸੇ ਵੀ ਸਮੇਂ ਕਟਹਿਰੇ ਵਿਚ ਖੜ੍ਹਾ ਕੀਤਾ ਜਾ ਸਕਦਾ ਹੈਪ੍ਰਸਿੱਧ ਪੱਤਰਕਾਰ ਅਤੇ ਕੇਂਦਰੀ ਵਿਦੇਸ਼ ਰਾਜ ਮੰਤਰੀ ਉੱਪਰ ਲਗਪਗ 20 ਇਸਤਰੀਆਂ ਨੇ ‘ਮੀ ਟੂ’ ਰਾਹੀਂ ਇਲਜ਼ਾਮ ਲਗਾਏ ਹਨ, ਜਿਸ ਕਰਕੇ ਉਸ ਨੂੰ ਅਸਤੀਫਾ ਦੇਣਾ ਪਿਆ ਹੈਵੇਖਣ ਵਾਲੀ ਗੱਲ ਇਹ ਹੈ ਕਿ ਅਜਿਹੇ ਇਲਜ਼ਾਮਾਂ ਦੀ ਭਰੋਸੇਯੋਗਤਾ ਉੱਤੇ ਕਿੱਥੋਂ ਤੱਕ ਯਕੀਨ ਕੀਤਾ ਜਾ ਸਕਦਾ ਹੈ? ਇਹ ਤਾਂ ਗੱਲ ਪੱਕੀ ਹੈ ਕਿ ਭਵਿੱਖ ਵਿਚ ਇਸਦੇ ਸਾਰਥਿਕ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ ਕਿਉਂਕਿ ਲੋਕਾਂ ਵਿਚ ਡਰ ਪੈਦਾ ਹੋ ਜਾਵੇਗਾ ਕਿ ਉਨ੍ਹਾਂ ਦੀਆਂ ਹਰਕਤਾਂ ਦਾ ਕਦੀ ਵੀ ਭਾਂਡਾ ਭੰਨਿਆ ਜਾ ਸਕਦਾ ਹੈਵਕਤੀ ਤੌਰ ’ਤੇ ਤਾਂ ਪ੍ਰਭਾਵਸ਼ਾਲੀ ਵਿਅਕਤੀ ਆਪਣਾ ਅਸਰ ਰਸੂਖ਼ ਵਰਤਕੇ ਇਸਤਰੀਆਂ/ਲੜਕੀਆਂ ਦੇ ਮੂੰਹ ਬੰਦ ਕਰਵਾ ਦਿੰਦੇ ਸਨ ਪ੍ਰੰਤੂ ਹੁਣ ਸ਼ਾਇਦ ਇਹ ਸੰਭਵ ਨਹੀਂ ਹੋਵੇਗਾ ਕਿਉਂਕਿ ਲੜਕੀਆਂ ਦੇ ਪੜ੍ਹ ਲਿਖ ਜਾਣ ਨਾਲ ਜਾਗ੍ਰਤੀ ਆ ਗਈ ਹੈਦਫਤਰਾਂ ਵਿਚ ਕੰਮ ਕਰਨ ਵਾਲੀਆਂ ਇਸਤਰੀਆਂ ਸਭ ਤੋਂ ਵੱਧ ਇਸ ਪੀੜਾ ਦਾ ਸੇਕ ਸਹਿ ਰਹੀਆਂ ਹਨ

ਕਾਨੂੰਨੀ ਨੁਕਤੇ ਤੋਂ ਵੀ ਵੇਖਣਾ ਪਵੇਗਾ, ਨਿਰਾ ਅਖ਼ਬਾਰਾਂ ਵਿਚ ਬਿਆਨ ਦੇਣ, ਟਵੀਟ ਕਰਨ ਜਾਂ ਸੋਸ਼ਲ ਮੀਡੀਆ ’ਤੇ ਪਾਉਣ ਨਾਲ ਤਾਂ ਨਹੀਂ ਸਰਨਾ, ਕੋਈ ਸਬੂਤ ਦੇਣੇ ਪੈਣਗੇਜਦੋਂ ਕੋਈ ਵੀ ਕਾਰਵਾਈ ਕਰਨੀ ਹੁੰਦੀ ਹੈ ਤਾਂ ਉਸਦੀ ਐੱਫ ਆਈ ਆਰ ਪਹਿਲਾਂ ਦਰਜ ਹੁੰਦੀ ਹੈਫਿਰ ਉਸਦੀ ਪੜਤਾਲ ਕਰਕੇ ਚਲਾਣ ਪੇਸ਼ ਕੀਤਾ ਜਾਂਦਾ ਹੈਅੰਤਮ ਫੈਸਲਾ ਕਚਹਿਰੀ ਦੇ ਹੱਥ ਹੁੰਦਾ ਹੈਚਲਾਣ ਪੇਸ਼ ਕਰਨ ਲਈ ਸਬੂਤਾਂ ਦੀ ਲੋੜ ਹੁੰਦੀ ਹੈਇਹ ਵੀ ਪਹਿਲੀ ਵਾਰ ਹੋ ਰਿਹਾ ਹੈ ਕਿ ਭਾਰਤ ਵਿਚ ਇਸਤਰੀਆਂ / ਲੜਕੀਆਂ ਅਜਿਹੀਆਂ ਹਰਕਤਾਂ ਬਾਰੇ ਸਾਹਮਣੇ ਆਉਣ ਲਈ ਤਿਆਰ ਹੋ ਗਈਆਂ ਹਨਇਸ ਤੋਂ ਪਹਿਲਾਂ ਤਾਂ ਬਦਨਾਮੀ ਦੇ ਡਰ ਕਰਕੇ ਉਹ ਆਪਣੇ ਉੱਪਰ ਹੋ ਰਹੀਆਂ ਘਿਨਾਉਣੀਆਂ ਹਰਕਤਾਂ ਬਾਰੇ ਬੋਲਦੀਆਂ ਹੀ ਨਹੀਂ ਸਨਇੰਜ ਵੀ ਸ਼ਹਿਰੀ ਖੇਤਰਾਂ ਦੀਆਂ ਪੜ੍ਹੀਆਂ ਲਿਖੀਆਂ ਇਸਤਰੀਆਂ ਹੀ ਦੱਸ ਰਹੀਆਂ ਹਨ

ਜੁਗਾਂ ਜੁਗਾਂਤਰਾਂ ਤੋਂ ਇਸਤਰੀਆਂ ਨਾਲ ਅਨਿਆਂ ਹੁੰਦਾ ਆ ਰਿਹਾ ਹੈਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵੀ ਇਸਤਰੀਆਂ ਦੇ ਹੱਕ ਵਿਚ ਬੋਲਣਾ ਪਿਆ ਸੀ ਕਿਉਂਕਿ ਸਾਡੇ ਸਮਾਜ ਵਿਚ ਇਸਤਰੀ ਨੂੰ ਪੈਰ ਦੀ ਜੁੱਤੀ ਤੱਕ ਕਿਹਾ ਜਾਂਦਾ ਰਿਹਾ ਹੈਅਜੇ ਤੱਕ ਵੀ ਇਸਤਰੀਆਂ ਨੂੰ ਕਈ ਧਾਰਮਿਕ ਸਥਾਨਾਂ ਵਿਚ ਜਾਣ ਦੀ ਇਜ਼ਾਜਤ ਨਹੀਂ ਹੈਲੜਕੀਆਂ ਦੀ ਪੜ੍ਹਾਈ ਦਾ ਨਤੀਜਾ ਹੈ ਕਿ ਉਹ ਦਲੇਰ ਹੋ ਗਈਆਂ ਹਨਬਰਾਬਰ ਦੇ ਹੱਕ ਲੈਣ ਲਈ ਇਸਤਰੀਆਂ ਦੀ ਦਲੇਰੀ ਬਹੁਤ ਜ਼ਰੂਰੀ ਹੈ ਪ੍ਰੰਤੂ ਇਹ ਵੀ ਵੇਖਣਾ ਪਵੇਗਾ ਕਿ ਇਸ ਦਲੇਰੀ ਅਤੇ ਅਜ਼ਾਦੀ ਨੂੰ ਨਜ਼ਾਇਜ ਨਾ ਵਰਤਿਆ ਜਾਵੇਇਹ ‘ਮੀ ਟੂ’ ਦਾ ਪ੍ਰਭਾਵ ਬਹੁਤਾ ਉੱਚ ਅਹੁਦਿਆਂ ਉੱਪਰ ਬੈਠੇ ਲੋਕਾਂ ’ਤੇ ਪਵੇਗਾ ਕਿਉਂਕਿ ਅਜਿਹੇ ਇਲਜ਼ਾਮ ਲੱਗਣ ’ਤੇ ਉਨ੍ਹਾਂ ਨੂੰ ਅਸਤੀਫ਼ੇ ਦੇਣੇ ਪੈਂਦੇ ਹਨ ਅਤੇ ਉਨ੍ਹਾਂ ਦੇ ਅਕਸ ’ਤੇ ਪ੍ਰਭਾਵ ਪੈਂਦਾ ਹੈਸਿਆਸੀ ਲੋਕ ਅਜਿਹੇ ਮੌਕਿਆਂ ਦਾ ਲਾਭ ਉਠਾਕੇ ਆਪਣੇ ਸਿਆਸੀ ਵਿਰੋਧੀਆਂ ਨਾਲ ਆਪਣੀਆਂ ਦੁਸ਼ਮਣੀਆਂ ਕੱਢਕੇ ਸਿਆਸੀ ਰੋਟੀਆਂ ਸੇਕਣਗੇ

ਪਿੱਛੇ ਜਿਹੇ ਅਕਾਲੀ ਦਲ ਦੇ ਇਕ ਮਾਝੇ ਦੇ ਨੇਤਾ ਉੱਪਰ ਦੋਸ਼ ਲੱਗੇ ਸਨ, ਉਸਨੂੰ ਜੇਲ੍ਹ ਦੀ ਹਵਾ ਵੀ ਖਾਣੀ ਪਈ ਸੀ ਪ੍ਰੰਤੂ ਦੋਸ਼ ਲਾਉਣ ਵਾਲੀ ਇਸਤਰੀ ਕਚਹਿਰੀ ਵਿਚ ਬਿਆਨ ਦੇਣ ਸਮੇਂ ਮੁੱਕਰ ਗਈਭਾਵੇਂ ਉਹ ਕੇਸ ਵਿੱਚੋਂ ਬਰੀ ਹੋ ਗਿਆ ਪ੍ਰੰਤੂ ਜਿਹੜੀ ਬਦਨਾਮੀ ਉਸਦੀ ਅਤੇ ਉਸ ਔਰਤ ਦੀ ਹੋ ਗਈ, ਉਸਦੀ ਭਰਪਾਈ ਨਹੀਂ ਹੋ ਸਕਦੀਇਸ ਲਈ ਕੋਈ ਅਜਿਹਾ ਕਾਨੂੰਨ ਬਣਾਉਣਾ ਪਵੇਗਾ ਕਿ ਇਲਜ਼ਾਮ ਲਾਉਣ ਵਾਲਾ ਜੇਕਰ ਆਪਣੇ ਬਿਆਨਾਂ ਤੋਂ ਮੁੱਕਰੇ ਤਾਂ ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇਜੇਕਰ ਇਲਜ਼ਾਮ ਝੂਠੇ ਸਾਬਤ ਹੋ ਜਾਣ ਤਾਂ ਵੀ ਸਜ਼ਾ ਹੋਣੀ ਚਾਹੀਦੀ ਹੈਉਮੀਦ ਹੈ ਕਿ ਸ਼ਹਿਰਾਂ ਦੀਆਂ ਇਸਤਰੀਆਂ ਦੇ ਅੱਗੇ ਆਉਣ ਨਾਲ ਪਿੰਡਾਂ ਦੀਆਂ ਇਸਤਰੀਆਂ ਨੂੰ ਵੀ ਆਪਣੇ ਉੱਪਰ ਹੋ ਰਹੀਆਂ ਅਜਿਹੀਆਂ ਹਰਕਤਾਂ ਦਾ ਪਰਦਾ ਫਾਸ਼ ਕਰਨ ਦਾ ਉਤਸ਼ਾਹ ਮਿਲੇਗਾ ਕਿਉਂਕਿ ਸਭ ਨਾਲੋਂ ਜ਼ਿਆਦਾ ਉਹੀ ਜ਼ੁਲਮ ਭੁਗਤ ਰਹੀਆਂ ਹਨ ਸਾਡੇ ਸਮਾਜ ਵਿਚ ਬਦਨਾਮੀ ਇਸਤਰੀ ਦੇ ਗਲ ਮੜ੍ਹੀ ਜਾਂਦੀ ਹੈਆਦਮੀ ਭਾਵੇਂ ਕਿੰਨਾ ਵੀ ਗ਼ਲਤ ਕੰਮ ਕਰ ਲਵੇ, ਉਸ ਨੂੰ ਗ਼ਲਤ ਨਹੀਂ ਸਮਝਿਆ ਜਾਂਦਾ, ਹਾਲਾਂ ਕਿ ਕਸੂਰ ਦੋਹਾਂ ਦਾ ਬਰਾਬਰ ਹੁੰਦਾ ਹੈ

‘ਮੀ ਟੂ’ ਅਧੀਨ ਪ੍ਰਗਟਾਵਾ ਗ਼ੈਰ ਸਰਕਾਰੀ ਅਦਾਰਿਆਂ ਵਿਚ ਕੰਮ ਕਰਨ ਵਾਲੀਆਂ ਲੜਕੀਆਂ ਹੀ ਕਰ ਰਹੀਆਂ ਹਨਸਰਕਾਰੀ ਖੇਤਰ ਵਿੱਚੋਂ ਵੀ ਅਜਿਹੇ ਕੇਸ ਆਉਣਗੇਇੰਜ ਕਰਨ ਨਾਲ ਦਫਤਰਾਂ ਵਿਚ ਹੋ ਰਹੀ ਸ਼ੋਸ਼ਣਬਾਜੀ ਖ਼ਤਮ ਹੋਣ ਦੀ ਉਮੀਦ ਬੱਝੀ ਹੈਇਸਦਾ ਕੰਮ ਕਾਰ ’ਤੇ ਵੀ ਅਸਰ ਪਵੇਗਾ ਕਿਉਂਕਿ ਇੱਥੇ ਵੀ ਡਰ ਅਧੀਨ ਲੜਕੀਆਂ ਨੂੰ ਕੰਮ ਕਾਰ ਲਈ ਕਹਿਣ ਤੋਂ ਵੀ ਝਿਜਕ ਰਹੇਗੀਅਜੇ ਘਰਾਂ ਵਿਚ ਲੜਕੀਆਂ ਨਾਲ ਜੋ ਸ਼ੋਸ਼ਣ ਹੋ ਰਿਹਾ ਹੈ, ਉਸ ਬਾਰੇ ਨਿੱਖਰਕੇ ਕੋਈ ਲੜਕੀ ਅੱਗੇ ਨਹੀਂ ਆਈਸਭ ਤੋਂ ਜ਼ਿਆਦਾ ਸ਼ੋਸ਼ਣ ਤਾਂ ਘਰਾਂ ਵਿਚ ਹੀ ਨਜ਼ਦੀਕੀ ਰਿਸ਼ਤੇਦਾਰਾਂ ਵੱਲੋਂ ਹੋ ਰਿਹਾ ਹੈ

ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਪੱਤਰਕਾਰਤਾ ਅਜਿਹਾ ਖੇਤਰ ਹੈ, ਜਿਸਨੇ ਕਿਸੇ ਕਿਸਮ ਦੇ ਵੀ ਹੋ ਰਹੇ ਸ਼ੋਸ਼ਣ ਦਾ ਪਰਦਾ ਫਾਸ਼ ਕਰਨਾ ਹੁੰਦਾ ਹੈ, ਉਸ ਵਿਚ ਹੀ ਸੀਨੀਅਰ ਪੱਤਰਕਾਰਾਂ ਬਾਰੇ ਸਨਸਨੀਖੇਜ਼ ਖੁਲਾਸੇ ਹੋਏ ਹਨ ਜੇਕਰ ਉਹ ਦੋਸ਼ ਸੱਚੇ ਸਾਬਤ ਹਨ ਤਾਂ ਇਸ ਤੋਂ ਵੱਡੀ ਸ਼ਰਮ ਦੀ ਹੋਰ ਕੀ ਗੱਲ ਹੋ ਸਕਦੀ ਹੈਵੱਡੀ ਉਮਰ ਦੇ ਵਿਅਕਤੀਆਂ ਵੱਲੋਂ ਸ਼ੋਸ਼ਣ ਬਾਰੇ ਵੀ ਘੁਸਰ ਮੁਸਰ ਸ਼ੁਰੂ ਹੋ ਗਈ ਹੈਕੁਝ ਵੀ ਹੋਵੇ ਹਰ ਗੱਲ ਦੇ ਲਾਭ ਅਤੇ ਹਾਨੀ ਦੇ ਦੋਵੇਂ ਪਹਿਲੂ ਹੁੰਦੇ ਹਨ‘ਮੀ ਟੂ’ ਦਾ ਜਿੱਥੇ ਸਭ ਤੋਂ ਵੱਧ ਲਾਭ ਇਸਤਰੀਆਂ/ ਲੜਕੀਆਂ ਨੂੰ ਹੋਵੇਗਾ, ਉੱਥੇ ਨਾਲ ਹੀ ਉਨ੍ਹਾਂ ਦੀ ਜ਼ਿੰਮੇਵਾਰੀ ਵੀ ਵਧ ਗਈ ਹੈ ਕਿਉਂਕਿ ਉਨ੍ਹਾਂ ਨੂੰ ਸੰਜੀਦਗੀ ਦਾ ਪੱਲਾ ਫੜਨਾ ਪਵੇਗਾਬਿਨਾਂ ਤੱਥਾਂ ਤੇ ਦੋਸ਼ ਨਹੀਂ ਲਾਉਣੇ ਚਾਹੀਦੇਕਾਨੂੰਨੀ ਪੱਖ ਤਾਂ ਅਜੇ ਸਪਸ਼ਟ ਨਹੀਂ ਹੋਇਆ ਪ੍ਰੰਤੂ ਇਸਤਰੀਆਂ/ ਲੜਕੀਆਂ ਲਈ ਚੰਗਾ ਸਮਾਂ ਆਉਣ ਦੇ ਸੰਕੇਤ ਸਾਹਮਣੇ ਆ ਗਏ ਹਨਵੇਖੋ ਊਠ ਕਿਸ ਕਰਵਟ ਬੈਠਦਾ ਹੈ

*****

(1377)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਉਜਾਗਰ ਸਿੰਘ

ਉਜਾਗਰ ਸਿੰਘ

(Retired district public relations officer)
3078 - Urban Estate, Phase-2, Patiala, Punjab.
Email: (ujagarsingh48@yahoo.com)
Mobile: (91 - 94178 - 13072

More articles from this author