UjagarSingh7ਅਸੀਂ ਕਦੇ ਨਹੀਂ ਸੋਚਦੇ ਕਿ ਅਜਿਹੀ ਘਟਨਾ ਵਾਪਰੀ ਹੀ ਕਿਉਂ? ਲੋਕਾਂ ਨੂੰ ...
(12 ਜੂਨ 2019)

 

Fatehveer3ਮਾਸੂਮ ਫ਼ਤਿਹਵੀਰ ਸਿੰਘ ਦੀ ਮੌਤ ਕਈ ਲਾਜਵਾਬ ਸਵਾਲ ਖੜ੍ਹੇ ਕਰ ਗਈਇਸ ਘਟਨਾ ਤੋਂ ਸਬਕ ਸਿੱਖਣ ਦੀ ਥਾਂ ਅਸੀਂ ਦੂਸ਼ਣਬਾਜ਼ੀ ਦਾ ਸ਼ਿਕਾਰ ਹੋ ਗਏ ਹਾਂਗ਼ਲਤੀਆਂ ਉੱਤੇ ਗ਼ਲਤੀਆਂ ਕਰੀ ਜਾਂਦੇ ਹਾਂ। ਇਹ ਮਸਲਾ ਬੜਾ ਸੰਜੀਦਾ ਹੈਆਪੋ ਆਪਣੇ ਅੰਦਰ ਝਾਤੀ ਮਾਰਕੇ ਵੇਖਣ ਦੀ ਲੋੜ ਹੈ ਕਿ ਕੀ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਕਿਤੇ ਕੋਤਾਹੀ ਤਾਂ ਨਹੀਂ ਵਰਤ ਰਹੇ? ਇਸ ਘਟਨਾ ਨੂੰ ਕੁਦਰਤੀ ਆਫ਼ਤ ਨਹੀਂ ਕਿਹਾ ਜਾ ਸਕਦਾਇਹ ਤਾਂ ਇਨਸਾਨੀ ਗ਼ਲਤੀ ਦਾ ਸਿੱਟਾ ਹੈਸਰਕਾਰਾਂ ਅਤੇ ਫ਼ੌਜ ਕੋਲ ਕੁਦਰਤੀ ਆਫਤਾਂ ਦਾ ਮੁਕਾਬਲਾ ਕਰਨ ਲਈ ਯੋਗ ਪ੍ਰਣਾਲੀ ਹੁੰਦੀ ਹੈਵੋਰਵੈੱਲ ਦੀਆਂ ਦੇਸ਼ ਵਿੱਚ ਕਈ ਘਟਨਾਵਾਂ ਹੋਈਆਂ ਹਨਸਰਕਾਰ ਇਨ੍ਹਾਂ ਵੋਰਵੈੱਲਾਂ ਨੂੰ ਭਰਨ ਜਾਂ ਬੰਦ ਕਰਨ ਦੀਆਂ ਹਦਾਇਤਾਂ ਸਮੇਂ ਸਮੇਂ ਦਿੰਦੀ ਰਹਿੰਦੀ ਹੈਲੋਕ ਫਿਰ ਵੀ ਬੇਪ੍ਰਵਾਹ ਰਹਿੰਦੇ ਹਨਜਦੋਂ ਅਜਿਹੀ ਘਟਨਾ ਵਾਪਰ ਜਾਂਦੀ ਹੈ ਤਾਂ ਥੋੜ੍ਹੇ ਦਿਨ ਕਾਰਵਾਈ ਹੁੰਦੀ ਹੈ, ਫਿਰ ਭੁੱਲ ਭੁੱਲਾ ਜਾਂਦੇ ਹਨ

ਫਤਿਹਵੀਰ ਸਿੰਘ ਦੀ ਦਿਲ ਨੂੰ ਵਲੂੰਧਰਣ ਵਾਲੀ ਘਟਨਾ ਤੋਂ ਬਾਅਦ ਪੰਜਾਬ ਦੇ ਹੀ ਨਹੀਂ ਸਗੋਂ ਸਮੁੱਚੇ ਸੰਸਾਰ ਵਿੱਚ ਵਸ ਰਹੇ ਪੰਜਾਬੀਆਂ ਅਤੇ ਦੇਸ਼ ਵਾਸੀਆਂ ਦੀਆਂ ਅੱਖਾਂ ਵਿੱਚੋਂ ਅਥਰੂ ਆਪ ਮੁਹਾਰੇ ਵਹਿ ਤੁਰੇਸੁਹਿਰਦ ਇਨਸਾਨ ਅਤੇ ਹਰ ਮਾਂ ਪਿਓ ਦਾ ਦਿਲ ਧਾਹਾਂ ਮਾਰ ਕੇ ਰੋ ਰਿਹਾ ਹੈਫਤਿਹਵੀਰ ਸਿੰਘ ਸਿਰਫ ਭਗਵਾਨਪੁਰੇ ਦੇ ਰੋਹੀ ਸਿੰਘ ਦੇ ਪਰਿਵਾਰ ਦਾ ਹੀ ਨਹੀਂ ਸਗੋਂ ਸਮੁੱਚੀ ਇਨਸਾਨੀਅਤ ਦਾ ਆਪਣਾ ਬੱਚਾ ਬਣਕੇ ਦਿਲਾਂ ਨੂੰ ਗਹਿਰਾ ਸਦਮਾ ਪਹੁੰਚਾ ਗਿਆ ਹੈ6 ਜੂਨ ਤੋਂ 11 ਜੂਨ ਸਵੇਰ ਤੱਕ ਸਮੁੱਚੀ ਇਨਸਾਨੀਅਤ ਦੀਆਂ ਨਿਗਾਹਾਂ ਫਤਿਹਵੀਰ ਨਾਲ ਭਾਵਨਾਤਮਕ ਤੌਰ ’ਤੇ ਜੁੜ ਗਈਆਂ ਸਨਉਸ ਨਾਲ ਅਪਣੱਤ ਹੋ ਗਈ ਸੀਸਮੁੱਚਾ ਪੰਜਾਬੀ ਜਗਤ ਫਤਿਹਵੀਰ ਦੇ ਪਰਿਵਾਰ ਨਾਲ ਜੁੜ ਚੁੱਕਿਆ ਸੀਲੋਕਾਂ ਨੇ ਹਰ ਵਕਤ ਸੁੱਖ ਦਾ ਸੁਨੇਹਾ ਆਉਣ ਦੀ ਉਮੀਦ ਵਿੱਚ ਸੋਸ਼ਲ ਮੀਡੀਆ ਅਤੇ ਟੈਲੀਵਿਜ਼ਨ ਵਲ ਨਿਗਾਹਾਂ ਟਿਕਾਈਆਂ ਹੋਈਆਂ ਸਨਇਉਂ ਮਹਿਸੂਸ ਹੋ ਰਿਹਾ ਸੀ ਕਿ ਫਤਿਹਵੀਰ ਹਰ ਪੰਜਾਬੀ ਦੇ ਪਰਿਵਾਰ ਦਾ ਮੈਂਬਰ ਹੋਵੇਬਚਾਓ ਅਪ੍ਰੇਸ਼ਨ ਦੀ ਹਰ ਕਾਰਵਾਈ ਵਿੱਚ ਉਤਸੁਕਤਾ ਬਣ ਗਈ ਸੀਰਾਤਾਂ ਨੂੰ ਝਾਗ ਕੇ ਇਸ ਬਚਾਓ ਅਪ੍ਰੇਸ਼ਨ ਦੀ ਕਾਰਵਾਈ ਵੇਖੀ ਜਾ ਰਹੀ ਸੀਕੁਝ ਲੋਕ ਮੌਕੇ ਉੱਤੇ ਵੀ ਹਾਜ਼ਰ ਰਹਿੰਦੇ ਸਨਸਵੈਸੇਵੀ ਸੰਸਥਾਵਾਂ ਵੀ ਮਦਦ ਲਈ ਆ ਗਈਆਂ ਸਨ

6 ਜੂਨ 2019 ਸ਼ਾਮ ਨੂੰ ਫਤਿਹਵੀਰ ਮਾਂ ਬਾਪ ਦੇ ਸਾਹਮਣੇ ਹੀ ਘਰ ਦੇ ਬਾਹਰ ਉਨ੍ਹਾਂ ਦੇ ਆਪਣੇ ਵੋਰਵੈੱਲ ਵਿੱਚ ਪਲਾਂ ਵਿੱਚ ਹੀ ਹੱਸਦਾ ਖੇਡਦਾ ਚਹਿਕਦਾ ਮਹਿਕਦਾ ਅਣਜਾਣਪੁਣੇ ਵਿੱਚ ਹੀ ਜਿਵੇਂ ਹੱਥਾਂ ਵਿੱਚੋਂ ਰੇਤ ਕਿਰ ਜਾਂਦੀ ਹੈ, ਉਸੇ ਤਰ੍ਹਾਂ ਕਿਰ ਗਿਆਉਸਦੀ ਬੇਨਸੀਬ ਮਾਂ ਵੇਖਦੀ ਹੀ ਰਹਿ ਗਈ, ਉਸ ਦੀਆਂ ਅੱਖਾਂ ਸਾਹਮਣੇ ਹਨ੍ਹੇਰਾ ਆ ਗਿਆਪਰਿਵਾਰ ਨੂੰ ਹੱਥਾਂ ਪੈਰਾਂ ਦੀ ਪੈ ਗਈਤੁਰੰਤ ਕਿਸੇ ਨੇ ਜ਼ਿਲ੍ਹਾ ਪ੍ਰਬੰਧ ਸੰਗਰੂਰ ਨੂੰ ਜਾਣਕਾਰੀ ਦਿੱਤੀਜ਼ਿਲ੍ਹਾ ਪ੍ਰਬੰਧ ਨੇ ਉਸੇ ਵਕਤ ਕੇਂਦਰ ਸਰਕਾਰ ਦੀ ਐੱਨ.ਡੀ.ਆਰ.ਐੱਫ. ਜੋ ਬਠਿੰਡਾ ਵਿਖੇ ਸਥਿਤ ਹੈ, ਨੂੰ ਸੂਚਨਾ ਦਿੱਤੀ, ਜੋ ਅਜਿਹੇ ਕੇਸਾਂ ਦੀ ਮਾਹਰ ਹੁੰਦੀ ਹੈ

ਛੇ ਦਿਨ ਲਗਾਤਾਰ ਇਹੋ ਆਸ ਬੱਝੀ ਰਹੀ ਕਿ ਫਤਿਹਵੀਰ ਜਿਉਂਦਾ ਬਾਹਰ ਆ ਜਾਵੇਗਾਜਦੋਂ 11 ਜੂਨ ਨੂੰ ਬੱਚਾ ਬਾਹਰ ਕੱਢਿਆ ਗਿਆ ਤਾਂ ਪੀ.ਜੀ.ਆਈ. ਵਿੱਚ ਲਿਜਾਇਆ ਗਿਆ, ਜਿੱਥੇ ਉਸਨੂੰ ਮ੍ਰਿਤਕ ਐਲਾਨਿਆ ਗਿਆਇਸ ਤੋਂ ਬਾਅਦ ਸਮੁੱਚੇ ਪੰਜਾਬ ਅਤੇ ਵਿਦੇਸ਼ਾਂ ਵਿੱਚ ਰੋਸ ਅਤੇ ਗੁੱਸੇ ਦੀ ਲਹਿਰ ਦੌੜ ਗਈਸਰਕਾਰ ਅਤੇ ਐੱਨ.ਡੀ.ਆਰ.ਐੱਫ਼. ’ਤੇ ਇਸ ਅਪ੍ਰੇਸ਼ਨ ਵਿੱਚ ਅਣਗਹਿਲੀ ਵਰਤਣ ਦੇ ਦੋਸ਼ ਲੱਗਣ ਲੱਗੇਸੋਸ਼ਲ ਮੀਡੀਆ ਅਤੇ ਟੈਲੀਵਿਜ਼ਨ ਚੈਨਲਾਂ ਨੇ ਤਾਂ ਸਰਕਾਰ ਨੂੰ ਕਾਤਲ ਤੱਕ ਕਹਿ ਦਿੱਤਾਲੋਕਾਂ ਦਾ ਗੁੱਸਾ ਅਤੇ ਰੋਸ ਜਾਇਜ਼ ਲੱਗਦਾ ਸੀ ਕਿਉਂਕਿ ਇੱਕ ਮਾਸੂਮ ਦਾ ਇਸ ਤਰ੍ਹਾਂ ਚਲੇ ਜਾਣਾ ਇਨਸਾਨੀਅਤ ਲਈ ਅਸਹਿ ਸਦਮਾ ਸੀਪ੍ਰੰਤੂ ਭਾਵਕ ਹੋਏ ਲੋਕਾਂ ਨੇ ਸਰਕਾਰੀ ਪੱਖ ਸੁਣੇ ਬਿਨਾਂ ਹੀ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ

ਅਸੀਂ ਕਦੇ ਨਹੀਂ ਸੋਚਦੇ ਕਿ ਅਜਿਹੀ ਘਟਨਾ ਵਾਪਰੀ ਹੀ ਕਿਉਂ? ਲੋਕਾਂ ਨੂੰ ਸੰਜੀਦਗੀ ਤੋਂ ਕੰਮ ਲੈਣਾ ਚਾਹੀਦਾ ਹੈਇਸ ਘਟਨਾ ਦਾ ਸਿਆਸੀਕਰਨ ਨਹੀਂ ਕਰਨਾ ਚਾਹੀਦਾਜਦੋਂ ਕੋਈ ਵੀ ਅਜਿਹਾ ਅਪ੍ਰੇਸ਼ਨ ਹੁੰਦਾ ਹੈ ਤਾਂ ਅਪ੍ਰੇਸ਼ਨ ਕਰਨ ਵਾਲੇ ਹਮੇਸ਼ਾ ਸਫਲਤਾ ਪ੍ਰਾਪਤ ਕਰਨ ਲਈ ਹੀ ਕੰਮ ਕਰਦੇ ਹਨਕਈ ਵਾਰ ਹਾਲਾਤ ਹੀ ਅਜਿਹੇ ਬਣ ਜਾਂਦੇ ਹਨ ਕਿ ਸਫਲਤਾ ਨਹੀਂ ਮਿਲਦੀਇਸਦਾ ਅਰਥ ਇਹ ਨਹੀਂ ਹੁੰਦਾ ਕਿ ਅਪ੍ਰੇਸ਼ਨ ਕਰਨ ਵਾਲਿਆਂ ਦੀ ਇੱਛਾ ਠੀਕ ਨਹੀਂ ਸੀਡਿਪਟੀ ਕਮਿਸ਼ਨਰ ਸੰਗਰੂਰ ਦੀ ਜੇ ਸੁਣੀਏ ਤਾਂ ਇਉਂ ਲੱਗਦਾ ਹੈ ਕਿ ਉਨ੍ਹਾਂ ਅਤੇ ਐੱਨ.ਡੀ.ਆਰ.ਐੱਫ ਨੇ ਇਮਾਨਦਾਰੀ ਨਾਲ ਕੋਸ਼ਿਸ਼ ਕੀਤੀ ਹੈਡਿਪਟੀ ਕਮਿਸ਼ਨ ਦੀ ਟੀ.ਵੀ.ਟਾਕ ਅਨੁਸਾਰ ਸੂਚਨਾ ਮਿਲਦੇ ਸਾਰ ਹੀ ਉਸੇ ਵਕਤ ਪਟਿਆਲਾ ਅਤੇ ਚੰਡੀਮੰਦਰ ਸਥਿਤ ਫ਼ੌਜ ਤੋਂ ਸਹਾਇਤਾ ਮੰਗੀ ਗਈਐੱਨ.ਡੀ.ਆਰ.ਐੱਫ਼. ਦੀ ਟੀਮ ਲਗਪਗ 8.30 ਵਜੇ ਭਗਵਾਨਪੁਰੇ ਪਹੁੰਚ ਗਈਬੱਚਾ 125 ਫੁੱਟ ’ਤੇ ਜਾ ਕੇ ਪਾਈਪ ਵਿੱਚ ਫਸ ਗਿਆ ਸੀ

ਫ਼ੌਜ ਵੀ ਪਹੁੰਚ ਗਈ ਪ੍ਰੰਤੂ ਫ਼ੌਜ ਨੇ ਕਿਹਾ ਕਿ ਅਜਿਹੇ ਅਪ੍ਰੇਸ਼ਨ ਲਈ ਉਨ੍ਹਾਂ ਕੋਲ ਕੋਈ ਪ੍ਰਬੰਧ ਨਹੀਂਐੱਨ.ਡੀ.ਆਰ.ਐੱਫ. ਨੇ ਅਪ੍ਰੇਸ਼ਨ ਸ਼ੁਰੂ ਕਰ ਦਿੱਤਾ ਅਤੇ 7 ਜੂਨ ਨੂੰ ਸਵੇਰੇ 4.00 ਵਜੇ ਵੋਰਵੈੱਲ ਰਾਹੀਂ ਬੱਚੇ ਦੇ ਹੱਥਾਂ ਨੂੰ ਕਲੰਪ ਪਾ ਕੇ ਖਿੱਚਣ ਦੀ ਕੋਸ਼ਿਸ਼ ਕੀਤੀਬੋਰ 9 ਇੰਚੀ ਹੋਣ ਕਰਕੇ ਬੱਚਾ ਬੁਰੀ ਤਰ੍ਹਾਂ ਫਸਿਆ ਹੋਇਆ ਸੀਜੇਕਰ ਜ਼ਬਰਦਸਦੀ ਬੱਚੇ ਨੂੰ ਬਾਹਰ ਖਿੱਚਣ ਦੀ ਕੋਸ਼ਿਸ਼ ਕਰਦੇ ਤਾਂ ਬੱਚੇ ਨੂੰ ਨੁਕਸਾਨ ਪਹੁੰਚ ਸਕਦਾ ਸੀਇਸ ਕਰਕੇ ਫ਼ੈਸਲਾ ਕੀਤਾ ਗਿਆ ਕਿ ਵੋਰਵੈਲ ਦੇ ਨੇੜੇ ਖੂਹ ਪੁੱਟਕੇ ਬੱਚੇ ਨੂੰ ਬਾਹਰ ਕੱਢਿਆ ਜਾਵੇ

ਜੇ.ਸੀ.ਬੀ. ਮਸ਼ੀਨਾਂ ਨਾਲ ਮਿੱਟੀ ਪੁੱਟਕੇ ਰੈਂਪ ਬਣਾਇਆ ਗਿਆਇਹ ਸਾਰੀ ਕਾਰਵਾਈ ਤੇ ਫ਼ੈਸਲੇ ਐੱਨ.ਡੀ.ਆਰ.ਐੱਫ਼. ਕਰਦੀ ਸੀਜ਼ਿਲ੍ਹਾ ਪ੍ਰਬੰਧ ਅਤੇ ਫ਼ੌਜ ਸਹਾਇਤਾ ਕਰਦੀ ਸੀਖੂਹ ਪੁੱਟਣ ਲਈ ਹੱਥਾਂ ਨਾਲ ਮਿੱਟੀ ਬਾਹਰ ਕੱਢਣ ’ਤੇ ਦੇਰੀ ਲਗਦੀ ਸੀ ਫਿਰ ਮਸ਼ੀਨਾਂ ਨਾਲ ਮਿੱਟੀ ਕੱਢਣ ਦਾ ਪ੍ਰਬੰਧ ਕਰਨ ਲਈ ਗੱਲਬਾਤ ਕੀਤੀ ਗਈ। ਪ੍ਰੰਤੂ ਮਸ਼ੀਨ ਚਲਾਉਣ ਲਈ ਪਾਣੀ ਦੀ ਵਰਤੋਂ ਕਰਨੀ ਪੈਂਦੀ ਸੀ, ਜਿਸ ਨਾਲ ਵੋਰਵੈੱਲ ਹੋਰ ਨੀਵਾਂ ਜਾ ਸਕਦਾ ਸੀ ਤੇ ਬੱਚੇ ਲਈ ਖ਼ਤਰਾ ਹੋਰ ਵਧਣ ਦੀ ਸੰਭਾਵਨਾ ਸੀਇਸ ਲਈ ਉਨ੍ਹਾਂ ਵੀ ਜਵਾਬ ਦੇ ਦਿੱਤਾਫਿਰ ਜ਼ਿਲ੍ਹਾ ਪ੍ਰਬੰਧ ਕੋਲ ਹੋਰ ਕੋਈ ਬਦਲਵਾਂ ਪ੍ਰਬੰਧ ਨਹੀਂ ਸੀ

ਅਖ਼ੀਰ ਹੱਥਾਂ ਨਾਲ ਮਿੱਟੀ ਬਾਹਰ ਕੱਢਕੇ ਖੂਹ ਪੁੱਟਣ ਦਾ ਕੰਮ ਹੀ ਕਰਨਾ ਪਿਆਕਈ ਸਮਾਜ ਸੇਵੀ ਸੰਸਥਾਵਾਂ ਅਤੇ ਵਿਅਕਤੀ ਸਹਾਇਤਾ ਦੀਆਂ ਤਜ਼ਵੀਜਾਂ ਲੈ ਕੇ ਆਏਐੱਨ.ਡੀ.ਆਰ.ਐੱਫ਼. ਨਾਲ ਵਿਚਾਰ ਵਟਾਂਦਰਾ ਹੋਇਆਪ੍ਰੰਤੂ ਐੱਨ.ਡੀ.ਆਰ.ਐੱਫ਼. ਉਨ੍ਹਾਂ ਨਾਲ ਸਹਿਮਤ ਨਹੀਂ ਹੋਈ ਕਿਉਂਕਿ ਇੱਕ ਜਾਨ ਬਚਾਉਂਦੇ ਹੋਰ ਜਾਨ ਜਾਣ ਦੇ ਡਰ ਤੋਂ ਅਜਿਹਾ ਨਹੀਂ ਕੀਤਾ ਗਿਆਡਿਪਟੀ ਕਮਿਸ਼ਨਰ ਅਨੁਸਾਰ ਇਸ ਵਿੱਚ ਜ਼ਿਲ੍ਹਾ ਪ੍ਰਬੰਧ ਜਾਂ ਪੰਜਾਬ ਸਰਕਾਰ ਦਾ ਕੋਈ ਕਸੂਰ ਨਹੀਂਐੱਨ.ਡੀ.ਆਰ.ਐੱਫ਼. ਬਣੀ ਹੀ ਅਜਿਹੇ ਕੰਮਾਂ ਨੂੰ ਨੇਪਰੇ ਚਾੜ੍ਹਨ ਲਈ ਹੈ

ਇੱਥੇ ਇੱਕ ਗੱਲ ਹੋਰ ਦੱਸਣੀ ਜ਼ਰੂਰੀ ਹੈ ਕਿ ਜੁਲਾਈ 2006 ਵਿੱਚ ਕੁਰਕਸ਼ੇਤਰ ਜ਼ਿਲ੍ਹੇ ਦੇ ਹਲਦਹੇੜੀ ਪਿੰਡ ਦਾ ਪ੍ਰਿੰਸ ਜਿਸ ਵੋਰਵੈੱਲ ਵਿੱਚ ਡਿਗਿਆ ਸੀ, ਉਹ ਬਾਰਾਂ ਇੰਚ ਖੁੱਲ੍ਹਾ ਅਤੇ ਸਿਰਫ 40 ਫੁੱਟ ਡੂੰਘਾ ਸੀ, ਇਸ ਕਰਕੇ ਉਹਨੂੰ ਬਾਹਰ ਕੱਢ ਲਿਆ ਸੀਇਹ ਵੋਰਵੈੱਲ ਨੌਂ ਇੰਚ ਅਤੇ ਹੇਠਾਂ ਬੱਚਾ 125 ਫੁੱਟ ਤੇ ਜਾ ਕੇ ਫਸ ਗਿਆ ਸੀਡਿਪਟੀ ਕਮਿਸ਼ਨਰ ਅਨੁਸਾਰ ਇਸੇ ਵੋਰਵੈੱਲ ਰਾਹੀਂ ਕੱਢਣ ਦੀ ਕੋਸ਼ਿਸ਼ ਹਮੇਸ਼ਾ ਹੁੰਦੀ ਰਹੀ ਹੈਖੂਹ ਪੁੱਟਕੇ ਕੱਢਣ ਦਾ ਤਾਂ ਬਦਲਵਾਂ ਪ੍ਰਬੰਧ ਸੀ

ਇਹ ਵੀ ਦੋਸ਼ ਲਗਾਇਆ ਜਾ ਰਿਹਾ ਹੈ ਕਿ ਮ੍ਰਿਤਕ ਬੱਚੇ ਨੂੰ ਚੰਡੀਗੜ੍ਹ ਪੀ.ਜੀ.ਆਈ. ਨਹੀਂ ਲਿਜਾਣਾ ਚਾਹੀਦਾ ਸੀਜੇਕਰ ਸੰਗਰੂਰ ਪੋਸਟ ਮਾਰਟਮ ਕਰਵਾਇਆ ਜਾਂਦਾ ਤਾਂ ਲੋਕਾਂ ਨੇ ਸਰਕਾਰ ’ਤੇ ਦੋਸ਼ ਲਗਾਉਣੇ ਸਨਚੰਡੀਗੜ੍ਹ ਕੇਂਦਰ ਸ਼ਾਸਤ ਪ੍ਰਦੇਸ਼ ਹੈ ਅਤੇ ਪੀ.ਜੀ.ਆਈ. ਵਿਚ ਫੋਰੈਂਸਕ ਮਾਹਰ ਡਾਕਟਰ ਹਨ, ਜਿਹੜੇ ਮੌਤ ਦਾ ਕਾਰਨ ਅਤੇ ਕਦੋਂ ਹੋਈ ਦੱਸ ਸਕਦੇ ਹਨਉਨ੍ਹਾਂ ਦੀ ਅਥਾਰਟੀ ’ਤੇ ਸ਼ੱਕ ਨਹੀਂ ਕੀਤਾ ਜਾ ਸਕਦਾਪੀ.ਜੀ.ਆਈ.ਦੀ ਪੋਸਟ ਮਾਰਟਮ ਰਿਪੋਰਟ ਅਨੁਸਾਰ ਫਤਿਹਵੀਰ ਸਿੰਘ ਤਿੰਨ ਚਾਰ ਦਿਨ ਪਹਿਲਾਂ ਅਰਥਾਤ ਸਨਿੱਚਰਵਾਰ ਨੂੰ ਹੀ ਦਮ ਤੋੜ ਗਿਆ ਸੀ

ਹੁਣ ਕਈ ਲੋਕ ਕਹਿ ਰਹੇ ਹਨ ਕਿ ਵੋਰਵੈੱਲ ਦੇ ਮਾਲਕ ਉੱਤੇ ਕਤਲ ਦਾ ਕੇਸ ਦਰਜ ਕਰਨਾ ਚਾਹੀਦਾ ਹੈਧਰਨੇ ਤੇ ਹੜਤਾਲਾਂ ਕੀਤੀਆਂ ਜਾ ਰਹੀਆਂ ਹਨਗੁੱਸਾ ਅਤੇ ਰੋਸ ਤਾਂ ਹਰ ਪੰਜਾਬੀ ਨੂੰ ਹੈ ਪ੍ਰੰਤੂ ਜੋ ਹੋਣਾ ਵੀ ਚਾਹੀਦਾ ਕਿਉਂਕਿ ਵਿਆਹ ਤੋਂ 7 ਸਾਲਾਂ ਬਾਅਦ ਫਤਿਹਵੀਰ ਸਿੰਘ ਪੈਦਾ ਹੋਇਆ ਇਕਲੌਤਾ ਬੱਚਾ ਸੀ

ਸੜਕਾਂ ਰੋਕ ਕੇ ਧਰਨੇ ਤੇ ਹੜਤਾਲਾਂ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਸਗੋਂ ਇਨ੍ਹਾਂ ਨਾਲ ਤਾਂ ਅਮਨ ਅਮਾਨ ਦੀ ਹਾਲਤ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ ਅਤੇ ਹਸਪਤਾਲਾਂ ਵਿੱਚ ਜਾਣ ਵਾਲੇ ਮਰੀਜ਼ਾਂ ਲਈ ਸਮੱਸਿਆ ਪੈਦਾ ਹੋ ਸਕਦੀ ਹੈਇੰਨਾ ਵੱਡਾ ਸਦਮਾ ਲੱਗਣ ਦੇ ਬਾਵਜੂਦ ਫਤਿਹਵੀਰ ਸਿੰਘ ਦਾ ਦਾਦਾ ਰੋਹੀ ਸਿੰਘ ਸੋਸ਼ਲ ਮੀਡੀਏ ਰਾਹੀਂ ਆਪਣੇ ਦਿਲ ’ਤੇ ਪੱਥਰ ਰੱਖਕੇ ਲੋਕਾਂ ਨੂੰ ਬੇਨਤੀ ਕਰ ਰਿਹਾ ਹੈ ਕਿ ਧਰਨੇ ਦੇ ਕੇ ਰਾਹ ਨਾ ਰੋਕੇ ਜਾਣ ਤਾਂ ਜੋ ਕਿਸੇ ਨੂੰ ਔਖਿਆਈ ਨਾ ਹੋਵੇਪ੍ਰੰਤੂ ਲੋਕ ਰੋਸ ਦੇ ਪ੍ਰਗਟਾਵੇ ਲਈ ਭਾਵਨਾਵਾਂ ਵਿੱਚ ਵਹਿ ਕੇ ਧਰਨੇ ਤੇ ਹੜਤਾਲਾਂ ਕਰ ਰਹੇ ਹਨ

ਫਤਿਹਵੀਰ ਦੀ ਚਿਖਾ ਨੂੰ ਅਗਨੀ ਉਸਦੇ ਦਾਦਾ ਰੋਹੀ ਸਿੰਘ ਨੇ ਵਿਖਾਈਵਾਹਿਗੁਰੂ ਦੇ ਰੰਗ ਵੇਖੋ, ਜਿਸ ਫਤਿਹਵੀਰ ਨੇ ਰੋਹੀ ਸਿੰਘ ਦੀ ਚਿਖਾ ਨੂੰ ਅਗਨੀ ਵਿਖਾਉਣੀ ਸੀ, ਉਸਦੀ ਚਿਖਾ ਨੂੰ ਦਾਦਾ ਨੇ ਅਗਨੀ ਵਿਖਾਈ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1629)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਉਜਾਗਰ ਸਿੰਘ

ਉਜਾਗਰ ਸਿੰਘ

(Retired district public relations officer)
3078 - Urban Estate, Phase-2, Patiala, Punjab.
Email: (ujagarsingh48@yahoo.com)
Mobile: (91 - 94178 - 13072

More articles from this author