UjagarSingh7ਇੱਥੋਂ ਦੇ ਲੋਕ ਫਰਾਖ਼ ਦਿਲ ਹਨ, ਉਹ ਜਿੱਥੇ ਰਹਿੰਦੇ ਹਨ, ਉੱਥੋਂ ਦੇ ...UjagarSinghFamily2
(14 ਅਪਰੈਲ 2021)


UjagarSinghFamily2ਮੈਂ ਅਤੇ ਮੇਰੀ ਪਤਨੀ
17 ਸਾਲ ਤੋਂ ਲਗਭਗ ਹਰ ਸਾਲ ਅਮਰੀਕਾ ਆਉਂਦੇ ਜਾਂਦੇ ਰਹਿੰਦੇ ਹਾਂ ਇੱਥੇ ਸਾਡਾ ਸਪੁੱਤਰ ਨਵਜੀਤ ਸਿੰਘ ਅਤੇ ਨੂੰਹ ਮਨਪ੍ਰੀਤ ਕੌਰ ਆਈ ਟੀ ਵਿੱਚ ਕੰਮ ਕਰਦੇ ਹਨਪਹਿਲੀ ਵਾਰ ਦਸੰਬਰ 2004 ਵਿੱਚ ਅਸੀਂ ਆਪਣੇ ਬੇਟੇ ਦੀ ਗਰੈਜੂਏਸ਼ਨ ਸੈਰੇਮਨੀ ਸਮੇਂ ਮਿਲਵਾਕੀ ਆਏ ਸੀਹਰ ਦੇਸ਼ ਦਾ ਆਪੋ ਆਪਣਾ ਸੱਭਿਆਚਾਰ ਹੁੰਦਾ ਹੈਹੋਰ ਦੇਸ਼ਾਂ ਵਿੱਚੋਂ ਆਏ ਲੋਕਾਂ ’ਤੇ ਵੀ ਇੱਥੋਂ ਦੇ ਸੱਭਿਆਚਾਰ ਦਾ ਅਸਰ ਪੈਣਾ ਕੁਦਰਤੀ ਹੈ ਇੱਥੋਂ ਦੀ ਬੋਲ ਚਾਲ ਦਾ ਮਾਧਿਅਮ ਅੰਗਰੇਜ਼ੀ ਹੈਅਸੀਂ ਇੱਥੇ ਆਮ ਤੌਰ ’ਤੇ ਤਿੰਨ ਚਾਰ ਮਹੀਨੇ ਤੋਂ ਵੱਧ ਕਦੀ ਵੀ ਨਹੀਂ ਠਹਿਰੇ ਸੀ ਕਿਉਂਕਿ ਸਰਕਾਰੀ ਨੌਕਰੀ ਸੀ, ਐਕਸ ਇੰਡੀਆ ਛੁੱਟੀ ਲੈਣ ਦੀ ਸਮੱਸਿਆ ਖੜ੍ਹੀ ਰਹਿੰਦੀ ਸੀਉਦੋਂ ਇੱਕ ਡੇਢ ਮਹੀਨਾ ਹੀ ਠਹਿਰਦੇ ਸੀਬੱਚਿਆਂ ਨੂੰ ਇਹ ਹੁੰਦਾ ਹੈ ਕਿ ਅਸੀਂ ਆਪਣੇ ਮਾਪਿਆਂ ਨੂੰ ਸੈਰ ਸਪਾਟਾ ਕਰਵਾ ਕੇ ਖ਼ੁਸ਼ ਰੱਖੀਏਉਹ ਸਾਨੂੰ ਸਾਡੇ ਸੰਬੰਧੀਆਂ ਅਤੇ ਹੋਰ ਦੋਸਤਾਂ ਮਿੱਤਰਾਂ ਕੋਲ ਕਈ ਵਾਰ ਹਵਾਈ ਅਤੇ ਕਈ ਵਾਰ ਸੜਕੀ ਰਸਤੇ ਹਜ਼ਾਰਾਂ ਮੀਲ ਦਾ ਸਫਰ ਕਰਵਾਕੇ ਲੈ ਜਾਂਦੇ ਰਹੇ ਹਨ ਤਾਂ ਜੋ ਅਸੀਂ ਘਰ ਬੈਠੇ ਉਕਤਾ ਨਾ ਜਾਈਏ

ਇਸ ਵਾਰ ਸਾਡੇ ਇੱਥੇ ਇੰਨਾ ਲੰਬਾ ਸਮਾਂ ਠਹਿਰਨ ਦੇ ਦੋ ਸਬੱਬ ਬਣੇਪਹਿਲਾ ਕਰੋਨਾ ਦੀ ਮਿਹਰਬਾਨੀ ਦੂਜਾ ਆਪਣੀ ਨਵ ਜਨਮੀ ਪੋਤਰੀ ਕੋਲ ਰਹਿਣ ਦਾ ਆਨੰਦ ਅਸੀਂ 22 ਨਵੰਬਰ 2019 ਨੂੰ ਕੈਲੇਫੋਰਨੀਆ ਰਾਜ ਦੇ ਝੀਲਾਂ ਦੇ ਸ਼ਹਿਰ ਸੈਂਡੀਐਗੋ ਵਿਖੇ ਆਪਣੀ ਪੋਤਰੀ ਨੂੰ ਵੇਖਣ ਲਈ ਪਹੁੰਚੇ ਸੀਵਾਪਸੀ 26 ਮਾਰਚ 2020 ਦੀ ਬੇਟੇ ਨੇ ਟਿਕਟ ਲਈ ਹੋਈ ਸੀਅਚਾਨਕ ਕੋਵਿਡ-19 ਦੀਆਂ ਪਾਬੰਦੀਆਂ ਲੱਗਣ ਕਰਕੇ ਫਲਾਈਟਾਂ ਰੱਦ ਹੋ ਗਈਆਂ, ਜਿਸ ਕਰਕੇ ਵਾਪਸ ਭਾਰਤ ਜਾਣਾ ਸੰਭਵ ਨਹੀਂ ਸੀਭਾਵੇਂ ਕੋਵਿਡ ਨੂੰ ਸਾਰਾ ਸੰਸਾਰ ਘਾਤਕ ਬਿਮਾਰੀ ਦੇ ਤੌਰ ’ਤੇ ਜਾਣਦਾ ਹੈ, ਇਸ ਵਿੱਚ ਤਾਂ ਕੋਈ ਸ਼ੱਕ ਵੀ ਨਹੀਂ, ਪ੍ਰੰਤੂ ਸਾਡੇ ਲਈ ਪੋਤਰੀ ਨਾਲ ਸਮਾਂ ਬਿਤਾਉਣਾ ਵਰਦਾਨ ਸਾਬਤ ਹੋਇਆਭਾਵੇਂ ਇਸ ਸਮੇਂ ਦੌਰਾਨ ਸਾਨੂੰ ਦੋਹਾਂ ਪਤੀ ਪਤਨੀ ਨੂੰ ਅਣਕਿਆਸੀਆਂ ਬਿਮਾਰੀਆਂ ਨੇ ਘੇਰੀ ਰੱਖਿਆਆਮ ਤੌਰ ’ਤੇ ਕਿਹਾ ਜਾਂਦਾ ਹੈ ਕਿ ਪੰਜਾਬੀ ਪਰਵਾਸ ਵਿੱਚ ਜਾ ਕੇ ਆਪਣੇ ਵਿਰਸੇ ਅਤੇ ਮਾਂ ਬੋਲੀ ਪੰਜਾਬੀ ਤੋਂ ਦੂਰ ਹੋ ਰਹੇ ਹਨਉਹ ਤਾਂ ਮਸ਼ੀਨ ਬਣਕੇ ਰੋਜ਼ੀ ਰੋਟੀ ਦੇ ਚੱਕਰ ਵਿੱਚ ਹੀ ਫਸੇ ਰਹਿੰਦੇ ਹਨਇਹ ਵੀ ਕਿਹਾ ਜਾਂਦਾ ਹੈ ਕਿ ਪੰਜਾਬੀਆਂ ਉੱਪਰ ਜਲਦੀ ਹੀ ਪਰਵਾਸ ਦੀ ਪਾਣ ਚੜ੍ਹ ਜਾਂਦੀ ਹੈਉਹ ਘਰਾਂ ਵਿੱਚ ਵੀ ਪੰਜਾਬੀ ਦੀ ਥਾਂ ਅੰਗਰੇਜ਼ੀ ਨੂੰ ਹੀ ਤਰਜੀਹ ਦਿੰਦੇ ਹਨਘਰਾਂ ਵਿੱਚ ਅੰਗਰੇਜ਼ੀ ਬੋਲਣ ਦੀ ਪਰੰਪਰਾ ਤਾਂ ਪੰਜਾਬ ਵਿੱਚ ਵੀ ਹੈ, ਜਿਹੜੇ ਪਰਿਵਾਰ ਆਪਣੇ ਆਪ ਨੂੰ ਹਾਈ ਫਾਈ ਅਤੇ ਖੱਬੀ ਖ਼ਾਨ ਸਮਝਦੇ ਹਨ, ਉਹ ਤਾਂ ਪੰਜਾਬ ਵਿੱਚ ਵੀ ਅੰਗਰੇਜ਼ੀ ਦੀ ਹੀ ਵਰਤੋਂ ਕਰਦੇ ਹਨਅੰਗਰੇਜ਼ੀ ਅੰਤਰਰਾਸ਼ਟਰੀ ਭਾਸ਼ਾ ਹੈ, ਇਸ ਨੂੰ ਬੋਲਣ ਵਿੱਚ ਕੋਈ ਹਰਜ਼ ਨਹੀਂ ਪ੍ਰੰਤੂ ਪੰਜਾਬੀ ਦੀ ਕੀਮਤ ’ਤੇ ਅੰਗਰੇਜ਼ੀ ਨਹੀਂ ਬੋਲਣੀ ਚਾਹੀਦੀ

ਸਾਡੇ ਬੇਟੇ ਨੂੰ ਅਮਰੀਕਾ ਆਇਆਂ ਨੂੰ 20 ਸਾਲ ਹੋ ਗਏ ਹਨਪੰਜਾਬ ਵਿੱਚ ਵੀ ਉਹ ਕਾਨਵੈਂਟ ਸਕੂਲ ਵਿੱਚ ਪੜ੍ਹਿਆ ਹੈ, ਪ੍ਰੰਤੂ ਘਰ ਵਿੱਚ ਉਹ ਪੰਜਾਬੀ ਵਿੱਚ ਹੀ ਗੱਲਾਂ ਕਰਦੇ ਹਨਸਾਡੀ ਪੋਤਰੀ 10 ਅਪ੍ਰੈਲ ਨੂੰ ਦੋ ਸਾਲ ਦੀ ਹੋ ਗਈ ਹੈ, ਉਹ ਵੀ ਪੰਜਾਬੀ ਹੀ ਬੋਲਦੀ ਹੈਅੰਗਰੇਜ਼ੀ ਸਮਝਦੀ ਤਾਂ ਹੈ ਪ੍ਰੰਤੂ ਬੋਲਦੀ ਘੱਟ ਹੈਸਾਡੀ ਇਹ ਮਿਥ ਟੁੱਟ ਗਈ ਹੈ ਕਿ ਸਾਰੇ ਪੰਜਾਬੀ ਪਰਿਵਾਰ ਪਰਵਾਸ ਵਿੱਚ ਘਰਾਂ ਵਿੱਚ ਅੰਗਰੇਜ਼ੀ ਵਿੱਚ ਹੀ ਗੱਲਾਂ ਕਰਦੇ ਹਨ ਅਤੇ ਮਾਪਿਆਂ ਨੂੰ ਸਮਾਂ ਨਹੀਂ ਦਿੰਦੇਹਾਲਾਂ ਕਿ ਜਿਸ ਇਲਾਕੇ ਵਿੱਚ ਸਾਡਾ ਬੇਟਾ ਰਹਿੰਦਾ ਹੈ, ਉੱਥੇ ਇੱਕ ਵੀ ਭਾਰਤੀ ਪਰਿਵਾਰ ਨਹੀਂ ਰਹਿੰਦਾਆਮ ਤੌਰ ’ਤੇ ਪੰਜਾਬੀ ਬਾਹਰ ਜਾ ਕੇ ਆਪਣੇ ਨਾਮ ਵੀ ਅੰਗਰੇਜ਼ਾਂ ਵਰਗੇ ਹੀ ਰੱਖ ਲੈਂਦੇ ਹਨਸਾਡੀ ਪੋਤਰੀ ਦਾ ਨਾਮ ਜੀਨਾ ਕੌਰ ਮੁੰਡੀ ਹੈ

ਇਹ ਕਹਾਵਤ ਹੈ ਕਿ ਮੂਲ ਨਾਲੋਂ ਬਿਆਜ ਪਿਆਰਾ ਹੁੰਦਾ ਹੈਇਸ ਲਈ ਸਾਡਾ ਇੱਥੇ ਸਾਰਾ ਸਮਾਂ ਉਸ ਨਾਲ ਆਨੰਦਮਈ ਨਿਕਲਿਆ ਹੈਸਾਡਾ ਬੇਟਾ ਅਤੇ ਨੂੰਹ ਵੀ ਘਰੋਂ ਹੀ ਕੰਮ ਕਰਦੇ ਹਨ ਪ੍ਰੰਤੂ ਜੀਨਾ ਕੌਰ ਤਾਂ ਸਾਡੇ ਕੋਲ ਹੀ ਰਹਿੰਦੀ ਸੀਸਾਨੂੰ ਪਹਿਲੀ ਵਾਰ ਇੰਨਾ ਲੰਬਾ ਸਮਾਂ ਆਪਣੀ ਪੋਤਰੀ ਨਾਲ ਗੁਜ਼ਰਾਨ ਦਾ ਮੌਕਾ ਮਿਲਿਆ ਹੈਵੱਡੇ ਬੇਟੇ ਦੇ ਜਦੋਂ ਦੋਵੇਂ ਬੱਚੇ ਛੋਟੇ ਸਨ, ਉਦੋਂ ਅਸੀਂ ਦੋਵੇਂ ਨੌਕਰੀ ਕਰਦੇ ਸੀ, ਇਸ ਕਰਕੇ ਉਨ੍ਹਾਂ ਨਾਲ ਖੁੱਲ੍ਹ ਕੇ ਆਨੰਦ ਮਾਨਣ ਦਾ ਸਮਾਂ ਘੱਟ ਹੀ ਮਿਲਿਆ ਹੈਮੇਰੀ ਲੋਕ ਸੰਪਰਕ ਵਿਭਾਗ ਦੀ ਨੌਕਰੀ ਬਹੁਤ ਰੁਝੇਵਿਆਂ ਵਾਲੀ ਸੀਮੈਂਨੂੰ ਤਾਂ ਇਹ ਵੀ ਮਹਿਸੂਸ ਹੋਇਆ ਹੈ ਕਿ ਮੈਂ ਕਦੀ ਵੀ ਇੰਨਾ ਖੁੱਲ੍ਹਕੇ ਹੱਸਿਆ ਹੀ ਨਹੀਂ ਸੀਜਿਵੇਂ ਜੀਨਾ ਕੌਰ ਮੁੰਡੀ ਹਾਸੇ ਵਾਪਸ ਲੈ ਆਈ ਹੈ

ਪੰਜਾਬੀ ਜਿੱਥੇ ਵੀ ਜਾਂਦੇ ਹਨ, ਆਪਣੇ ਸੁਭਾਅ ਮੁਤਾਬਕ ਹੀ ਉੱਥੇ ਜੰਗਲ ਵਿੱਚ ਮੰਗਲ ਕਰ ਦਿੰਦੇ ਹਨਪੰਜਾਬੀ ਪਰਵਾਸ ਵਿੱਚ ਪੰਜਾਬ ਦੀ ਤਰ੍ਹਾਂ ਉੱਥੋਂ ਦੇ ਸਥਾਨਕ ਅਤੇ ਪੰਜਾਬੀਆਂ ਦੇ ਤਿਓਹਾਰ ਮਨਾਉਂਦੇ ਰਹਿੰਦੇ ਹਨਸਾਡੇ ਇੱਥੇ ਪਹੁੰਚਣ ਤੋਂ ਹਫਤਾ ਬਾਅਦ ਥੈਂਕਸ ਗਿਵਿੰਗ ਡੇਅ ਸੀਮੇਰਾ ਬੇਟਾ ਅਤੇ ਨੂੰਹ ਸਾਨੂੰ ਲੈ ਕੇ ਰਾਜ ਦੇ ਫੀਨਿਕਸ ਸ਼ਹਿਰ ਵਿੱਚ 7 ਘੰਟੇ ਕਾਰ ਡਰਾਈਵ ਕਰਕੇ ਥੈਂਕਸ ਗਿਵਿੰਗ ਡੇਅ ਦਾ ਤਿਓਹਾਰ ਮਨਾਉਣ ਲਈ ਸਾਡੀ ਨੂੰਹ ਦੇ ਮਾਸੀ ਦੇ ਲੜਕੇ ਗੁਰਸ਼ਰਨ ਸਿੰਘ ਸੋਹੀ ਦੇ ਘਰ ਲੈ ਗਏਭਾਰਤ ਵਿੱਚ 7 ਘੰਟੇ ਦਾ ਸਫਰ ਬਹੁਤ ਦੁਸ਼ਾਵਰੀਆਂ ਭਰਿਆ ਹੁੰਦਾ ਹੈਪ੍ਰੰਤੂ ਇਹ ਸਫਰ ਪਿਕਨਿਕ ਦੀ ਤਰ੍ਹਾਂ ਲੰਘਿਆਹੈਰਾਨੀ ਇਹ ਵੀ ਹੈ ਕਿ ਸਾਡੀ ਪੋਤਰੀ ਉਸ ਸਮੇਂ ਅਜੇ ਸਿਰਫ 8 ਮਹੀਨੇ ਦੀ ਸੀਉਹ ਆਪਣੀ ਵੱਖਰੀ ਸੀਟ ’ਤੇ ਸਫਰ ਕਰਦੀ ਰਹੀਸਾਡੇ ਪੰਜਾਬ ਵਿੱਚ ਰਹਿੰਦੇ ਬੱਚਿਆਂ ਦੀ ਤਰ੍ਹਾਂ ਕੋਈ ਚੀਕ ਚਿਹਾੜਾ ਨਹੀਂ, ਸਗੋਂ ਬਾਹਰ ਵੇਖਕੇ ਆਨੰਦ ਮਾਣਦੀ ਰਹੀਫੀਨਿਕਸ ਉਨ੍ਹਾਂ ਨੇ ਆਪਣੇ ਦੂਰੋਂ ਨੇੜਿਓਂ ਸੰਬੰਧੀ ਬੁਲਾਏ ਹੋਏ ਸਨਮੇਰੇ ਵੱਡੇ ਭਰਾ ਦੀ ਦੋਹਤੀ ਵੀ ਉਸੇ ਸ਼ਹਿਰ ਵਿੱਚ ਰਹਿੰਦੀ ਹੈਉਹ ਆਪਣੇ ਪਤੀ ਦੇ ਨਾਲ ਆਈ ਹੋਈ ਸੀਗੋਰੇ ਪਰਿਵਾਰ ਵੀ ਪਹੁੰਚੇ ਹੋਏ ਸਨਸਾਰਿਆਂ ਰਲਕੇ ਖ਼ੂਬ ਆਨੰਦ ਮਾਣਿਆਇਉਂ ਲੱਗ ਰਿਹਾ ਸੀ ਜਿਵੇਂ ਪੰਜਾਬ ਵਿੱਚ ਹੀ ਬੈਠੇ ਹੋਈਏ

ਇੱਥੋਂ ਦਾ ਥੈਂਕਸ ਗਿਵਿੰਗ ਡੇਅ ਸਾਡੇ ਵਿਸਾਖੀ ਦੇ ਤਿਓਹਾਰ ਦੀ ਤਰ੍ਹਾਂ ਫਸਲਾਂ ਦੇ ਪੱਕਣ ’ਤੇ ਮਨਾਇਆ ਜਾਣ ਵਾਲਾ ਤਿਓਹਾਰ ਹੈਥੈਂਕਸ ਡੇਅ ਦਿਨ ਦੇ ਨਾਲ ਹੀ ਇੱਥੇ ਬਲੈਕ ਫਰਾਈਡੇ ਮਨਾਇਆ ਜਾਂਦਾ ਹੈਇਸ ਦਿਨ ਸਟਾਂ ਅਤੇ ਮਾਲਜ਼ ਵਿੱਚ ਵਿਸ਼ੇਸ਼ ਰਿਆਇਤਾਂ ਨਾਲ ਵਿਕਰੀ ਕੀਤੀ ਜਾਂਦੀ ਹੈਰਿਆਇਤਾਂ ਦੀਆਂ ਦਰਾਂ ਦੇ ਪਹਿਲਾਂ ਐਲਾਨ ਹੋ ਜਾਂਦੇ ਹਨਲੋਕ ਲਾਈਨਾਂ ਬਣਾਕੇ ਖ੍ਰੀਦੋ ਫਰੋਖ਼ਤ ਕਰਦੇ ਹਨ ਜਿੱਥੇ ਬਹੁਤ ਲੁਭਾਉਣੀਆਂ ਰਿਆਇਤਾਂ ਹੁੰਦੀਆਂ ਹਨ, ਲੋਕ ਉਸ ਥਾਂ ’ਤੇ ਇੱਕ ਦੋ ਦਿਨ ਪਹਿਲਾਂ ਹੀ ਆਪਣੀਆਂ ਕੁਰਸੀਆਂ ਲਿਜਾ ਕੇ ਲਾਈਨਾਂ ਵਿੱਚ ਬੈਠ ਜਾਂਦੇ ਹਨਪਰਿਵਾਰਾਂ ਦੇ ਮੈਂਬਰ ਬਦਲ ਬਦਲ ਕੇ ਲਾਈਨ ਵਿੱਚ ਬੈਠਦੇ ਹਨਹਫਤੇ ਬਾਅਦ ਅਸੀਂ ਵਾਪਸ ਸੈਂਡੀਆਗੋ ਆ ਗਏ

ਦਸੰਬਰ ਵਿੱਚ ਕਰਿਸਮਸ ਦਾ ਤਿਓਹਾਰ ਆਉਂਦਾ ਹੈਇਸ ਤਿਓਹਾਰ ਦੇ ਮੌਕੇ ਤੇ ਲਗਭਗ 10 ਦਿਨ ਦੀਆਂ ਸਾਰੇ ਦਫਤਰਾਂ ਵਿੱਚ ਛੁੱਟੀਆਂ ਹੁੰਦੀਆਂ ਹਨਇਨ੍ਹਾਂ ਦਿਨਾਂ ਵਿੱਚ ਬਹੁਤੇ ਪਰਵਾਸੀ ਆਪੋ ਆਪਣੇ ਵਤਨਾਂ ਦੇ ਗੇੜੇ ਮਾਰਦੇ ਹਨ ਪ੍ਰੰਤੂ ਜਿਹੜੇ ਉੱਥੇ ਰਹਿੰਦੇ ਹਨ ਉਹ ਅਮਰੀਕਾ ਵਿੱਚ ਹੀ ਸੈਰ ਸਪਾਟਾ ਕਰਦੇ ਹਨਕਰਿਸਮਸ ਦਾ ਤਿਓਹਾਰ ਆਪਸੀ ਮੇਲ ਮਿਲਾਪ ਦੇ ਤੌਰ ’ਤੇ ਪੰਜਾਬੀ ਪਰਿਵਾਰ ਇਕੱਠੇ ਹੋ ਕੇ ਆਨੰਦ ਮਾਣਦੇ ਹਨਘਰਾਂ ’ਤੇ ਰੌਸ਼ਨੀਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਘਰ ਦੇ ਅੰਦਰ ਕਰਿਸਮਸ ਦੇ ਟਰੀ ਵਿੱਚ ਰੌਸ਼ਨੀਆਂ ਕੀਤੀਆਂ ਜਾਂਦੀਆਂ ਹਨਭਾਰਤ ਵਿੱਚ ਕਿਸੇ ਹੋਰ ਦੇ ਧਰਮ ਨੂੰ ਆਮ ਤੌਰ ’ਤੇ ਮਨਾਇਆ ਨਹੀਂ ਜਾਂਦਾ ਇੱਥੋਂ ਦੇ ਲੋਕ ਫਰਾਖ਼ ਦਿਲ ਹਨ, ਉਹ ਜਿੱਥੇ ਰਹਿੰਦੇ ਹਨ, ਉੱਥੋਂ ਦੇ ਤਿਓਹਾਰ ਜ਼ਰੂਰ ਮਨਾਉਂਦੇ ਹਨ

ਜਨਵਰੀ ਦੇ ਮਹੀਨੇ ਲੋਹੜੀ ਦਾ ਤਿਓਹਾਰ ਸੀਸਾਡੀ ਪੋਤਰੀ ਜੀਨਾ ਕੌਰ ਦੀ ਪਹਿਲੀ ਲੋਹੜੀ ਸੀਸਾਡੇ ਬੇਟੇ ਅਤੇ ਨੂੰਹ ਨੇ ਵੀ ਇਸ ਤਿਓਹਾਰ ਨੂੰ ਵਧੀਆ ਢੰਗ ਨਾਲ ਮਨਾਇਆਆਪਣੇ ਅਮਰੀਕਾ ਵਿੱਚ ਰਹਿੰਦੇ ਸੰਬੰਧੀਆਂ ਅਤੇ ਦੋਸਤਾਂ ਮਿੱਤਰਾਂ ਨੂੰ ਬੁਲਾ ਕੇ ਘਰ ਵਿੱਚ ਹੀ ਇਹ ਲੋਹੜੀ ਮਨਾਈਬਿਲਕੁਲ ਪੰਜਾਬ ਦੀ ਤਰ੍ਹਾਂ ਲੋਹੜੀ ਬਾਲੀ ਗਈਨਾਨਕੇ ਅਤੇ ਦਾਦਕਿਆਂ ਨੇ ਸ਼ਗਨਾਂ ਨਾਲ ਬਲਦੀ ਲੋਹੜੀ ’ਤੇ ਤਿਲ ਪਾ ਕੇ ਸੁੰਦਰੀ ਮੁੰਦਰੀਏ ਨੂੰ ਸੁਰ ਤਾਲ ਵਿੱਚ ਗਾਇਆਗੋਰੇ ਵੀ ਇਸ ਤਿਓਹਾਰ ਦਾ ਆਨੰਦ ਮਾਣਦੇ ਰਹੇਉਸ ਤੋਂ ਬਾਅਦ ਪੰਜਾਬ ਦੇ ਗਿੱਧੇ ਨੇ ਰੰਗ ਬੰਨ੍ਹ ਦਿੱਤੇਮੇਰਾ ਜਮਾਤੀ ਮੇਰੇ ਪਿੰਡ ਕੱਦੋਂ ਤੋਂ ਮੇਵਾ ਸਿੰਘ ਮੁੰਡੀ ਸ਼ਾਰਲਾਟ ਤੋਂ ਆਪਣੇ ਪਰਿਵਾਰ ਨਾਲ ਆਇਆ ਹੋਇਆ ਸੀਮੇਵਾ ਸਿੰਘ ਮੁੰਡੀ ਦੀ ਲੜਕੀ ਰਾਸ਼ੀ ਅਤੇ ਬੱਚੇ ਵੀ ਆਏ ਹੋਏ ਸਨਇਉਂ ਲੱਗ ਰਿਹਾ ਸੀ ਜਿਵੇਂ ਅਸੀਂ ਪਿੰਡ ਕੱਦੋਂ ਵਿੱਚ ਹੀ ਬੈਠੇ ਹੋਈਏ ਲਗਭਗ ਅੱਧੀ ਰਾਤ ਤਕ ਗੀਤ ਸੰਗੀਤ ਅਤੇ ਗਿੱਧਾ ਪੈਂਦਾ ਰਿਹਾ

ਆਮ ਤੌਰ ’ਤੇ ਇੱਥੇ ਪਰੰਪਰਾ ਹੈ ਕਿ ਖਾਣੇ ਦਾ ਸਮਾਂ ਨਿਸ਼ਚਿਤ ਕਰ ਦਿੱਤਾ ਜਾਂਦਾ ਹੈਮਹਿਮਾਨ ਨਾਲੇ ਖਾਣਾ ਖਾਂਦੇ ਰਹੇ ਅਤੇ ਨਾਲ ਆਨੰਦ ਮਾਣਦੇ ਰਹੇਖਾਣਾ ਖਾਣ ਤੋਂ ਬਾਅਦ ਪ੍ਰੋਗਰਾਮ ਖ਼ਤਮ ਨਹੀਂ ਹੁੰਦਾਪ੍ਰੋਗਰਾਮ ਚਲਦਾ ਰਹਿੰਦਾ ਹੈਗਲਾਸੀ ਵਾਲਿਆਂ ਦੀ ਗਲਾਸੀ ਖੜਕਦੀ ਰਹਿੰਦੀ ਹੈਖ਼ੁਸ਼ੀ ਦੀ ਗੱਲ ਹੈ ਕਿ ਇੱਥੇ ਕੋਈ ਆਪਣੇ ਆਪ ਨੂੰ ਮਹਿਮਾਨ ਨਹੀਂ ਸਮਝਦਾਪ੍ਰੋਗਰਾਮ ਖ਼ਤਮ ਹੋਣ ਤੋਂ ਬਾਅਦ ਸਾਰੇ ਦੋਸਤਾਂ-ਮਿੱਤਰਾਂ ਨੇ ਸਾਰਾ ਸਾਮਾਨ ਰਲ ਮਿਲਕੇ ਸੈੱਟ ਕੀਤਾ ਅਤੇ ਫਿਰ ਸਾਰੇ ਵਿਦਾ ਹੋਏ ਜਿੱਥੇ ਮੇਰਾ ਬੇਟਾ ਰਹਿੰਦਾ ਹੈ ਇੱਥੇ ਆਲੇ ਦੁਆਲੇ ਸਾਰੇ ਹੀ ਗੋਰੇ ਪਰਿਵਾਰ ਹਨਉਹ ਵੀ ਢੋਲ ਢਮੱਕੇ ਦਾ ਆਨੰਦ ਮਾਣਦੇ ਰਹੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2709)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਉਜਾਗਰ ਸਿੰਘ

ਉਜਾਗਰ ਸਿੰਘ

(Retired district public relations officer)
3078 - Urban Estate, Phase-2, Patiala, Punjab.
Email: (ujagarsingh48@yahoo.com)
Mobile: (91 - 94178 - 13072

More articles from this author