UjagarSingh7“ਉਨ੍ਹਾਂ ਵਿਅਕਤੀਆਂ ਵੱਲੋਂ ਇਹ ਬਿਆਨ ਦੇਣਾ ਜਿਨ੍ਹਾਂ ਦੀ ਅਮਨ ਕਾਨੂੰਨ ਕਾਇਮ ਰੱਖਣ ਦੀ ਜ਼ਿੰਮੇਵਾਰੀ ...”
(4 ਅਕਤੂਬਰ 2021)

 

ਭਾਰਤੀ ਜਨਤਾ ਪਾਰਟੀ ਦੇ ਕਥਿਤ ਨੇਤਾਵਾਂ ਦੇ ਬੱਚਿਆਂ ਅਤੇ ਪਾਲਤੂ ਗੁੰਡਿਆਂ ਨੇ ਅਣਮਨੁੱਖੀ ਢੰਗ ਨਾਲ ਸ਼ਾਂਤਮਈ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਆਪਣੀਆਂ ਗੱਡੀਆਂ ਹੇਠ ਦਰੜਕੇ ਪਰਜਾਤੰਤਰ ਦੇ ਮਖੌਟੇ ਵਿੱਚ ਮੁਗਲ ਰਾਜ ਦੁਹਰਾ ਦਿੱਤਾ ਹੈਖ਼ਬਰਾਂ ਅਨੁਸਾਰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਵਿੱਚ ਤਿਕੋਨੀਆਂ-ਬਨਬੀਰਪੁਰ ਸੜਕਤੇ ਅੰਦੋਲਨ ਕਰ ਰਹੇ ਕਿਸਾਨਾਂ ਤੇ ਭਾਰਤ ਦੇ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਅਤੇ ਭਰਾ ਦੀ ਅਗਵਾਈ ਵਿੱਚ ਗੱਡੀਆਂ ਦਾ ਚੜ੍ਹਾਕੇ 4 ਕਿਸਾਨਾਂ ਨੂੰ ਦਰੜਿਆ ਗਿਆ ਹੈਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੇ ਆਪਣੇ ਬੇਟੇ ਦੇ ਘਟਨਾ ਵਾਲੀ ਥਾਂਤੇ ਮੌਜੂਦ ਨਾ ਹੋਣ ਬਾਰੇ ਕਿਹਾ ਹੈਮੁੱਖ ਮੰਤਰੀ ਯੋਗੀ ਅਦਿਤਿਆ ਨਾਥ ਨੇ ਉੱਚ ਪੱਧਰੀ ਪੜਤਾਲ ਕਰਵਾਉਣ ਦਾ ਐਲਾਨ ਕਰਦਿਆਂ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈਪੜਤਾਲ ਤੋਂ ਬਾਅਦ ਸਭ ਕੁਝ ਸਾਹਮਣੇ ਜਾਵੇਗਾਇਹ ਘਟਨਾ ਮਨੁੱਖੀ ਹੱਕਾਂ ਦਾ ਘਾਣ ਅਤੇ ਹੈਵਾਨੀਅਤ ਦਾ ਪ੍ਰਚੰਡ ਪ੍ਰਗਟਾਵਾ ਹੈਇਸ ਇਨਸਾਨੀਅਤ ਤੋਂ ਗਿਰੀ ਹੋਈ ਅਣਮਨੁੱਖੀ ਘਟਨਾ ਤੋਂ ਭਾਰਤੀ ਜਨਤਾ ਪਾਰਟੀ ਦੀ ਆਪਣੀ ਪਰਜਾ ਬਾਰੇ ਸੋਚ ਦਾ ਵੀ ਪਤਾ ਲੱਗਦਾ ਹੈਸ਼ਾਂਤਮਈ ਕਿਸਾਨ ਅੰਦੋਲਨ ਦੀ ਸਫ਼ਲਤਾ ਜੱਗ ਜ਼ਾਹਰ ਹੋਣ ਕਰਕੇ ਬੁਖਲਾਹਟ ਵਿੱਚ ਆਈ ਸਰਕਾਰ ਦੀ ਘਿਰਣਾ ਵਾਲੀ ਪ੍ਰਵਿਰਤੀ ਦੀ ਇਹ ਦਰਿੰਦਗੀ ਦੀ ਉਦਾਹਰਣ ਹੈ, ਜਿਸ ਕਰਕੇ 4 ਕਿਸਾਨਾਂ ਸਮੇਤ 8 ਵਿਅਕਤੀਆਂ ਦੀ ਮੌਤ ਹੋ ਗਈ ਹੈ। ਦਰਜਨਾਂ ਵਿਅਕਤੀ ਗੰਭੀਰ ਜਖ਼ਮੀ ਹੋ ਗਏ ਹਨਜ਼ਖ਼ਮੀਆਂ ਵਿੱਚ ਕਿਸਾਨ ਨੇਤਾ ਤੇਜਿੰਦਰ ਸਿੰਘ ਵਿਰਕ ਊਧਮ ਸਿੰਘ ਨਗਰ ਵੀ ਸ਼ਾਮਲ ਹਨ ਇੰਨਾ ਜ਼ਾਲਮਾਨਾ ਅਤੇ ਹਿਰਦੇਵੇਦਕ ਤਸ਼ੱਦਦ ਅੰਗਰੇਜ਼ਾਂ ਅਤੇ ਮੁਗਲਾਂ ਦੇ ਸਮੇਂ ਨੂੰ ਯਾਦ ਕਰਵਾਉਂਦਾ ਹੈਉਦੋਂ ਭਾਰਤ ਗ਼ੁਲਾਮ ਸੀ, ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਐਮਰਜੈਂਸੀ ਵੀ ਲੱਗੀ ਪ੍ਰੰਤੂ ਅਜਿਹੀ ਘਿਰਣਾ ਭਰਪੂਰ ਘਟਨਾ ਕਦੀ ਵੀ ਨਹੀਂ ਹੋਈਭਾਰਤ ਵਾਸੀਆਂ ਨੂੰ ਹੁਣ ਮਹਿਸੂਸ ਹੋ ਰਿਹਾ ਹੈ ਕਿ ਭਾਰਤ ਮੁੜਕੇ ਇੱਕ ਪਾਰਟੀ ਦਾ ਗ਼ੁਲਾਮ ਹੋਣ ਜਾ ਰਿਹਾ ਹੈ

ਅਜੇ ਥੋੜ੍ਹੇ ਦਿਨ ਪਹਿਲਾਂ ਹੀ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਮਰੀਕਾ ਦੇ ਦੌਰੇਤੇ ਗਏ ਸਨ ਤਾਂ ਉੱਥੋਂ ਦੇ ਰਾਸ਼ਟਰਪਤੀ ਜੋ ਬਾਇਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਭਾਰਤ ਵਿੱਚ ਮਨੁੱਖੀ ਹੱਕਾਂ ਦੀ ਹੋ ਰਹੀ ਉਲੰਘਣਾ ਬਾਰੇ ਸੁਚੇਤ ਕੀਤਾ ਸੀਲਖ਼ੀਮਪੁਰ ਖੀਰੀ ਦੀ ਘਟਨਾ ਉਨ੍ਹਾਂ ਦਾ ਅੰਦੇਸ਼ਾ ਸੱਚ ਸਾਬਤ ਕਰ ਦਿੱਤਾ ਹੈਭਾਰਤੀ ਜਨਤਾ ਪਾਰਟੀ ਕਿਸੇ ਤਰ੍ਹਾਂ ਵੀ ਕਿਸਾਨ ਅੰਦੋਲਨ ਨੂੰ ਹਿੰਸਕ ਕਹਿਕੇ ਬਦਨਾਮ ਕਰਨਾ ਚਾਹੁੰਦੀ ਹੈਸਰਕਾਰ ਦੀ ਡਿਕਟੇਟਰਸ਼ਿੱਪ ਵਾਲੀ ਇਸ ਘਟਨਾ ਤੋਂ ਵੱਡੀ ਹੋਰ ਕੀ ਉਦਾਹਰਣ ਹੋ ਸਕਦੀ ਹੈ?

ਭਾਰਤੀ ਜਨਤਾ ਪਾਰਟੀ ਦੀ ਬੁਖਲਾਹਟ ਦਾ ਮੁੱਖ ਕਾਰਨ ਫਰਵਰੀ 2022 ਵਿੱਚ 5 ਰਾਜਾਂ ਵਿੱਚ ਵਿਧਾਨ ਸਭਾ ਦੀਆਂ ਹੋਣ ਵਾਲੀਆਂ ਚੋਣਾਂ ਹਨ ਉੱਤਰ ਪ੍ਰਦੇਸ਼ ਉਨ੍ਹਾਂ ਵਿੱਚੋਂ ਇੱਕ ਅਜਿਹਾ ਰਾਜ ਹੈ, ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ। ਕੇਂਦਰ ਸਰਕਾਰ ਲਈ ਉੱਤਰ ਪ੍ਰਦੇਸ਼ ਦੀ ਚੋਣ ਇੱਜ਼ਤ ਦਾ ਸਵਾਲ ਬਣੀ ਹੋਈ ਹੈ ਕਿਉਂਕਿ ਭਾਰਤ ਦਾ ਇਹ ਸਭ ਤੋਂ ਵੱਡਾ ਰਾਜ ਹੈ, ਜਿੱਥੋਂ 80 ਲੋਕ ਸਭਾ ਦੇ ਮੈਂਬਰ ਚੁਣੇ ਜਾਂਦੇ ਹਨਪੰਜਾਂ ਰਾਜਾਂ ਦੀ ਚੋਣ ਦੇ ਨਤੀਜੇ 2024 ਵਿੱਚ ਲੋਕ ਸਭਾ ਦੀ ਚੋਣ ਲਈ ਮਹੱਤਵਪੂਰਨ ਹੋਣਗੇਭਾਰਤੀ ਜਨਤਾ ਪਾਰਟੀ ਕਿਸਾਨ ਅੰਦੋਲਨ ਦੇ ਉੱਤਰ ਪ੍ਰਦੇਸ਼ ਵਿੱਚ ਭਖ਼ ਜਾਣ ਕਰਕੇ ਆਪਣੀ ਹੋਂਦ ਨੂੰ ਖ਼ਤਰਾ ਮਹਿਸੂਸ ਕਰ ਰਹੀ ਹੈਮੁਜ਼ੱਫਰਨਗਰ ਵਿਖੇ ਕਿਸਾਨਾਂ ਦੀ ਮਹਾਂ ਪੰਚਾਇਤ ਵਿੱਚ ਲੱਖਾਂ ਕਿਸਾਨਾਂ ਦੇ ਸ਼ਾਮਲ ਹੋਣ ਕਰਕੇ ਉੱਤਰ ਪ੍ਰਦੇਸ਼ ਸਰਕਾਰ ਨੂੰ ਹਾਰ ਸਾਹਮਣੇ ਕੰਧਤੇ ਲਿਖੀ ਵਿਖਾਈ ਦੇ ਰਹੀ ਹੈਇਸ ਤੋਂ ਪਹਿਲਾਂ ਕੇਂਦਰ ਸਰਕਾਰ ਕਹਿ ਰਹੀ ਸੀ ਕਿ ਕਿਸਾਨ ਅੰਦੋਲਨ ਵਿੱਚ ਪੰਜਾਬ ਦੇ ਹੀ ਕਿਸਾਨ ਹਨਮੁਜ਼ੱਫਰਪੁਰ ਦੀ ਮਹਾਂ ਪੰਚਾਇਤ ਵਿੱਚ ਕਿਸਾਨਾਂ ਦੇ ਹੋਏ ਬੇਸ਼ੁਮਾਰ ਇਕੱਠ ਨੇ ਕੇਂਦਰ ਸਰਕਾਰ ਦੀ ਨੀਂਦ ਹਰਾਮ ਕਰ ਦਿੱਤੀ ਸੀਜੇਕਰ ਮੁਜ਼ੱਫ਼ਰਪੁਰ ਦਾ ਇੰਨਾ ਵੱਡਾ ਇਕੱਠ ਸ਼ਾਂਤਮਈ ਰਹਿ ਸਕਦਾ ਹੈ ਤਾਂ ਇਹ ਇੱਕ ਹਜ਼ਾਰ ਕਿਸਾਨਾਂ ਦਾ ਇਕੱਠ ਹਿੰਸਕ ਕਿਵੇਂ ਹੋ ਸਕਦਾ ਹੈ?

ਇਸ ਸਮੇਂ ਕਿਸਾਨ ਅੰਦੋਲਨ ਸਮੁੱਚੇ ਭਾਰਤ ਵਿੱਚ ਫ਼ੈਲ ਚੁੱਕਾ ਹੈ, ਜਿਸ ਕਰਕੇ ਕੇਂਦਰ ਸਰਕਾਰ ਘਬਰਾਈ ਹੋਈ ਹੈਕਿਸਾਨ ਅੰਦੋਲਨ ਦੌਰਾਨ ਪੱਛਵੀਂ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਾਰਾ ਕੇਂਦਰੀ ਮੰਤਰੀ ਮੰਡਲ ਅਤੇ ਸਾਰੇ ਦੇਸ਼ ਦੇ ਭਾਰਤੀ ਜਨਤਾ ਪਾਰਟੀ ਦੇ ਪ੍ਰਮੁੱਖ ਨੇਤਾਵਾਂ ਅਤੇ ਸੰਸਦ ਮੈਂਬਰਾਂ ਵੱਲੋਂ ਧੂੰਆਂਧਾਰ ਮੁਹਿੰਮ ਚਲਾਉਣ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਨੂੰ ਬੁਰੀ ਤਰ੍ਹਾਂ ਹਾਰ ਦਾ ਮੂੰਹ ਵੇਖਣਾ ਪਿਆ ਕੱਲ੍ਹ ਹੀ ਪੱਛਵੀਂ ਬੰਗਾਲ ਦੀਆਂ 3 ਵਿਧਾਨ ਸਭਾ ਦੀਆਂ ਉਪ ਚੋਣਾਂ ਦੇ ਨਤੀਜਿਆਂ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ ਦਾ 58835 ਵੋਟਾਂ ਦੇ ਵੱਡੇ ਫਰਕ ਨਾਲ ਜਿੱਤਣਾ ਅਤੇ ਤਿੰਨਾਂ ਹੀ ਸੀਟਾਂ ਵਿੱਚੋਂ ਭਾਰਤੀ ਜਨਤਾ ਪਾਰਟੀ ਦਾ ਬੁਰੀ ਤਰ੍ਹਾਂ ਹਾਰਨਾ ਹਜ਼ਮ ਨਹੀਂ ਹੋ ਰਿਹਾਇਸ ਘਟਨਾ ਤੋਂ ਪਹਿਲਾਂ ਵੀ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਕਿਸਾਨ ਅੰਦੋਲਨ ਨੂੰ ਫੇਲ ਕਰਨ ਲਈ ਉੱਤਰ ਪ੍ਰਦੇਸ਼ ਸਰਕਾਰ ਦੀ ਮਿਲੀ ਭੁਗਤ ਨਾਲ ਸਿੰਘੂ ਬਾਰਡਰਤੇ ਕਿਸਾਨਾਂ ਦੇ ਟੈਂਟਾਂ ਵਿੱਚ ਵੜਕੇ ਹਮਲੇ ਕੀਤੇ ਸਨ ਇੱਥੋਂ ਤਕ ਕਿ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਪੁਲਿਸ ਦੀਆਂ ਵਰਦੀਆਂ ਪਾ ਕੇ ਕਿਸਾਨਾਂ ਤੇ ਹਮਲੇ ਕੀਤੇ ਸਨ

ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਬਨਬੀਰਪੁਰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦਾ ਪਿੰਡ ਹੈ ਇੱਥੇ ਹੀ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸ਼ਾਦਿ ਮੌਰੀਆ ਨੇ ਆਉਣਾ ਸੀਪਿੰਡ ਦੇ ਬਾਹਰਬਾਰ ਤਿਕੋਨੀਆਂ ਕੋਲ ਹੈਲੀਪੈਡ ਬਣਾਇਆ ਗਿਆ ਸੀ ਕਿਸਾਨਾਂ ਨੇ ਹੈਲੀਪੈਡ ਘੇਰਿਆ ਹੋਇਆ ਸੀਉਪ ਮੁੱਖ ਮੰਤਰੀ ਨੇ ਆਪਣਾ ਪ੍ਰੋਗਰਾਮ ਕਿਸਾਨਾਂ ਦੇ ਵਿਰੋਧ ਕਰਕੇ ਬਦਲ ਦਿੱਤਾ ਸੀਇਸ ਕਰਕੇ ਕਿਸਾਨ ਸ਼ਾਂਤਮਈ ਢੰਗ ਨਾਲ ਵਾਪਸ ਰਹੇ ਸਨਕਿਹਾ ਜਾਂਦਾ ਹੈ ਕਿ ਕੁਝ ਐੱਸ ਯੂ ਵੀ ਗੱਡੀਆਂ, ਜਿਨ੍ਹਾਂ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਦਾ ਪੁੱਤਰ ਅਸੀਸ ਮਿਸ਼ਰਾ ਅਤੇ ਮੰਤਰੀ ਦਾ ਭਰਾ ਸਵਾਰ ਸਨ, ਉਨ੍ਹਾਂ ਨੇ ਆਪਣੀਆਂ ਗੱਢੀਆਂ ਵਾਪਸ ਰਹੇ ਕਿਸਾਨਤੇ ਚਾੜ੍ਹ ਦਿੱਤੀਆਂ, ਜਿਸ ਕਰਕੇ ਕਈ ਕਿਸਾਨ ਸ਼ਹੀਦ ਹੋ ਗਏਉਹ ਹਫੜਾ ਦਫ਼ੜੀ ਵਿੱਚ ਗੱਡੀਆਂ ਭਜਾ ਕੇ ਲੈ ਗਏ ਪ੍ਰੰਤੂ ਇੱਕ ਗੱਡੀ ਤੇਜ਼ ਹੋਣ ਕਰਕੇ ਡਰਾਈਵਰ ਕੰਟਰੋਲ ਗੁਆ ਬੈਠਾ ਅਤੇ ਉਹ ਗੱਡੀ ਖੇਤਾਂ ਵਿੱਚ ਉਲਟ ਗਈ ਅਤੇ ਉਸ ਨੂੰ ਅੱਗ ਲੱਗ ਗਈਜਿਸ ਕਰਕੇ 4 ਵਿਅਕਤੀ ਮਾਰੇ ਗਏ

ਦੋ ਦਿਨ ਪਹਿਲਾਂ ਗ੍ਰਹਿ ਮੰਤਰੀ ਦੇ ਬੇਟੇ ਨੇ ਬਿਆਨ ਦਿੱਤਾ ਸੀ ਕਿ ਲਖਮੀਪੁਰ ਖ਼ੀਰੀ ਜ਼ਿਲ੍ਹੇ ਵਿੱਚ ਕਿਸਾਨਾਂ ਨੂੰ ਸਬਕ ਸਿਖਾਇਆ ਜਾਵੇਗਾਇਸ ਤੋਂ ਸਰਕਾਰ ਦੀ ਨੀਅਤ ਅਤੇ ਸਾਜ਼ਿਸ਼ ਦਾ ਪਤਾ ਲੱਗਦਾ ਹੈਸੋਚਣ ਵਾਲੀ ਗੱਲ ਹੈ ਕਿ ਕਿਸਾਨ ਅੰਦੋਲਨ ਕਰ ਰਹੇ ਹਨ ਉੱਥੇ ਰਾਜ ਦੇ ਉਪ ਮੁੱਖ ਮੰਤਰੀ ਨੇ ਆਉਣਾ ਹੋਵੇ ਅਤੇ ਪੁਲਿਸ ਤਾਇਨਾਤ ਨਾ ਕੀਤੀ ਜਾਵੇ, ਕੀ ਇਹ ਸੰਭਵ ਹੋ ਸਕਦਾ ਹੈ? ਦੂਜੇ, ਜਦੋਂ ਉਪ ਮੁੱਖ ਮੰਤਰੀ ਦਾ ਹੈਲੀਪੈਡਤੇ ਆਉਣ ਦਾ ਪ੍ਰੋਗਰਾਮ ਬਦਲ ਗਿਆ ਤਾਂ ਫਿਰ ਅਸੀਸ ਮਿਸ਼ਰਾ ਅਤੇ ਉਨ੍ਹਾਂ ਦੇ ਸਾਥੀ ਉੱਥੇ ਕੀ ਕਰਨ ਗਏ ਸਨ? ਕੇਂਦਰੀ ਅਤੇ ਯੋਗੀ ਅਦਿਤਯ ਨਾਥ ਦੀ ਸਰਕਾਰ ਸ਼ਾਂਤਮਈ ਅੰਦੋਲਨ ਨੂੰ ਹਿੰਸਕ ਬਣਾਕੇ ਬਦਨਾਮ ਕਰਨਾ ਚਾਹੁੰਦੀ ਹੈਇਸ ਘਟਨਾ ਤੋਂ ਬਾਅਦ ਉੱਤਰ ਪ੍ਰਦੇਸ਼ ਹੀ ਨਹੀਂ ਸਗੋਂ ਸਮੁੱਚੇ ਦੇਸ਼ ਵਿੱਚ ਕਿਸਾਨ ਮਜ਼ਦੂਰ ਅੰਦੋਲਨ ਹੋਰ ਪ੍ਰਚੰਡ ਰੂਪ ਵਿੱਚ ਸਾਹਮਣੇ ਆਵੇਗਾ

ਯੋਗੀ ਸਰਕਾਰ ਨੇ ਕਿਸਾਨਾਂ ਨਾਲ ਨਵਾਂ ਪੰਗਾ ਲੈ ਲਿਆ ਹੈ, ਜਿਸਦਾ ਇਵਜ਼ਾਨਾ ਉਨ੍ਹਾਂ ਨੂੰ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਪੱਛਵੀਂ ਬੰਗਾਲ ਦੀ ਤਰ੍ਹਾਂ ਭੁਗਤਣਾ ਪਵੇਗਾਸੰਯੁਕਤ ਕਿਸਾਨ ਮੋਰਚੇ ਨੇ 4 ਕਿਸਾਨਾਂ ਦੇ ਸ਼ਹੀਦ ਅਤੇ ਬਾਕੀ ਕਿਸਾਨਾਂ ਉੱਤੇ ਇੰਨਾ ਤਸ਼ੱਦਦ ਹੋਣ ਦੇ ਬਾਵਜੂਦ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈਇਸ ਤੋਂ ਕਿਸਾਨਾਂ ਦੀ ਭਾਵਨਾ ਦਾ ਪਤਾ ਚਲਦਾ ਹੈਇਸ ਦੁਰਘਟਨਾ ਵਿੱਚ ਸ਼ਹੀਦ ਹੋਏ ਕਿਸਾਨਾਂ ਵਿੱਚ ਨਛੱਤਰ ਸਿੰਘ 65, ਦਲਜੀਤ ਸਿੰਘ 35, ਲਵਪ੍ਰੀਤ ਸਿੰਘ 20 ਅਤੇ ਗੁਰਿੰਦਰ ਸਿੰਘ 20 ਸਾਲ ਉਮਰ ਦੇ ਸਨ ਕਿਸਾਨਾਂ ਵੱਲੋਂ ਇਹ ਵੀ ਦੋਸ਼ ਲਗਾਏ ਗਏ ਹਨ ਕਿ ਭਾਰਤੀ ਜਨਤਾ ਪਾਰਟੀ ਦੇ ਕਾਰਕੁੰਨਾਂ ਨੇ ਗੋਲੀਆਂ ਵੀ ਚਲਾਈਆਂ ਹਨ, ਜਿਸ ਕਰਕੇ ਇੱਕ ਕਿਸਾਨ ਦੀ ਮੌਤ ਗੋਲੀ ਲੱਗਣ ਕਰਕੇ ਹੋਈ ਹੈਇਨ੍ਹਾਂ ਕਿਸਾਨਾਂ ਦੀ ਕੁਰਬਾਨੀ ਅਜਾਈਂ ਨਹੀਂ ਜਾਵੇਗੀ ਕਿਉਂਕਿ ਸਮੁੱਚੇ ਦੇਸ਼ ਵਿੱਚ ਗੁੱਸੇ ਦੀ ਲਹਿਰ ਦੌੜ ਗਈ ਹੈਹੁਣ ਤਕ ਜਿਹੜੇ ਕਿਸਾਨ ਮਜ਼ਦੂਰ ਚੁੱਪ ਬੈਠੇ ਸਨ, ਉਹ ਵੀ ਸਰਗਰਮ ਹੋ ਗਏ ਹਨਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤਾਜ਼ਾ ਬਿਆਨ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ 3 ਖੇਤੀਬਾੜੀ ਕਾਨੂੰਨ ਕਿਸੇ ਕੀਮਤਤੇ ਵੀ ਰੱਦ ਨਹੀਂ ਹੋਣਗੇ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦਾ ਭਾਰਤੀ ਜਨਤਾ ਪਾਰਟੀ ਦੇ ਮੈਂਬਰਾਂ ਨੂੰ ਇਹ ਕਹਿਣਾ ਕਿ ਡੰਡਿਆਂ ਨਾਲ ਲੈਸ ਹੋ ਕੇ ‘ਜੈਸੇ ਦਾ ਜਵਾਬ ਤੈਸੇ ਨਾਲ ਦਿਓ’ ਭੜਕਾਉਣ ਤੇ ਉਕਸਾਉਣ ਵਾਲੇ ਹਨਉਨ੍ਹਾਂ ਵਿਅਕਤੀਆਂ ਵੱਲੋਂ ਇਹ ਬਿਆਨ ਦੇਣਾ ਜਿਨ੍ਹਾਂ ਦੀ ਅਮਨ ਕਾਨੂੰਨ ਕਾਇਮ ਰੱਖਣ ਦੀ ਜ਼ਿੰਮੇਵਾਰੀ ਹੈ, ਬਹੁਤ ਹੀ ਸ਼ਰਮਨਾਕ ਹੈ ਅਤੇ ਇਹ ਸੰਵਿਧਾਨ ਦੇ ਵਿਰੁੱਧ ਹਨਇਨ੍ਹਾਂ ਦੇ ਉਕਸਾਉਣ ਕਰਕੇ ਹੀ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਸਰੇਆਮ ਕਿਸਾਨਾਂ ਦੇ ਕਤਲ ਕੀਤੇ ਹਨ ਇੰਜ ਕਰਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਪਣੇ ਕਫ਼ਨ ਵਿੱਚ ਕਿਲ ਠੋਕ ਰਹੀ ਹੈਪਰਜਾਤੰਤਰ ਨੂੰ ਇੰਟਰਨੈੱਟ ਬੰਦ ਕਰਕੇ, ਦਫ਼ਾ 144 ਲਗਾ ਕੇ ਅਤੇ ਸਿਆਸਤਦਾਨਾਂ ਦਾ ਦਾਖ਼ਲਾ ਬੰਦ ਕਰਕੇ ਕਲੰਕਤ ਕਰ ਰਹੇ ਹਨਇਉਂ ਮਹਿਸੂਸ ਹੋ ਰਿਹਾ ਹੈ ਕਿ ਪਰਜਾਤੰਤਰ ਦਾ ਗਲਾ ਘੋਟਿਆ ਜਾ ਰਿਹਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(3057)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਉਜਾਗਰ ਸਿੰਘ

ਉਜਾਗਰ ਸਿੰਘ

(Retired district public relations officer)
3078 - Urban Estate, Phase-2, Patiala, Punjab.
Email: (ujagarsingh48@yahoo.com)
Mobile: (91 - 94178 - 13072

More articles from this author