UjagarSingh7“ਕੋਵਿਡ ਦੇ ਮਰੀਜ਼ ਹਸਪਤਾਲਾਂ ਦੇ ਬਾਹਰ ਰੁਲ ਰਹੇ ਹਨ। ਆਕਸੀਜਨ ਖ਼ਤਮ ...”
(30 ਅਪਰੈਲ 2021)

 

ਕੋਵਿਡ-19 ਦੀ ਦੂਜੀ ਲਹਿਰ ਨੇ ਭਾਰਤ ਵਿਚ ਤਬਾਹੀ ਮਚਾਈ ਹੋਈ ਹੈ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿਚ ਮੌਤਾਂ ਹੋ ਰਹੀਆਂ ਹਨ ਸਿਵਿਆਂ ਦੀ ਅੱਗ ਠੰਡੀ ਨਹੀਂ ਹੋ ਰਹੀ ਸ਼ਮਸ਼ਾਨ ਘਾਟਾਂ ਵਿਚ ਅੰਤਮ ਸਸਕਾਰ ਕਰਨ ਲਈ ਜਗ੍ਹਾ ਨਹੀਂ ਮਿਲ ਰਹੀ ਕੋਵਿਡ ਤੋਂ ਬਚਾਓ ਲਈ ਵੈਕਸੀਨ ਹਸਪਤਾਲਾਂ ਵਿਚ ਮਿਲ ਨਹੀਂ ਰਹੀ ਹਾਲਾਂਕਿ ਸੰਸਾਰ ਵਿਚ ਸਭ ਤੋਂ ਵੱਧ ਵੈਕਸੀਨ ਭਾਰਤ ਵਿਚ ਬਣਦੀ ਹੈ ਹਸਪਤਾਲ ਮਰੀਜ਼ਾਂ ਨਾਲ ਭਰੇ ਪਏ ਹਨ ਕੋਵਿਡ ਦੇ ਮਰੀਜ਼ ਹਸਪਤਾਲਾਂ ਦੇ ਬਾਹਰ ਰੁਲ ਰਹੇ ਹਨ ਆਕਸੀਜਨ ਖ਼ਤਮ ਹੋਈ ਪਈ ਹੈ, ਜਿਸ ਕਰਕੇ ਮਰੀਜ਼ ਹਸਪਤਾਲਾਂ ਵਿਚ ਮਰ ਰਹੇ ਹਨ ਹਸਪਤਾਲਾਂ ਵਿਚ ਤਰਾਹ ਤਰਾਹ ਹੋ ਰਹੀ ਹੈ ਵਿਦੇਸ਼ਾਂ ਤੋਂ ਭਾਰਤ ਨੂੰ ਸਹਾਇਤਾ ਦੇਣ ਦੇ ਐਲਾਨ ਹੋ ਰਹੇ ਹਨ ਪ੍ਰੰਤੂ ਭਾਰਤ ਦੀ ਕੇਂਦਰ ਸਰਕਾਰ ਸੰਜੀਦਗੀ ਤੋਂ ਕੰਮ ਨਹੀਂ ਲੈ ਰਹੀ, ਸਗੋਂ ਦਵਾਈ ਅਤੇ ਆਕਸੀਜਨ ਵੰਡਣ ਵਿਚ ਵੀ ਸਿਆਸਤ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਵਾਲੇ ਰਾਜਾਂ ਨੂੰ ਵੈਕਸੀਨ ਅਤੇ ਆਕਸੀਜਨ ਵਧੇਰੇ ਮਾਤਰਾ ਵਿਚ ਦਿੱਤੀ ਜਾ ਰਹੀ ਹੈ ਗ਼ੈਰ ਭਾਰਤੀ ਜਨਤਾ ਪਾਰਟੀਆਂ ਦੀਆਂ ਸਰਕਾਰਾਂ ਵਾਲੇ ਰਾਜਾਂ ਦੇ ਮੁੱਖ ਮੰਤਰੀਆਂ ਦੇ ਤਰਲੇ ਕੱਢਣ ਦੇ ਬਾਵਜੂਦ ਵੀ ਕੈਂਦਰ ਸਰਕਾਰ ਦੇ ਕੰਨਾਂ ’ਤੇ ਜੂੰ ਨਹੀਂ ਸਰਕ ਰਹੀ ਭਾਰਤ ਸੜ Îਰਹਾ ਹੈ, ਨੀਰੋ ਬੰਸਰੀ ਵਜਾ ਰਿਹਾ ਹੈ

ਕੇਂਦਰ ਸਰਕਾਰ ਕੋਵਿਡ-19 ਮਹਾਂਮਾਰੀ ’ਤੇ ਕਾਬੂ ਪਾਉਣ ਲਈ ਆਪਣੀ ਸਰਕਾਰ ਦੀ ਸਫਲਤਾ ਦੇ ਸੋਹਲੇ ਗਾ ਰਹੀ ਹੈ ਕੇਂਦਰ ਸਰਕਾਰ ਅਖ਼ਬਾਰਾਂ ਵਿਚ ਆਕਸੀਜਨ ਬਾਰੇ ਝੂਠ ਬੋਲ ਰਹੀ ਹੈ ਪਿਛਲੇ ਸਾਲ ਜਿਹੜੇ 162 ਆਕਸੀਜਨ ਪਲਾਂਟ ਦੇਸ਼ ਦੇ 33 ਹਸਪਤਾਲਾਂ ਵਿਚ 202 ਕਰੋੜ ਰੁਪਏ ਦੀ ਲਾਗਤ ਨਾਲ ਲਗਾਉਣ ਦਾ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਸੀ, ਉਨ੍ਹਾਂ ਵਿੱਚੋਂ ਸਿਰਫ 34 ਪਲਾਂਟ ਲੱਗੇ ਹਨ ਅਜੇ ਉਨ੍ਹਾਂ ਵਿਚੋਂ 128 ਪਲਾਂਟ ਲੱਗਣੇ ਬਾਕੀ ਹਨ 550 ਹੋਰ ਪਲਾਂਟ ਲਾਉਣ ਦਾ ਬਿਆਨ ਪ੍ਰਧਾਨ ਮੰਤਰੀ ਜੀ ਨੇ ਦਾਗ਼ ਦਿੱਤਾ ਹੈ ਬਿਆਨਾਂ ਨਾਲ ਮਾਨਵਤਾ ਦੇ ਹਿਤਾਂ ਦੀ ਰਾਖੀ ਨਹੀਂ ਹੋ ਸਕਦੀ ਇਨ੍ਹਾਂ ਪਲਾਂਟਾਂ ਦਾ ਸੰਬੰਧ ਮਨੁੱਖੀ ਜ਼ਿੰਦਗੀਆਂ ਨਾਲ ਹੈ ਜੇਕਰ ਸਰਕਾਰ ਅਜੇ ਵੀ ਇਨ੍ਹਾਂ ਪਲਾਂਟਾਂ ਨੂੰ ਲਗਾਉਣ ਲਈ ਦਿਲਚਸਪੀ ਨਹੀਂ ਲੈਂਦੀ ਤਾਂ ਇਸ ਨੂੰ ਲੋਕਾਂ ਦੀ ਸਰਕਾਰ ਕਹਿਣਾ ਵਾਜਬ ਨਹੀਂ ਹੋਵੇਗਾ ਇਹ ਸਰਕਾਰ ਤਾਂ ਉਲਟਾ ਲੋਕਾਂ ਦੀਆਂ ਜਾਨਾਂ ਨਾਲ ਖੇਡ ਰਹੀ ਹੈ

ਪੰਜਾਬ ਵਿਚ 3 ਪਲਾਂਟ ਪੰਜਾਬ ਦੇ 3 ਸਰਕਾਰੀ ਹਸਪਤਾਲਾਂ ਵਿਚ ਲੱਗਣੇ ਸਨ ਸਿਰਫ ਇਕ ਪਲਾਂਟ ਫਰੀਦਕੋਟ ਹਸਪਤਾਲ ਵਿਚ ਲੱਗਿਆ ਹੈ ਦੇਸ਼ ਦੀ ਰਾਜਧਾਨੀ ਵਿਚਲੇ 8 ਆਕਸੀਜਨ ਪਲਾਂਟਾਂ ਵਿੱਚੋਂ ਸਿਰਫ ਇਕ ਚੱਲ ਰਿਹਾ ਹੈ, ਜਿੱਥੇ ਖੁਦ ਪ੍ਰਧਾਨ ਮੰਤਰੀ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਦੇ ਸੋਹਲੇ ਗਾ ਰਹੇ ਹਨ ਇਸ ਗੱਲ ਤੋਂ ਕੇਂਦਰ ਸਰਕਾਰ ਦੀ ਸੰਜੀਦਗੀ ਦਾ ਪ੍ਰਗਟਾਵਾ ਹੁੰਦਾ ਹੈ ਆਕਸੀਜਨ ਪਲਾਂਟਾਂ ਉੱਪਰ ਭਾਰਤ ਸਰਕਾਰ ਨੇ ਆਪ ਕਬਜ਼ਾ ਕਰ ਲਿਆ ਹੈ ਜਿਸ ਸਟੇਟ ਵਿਚ ਆਕਸੀਜਨ ਪਲਾਂਟ ਲੱਗੇ ਹੋਏ ਹਨ, ਉਸ ਸਟੇਟ ਦੀ ਸਰਕਾਰ ਨੂੰ ਵੀ ਆਕਸੀਜਨ ਲੈਣ ਦਾ ਅਧਿਕਾਰ ਨਹੀਂ ਹਰ ਕੰਮ ਉਪਰ ਕੇਂਦਰ ਸਰਕਾਰ ਨੇ ਆਪਣਾ ਅਧਿਕਾਰ ਬਣਾ ਲਿਆ ਹੈ ਰਾਜਾਂ ਦੇ ਅਧਿਕਾਰ ਖੋਹੇ ਜਾ ਰਹੇ ਹਨ

ਹੁਣ ਜਦੋਂ ਹਸਪਤਾਲਾਂ ਵਿਚ ਮਰੀਜ਼ ਆਕਸੀਜਨ ਦੀ ਘਾਟ ਕਰਕੇ ਮਰ ਰਹੇ ਹਨ ਤਾ ਕੇਂਦਰ ਸਰਕਾਰ 550 ਨਵੇਂ ਆਕਸੀਜਨ ਪਲਾਂਟ ਲਗਾਉਣ ਦੀਆਂ ਖ਼ਬਰਾਂ ਅਖ਼ਬਾਰਾਂ ਵਿਚ ਦੇ ਕੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਮਰੀਜ਼ਾਂ ਲਈ ਆਕਸੀਜਨ ਦਾ ਪ੍ਰਬੰਧ ਕਰਨ ਦੀ ਥਾਂ ਸਰਕਾਰ ਨੇ ਦਿੱਲੀ ਵਿਚ ਹੁਕਮ ਜਾਰੀ ਕਰ ਦਿੱਤੇ ਕਿ ਜਿਹੜੇ ਨਾਜ਼ੁਕ ਮਰੀਜ਼ ਹੋਣਗੇ, ਸਿਰਫ ਉਨ੍ਹਾਂ ਨੂੰ ਹੀ ਆਕਸੀਜਨ ਦਿੱਤੀ ਜਾਵੇਗੀ ਦਿੱਲੀ ਹਾਈ ਕੋਰਟ ਨੇ ਇਸ ਹੁਕਮ ’ਤੇ ਝਾੜ ਪਾਉਂਦਿਆਂ ਕਿਹਾ ਕਿ ਪ੍ਰਬੰਧ ਕਰਨ ਦੀ ਥਾਂ ਅਜਿਹੇ ਹੁਕਮ ਜਾਰੀ ਕਰਨੇ ਗ਼ੈਰ ਮਨੁੱਖੀ ਹਨ ਸੰਸਾਰ ਦੇ ਦੇਸ਼ ਭਾਰਤ ਦੀ ਮਦਦ ਕਰਨ ਲਈ ਪੱਬਾਂ ਭਾਰ ਹੋਏ ਪਏ ਹਨ ਪ੍ਰੰਤੂ ਭਾਰਤ ਦੇ ਸਿਆਸਤਦਾਨ ਕੁੰਭ ਦੀ ਨੀਂਦ ਸੁੱਤੇ ਪਏ ਹਨ ਭਾਰਤੀ ਸਿਆਸਤਦਾਨਾ ਨੂੰ ਚੋਣਾਂ ਵਿਚ ਪ੍ਰਚਾਰ ਕਰਨ ਤੋਂ ਵਿਹਲ ਨਹੀਂ ਮਿਲ ਰਹੀ ਸੀ

ਪ੍ਰਧਾਨ ਮੰਤਰੀ ਦੇਸ਼ ਦੇ ਲੋਕਾਂ ਨੂੰ 6 ਫੁੱਟ ਦੀ ਦੂਰੀ ਬਣਾਕੇ ਰੱਖਣ ਅਤੇ ਮਾਸਕ ਲਾਉਣ ਦੇ ਸੰਦੇਸ਼ ਦੇ ਰਹੇ ਸਨ ਅਤੇ ਆਪ ਹਰ ਰੋਜ਼ 3-4 ਚੋਣ ਰੈਲੀਆਂ ਕਰ ਰਹੇ ਸਨ, ਜਿਨ੍ਹਾਂ ਵਿਚ ਹਜ਼ਾਰਾਂ ਲੋਕ ਬਿਨਾ ਮਾਸਕ ਅਤੇ ਬਿਨਾ ਦੂਰੀ ਇਕੱਠੇ ਹੋ ਰਹੇ ਸਨ ਉਨ੍ਹਾਂ ਦੇ ਮੰਤਰੀ ਬਿਨਾ ਮਾਸਕ ਚੋਣ ਰੈਲੀਆਂ ਵਿਚ ਸ਼ਾਮਲ ਹੋ ਰਹੇ ਸਨ ਇਸ ਤੋਂ ਇਲਾਵਾ ਮੰਤਰੀ ਕੋਵਿਡ ਸੰਬੰਧੀ ਗ਼ੈਰ ਜ਼ਿੰਮੇਵਾਰਾਨਾ ਬਿਆਨ ਵੀ ਦੇ ਰਹੇ ਹਨ ਲੋਕਾਂ ਨੂੰ ਸੰਦੇਸ਼ ਦੇਣ ਤੋਂ ਪਹਿਲਾਂ ਆਪ ਪ੍ਰੇਰਨਾ ਸਰੋਤ ਬਣਨਾ ਚਾਹੀਦਾ ਸੀਪ੍ਰੰਤੂ ਹੋ ਇਸਦੇ ਉਲਟ ਰਿਹਾ ਸੀ ਕਹਿਣੀ ਅਤੇ ਕਰਨੀ ਵਿਚ ਜ਼ਮੀਨ ਅਸਮਾਨ ਦਾ ਫਰਕ ਹੈ ਕੇਂਦਰ ਸਰਕਾਰ ਨੂੰ ਚੋਣਾਂ ਜਿੱਤਣ ਦਾ ਫ਼ਿਕਰ ਜ਼ਿਆਦਾ, ਲੋਕਾਂ ਦੀਆਂ ਜ਼ਿੰਦਗੀਆਂ ਜਾਣ ਢੱਠੇ ਖੂਹ ਵਿਚ ਜਦੋਂ ਤਾਮਿਲ ਨਾਡੂ ਹਾਈ ਕੋਰਟ ਨੇ ਕੇਸ ਰਜਿਸਟਰ ਕਰਨ ਦੀ ਗੱਲ ਕੀਤੀ, ਫਿਰ ਰੈਲੀਆਂ ਬੰਦ ਕੀਤੀਆਂ

ਪ੍ਰਧਾਨ ਮੰਤਰੀ ਜੀ, ਤੁਸੀਂ ਭਾਰਤ ਦੇ ਪ੍ਰਧਾਨ ਮੰਤਰੀ ਹੋ, ਭਾਰਤੀ ਜਨਤਾ ਪਾਰਟੀ ਦੇ ਨਹੀਂ ਹੁਣ ਸਾਰੀ ਜਨਤਾ ਤੁਹਾਡੇ ਲਈ ਬਰਾਬਰ ਹੋਣੀ ਚਾਹੀਦੀ ਹੈ ਅਮਰੀਕਾ ਦੀ ਇਕ ਯੂਨੀਵਰਸਿਟੀ ਦੇ ਵਿਗਿਆਨੀ ਮੁਕਰਜੀ ਨੇ ਆਪਣੇ ਖੋਜ ਪੱਤਰ ਵਿਚ ਕਿਹਾ ਹੈ ਕਿ ਇਸ ਸਮੇਂ ਭਾਰਤ ਵਿਚ 3 ਲੱਖ 50 ਹਜ਼ਾਰ ਕੋਵਿਡ ਦੇ ਕੇਸ ਰਹੇ ਹਨ ਅਤੇ 3 ਹਜ਼ਾਰ ਰੋਜ਼ਾਨਾ ਮੌਤਾਂ ਹੋ ਰਹੀਆਂ ਹਨ ਉਨ੍ਹਾਂ ਅਗੋਂ ਕਿਹਾ ਹੈ ਕਿ ਜੇਕਰ ਇਸੇ ਤਰ੍ਹਾਂ ਚਲਦਾ ਰਿਹਾ ਤਾਂ 15 ਮਈ ਤੱਕ 5 ਲੱਖ ਕੋਵਿਡ ਦੇ ਕੇਸ ਆਉਣਗੇ ਅਤੇ ਮੌਤਾਂ ਦੀ ਗਿਣਤੀ 5 ਹਜ਼ਾਰ ਹੋਵੇਗੀ

ਅਮਰੀਕਾ ਨੇ ਭਾਰਤ ਨੂੰ ਵੈਕਸੀਨ ਬਣਾਉਣ ਲਈ ਕੱਚਾ ਮਾਲ ਦੇਣ ’ਤੇ ਪਾਬੰਦੀ ਲਾਈ ਹੋਈ ਸੀ ਨਰਿੰਦਰ ਮੋਦੀ ਅਤੇ ਡੌਨਾਲਡ ਟਰੰਪ ਦੀ ਮਿੱਤਰਤਾ ਜੱਗ ਜ਼ਾਹਰ ਸੀ ਭਾਰਤ ਵਿਚ ਵੱਡੇ ਪੱਧਰ ’ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਸੀ ਇਸ ਕਰਕੇ ਜੋਅ ਬਾਇਡਨ ਦੀ ਸਰਕਾਰ ਦੇ ਭਾਰਤ ਨਾਲ ਸੰਬੰਧ ਬਹੁਤੇ ਚੰਗੇ ਨਹੀਂ ਸਨ ਅਮਰੀਕਾ ਵਰਗਾ ਦੇਸ਼ ਜਿੱਥੇ ਡੈਮੋਕਰੇਟ ਪਾਰਟੀ ਦਾ ਰਾਜ ਹੈ, ਜਿਹੜੀ ਪਾਰਟੀ ਮੋਦੀ ਸਰਕਾਰ ਦੀਆਂ ਮਨੁੱਖੀ ਅਧਿਕਾਰਾਂ ਦੀ ਰੱਖਿਆ ਨਾ ਕਰਨ ਕਰਕੇ ਬੇਮੁੱਖ ਹੋਈ ਪਈ ਸੀ, ਉੁਸਨੇ ਵੀ ਭਾਰਤ ਵੀ ਓਵਰਸੀਜ਼ ਕਾਂਗਰਸ ਦੇ ਯਤਨਾਂ ਕਰਕੇ ਭਾਰਤ ਦੀ ਮਦਦ ਕਰਨ ਦਾ ਫ਼ੈਸਲਾ ਕਰ ਲਿਆ ਹੈ ਮੋਦੀ ਟਰੰਪ ਦੀ ਦੋਸਤੀ ਵੀ ਰਾਹ ਵਿਚ ਰੋੜਾ ਬਣ ਰਹੀ ਸੀ ਪ੍ਰੰਤੂ ਸੋਸ਼ਲ ਵਰਕਰ ਅਤੇ ਓਵਰਸੀਜ਼ ਕਾਂਗਰਸ ਦੇ ਕਨਵੀਨਰ ਵਿਜੇ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਜੋਅ ਬਾਇਡਨ ਦੇ ਕੋਵਿਡ ਦੇ ਟੈਸਟਿੰਗ ਫਾਰ ਵਾਈਟ ਹਾਊਸ ਕੋਵਿਡ-19 ਰਿਸਪੌਂਸ ਦੇ ਅਧਿਕਾਰੀ ਵਿਦੁਰ ਸ਼ਰਮਾ, ਜਿਸਦੇ ਮਾਪੇ ਭਾਰਤੀ ਮੂਲ ਦੇ ਹਨ, ਉਨ੍ਹਾਂ ਨਾਲ ਉਸਨੇ ਭਾਰਤ ਦੀ ਮਦਦ ਕਰਨ ਲਈ ਮਾਨਵਤਾਦਾਦੀ ਪਹੁੰਚ ਅਪਨਾਉਣ ਲਈ ਬੇਨਤੀ ਕੀਤੀ ਸੀ ਵਿਦੁਰ ਸ਼ਰਮਾ ਨੂੰ ਭਾਰਤੀ ਮੂਲ ਦੇ ਮਾਪਿਆਂ ਦੀ ਧੀ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਗੱਲ ਕਰਕੇ ਭਾਰਤੀਆਂ ਦੀਆਂ ਜਾਨਾਂ ਬਚਾਉਣ ਲਈ ਗੁਹਾਰ ਲਗਾਈ ਸੀ ਭਾਵੇਂ ਭਾਰਤ ਦੁਨੀਆਂ ਵਿਚ ਸਭ ਤੋਂ ਵੱਧ ਵੈਕਸੀਨ ਬਣਾਉਣ ਵਾਲਾ ਦੇਸ਼ ਹੈ ਪ੍ਰੰਤੂ ਕੱਚਾ ਮਾਲ ਭਾਰਤ ਨੂੰ ਅਮਰੀਕਾ ਤੋਂ ਆਉਂਦਾ ਹੈ ਉਨ੍ਹਾਂ ਅੱਗੋਂ ਦੱਸਿਆ ਕਿ ਮੇਰੀ ਬੇਨਤੀ ਤੋਂ ਬਾਅਦ ਵਿਦੁਰ ਸ਼ਰਮਾ ਨੇ ਕਮਲਾ ਹੈਰਿਸ ਨਾਲ ਗੱਲ ਕਰਕੇ ਰਾਸ਼ਟਰਪਤੀ ਜੋਅ ਬਾਇਡਨ ਦੀ ਪ੍ਰਵਾਨਗੀ ਨਾਲ ਕੱਚੇ ਮਾਲ ਉੱਤੇ ਲਗਾਈ ਪਾਬੰਦੀ ਫਿਲਹਾਲ ਕੋਵਿਡ ਦੀ ਸਮੱਸਿਆ ਕਰਕੇ ਉਠਾ ਲਈ ਹੈ ਜਿਸਦੇ ਸਿੱਟੇ ਵਜੋਂ ਅਮਰੀਕਾ ਨੇ ਭਾਰਤ ਨੂੰ 318 ਆਕਸੀਜਨ ਦੇ ਕਨਟੇਨਰ ਹਵਾਈ ਜਹਾਜ ਰਾਹੀਂ ਭੇਜ ਵੀ ਦਿੱਤੇ ਹਨ ਵੈਕਸੀਨ ਬਣਾਉਣ ਲਈ ਕੱਚਾ ਮਾਲ ਵੀ ਭੇਜਿਆ ਜਾਵੇਗਾ ਹੋਰ ਹਰ ਕਿਸਮ ਦੀ ਮਦਦ ਕਰਨ ਲਈ ਅਮਰੀਕਾ ਤਿਆਰ ਹੈ

ਅਮਰੀਕਾ ਦੇ ਪਬਲਿਕ ਹੈਲਥ ਦੇ ਸਲਾਹਕਾਰ ਭਾਰਤੀ ਅਧਿਕਾਰੀਆਂ ਦੇ ਸੰਪਰਕ ਵਿਚ ਹਨ ਜੋਅ ਬਾਇਡਨ ਦੇ ਵਾਈਟ ਹਾਊਸ ਵਿਚ 50 ਭਾਰਤੀ ਮੂਲ ਦੇ ਵਿਅਕਤੀਆਂ ਦੇ ਮਹੱਤਪੂਰਨ ਅਹੁਦਿਆਂ ਤੇ ਨਿਯੁਕਤ ਹੋਣ ਦਾ ਪਹਿਲਾ ਲਾਭ ਭਾਰਤ ਨੂੰ ਕੋਵਿਡ-19 ਦੀ ਰੋਕ ਥਾਮ ਲਈ ਅਮਰੀਕਾ ਤੋਂ ਮਿਲ ਗਿਆ ਹੈ ਇਸੇ ਤਰ੍ਹਾਂ ਕੈਨੇਡਾ ਸਰਕਾਰ ਨੇ 10 ਮਿਲੀਅਨ ਡਾਲਰ ਦੀ ਆਰਥਿਕ ਸਹਾਇਤਾ ਕਰਨ ਦਾ ਐਲਾਨ ਕਰ ਦਿੱਤਾ ਹੈ ਕੈਨੇਡਾ ਦੇ ਵਿਦੇਸ਼ ਮੰਤਰੀ ਮਾਰਕ ਗਾਰਨਿਊ ਨੇ ਭਾਰਤ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ ਹੈ ਕੈਨੇਡਾ ਦੀ ਭਾਰਤੀ ਮੂਲ ਦੀ ਜਨਤਕ ਸੇਵਾਵਾਂ ਦੇ ਮੰਤਰੀ ਅਨੀਤਾ ਆਨੰਦ ਨੇ ਕਿਹਾ ਹੈ ਕਿ ਪੀ ਪੀ ਕਿਟਾਂ ਅਤੇ ਵੈਂਟੀਲੇਟਰ ਦਿੱਤੇ ਜਾਣਗੇ

ਨਿਊਜ਼ੀਲੈਂਡ ਨੇ ਵੀ ਇਕ ਮਿਲੀਅਨ ਡਾਲਰ ਦੀ ਮਦਦ ਦਾ ਕਿਹਾ ਹੈ ਇਸੇ ਤਰ੍ਹਾਂ ਸਿੰਘਾਪੁਰ ਦੁਬਈ ਅਤੇ ਸੰਸਾਰ ਦੇ ਹੋਰ ਬਹੁਤ ਦੇਸ਼ ਧੜਾਧੜ ਭਾਰਤ ਦੀ ਮਦਦ ਕਰਨ ਲਈ ਤਤਪਰ ਹੋ ਗਏ ਹਨ ਪ੍ਰੰਤੂ ਦੁੱਖ ਦੀ ਗੱਲ ਹੈ ਕਿ ਭਾਰਤ ਸਰਕਾਰ ਅਜੇ ਵੀ ਕੋਵਿਡ ਦੇ ਨਾਂ ’ਤੇ ਸਿਆਸਤ ਕਰ ਰਹੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2740)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਉਜਾਗਰ ਸਿੰਘ

ਉਜਾਗਰ ਸਿੰਘ

(Retired district public relations officer)
3078 - Urban Estate, Phase-2, Patiala, Punjab.
Email: (ujagarsingh48@yahoo.com)
Mobile: (91 - 94178 - 13072

More articles from this author