UjagarSingh7“ਅਮਰਿੰਦਰ ਸਿੰਘ ਬਾਰੇ ਕਿਆਸ ਅਰਾਈਆਂ ਹਨ ... ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਕੇ ...”
(19 ਸਤੰਬਰ 2021)

 

ਕਾਂਗਰਸ ਹਾਈ ਕਮਾਂਡ ਹਮੇਸ਼ਾ ਨਵੇਂ ਫਾਰਮੂਲਿਆਂ ਅਨੁਸਾਰ ਕੰਮ ਕਰਦੀ ਰਹਿੰਦੀ ਹੈ, ਭਾਵੇਂ ਉਨ੍ਹਾਂ ਦੇ ਨਵੇਂ ਫਾਰਮੂਲੇ ਹਰ ਵਾਰੀ ਫੇਲ ਹੁੰਦੇ ਰਹੇ ਹਨਇਸੇ ਤਰ੍ਹਾਂ ਜਦੋਂ ਵੀ ਪੰਜਾਬ ਵਿੱਚ ਕਾਂਗਰਸ ਦੇ ਮੁੱਖ ਮੰਤਰੀਆਂ ਦੇ ਵਿਰੁੱਧ ਹੋਈ ਬਗ਼ਾਬਤ ਤੋਂ ਬਾਅਦ ਕੋਈ ਵੀ ਤਬਦੀਲੀ ਕੀਤੀ ਗਈ ਹੈ ਤਾਂ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਮੂੰਹ ਦੀ ਖਾਣੀ ਪਈ ਹੈਹਰਚਰਨ ਸਿੰਘ ਬਰਾੜ ਵਿਰੁੱਧ ਕੀਤੀ ਬਗ਼ਾਬਤ ਤੋਂ ਬਾਅਦ ਰਾਜਿੰਦਰ ਕੌਰ ਭੱਠਲ ਨੂੰ ਮੁੱਖ ਮੰਤਰੀ ਬਣਾਇਆ ਗਿਆ ਤਾਂ 1997 ਵਿੱਚ ਹੋਈ ਵਿਧਾਨ ਸਭਾ ਚੋਣ ਵਿੱਚ ਕਾਂਗਰਸ ਬੁਰੀ ਤਰ੍ਹਾਂ ਹਾਰ ਗਈ ਸੀ2002-2007 ਦੀ ਸਰਕਾਰ ਸਮੇਂ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਰਾਜਿੰਦਰ ਕੌਰ ਭੱਠਲ ਨੇ ਬਗ਼ਾਬਤ ਕੀਤੀ ਸੀ ਤਾਂ ਭੱਠਲ ਨੂੰ ਉਪ ਮੁੱਖ ਮੰਤਰੀ ਬਣਾਇਆ ਗਿਆ, ਫਿਰ 2007 ਵਿੱਚ ਹੋਈ ਚੋਣ ਵਿੱਚ ਕਾਂਗਰਸ ਹਾਰ ਗਈ ਸੀਕਾਂਗਰਸ ਹਾਈ ਕਮਾਂਡ ਅਜੇ ਵੀ ਸਮਝ ਨਹੀਂ ਰਹੀ, ਸਗੋਂ ਇੱਕ ਗ਼ਲਤੀ ਤੋਂ ਬਾਅਦ ਦੂਜੀ ਗ਼ਲਤੀ ਕਰੀ ਜਾ ਰਹੀ ਹੈ, ਜਿਸਦਾ ਇਵਜ਼ਾਨਾ ਕਾਂਗਰਸ ਪਾਰਟੀ ਨੂੰ ਭੁਗਤਣਾ ਪਵੇਗਾ

ਪੰਜਾਬ ਕਾਂਗਰਸ ਦੇ ਤਾਜ਼ਾ ਕਾਟੋ ਕਲੇਸ਼ ਨੇ ਕੈਪਟਨ ਅਮਰਿੰਦਰ ਸਿੰਘ ਦੇ ਅਚਾਨਕ ਅਸਤੀਫ਼ੇ ਨਾਲ ਆਪਣਾ ਰੰਗ ਵਿਖਾਲ ਦਿੱਤਾ ਹੈਵੇਖਣ ਵਾਲੀ ਗੱਲ ਤਾਂ ਇਹ ਹੈ ਕਿ ਇਸ ਰੰਗ ਦਾ ਪੰਜਾਬ ਕਾਂਗਰਸ ਦੀ 2022 ਵਾਲੀ ਵਿਧਾਨ ਸਭਾ ਚੋਣਤੇ ਕੀ ਅਸਰ ਪਵੇਗਾ। ਕੀ ਕਾਂਗਰਸ ਪਾਰਟੀ ਦਾ ਅਕਸ ਸੁਧਰ ਸਕੇਗਾ, ਜਦੋਂ ਕਿ ਚੋਣਾਂ ਵਿੱਚ ਸਮਾਂ ਬਹੁਤ ਥੋੜ੍ਹਾ ਸਾਢੇ ਤਿੰਨ ਮਹੀਨੇ ਦਾ ਰਹਿ ਗਿਆ ਹੈਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਕਾਂਗਰਸ ਹਾਈ ਕਮਾਂਡ ਵੱਲੋਂ ਰਾਜਾਂ ਵਿੱਚ ਸਿਆਸੀ ਤਾਕਤ ਦੇ ਦੋ ਧੁਰੇ ਬਣਾਉਣ ਦਾ ਨਤੀਜਾ ਹੈਦੋ ਬਰਾਬਰ ਦੇ ਧੜੇ ਬਣਾਉਣ ਦਾ ਸੁਆਦ ਕਾਂਗਰਸ ਹਾਈ ਕਮਾਂਡ ਪਹਿਲਾਂ ਹੀ ਮੱਧ ਪ੍ਰਦੇਸ਼ ਵਿੱਚ ਕਾਂਗਰਸ ਪਾਰਟੀ ਦੀ ਬਣੀ ਬਣਾਈ ਸਰਕਾਰ ਗੁਆ ਕੇ ਚੱਖ ਚੁੱਕੀ ਹੈਰਾਜਸਥਾਨ ਵਿੱਚ ਮੁੱਖ ਮੰਤਰੀ ਅਸ਼ੋਕ ਗਹਿਲੋਟ ਅਤੇ ਸਚਿਨ ਪਾਇਲਟ ਦੇ ਧੜਿਆਂ ਦਾ ਅਜੇ ਤਕ ਰੇੜਕਾ ਜਾਰੀ ਹੈਪੰਜਾਬ ਵਿੱਚ ਕਾਂਗਰਸ ਪਾਰਟੀ ਨੇ ਨਵਾਂ ਕਲੇਸ਼ ਖੜ੍ਹਾ ਕਰ ਲਿਆ ਹੈਪੰਜਾਬ ਤੋਂ ਬਾਅਦ ਰਾਜਸਥਾਨ ਦੀ ਸਰਕਾਰ ਲਈ ਖ਼ਤਰਾ ਬਣ ਗਿਆ ਹੈ ਕਿਉਂਕਿ ਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਦੇ ਘਟਨਾਕ੍ਰਮ ਤੋਂ ਹਵਾ ਮਿਲੇਗੀਭਾਵੇਂ ਕੈਪਟਨ ਅਮਰਿੰਦਰ ਸਿੰਘ ਅਤੇ ਅਸ਼ੋਕ ਗਹਿਲੋਟ ਕਾਂਗਰਸ ਵਿੱਚ ਸੀਨੀਅਰ ਨੇਤਾ ਹਨ ਪ੍ਰੰਤੂ ਕੈਪਟਨ ਦੇ ਬਦਲਣ ਨਾਲ ਅਸ਼ੋਕ ਗਹਿਲੋਟ ਦਾ ਬਦਲਣਾ ਅਸੰਭਵ ਨਹੀਂ

ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਭਾਵੇਂ ਬਹੁਤੀ ਤਸੱਲੀਬਖ਼ਸ਼ ਨਹੀਂ ਰਹੀ ਪ੍ਰੰਤੂ ਕਿਸੇ ਸੀਨੀਅਰ ਕਾਂਗਰਸੀ ਨੂੰ ਇਸ ਤਰ੍ਹਾਂ ਜ਼ਲੀਲ ਕਰਕੇ ਦਰਕਿਨਾਰ ਕਰਨਾ ਕਾਂਗਰਸ ਪਾਰਟੀ ਲਈ ਸ਼ੋਭਾ ਨਹੀਂ ਦਿੰਦਾਕੈਪਟਨ ਅਮਰਿੰਦਰ ਸਿੰਘ ਕਿਸਾਨੀ ਦਾ ਹਿਤੈਸ਼ੀ ਹੈਉਨ੍ਹਾਂ ਨੇ ਜੱਟ ਸਭਾ ਵੀ ਬਣਾਈ ਹੋਈ ਹੈਜੇ ਉਹ ਚਾਹੁੰਦੇ ਤਾਂ ਪੰਜਾਬ ਵਿਧਾਨ ਸਭਾ ਭੰਗ ਕਰ ਸਕਦੇ ਸਨ ਪ੍ਰੰਤੂ ਕਿਸਾਨ ਹਿਤੈਸ਼ੀ ਹੋਣ ਕਰਕੇ ਉਹ ਪੰਜਾਬ ਦੀ ਵਾਗਡੋਰ ਰਾਸ਼ਟਰਪਤੀ ਰਾਜ ਰਾਹੀਂ ਭਾਜਪਾ ਦੇ ਹੱਥ ਨਹੀਂ ਦੇਣੀ ਚਾਹੁੰਦੇ ਸਨਆਪਣੇ ਅਹੁਦੇ ਤੋਂ ਅਸਤੀਫ਼ ਦੇ ਕੇ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ ਹੱਕ ਵਿੱਚ ਭੁਗਤੇ ਹਨ ਹਾਲਾਂਕਿ ਉਨ੍ਹਾਂ ਨੂੰ ਅਸਤੀਫ਼ਾ ਦੇਣ ਲਈ ਬਿਲਕੁਲ ਨਹੀਂ ਕਿਹਾ ਗਿਆ ਸੀਲੈਜਿਸਲੇਚਰ ਪਾਰਟੀ ਵਿੱਚ ਕਾਂਗਰਸ ਹਾਈ ਕਮਾਂਡ ਵੱਲੋਂ ਦਿੱਤੇ ਗਏ 18 ਨੁਕਤਿਆਂਤੇ ਹੋਈ ਪ੍ਰਗਤੀ ਦਾ ਜਵਾਬ ਕੈਪਟਨ ਤੋਂ ਮੰਗਣਾ ਸੀਜੇਕਰ ਵਿਧਾਨਕਾਰਾਂ ਦੀ ਤਸੱਲੀ ਨਾ ਹੁੰਦੀ ਤਾਂ ਉਨ੍ਹਾਂ ਨੂੰ ਬਦਲਣ ਦੀ ਕਾਰਵਾਈ ਹੋਣੀ ਸੀਕੈਪਟਨ ਅਮਰਿੰਦਰ ਸਿੰਘ ਨੇ ਇਸ ਮੀਟਿੰਗ ਨੂੰ ਉਨ੍ਹਾਂ ਨੂੰ ਭਰੋਸੇ ਵਿੱਚ ਲਏ ਤੋਂ ਬਿਨਾ ਬੁਲਾਉਣਾ ਆਪਣੀ ਬੇਇੱਜ਼ਤੀ ਮਹਿਸੂਸ ਕੀਤਾ ਹੈ, ਜਿਸ ਕਰਕੇ ਉਨ੍ਹਾਂ ਅਸਤੀਫ਼ਾ ਦੇ ਦਿੱਤਾ ਹੈ

ਲੈਜਿਸਲੇਚਰ ਪਾਰਟੀ ਦਾ ਮੁਖੀ ਹੋਣ ਕਰਕੇ ਮੀਟਿੰਗ ਬਲਾਉਣ ਦਾ ਅਧਿਕਾਰ ਮੁੱਖ ਮੰਤਰੀ ਦਾ ਹੀ ਸੀਹਾਈ ਕਮਾਂਡ ਨੇ ਮੁੱਖ ਮੰਤਰੀ ਨੂੰ ਬਾਈਪਾਸ ਕੀਤਾ ਸੀ, ਜਿਸ ਕਰਕੇ ਕੈਪਟਨ ਅਮਰਿੰਦਰ ਸਿੰਘ ਨਰਾਜ਼ ਹੋ ਗਏਅਸਤੀਫ਼ਾ ਦੇਣਾ ਉਨ੍ਹਾਂ ਲਈ ਕੋਈ ਨਵੀਂ ਗੱਲ ਨਹੀਂਬਲਿਊ ਸਟਾਰ ਅਪ੍ਰੇਸ਼ਨ ਮੌਕੇ ਲੋਕ ਸਭਾ ਅਤੇ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦਿੱਤਾ ਉਸ ਤੋਂ ਬਾਅਦ ਜਦੋਂ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਨੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਪੁਲਿਸ ਭੇਜ ਕੇ ਬਲੈਕ ਥੰਡਰ ਅਪ੍ਰੇਸ਼ਨ ਕੀਤਾ ਸੀ ਤਾਂ ਸੁਰਜੀਤ ਸਿੰਘ ਬਰਨਾਲਾ ਸਰਕਾਰ ਵਿੱਚ ਉਨ੍ਹਾਂ ਖੇਤੀਬਾੜੀ ਮੰਤਰੀ ਤੋਂ ਅਸਤੀਫ਼ਾ ਦੇ ਦਿੱਤਾ ਸੀਇਸ ਲਈ ਅਹੁਦਾ ਤਿਆਗਣਾ ਕੈਪਟਨ ਅਮਰਿੰਦਰ ਸਿੰਘ ਲਈ ਵੱਡੀ ਗੱਲ ਨਹੀਂ ਪ੍ਰੰਤੂ ਕਿਸਾਨੀ ਹਿਤ ਪਹਿਲਾਂ ਹਨਇਹ ਹੋ ਸਕਦਾ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਆਨੰਦ ਮਾਣ ਰਹੇ ਸਨ, ਉਹ ਜ਼ਰੂਰ ਦੁਖੀ ਹੋਏ ਹੋਣਗੇ

ਰਾਜਾਂ ਵਿੱਚ ਸਿਆਸਤਦਾਨਾਂ ਦੇ ਦੋ ਧੜੇ ਬਣਾਉਣਾ ਪਾਰਟੀ ਦੀ ਕਾਰਗੁਜ਼ਾਰੀ ਉੱਪਰ ਸਵਾਲੀਆ ਨਿਸ਼ਾਨ ਲਗਾ ਦਿੰਦਾ ਹੈ, ਕਿਉਂਕਿ ਸਿਆਸਤਦਾਨ ਇੱਕ ਦੂਜੇ ਤੋਂ ਸਿਆਸੀ ਤਾਕਤ ਹਥਿਆਉਣ ਲਈ ਲੱਤਾਂ ਖਿੱਚਦੇ ਰਹਿੰਦੇ ਹਨਮੁੱਖ ਮੰਤਰੀ ਆਪਣੀ ਕੁਰਸੀ ਬਚਾਉਣ ਦੇ ਤੌਰ ਤਰੀਕੇ ਅਪਣਾਉਂਦੇ ਰਹਿੰਦੇ ਹਨਵਿਰੋਧੀ ਮੁੱਖ ਮੰਤਰੀ ਨੂੰ ਕੁਰਸੀ ਤੋਂ ਲਾਹੁਣ ਦੇ ਮਨਸੂਬੇ ਬਣਾਉਂਦੇ ਰਹਿੰਦੇ ਹਨਮੁੱਖ ਮੰਤਰੀ ਦੇ ਕੰਮਕਾਰ ਦਾ ਸਮਾਂ ਬਰਬਾਦ ਹੁੰਦਾ ਹੈਸਰਕਾਰੀ ਕੰਮ ਠੱਪ ਹੋ ਜਾਂਦੇ ਹਨਭਾਵ ਵਿਕਾਸ ਦੇ ਕੰਮ ਸੁਚੱਜੇ ਢੰਗ ਨਾਲ ਸਿਰੇ ਨਹੀਂ ਚੜ੍ਹਾਏ ਜਾ ਸਕਦੇ

ਪਿਛਲੇ ਛੇ ਮਹੀਨੇ ਤੋਂ ਪੰਜਾਬ ਵਿੱਚ ਇਹੋ ਲੁਕਣਮੀਟੀ ਖੇਡੀ ਜਾ ਰਹੀ ਸੀਇਸ ਲਈ ਜ਼ਿੰਮੇਵਾਰ ਸਿਰਫ਼ ਕਾਂਗਰਸ ਹਾਈ ਕਮਾਂਡ ਹੈਮੁੱਖ ਮੰਤਰੀ ਭਾਵੇਂ ਕੋਈ ਹੋਵੇ, ਪ੍ਰੰਤੂ ਪੰਜਾਬ ਦੀ ਬਿਹਤਰੀ ਲਈ ਨਤੀਜੇ ਮਿਲਣੇ ਜ਼ਰੂਰੀ ਹਨ2022 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਮਹਿਜ਼ 3 ਮਹੀਨੇ 11 ਦਿਨ ਰਹਿ ਗਏ ਹਨ40 ਦਿਨ ਪਹਿਲਾਂ ਕੋਡ ਆਫ ਕੰਡਕਟ ਲੱਗ ਜਾਂਦਾ ਹੈਕੋਡ ਆਫ ਕੰਡਕਟ ਤੋਂ ਇੱਕ ਮਹੀਨਾ ਪਹਿਲਾਂ ਅਧਿਕਾਰੀ ਕੰਮ ਕਰਨਾ ਛੱਡ ਕੇ ਟਾਲ ਮਟੋਲ ਕਰਨ ਲੱਗ ਜਾਂਦੇ ਹਨਨਵੇਂ ਮੁੱਖ ਮੰਤਰੀ ਦੇ ਆਪਣੀ ਕਾਰਗੁਜ਼ਾਰੀ ਵਿਖਾਉਣ ਲਈ ਬਾਕੀ ਰਹਿ ਗਿਆ ਇੱਕ ਮਹੀਨਾ ਇੱਕ ਮਹੀਨੇ ਵਿੱਚ ਹੀ ਉਨ੍ਹਾਂ ਨੇ ਆਪਣੀ ਮਰਜ਼ੀ ਦਾ ਪ੍ਰਿੰਸੀਪਲ ਸਕੱਤਰ, ਮੁੱਖ ਸਕੱਤਰ, ਡੀ ਜੀ ਪੀ, ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ, ਐੱਸ ਐੱਸ ਪੀਜ਼, ਵਿਭਾਗਾਂ ਦੇ ਮੁਖੀ ਤੇ ਸਕੱਤਰ ਲਗਾਉਣੇ ਹਨ ਤਾਂ ਜੋ ਮੁੱਖ ਮੰਤਰੀ ਦੀ ਮਰਜ਼ੀ ਅਨੁਸਾਰ ਹੁਕਮਾਂ ਨੂੰ ਤਾਮੀਲ ਕਰ ਸਕਣਇਸ ਕੰਮ ਨੂੰ ਵੀ ਸਮਾਂ ਚਾਹੀਦਾ ਹੈਵਿਕਾਸ ਦੇ ਕੰਮ ਕਦੋਂ ਕਰਨਗੇ?

ਇਸ ਤੋਂ ਇਲਾਵਾ ਪੰਜਾਬ ਵਿੱਚ ਬਹੁਤੇ ਵਿਭਾਗਾਂ ਦੇ ਕਰਮਚਾਰੀਆਂ ਦੇ ਅੰਦੋਲਨ ਚੱਲ ਰਹੇ ਹਨਕੋਈ ਟੈਂਕੀ ’ਤੇ ਚੜ੍ਹਿਆ ਬੈਠਾ ਹੈ, ਕੋਈ ਕਿਸੇ ਹੋਰ ਢੰਗ ਨਾਲ ਅੰਦੋਲਨ ਕਰ ਰਿਹਾ ਹੈਉਹ ਆਸ ਕਰਦੇ ਸਨ ਕਿ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੇ ਮਸਲੇ ਹੱਲ ਹੋ ਜਾਣਗੇਕੁਝ ਹੱਲ ਹੋ ਵੀ ਹੋ ਗਏ ਸਨਹੁਣ ਬਾਕੀ ਸਾਰੇ ਫ਼ੈਸਲੇ ਲਟਕ ਗਏ ਹਨਆਮ ਤੌਰ ’ਤੇ ਸਰਕਾਰਾਂ ਬਹੁਤੇ ਕੰਮ ਚੋਣਾਂ ਦੇ ਨੇੜੇ ਕਰਦੀਆਂ ਹੁੰਦੀਆਂ ਹਨਉਹ ਸਾਰੇ ਫ਼ੈਸਲੇ ਵਿੱਚ ਵਿਚਾਲੇ ਲਟਕ ਗਏ ਹਨਪੰਜਾਬ ਦੇ ਜਿਹੜੇ ਭਖਦੇ ਮੁੱਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਨਸ਼ਾ, ਬੇਰੋਜ਼ਗਾਰੀ, ਰੇਤ ਬਜਰੀ ਮਾਫ਼ੀਆ, ਟਰਾਂਸਪੋਰਟ ਮਾਫ਼ੀਆ, ਸ਼ਰਾਬ ਮਾਫੀਆ ਅਤੇ ਬਿਜਲੀ ਸਮਝੌਤੇ ਰੱਦ ਕਰਨ ਵਰਗੇ ਕੰਮ ਕਿਸੇ ਕ੍ਰਿਸ਼ਮੇ ਨਾਲ ਹੱਲ ਨਹੀਂ ਹੋਣਗੇਮੀਟਿੰਗਾਂ ਕਰਨੀਆਂ ਪੈਣਗੀਆਂਅਧਿਕਾਰੀ ਰਸਤੇ ਵਿੱਚ ਕਾਨੂੰਨੀ ਰੋੜੇ ਅੜਾਉਣਗੇਜਿਨ੍ਹਾਂ ਅੜਿੱਕਿਆਂ ਨੂੰ ਕੈਪਟਨ ਦੂਰ ਨਹੀਂ ਕਰ ਸਕੇ, ਉਨ੍ਹਾਂ ਨੂੰ ਕੋਈ ਹੋਰ ਕਿਹੜੀ ਜਾਦੂ ਦੀ ਛੜੀ ਨਾਲ ਦੂਰ ਕਰੇਗਾਅਜਿਹਾ ਪ੍ਰਬੰਧਕੀ ਕਾਰਜ ਕੁਸ਼ਲ ਮੁੱਖ ਮੰਤਰੀ ਕਿੱਥੋਂ ਲਿਆਉਣਗੇ ਜਿਹੜਾ ਸਾਰੇ ਮਸਲੇ ਇੱਕ ਮਹੀਨੇ ਵਿੱਚ ਹੱਲ ਕਰ ਲਵੇਗਾ, ਬੱਸ ਇੱਕੋ ਗੱਲ ਉਨ੍ਹਾਂ ਦੀ ਖੁਸ਼ੀ ਲਈ ਹੈ ਕਿ ਕੈਪਟਨ ਨੂੰ ਬਦਲ ਦਿੱਤਾ ਹੈ

ਨਵੀਂ ਸਰਕਾਰ ਨੇ ਆਪਣੀ ਨੀਤੀ ਵੀ ਬਣਾਉਣੀ ਹੁੰਦੀ ਹੈਸਰਕਾਰ ਕੋਲ ਆਪਣੀ ਕਾਰਗੁਜ਼ਾਰੀ ਵਿਖਾਉਣ ਲਈ ਸਮਾਂ ਹੀ ਬਾਕੀ ਨਹੀਂ ਰਿਹਾ, ਫਿਰ ਉਹ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਨੂੰ ਕੀ ਜਵਾਬ ਦੇਣਗੇ? ਵੋਟਾਂ ਕਿਸ ਪ੍ਰਾਪਤੀ ਕਰਕੇ ਮੰਗਣਗੇ? ਜੇ ਇਹ ਕਹਿ ਲਿਆ ਜਾਵੇ ਕਿ ਕਾਂਗਰਸ ਹਾਈ ਕਮਾਂਡ ਨੇ ਆਪਣੀ ਕਬਰ ਆਪ ਖੋਦ ਲਈ ਹੈ ਤਾਂ ਇਹ ਕੋਈ ਗ਼ਲਤ ਗੱਲ ਨਹੀਂਕਾਂਗਰਸ ਆਪਣੇ ਆਧਾਰ ਨੂੰ ਆਪ ਹੀ ਖ਼ੋਰਾ ਲਾ ਰਹੀ ਹੈਅਜੇ ਤਾਂ ਨਵਾਂ ਮੁੱਖ ਮੰਤਰੀ ਬਣਾਉਣਾ ਹੈ ਅਤੇ ਮੰਤਰੀ ਮੰਡਲ ਦੇ ਗਠਨ ਉੱਪਰ ਵੀ ਸਮਾਂ ਲੱਗੇਗਾਫਿਰ ਨਵੇਂ ਮੰਤਰੀ ਆਪਣੇ ਵਿਭਾਗਾਂ ਬਾਰੇ ਜਾਣਕਾਰੀ ਹਾਸਲ ਕਰਨਗੇਸਿਆਸੀ ਟਿਪਣੀਕਾਰ ਕਹਿੰਦੇ ਹਨ ਕਿ ਜੇ ਕਾਂਗਰਸ ਨੇ ਕੋਈ ਮੁੱਖ ਮੰਤਰੀ ਬਦਲਣ ਦਾ ਫ਼ੈਸਲਾ ਕਰਨਾ ਸੀ ਤਾਂ ਘੱਟੋ ਘੱਟ ਚੋਣ ਤੋਂ ਇੱਕ ਸਾਲ ਪਹਿਲਾਂ ਕਰਨਾ ਚਾਹੀਦਾ ਸੀ

ਕੈਪਟਨ ਅਮਰਿੰਦਰ ਸਿੰਘ ਉੱਪਰ ਮੁੱਖ ਦੋਸ਼ ਇਹ ਲਗਾਏ ਜਾ ਰਹੇ ਹਨ ਕਿ ਉਨ੍ਹਾਂ ਨੇ 2017 ਵਿਧਾਨ ਸਭਾ ਚੋਣ ਸਮੇਂ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਹਨਇਹ ਬਿਲਕੁਲ ਠੀਕ ਹੈ ਪ੍ਰੰਤੂ ਇਹ ਮੰਤਰੀ ਮੰਡਲ ਦੀ ਕੁਲੈਕਟਿਵ ਜ਼ਿੰਮੇਵਾਰੀ ਹੁੰਦੀ ਹੈ। ਇਸ ਤੋਂ ਸਪਸ਼ਟ ਹੈ ਕਿ ਸਾਰੇ ਮੰਤਰੀ ਮੰਡਲ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਦੇ ਬਰਾਬਰ ਹੈਜਦੋਂ ਉਨ੍ਹਾਂ ਨੂੰ ਪਤਾ ਸੀ ਕਿ ਵਾਅਦੇ ਪੂਰੇ ਨਹੀਂ ਹੋ ਰਹੇ ਤਾਂ ਉਦੋਂ ਹੀ ਬਿਟਰ ਜਾਂਦੇਇਹ ਤਾਂ ਇਸ ਤਰ੍ਹਾਂ ਹੋਇਆ ਕਿਅਬ ਕਿਆ ਬਣੇ ਜਬ ਚਿੜੀਆਂ ਚੁਗ ਗਈ ਖੇਤ।’ ਹੁਣ ਤਾਂ ਪਲਾਹ ਸੋਟੇ ਮਾਰੇ ਜਾ ਰਹੇ ਹਨਕਾਂਗਰਸ ਦਾ ਭਵਿੱਖ ਕੰਧਤੇ ਲਿਖਿਆ ਪਿਆ ਹੈ, ਜਿਹੜਾ ਮਰਜ਼ੀ ਮੁੱਖ ਮੰਤਰੀ ਬਣ ਜਾਵੇਰਹਿੰਦੀ ਖੂੰਹਦੀ ਕਸਰ ਕੈਪਟਨ ਅਮਰਿੰਦਰ ਸਿੰਘ ਅਤੇ ਇੱਕ ਸਾਬਕਾ ਡੀ ਜੀ ਪੀ ਮੁਹੰਮਦ ਮੁਸਤਫ਼ਾ ਇੱਕ ਦੂਜੇਤੇ ਇਲਜ਼ਾਮ ਲਾ ਕੇ ਪੂਰੀ ਕਰ ਰਹੇ ਹਨ, ਜਿਨ੍ਹਾਂ ਨਾਲ ਕਾਂਗਰਸ ਦਾ ਅਕਸ ਖਰਾਬ ਹੋ ਰਿਹਾ ਹੈ

ਵੈਸੇ ਤਾਂ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਵਿੱਚ ਬਗ਼ਾਵਤ ਦੀ ਕਨਸੋ ਆ ਰਹੀ ਹੈ ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਬਾਰੇ ਕਿਆਸ ਅਰਾਈਆਂ ਹਨ ਕਿ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੋਈ ਵੱਡਾ ਸਿਆਸੀ ਧਮਾਕਾ ਕਰ ਸਕਦੇ ਹਨਉਨ੍ਹਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਤੋਂ ਤਿੰਨ ਖੇਤੀਬਾੜੀ ਕਾਨੂੰਨ ਰੱਦ ਕਰਵਾ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਕੇ ਪੰਜਾਬ ਵਿੱਚ ਉਨ੍ਹਾਂ ਦੇ ਮੁੱਖ ਮੰਤਰੀ ਦਾ ਚਿਹਰਾ ਬਣਕੇ ਚੋਣ ਲੜ ਸਕਦੇ ਹਨਜੇ ਇਹ ਕਿਆਸ ਅਰਾਈ ਸਹੀ ਸਾਬਤ ਹੋ ਗਈ ਤਾਂ ਪੰਜਾਬ ਦੇ ਕਾਂਗਰਸੀ ਕੁਰਸੀ ਦੇ ਲਾਲਚ ਕਰਕੇ ਜਿਹੜੇ ਹੁਣ ਕੈਪਟਨ ਤੋਂ ਦੂਰੀ ਬਣਾਈ ਬੈਠੇ ਹਨ, ਉਹ ਟਪੂਸੀਆਂ ਮਾਰ ਕੇ ਕੈਪਟਨ ਦਾ ਪੱਲਾ ਫੜ ਸਕਦੇ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(3017)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਉਜਾਗਰ ਸਿੰਘ

ਉਜਾਗਰ ਸਿੰਘ

(Retired district public relations officer)
3078 - Urban Estate, Phase-2, Patiala, Punjab.
Email: (ujagarsingh48@yahoo.com)
Mobile: (91 - 94178 - 13072

More articles from this author