UjagarSingh7“ਇੰਟਰਵਿਊ ਵਿੱਚ ਮੈਂਨੂੰ ਬੜੇ ਔਖੇ ਸਿਆਸਤ ਨਾਲ ਸੰਬੰਧਤ ਸਵਾਲ ਪੁੱਛੇ ਗਏ ਜਦੋਂ ਕਿ ਅਸਾਮੀ ...”
(28 ਨਵੰਬਰ 2021)

 

ਮੇਰਾ ਪਿੰਡ ਕੱਦੋਂ ਲੁਧਿਆਣਾ ਜ਼ਿਲ੍ਹੇ ਵਿੱਚ ਜਰਨੈਲੀ ਸੜਕ ਤੋਂ ਪਾਇਲ ਨੂੰ ਜਾਣ ਵਾਲੀ ਸੰਪਰਕ ਸੜਕ ’ਤੇ ਦੋਰਾਹਾ ਅਤੇ ਪਾਇਲ ਦੇ ਵਿਚਕਾਰ ਹੈਮੈਂ ਦਸਵੀਂ ਜਮਾਤ ਵਿੱਚ ਸਰਕਾਰੀ ਹਾਈ ਸਕੂਲ ਦੋਰਾਹਾ ਵਿੱਚ ਪੜ੍ਹਦਾ ਸੀਉਦੋਂ ਸਾਡੇ ਪਿੰਡ ਤੋਂ ਸਕੂਲ ਜਾਣ ਲਈ ਢਾਈ ਕਿਲੋਮੀਟਰ ਰੇਤ ਦੇ ਟਿੱਬਿਆਂ ਵਾਲੇ ਰਸਤੇ ਵਿੱਚ ਪੈਦਲ ਜਾਣਾ ਪੈਂਦਾ ਸੀ ਜੁੱਤੀ ਪਾਉਣੀ ਜਾਂ ਨਾ ਪਾਉਣੀ ਇੱਕ ਬਰਾਬਰ ਹੁੰਦੀ ਸੀਰੇਤਾ ਇੰਨਾ ਹੁੰਦਾ ਸੀ ਕਿ ਗਰਮੀਆਂ/ਸਰਦੀਆਂ ਦੇ ਦਿਨਾਂ ਵਿੱਚ ਜੁੱਤੀਆਂ ਵਿੱਚ ਤੱਤਾ/ਠੰਢਾ ਰੇਤਾ ਪੈ ਜਾਂਦਾ ਸੀਕਈ ਵਾਰ ਜੁੱਤੀ ਚੁੱਕ ਕੇ ਭੱਜਕੇ ਜਾਣਾ ਪੈਂਦਾ ਸੀ ਤਾਂ ਜੋ ਪੈਰ ਨਾ ਸੜਨ/ਠਰਨ

ਸਕੂਲ ਵਿੱਚ ਮੁੱਖ ਅਧਿਆਪਕ ਹਰਬੰਸ ਸਿੰਘ ਬੜੇ ਹੀ ਅਨੁਸ਼ਾਸਨ ਪਸੰਦ ਸਨਉਹ ਡੰਡਾ ਹਰ ਵਕਤ ਆਪਣੇ ਕੋਲ ਰੱਖਦੇ ਸਨਪੜ੍ਹਾਈ ਨਾ ਕਰਨ ਵਾਲਿਆਂ ਨੂੰ ਡੰਡਿਆਂ ਨਾਲ ਕੁੱਟਦੇ ਸਨਬਾਕੀ ਅਧਿਆਪਕ ਪਿਆਰ ਨਾਲ ਪੜ੍ਹਾਉਂਦੇ ਅਤੇ ਸਮਝਾਉਂਦੇ ਸਨਮੈਂ ਨੌਂਵੀਂ ਦੇ ਸਾਲਾਨਾ ਪੇਪਰਾਂ ਵਿੱਚ ਅੰਗਰੇਜ਼ੀ ਦਾ ਪੇਪਰ ਦੇ ਰਿਹਾ ਸੀ, ਜਦੋਂ ਜਵਾਹਰ ਲਾਲ ਨਹਿਰੂ ਦਾ ਲੇਖ ਲਿਖਣ ਲੱਗਾ ਤਾਂ ਦਿਮਾਗ ਵਿੱਚ ਕੁੰਡੀ ਫਸ ਗਈ ਕਿ ਜਵਾਹਰ ਵਿੱਚ ਤਿੰਨਨਹੀਂ ਹੋ ਸਕਦੀਆਂਅੱਗੇ ਬੈਠੇ ਸਾਥੀ ਨੂੰ ਪੁੱਛਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਅੰਗਰੇਜ਼ੀ ਦੇ ਅਧਿਆਪਕ ਗੁਰਚਰਨ ਸਿੰਘ ਜੋ ਪਟਿਆਲਾ ਤੋਂ ਆਉਂਦੇ ਸਨ, ਮੇਰੇ ਕੋਲ ਆ ਕੇ ਖੜ੍ਹ ਗਏਉਨ੍ਹਾਂ ਮੈਂਨੂੰ ਖੜ੍ਹਾ ਕਰਕੇ ਪਿਆਰ ਨਾਲ ਕਿਹਾ ਕਿ ਅਧਿਆਪਕ ਦੀਆਂ ਨਜ਼ਰਾਂ ਵਿੱਚ ਚੰਗਾ ਵਿਦਿਆਰਥੀ ਬਣਨਾ ਵੱਡੀ ਗੱਲ ਨਹੀਂ ਹੁੰਦੀ ਪ੍ਰੰਤੂ ਚੰਗਿਆਈ ਨੂੰ ਬਰਕਰਾਰ ਰੱਖਣਾ ਮਹੱਤਵਪੂਰਨ ਹੁੰਦਾ ਹੈ ਇੰਨੀ ਗੱਲ ਕਹਿ ਕੇ ਮੈਂਨੂੰ ਇਮਤਿਹਾਨ ਦੇਣ ਲਈ ਬਿਠਾ ਗਏਉਹ ਦਿਨ ਤੋਂ ਮੈਂ ਆਪਣੇ ਅਧਿਆਪਕ ਦੀ ਗੱਲ ਪੱਲੇ ਬੰਨ੍ਹੀ ਹੋਈ ਹੈਅੱਜ ਜਦੋਂ ਮੈਂ ਅਧਿਆਪਕਾਂ ਅਤੇ ਵਿਦਿਅਰਥੀਆਂ ਦੇ ਟਕਰਾਓ ਦੀਆਂ ਖ਼ਬਰਾਂ ਪੜ੍ਹਦਾ ਹਾਂ ਤਾਂ ਮੈਂਨੂੰ ਭਲੇ ਵੇਲੇ ਯਾਦ ਆਉਂਦੇ ਹਨ, ਜਦੋਂ ਅਸੀਂ ਅਧਿਆਪਕਾਂ ਨੂੰ ਦੇਖ ਕੇ ਘਾਊਂ ਮਾਊਂ ਹੋ ਜਾਂਦੇ ਸੀ, ਸਾਹਮਣੇ ਬੋਲਣ ਦੀ ਹਿੰਮਤ ਨਹੀਂ ਕਰਦੇ ਸੀ

ਘਰ ਦੀ ਆਰਥਿਕ ਹਾਲਤ ਚੰਗੀ ਨਾ ਹੋਣ ਕਰਕੇ ਮੈਂਨੂੰ ਮਾਪਿਆਂ ਨੇ ਦਸਵੀਂ ਤੋਂ ਬਾਅਦ ਪੜ੍ਹਾਉਣ ਤੋਂ ਇਨਕਾਰ ਕਰ ਦਿੱਤਾ ਮੈਂ ਅੱਗੇ ਪੜ੍ਹਕੇ ਲੈਕਚਰਾਰ ਬਣਨਾ ਚਾਹੁੰਦਾ ਸੀਮੇਰੇ ਵੱਡੇ ਭਰਾ ਸ੍ਰ. ਧਰਮ ਸਿੰਘ ਪਟਿਆਲੇ ਆਬਕਾਰੀ ਤੇ ਕਰ ਵਿਭਾਗ ਵਿੱਚ ਸਹਾਇਕ ਲੱਗੇ ਹੋਏ ਸਨ, ਉਹ ਮੈਂਨੂੰ ਆਪਣੇ ਕੋਲ ਲੈ ਗਏਪ੍ਰਾਈਵੇਟਲੀ ਗਿਆਨੀ ਦੇ ਇਮਤਿਹਾਨ ਦੇਣ ਲਈ ਪਟਿਆਲੇ ਪੁਰਾਣੀ ਕੋਤਵਾਲੀ ਚੌਕ ਵਿੱਚ ਪ੍ਰੋ. ਬਾਬੂ ਸਿੰਘ ਗੁਰਮ ਦੀ ਇੱਕ ਨਿਊ ਆਕਸਫੋਰਡ ਨਾਂ ਦੀ ਅਕਾਡਮੀ ਹੁੰਦੀ ਸੀ, ਜੋ ਸਵੇਰੇ ਸ਼ਾਮ ਕਲਾਸਾਂ ਲਗਾਕੇ ਪਹਿਲਾਂ ਗਿਆਨੀ ਅਤੇ ਫਿਰ 6-6 ਮਹੀਨੇ ਬਾਅਦ 50 ਨੰਬਰ ਦੀ ਅੰਗਰੇਜ਼ੀ ਜ਼ਰੂਰੀ ਵਿਸ਼ੇ ਨਾਲ ਬੀ ਕਰਵਾ ਦਿੰਦੇ ਸਨਇਸ ਪੜ੍ਹਾਈ ਨੂੰ ਵਾਇਆ ਬਠਿੰਡਾ ਕਹਿੰਦੇ ਸਨਕਲਾਸ ਵਿੱਚ ਬਹੁਤੇ ਕਰਨ ਵਾਲੇ ਨੌਕਰੀਆਂ ਵਾਲੇ ਮੁਲਾਜ਼ਮ ਹੁੰਦੇ ਸਨ

ਉਨ੍ਹਾਂ ਦਿਨਾਂ ਵਿੱਚ ਇਸ ਅਕਾਡਮੀ ਦਾ ਬੜਾ ਨਾਮ ਚਲਦਾ ਸੀਇਸ ਲਈ ਵਿਦਿਆਰਥੀਆਂ ਦੀ ਗਿਣਤੀ ਬਹੁਤ ਜ਼ਿਆਦਾ ਸੀਬਹੁਤੇ ਵਿਦਿਆਰਥੀ ਸੰਜੀਦਾ ਸਨ ਪ੍ਰੰਤੂ ਕੁਝ ਵਿਦਿਆਰਥੀ ਮਨਪ੍ਰਚਾਵੇ ਲਈ ਹੀ ਆਉਂਦੇ ਸਨ, ਜਿਹੜੇ ਅਨੁਸ਼ਾਸਨ ਖਰਾਬ ਕਰਦੇ ਸਨਪ੍ਰਿੰਸੀਪਲ ਜੋ ਇੱਕ ਜੱਟ ਪਰਿਵਾਰ ਨਾਲ ਸੰਬੰਧਤ ਸੀ, ਉਸ ਲਈ ਵੀ ਵਿਦਿਆਰਥੀਆਂ ਨੂੰ ਕੰਟਰੋਲ ਕਰਨਾ ਮੁਸ਼ਕਲ ਹੋ ਰਿਹਾ ਸੀਕੁਝ ਸਾਡੇ ਵਰਗੇ ਵਿਦਿਆਰਥੀ ਸੰਜੀਦਾ ਸਨ, ਜਿਹੜੇ ਕਾਲਜਾਂ ਦੀ ਫੀਸ ਨਹੀਂ ਦੇ ਸਕਦੇ ਸੀਪੜ੍ਹਾਈ ਕੋ ਐਜੂਕੇਸ਼ਨ ਸੀਮੈਂ ਅਤੇ ਮਰਹੂਮ ਜਸਵੰਤ ਡਡਹੇੜੀ ਨੇ ਵੀ ਅਕਾਡਮੀ ਵਿੱਚ ਦਾਖ਼ਲਾ ਲੈ ਲਿਆ

ਅਕਾਡਮੀ ਦੇ ਮਾਲਕ ਆਪ ਅੰਗਰੇਜ਼ੀ ਪੜ੍ਹਾਉਂਦੇ ਸਨਉਹ ਲੁਧਿਆਣੇ ਜ਼ਿਲ੍ਹੇ ਦੇ ਸਮਰਾਲਾ ਕੋਲ ਪਿੰਡ ਭਰਥਲਾ ਦੇ ਰਹਿਣ ਵਾਲੇ ਸਨਸਾਨੂੰ ਵੀ ਦੋਵਾਂ ਨੂੰ ਲੁਧਿਆਣਾ ਜ਼ਿਲ੍ਹੇ ਦੇ ਅਤੇ ਸੰਜੀਦਾ ਵਿਦਿਆਰਥੀ ਹੋਣ ਕਰਕੇ ਇੱਕ ਦਿਨ ਉਨ੍ਹਾਂ ਨੇ ਆਪਣੇ ਦਫਤਰ ਵਿੱਚ ਬੁਲਾਇਆ ਤੇ ਕਿਹਾ ਕਿ ਅਕਾਡਮੀ ਵਿੱਚ ਕੁਝ ਬਾਹਰਲੇ ਮੁੰਡੇ ਕੇ ਕੁੜੀਆਂ ਨੂੰ ਤੰਗ ਕਰਦੇ ਹਨਤੁਸੀਂ ਮੇਰੀ ਮਦਦ ਕਰੋਅਸੀਂ ਚੌੜ ਵਿੱਚ ਆ ਕੇ ਜ਼ਿੰਮੇਵਾਰੀ ਲੈ ਬੈਠੇਸਾਡੀ ਦਿੱਖ ਤਾਂ ਠੀਕ ਸੀ ਪ੍ਰੰਤੂ ਐਨੀ ਰੋਹਬਦਾਰ ਨਹੀਂ ਸੀ ਕਿ ਮੁੰਡਿਆਂ ਨੂੰ ਦਬਕਾ ਮਾਰ ਸਕਦੇਜਸਵੰਤ ਡਡਹੇੜੀ ਦਾ ਛੋਟਾ ਭਰਾ ਹਰਦਿਆਲ ਸਿੰਘ ਖਾਲਸਾ ਕਾਲਜ ਪਟਿਆਲਾ ਵਿੱਚ ਪੜ੍ਹਦਾ ਸੀ, ਉਹ ਥੋੜ੍ਹਾ ਇਲਤੀ ਅਤੇ ਰੋਹਬ ਦਾਬ ਵਾਲਾ ਸੀਅਸੀਂ ਉਸ ਨੂੰ ਨਾਲ ਲੈ ਆਏ ਤੇ ਸਾਰੀ ਗੱਲ ਦੱਸੀਉਸਨੇ ਦਬਕੇ ਮਾਰੇ ਕਿ ਜੇਕਰ ਸਾਡੀਆਂ ਭੈਣਾਂ ਨਾਲ ਕਿਸੇ ਨੇ ਛੇੜਖਾਨੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਦੀ ਖੈਰ ਨਹੀਂਮੁੜਕੇ ਕੋਈ ਵੀ ਲੜਕਾ ਅਕਾਡਮੀ ਦੇ ਮੂਹਰੇ ਵੀ ਨਾ ਲੰਘਿਆ ਕਰੇ, ਸਾਡਾ ਮੁਫ਼ਤ ਦਾ ਹੀ ਰੋਹਬ ਪੈ ਗਿਆ

ਅਕਾਡਮੀ ਦੇ ਮਾਲਕ ਨੇ ਸਵਾਗਤ ਕਰਤਾ ਦੇ ਕੋਲ ਦੋ ਕੁਰਸੀਆਂ ਲਵਾ ਦਿੱਤੀਆਂ ਤੇ ਸਾਨੂੰ ਕਦੇ ਕਦੇ ਉੱਥੇ ਬੈਠਣ ਲਈ ਕਿਹਾ ਤਾਂ ਜੋ ਕੋਈ ਹੋਰ ਅਨੁਸ਼ਾਸਨ ਭੰਗ ਨਾ ਕਰੇਉਸ ਦਿਨ ਤੋਂ ਬਾਅਦ ਪ੍ਰਿੰਸੀਪਲ ਨੇ ਸਾਡੀ ਫੀਸ ਮੁਆਫ ਕਰ ਦਿੱਤੀਅਸੀਂ ਗਿਆਨੀ ਅਤੇ ਬੀ ਮੁਫਤ ਵਿੱਚ ਪਾਸ ਕੀਤੀਆਂ

ਫਿਰ ਅਸੀਂ ਮਹਿੰਦਰਾ ਕਾਲਜ ਪਟਿਆਲਾ ਵਿੱਚ ਈਵਨਿੰਗ ਕਲਾਸਾਂ ਵਿੱਚ ਐੱਮ ਏ ਪੰਜਾਬੀ ਵਿੱਚ ਦਾਖਲਾ ਲੈ ਲਿਆਸਾਡੀ ਕਲਾਸ ਵਿੱਚ 16 ਵਿਦਿਆਰਥੀ ਸਨਉਨ੍ਹਾਂ ਵਿੱਚ ਕਾਲਜ ਦੇ ਪ੍ਰਿੰਸੀਪਲ ਦਾ ਸਟੈਨੋ ਹਰਨਾਮ ਸਿੰਘ ਵੀ ਸ਼ਾਮਲ ਸੀ, ਜੋ ਬਾਅਦ ਵਿੱਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਬਣ ਗਏ ਸਨਬਹੁਤੇ ਸ਼ਹਿਰੀ ਅਤੇ ਅਸੀਂ ਚਾਰ ਕੁ ਪੇਂਡੂ ਵਿਦਿਆਰਥੀ ਸੀ ਪ੍ਰੋ. ਕਰਤਾਰ ਸਿੰਘ ਲੂਥਰਾ ਪੰਜਾਬੀ ਵਿਭਾਗ ਦੇ ਮੁਖੀ ਸਨਉਹ ਇਕੱਲੇ ਨਾਭਾਗੇਟ ਰਹਿੰਦੇ ਸਨ ਮੇਰਾ ਕਿਉਂਕਿ ਨਿਸ਼ਾਨਾ ਲੈਕਚਰਾਰ ਬਣਨਾ ਸੀ, ਇਸ ਲਈ ਮੈਂ ਸ਼ਾਮ ਨੂੰ ਉਨ੍ਹਾਂ ਦੇ ਘਰ ਚਲਾ ਜਾਂਦਾ ਸੀ ਤਾਂ ਜੋ ਮੈਂਨੂੰ ਅਗਵਾਈ ਦੇ ਸਕਣਉਨ੍ਹਾਂ ਮੈਂਨੂੰ ਇੱਕ ਪੁਸਤਕ ਪੜ੍ਹਨ ਲਈ ਦਿੱਤੀ ਤੇ ਜਦੋਂ ਮੈਂ ਪੁਸਤਕ ਪੜ੍ਹ ਰਿਹਾ ਸੀ ਤਾਂ ਉਸ ਵਿੱਚੋਂ 100 ਦਾ ਨੋਟ ਮਿਲਿਆਉਨ੍ਹਾਂ ਦਿਨਾਂ ਵਿੱਚ ਇਹ ਰਕਮ ਬਹੁਤ ਵੱਡੀ ਸੀਮੈਂ ਉਨ੍ਹਾਂ ਨੂੰ ਜਦੋਂ ਦੱਸਿਆ ਤਾਂ ਉਹ ਮੇਰੀ ਇਮਾਨਦਾਰੀ ਦੇ ਕਾਇਲ ਹੋ ਗਏਅੱਗੋਂ ਵਾਸਤੇ ਉਨ੍ਹਾਂ ਮੇਰਾ ਜ਼ਿਆਦਾ ਧਿਆਨ ਰੱਖਣਾ ਸ਼ੁਰੂ ਕਰ ਦਿੱਤਾਸ਼ਾਇਦ ਮੇਰੀ ਪਰਖ ਕਰਨ ਲਈ ਹੀ ਉਨ੍ਹਾਂ ਇੰਜ ਕੀਤਾ ਹੋਵੇ

ਅਜੇ ਮੈਂ ਐੱਮ ਏ ਪਹਿਲੇ ਸਾਲ ਵਿੱਚ ਹੀ ਪੜ੍ਹ ਰਿਹਾ ਸੀ ਕਿ ਲੋਕ ਸੰਪਰਕ ਵਿਭਾਗ ਪੰਜਾਬ ਵਿੱਚ ਚੰਡੀਗੜ੍ਹ ਵਿਖੇ ਇੱਕ ਅਸਾਮੀ ਪੰਜਾਬੀ ਨਿਬੰਧਕਾਰ ਦਾ ਇਸ਼ਤਿਹਾਰ ਨਿਕਲਿਆਕਲਾਸ ਵਿੱਚ ਚਰਚਾ ਹੋਈ ਤੇ ਫੈਸਲਾ ਹੋਇਆ ਕਿ ਸਾਰੇ 16 ਵਿਦਿਆਰਥੀਆਂ ਵਿੱਚੋਂ ਇੱਕ ਹੀ ਅਪਲਾਈ ਕਰੇ ਪ੍ਰੋ. ਲੂਥਰਾ ਨੇ ਵੀ ਮੇਰੀ ਸਪੋਰਟ ਕਰ ਦਿੱਤੀਗੁਣਾ ਮੇਰੇ ’ਤੇ ਪੈ ਗਿਆ ਮੈਂਨੂੰ ਅਪਲਾਈ ਕਰਨਾ ਵੀ ਨਹੀਂ ਆਉਂਦਾ ਸੀਹਰਨਾਮ ਸਿੰਘ ਸਟੈਨੋ ਨੇ ਆਪੇ ਮੇਰੀ ਅਰਜ਼ੀ ਟਾਈਪ ਕਰਕੇ ਮਨੀਆਰਡਰ ਨਾਲ ਲਾ ਕੇ ਪੋਸਟ ਕਰ ਦਿੱਤੀਲਿਖਤੀ ਟੈਸਟ ਗਿਆਇਹ ਅਸਾਮੀ ਪੰਜਾਬੀ ਸ਼ਾਖਾ ਵਿੱਚ ਸੀਪੰਜਾਬੀ ਸ਼ਾਖਾ ਦੇ ਮੁਖੀ ਪੀ ਆਰ , ਪੰਜਾਬੀ ਦੇ ਕਵੀ ਸੁਖਪਾਲਵੀਰ ਸਿੰਘ ਹਸਰਤ ਸਨਉਹ ਹੀ ਜਾਗ੍ਰਤੀ ਪੰਜਾਬੀ ਸਰਕਾਰੀ ਰਸਾਲੇ ਦੇ ਸੰਪਾਦਕ ਸਨ

ਮੈਂ ਪੇਂਡੂ ਪਿਛੋਕੜ ਵਾਲਾ ਇਸ ਤੋਂ ਪਹਿਲਾਂ ਕਦੀ ਚੰਡੀਗੜ੍ਹ ਨਹੀਂ ਗਿਆ ਸੀਔਖਾ ਸੌਖਾ ਪੁੱਛਦਾ ਪੁਛਾਉਂਦਾ ਚੰਡੀਗੜ੍ਹ ਸਕੱਤਰੇਤ ਪਹੁੰਚ ਗਿਆਸਾਡਾ ਟੈੱਸਟ ਅਮਲਾ ਸ਼ਾਖਾ ਵਿੱਚ ਲਿਆ ਗਿਆਰਮੇਸ਼ ਗੁਪਤਾ ਅਤੇ ਬਲਜੀਤ ਸਿੰਘ ਸੈਣੀ ਦੀ ਟੈੱਸਟ ਲੈਣ ਦੀ ਜ਼ਿੰਮੇਵਾਰੀ ਵਿਭਾਗ ਨੇ ਲਗਾਈ ਹੋਈ ਸੀਸੁਖਪਾਲਵੀਰ ਸਿੰਘ ਹਸਰਤ ਨੇ ਪੇਪਰ ਬਣਾਇਆ ਸੀਉਨ੍ਹਾਂ ਨੇ 80 ਨੰਬਰਾਂ ਦਾ ਸਾਹਿਤਕ ਅਤੇ 20 ਨੰਬਰ ਦਾ ਅੰਗਰੇਜ਼ੀ ਤੋਂ ਪੰਜਾਬੀ ਅਤੇ ਪੰਜਾਬੀ ਤੋਂ ਅੰਗਰੇਜ਼ੀ ਬਣਾਉਣ ਦਾ ਪੇਪਰ ਪਾਇਆਮੈਂ ਤਾਂ 50 ਨੰਬਰ ਦੀ ਜ਼ਰੂਰੀ ਅੰਗਰੇਜ਼ੀ ਨਾਲ ਬੀ ਕੀਤੀ ਸੀ, ਇਸ ਲਈ ਅੰਗਰੇਜ਼ੀ ਦਾ ਮੇਰਾ ਹੱਥ ਬਹੁਤ ਤੰਗ ਸੀਮੈਂ ਕਿਉਂਕਿ ਐੱਮ ਏ ਪੰਜਾਬੀ ਪਹਿਲੇ ਸਾਲ ਦਾ ਵਿਦਿਆਰਥੀ ਸੀ, ਇਸ ਲਈ ਸਾਹਿਤਕ ਪੇਪਰ ਸਾਰਾ ਹੱਲ ਕਰ ਦਿੱਤਾਮੇਰੀ ਲਿਖਾਈ ਵੀ ਬਹੁਤੀ ਚੰਗੀ ਨਹੀਂ ਸੀ, ਪ੍ਰੰਤੂ ਪੜ੍ਹੀ ਜਾਂਦੀ ਸੀ ਰਮੇਸ਼ ਗੁਪਤਾ, ਜਿਹੜਾ ਟੈਸਟ ਲੈ ਰਿਹਾ ਸੀ, ਮੇਰੇ ਕੋਲ ਕੇ ਕਹਿੰਦਾ, “ਸ਼ੀਟਾਂ ਤਾਂ ਐਨੀਆਂ ਲਈ ਜਾਂਦਾ ਹੈਂ, ਤੇਰੇ ਕੂਕਾਂ ਬਿੱਲੀ ਘਾਂਗੜੇ ਕੌਣ ਪੜ੍ਹੇਗਾ? ਬੜਾ ਆਇਆ ਨਿਬੰਧਕਾਰ ਬਣਨ ਲਈ ...

32 ਉਮੀਦਵਾਰ ਇਮਤਿਹਾਨ ਦੇਣ ਆਏ ਸਨ, ਜਿਨ੍ਹਾਂ ਵਿੱਚ ਇਸੇ ਵਿਭਾਗ ਵਿੱਚ ਕੰਮ ਕਰਦੇ ਉਰਦੂ ਦੇ ਅਨੁਵਾਦਕ ਹਰਬੰਸ ਸਿੰਘ ਤਸੱਵਰ ਵੀ ਸ਼ਾਮਲ ਸਨਉਹ ਉਰਦੂ ਦੇ ਸ਼ਾਇਰ ਅਤੇ ਵਿਅੰਗਕਾਰ ਲੇਖਕ ਵੀ ਸਨ ਉੱਥੇ ਕਾਨਾਫੂਸੀ ਹੋ ਰਹੀ ਸੀ ਕਿ ਟੈੱਸਟ ਤਾਂ ਨਾਮ ਦਾ ਹੀ ਹੈ, ਚੋਣ ਤਾਂ ਹਰਬੰਸ ਸਿੰਘ ਤਸੱਵਰ ਦੀ ਹੀ ਹੋਣੀ ਹੈ ਕਿਉਂਕਿ ਉਸਦੀ ਵਿੱਦਿਅਕ ਯੋਗਤਾ ਵੀ ਹੈ ਅਤੇ ਮੁੱਖ ਮੰਤਰੀ ਦੇ ਪ੍ਰੈੱਸ ਸਕੱਤਰ ਸੂਬਾ ਸਿੰਘ ਦੀ ਸਿਫਾਰਸ਼ ਹੈ

ਜਦੋਂ ਟੈੱਸਟ ਦਾ ਨਤੀਜਾ ਨਿਕਲਿਆ ਤਾਂ ਮੈਂ ਪਹਿਲੇ ਨੰਬਰ ’ਤੇ ਅਤੇ ਹਰਬੰਸ ਸਿੰਘ ਤਸੱਵਰ ਦੂਜੇ ਨੰਬਰਤੇ ਆਏਇੰਟਰਵਿਊ ਵਿੱਚ ਮੈਂਨੂੰ ਬੜੇ ਔਖੇ ਸਿਆਸਤ ਨਾਲ ਸੰਬੰਧਤ ਸਵਾਲ ਪੁੱਛੇ ਗਏ ਜਦੋਂ ਕਿ ਅਸਾਮੀ ਪੰਜਾਬੀ ਭਾਸ਼ਾ ਨਾਲ ਸੰਬੰਧਤ ਸੀਅਸਲ ਵਿੱਚ ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਦੀ ਪੰਜਾਬੀ ਦੀ ਜਿੰਨੀ ਵੀ ਪ੍ਰਕਾਸ਼ਨਾ ਹੁੰਦੀ ਸੀ, ਉਹ ਨਿਬੰਧਕਾਰ ਪੰਜਾਬੀ ਹੀ ਪੀ ਆਰ ਪੰਜਾਬੀ ਦੀ ਨਿਗਰਾਨੀ ਹੇਠ ਕਰਾਉਂਦਾ ਸੀਨਿਬੰਧਕਾਰ ਹੀ ਜਾਗ੍ਰਤੀ ਪੰਜਾਬੀ ਦਾ ਸਹਾਇਕ ਸੰਪਾਦਕ ਹੁੰਦਾ ਸੀਸੁਖਪਾਲਵੀਰ ਸਿੰਘ ਹਸਰਤ, ਹਰਬੰਸ ਸਿੰਘ ਤਸੱਵਰ ਤੋਂ ਜ਼ਿਆਦਾ ਵਿਦਵਾਨ ਤੇ ਬਰਾਬਰ ਦਾ ਸ਼ਾਇਰ ਹੋਣ ਕਰਕੇ ਤ੍ਰਭਕਦਾ ਸੀਉਨ੍ਹਾਂ ਨੇ ਮੈਂਨੂੰ ਪਹਿਲੇ ਨੰਬਰ ’ਤੇ ਚੁਣ ਲਿਆ ਅਤੇ ਤਸੱਵਰ ਨੂੰ ਵੇਟਿੰਗ ਸੂਚੀ ਵਿੱਚ ਰੱਖ ਲਿਆ

ਮੈਂ ਕਿਉਂਕਿ ਐੱਮ ਏ ਪਹਿਲੇ ਸਾਲ ਦੇ ਪੇਪਰ ਦੇਣੇ ਸਨ ਤੇ ਲੈਕਚਰਾਰ ਬਣਨਾ ਚਾਹੁੰਦਾ ਸੀ, ਇਸ ਲਈ ਨੌਕਰੀ ਜਾਇਨ ਕਰਨ ਤੋਂ ਝਿਜਕਦਾ ਸੀਮੈਂ ਹਸਰਤ ਸਾਹਿਬ ਨੂੰ ਬੇਨਤੀ ਕੀਤੀ ਕਿ ਮੈਂਨੂੰ ਜਾਇਨ ਕਰਨ ਵਿੱਚ ਇੱਕ ਮਹੀਨੇ ਦੀ ਮੋਹਲਤ ਦੇ ਦਿਓ ਤਾਂ ਜੋ ਪੇਪਰ ਦੇ ਸਕਾਂਉਹ ਕਹਿਣ ਲੱਗੇ ਜੇ ਜਾਇਨ ਕਰਨਾ ਤਾਂ ਕਰ ਲਓ ਨਹੀਂ ਤਾਂ ਮੇਰੇ ’ਤੇ ਸੂਬਾ ਸਿੰਘ ਦਾ ਪ੍ਰੈੱਸ਼ਰ ਹੈ, ਹਰਬੰਸ ਸਿੰਘ ਤਸੱਵਰ ਨੂੰ ਜਾਇਨ ਕਰਵਾ ਲਵਾਂਗਾ

ਮੈਂ ਪਟਿਆਲਾ ਕੇ ਆਪਣੇ ਭਰਾ ਨੂੰ ਕਿਹਾ ਕਿ ਮੈਂ ਨੌਕਰੀ ਨਹੀਂ ਜਾਇਨ ਕਰਨੀ ਕਿਉਂਕਿ ਸੰਪਾਦਕ ਨੇ ਇੱਕ ਮਹੀਨੇ ਦੀ ਮੋਹਲਤ ਦੇਣ ਤੋਂ ਇਨਕਾਰ ਕਰ ਦਿੱਤਾ ਹੈਜੇ ਨੌਕਰੀ ਜਾਇਨ ਕਰਕੇ ਪੇਪਰ ਦਿੱਤੇ ਤਾਂ ਚੰਗੇ ਨੰਬਰ ਨਹੀਂ ਆਉਣੇ, ਮੇਰਾ ਲੈਕਚਰਾਰ ਬਣਨ ਦਾ ਸੁਪਨਾ ਪੂਰਾ ਨਹੀਂ ਹੋਣਾਮੇਰੇ ਭਰਾ ਕਹਿਣ ਲੱਗੇ ਕਿ ਹੁੱਜਤਾਂ ਨਾ ਕਰ, ਮੇਰੀ ਉੰਨੀ ਤਨਖ਼ਾਹ ਨਹੀਂ ਜਿੰਨੀ ਤੇਰੀ ਹੋ ਜਾਣੀ ਹੈਫਿਰ ਮੈਂ ਜਾਇਨ ਕਰ ਲਿਆ ਅਤੇ ਹਸਰਤ ਸਾਹਿਬ ਨੇ ਤੁਰੰਤ ਹੀ ਮੈਂਨੂੰ ਜਾਗ੍ਰਤੀ ਪੰਜਾਬੀ ਦਾ ਸਹਾਇਕ ਸੰਪਾਦਕ ਲਾ ਲਿਆਵੈਸੇ ਮੇਰੇ ਤੋਂ ਪਹਿਲਾਂ ਪੰਜਾਬੀ ਦੇ ਨਿਬੰਧਕਾਰ ਸੁਰਿੰਦਰ ਮੋਹਨ ਸਿੰਘ ਸੀਨੀਅਰ ਸਨ ਪ੍ਰੰਤੂ ਉਨ੍ਹਾਂ ਤੋਂ ਵੀ ਹਸਰਤ ਸਾਹਿਬ ਡਰਦੇ ਸਨ, ਜਿਸ ਕਰਕੇ ਮੇਰਾ ਨੌਕਰੀ ਅਤੇ ਸਹਾਇਕ ਸੰਪਾਦਕੀ ਲਈ ਤੁੱਕਾ ਲੱਗ ਗਿਆ ਸੁਰਿੰਦਰ ਮੋਹਨ ਸਿੰਘ ਡਿਪਟੀ ਡਾਇਰੈਕਟਰ ਲੋਕ ਸੰਪਰਕ ਵਿਭਾਗ ਸੇਵਾ ਮੁਕਤ ਹੋਏ ਹਨਮੇਰੇ ਹਮੇਸ਼ਾ ਹੀ ਤੁੱਕੇ ਲਗਦੇ ਰਹੇ, ਜਿਸ ਕਰਕੇ ਮੈਂ ਜ਼ਿੰਦਗੀ ਵਿੱਚ ਸਫਲ ਹੁੰਦਾ ਰਿਹਾਇਸ ਤਰ੍ਹਾਂ ਮੇਰੀ ਤਿੰਨ ਵਾਰ ਲਾਟਰੀ ਨਿਕਲ ਆਈਪਹਿਲੀ ਵਾਰ ਮੁਫਤ ਵਿੱਚ ਬੀ , ਦੂਜੀ ਵਾਰ ਸਾਹਿਤਕ ਪੇਪਰ ਹੋਣ ਕਰਕੇ ਲਿਖਤੀ ਟੈੱਸਟ ਵਿੱਚੋਂ ਪਹਿਲੇ ਨੰਬਰਤੇ ਆ ਗਿਆ ਅਤੇ ਤੀਜੀ ਵਾਰ ਬਿਨਾ ਸਿਫਾਰਸ਼ ਨੌਕਰੀ ਮਿਲ ਗਈ

*****

 ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3171)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਉਜਾਗਰ ਸਿੰਘ

ਉਜਾਗਰ ਸਿੰਘ

(Retired district public relations officer)
3078 - Urban Estate, Phase-2, Patiala, Punjab.
Email: (ujagarsingh48@yahoo.com)
Mobile: (91 - 94178 - 13072

More articles from this author