UjagarSingh7ਲੇਖਕ ਨੇ ਮਾਨਵਤਾ ਦੇ ਹਿਤਾਂ ਉੱਤੇ ਪਹਿਰਾ ਦਿੰਦੇ ਹੋਏ ਧੜੱਲੇ ਨਾਲ ਆਪਣੇ ਵਿਚਾਰ ਪ੍ਰਸਤੁਤ ਕੀਤੇ ਹਨ ...GurmitPalahi7
(8 ਜਨਵਰੀ 2024)
ਇਸ ਸਮੇਂ ਪਾਠਕ: 300.


‘ਕਿਉਂ ਹੋ ਰਿਹਾ ਹੈ ਦੇਸ਼ ਬੇਗਾਨਾ’ ਮਨੁੱਖੀ ਨਿਘਾਰ ਦੀ ਨਿਸ਼ਾਨੀ

GurmitPalahiBook DeshBegana1ਗੁਰਮੀਤ ਸਿੰਘ ਪਲਾਹੀ ਪ੍ਰਬੁੱਧ ਨਿਬੰਧਕਾਰ ਤੇ ਕਾਲਮ ਨਵੀਸ ਹੈਉਸ ਦੇ ਚਲੰਤ ਮਾਮਲਿਆਂ ’ਤੇ ਲੇਖ ਲਗਭਗ ਹਰ ਰੋਜ਼ ਦੇਸ਼ ਵਿਦੇਸ਼ ਦੇ ਅਖ਼ਬਾਰਾਂ ਦਾ ਸ਼ਿੰਗਾਰ ਬਣਦੇ ਰਹਿੰਦੇ ਹਨਸਮਾਜ ਵਿੱਚ ਵਾਪਰਨ ਵਾਲੀ ਹਰ ਘਟਨਾ ਦੀ ਉਹ ਬੇਬਾਕੀ ਨਾਲ ਪੜਚੋਲ ਕਰਦਾ ਹੈਹੁਣ ਤਕ ਉਸ ਦੀਆਂ ਨੌਂ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਦੋ ਕਹਾਣੀ, ਦੋ ਕਾਵਿ, ਦੋ ਲੇਖ, ਦੋ ਭਾਰਤ ਡਾਇਰੀ ਅਤੇ ਇੱਕ ਪੰਜਾਬ ਡਾਇਰੀ ਸੰਗ੍ਰਹਿ ਸ਼ਾਮਲ ਹਨਚਰਚਾ ਅਧੀਨ ‘ਕਿਉਂ ਹੋ ਰਿਹਾ ਹੈ ਦੇਸ਼ ਬੇਗਾਨਾ’ ਉਸ ਦੀ ਦਸਵੀਂ ਪੁਸਤਕ ਹੈਇਸ ਪੁਸਤਕ ਨੂੰ ਪਰਵਿੰਦਰਜੀਤ ਸਿੰਘ ਨੇ ਸੰਪਾਦਤ ਕੀਤਾ ਹੈ, ਇਸ ਵਿੱਚ 48 ਲੇਖ ਹਨਇਨ੍ਹਾਂ ਵਿੱਚੋਂ ਲਗਭਗ 10 ਲੇਖ ਕਿਸਾਨੀ ਨਾਲ ਸਿੱਧੇ ਅਤੇ ਅਸਿੱਧੇ, 5 ਸਰਕਾਰਾਂ ਦੀਆਂ ਮੁਫ਼ਤਖ਼ੋਰ ਨੀਤੀਆਂ, 5 ਇਸਤਰੀਆਂ ਦੀ ਦੁਰਦਸ਼ਾ ਅਤੇ ਹੋਰ ਲੇਖ ਵਿੱਚ ਰਾਜਨੀਤਕ ਚਾਲਾਂ ਨਾਲ ਸੰਬੰਧਤ ਹਨ

ਗੁਰਮੀਤ ਸਿੰਘ ਪਲਾਹੀ ਇਕੱਲੇ ਭਾਰਤ ਵਿੱਚ ਵਾਪਰ ਰਹੀਆਂ ਘਟਨਾਵਾਂ ਬਾਰੇ ਹੀ ਨਹੀਂ ਸਗੋਂ ਸੰਸਾਰ ਵਿੱਚ ਵਾਪਰਨ ਵਾਲੀ ਹਰ ਘਟਨਾ ਬਾਰੇ ਲੇਖ ਲਿਖਦਾ ਹੈਉਸਦੇ ਲੇਖ ਤੱਥਾਂ ਅਤੇ ਅੰਕੜਿਆਂ ਉੱਤੇ ਅਧਾਰਤ ਹੁੰਦੇ ਹਨ, ਅੰਕੜਿਆਂ ਨਾਲ ਆਪਣੀ ਗੱਲ ਨੂੰ ਸਹੀ ਸਾਬਤ ਕਰਦੇ ਹਨਉਨ੍ਹਾਂ ਦੇ ਲੇਖ ਪੜ੍ਹਕੇ ਪਾਠਕ ਸੰਤੁਸ਼ਟੀ ਮਹਿਸੂਸ ਕਰਦਾ ਹੈਗੁਰਮੀਤ ਸਿੰਘ ਪਲਾਹੀ ਕਿਸੇ ਵਾਦ ਨਾਲ ਜੁੜਿਆ ਨਹੀਂ ਹੋਇਆ, ਜਿਸ ਕਰਕੇ ਉਹ ਨਿਰਪੱਖਤਾ ਨਾਲ ਲੇਖ ਲਿਖਦਾ ਹੈਉਸ ਦੀ ਲੇਖਣੀ ਉੱਤੇ ਕਿੰਤੂ ਪ੍ਰੰਤੂ ਨਹੀਂ ਹੋ ਸਕਦਾਸਰਕਾਰ ਅਤੇ ਸਮਾਜਕ ਤਾਣੇ-ਬਾਣੇ ਵਿੱਚ ਹੋ ਰਹੀਆਂ ਵਿਸੰਗਤੀਆਂ ਉਸ ਦੇ ਲੇਖਾਂ ਦੇ ਮੁੱਖ ਵਿਸ਼ੇ ਬਣਦੀਆਂ ਹਨ

ਇਸ ਪੁਸਤਕ ਵਿੱਚ ਲੇਖਕ ਨੇ ਮਾਨਵਤਾ ਦੇ ਹਿਤਾਂ ਉੱਤੇ ਪਹਿਰਾ ਦਿੰਦੇ ਹੋਏ ਧੜੱਲੇ ਨਾਲ ਆਪਣੇ ਵਿਚਾਰ ਪ੍ਰਸਤੁਤ ਕੀਤੇ ਹਨਮੁੱਖ ਤੌਰ ’ਤੇ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਅਣਦੇਖੀ ਦਾ ਪਰਦਾ ਫਾਸ਼ ਕੀਤਾ ਹੈਭ੍ਰਿਸ਼ਟਾਚਾਰ, ਬੇਰੋਜ਼ਗਾਰੀ, ਨਸ਼ੇ, ਰਾਜਨੀਤਕਾਂ ਅਤੇ ਅਧਿਕਾਰੀਆਂ ਦੀ ਮਿਲੀ ਭੁਗਤ, ਮਿਲਾਵਟ, ਪ੍ਰਦੂਸ਼ਣ, ਅਮਨ ਕਾਨੂੰਨ ਵਰਗੇ ਮਹੱਤਵਪੂਰਨ ਵਿਸ਼ਿਆਂ ’ਤੇ ਕੇਂਦਰਤ ਲੇਖ ਹਨਸਰਕਾਰਾਂ ਦੀ ਝੂਠ ਨੂੰ ਸੱਚ ਸਾਬਤ ਕਰਨ ਲਈ ਕੀਤੀ ਇਸ਼ਤਿਹਾਰਬਾਜ਼ੀ, ਵਿਜੀਲੈਂਸ ਨੂੰ ਹਥਿਆਰ ਦੇ ਤੌਰ ’ਤੇ ਵਰਤਣਾ, ਪਿੰਡਾਂ ਦੇ ਵਿਕਾਸ ਨੂੰ ਚੁਣੌਤੀ, ਮੁਲਾਜ਼ਮਾਂ ਦੇ ਜਲਸੇ-ਜਲੂਸ, ਧਰਨੇ, ਮੁਜ਼ਾਹਰੇ ਆਦਿ ਬਾਰੇ ਲੇਖਾਂ ਰਾਹੀਂ ਅਸਲੀਅਤ ਲੋਕਾਂ ਤਕ ਪਹੁੰਚਾਉਣ ਵਿੱਚ ਮੋਹਰੀ ਦੀ ਭੂਮਿਕਾ ਨਿਭਾਈ ਗਈ ਹੈਸਰਕਾਰੀ ਕਰਮਚਾਰੀ ਅਤੇ ਖਾਸ ਤੌਰ ’ਤੇ ਅਧਿਆਪਕਾਂ ਦੇ ਸੇਵਾ ਮੁਕਤ ਹੋਣ ਤੋਂ ਬਾਅਦ ਬੱਚਿਆਂ ਦੀ ਪੜ੍ਹਾਈ ਉੱਤੇ ਪੈ ਰਹੇ ਬੁਰੇ ਅਸਰ ਦਾ ਪੰਜਾਬ ਦੇ ਵਿਦਿਆਰਥੀ ਖਮਿਆਜ਼ਾ ਭੁਗਤ ਰਹੇ ਹਨਨਵੇਂ ਅਧਿਆਪਕ ਸਰਕਾਰ ਭਰਤੀ ਨਹੀਂ ਕਰ ਰਹੀਅਰਾਜਕਤਾ ਦਾ ਮਾਹੌਲ ਲੋਕਾਂ ਵਿੱਚ ਡਰ, ਸਹਿਮ ਅਤੇ ਭੈਅ ਦਾ ਵਾਤਾਵਰਣ ਪੈਦਾ ਕਰ ਰਿਹਾ ਹੈਗੈਂਗਸਟਰਾਂ ਦੀਆਂ ਸਰਗਰਮੀਆਂ ਅਤੇ ਸਰਕਾਰ ਦੀ ਅਸਫਲਤਾ ਨੂੰ ਤੱਥਾਂ ਨਾਲ ਦੱਸਿਆ ਗਿਆ ਹੈਸਰਕਾਰ ਦੇ ਦਾਅ ’ਤੇ ਲੱਗੇ ਅਕਸ ਨੇ ਲੋਕਾਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈਰਾਜਪਾਲ ਅਤੇ ਸਰਕਾਰ ਦੇ ਆਪਸੀ ਸੰਬੰਧਾਂ ਅਤੇ ਟਕਰਾਓ ਦੀ ਸਥਿਤੀ ਦਾ ਪੰਜਾਬ ਨੂੰ ਕਿਵੇਂ ਨੁਕਸਾਨ ਹੋ ਰਿਹਾ ਹੈ, ਇਸ ਬਾਰੇ ਪਲਾਹੀ ਸਾਹਿਬ ਨੇ ਵਿਸਤਾਰ ਨਾਲ ਦਰਸਾਇਆ ਹੈਪੰਜਾਬੀ ਰਾਸ਼ਟਰਪਤੀ ਰਾਜ ਦਾ ਖਮਿਆਜ਼ਾ ਪਹਿਲਾਂ ਹੀ ਭੁਗਤ ਚੁੱਕੇ ਹਨ, ਇਸ ਲਈ ਪੰਜਾਬ ਸਰਕਾਰ ਨੂੰ ਖਾਹਮਖਾਹ ਦੇ ਟਕਰਾਓ ਤੋਂ ਬਚਣ ਦੀ ਤਾਕਦ ਕੀਤੀ ਹੈਅਧਿਕਾਰੀਆਂ, ਕਰਮਚਾਰੀਆਂ ਅਤੇ ਸਰਕਾਰ ਦੇ ਟਕਰਾਓ ਦਾ ਨੁਕਸਾਨ ਪੰਜਾਬ ਦੇ ਲੋਕ ਭੁਗਤ ਰਹੇ ਹਨਪਿੰਡਾਂ ਦਾ ਵਿਕਾਸ ਸਰਕਾਰ ਲਈ ਚੁਣੌਤੀ ਬਣਿਆ ਹੋਇਆ ਹੈ, ਕਿਉਂਕਿ ਫੰਡਾਂ ਦੀ ਘਾਟ ਕਰਕੇ ਵਿਕਾਸ ਦੇ ਕੰਮ ਅੱਧ ਵਿਚਕਾਰ ਲਟਕ ਗਏ ਹਨਪੰਚਾਇਤਾਂ ਨੂੰ ਭਾਵੇਂ 1993 ਵਿੱਚ ਪਿੰਡਾਂ ਦੇ ਵਿਕਾਸ ਕਰਵਾਉਣ ਦੇ ਅਧਿਕਾਰ ਦਿੱਤੇ ਸਨ ਪ੍ਰੰਤੂ ਪਰਨਾਲਾ ਉੱਥੇ ਦਾ ਉੱਥੇ ਹੀ ਹੈਪੰਚਾਇਤਾਂ ਭੰਗ ਕਰਨਾ ਵੀ ਗ਼ੈਰ-ਲੋਕਤੰਤਰਿਕ ਸੀਦਰਿਆਈ ਪਾਣੀਆਂ ਦੇ ਰੇੜਕੇ ਨੇ ਸਰਕਾਰ ਦੇ ਨੱਕ ਵਿੱਚ ਦਮ ਕੀਤਾ ਹੋਇਆ ਹੈ

ਸੰਸਾਰ ਵਿੱਚ ਪਾਣੀ ਦੀ ਘਾਟ ਮਹਿਸੂਸ ਹੋ ਰਹੀ ਹੈਪਾਣੀ ਜ਼ਹਿਰੀਲਾ ਹੋ ਗਿਆ ਹੈਪ੍ਰਦੂਸ਼ਣ ਵਧ ਰਿਹਾ ਹੈਜੰਗਲਾਂ ਦਾ ਵਢਾਂਗਾ ਵੱਡੇ ਪੱਧਰ ’ਤੇ ਹੋ ਰਿਹਾ ਹੈਜੰਗਲਾਂ ਅਧੀਨ ਰਕਬਾ ਵਧਾਇਆ ਨਹੀਂ, ਸਗੋਂ ਘਟਾਇਆ ਜਾ ਰਿਹਾ ਹੈਸਰਕਾਰ ਲਈ ਵਿਕਾਸ ਦੇ ਰਾਹ ਵਿੱਚ ਪੰਜਾਬ ਸਿਰ ਚੜ੍ਹਿਆ ਕਰਜ਼ਾ ਰੁਕਾਵਟ ਬਣਿਆ ਹੋਇਆ ਹੈਬਹੁਤੀ ਰਕਮ ਕਰਜ਼ੇ ਦੇ ਬਿਆਜ ਵਿੱਚ ਲੱਗ ਜਾਂਦੀ ਹੈਭਾਰਤ ਸਰਕਾਰ ਵੀ ਕਰਜ਼ੇ ਹੇਠ ਦੱਬੀ ਹੋਈ ਹੈਰੁਪਏ ਦੀ ਕੀਮਤ ਗਿਰ ਰਹੀ ਹੈਫਸਲੀ ਵਿਭਿੰਨਤਾ ਅਨਾਜ ਦੀ ਕੀਮਤ ਨਾ ਮਿਲਣ ਕਰਕੇ ਨਹੀਂ ਹੋ ਰਹੀਪਰਵਾਸ ਵਿੱਚ ਬਰੇਨ ਡਰੇਨ ਹੋ ਰਿਹਾ ਹੈ ਕਿਉਂਕਿ ਪੰਜਾਬ ਵਿੱਚ ਰੋਜ਼ਗਾਰ ਨਹੀਂ ਮਿਲ ਰਿਹਾਭਾਰਤੀ ਭਾਰਤ ਦੀ ਨਾਗਰਿਕਤਾ ਛੱਡ ਕੇ ਜਾ ਰਹੇ ਹਨਜਲੰਧਰ ਉਪ ਚੋਣ ਦੂਸ਼ਣਾਂ ਸਮੇਂ ਤੂਹਮਤਾਂ ਦਾ ਬਾਜ਼ਾਰ ਗਰਮ ਰਿਹਾ

ਕਿਸਾਨਾਂ ਦੀ ਆਰਥਿਕ ਹਾਲਤ ਬਹੁਤ ਮਾੜੀ ਹੈਉਨ੍ਹਾਂ ਦੀ ਆਮਦਨ ਦੁੱਗਣੀ ਕਰਨ ਦੇ ਸਗੂਫ਼ੇ ਹਨ, ਅਮਲੀ ਤੌਰ ’ਤੇ ਕੋਈ ਸਾਰਥਿਕ ਕਦਮ ਨਹੀਂ ਚੁੱਕੇ ਗਏਬਦਲਵੀਂਆਂ ਫ਼ਸਲਾਂ ਬੀਜਣ ਲਈ ਕਿਸਾਨਾਂ ਨੂੰ ਉਤਸ਼ਾਹਿਤ ਨਹੀਂ ਕੀਤਾ ਜਾ ਰਿਹਾ ਜਿੰਨੀ ਦੇਰ ਬਦਲਵੀਆਂ ਫ਼ਸਲਾਂ ਲਈ ਕੀਮਤਾਂ ਨਿਸ਼ਚਿਤ ਨਹੀਂ ਕੀਤੀਆਂ ਜਾਂਦੀਆਂ, ਉੰਨੀ ਦੇਰ ਕਿਸਾਨ ਕਣਕ ਅਤੇ ਚਾਵਲਾਂ ਦੇ ਫਸਲੀ ਚੱਕਰ ਤੋਂ ਬਾਹਰ ਨਹੀਂ ਨਿਕਲ ਸਕਦੇ ਐੱਨ.ਆਰ.ਆਈ. ਸਭਾ ਨਾਮ ਦੀ ਹੀ ਹੈ, ਕੋਈ ਕੰਮ ਨਹੀਂ ਕਰਦੀਪਰਵਾਸੀਆਂ ਨਾਲ ਜ਼ਿਆਦਤੀਆਂ ਦਾ ਕੋਈ ਹੱਲ ਨਹੀਂਮੁਫ਼ਤਖ਼ਰੀ ਆਰਥਿਕਤਾ ਅਤੇ ਲੋਕਾਈ ਨੂੰ ਕਮਜ਼ੋਰ ਕਰਦੀ ਹੈ

ਅੰਕੜਿਆਂ ਅਨੁਸਾਰ 80 ਕਰੋੜ ਲੋਕਾਂ ਨੂੰ ਹਰ ਮਹੀਨੇ ਮੁਫ਼ਤ ਕਣਕ, ਚਾਵਲ ਦਿੱਤੇ ਜਾ ਰਹੇ ਹਨਭਾਰਤੀ ਲੋਕਤੰਤਰ ਖ਼ਤਰੇ ਵਿੱਚ ਹੈਪੀਲੀਭੀਤ ਵਿੱਚ ਔਰਤ ਨੂੰ ਮੋਟਰ ਸਾਈਕਲ ਦੇ ਪਿੱਛੇ ਬੰਨ੍ਹਕੇ ਘੜੀਸਿਆ ਗਿਆ ਦਿੱਲੀ ਵਿੱਚ ਕਾਰ ਦੀ ਦੁਰਘਟਨਾ ਵਿੱਚ ਔਰਤ ਨੂੰ ਦੂਰ ਤਕ ਘੜੀਸਿਆ ਗਿਆਘਰਾਂ ਵਿੱਚ ਔਰਤਾਂ ਉੱਤੇ ਅੱਤਿਆਚਾਰ ਹੋ ਰਹੇ ਹਨਔਰਤਾਂ ਡਰ ਕਰਕੇ ਨੌਕਰੀਆਂ ਛੱਡ ਰਹੀਆਂ ਹਨ, ਯੋਨ ਹਿੰਸਾ ਤੋਂ ਪ੍ਰਭਾਵਤ ਹਨ, ਘਰਾਂ ਵਿੱਚ ਸ਼ੋਸ਼ਣ ਹੋ ਰਿਹਾ ਹੈਔਰਤਾਂ ਉੱਤੇ ਹਿੰਸਾ ਦਿਨ-ਬਦਿਨ ਵਧ ਰਹੀ ਹੈਇਸਤਰੀਆਂ ਲਈ ਸਿਆਸਤ ਵਿੱਚ ਰਾਖਵਾਂ ਕਰਨ ਦਾ ਮੁੱਦਾ 30 ਸਾਲ ਤੋਂ ਲਟਕ ਰਿਹਾ ਹੈਘੱਟ ਗਿਣਤੀਆਂ ਦੀ ਹੋਂਦ ਖ਼ਤਰੇ ਵਿੱਚ ਹੈਸੰਵਿਧਾਨ ਦੀ ਰੂਹ ਦਾ ਕਤਲ ਹੋ ਰਿਹਾ ਹੈਸਕੂਲਾਂ-ਕਾਲਜਾਂ ਦੀਆਂ ਪੁਸਤਕਾਂ ਵਿੱਚ ਤਬਦੀਲੀ ਕਰਕੇ ਇਤਿਹਾਸ ਵਿਗਾੜਿਆ ਜਾ ਰਿਹਾ ਹੈਸੰਘੀ ਢਾਂਚੇ ਦੀਆਂ ਧਜੀਆਂ ਉਡਾਈਆਂ ਜਾ ਰਹੀਆਂ ਹਨਘੱਟ ਗਿਣਤੀਆਂ ਭਾਰਤੀ ਜਨਤਾ ਪਾਰਟੀ ਦੇ ਨਿਸ਼ਾਨੇ ’ਤੇ ਹਨਇਸ ਕਰਕੇ ਇੱਕ ਦੇਸ਼, ਇੱਕ ਕਾਨੂੰਨ ਤੇ ਇੱਕ ਚੋਣ ਬਣਾਇਆ ਜਾ ਰਿਹਾ ਹੈ, ਜਿਸ ਨਾਲ ਲੋਕਤੰਤਰ ਦੀ ਪਰਿਭਾਸ਼ਾ ਬਦਲ ਜਾਵੇਗੀਬੰਧੂਆ ਮਜ਼ਦੂਰ ਭਾਰਤ ਵਿੱਚ ਸੰਸਾਰ ਦੇ ਸਾਰੇ ਦੇਸ਼ਾਂ ਤੋਂ ਜ਼ਿਆਦਾ ਹੈਪਲਾਹੀ ਅਨੁਸਾਰ ਵਿਰੋਧੀ ਪਾਰਟੀਆਂ ਦੀ ਇੱਕਮੁਠਤਾ ਤੇ ਇੱਕਜੁਟਤਾ ਤੋਂ ਬਿਨਾ ਭਾਰਤ ਵਿੱਚ ਪਰਜਾਤੰਤਰਿਕ ਪ੍ਰਣਾਲੀ ਖ਼ਤਰੇ ਵਿੱਚ ਰਹੇਗੀਕੇਂਦਰ ਸਰਕਾਰ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਤੋੜ ਰਹੀ ਹੈ, ਚੋਣਾਂ ਜਿੱਤਣ ਦਾ ਹਰ ਹੀਲਾ ਵਰਤ ਰਹੀ ਹੈ ਅਤੇ ਬੱਧੀਜੀਵੀਆਂ ਉੱਤੇ ਦੇਸ਼ ਧ੍ਰੋਹ ਦੇ ਕੇਸ ਕੀਤੇ ਜਾ ਰਹੇ ਹਨ

ਪਿਛਲੇ ਨੌਂ ਸਾਲ ਦਾ ਲੇਖਾ ਜੋਖਾ ਕਰਦਿਆਂ ਪਲਾਹੀ ਸਰਕਾਰ ਦੇ ਦਮਗਜ਼ਿਆਂ ਦਾ ਪੋਲ ਖੋਲ੍ਹਦਾ ਹੈਕਰੋਨਾ ਦੌਰਾਨ ਆਕਸੀਨ ਮਿਲਦੀ ਨਹੀਂ ਸੀ40 ਲੱਖ ਭਾਰਤੀਆਂ ਨੂੰ ਜਾਨਾਂ ਗੁਆਉਣੀਆਂ ਪਈਆਂਕੇਂਦਰ ਸਰਕਾਰ ਅੰਕੜਿਆਂ ਦੀ ਖੇਡ ਰਾਹੀਂ ਸਿਆਸਤ ਕਰ ਰਹੀ ਹੈ, ਅਮਲੀ ਤੌਰ ’ਤੇ ਕੁਝ ਵੀ ਨਹੀਂਲੋਕ ਸੇਵਾ ਕਰਨ ਵਾਲੇ ਨੇਤਾ ਗਾਇਬ ਹੋ ਰਹੇ ਹਨਲਾਲਚ ਪ੍ਰਧਾਨ ਹੈਹਰ ਸਾਲ ਹੜ੍ਹ ਆਉਂਦੇ ਹਨ, ਪਲਾਹੀ ਦੇ ਲੇਖ ਦੱਸਦੇ ਹਨ ਕਿ ਸਿਆਸੀ ਨੇਤਾ ਹੜ੍ਹਾਂ ਦਾ ਹੱਲ ਕਰਨ ਤੋਂ ਪਾਸਾ ਵੱਟ ਰਹੇ ਹਨਹੜ੍ਹਾਂ ਨਾਲ ਸੰਸਾਰ ਵਿੱਚ ਹੋ ਰਹੀਆਂ ਮੌਤਾਂ ਦਾ 20 ਫ਼ੀਸਦੀ ਭਾਰਤ ਵਿੱਚੋਂ ਹਨ

ਮਨੀਪੁਰ ਵਿੱਚ ਜੋ ਹਿੰਸਾ ਹੋਈ ਹੈ, ਉੱਥੇ 150 ਲੋਕ ਮਾਰੇ ਗਏ ਹਨ5 ਹਜ਼ਾਰ ਘਰ ਸਾੜੇ ਗਏ ਅਤੇ 60 ਹਜ਼ਾਰ ਲੋਕ ਘਰ ਛੱਡਕੇ ਸੁਰੱਖਿਅਤ ਥਾਵਾਂ ’ਤੇ ਚਲੇ ਗਏ ਪ੍ਰੰਤੂ ਕੇਂਦਰ ਸਰਕਾਰ ਚੁੱਪ ਹੈਸੁਪਰੀਮ ਕੋਰਟ ਨੂੰ ਦਖ਼ਲ ਦੇਣਾ ਪਿਆ ਪ੍ਰੈੱਸ ਉੱਤੇ ਸਰਕਾਰ ਦਾ ਪ੍ਰਭਾਵ ਹੈ9 ਸੌ ਪ੍ਰਾਈਵੇਟ ਸੈਟੇਲਾਈਟ ਚੈਨਲ, 70 ਹਜ਼ਾਰ ਤੋਂ ਵੱਧ ਅਖ਼ਬਾਰ, ਇੰਟਰਨੈੱਟ ਅਤੇ ਸੋਸ਼ਲ ਮੀਡੀਆ ਵੱਡੀ ਪੱਧਰ ’ਤੇ ਵਰਤਿਆ ਜਾ ਰਿਹਾ ਹੈਚੈਨਲਾਂ ਉੱਤੇ ਵੱਡੇ ਘਰਾਣਿਆਂ ਦਾ ਕਬਜ਼ਾ ਹੈਸਰਕਾਰ ਆਪਣੀ ਮਰਜ਼ੀ ਦੀਆਂ ਖਬਰਾਂ ਪ੍ਰੋਸ ਰਹੀ ਹੈ

ਕੁਦਰਤੀ ਖੇਤੀ ਸ਼ੁਰੂ ਕਰਨ ਨਾਲ ਲੋਕਾਂ ਨੂੰ ਬਿਮਾਰੀਆਂ ਤੋਂ ਰਾਹਤ ਮਿਲੇਗੀਜੀ-20 ਤੋਂ ਭਾਰਤ ਨੂੰ ਕੋਈ ਲਾਭ ਨਹੀਂ ਹੋਣਾਅੱਛੇ ਦਿਨਾਂ ਦੀ ਉਡੀਕ ਕਰਦੇ ਰਹਾਂਗੇਫਾਸਟ ਫੂਡ ਦੀ ਪ੍ਰਵਿਰਤੀ ਜਾਨ ਲੇਵਾ ਸਾਬਤ ਹੋ ਰਹੀ ਹੈਗ਼ਰੀਬੀ ਵਧਣ ਕਰਕੇ ਭੁੱਖਮਰੀ ਵਧ ਰਹੀ ਹੈਪ੍ਰਾਈਵੇਟ ਸਕੂਲ ਵਿਓਪਾਰ ਬਣ ਗਏਗ਼ਰੀਬ ਲੋਕਾਂ ਲਈ ਬਾਰਾਬਰ ਦੀ ਸਿੱਖਿਆ ਲੈਣੀ ਅਸੰਭਵ ਹੋ ਗਈਹਵਾ ਅਤੇ ਪਾਣੀ ਦਾ ਪ੍ਰਦੂਸ਼ਣ ਘਾਤਕ ਸਾਬਤ ਹੋ ਰਿਹਾ ਹੈ

216 ਪੰਨਿਆਂ, 200 ਰੁਪਏ ਕੀਮਤ ਵਾਲੀ ਇਹ ਪੁਸਤਕ ਪੰਜਾਬੀ ਵਿਰਸਾ ਟ੍ਰਸਟ ਫਗਵਾੜਾ ਨੇ ਮੋਤਾ ਸਿੰਘ ਸਰਾਏ (ਯੂ.ਕੇ.) ਦੇ ਸਹਿਯੋਗ ਨਾਲ ਪ੍ਰਕਾਸ਼ਤ ਕੀਤੀ ਗਈ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4610)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਉਜਾਗਰ ਸਿੰਘ

ਉਜਾਗਰ ਸਿੰਘ

(Retired district public relations officer)
3078 - Urban Estate, Phase-2, Patiala, Punjab.
Email: (ujagarsingh48@yahoo.com)
Mobile: (91 - 94178 - 13072

More articles from this author