UjagarSingh7ਸੁਰਜੀਤ ਨੇ ਕਾਵਿ ਸੰਗ੍ਰਹਿ ਵਿੱਚ ਕਵਿਤਾਵਾਂ ਸ਼ਾਮਲ ਕਰਦਿਆਂ ਬਹੁਤ ਹੀ ਸੰਜੀਦਗੀ ਨਾਲ ਚੋਣ ਕੀਤੀ ਹੈ। ਕਵਿਤਾਵਾਂ ...SurjitKaur7
(30 ਜੂਨ 2023)


SurjitBookLavendar1ਸੁਰਜੀਤ ਟੋਰਾਂਟੋ ਨੇ ‘ਲਵੈਂਡਰ’ ਕਾਵਿ ਸੰਗ੍ਰਹਿ (ਕੈਨੇਡਾ ਦੀ ਚੋਣਵੀਂ ਪੰਜਾਬੀ ਕਵਿਤਾ) ਸੰਪਾਦਿਤ ਕੀਤੀ ਹੈ
, ਜਿਸ ਵਿੱਚ ਪੰਜਾਬੀ ਮੂਲ ਦੇ 44 ਕਵੀਆਂ/ ਕਵਿੱਤਰੀਆਂ ਦੀਆਂ ਪ੍ਰਕਾਸ਼ਤ ਕੀਤੀਆਂ ਕਵਿਤਾਵਾਂ ਦੀ ਖ਼ੁਸ਼ਬੋ ਫ਼ਿਜ਼ਾ ਨੂੰ ਸੁਗੰਧਤ ਕਰ ਰਹੀ ਹੈਸੁਰਜੀਤ ਸਮੇਤ 44 ਕਵੀਆਂ/ਕਵਿੱਤਰੀਆਂ ਭਾਵੇਂ ਕੈਨੇਡਾ ਵਿੱਚ ਰਹਿ ਰਹੇ ਹਨ ਪ੍ਰੰਤੂ ਉਹ ਮਾਨਸਿਕ ਤੌਰ ’ਤੇ ਆਪਣੀ ਮਾਤ ਭੂਮੀ ਪੰਜਾਬ ਨਾਲ ਸਿੱਧੇ ਜਾਂ ਅਸਿੱਧੇ ਤੌਰ ’ਤੇ ਜੁੜੇ ਹੋਏ ਹਨਪੰਜਾਬ ਵਿੱਚ ਕੋਈ ਵੀ ਚੰਗੀ ਜਾਂ ਮੰਦੀ ਘਟਨਾ ਵਾਪਰਦੀ ਹੈ ਤਾਂ ਇਨ੍ਹਾਂ ਮੂਲ ਰੂਪ ਪੰਜਾਬੀ ਕੈਨੇਡੀਅਨ ਕਵੀਆਂ/ਕਵਿੱਤਰੀਆਂ ਦੇ ਕਲੇਜੇ ਚੀਸ ਪੈਂਦੀ ਹੈਫਿਰ ਇਹ ਆਪੋ ਆਪਣੀਆਂ ਕਲਮਾਂ ਚੁੱਕ ਕੇ ਆਪਣੀ ਚੀਸ ਦੀਆਂ ਪ੍ਰਤੀਕ੍ਰਿਆਵਾਂ ਕਵਿਤਾਵਾਂ ਦੇ ਰੂਪ ਵਿੱਚ ਪ੍ਰਗਟਾਉਂਦੇ ਹਨਸੁਰਜੀਤ ਪੰਜਾਬ ਦੀ ਪੀੜ ਨਾਲ ਬਾਵਸਤਾ ਰਹਿੰਦੀ ਹੈ, ਉਹ ਲਗਭਗ ਹਰ ਸਾਲ ਆਪਣੀ ਮਾਤ ਭੂਮੀ ਨੂੰ ਨਤਮਸਤਕ ਹੁੰਦੀ ਹੈਇਸ ਲਈ ਉਸ ਨੇ ਪੰਜਾਬੀ ਕਵੀਆਂ/ਕਵਿੱਤਰੀਆਂ ਦੀਆਂ ਭਾਵਨਾਵਾਂ ਵਿੱਚ ਲਪੇਟੀਆਂ ਬਿਹਤਰੀਨ ਕਵਿਤਾਵਾਂ ਨੂੰ ਇਕੱਤਰ ਕਰਕੇ ਇੱਕ ਕਾਵਿ ਸੰਗ੍ਰਹਿ ਦਾ ਰੂਪ ਦਿੱਤਾ ਹੈ

ਸੁਰਜੀਤ ਇੱਕ ਸੂਝਵਾਨ, ਵਿਸਮਾਦੀ, ਸੰਵੇਦਨਸ਼ੀਲ ਅਤੇ ਪ੍ਰਕਿਰਤੀ ਦੀ ਕਵਿੱਤਰੀ ਅਤੇ ਲੇਖਕਾ ਹੈ। ਉਸ ਨੇ ਸਖ਼ਤ ਮਿਹਨਤ ਤੇ ਦਿਲਚਸਪੀ ਨਾਲ ਕੈਨੇਡੀਅਨ ਪੰਜਾਬੀਆਂ ਦੀ ਕਵਿਤਾਵਾਂ ਦਾ ਪਾਠ ਕਰਦਿਆਂ ਉਨ੍ਹਾਂ ਵਿੱਚੋਂ ਆਪਣੀ ਪਸੰਦ ਦੀਆਂ ਕਵਿਤਾਵਾਂ ਨੂੰ ਇਸ ਕਾਵਿ ਸੰਗ੍ਰਹਿ ਵਿੱਚ ਸ਼ਾਮਲ ਕਰਕੇ ਲਾਜਵਾਬ ਕੰਮ ਕੀਤਾ ਹੈਕਵੀਆਂ ਅਤੇ ਕਵਿਤਾਵਾਂ ਦੀ ਚੋਣ ਕਰਨੀ ਜ਼ੋਖ਼ਮ ਭਰਿਆ ਕੰਮ ਹੁੰਦਾ ਹੈ ਇੱਕ ਕਵੀ/ਕਵਿੱਤਰੀ ਲਈ ਹਰ ਕਵਿਤਾ ਬਿਹਤਰੀਨ ਹੁੰਦੀ ਹੈ ਪ੍ਰੰਤੂ ਉਨ੍ਹਾਂ ਵਿੱਚੋਂ ਚੋਣ ਕਰਨਾ ਕਠਨ ਕਾਰਜ ਹੁੰਦਾ ਹੈਸੁਰਜੀਤ ਨੇ ਇਹ ਕਠਨ ਤਪੱਸਿਆ ਕਰਕੇ ਪ੍ਰਸ਼ੰਸਾਯੋਗ ਕੰਮ ਕੀਤਾ ਹੈਉਨ੍ਹਾਂ ਇਸ ਕਾਵਿ ਸੰਗ੍ਰਹਿ ਵਿੱਚ ਸਥਾਪਤ ਨੌਜਵਾਨ ਅਤੇ ਇਸਤਰੀ ਕਵਿੱਤਰੀਆਂ ਨੂੰ ਸ਼ਾਮਲ ਕਰਕੇ ਵੱਖੋ-ਵੱਖਰੇ ਰੰਗਾਂ ਦੇ ਸਾਹਿਤਕ ਫੁੱਲਾਂ ਦਾ ਅਜਿਹਾ ਗੁਲਦਸਤਾ ਬਣਾਇਆ ਹੈ, ਜਿਹੜਾ ਖ਼ੂਬਸੂਰਤ ਬਹੁਰੰਗੀ ਖ਼ੁਸ਼ਬੋ ਦੀਆਂ ਛਹਿਬਰਾਂ ਨਾਲ ਸੁਗੰਧਤ ਕਰ ਰਿਹਾ ਹੈਇਸ ਕਾਵਿ ਸੰਗ੍ਰਹਿ ਦੀ ਸਾਹਿਤਕ ਸੁਗੰਧ ਸਮੁੱਚੇ ਸੰਸਾਰ ਦੇ ਪੰਜਾਬੀਆਂ ਨੂੰ ਸੰਗੰਧਤ ਕਰ ਰਹੀ ਹੈਇਹ ਕਾਵਿ ਸੰਗ੍ਰਹਿ ਸੁਰਜੀਤ ਦੀ ਸਾਹਿਤਕ ਸੋਚ ਦੀ ਖ਼ੁਸ਼ਬੋ ਦੇ ਕਲਾਤਮਿਕ ਦ੍ਰਿਸ਼ਟੀਕੋਣ ਦੀ ਜਾਣਕਾਰੀ ਦਿੰਦਾ ਹੈਸੰਪਾਦਕ ਦਾ ਇਹ ਉੱਦਮ ਸਾਬਤ ਕਰਦਾ ਹੈ ਕਿ ਪੰਜਾਬੀ ਭਾਵੇਂ ਕਿਸੇ ਵੀ ਦੇਸ਼ ਵਿੱਚ ਕਾਰਜਸ਼ੀਲ ਹਨ ਪ੍ਰੰਤੂ ਆਤਮਿਕ ਤੌਰ ’ਤੇ ਉਹ ਪੰਜਾਬ ਦੀ ਮਿੱਟੀ ਦੀ ਮਹਿਕ ਵਿੱਚ ਵਿਚਰ ਰਹੇ ਹਨਅਜਿਹੇ ਉੱਦਮਾਂ ਅਤੇ ਪਰਵਾਸੀ ਕਵੀਆਂ/ਕਵਿੱਤਰੀਆਂ ਦੀਆਂ ਕਲਮਾਂ ਦੀ ਕਰਾਮਾਤ ਸਦਕਾ ਪੰਜਾਬੀ ਮਾਂ ਬੋਲੀ ਹਮੇਸ਼ਾ ਇਸੇ ਤਰ੍ਹਾਂ ਸੰਸਾਰ ਵਿੱਚ ਆਪਣਾ ਬੋਲਬਾਲਾ ਕਾਇਮ ਰੱਖੇਗੀ

ਇਸ ਕਾਵਿ ਸੰਗ੍ਰਹਿ ਵਿੱਚ ਖੁੱਲ੍ਹੀਆਂ ਅਤੇ ਛੰਦ ਬੱਧ, ਦੋਵੇਂ ਕਿਸਮ ਦੀਆਂ ਕਵਿਤਾਵਾਂ ਹਨਇਹ ਕਵਿਤਾਵਾਂ ਸਮੇਂ ਅਤੇ ਪ੍ਰਸਥਿਤੀਆਂ ਦੀ ਤਬਦੀਲੀ ਦੀਆਂ ਪ੍ਰਤੀਕ ਹਨ ਅਤੇ ਇਨ੍ਹਾਂ ਦੇ ਆਪੋ ਆਪਣੇ ਰੰਗ ਸਤਰੰਗੀ ਪੀਂਘ ਦੀ ਤਰ੍ਹਾਂ ਮਨੁੱਖਤਾ ਦੇ ਦਿਲਾਂ ਨੂੰ ਮਨਮੋਹਕ ਦ੍ਰਿਸ਼ ਨਾਲ ਆਕਰਸ਼ਿਤ ਕਰਦੇ ਹਨਕਈ ਕਵਿਤਾਵਾਂ ਭਾਵਨਾਵਾਂ ਵਿੱਚ ਲਪੇਟੀਆਂ ਹੋਈਆਂ ਸਿੰਬਾਲਿਕ ਹਨ, ਜੋ ਬਿੰਬਾਂ ਨਾਲ ਪਿਆਰ ਦੀਆਂ ਪੀਂਘਾਂ ਝੂਟਦੀਆਂ ਨਜ਼ਰ ਆ ਰਹੀਆਂ ਹਨ। ਉਹ ਕਵਿਤਾਵਾਂ ਪਰਵਾਸ ਦੀ ਜ਼ਿੰਦਗੀ ਸਮੇਂ ਅਤੇ ਸਥਾਨ ਦੀ ਪ੍ਰਤੀਨਿਧਤਾ ਕਰਦੀਆਂ ਹਨਪਰਵਾਸ ਤੋਂ ਪਹਿਲਾਂ ਅਤੇ ਬਾਅਦ ਵਿੱਚ ਕਿਹੜੀਆਂ ਤਬਦੀਲੀਆਂ ਆਈਆਂ ਹਨ, ਉਨ੍ਹਾਂ ਤਬਦੀਲੀਆਂ ਨੂੰ ਦੋਵੇਂ ਸਥਾਨਾਂ ’ਤੇ ਕਿਸ ਨਿਗਾਹ ਨਾਲ ਵੇਖਿਆ ਜਾਂਦਾ ਹੈ, ਕਵਿਤਾਵਾਂ ਦੇ ਵਿਸ਼ੇ ਹਨ

ਸੁਰਜੀਤ ਨੇ ਇਸ ਕਾਵਿ ਸੰਗ੍ਰਹਿ ਵਿੱਚ ਕਵਿਤਾਵਾਂ ਸ਼ਾਮਲ ਕਰਦਿਆਂ ਬਹੁਤ ਹੀ ਸੰਜੀਦਗੀ ਨਾਲ ਚੋਣ ਕੀਤੀ ਹੈਕਵਿਤਾਵਾਂ ਦਰਸਾਉਂਦੀਆਂ ਹਨ ਕਿ ਪੰਜਾਬ ਅਤੇ ਪਰਵਾਸ ਦੀ ਪ੍ਰਣਾਲੀ ਅਤੇ ਕਾਨੂੰਨਾਂ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ, ਉਸ ਅੰਤਰ ਦਾ ਦੋਵਾਂ ਸਥਾਨਾਂ ’ਤੇ ਕੀ ਪ੍ਰਭਾਵ ਪੈਂਦਾ ਹੈਜਦੋਂ ਪਰਵਾਸ ਸ਼ੁਰੂ ਹੋਇਆ ਅਤੇ ਹੁਣ ਕਿਸ ਸੰਦਰਭ ਵਿੱਚ ਲਿਆ ਜਾਂਦਾ ਹੈਕਵਿਤਾਵਾਂ ਵਿੱਚ ਪਰਵਾਸ ਦੀ ਚੀਸ ਅਤੇ ਖੁਸ਼ੀ ਦੋਵੇਂ ਮਿਲਦੇ ਹਨਆਸ਼ਾ ਅਤੇ ਨਿਰਾਸ਼ਾ ਦੋਵੇਂ ਵਿਦਮਾਨ ਹਨਪਰਵਾਸ ਵਿੱਚ ਸੱਧਰਾਂ ਦੇ ਮਰ ਜਾਣ ਦਾ ਸੰਤਾਪ ਵੀ ਹੈ ਪ੍ਰੰਤੂ ਨਾਲ ਹੀ ਤੰਗੀਆਂ ਤੁਰਸ਼ੀਆਂ ਦਾ ਮੁਕਾਬਲਾ ਕਰਕੇ ਸਫਲਤਾ ਦਾ ਸਿਹਰਾ ਵੀ ਬੱਝਦਾ ਹੈਪਰਿਵਾਰਿਕ ਰਿਸ਼ਤਿਆਂ, ਇਸਤਰੀ ਦੀ ਗ਼ੁਲਾਮੀ, ਅਨੇਕਾਂ ਗੁਰੂ ਘਰ ਹੋਣ ਦੇ ਬਾਵਜੂਦ ਜਾਤ ਪਾਤ ਦਾ ਬਰਕਰਾਰ ਰਹਿਣਾ ਅਤੇ ਪੰਜਾਬ ਦੀ ਤ੍ਰਾਸਦੀ ਕਵਿਤਾਵਾਂ ਵਿੱਚੋਂ ਝਲਕਦੀ ਹੋਈ ਪਾਠਕ ਨੂੰ ਸੋਚਣ ਲਈ ਮਜਬੂਰ ਕਰਦੀ ਹੈਕਵਿਤਾਵਾਂ ਇਨਸਾਨ ਨੂੰ ਅੰਤਰਝਾਤ ਮਾਰਨ ’ਤੇ ਜ਼ੋਰ ਦਿੰਦੀਆਂ ਹਨ ਤਾਂ ਜੋ ਖੁਸ਼ੀ ਪ੍ਰਾਪਤ ਕੀਤੀ ਜਾ ਸਕੇ, ਖੁਸ਼ੀ ਕਿਸੇ ਵੀ ਚੀਜ਼ ਵਿੱਚੋਂ ਪ੍ਰਾਪਤ ਕੀਤੀ ਜਾ ਸਕਦੀ ਹੈ

ਕੁਝ ਕਵਿਤਾਵਾਂ ਇਸਤਰੀ ਦੀ ਮਾਨਸਿਕਤਾ ਦਾ ਪ੍ਰਗਟਾਵਾ ਕਰਦੀਆਂ ਹਨ, ਜਿਵੇਂ ਇਸਤਰੀ ਦਾ ਹਰ ਰੋਣ-ਧੋਣ ਬਰਦਾਸ਼ਤ ਕੀਤਾ ਜਾ ਸਕਦਾ ਪ੍ਰੰਤੂ ਔਰਤ ਦੇ ਪਿਆਰ ਨੂੰ ਅਣਡਿੱਠ ਕਰਨਾ ਝੱਲਿਆ ਨਹੀਂ ਜਾ ਸਕਦਾ ਕਿਉਂਕਿ ਔਰਤ ਖ਼ੁਸ਼ੀਆਂ ਅਤੇ ਖੇੜਿਆਂ ਦੀ ਪ੍ਰਤੀਕ ਹੁੰਦੀ ਹੈਔਰਤ ਸ਼ਕਤੀਵਾਨ ਹੈ, ਉਸ ਨੂੰ ਆਪਣੀ ਛੁਪੀ ਸ਼ਕਤੀ ਦੀ ਪਛਾਣ ਕਰਨੀ ਚਾਹੀਦੀ ਹੈਬੇਇਨਸਾਫ਼ੀ, ਜ਼ਾਲਮਾਂ ਅਤੇ ਲੁਟੇਰਿਆਂ ਵਿਰੁੱਧ ਮਨੁੱਖਤਾ ਲਈ ਮੋਹ, ਹੱਕ ਸੱਚ ’ਤੇ ਪਹਿਰਾ, ਇਨਕਲਾਬੀ ਸੋਚ, ਸਵੱਛ ਵਾਤਾਵਰਣ, ਕਿਸਾਨਾਂ ਨਾਲ ਹਮਦਰਦੀ ਅਤੇ ਸੰਗੀਤ ਦੀ ਚਾਸ਼ਣੀ ਵਰਗੇ ਵਿਸ਼ਿਆਂ ਨਾਲ ਲਬਰੇਜ਼ ਕਵਿਤਾਵਾਂ ਮਨੁੱਖੀ ਮਨਾਂ ਵਿੱਚ ਸੰਵੇਦਨਾ ਪੈਦਾ ਕਰਦੀਆਂ ਹਨਇਹ ਕਵਿਤਾਵਾਂ ਗੰਧਲੀ ਸਿਆਸਤ, ਬਲਾਤਕਾਰ ਅਤੇ ਨਸ਼ਿਆਂ ਦੇ ਖ਼ਤਰਨਾਕ ਸਿੱਟਿਆਂ ਬਾਰੇ ਚਿੰਤਾ ਪ੍ਰਗਟ ਕਰਦੀਆਂ ਹਨ, ਗੁਰੂ ਦੀ ਵਿਚਾਰਧਾਰ ’ਤੇ ਪਹਿਰਾ ਦੇਣ, ਵਿਰਾਸਤ ਦੀ ਸੰਭਾਲ, ਸ਼ਾਂਤੀ ਦੀ ਪੁਕਾਰ ਅਤੇ ਪੰਜਾਬੀ ਬੋਲੀ ਨੂੰ ਅਪਣਾਉਣ ਦੀ ਪ੍ਰੇਰਨਾ ਦੇ ਰਹੀਆਂ ਹਨਹਿੰਦ ਪਾਕਿ ਦੀ ਵੰਡ ਦੀ ਹੂਕ ਪਾਉਂਦੀਆਂ ਕਵਿਤਾਵਾਂ ਵੀ ਹਨਪਰਵਾਸ ਵਿੱਚ ਪੰਜਾਬੀ ਜਾਂਦੇ ਵੀ ਤਰੱਦਦ ਕਰਕੇ ਹਨ ਪ੍ਰੰਤੂ ਉੱਥੇ ਜਾ ਕੇ ਜੱਦੋਜਹਿਦ ਕਰਨੀ ਪੈਂਦੀ ਹੈਉਨ੍ਹਾਂ ਨੂੰ ਪਿਛਲਾ ਵਿਰਾਸਤ ਦਾ ਹੇਜ ਵੀ ਤੰਗ ਕਰਦਾ ਰਹਿੰਦਾ ਹੈਇਨਸਾਨ ਬ੍ਰਾਂਡਡ ਉਲਝਣਾ ਵਿੱਚ ਫਸਿਆ ਰਹਿੰਦਾ ਹੈ। ਮੂਲ ਨਿਵਾਸੀ ਕੈਨੇਡੀਅਨਾਂ ਦਾ ਦਰਦ ਅਤੇ ਪੰਜਾਬ ਵਿੱਚ ਇਸਤਰੀਆਂ ਦੀ ਦੁਰਦਸ਼ਾ ਅਤੇ ਕੁਦਰਤ ਨਾਲ ਕੀਟਨਾਸ਼ਕ ਦਵਾਈਆਂ ਰਾਹੀਂ ਕੀਤੇ ਜਾਂਦੇ ਖਿਲਵਾੜ ਬਾਰੇ ਕਵਿਤਾਵਾਂ ਹਨ, ਜੋ ਪਾਠਕ ਦੀ ਸੋਚ ਨੂੰ ਕੁਰੇਦਦੀਆਂ ਹਨਬੁੱਧ ਦਾ ਨਿਰਵਾਣ ਬੁੱਧ ਲਈ ਸ਼ਾਂਤੀ ਤਾਂ ਦੇ ਸਕਦਾ ਪ੍ਰੰਤੂ ਔਰਤ ਲਈ ਦੁਖਦਾਈ ਹੈ

ਕੁਝ ਕਵੀਆਂ/ਕਵਿੱਤਰੀਆਂ ਨੇ ਪੰਜਾਬ ਵਿੱਚ ਗ਼ਰੀਬ ਅਮੀਰ ਦੇ ਪਾੜੇ ਵਿੱਚ ਜ਼ਮੀਨ ਅਸਮਾਨ ਦੇ ਅੰਤਰ ਬਾਰੇ ਕਵਿਤਾਵਾਂ ਲਿਖਦਿਆਂ ਗ਼ਰੀਬਾਂ ਦੀ ਦਾਸਤਾਂ ਬਿਆਨ ਕੀਤੀ ਹੈਜ਼ਿੰਦਗੀ ਵਿੱਚ ਬਚਪਨ, ਜਵਾਨੀ ਅਤੇ ਬੁਢਾਪੇ ਦੇ ਰੰਗਾਂ ਨੂੰ ਵੀ ਦਰਸਾਇਆ ਹੈਆਪਣਿਆਂ ਦਾ ਵਿਗਾਨਿਆਂ ਦੀ ਤਰ੍ਹਾਂ ਵਿਵਹਾਰ ਤਕਲੀਫ ਦਿੰਦਾ ਹੈ ਹਉਮੈਂ ਇੱਕ ਨਾ ਇੱਕ ਦਿਨ ਟੁੱਟ ਜਾਂਦੀ ਹੈ, ਆਸਾਂ ਦੇ ਸਿਰ ਜੀਵਨ ਬਸਰ ਹੁੰਦਾ ਹੈ ਪ੍ਰੰਤੂ ਉਹ ਕਦੀ ਪੂਰੀਆਂ ਨਹੀਂ ਹੁੰਦੀਆਂਇਸ ਪੁਸਤਕ ਦੀਆਂ ਕਵਿਤਾਵਾਂ ਪਿਆਰ ਮੁਹੱਬਤ ਦੇ ਗੀਤ ਗਾਉਂਦੀਆਂ ਹੋਈਆਂ ਨਫ਼ਰਤਾਂ ਦੀਆਂ ਕੰਧਾਂ ਤੋੜਨ ਦੀ ਪੁਰਜ਼ੋਰ ਹਿਮਾਇਤ ਕਰਦੀਆਂ ਹਨਮਨੁੱਖ ਦੀ ਇਸਤਰੀ ਦੇ ਸਰੀਰਕ ਖਿੱਚ ਦੀ ਪ੍ਰਵਿਰਤੀ ਦਾ ਪਾਜ ਉਘੇੜਦੀ ਸੀਰਤ ਦੀ ਕਦਰ ਕਰਨ ਨੂੰ ਤਰਜੀਹ ਦੇਣ ਦੀ ਵਕਾਲਤ ਕੀਤੀ ਗਈ ਹੈ

ਇਸ ਸੰਗ੍ਰਹਿ ਵਿੱਚ ਪਰਵਾਸ ਦੀਆਂ ਪਰੰਪਰਾਵਾਂ, ਨਿਯਮਾਂ ਅਤੇ ਦੋਸਤੀਆਂ ਦੀ ਪ੍ਰਸ਼ੰਸਾ ਕੀਤੀ ਗਈ ਹੈ ਇਸ ਕਾਵਿ ਸੰਗ੍ਰਹਿ ਦੀਆਂ ਬਹੁਤੀਆਂ ਕਵਿਤਾਵਾਂ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਹਨਪੰਜਾਬੀਆਂ ਦੇ ਅੱਸੀਵਿਆਂ ਵਿੱਚ ਹੋਏ ਮਾਨਵਤਾ ਦੇ ਘਾਣ ਬਾਰੇ ਦੁੱਖਦਾਇਕ ਸਮੇਂ ਦੀ ਤ੍ਰਾਸਦੀ ਦਾ ਜ਼ਿਕਰ ਕਰਦੀਆਂ ਹੋਈਆਂ ਵਰਤਮਾਨ ਜ਼ਿੰਦਗੀ ਨੂੰ ਮਾਨਣ ਦੀ ਪੁਰਜ਼ੋਰ ਤਾਕੀਦ ਕਰਦੀਆਂ ਹਨਮਾਨਵਤਾ ਦੇ ਹੱਕਾਂ ਉੱਤੇ ਪਹਿਰਾ ਦਿੰਦੀਆਂ ਹਨਮਨੁੱਖ ਮੁਖੌਟੇ ਪਾਈ ਫਿਰਦਾ ਹੈ, ਭਾਵ ਦੂਹਰੀ ਜ਼ਿੰਦਗੀ ਜੀਉ ਰਿਹਾ ਹੈਇਸ ਕਾਵਿ ਸੰਗ੍ਰਹਿ ਵਿੱਚ ਇੱਕ ਹੋਰ ਵੱਖਰੀ ਗੱਲ ਹੈ ਕਿ ਸੰਪਾਦਕ ਨੇ ਸੰਪਾਦਨਾ ਕਰਦਿਆਂ ਪੁਸਤਕ ਵਿੱਚ ਸ਼ਾਮਲ ਕਵੀਆਂ/ਕਵਿੱਤਰੀਆਂ ਬਾਰੇ ਵੀ ਸੰਖੇਪ ਵਿੱਚ ਜਾਣਕਾਰੀ ਦਿੱਤੀ ਹੈਇਹ ਜਾਣਕਾਰੀ ਉਨ੍ਹਾਂ ਦੇ ਸਮੁੱਚੇ ਯੋਗਦਾਨ ਦਾ ਸਾਰੰਸ਼ ਹੈ

166 ਪੰਨਿਆਂ, 180 ਰੁਪਏ ਕੀਮਤ ਵਾਲਾ ਇਹ ਕਾਵਿ ਸੰਗ੍ਰਹਿ ਕੈਲੀਬਰ ਪਬਲੀਕੇਸ਼ਨ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4060)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

*****

About the Author

ਉਜਾਗਰ ਸਿੰਘ

ਉਜਾਗਰ ਸਿੰਘ

(Retired district public relations officer)
3078 - Urban Estate, Phase-2, Patiala, Punjab.
Email: (ujagarsingh48@yahoo.com)
Mobile: (91 - 94178 - 13072

More articles from this author