UjagarSingh7“ਹੁਣ ਭਾਵੇਂ ਨਵਜੋਤ ਸਿੰਘ ਸਿੱਧੂ ਅਸਤੀਫ਼ਾ ਵਾਪਸ ਲਵੇ, ਭਾਵੇਂ ਨਾ ...”
(29 ਸਤੰਬਰ 2021)

 

ਨਵਜੋਤ ਸਿੰਘ ਸਿੱਧੂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਕੇ ਆਪਣਾ ਸਿਆਸੀ ਭਵਿੱਖ ਤਾਂ ਦਾਅ ’ਤੇ ਲਾ ਕੇ ਹੀਰੋ ਤੋਂ ਜ਼ੀਰੋ ਬਣ ਗਿਆ ਹੈ ਪ੍ਰੰਤੂ ਇਸਦੇ ਨਾਲ ਹੀ ਕਾਂਗਰਸ ਪਾਰਟੀ ਨੂੰ ਜ਼ੀਰੋ ਕਰ ਗਿਆ ਹੈਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਬੇੜੀ ਵਿੱਚ ਵੱਟੇ ਪਾ ਕੇ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਵਿੱਚ ਮੋਹਰੀ ਦੀ ਭੂਮਿਕਾ ਨਿਭਾਉਣ ਵਾਲੇ, ਪੰਜਾਬ ਕਾਂਗਰਸ ਦੇ ਬਾਗੀ ਸਿਆਸਤਦਾਨਾਂ ਦੇ ਕਮਾਂਡਰ ਇਨ ਚੀਫ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੀ ਚਰਨਜੀਤ ਸਿੰਘ ਚੰਨੀ ਦੀ ਨਵੀਂ ਸਰਕਾਰ ਦੀ ਬੇੜੀ ਨੂੰ ਮੰਝਧਾਰ ਵਿੱਚ ਛੱਡ ਕੇ ਕਿਨਾਰਾ ਕਰ ਗਏ ਹਨਹੈਰਾਨੀ ਇਸ ਗੱਲ ਦੀ ਹੈ ਕਿ ਬਾਗ਼ੀਆਂ ਦੀ ਅਗਵਾਈ ਕਰਨ ਵਾਲਾ ਆਪ ਹੀ ਬਾਗੀਆਂ ਅਤੇ ਕਾਂਗਰਸ ਦੀ ਹਾਈ ਕਮਾਂਡ ਵਿਰੁੱਧ ਬਗਾਵਤ ਕਰ ਗਿਆਜਿਸ ਸਰਕਾਰ ਦੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦੀ ਹੈਸੀਅਤ ਵਿੱਚ ਉਨ੍ਹਾਂ ਅਗਵਾਈ ਕਰਨੀ ਸੀ, ਆਪ ਹੀ ਨਵੀਂ ਬਣਾਈ ਆਪਣੀ ਸਰਕਾਰ ਨੂੰ ਬੇਦਾਵਾ ਦੇ ਗਏ ਹਨਜੇਕਰ ਕਿਸੇ ਕਿਸ਼ਤੀ ਦਾ ਮਲਾਹ ਹੀ ਚੱਪੂ ਛੱਡ ਕੇ ਭੱਜ ਜਾਵੇ ਤਾਂ ਕਿਸ਼ਤੀ ਡੁੱਬਣੋਂ ਭਲਾ ਕਿਵੇਂ ਬਚ ਸਕਦੀ ਹੈ? ਨਵਜੋਤ ਸਿੰਘ ਸਿੱਧੂ ਆਪਣੇ ਭਵਿੱਖ ਨੂੰ ਸੁਨਹਿਰਾ ਬਣਾਉਣ ਵਾਲੀ ਕਿਸ਼ਤੀ ਨੂੰ ਸਿਆਸਤ ਦੇ ਸਮੁੰਦਰ ਵਿੱਚ ਡਿੱਕੋਡੋਲੇ ਖਾਣ ਲਈ ਉਸਦੀ ਕਿਸਮਤ ਦੇ ਸਹਾਰੇ ਛੱਡ ਗਏ ਹਨ

ਇਸ ਸਮੇਂ ਨਵਜੋਤ ਸਿੰਘ ਸਿੱਧੂ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾਵਾਂ ਨਾਲੋਂ ਵੱਧ ਲੋਕਾਂ ਵਿੱਚ ਹਰਮਨ ਪਿਆਰੇ ਸਨਲੋਕਾਂ ਦੇ ਦਿਲਾਂਤੇ ਰਾਜ ਕਰ ਰਹੇ ਸਨ। ਪ੍ਰੰਤੂ ਲੋਕਾਂ ਦੇ ਦਿਲਾਂਤੇ ਰਾਜ ਕਰਨਾ ਤਾਂ ਸੰਭਵ ਬਣ ਜਾਂਦਾ ਹੈ ਪ੍ਰੰਤੂ ਉਸ ਨੂੰ ਬਰਕਰਾਰ ਰੱਖਣਾ ਅਤਿਅੰਤ ਅਸੰਭਵ ਹੁੰਦਾ ਹੈਕਿਉਂਕਿ ਆਪਣੀ ਬਣੀ ਬਣਾਈ ਪ੍ਰਤਿਭਾ ਨੂੰ ਸੰਭਾਲ ਕੇ ਰੱਖਣ ਨਾਲ ਹੀ ਕੁਝ ਖੱਟਿਆ ਜਾ ਸਕਦਾ ਹੈਇਸੇ ਤਰ੍ਹਾਂ ਕਿਸੇ ਵਿਅਕਤੀ ਦਾ ਵਿਸ਼ਵਾਸ ਜਿੱਤ ਕੇ ਉਸ ਵਿਸ਼ਵਾਸ ਨੂੰ ਵੀ ਬਰਕਾਰ ਰੱਖਣਾ ਅਤਿਅੰਤ ਜ਼ਰੂਰੀ ਹੁੰਦਾ ਹੈਨਵਜੋਤ ਸਿੰਘ ਸਿੱਧੂ ਨੇ ਆਪਣੀ ਭਾਸ਼ਣ ਕਲਾ ਨਾਲ ਕਾਂਗਰਸ ਹਾਈ ਕਮਾਂਡ, ਖਾਸ ਕਰਕੇ ਸੋਨੀਆ ਗਾਂਧੀ ਦੇ ਪਰਿਵਾਰ ਦੇ ਭਰੋਸੇ ਨੂੰ ਅਜਿਹਾ ਜਿੱਤਿਆ ਕਿ ਉਹ ਦਿਗਜ਼ ਨੇਤਾ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਬੇਆਬਰੂ ਕਰਕੇ ਹਟਾਉਣ ਵਿੱਚ ਸਫ਼ਲ ਹੋ ਗਏਜਿਸ ਕਰਕੇ ਉਹ ਪੰਜਾਬ ਦੇ ਲੋਕਾਂ ਦੇ ਦਿਲਾਂਤੇ ਰਾਜ ਕਰਨ ਲੱਗ ਪਏ ਸਨ। ਉਹ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਰਹੇ ਸਨਮੁੱਦਿਆਂ ਦੀ ਪੂਰਤੀ ਲਈ ਹੀ ਇੰਨੀ ਜੱਦੋਜਹਿਦ ਤੋਂ ਬਾਅਦ ਨਵੀਂ ਸਰਕਾਰ ਬਣਾਉਣ ਵਿੱਚ ਕਾਮਯਾਬ ਹੋਏ ਸਨਜਦੋਂ ਮੁੱਦਿਆਂ ਦੀ ਪੂਰਤੀ ਲਈ ਸਰਕਾਰ ਦੀ ਰਹਿਨੁਮਾਈ ਕਰਨ ਦਾ ਵਕਤ ਆਇਆ ਤਾਂ ਅਚਾਨਕ ਪੰਜਾਬ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਦੇ ਅਨਾੜੀ ਅਤੇ ਬਚਗਾਨਾ ਫ਼ੈਸਲੇ ਨਾਲ ਗਾਂਧੀ ਪਰਿਵਾਰ ਦਾ ਵਿਸ਼ਵਾਸ ਤਾਂ ਤੋੜਿਆ ਹੀ, ਪੰਜਾਬ ਦੇ ਲੋਕਾਂ ਨੂੰ ਵੀ ਨਿਰਾਸ਼ਾ ਦੇ ਆਲਮ ਵਿੱਚ ਧਕੇਲ ਦਿੱਤਾ ਹੈ ਪੰਜਾਬ ਦੇ ਲੋਕਾਂ ਨੂੰ ਜਿਹੜੀ ਮਾੜੀ ਮੋਟੀ ਆਸ ਦੀ ਚਿਣਗ ਨਵਜੋਤ ਸਿੰਘ ਸਿੱਧੂ ਅਤੇ ਨਵੀਂ ਸਰਕਾਰ ਬਣਨਤੇ ਵਿਖਾਈ ਦੇਣ ਲੱਗੀ ਸੀ, ਉਹ ਵੀ ਖ਼ਤਮ ਹੁੰਦੀ ਨਜ਼ਰ ਰਹੀ ਹੈ

ਸਿਆਸਤ ਬਾਰੇ ਲੋਕਾਂ ਦੀ ਕਈ ਤਰ੍ਹਾਂ ਦੀ ਰਾਏ ਹੈਕੋਈ ਸਿਆਸਤ ਨੂੰ ਸ਼ਤਰੰਜ ਦੀ ਬਾਜ਼ੀ, ਕੋਈ ਤਿਲਕਣਬਾਜ਼ੀ, ਕੋਈ ਤਿਗੜਮਬਾਜ਼ੀ ਵੀ ਕਹਿੰਦੇ ਹਨ ਇੱਕ ਅੰਗਰੇਜ਼ ਨੇ ਤਾਂ ਸਿਆਸਤਦਾਨਾਂ ਨੂੰ ਬਦਮਾਸ਼ਾਂ ਦੀ ਟੋਲੀ ਤਕ ਕਹਿ ਦਿੱਤਾ ਹੈਪ੍ਰੰਤੂ ਸਿਆਸਤ ਤਿਲਕਣਬਾਜ਼ੀ ਹੀ ਹੈਜਿਹੜਾ ਸਿਆਸਤਦਾਨ ਇੱਕ ਵਾਰ ਤਿਲਕ ਜਾਵੇ ਮੁੜ ਕੇ ਮੁੱਖ ਧਾਰਾ ਵਿੱਚ ਆਉਣਾ ਮੁਸ਼ਕਲ ਹੁੰਦਾ ਹੈਵਰਤਮਾਨ ਸਿਆਸਤ ਅਸੂਲਾਂ ਦੀ ਥਾਂ ਮੌਕਾਪ੍ਰਸਤੀ ਦੀ ਸਿਆਸਤ ਬਣ ਗਈ ਹੈਸਾਰੀਆਂ ਸਿਆਸੀ ਪਾਰਟੀਆਂ ਨੇ ਹੀ ਅਸੂਲਾਂ ਨੂੰ ਛਿਕੇਤੇ ਟੰਗ ਦਿੱਤਾ ਹੈਜੇਕਰ ਕਿਸੇ ਨੇਤਾ/ਵਿਅਕਤੀ ਨੂੰ ਉਸਦੀ ਪਾਰਟੀ ਮਹੱਤਤਾ ਨਹੀਂ ਦਿੰਦੀ ਤਾਂ ਤੁਰੰਤ ਉਹ ਕਿਸੇ ਦੂਜੀ ਪਾਰਟੀ ਦਾ ਪੱਲਾ ਫੜ ਲੈਂਦੇ ਹਨਬਹਾਨੇ ਅਜੀਬ ਕਿਸਮ ਦੇ ਲਾਉਂਦੇ ਹਨ ਕਿ ਉਹ ਪਾਰਟੀ ਵਿਚਾਰਧਾਰਾ ਦੀ ਥਾਂ ਵੋਟਾਂ ਬਟੋਰਨ ਦੇ ਤੌਰ ਤਰੀਕੇ ਵਰਤਦੀ ਹੈ ਹਾਲਾਂਕਿ ਸਾਰੀਆਂ ਪਾਰਟੀਆਂ ਹੀ ਇਹ ਕੰਮ ਕਰ ਰਹੀਆਂ ਹਨਮੁੱਦਿਆਂ ਦੀ ਸਿਆਸਤ ਕੋਈ ਪਾਰਟੀ ਨਹੀਂ ਕਰ ਰਹੀਸਿਆਸਤ ਵਿੱਚ ਲਗਾਤਾਰ ਪ੍ਰਭਾਵਸ਼ਾਲੀ ਰਹਿਣਾ ਆਮ ਵਿਅਕਤੀ ਦੇ ਵੱਸ ਦੀ ਗੱਲ ਨਹੀਂ ਹੁੰਦੀਸਿਆਸਤ ਵਿੱਚ ਰਹਿਣ ਵਾਲੇ ਸਿਆਸਤਦਾਨਾਂ ਵਿੱਚ ਲਚਕੀਲੇ ਅਤੇ ਤਿਗੜਮਬਾਜ਼ ਹੋਣਾ ਜ਼ਰੂਰੀ ਹੁੰਦਾ ਹੈਕਾਠ ਦੀ ਹਾਂਡੀ ਕਦੀ ਕੰਮ ਨਹੀਂ ਸਕਦੀਕਈ ਵਾਰ ਸਿਆਸਤਦਾਨਾਂ ਨੂੰ ਹਾਲਾਤ ਅਨੁਸਾਰ ਬਦਲਣਾ ਪੈਂਦਾ ਹੈ

ਪੰਜਾਬ ਦੀ ਸਿਆਸਤ, ਖਾਸ ਕਰਕੇ ਕਾਂਗਰਸ ਪਾਰਟੀ ਦੀ ਸਿਆਸਤ ਇੱਕ ਗੁੰਝਲਦਾਰ ਖੇਡ ਬਣ ਗਈ ਹੈਕੌਮੀ ਪਾਰਟੀਆਂ ਦੀ ਸਿਆਸਤ ਦੀ ਵਾਗਡੋਰ ਹਾਈ ਕਮਾਂਡ ਦੇ ਹੱਥ ਹੁੰਦੀ ਹੈਰਾਜਾਂ ਦੇ ਸਿਆਸਤਦਾਨ ਆਪਣੀ ਮਰਜ਼ੀ ਅਨੁਸਾਰ ਕੰਮ ਨਹੀਂ ਕਰ ਸਕਦੇ ਕਿਉਂਕਿ ਰਾਜਾਂ ਦੇ ਨੇਤਾਵਾਂ ਦੀ ਵਾਗਡੋਰ ਹਾਈ ਕਮਾਂਡ ਦੇ ਹੱਥਾਂ ਵਿੱਚ ਹੁੰਦੀ ਹੈ ਇੱਥੋਂ ਤਕ ਕਿ ਰਾਜ ਦੇ ਮੁੱਖ ਮੰਤਰੀ, ਮੰਤਰੀ ਅਤੇ ਹੋਰ ਅਹੁਦੇਦਾਰ ਬਣਾਉਣ ਵਿੱਚ ਹਾਈ ਕਮਾਂਡ ਹੀ ਪ੍ਰਭਾਵੀ ਹੁੰਦੀ ਹੈਨਵਜੋਤ ਸਿੰਘ ਸਿੱਧੂ ਹਮੇਸ਼ਾ ਹੀ ਕੌਮੀ ਪਾਰਟੀ ਵਿੱਚ ਰਹੇ ਹਨ, ਭਾਵੇਂ ਭਾਰਤੀ ਜਨਤਾ ਪਾਰਟੀ ਹੋਵੇ ਅਤੇ ਭਾਵੇਂ ਹੁਣ ਕਾਂਗਰਸ ਪਾਰਟੀ ਵਿੱਚ ਹੈਜੇਕਰ ਉਹ ਹਾਈ ਕਮਾਂਡ ਦੇ ਆਦੇਸ਼ਾਂ ਨੂੰ ਮੰਨਣਾ ਨਹੀਂ ਚਾਹੁੰਦਾ ਜਾਂ ਆਪਣੀ ਮਰਜ਼ੀ ਦੀ ਸਿਆਸਤ ਕਰਨੀ ਚਾਹੁਮਦਾ ਹੈ ਤਾਂ ਉਸ ਨੂੰ ਆਪਣੀ ਰੀਜਨਲ ਪਾਰਟੀ ਬਣਾ ਲੈਣੀ ਚਾਹੀਦੀ ਹੈਜਦੋਂ ਉਨ੍ਹਾਂ ਨੇ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਸੀ ਤਾਂ ਉਨ੍ਹਾਂ ਨੂੰ ਇਹ ਗੱਲਾਂ ਕਿਉਂ ਯਾਦ ਨਹੀਂ ਸਨ? ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ਵਿੱਚ ਮੰਤਰੀ ਸਨ ਅਤੇ ਹੁਣ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਡੇਗਣ ਲਈ ਬਗਾਵਤ ਕਰਕੇ ਅਤੇ ਆਪਣੇ ਸਾਥੀਆਂ ਤੋਂ ਕਰਵਾ ਰਹੇ ਸਨ, ਉਦੋਂ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਹਾਈ ਕਮਾਂਡ ਦੇ ਅਨੁਸਾਰ ਚੱਲਣਾ ਪਵੇਗਾਇਸ ਤੋਂ ਇਲਾਵਾ ਜਦੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਲਈ ਸਹਿਮਤੀ ਦਿੱਤੀ ਸੀ, ਕੀ ਉਦੋਂ ਨਹੀਂ ਪਤਾ ਸੀ ਕਿ ਸਰਕਾਰ ਦੇ ਫ਼ੈਸਲੇ ਉਹ ਨਹੀਂ, ਸਗੋਂ ਚੰਨੀ ਕਰਨਗੇ?

ਪਰਜਾਤੰਤਰ ਵਿੱਚ ਚੁਣੇ ਹੋਏ ਮੁੱਖ ਮੰਤਰੀ ਫ਼ੈਸਲੇ ਕਰਦੇ ਹਨਜਦੋਂ ਮੁੱਖ ਮੰਤਰੀ ਨੇ ਉਨ੍ਹਾਂ ਦੇ ਹੱਥਠੋਕਾ ਬਣਨ ਤੋਂ ਇਨਕਾਰ ਕਰ ਦਿੱਤਾ, ਉਦੋਂ ਉਨ੍ਹਾਂ ਦਬਾਓ ਦੀ ਰਾਜਨੀਤੀ ਕਰਦਿਆਂ ਅਸਤੀਫ਼ਾ ਦੇ ਦਿੱਤਾਅਸਤੀਫ਼ਾ ਦੇ ਕੇ ਉਨ੍ਹਾਂ ਪੰਜਾਬ ਦੇ ਲੋਕਾਂ ਦੀਆਂ ਇਨਸਾਫ ਲੈਣ ਦੀਆਂ ਸੱਧਰਾਂ ਦਾ ਕਤਲ ਕੀਤਾ ਹੈ ਅਤੇ ਆਪਣੇ ਬਾਗੀ ਸਾਥੀ ਨੇਤਾਵਾਂ ਦੀਆਂ ਇਛਾਵਾਂ ਮਿੱਟੀ ਵਿੱਚ ਮਿਲਾ ਦਿੱਤੀਆਂ ਹਨਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਨੇ ਉਨ੍ਹਾਂ ਦੇ ਸਿਆਸੀ ਜੀਵਨਤੇ ਪ੍ਰਸ਼ਨ ਚਿੰਨ੍ਹ ਲਾ ਦਿੱਤਾ ਹੈਇਹ ਵੀ ਸਾਫ਼ ਹੋ ਗਿਆ ਹੈ ਕਿ ਉਹ ਆਪਣੇ ਜ਼ਿੱਦੀ ਅਤੇ ਅੜੀਅਲ ਸੁਭਾ ਕਰਕੇ ਕਿਸੇ ਵੀ ਪਾਰਟੀ ਦੇ ਕਿਸੇ ਵੀ ਨੇਤਾ ਨਾਲ ਰਲਕੇ ਕੰਮ ਨਹੀਂ ਕਰ ਸਕਦੇਉਹ ਸਿਰਫ ਆਪਣੀ ਮਨਮਰਜ਼ੀ ਕਰਨ ਜਾਣਦੇ ਹਨਇਹ ਤਾਂ ਉਹ ਗੱਲ ਹੋਈ ਆਪ ਤਾਂ ਡੁੱਬਿਆ ... ਤੇ ਜ਼ਜ਼ਮਾਨ ਵੀ ਡੋਬੇ।

ਹੁਣ ਭਾਵੇਂ ਨਵਜੋਤ ਸਿੰਘ ਸਿੱਧੂ ਅਸਤੀਫ਼ਾ ਵਾਪਸ ਲਵੇ, ਭਾਵੇਂ ਨਾ, ਭਾਵੇਂ ਸੋਨੇ ਦਾ ਬਣ ਜਾਵੇ ਪ੍ਰੰਤੂ ਕੋਈ ਵੀ ਸਿਆਸੀ ਪਾਰਟੀ ਉਨ੍ਹਾਂ ਉੱਪਰ ਯਕੀਨ ਨਹੀਂ ਕਰੇਗੀਆਪਣੀ ਕੀਤੀ ਕਰਾਈ ਮਿਹਨਤ ਨੂੰ ਉਸਨੇ ਆਪਣੀ ਹਉਮੈਂ ਕਰਕੇ ਮਿੱਟੀ ਵਿੱਚ ਮਿਲਾ ਦਿੱਤਾ ਹੈਅਸਤੀਫ਼ੇ ਤੋਂ ਬਾਅਦ ਪਹਿਲੀ ਵਾਰ ਸੋਸ਼ਲ ਮੀਡੀਆਤੇ ਬੋਲਦਿਆਂ ਉਨ੍ਹਾਂ ਕਿਹਾ ਹੈ, ਮੈਂ ਅੜੂੰ ਅਤੇ ਲੜੂੰ, ਭਾਵੇਂ ਸਭ ਕੁਝ ਜਾਂਦਾ ਜਾਏਇਸ ਤੋਂ ਸਾਫ਼ ਹੈ ਕਿ ਉਹ ਤਾਂ ਸਿਆਸੀ ਸੀਨ ਤੋਂ ਵੱਖ ਹੋ ਜਾਣਗੇ ਪ੍ਰੰਤੂ ਆਪਣੇ ਸਾਥੀਆਂ ਨੂੰ ਹਨ੍ਹੇਰੇ ਵਿੱਚੋਂ ਚਾਨਣ ਲੱਭਣ ਲਈ ਪਲਾਹ ਸੋਟੇ ਮਾਰਨ ਲਈ ਛੱਡ ਗਏ ਹਨ

ਇਸ ਘਟਨਾਕਰਮ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦਾ ਪ੍ਰਭਾਵ ਅਹੁਦਿਆਂ ਦੀ ਪ੍ਰਾਪਤੀ ਕਰਨ ਲਈ ਪੁੱਠੇ ਸਿੱਧੇ ਫ਼ੈਸਲੇ ਕਰਨ ਵਾਲਾ ਬਣ ਗਿਆ ਹੈਸਭ ਤੋਂ ਪਹਿਲਾਂ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਬਣਾਇਆ, ਜਦੋਂ ਬਹੁਤੇ ਵਿਧਾਨਕਾਰਾਂ ਨੇ ਸੁਨੀਲ ਜਾਖੜ ਅਤੇ ਫਿਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੁੱਖ ਮੰਤਰੀ ਬਣਾਉਣ ਲਈ ਵੋਟ ਪਾਈ ਤਾਂ ਨਵਜੋਤ ਸਿੰਘ ਸਿੱਧੂ ਮੀਟਿੰਗ ਵਿੱਚੋਂ ਉੱਠ ਕੇ ਚਲੇ ਗਏਫਿਰ ਆਪ ਹੀ ਅਨੁਸੂਚਿਤ ਜਾਤੀਆਂ ਵਿੱਚੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ। ਜਦੋਂ ਚੰਨੀ ਮੁੱਖ ਮੰਤਰੀ ਬਣ ਗਏ ਤਾਂ ਬੱਚਿਆਂ ਦੀ ਤਰ੍ਹਾਂ ਪ੍ਰੋਟੋਕੋਲ ਨੂੰ ਅਣਡਿੱਠ ਕਰਕੇ ਉਨ੍ਹਾਂ ਦਾ ਹੱਥ ਫੜੀ ਫਿਰਦੇ ਰਹੇਜਦੋਂ ਮੁੱਖ ਮੰਤਰੀ ਨੇ ਆਪਣਾ ਹੱਥ ਛੁਡਵਾਇਆ ਤਾਂ ਵਿਟਰ ਕੇ ਬੈਠ ਗਏਜਦੋਂ ਨਵਜੋਤ ਸਿੰਘ ਆਪਣੀ ਮਰਜ਼ੀ ਦੇ ਅਧਿਕਾਰੀ ਨਿਯੁਕਤ ਨਾ ਕਰਵਾ ਸਕੇ ਤਾਂ ਅਸਤੀਫਾ ਦੇ ਦਿੱਤਾ

ਮੁੱਖ ਮੰਤਰੀ ਕੋਈ ਨਤੀਜੇ ਤਾਂ ਹੀ ਦੇ ਸਕਦਾ ਹੈ, ਜੇਕਰ ਉਹ ਆਪਣੀ ਮਰਜ਼ੀ ਦੇ ਅਧਿਕਾਰੀ ਨਿਯੁਕਤ ਕਰੇਗਾਨਵਜੋਤ ਸਿੰਘ ਸਿੱਧੂ ਦੋ ਅਧਿਕਾਰੀਆਂ ਡੀ ਜੀ ਪੀ ਅਤੇ ਐਡਵੋਕੇਟ ਜਨਰਲ ਦੀਆਂ ਨਿਯੁਕਤੀਆਂਤੇ ਇਤਰਾਜ਼ ਕਰ ਰਹੇ ਹਨਇਹ ਨਿਯੁਕਤੀਆਂ ਮੁੱਖ ਮੰਤਰੀ ਨੇ ਕਾਂਗਰਸ ਹਾਈ ਕਮਾਂਡ ਦੀ ਪ੍ਰਵਾਨਗੀ ਨਾਲ ਕੀਤੀਆਂ ਹਨਇਨ੍ਹਾਂ ਦੋਵੇਂ ਨੁਕਤਿਆਂਤੇ ਨਵਜੋਤ ਸਿੰਘ ਸਿੱਧੂ ਸਹੀ ਲਗਦੇ ਹਨਘੱਟੋ ਘੱਟ ਅਜਿਹੀਆਂ ਨਿਯੁਕਤੀਆਂ ਕਰਨ ਤੋਂ ਪਹਿਲਾਂ ਜਿਨ੍ਹਾਂ ਨਾਲ ਪੰਜਾਬ ਦੇ ਸਿੱਖਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ, ਮੁੱਖ ਮੰਤਰੀ ਨੂੰ ਵੀ ਆਪਣੇ ਸਾਥੀਆਂ ਦੀ ਸਲਾਹ ਲੈਣੀ ਚਾਹੀਦੀ ਸੀਸੁਖਜਿੰਦਰ ਸਿੰਘ ਰੰਧਾਵਾ ਉਹ ਵਿਅਕਤੀ ਹੈ ਜਿਸਨੇ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਬਗਾਵਤ ਕਰਨ ਵਾਲੇ ਮੰਤਰੀਆਂ ਅਤੇ ਵਿਧਾਨਕਾਰਾਂ ਨੂੰ ਲਾਮਬੰਦ ਕਰਕੇ ਨਵਜੋਤ ਸਿੰਘ ਸਿੱਧੂ ਨਾਲ ਜੋੜਿਆ ਸੀ, ਇਸ ਲਈ ਨਵਜੋਤ ਸਿੰਘ ਸਿੱਧੂ ਨੂੰ ਵੀ ਉਨ੍ਹਾਂ ਦੇ ਵਿਭਾਗਾਂ ’ਤੇ ਇਤਰਾਜ਼ ਕਰਨਾ ਸ਼ੋਭਦਾ ਨਹੀਂ ਸੀਹੁਣ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇਤੇ ਫ਼ੈਸਲਾ ਜੋ ਮਰਜ਼ੀ ਹੋਵੇ ਕਾਂਗਰਸ ਦੇ ਭਵਿੱਖ ਤੇ ਸਵਾਲੀਆ ਚਿੰਨ੍ਹ ਲੱਗ ਗਿਆ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(3043)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਉਜਾਗਰ ਸਿੰਘ

ਉਜਾਗਰ ਸਿੰਘ

(Retired district public relations officer)
3078 - Urban Estate, Phase-2, Patiala, Punjab.
Email: (ujagarsingh48@yahoo.com)
Mobile: (91 - 94178 - 13072

More articles from this author