UjagarSingh7ਇਸ ਘਟਨਾ ਦੇ ਪਿਛੋਕੜ ਵਲ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ...
(22 ਜੂਨ 2019)

 

ਕੇਂਦਰ ਸਰਕਾਰ ਦੀ ਨਵੀਂ ਸਰਕਾਰ ਦੇ ਨਵੇਂ ਰਾਸ਼ਟਰਵਾਦ ਦਾ ਦਿੱਲੀ ਦੀ ਘੱਟ ਗਿਣਤੀਆਂ ਨੂੰ ਪਹਿਲਾ ਤੋਹਫ਼ਾ ਹੈਦੇਸ਼ ਨੂੰ ਅਜ਼ਾਦ ਹੋਇਆਂ ਭਾਵੇਂ 70 ਸਾਲ ਹੋ ਗਏ ਹਨ ਪ੍ਰੰਤੂ ਰਾਸ਼ਟਰਵਾਦ ਦੀ ਨਵੀਂ ਪਰੀਭਾਸ਼ਾ ਵਾਲੀ ਸ੍ਰੀ ਨਰਿੰਦਰ ਮੋਦੀ ਦੀ ਦੂਜੀ ਪਾਰੀ ਦੀ ਪਹਿਲੀ ਵਾਰੀ ਸਰਕਾਰ ਬਣੀ ਹੈਸਰਕਾਰ ਬਣਦਿਆਂ ਹੀ ਘੱਟ ਗਿਣਤੀਆਂ ਲਈ ਖ਼ਤਰੇ ਦੀ ਘੰਟੀ ਵੱਜ ਗਈ ਹੈਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਸਰਕਾਰ ਨੇ ਤਾਂ ਭਾਵੇਂ ਸਹੁੰ ਚੁੱਕ ਲਈ ਸੀ ਪ੍ਰੰਤੂ ਅਜੇ ਲੋਕ ਸਭਾ ਦੇ ਮੈਂਬਰਾਂ ਨੇ ਸਹੁੰ ਚੁੱਕਣੀ ਸੀ, ਪਹਿਲਾਂ ਹੀ 16 ਜੂਨ 2019 ਐਤਵਾਰ ਨੂੰ ਆਪਣੀ ਸਰਕਾਰ ਦਾ ਅਗਲੇ ਪੰਜ ਸਾਲਾਂ ਦੀ ਕਾਰਗੁਜ਼ਾਰੀ ਦਾ ਟਰੇਲਰ ਦਿੱਲੀ ਦੀਆਂ ਸੜਕਾਂ ਉੱਤੇ ਦਿਨ ਦਿਹਾੜੇ ਵਿਖਾ ਦਿੱਤਾ

ਘੱਟ ਗਿਣਤੀਆਂ, ਖਾਸ ਤੌਰ ’ਤੇ ਸਿੱਖ ਜਗਤ ਨੂੰ ਇਹ ਘਟਨਾ ਇੱਕ ਚਿਤਾਵਣੀ ਦੇ ਰੂਪ ਵਿੱਚ ਸਮਝਣੀ ਚਾਹੀਦੀ ਹੈਅਜੇ ਤਾਂ ਸਰਕਾਰ ਬਣੀ ਹੀ ਹੈ, ਪੂਰੇ ਪੰਜ ਸਾਲ ਪਤਾ ਨਹੀਂ ਕੀ ਕਰਨਗੇ? ਜਦੋਂ ਸ੍ਰੀ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਉੱਥੋਂ ਦੇ ਪੰਜਾਬੀ ਕਿਸਾਨਾਂ ਦੀਆਂ ਜ਼ਮੀਨਾਂ ਦੇ ਪਟੇ ਕੈਂਸਲ ਕਰਨ ਦਾ ਮਸਲਾ ਖੜ੍ਹਾ ਕਰ ਦਿੱਤਾ ਸੀਇਹ ਜ਼ਮੀਨਾਂ ਮਰਹੂਮ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ ਇੱਛਾ ਅਨੁਸਾਰ ਗੁਜਰਾਤ ਦੇ ਜੰਗਲਾਂ ਨੂੰ ਵਾਹੀ ਯੋਗ ਬਣਾਉਣ ਲਈ ਪਟੇ ’ਤੇ ਦਿੱਤੀਆਂ ਸਨਜਦੋਂ ਸਿੱਖਾਂ ਨੇ ਸਮਖ਼ਤ ਮਿਹਨਤ ਨਾਲ ਇਹ ਜ਼ਮੀਨਾ ਜੰਗਲ ਕੱਟਕੇ ਪੱਧਰੀਆਂ ਕਰਕੇ ਉਪਜਾਊ ਬਣਾ ਲਈਆਂ ਤਾਂ 54 ਸਾਲ ਬਾਅਦ ਇਨ੍ਹਾਂ ਦੇ ਪਟੇ ਕੈਂਸਲ ਕਰਨ ਦਾ ਹੁਕਮ ਵੀ ਨਰਿੰਦਰ ਮੋਦੀ ਦੀ ਗੁਜਰਾਤ ਸਰਕਾਰ ਨੇ ਕੀਤਾ ਸੀ, ਜਿਸ ਸੰਬੰਧੀ ਸਿੱਖ ਕਾਸ਼ਤਕਾਰਾਂ ਨੂੰ ਹਾਈ ਕੋਰਟ ਦਾ ਦਰਵਾਜਾ ਖਟਕਾ ਕੇ ਇਨਸਾਫ਼ ਲੈਣਾ ਪਿਆ ਸੀ

ਗੁਜਰਾਤ ਸਰਕਾਰ ਨੇ ਹਾਈ ਕੋਰਟ ਦੇ ਫ਼ੈਸਲੇ ਵਿਰੁੱਧ ਸੁਪਰੀਮ ਕੋਰਟ ਵਿੱਚ ਕੇਸ ਕਰਕੇ ਘੱਟ ਗਿਣਤੀਆਂ ਨਾਲ ਹਮਦਰਦੀ ਦਾ ਆਪਣਾ ਨਕਾਬ ਲਾਹ ਦਿੱਤਾਭਾਵੇਂ ਉਦੋਂ ਦੇ ਪੰਜਾਬ ਦੇ ਮੁੱਖ ਮੰਤਰੀ ਸਿਆਸਤ ਦੇ ਬਾਬਾ ਬੋਹੜ ਕਹਾਉਣ ਵਾਲੇ ਪਰਕਾਸ਼ ਸਿੰਘ ਬਾਦਲ ਨੇ ਦਖ਼ਲ ਦੇਣ ਦਾ ਵਾਅਦਾ ਕੀਤਾ ਸੀ ਪ੍ਰੰਤੂ ਆਪਣੀ ਨੂੰਹ ਨੂੰ ਕੇਂਦਰ ਵਿੱਚ ਮੰਤਰੀ ਬਣਾਕੇ ਰੱਖਣ ਦੀ ਲਾਲਸਾ ਨੇ ਗੁਜਰਾਤੀ ਸਿੱਖ ਕਿਸਾਨਾਂ ਦੀ ਬਲੀ ਦੇ ਦਿੱਤੀ ਪੰਚਾਇਤ ਦਾ ਕਹਿਣਾ ਸਿਰ ਮੱਥੇ, ਪਰਨਾਲਾ ਉੱਥੇ ਦਾ ਉੱਥੇਕੇਂਦਰ ਦੀ ਨਵੀਂ ਰਾਸ਼ਟਰਵਾਦ ਦੀ ਪਰਿਭਾਸ਼ਾ ਵਾਲੀ ਸਰਕਾਰ ਵਿੱਚ ਸ਼ਰੋਮਣੀ ਅਕਾਲੀ ਦਲ ਬਾਦਲ ਭਾਈਵਾਲ ਹੈ, ਜੋ ਆਪਣੇ ਆਪ ਨੂੰ ਕਿਸਾਨਾਂ ਦੀ ਨੁਮਾਇੰਦਾ ਪਾਰਟੀ ਕਹਾਉਂਦੀ ਹੈਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੇ ਪ੍ਰਧਾਨ, ਦਿੱਲੀ ਵਿੱਚ ਭਾਰਤੀ ਜਨਤਾ ਪਾਰਟੀ ਦੇ ਟਿਕਟ ਉੱਤੇ ਵਿਧਾਨਕਾਰ ਬਣੇ ਮਨਜਿੰਦਰ ਸਿੰਘ ਸਿਰਸਾ ਮਗਰ ਮੱਛ ਦੇ ਹੰਝੂ ਵਹਾ ਰਹੇ ਹਨਜੇ ਇੰਨਾ ਹੀ ਦਰਦ ਹੈ ਤਾਂ ਅਸਤੀਫ਼ਾ ਦੇ ਦੇਣ ਅਕਾਲੀ ਦਲ ਜੇ ਸਿੱਖ ਹਿਤਾਂ ਦੀ ਰਾਖੀ ਕਰਨ ਦਾ ਦਾਅਵਾ ਕਰਦਾ ਹੈ ਤਾਂ ਉਨ੍ਹਾਂ ਨੂੰ ਇਸ ਸਰਕਾਰ ਵਿੱਚੋਂ ਬਾਹਰ ਆ ਜਾਣਾ ਚਾਹੀਦਾ ਹੈ

ਦਿੱਲੀ ਦੀ ਘਟਨਾ ਕੀ ਹੈ? ਪੁਲਿਸ ਕਹਿੰਦੀ ਹੈ ਕਿ ਸਰਬਜੀਤ ਸਿੰਘ ਦਾ ਟੈਂਪੂ ਪੁਲਿਸ ਦੀ ਗੱਡੀ ਨਾਲ ਟਕਰਾ ਗਿਆ, ਜਿਸ ਕਰਕੇ ਝਗੜਾ ਹੋਇਆਇਸ ਘਟਨਾ ਤੋਂ ਪ੍ਰਭਾਵਤ ਟੈਂਪੂ ਚਾਲਕ ਸਰਬਜੀਤ ਸਿੰਘ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਦੀ ਪੁਲਿਸ ਦੇ ਇੱਕ ਮੁਲਾਜ਼ਮ ਏ.ਐੱਸ.ਆਈ.ਸੰਜੇ ਮਲਿਕ ਨੇ ਉਨ੍ਹਾਂ ਨੂੰ ਬੁਰਾ ਭਲਾ ਕਿਹਾ ਜਦੋਂ ਉਹ ਪੁਲਿਸ ਸਟੇਸ਼ਨ ਤੋਂ ਇੱਕ ਕਿਲੋਮੀਟਰ ਦੂਰ ਸਵਾਰੀਆਂ ਦੀ ਉਡੀਕ ਕਰ ਰਹੇ ਸਨਉਹ ਮੁਲਾਜ਼ਮ ਉੱਥੋਂ ਆਉਂਦਾ ਹੋਇਆ ਇਹ ਕਹਿਕੇ ਆਇਆ ਕਿ ਅੱਗੇ ਆਓ ਤੁਹਾਨੂੰ ਵੇਖਦੇ ਹਾਂਜੇ ਇਹ ਕਸੂਰਵਾਰ ਹੁੰਦੇ ਤਾਂ ਰਸਤਾ ਬਦਲਕੇ ਲੰਘ ਜਾਂਦੇਉਹ ਮੁਲਾਜ਼ਮ ਮੁਖਰਜੀ ਨਗਰ ਥਾਣੇ ਦੇ ਮੂਹਰੇ ਨਾਕਾ ਲਾ ਕੇ ਖੜ੍ਹ ਗਿਆ ਜਦੋਂ ਉਹ ਟੈਂਪੂ ਲੈ ਕੇ ਮੁਖਰਜੀ ਨਗਰ ਚੌਕੀ ਲਾਗਿਓਂ ਲੰਘਣ ਲੱਗੇ ਤਾਂ ਉਸੇ ਮੁਲਾਜ਼ਮ ਨੇ ਟੈਂਪੂ ਰੋਕਣ ਦਾ ਇਸ਼ਾਰਾ ਕੀਤਾਉਹ ਮੁਲਾਜ਼ਮ ਫਿਰ ਗਾਲ੍ਹਾਂ ਕੱਢਣ ਲੱਗ ਪਿਆ, ਜਿੱਥੋਂ ਬਹਿਸ ਸ਼ੁਰੂ ਹੋ ਗਈਸਰਬਜੀਤ ਸਿੰਘ ਦਾ 15 ਸਾਲ ਦਾ ਨਬਾਲਗ ਲੜਕਾ ਬਲਵੰਤ ਸਿੰਘ, ਵਿੱਚ ਵਿਚਾਲੇ ਪੈ ਕੇ ਆਪਣੇ ਬਾਪ ਨੂੰ ਉੱਥੋਂ ਲੈ ਤੁਰਿਆਉਸ ਤੋਂ ਬਾਅਦ ਉਹ ਪੁਲਿਸ ਮੁਲਾਜ਼ਮ ਪੁਲਿਸ ਤੇ 10-12 ਹੋਰ ਮੁਲਾਜ਼ਮ ਇਕੱਠੇ ਹੋ ਕੇ ਸਰਬਜੀਤ ਸਿੰਘ ਨੂੰ ਕੁੱਟਣ ਲੱਗ ਪਏਉਸਨੂੰ ਬੁਰੀ ਤਰ੍ਹਾਂ ਦਿਨ ਦਿਹਾੜੇ ਲੋਕਾਂ ਦੇ ਸਾਹਮਣੇ ਸ਼ਰੇਆਮ ਘੜੀਸਕੇ ਕੁੱਟਿਆ ਗਿਆਜਦੋਂ ਸਰਬਜੀਤ ਸਿੰਘ ਦੇ ਮੂੰਹ ਉੱਤੇ ਬੂਟ ਮਾਰੇ ਜਾ ਰਹੇ ਸਨ ਤਾਂ ਸਰਬਜੀਤ ਸਿੰਘ ਦੇ ਲੜਕੇ ਨੇ ਪੁਲਿਸ ਦਾ ਘੇਰਾ ਤੋੜਨ ਲਈ ਟੈਂਪੂ ਸਟਾਰਟ ਕਰਕੇ ਘੇਰੇ ਵਿੱਚ ਵਾੜ ਦਿੱਤਾ, ਜਿਸ ਤੋਂ ਪੁਲਿਸ ਮੁਲਾਜ਼ਮਾਂ ਵਿੱਚ ਅਫਰਾ ਤਫਰੀ ਫੈਲ ਗਈਬਲਵੰਤ ਸਿੰਘ ਨੂੰ ਵੀ ਪੁਲਿਸ ਮੁਲਾਜ਼ਮਾਂ ਨੇ ਫੜਕੇ ਕੁੱਟਣਾ ਸ਼ੁਰੂ ਕਰ ਦਿੱਤਾਸਰਬਜੀਤ ਸਿੰਘ ਦੇ ਲੜਕੇ ਦੀ ਟੀ ਵੀ ਇੰਟਰਵਿਊ ਅਨੁਸਾਰ ਉਸ ਕੋਲ ਆਪਣੇ ਪਿਤਾ ਨੂੰ ਬਚਾਉਣ ਲਈ ਹੋਰ ਕੋਈ ਚਾਰਾ ਨਹੀਂ ਸੀਸਰਬਜੀਤ ਸਿੰਘ ਨੇ ਪੁਲਿਸ ਤੋਂ ਬਚਾਓ ਲਈ ਆਪਣਾ ਗਾਤਰਾ ਜੋ ਕੇ ਧਾਰਮਿਕ ਚਿੰਨ੍ਹ ਹੈ, ਕੱਢ ਲਿਆਇਸ ਨੂੰ ਪੁਲਿਸ ਸਰਬਜੀਤ ਸਿੰਘ ਦਾ ਹਮਲਾ ਕਰਨਾ ਕਹਿੰਦੀ ਹੈਆਪਣੇ ਬਚਾਓ ਲਈ ਹਥਿਆਰ ਵਰਤਣਾ ਕੋਈ ਜੁਰਮ ਨਹੀਂ ਗਿਣਿਆ ਜਾਂਦਾਇਹ ਘਟਨਾ ਆਮ ਲੋਕਾਂ ਨੂੰ ਪਤਾ ਨਹੀਂ ਲੱਗਣੀ ਸੀ ਜੇਕਰ ਕੋਈ ਇਸਦੀ ਵੀਡੀਓ ਨਾ ਬਣਾਉਂਦਾਵੀਡੀਓ ਵਿੱਚ ਪੁਲਿਸ ਕਰਮਚਾਰੀ ਸਰਬਜੀਤ ਸਿੰਘ ਨੂੰ ਧਰਤੀ ’ਤੇ ਪਏ ਨੂੰ ਬੁਰੀ ਤਰ੍ਹਾਂ ਅਣਮਨੁੱਖੀ ਢੰਗ ਨਾਲ ਕੁੱਟ ਰਹੇ ਹਨਡਾਂਗਾਂ ਦਾ ਮੀਂਹ ਵਰਸਾ ਦਿੱਤਾ ਗਿਆ ਜਦੋਂ ਕਿ ਸਰਬਜੀਤ ਸਿੰਘ ਨੂੰ ਇੱਕ ਪੁਲਸੀਏ ਨੇ ਜੱਫੀ ਪਾ ਕੇ ਨਿਹੱਥਾ ਕੀਤਾ ਹੋਇਆ ਸੀਉਸਦੇ ਮੂੰਹ ਉੱਤੇ ਠੇਡੇ ਮਾਰੇ ਜਾ ਰਹੇ ਹਨਪੁਲਿਸ ਨੇ ਅੰਮ੍ਰਿਤਧਾਰੀ ਸਿੱਖਾਂ ਨਾਲ ਅਜਿਹਾ ਵਰਤਾਓ ਕਰਕੇ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਵੰਗਾਰਿਆ ਹੈ, ਜਿਸਦੇ ਸਿੱਟੇ ਵਜੋਂ ਸਮੁੱਚੇ ਸੰਸਾਰ ਵਿੱਚ ਕੇਂਦਰ ਸਰਕਾਰ ਦੀ ਪੁਲਿਸ ਵਿਰੁੱਧ ਵਿਦਰੋਹ ਪੈਦਾ ਹੋ ਗਿਆ ਹੈਸਿੱਖ ਜਗਤ ਵਲੂੰਧਰਿਆ ਗਿਆ ਹੈਸਿੱਖਾਂ ਨਾਲ ਉਸ ਦਿੱਲੀ ਵਿੱਚ ਅਜਿਹਾ ਵਰਤਾਓ ਹੋ ਰਿਹਾ ਹੈ ਜਿਸ ਵਿੱਚ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਨੇ ਕੁਰਬਾਨੀ ਦੇ ਕੇ ਹਿੰਦੂਆਂ ਦੀ ਰੱਖਿਆ ਕੀਤੀ ਸੀਉਸੇ ਅਖੌਤੀ ਰਾਸ਼ਟਰਵਾਦ ਦੀ ਸਰਕਾਰ ਦੇ ਪੁਲਸ ਕਰਮਚਾਰੀ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੇ ਹਨਪੁਲਿਸ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰਨ ਲਈ ਹੈਜੇਕਰ ਕੋਈ ਗ਼ਲਤੀ ਵੀ ਕਰਦਾ ਹੈ ਤਾਂ ਪੁਲਿਸ ਦਾ ਫਰਜ਼ ਉਸ ਉੱਪਰ ਕੇਸ ਦਰਜ ਕਰਕੇ ਕਚਹਿਰੀ ਵਿੱਚ ਭੇਜਣਾ ਹੈ, ਆਪ ਸਜ਼ਾ ਦੇਣੀ ਨਹੀਂਇਸ ਘਟਨਾ ਵਿੱਚ ਪੁਲਿਸ ਨੇ ਆਪ ਕਾਨੂੰਨ ਦੀ ਉਲੰਘਣਾ ਕੀਤੀ ਹੈ

ਕੁਝ ਸਮਾਂ ਪਹਿਲਾਂ ਪੁਲਿਸ ਮੁਲਾਜ਼ਮ ਦੇ ਗਲੇ ਨੂੰ ਮਨੋਜ ਤਿਵਾੜੀ ਨਾਮ ਦੇ ਵਿਅਕਤੀ ਨੇ ਹੱਥ ਪਾਇਆ ਸੀ, ਉਸ ਉੱਪਰ ਤਾਂ ਕੋਈ ਕੇਸ ਦਰਜ ਨਹੀਂ ਹੋਇਆ ਅਤੇ ਨਾ ਹੀ ਕੁੱਟਿਆ ਗਿਆਇਸ ਕੇਸ ਵਿੱਚ ਅਜਿਹਾ ਕਿਉਂ ਕੀਤਾ ਗਿਆ? ਪ੍ਰਸਿੱਧ ਕਥਾ ਵਾਚਕ ਗਿਆਨੀ ਪਿੰਦਰਪਾਲ ਸਿੰਘ ਨੇ ਇੱਕ ਵੀਡੀਓ ਜਾਰੀ ਕਰਕੇ ਸਿੱਖ ਜਗਤ ਨੂੰ ਅਪੀਲ ਕੀਤੀ ਹੈ ਕਿ ਉਹ ਸਾਰੀਆਂ ਗੱਲਾਂ ਨੂੰ ਭੁੱਲਕੇ ਧੜੇਬੰਦੀ ਤੋਂ ਉੱਪਰ ਉਠਕੇ ਇੱਕ ਮੁੱਠ ਹੋ ਜਾਣ ਤਾਂ ਹੀ ਸਿੱਖੀ ਦੀ ਰਾਖੀ ਕੀਤੀ ਜਾ ਸਕਦੀ ਹੈਅਜੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਸੰਭਲਣ ਦਾ ਮੌਕਾ ਹੈਇਸ ਮੌਕੇ ਕੇਂਦਰ ਸਰਕਾਰ ਨੂੰ ਅਮਨ ਪੂਰਬਕ ਢੰਗ ਨਾਲ ਮਜਬੂਰ ਕੀਤਾ ਜਾਵੇ ਕਿ ਲੱਖਾਂ ਕੁਰਬਾਨੀਆਂ ਨਾਲ ਅਜ਼ਾਦੀ ਪ੍ਰਾਪਤ ਕਰਨ ਵਿੱਚ ਮੋਹਰੀ ਦੀ ਭੂਮਿਕਾ ਨਿਭਾਉਣ ਵਾਲੇ ਸਿੱਖਾਂ ਨੂੰ ਨਿਆਂ ਦਿੱਤਾ ਜਾਵੇ

ਇਸ ਘਟਨਾ ਦੇ ਪਿਛੋਕੜ ਵਲ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਸਰਬਜੀਤ ਸਿੰਘ ਆਪਣੇ ਟੈਂਪੂ ਵਿੱਚ ਮੈਟਰੋ ਸਟੇਸ਼ਨ ਤੋਂ ਨਾਨਕ ਪਿਆਊ ਗੁਰਦੁਆਰੇ ਤਕ ਸੰਗਤਾਂ ਨੂੰ ਮੁਫ਼ਤ ਲਿਜਾਣ ਦੀ ਹਰ ਰੋਜ਼ ਸੇਵਾ ਕਰਦਾ ਹੈਇਸ ਵਿੱਚ ਕਿੰਨੀ ਸਚਾਈ ਹੈ, ਇਹ ਤਾਂ ਨਹੀਂ ਕਿਹਾ ਜਾ ਸਕਦਾ ਪ੍ਰੰਤੂ ਕਿਹਾ ਜਾਂਦਾ ਹੈ ਕਿ ਆਟੋ ਵਾਲਿਆਂ ਨੇ ਇਸਦੀ ਸ਼ਿਕਾਇਤ ਥਾਣੇ ਕੀਤੀ ਸੀ ਕਿ ਮੁਫ਼ਤ ਸਵਾਰੀਆਂ ਲਿਜਾਕੇ ਉਹ ਉਨ੍ਹਾਂ ਦੇ ਰੋਜ਼ਗਾਰ ’ਤੇ ਮਾੜਾ ਅਸਰ ਪਾ ਰਿਹਾ ਹੈਇਸ ਲਈ ਪੁਲਿਸ ਨੇ ਇਸ ਅੰਮ੍ਰਿਤਧਾਰੀ ਸਿੱਖ ਨੂੰ ਨਿਸ਼ਾਨਾ ਬਣਾਇਆ ਹੈ

ਇਹ ਵੀ ਅਫ਼ਵਾਹ ਹੈ ਪੁਲਿਸ ਨੂੰ ਹਫ਼ਤਾਵਾਰੀ ਰਿਸ਼ਵਤ ਲੈਣ ਦੇਣ ਕਰਕੇ ਝਗੜਾ ਹੋਇਆ ਹੈਇਹ ਤਾਂ ਪੜਤਾਲ ਹੀ ਸਾਬਤ ਕਰੇਗੀਸਰਬਜੀਤ ਸਿੰਘ ਦੇ ਲੜਕੇ ਨੇ ਦੱਸਿਆ ਹੈ ਕਿ ਥਾਣੇ ਅੰਦਰ ਲਿਜਾਕੇ ਉਨ੍ਹਾਂ ਨੂੰ ਅਥਾਹ ਤਸੀਹੇ ਦੇ ਕੇ ਕੁੱਟਿਆ ਗਿਆਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਹਕੀਕਤ ਨਗਰ ਚੌਕ ਵਿੱਚ ਜਿਹੜਾ ਪੁਲਿਸ ਕਾਰਵਾਈ ਵਿਰੁੱਧ ਧਰਨਾ ਦਿੱਤਾ ਗਿਆ, ਉਸ ਵਿੱਚ ਦਿੱਲੀ ਤੋਂ ਭਾਰਤੀ ਜਨਤਾ ਪਾਰਟੀ ਦੇ ਵਿਧਾਨਕਾਰ ਮਨਜਿੰਦਰ ਸਿੰਘ ਸਿਰਸਾ ਨੇ ਲੋਕਾਂ ਤੋਂ ਪੁੱਛਿਆ ਕਿ ਉਹ ਮੇਰੇ ਨਾਲ ਉੰਨੀ ਦੇਰ ਧਰਨੇ ’ਤੇ ਬੈਠਣਗੇ ਜਿੰਨੀ ਦੇਰ ਪੁਲਿਸ ਕਰਮਚਾਰੀਆਂ ਵਿਰੁੱਧ 307 ਦਾ ਕੇਸ ਦਰਜ ਨਹੀਂ ਕੀਤਾ ਜਾਂਦਾ ਅਤੇ ਸੰਬੰਧਤ ਪੁਲਸ ਵਾਲੇ ਨੌਕਰੀ ਵਿੱਚੋਂ ਬਰਖ਼ਾਸਤ ਨਹੀਂ ਕੀਤੇ ਜਾਂਦੇ? ਸੰਗਤਾਂ ਨੇ ਹੱਥ ਖੜ੍ਹੇ ਕਰਕੇ ਸਹਿਮਤੀ ਦਿੱਤੀ ਪ੍ਰੰਤੂ ਥੋੜ੍ਹੀ ਦੇਰ ਬਾਅਦ ਮਨਜਿੰਦਰ ਸਿੰਘ ਸਿਰਸਾ ਉੱਥੋਂ ਖਿਸਕ ਗਿਆਇਹ ਵੀ ਦੋਸ਼ ਲਾਇਆ ਜਾ ਰਿਹਾ ਹੈ ਕਿ ਸਿਰਸਾ ਦੋਗਲੀ ਨੀਤੀ ਅਪਣਾ ਰਿਹਾ ਹੈ ਤੇ ਪੁਲਿਸ ਨਾਲ ਸਮਝੌਤਾ ਕਰਵਾਉਣ ਦੀ ਗੱਲਬਾਤ ਕਰ ਰਿਹਾ ਹੈ

ਇਹ ਵੀ ਪਤਾ ਲੱਗਾ ਹੈ ਕਿ ਗੋਂਗਲੂਆਂ ਤੋਂ ਮਿੱਟੀ ਝਾੜਨ ਲਈ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰਕੇ ਮਾਮੂਲੀ ਧਾਰਵਾਂ ਦਾ ਕੇਸ ਦਰਜ ਕਰ ਦਿੱਤਾ ਗਿਆ ਹੈਤਿੰਨ ਪੁਲਿਸ ਕਰਮਚਾਰੀਆਂ ਨੂੰ ਮੁਅੱਤਲ ਕਰਨ ਲਈ ਸਿਰਸਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਸ਼ੰਸਾ ਵੀ ਕੀਤੀ ਹੈ, ਜਿਸ ਕਰਕੇ ਉਸ ਵੀਡੀਓ ਅਨੁਸਾਰ ਉਸ ਨਾਲ ਲੋਕ ਧੱਕਾ ਮੁੱਕੀ ਵੀ ਕਰ ਰਹੇ ਹਨਸਿਰਸਾ ਜੀ, ਜੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਹਨ, ਗੁਰੂ ਘਰ ਵਿੱਚ ਸਰਬਜੀਤ ਸਿੰਘ ਅਤੇ ਉਸਦੇ ਲੜਕੇ ਬਲਵੰਤ ਸਿੰਘ ਨੂੰ ਸਿਰੋਪਾਓ ਦੇ ਕੇ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿਉਂਕਿ ਉਹ ਭਾਰਤੀ ਜਨਤਾ ਪਾਰਟੀ ਦੇ ਵਿਧਾਨਕਾਰ ਹੋਣ ਦੇ ਨਾਤੇ ਦੋਹਰੀ ਜ਼ਿੰਮੇਵਾਰੀ ਨਿਭਾ ਰਹੇ ਹਨਹੁਣ ਸਿਰਸਾ ਜੀ ਕਹਿ ਰਹੇ ਹਨ ਕਿ ਪੜਤਾਲ ਤੋਂ ਬਾਅਦ ਅਗਲੀ ਕਾਰਵਾਈ ਕਰਨਗੇਇੰਝ ਕਰਨ ਨਾਲ ਅਕਾਲੀ ਦਲ ਦਾ ਭਗਵਾਂਕਰਨ ਵੀ ਹੋ ਰਿਹਾ ਹੈ

ਸੋਸ਼ਲ ਮੀਡੀਆ ਦੇ ਭਾਵੇਂ ਬਹੁਤ ਗ਼ਲਤ ਨਤੀਜੇ ਆ ਰਹੇ ਹਨ ਕਿਉਂਕਿ ਕਈ ਵਾਰ ਝੂਠੀਆਂ ਖ਼ਬਰਾਂ ਨਸ਼ਰ ਕਰ ਦਿੱਤੀਆਂ ਜਾਂਦੀਆਂ ਹਨ ਪ੍ਰੰਤੂ ਜੇਕਰ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਨਾ ਆਉਂਦੀ ਤਾਂ ਕਿਸੇ ਨੂੰ ਇਸ ਘਟਨਾ ਦਾ ਪਤਾ ਹੀ ਨਹੀਂ ਲੱਗਣਾ ਸੀਸਿੱਖਾਂ ਨਾਲ ਆਸਾਮ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਵੀ ਜ਼ਿਆਦਤੀਆਂ ਦੀਆਂ ਖ਼ਬਰਾਂ ਆ ਰਹੀਆਂ ਹਨ, ਜੋ ਘੱਟ ਗਿਣਤੀਆਂ ਲਈ ਬੜੇ ਹੀ ਖ਼ਤਰਨਾਕ ਰੁਝਾਨ ਦਾ ਪ੍ਰਗਟਾਵਾ ਕਰ ਰਹੇ ਹਨਨਵੇਂ ਰਾਸ਼ਟਰਵਾਦ ਦਾ ਸਿਧਾਂਤ ਘੱਟ ਗਿਣਤੀਆਂ ਉੱਤੇ ਭਾਰੂ ਪੈਂਦਾ ਨਜ਼ਰ ਆ ਰਿਹਾ ਹੈ ਡਾ. ਸੀਮਾ ਸਿੰਘਲ ਦੀ ਦਿੱਲੀ ਹਾਈ ਕੋਰਟ ਵਿੱਚ ਜਨਹਿਤ ਪਟੀਸ਼ਨ ਤੇ ਹਾਈ ਕੋਰਟ ਦੀ ਪ੍ਰਤੀਕਿਰਿਆ ਵੀ ਦਿੱਲੀ ਪੁਲਿਸ ਨੂੰ ਕਟਹਿਰੇ ਵਿੱਚ ਖੜ੍ਹਾ ਕਰਦੀ ਹੈ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1640)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਉਜਾਗਰ ਸਿੰਘ

ਉਜਾਗਰ ਸਿੰਘ

(Retired district public relations officer)
3078 - Urban Estate, Phase-2, Patiala, Punjab.
Email: (ujagarsingh48@yahoo.com)
Mobile: (91 - 94178 - 13072

More articles from this author