DarshanSRiar7ਕਣਕ ਦੇ ਭੜੋਲੇ ਵਿੱਚ ਚੂਹੇ ਵਧਣ ਵਾਂਗ ਅਬਾਦੀ ਦਾ ਵਾਧਾ ...
(22 ਦਸੰਬਰ 2018)

 

ਹਾਲ ਹੀ ਵਿੱਚ 31 ਅਕਤੂਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਪ੍ਰਦੇਸ਼ ਅੰਦਰ ਭਾਰਤ ਦੇ ਪਹਿਲੇ ਗ੍ਰਹਿਮੰਤਰੀ ਸਰਦਾਰ ਪਟੇਲ ਦੇ ਵਿਸ਼ਵ ਦੇ ਸਭ ਤੋਂ ਉੱਚੇ (182 ਮੀਟਰ) ਬੁੱਤ ਨੂੰ ਜਨਤਾ ਨੂੰ ਸਮਰਪਿਤ ਕੀਤਾ ਹੈਜਦੋਂ ਤੋਂ ਇਸ ਬੁੱਤ ਦੇ ਬਣਾਉਣ ਦੀ ਗੱਲ ਚੱਲੀ ਸੀ, ਉਦੋਂ ਤੋਂ ਹੀ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀਦਰਅਸਲ ਦੇਸ਼ ਇਸ ਸਮੇਂ ਜਿਹੜੇ ਹਾਲਾਤ ਵਿੱਚੋਂ ਦੀ ਗੁਜ਼ਰ ਰਿਹਾ ਹੈ, ਅਜਿਹੇ ਬੁੱਤ ਅਜੇ ਸਾਰਥਿਕ ਨਹੀਂ ਲਗਦੇਦੇਸ਼ ਵਿੱਚੋਂ ਭੁੱਖਮਰੀ ਤੇ ਗਰੀਬੀ ਤਾਂ ਹਾਲੇ ਖਤਮ ਨਹੀਂ ਹੋ, 80 ਕਰੋੜ ਦੇ ਕਰੀਬ ਲੋਕ ਹਾਲੇ ਵੀ ਤਰਸਯੋਗ ਹਾਲਤ ਦਾ ਸ਼ਿਕਾਰ ਹਨ40 ਕਰੋੜ ਤੋਂ ਵੀ ਵੱਧ ਲੋਕਾਂ ਨੂੰ ਹਾਲੇ ਵੀ ਦੋ ਵੇਲੇ ਪੇਟ ਭਰ ਖਾਣਾ ਨਸੀਬ ਨਹੀਂ ਹੁੰਦਾ24% ਲੋਕ ਇਸ ਆਧੁਨਿਕ ਦੌਰ ਦੌਰਾਨ ਵੀ ਅਨਪੜ੍ਹ ਹਨਸਰਕਾਰ ਪੜ੍ਹਨ ਲਈ ਸਰਕਾਰੀ ਤੰਤਰ ਨੂੰ ਵਧਾਉਣ ਤੋਂ ਮੁਨਕਰ ਹੋ ਕੇ ਇਹਨੂੰ ਨਿੱਜੀ ਖੇਤਰ ਦੇ ਰਹਿਮੋ-ਕਰਮ ਤੇ ਸੁੱਟ ਚੁੱਕੀ ਹੈਉਹ ਅਦਾਰੇ ਮਨਚਾਹੀਆਂ ਫੀਸਾਂ ਵਸੂਲ ਕੇ ਦੋਹੀਂ ਦੋਹੀਂ ਹੱਥੀਂ ਲੋਕਾਂ ਨੂੰ ਲੁੱਟ ਰਹੇ ਹਨਉਹ ਵਿੱਦਿਆ, ਜਿਹੜੀ ਸਰਕਾਰ ਨੇ ਲੋਕਾਂ ਨੂੰ ਖੁਦ ਮੁਫਤ ਜਾਂ ਸਸਤੀ ਪ੍ਰਦਾਨ ਕਰਨੀ ਸੀ, ਉਸਦਾ ਵਪਾਰੀਕਰਣ ਕਰ ਦਿੱਤਾ ਗਿਆ ਹੈਧਨਾਢ ਲੋਕਾਂ ਨੇ ਸਕੂਲ ਅਤੇ ਕਾਲਜ ਖੋਲ੍ਹ ਲਏ ਹਨ ਜਿਨ੍ਹਾਂ ਦੀਆਂ ਵੱਡੀਆਂ ਵੱਡੀਆਂ ਆਲੀਸ਼ਾਨ ਇਮਾਰਤਾਂ ਉਹਨਾਂ ਲਈ ਸੋਨੇ ਦੇ ਅੰਡੇ ਦੇਣ ਵਾਲੀਆਂ ਮੁਰਗੀਆਂ ਸਾਬਤ ਹੋ ਰਹੀਆਂ ਹਨਵਿਦਿਆਰਥੀ ਧਨ ਦਾ ਉਜਾੜਾ ਕਰਕੇ ਡਿਗਰੀਆਂ ਤਾਂ ਪ੍ਰਾਪਤ ਕਰ ਲੈਂਦੇ ਹਨ ਪਰ ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲਦਾਫਿਰ ਉਹਨਾਂ ਨੂੰ ਵਿਦੇਸ਼ਾਂ ਵੱਲ ਭੱਜਣਾ ਪੈਂਦਾ ਹੈਇਹ ਤਾਂ ਜ਼ਰੂਰ ਕਿਹਾ ਜਾਂਦਾ ਹੈ ਕਿ ਭਾਰਤ ਵਿੱਚ ਇਸ ਵੇਲੇ ਸਭ ਤੋਂ ਵੱਧ 18 ਤੋਂ 35 ਸਾਲ ਦਾ ਨੌਜਵਾਨ ਵਰਗ ਰਹਿ ਰਿਹਾ ਹੈ, ਇਸ ਲਈ ਇਹ ਨੌਜਵਾਨਾਂ ਦਾ ਦੇਸ਼ ਹੈ ਪਰ ਇਹ ਗੱਲ ਕੋਈ ਨਹੀਂ ਕਰਦਾ ਕਿ ਇੱਥੋਂ ਦੇ ਵੱਧ ਤੋਂ ਵੱਧ ਨੌਜਵਾਨ ਰੋਜ਼ਗਾਰ ਨਾ ਮਿਲਣ ਕਾਰਨ ਵਿਦੇਸ਼ਾਂ ਵੱਲ ਭੱਜ ਗਏ ਅਤੇ ਭੱਜ ਰਹੇ ਹਨ ਤੇ ਬਾਕੀ ਉਹੀ ਲੋਕ ਬਚੇ ਹਨ ਜੋ ਜਾਂ ਤਾਂ ਕੰਮ ਨਹੀਂ ਕਰਨਾ ਚਾਹੁੰਦੇ ਜਾਂ ਫਿਰ ਨਸ਼ੇੜੀ ਤੇ ਅਵਾਰਾ ਕਿਸਮ ਦੇ ਹੋ ਗਏ ਹਨਸਰਕਾਰ ਨੂੰ ਨਾ ਤਾਂ ਉਹਨਾਂ ਦੀ ਪੜ੍ਹਾਈ ਦੀ ਚਿੰਤਾ ਹੈ ਤੇ ਨਾ ਹੀ ਡਾਕਟਰੀ ਸਹੂਲਤਾਂ ਦਾ ਫਿਕਰ

ਦੇਸ਼ ਦੇ ਲੋਕਾਂ ਪ੍ਰਤੀ ਸਰਕਾਰ ਦੀ ਪਹਿਲੀ ਜਿੰਮੇਵਾਰੀ ਨਿਯਮ ਭਰਪੂਰ ਕਾਨੂੰਨ ਦਾ ਰਾਜ ਕਾਇਮ ਕਰਕੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਦਾ ਵਿਸ਼ਵਾਸ ਪੈਦਾ ਕਰਨਾ ਹੈਫਿਰ ਰੋਟੀ ਰੋਜ਼ੀ, ਰਹਿਣ ਸਹਿਣ, ਉਪਰੰਤ ਪੜ੍ਹਾਈ ਲਿਖਾਈ ਤੇ ਡਾਕਟਰੀ ਸਹੂਲਤਾਂ ਦਾ ਨੰਬਰ ਆਉਂਦਾ ਹੈਪਰ ਨਾ ਤਾਂ ਅਜੇ ਤੱਕ ਸਰਕਾਰ ਲੋਕਾਂ ਦੀ ਰੋਟੀ ਰੋਜ਼ੀ ਅਥਵਾ ਰੁਜ਼ਗਾਰ ਦੀ ਚਿੰਤਾ ਖਤਮ ਕਰ ਸਕੀ ਹੈ ਤੇ ਨਾ ਹੀ ਵਿੱਦਿਆ ਤੇ ਡਾਕਟਰੀ ਲੋੜਾਂ ਦੀ ਪੂਰਤੀ ਕਰ ਸਕੀ ਹੈਸਗੋਂ ਇਸ ਸਭ ਕਾਸੇ ਲਈ ਪੱਲਾ ਝਾੜ ਕੇ ਨਿੱਜੀ ਖੇਤਰ ਲਈ ਰਾਹ ਪੱਧਰਾ ਕਰ ਦਿੱਤਾ ਹੈ ਤੇ ਉਹਨਾਂ ਉੱਪਰ ਵਾਜਬ ਕੰਟਰੋਲ ਵੀ ਨਹੀਂ ਰੱਖਿਆ ਜਿਸ ਕਾਰਨ ਉਹ ਰੱਜ ਕੇ ਲੋਕਾਂ ਦਾ ਸ਼ੋਸ਼ਣ ਕਰ ਰਹੇ ਹਨਅਰਥ ਸ਼ਾਸ਼ਤਰੀ ਪ੍ਰੋਫੈਸਰ ਰਾਸਟੋ ਨੇ ਕਿਸੇ ਵੀ ਦੇਸ਼ ਦੇ ਆਰਥਿਕ ਵਿਕਾਸ ਲਈ ਪੰਜ ਪੜਾਵਾਂ ਦਾ ਜ਼ਿਕਰ ਕੀਤਾ ਹੈਇਨ੍ਹਾਂ ਪੜਾਵਾਂ ਵਿੱਚ ਮਹੱਤਵਪੂਰਨ ਸਟੇਜ ਤੀਸਰੀ ਅਤੇ ਪੰਜਵੀਂ ਹੁੰਦੀ ਹੈਤੀਸਰੀ ਸਟੇਜ ਨੂੰ ਹਵਾਈ ਜਹਾਜ ਦੀ ਉਡਾਣ ਵਾਂਗ ਟੇਕ ਆਫ ਸਟੇਜ ਕਿਹਾ ਜਾਂਦਾ ਹੈ ਅਤੇ ਪੰਜਵੀਂ ਨੂੰ ਸਟੇਜ ਆਫ ਹਾਈ ਮਾਸ ਕੰਜੰਪਸ਼ਨ ਕਿਹਾ ਜਾਂਦਾ ਹੈਸਾਡਾ ਭਾਰਤ ਤਾਂ ਹਾਲੇ ਤੀਸਰੀ ਸਟੇਜ ਵਿੱਚ ਹੀ ਹੈਜਦੋਂ ਸਾਰੀਆਂ ਮੁਸ਼ਕਲਾਂ ਦਾ ਹੱਲ ਕਰਕੇ ਆਤਮ ਨਿਰਭਰ ਹੋ ਜਾਵੇਗਾ ਤਦ ਚੌਥੇ ਪੜਾਅ ਵਿੱਚੋਂ ਦੀ ਗੁਜ਼ਰਦਾ ਹੋਇਆ ਪੰਜਵੀਂ ਸਟੇਜ ’ਤੇ ਪਹੁੰਚ ਕੇ ਬੁੱਤ ਅਦਿ ਬਣਾਉਣ ਦੇ ਯੋਗ ਹੋਵੇਗਾ

ਸਾਡੇ ਦੇਸ਼ ਵਿੱਚ ਹਾਲੇ ਲੋਕਾਂ ਨੂੰ ਰੱਜਵੀਂ ਰੋਟੀ ਨਸੀਬ ਨਹੀਂ ਹੁੰਦੀਪੀਣ ਵਾਲੇ ਪਾਣੀ ਦੇ ਲਾਲੇ ਪਏ ਹੋਏ ਹਨਲਾਲ ਕਿਲੇ ਵਰਗੀਆਂ ਦੇਸ਼ ਦੀਆਂ ਇਤਿਹਾਸਕ ਇਮਾਰਤਾਂ ਅਸੀਂ ਸਾਂਭ ਸੰਭਾਲ ਲਈ ਨਿੱਜੀ ਕੰਪਨੀਆਂ ਦੇ ਸਪੁਰਦ ਕਰਨ ਨੂੰ ਮਜ਼ਬੂਰ ਹਾਂਫਿਰ ਕਿਹੜੀ ਵੱਡੀ ਮੁਸੀਬਤ ਗਲ ਆਣ ਪਈ ਸੀ ਜਿਹੜੀ ਏਕਤਾ ਦੇ ਨਾਮ ’ਤੇ ਏਡਾ ਵੱਡਾ ਬੁੱਤ ਕਰਜ਼ਾ ਲੈਕੇ ਬਣਾਉਣ ਦੀ ਲੋੜ ਪੈ ਗਈ? ਸੋਸ਼ਲ ਮੀਡੀਆ ’ਤੇ ਜਿਹੜੀਆਂ ਖਬਰਾਂ ਘੁੰਮ ਰਹੀਆਂ ਹਨ ਕਿ ਇਸ ਇਮਾਰਤ ਦੀ ਦੇਖ ਰੇਖ ਲਈ ਸਲਾਨਾ 12 ਕਰੋੜ ਰੁਪਏ ਖਰਚ ਆਉਣਗੇਇੰਜ ਤਾਂ ਫਿਰ ਏਕਤਾ ਦਾ ਤਾਂ ਪਤਾ ਨਹੀਂ ਦਾੜ੍ਹੀ ਨਾਲੋਂ ਮੁੱਛਾਂ ਜ਼ਰੂਰ ਵਧ ਜਾਣਗੀਆਂਉੱਚੀਆਂ ਇਮਾਰਤਾਂ ਕੋਈ ਏਕਤਾ ਦਾ ਵੱਡਾ ਸਬੂਤ ਨਹੀਂ ਹੁੰਦੀਆਂਏਕਤਾ ਵਾਸਤੇ ਲੋਕਾਂ ਦਾ ਖੁਸ਼ ਹੋਣਾ ਜ਼ਰੂਰੀ ਹੁੰਦਾ ਹੈਲੋਕ ਤਾਂ ਵਿਚਾਰੇ ਡੀਜ਼ਲ ਪੈਟਰੋਲ ਦੀ ਮਹਿੰਗਾਈ ਕਾਰਨ ਤਰਾਹ ਤਰਾਹ ਕਰ ਰਹੇ ਹਨ, ਕਿਸਾਨ ਖੁਦਕੁਸ਼ੀਆਂ ਨਹੀਂ ਰੁਕ ਰਹੀਆਂਨੋਟਬੰਦੀ ਦੇ ਭੰਨੇ ਹੋਏ ਲੋਕ ਹਾਲੇ ਤਕ ਰਾਸ ਨਹੀਂ ਆਏਰੁਜ਼ਗਾਰ ਦੀ ਭਾਲ ਵਿੱਚ ਬਰੇਨ ਡਰੇਨ ਜਾਰੀ ਹੈਫਿਰ ਏਡੇ ਵੱਡੇ ਬੁੱਤ ਬਣਾਉਣ ਦਾ ਕੀ ਲਾਭ? ਇਸ ਪੈਸੇ ਨਾਲ ਕਈ ਸਕੂਲ ਹਸਪਤਾਲ ਅਤੇ ਕਾਲਜ ਖੁੱਲ੍ਹ ਸਕਦੇ ਸਨ, ਲੋਕਾਂ ਨੂੰ ਰੁਜ਼ਗਾਰ ਮਿਲ ਸਕਦਾ ਸੀ ਭੁੱਖੇ ਲੋਕ ਭਲਾ ਇਸ ਬੱਤ ਨੂੰ ਵੇਖ ਵੇਖ ਕੇ ਆਪਣੀ ਭੁੱਖ ਮਿਟਾ ਸਕਣਗੇ? ਜਾਂ ਫਿਰ ਉਹਨਾਂ ਨੂੰ ਰੁਜ਼ਗਾਰ ਮਿਲ ਜਾਵੇਗਾ?

ਫਿਰ ਜਿਸ ਮਹਾਨ ਸ਼ਖਸੀਅਤ ਦਾ ਬੱਤ ਬਣਾਇਆ ਗਿਆ ਹੈ, ਉਹ ਤਾਂ ਬਹੁਤ ਦੂਰਅੰਦੇਸ਼ੀ ਵਾਲੇ ਤੇ ਫਜ਼ੂਲਖਰਚੀ ਦੇ ਬਹੁਤ ਖਿਲਾਫ ਸਨਕਨੂੰਨ ਤੇ ਅਨੁਸ਼ਾਸਨ ਦੀ ਪਾਬੰਦ ਉਸ ਮਹਾਨ ਸ਼ਖਸ਼ੀਅਤ ਦੇ ਨਾਮ ’ਤੇ ਅਸੀਂ ਏਡੀ ਵੱਡੀ ਰਕਮ ਜਾਇਆ ਕਰ ਦਿੱਤੀ ਹੈ, ਜਿਸ ਨਾਲ ਲੱਖਾਂ ਲੋਕਾਂ ਦੀ ਜ਼ਿੰਦਗੀ ਸੌਰ ਸਕਦੀ ਸੀਰਾਜਨੀਤੀ ਦਾ ਜਨਮ ਤਾਂ ਦੇਸ਼ ਦਾ ਪ੍ਰਬੰਧ ਕਰਨ ਵਾਲੀ ਲੋਕਾਂ ਦੀ ਸਰਕਾਰ ਨਾਲ ਹੋਇਆ ਸੀ, ਪਰ ਸਿਆਸੀ ਲੋਕਾਂ ਨੇ ਇਸ ਮਹਾਨ ਆਦਰਸ਼ ਨੂੰ ਆਪਣੀ ਸੌੜੀ ਸੋਚ ਸਦਕਾ ਤਾਕਤ ਦੀ ਕੁਰਸੀ ਹਾਸਲ ਕਰਨ ਦਾ ਮਹਿਜ ਇੱਕ ਸਾਧਨ ਹੀ ਬਣਾ ਲਿਆ ਹੈਦੇਸ਼ ਦੀ ਆਰਥਿਕ ਹਾਲਤ ਬੜੀ ਵਿਚਾਰਗੀ ਵਾਲੀ ਬਣੀ ਜਾਂਦੀ ਹੈਆਰਥਿਕ ਪਾੜਾ ਘਟਣ ਦੀ ਬਜਾਏ ਨਿਰੰਤਰ ਵਧਦਾ ਜਾ ਰਿਹਾ ਹੈਲੋਕਾਂ ਨੂੰ ਮੁਫਤ ਜਾਂ ਫਿਰ ਸਸਤੇ ਆਟਾ ਦਾਲ ਦੇ ਆਸਵੰਦ ਬਣਾਇਆਂ ਦੇਸ਼ ਦਾ ਵਿਕਾਸ ਨਹੀਂ ਹੋਣਾ? ਰਾਜਨੇਤਾ ਨਾਅਰੇ ਤਾਂ ਬਹੁਤ ਵੱਡੇ ਵੱਡੇ ‘ਸਭ ਕਾ ਸਾਥ ਤੇ ਸਭ ਦਾ ਵਿਕਾਸ’ ਦੇ ਦੇ ਦਿੰਦੇ ਹਨ ਪਰ ਲੋਕ ਵਿਚਾਰੇ ਤਾਂ ਵਿਕਾਸ ਦੇ ਸੁਪਨੇ ਵੇਖਦੇ ਹੀ ਤਰਸਦੇ ਰਹਿ ਜਾਂਦੇ ਹਨਕਿਤਾਬਾਂ ਵਿੱਚ ਪੜ੍ਹਨ ਨੂੰ ਮਿਲਦਾ ਹੁੰਦਾ ਸੀ ਕਿ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਵਿਖਾਉਣ ਦੇ ਹੋਰ ਹੁੰਦੇ ਹਨ ਪਰ ਹੁਣ ਰਾਜਨੀਤਕ ਨੇਤਾਵਾਂ ਨੇ ਤਾਂ ਉਹ ਸੱਚ ਕਰਕੇ ਵਿਖਾ ਦਿੱਤਾ ਹੈ

ਅਸਲੀ ਕਸੂਰਵਾਰ ਤਾਂ ਵੋਟਰ ਹੀ ਹੈ ਜਿਹੜਾ ਝੱਟ ਲੀਡਰਾਂ ਦੇ ਬਹਿਕਾਵੇ ਵਿੱਚ ਆ ਜਾਂਦਾ ਹੈਰੈਲੀਆਂ ਦੀ ਹਾਜ਼ਰੀ ਭਰਕੇ, ਲੱਛੇਦਾਰ ਭਾਸ਼ਣ ਸੁਣ ਕੇ ਉਹ ਵਿਚਾਰਾ ਹਿਪਨੋਟਾਈਜ਼ ਹੋ ਜਾਂਦਾ ਹੈਇਸੇ ਮਸਤੀ ਦੇ ਆਲਮ ਵਿੱਚ ਹੀ ਉਹ ਵੋਟ ਪਾ ਕੇ ਆਪਣੇ ਆਪ ਨੂੰ ਰੁਖਸਤ ਸਮਝਣ ਲੱਗ ਜਾਂਦਾ ਹੈਜਦੋਂ ਤੱਕ ਉਹਨੂੰ ਸਮਝ ਆਉਂਦੀ ਹੈ, ਉਦੋਂ ਤੱਕ ਤੀਰ ਕਮਾਨੋਂ ਨਿਕਲ ਚੁੱਕਿਆ ਹੁੰਦਾ ਹੈ ਤੇ ਉਸ ਵਾਸਤੇ ਦਿੱਲੀ ਫਿਰ ਉੰਨੀ ਹੀ ਦੂਰ ਹੋ ਜਾਂਦੀ ਹੈ, ਜਿੰਨੀ ਪਹਿਲਾਂ ਸੀਫਿਰ ਚਿੜੀ ਵਿਚਾਰੀ ਕੀ ਕਰੇ, ਠੰਢਾ ਪਾਣੀ ਪੀ ਮਰੇ? ਭਾਰਤੀ ਵੋਟਰ ਦੀ ਤਰਾਸਦੀ ਵੀ ਉਸ ਆਟੇ ਦੀ ਚਿੜੀ ਵਰਗੀ ਹੋ ਗਈ ਹੈ ਜਿਸ ਨੂੰ ਅੰਦਰ ਚੂਹਿਆਂ ਤੋਂ ਡਰ ਬਣਿਆ ਰਹਿੰਦਾ ਹੈ ਤੇ ਬਾਹਰ ਕਾਂਵਾਂ ਤੋਂਉਹ ਵਿਚਾਰਾ ਕਰੇ ਤਾਂ ਕੀ? ਵੋਟ ਤਾਂ ਪਾਉਣੀ ਹੀ ਹੋਈਜੇ ਉਹ ਆਰਥਿਕ ਪਾੜੇ ਦਾ ਸ਼ਿਕਾਰ ਨਾ ਹੋਵੇ ਤਾਂ ਉਹ ਕਦੇ ਵੀ ਵੋਟ ਨਾ ਵੇਚੇਉਸਦੀ ਇਸੇ ਕਮਜ਼ੋਰੀ ਦਾ ਰਾਜਨੀਤਕ ਲੋਕ ਲਾਹਾ ਲੈ ਜਾਂਦੇ ਹਨਜਿੰਨਾ ਚਿਰ ਤੱਕ ਆਰਥਿਕ ਪਾੜਾ ਤੇ ਉੂਚ-ਨੀਚ, ਜਾਤਪਾਤ, ਦਾ ਭੇਦ ਖਤਮ ਨਹੀਂ ਹੁੰਦਾ ਲੋਕਤੰਤਰ ਸਫਲ ਨਹੀਂ ਹੋ ਸਕਦਾ? ਚੰਗੀ ਗੱਲ ਹੈ ਕਿ ਨੋਟਾ ਦਾ ਪ੍ਰਬੰਧ ਹੋ ਗਿਆ ਹੈ ਪਰ ਅਨਪੜ੍ਹ ਵਿਚਾਰੇ ਕੀ ਕਰਨ?

ਦੇਸ਼ ਦਾ ਚੋਣ ਕਮਿਸ਼ਨ ਇੱਕ ਸਵਿਧਾਨਿਕ ਤੇ ਖੁਦਮੁਖਤਿਆਰ ਸੰਸਥਾ ਹੈਉਸ ਨੂੰ ਅਜਿਹੇ ਪਰਬੰਧ ਕਰਨੇ ਚਾਹੀਦੇ ਹਨ ਜਿਨ੍ਹਾਂ ਦੀ ਬਦੌਲਤ ਲੋਕਤੰਤਰ ਦੀ ਸਹੀ ਮਰਿਆਦਾ ਕਾਇਮ ਹੋ ਸਕੇਨਵੀਂਆਂ ਨਵੀਂਆਂ ਚੀਜ਼ਾਂ ਜ਼ਰੂਰ ਬਣਨੀਆਂ ਚਾਹੀਦੀਆਂ ਹਨ ਪਰ ਦੇਸ਼ ਦੀ ਆਰਥਿਕ ਸਮਰੱਥਾ ਅਨੁਸਾਰ ਹੀ ਸਭ ਕੁਝ ਠੀਕ ਲਗਦਾ ਹੈਪੇਟ ਨਾ ਪਈਆਂ ਰੋਟੀਆਂ ਤਾਂ ਸਭੇ ਗੱਲਾਂ ਖੋਟੀਆਂ

ਇੰਜ ਹੀ ਬੁਲਟ ਟਰੇਨ ਦੀ ਗੱਲ ਹੈਲੋਕ ਤਾਂ ਇੱਥੇ ਰੇਲਵੇ ਲਾਈਨਾਂ ਵਿੱਚ ਆਪਣੀ ਜੀਵਨ ਲੀਲਾ ਖਤਮ ਕਰ ਲੈਂਦੇ ਹਨਟਰੇਨਾਂ ਤੂੜੀ ਵਾਂਗ ਮੁਸਾਫਰਾਂ ਨਾਲ ਨੱਕੋ-ਨੱਕ ਭਰੀਆਂ ਹੁੰਦੀਆਂ ਹਨ ਕਣਕ ਦੇ ਭੜੋਲੇ ਵਿੱਚ ਚੂਹੇ ਵਧਣ ਵਾਂਗ ਅਬਾਦੀ ਦਾ ਵਾਧਾ ਬੇਰੋਕ ਜਾਰੀ ਹੈਵਿਸ਼ਵ ਦਾ ਸਭ ਤੋਂ ਵੱਡਾ ਲੋਕਰਾਜ ਭਾਰਤ ਹਰ ਸਾਲ ਇੱਕ ਨਵਾਂ ਆਸਟਰੇਲੀਆ ਪੈਦਾ ਕਰ ਦਿੰਦਾ ਹੈਇਹ ਹਾਲੇ ਇਹੋ ਜਿਹੇ ਬੁੱਤ ਬਣਾਉਣ ਦੇ ਯੋਗ ਨਹੀਂ ਹੋਇਆ, ਜਿਨ੍ਹਾਂ ਦਾ ਖਰਚਾ ਹੀ ਇਸਦੀ ਪਹੁੰਚ ਤੋਂ ਬਾਹਰ ਹੋਵੇਇੱਥੇ ਤਾਂ ਹਾਲੇ ਵੀ ਲੋਕ 2 ਤੇ 2 ਦੀ ਗਿਣਤੀ ਚਾਰ ਰੋਟੀਆਂ ਦੇ ਰੂਪ ਵਿੱਚ ਕਰਦੇ ਹਨਮੁਫਤ ਦੇ ਨਾਮ ’ਤੇ ਇਹ ਜਾਨ ਦੀ ਪ੍ਰਵਾਹ ਵੀ ਨਹੀਂ ਕਰਦੇਪਿਛਲੀ ਲੋਕਸਭਾ ਚੋਣ ਵੇਲੇ 15 ਲੱਖ ਰੁਪਏ ਦਾ ਚੋਣ ਵਾਅਦਾ ਇਸੇ ਕਾਰਨ ਹੀ ਲੋਕਾਂ ਨੇ ਸਿਰਮੱਥੇ ਪ੍ਰਵਾਨ ਕਰ ਲਿਆ ਸੀ ਤੇ ਭਾਜਪਾ ਨੂੰ ਅਣਕਿਆਸੀ ਜਿੱਤ ਪ੍ਰਾਪਤ ਹੋ ਗਈ ਸੀ

ਦੇਸ਼ ਦੇ ਮਹਾਨ ਨੇਤਾਵਾਂ ਦੇ ਬੁੱਤ ਜਾਂ ਯਾਦਗਾਰਾਂ ਜ਼ਰੂਰ ਬਣਨ ਪਰ ਵਿਤੀ ਸਮਰੱਥਾ ਨੂੰ ਧਿਆਨ ਵਿੱਚ ਰੱਖਣਾ ਵੀ ਬਹੁਤ ਜ਼ਰੂਰੀ ਹੈਲੀਡਰਾਂ ਜਾਂ ਹੋਰ ਮਹਾਨ ਵਿਅਕਤੀਆਂ ਦੀ ਯਾਦ ਬੁੱਤਾਂ ਜਾਂ ਖਰਚੀਲੀਆਂ ਵਸਤਾਂ ਨਾਲ ਨਹੀਂ ਕਾਇਮ ਰਹਿੰਦੀ, ਸਗੋਂ ਉਹ ਤਾਂ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਰਹਿੰਦੇ ਹਨਦਰਅਸਲ ਸਾਡੇ ਸਿਆਸਤਦਾਨ ਬੜਾ ਗਲਤ ਰਵੱਈਆ ਅਖਤਿਆਰ ਕਰਦੇ ਜਾ ਰਹੇ ਹਨਲੋਕਾਂ ਦੇ ਦਿਲਾਂ ਵਿੱਚ ਥਾਂ ਬਣਾਉਣ ਲਈ ਲੋਕਾਂ ਨੂੰ ਵਧੀਆ ਸਹੂਲਤਾਂ, ਨਿਆਂ ਵਿਵਸਥਾ, ਵਿੱਦਿਆ, ਸਿਹਤ ਸਹੂਲਤਾਂ ਅਤੇ ਰੁਜ਼ਗਾਰ ਵਰਗੀਆਂ ਚੀਜ਼ਾਂ ਦੀ ਲੋੜ ਹੁੰਦੀ ਹੈਇਨ੍ਹਾਂ ਚੀਜ਼ਾਂ ਵੱਲ ਧਿਆਨ ਦੇਣ ਦੀ ਬਿਜਾਏ ਲੋਕਾਂ ਦਾ ਧਿਆਨ ਬੇਲੋੜੇ ਮੁੱਦਿਆਂ ਵੱਲ ਲਗਾਉਣਾ ਦੇਸ਼, ਸਮਾਜ ਤੇ ਲੋਕਾਂ ਦੇ ਹਿਤ ਵਿੱਚ ਨਹੀਂ ਹੁੰਦਾਇਸ ਸਮੇਂ ਸਾਡੇ ਦੇਸ਼ ਦੀ ਅਬਾਦੀ ਬਹੁਤ ਜ਼ਿਆਦਾ ਵਧ ਗਈ ਹੈਨਿੱਤ ਵਧਦੀ ਅਬਾਦੀ ਦੀਆਂ ਨਾਲ ਦੀ ਨਾਲ ਲੋੜਾਂ ਵੀ ਵਧਦੀਆਂ ਹਨਉਹਨਾਂ ਲਈ ਰੋਟੀ ਕੱਪੜੇ ਅਤੇ ਮਕਾਨ ਵੀ ਚਾਹੀਦੇ ਹਨਪੜ੍ਹਾਈ ਦੇ ਨਾਲ ਨਾਲ ਸਿਹਤ ਸਹੂਲਤਾਂ ਦੀ ਵੀ ਲੋੜ ਪੈਣੀ ਹੁੰਦੀ ਹੈਰੁਜ਼ਗਾਰ ਤਾਂ ਪਹਿਲਾਂ ਹੀ ਵੱਡੀ ਮੁਸ਼ਕਿਲ ਬਣਿਆ ਹੋਇਆ ਹੈਬੇਲੋੜੀ ਵਧਦੀ ਅਬਾਦੀ ਅਤੇ ਗੁਰਬਤ ਇਸ ਸਮੇਂ ਸਾਡੀ ਸਭ ਤੋਂ ਵੱਡੀ ਸਮੱਸਿਆ ਹੈਇਸ ਤੋਂ ਵੀ ਵੱਡੀ ਸਮੱਸਿਆ ਭ੍ਰਿਸ਼ਟਾਚਾਰ ਅਤੇ ਪ੍ਰਦੂਸ਼ਣ ਬਣਦਾ ਜਾ ਰਿਹਾ ਹੈਸਾਡਾ ਧਰਤੀ ਹੇਠਲਾ ਪਾਣੀ ਬੜੀ ਤੇਜ਼ੀ ਨਾਲ ਖਤਮ ਹੋ ਰਿਹਾ ਹੈਪੀਣ ਵਾਲਾ ਪਾਣੀ ਬੋਤਲਾਂ ਵਿੱਚ ਬੰਦ ਹੋ ਕੇ ਰਹਿ ਗਿਆ ਹੈਬਲਾਤਕਾਰ ਅਤੇ ਗੈਂਗਰੇਪ ਵਰਗੇ ਘਿਨਾਉਣੇ ਜੁਰਮ ਲਗਾਤਾਰ ਵਧਦੇ ਜਾ ਰਹੇ ਹਨਮੁਫਤ ਮਿਲਣ ਵਾਲਾ ਪਾਣੀ ਤਾਂ ਬੋਤਲਾਂ ਵਿੱਚ ਬੰਦ ਹੋ ਗਿਆ ਹੈ ਜੇ ਸਾਹ ਲੈਣ ਵਾਲੀ ਆਕਸੀਜਨ ਵੀ ਦੁਰਲੱਭ ਹੋ ਗਈ ਤਾਂ ਕੀ ਬਣੇਗਾ? ਇਹ ਜ਼ਰੂਰੀ ਮਸਲੇ ਸਭ ਤੋਂ ਭਖਦੇ ਮਸਲੇ ਬਣਨ ਜਾ ਰਹੇ ਹਨ, ਜੋ ਵਿਸ਼ੇਸ਼ ਧਿਆਨ ਦੀ ਮੰਗ ਕਰਦੇ ਹਨ

*****

(1436)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਐਡਵੋਕੇਟ ਦਰਸ਼ਨ ਸਿੰਘ ਰਿਆੜ

ਐਡਵੋਕੇਟ ਦਰਸ਼ਨ ਸਿੰਘ ਰਿਆੜ

Jalandhar, Punjab, India.
Phone: (91 - 93163 - 11677)
Email: (darshansriar@gmail.com)

More articles from this author