DarshanSRiar7ਜੰਗਲ ਕੱਟ ਕੇ ਦਰਿਆਵਾਂ ਤੇ ਪਹਾੜਾਂ ਦੇ ਕਿਨਾਰਿਆਂ ਉੱਪਰ ਆਪਣੇ ਰੈਣ ਬਸੇਰੇ ਬਣਾਉਣ ਨਾਲ ...
(16 ਫਰਵਰੀ 2019)

 

ਕੁਦਰਤ ਦੇ ਨਿਯਮਾਂ ਵਿੱਚ ਦਖਲ ਦੇਣ ਲਈ ਮਨੁੱਖ ਲੰਬੇ ਸਮੇਂ ਤੋਂ ਯਤਨਸ਼ੀਲ ਹੈਮੌਸਮਾਂ ਨੂੰ ਆਪਣੀ ਲੋੜ ਅਨੁਸਾਰ ਬਦਲਣਾ ਮਨੁੱਖ ਦੀ ਫਿਤਰਤ ਬਣ ਗਈ ਹੈਕੁਦਰਤ ਦੇ ਬਣਾਏ ਮੌਸਮ ਵੀ ਮਨੁੱਖ ਨੂੰ ਹੁਣ ਚੰਗੇ ਨਹੀਂ ਲੱਗਦੇਜਦੋਂ ਜ਼ਿਆਦਾ ਸਰਦੀ ਹੋਵੇ ਉਦੋਂ ਮਨੁੱਖ ਨੂੰ ਗਰਮੀ ਯਾਦ ਆਉਣ ਲੱਗ ਪੈਂਦੀ ਹੈ ਅਤੇ ਜਦੋਂ ਗਰਮੀ ਹੋਵੇ ਉਦੋਂ ਉਹ ਗਰਮੀ ਨੂੰ ਠੰਢ ਵਿੱਚ ਬਦਲਣ ਲਈ ਯਤਨਸ਼ੀਲ ਹੋ ਜਾਂਦਾ ਹੈਅਜਿਹਾ ਵਾਤਾਵਰਣ ਸਿਰਜਣ ਲਈ ਉਹ ਕੁਦਰਤ ਦੇ ਨਿਯਮਾਂ ਵਿੱਚ ਦਖਲ ਅੰਦਾਜੀ ਕਰਦਾ ਹੈ ਜਿਸ ਨਾਲ ਗੈਸਾਂ ਦਾ ਨਿਕਾਸ ਵਾਤਾਵਰਣ ਦੇ ਸੰਤੁਲਨ ਨੂੰ ਵਿਗਾੜਦਾ ਹੈਬਹ੍ਰਿਮੰਡ ਦਾ ਪ੍ਰਸਿੱਧ ਗ੍ਰਹਿ ਧਰਤੀ, ਜਿਸਦਾ ਵਜੂਦ ਉੰਨਾ ਵੱਡਾ ਨਹੀਂ ਜਿੰਨਾ ਅਸੀਂ ਸਮਝੀ ਬੈਠੇ ਹਾਂ। ਮਨੁੱਖ ਦੀ ਇਸ ਪ੍ਰਵਿਰਤੀ ਕਾਰਨ ਬਹੁਤ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਹੈਇਸਦਾ ਤਾਪਮਾਨ ਬੜੀ ਤੇਜ਼ੀ ਨਾਲ ਵਧਣ ਕਾਰਨ ਅਤੇ ਜੰਗਲ ਕੱਟ ਕੇ ਦਰਿਆਵਾਂ ਤੇ ਪਹਾੜਾਂ ਦੇ ਕਿਨਾਰਿਆਂ ਉੱਪਰ ਆਪਣੇ ਰੈਣ ਬਸੇਰੇ ਬਣਾਉਣ ਨਾਲ ਪਨਪੀ ਆਲਮੀ ਤਪਸ਼ ਨਾਲ ਮੌਸਮ ਅਤੇ ਰੁਤਾਂ ਵਿੱਚ ਭਿਆਨਕ ਤਬਦੀਲੀ ਆਈ ਹੈ ਅਤੇ ਹੋਰ ਆ ਰਹੀ ਹੈਇਸ ਨਾਲ ਛੇ ਵੱਖ ਵੱਖ ਰੰਗ ਬਰੰਗੇ ਤੇ ਸ਼ਾਨਦਾਰ ਮੌਸਮਾਂ ਵਾਲੇ ਭਾਰਤ ਦੇ ਮੌਸਮਾਂ ਵਿੱਚ ਵੀ ਅਜੀਬ ਜਿਹੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ

ਇੰਜ ਲੰਬੇ ਹੁੰਦੇ ਜਾ ਰਹੇ ਗਰਮੀ ਦੇ ਮੌਸਮ ਦੌਰਾਨ ਭਿਅੰਕਰ ਗਰਮੀ ਅਤੇ ਸੀਮਤ ਹੋ ਰਹੇ ਸਰਦੀਆਂ ਦੇ ਮੌਸਮ ਦੌਰਾਨ ਕੜਾਕੇ ਦੀ ਠੰਢ, ਕੋਹਰਾ ਤੇ ਧੁੰਦ ਮਨੁੱਖ ਦੀ ਬਰਦਾਸ਼ਤ ਤੋਂ ਬਾਹਰ ਹੁੰਦੀਆਂ ਚਲੀਆਂ ਜਾ ਰਹੀਆਂ ਹਨਹੁਣ ਇਨ੍ਹਾਂ ਸਰਦੀਆਂ ਦੇ ਮੌਸਮ ਦੌਰਾਨ ਪਹਿਲਾਂ ਲੰਬੇ ਸਮੇਂ ਤੱਕ ਵਰਖਾ ਨਹੀਂ ਸੀ ਹੋਈਫਿਰ ਅਚਾਨਕ ਪਿਛਲੇ ਦਿਨੀਂ ਵਰਖਾ ਵੀ ਹੋਈ ਤੇ ਪੰਜਾਬ ਦੇ ਮਾਲਵਾ ਖੇਤਰ ਦੇ ਸੰਗਰੂਰ ਹਲਕੇ ਵਿੱਚ ਹੋਈ ਭਿਅੰਕਰ ਗੜੇਮਾਰੀ ਨੇ ਲੋਕਾਂ ਦਾ ਬਹੁਤ ਨੁਕਸਾਨ ਵੀ ਕੀਤਾਹੁਣ ਫਿਰ ਮੌਸਮ ਦਾ ਮਿਜ਼ਾਜ ਵਿਗੜਿਆ ਹੈ ਤੇ ਦਰਮਿਆਨੀ ਤੇ ਭਾਰੀ ਵਰਖਾ ਤੇ ਬਹੁਤੇ ਥਾਂਈਂ ਗੜੇਮਾਰੀ ਵੀ ਹੋਈ ਹੈਨੁਕਸਾਨ ਵਾਲੇ ਲੋਕ ਫਿਰ ਕੁਦਰਤ ਨੂੰ ਕੋਸਣ ਲੱਗੇ ਹੋਏ ਹਨਜੇ ਮਨੁੱਖ ਗਲਤ ਕੰਮ ਕਰੇ ਤਾਂ “ਮੈਂਨੂੰ ਕੀ” ਕਹਿ ਕੇ ਕੋਈ ਵੀ ਉਸਨੂੰ ਰੋਕਣ ਟੋਕਣ ਦੀ ਹਿੰਮਤ ਨਹੀਂ ਜਟਾਉਂਦਾ ਪਰ ਜਦੋਂ ਕੁਦਰਤ ਵੱਲੋਂ ਕੋਈ ਅਜਿਹਾ ਬੇਮੌਸਮੀ ਕਾਰਾ ਹੋ ਜਾਵੇ ਤਾਂ ਸਾਰੇ ਉਸਨੂੰ ਕੋਸਣ ਲੱਗ ਪੈਂਦੇ ਹਨਮਨੁੱਖ ਮਾੜਾ ਵੀ ਕਰੇ ਤਾਂ ਚੰਗਾ ਤੇ ਕੁਦਰਤ ਭਾਵੇਂ ਚੰਗਾ ਕਰੇ ਜਾਂ ਮਾੜਾ ਉਸਨੂੰ ਆਪਣੀ ਚਾਹਤ ਤੇ ਲੋੜ ਅਨੁਸਾਰ ਦਰਜ ਕਰ ਦਿੱਤਾ ਜਾਂਦਾ ਹੈਅਜਿਹਾ ਦੋਹਰਾ ਮਾਪ ਦੰਡ ਕਿਉਂ?

ਕੁਦਰਤ ਦਾ ਵਤੀਰਾ ਤਾਂ ਸਮੁੱਚੇ ਬਿਹਮੰਡ ਵਾਸਤੇ ਹੁੰਦਾ ਹੈ ਤੇ ਉਹ ਕਦੇ ਵੀ ਕਿਸੇ ਦਾ ਮਾੜਾ ਨਹੀਂ ਕਰਦੀਜਿੱਥੇ ਕਿਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ ਉਹ ਮਨੁੱਖ ਦੀਆਂ ਗਲਤੀਆਂ ਤੇ ਲਾਲਸਾਵਾਂ ਕਾਰਨ ਕੀਤੀ ਗਈ ਗਲਤ ਦਖਲ ਅੰਦਾਜ਼ੀ ਕਾਰਨ ਹੀ ਹੁੰਦਾ ਹੈ ‘ਮੈਂ ਮੈਂ’ ਦੀ ਲਾਲਸਾ ਲਾਲਚ ਨੂੰ ਤਾਂ ਜਰੂਰ ਬੜ੍ਹਾਵਾ ਦੇ ਦਿੰਦੀ ਹੈ ਪਰ ਪੱਲੇ ਕੁਝ ਵੀ ਨਹੀਂ ਪਾਉਂਦੀਪਰ ਬੰਦੇ ਨੂੰ ਸਮਝ ਹੀ ਉਦੋਂ ਆਉਂਦੀ ਹੈ ਜਦੋਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ

ਹੁਣ ਸਾਡੀਆਂ ਰਾਜਨੀਤਕ ਪਾਰਟੀਆਂ ਦੀ ਹੀ ਗੱਲ ਲੈ ਲਉਪੰਜ ਸਾਲਾਂ ਦੀ ਮਿਆਦ ਦੌਰਾਨ ਚਾਰ ਸਾਲਾਂ ਤੱਕ ਇਨ੍ਹਾਂ ਨੂੰ ਨਾ ਤਾਂ ਲੋਕ ਯਾਦ ਆਉਂਦੇ ਹਨ ਤੇ ਨਾ ਹੀ ਮੁਲਾਜ਼ਮਇੱਕੋ ਰਟੀ ਰਟਾਈ ਗੱਲ ਮੁਹਾਰਨੀ ਬਣ ਗਈ ਹੈ ਕਿ ਜਾਣ ਵਾਲੀ ਪਾਰਟੀ ਖਜ਼ਾਨੇ ਵਿੱਚ ਕੁਝ ਛੱਡ ਕੇ ਹੀ ਨਹੀਂ ਗਈਦਾੜ੍ਹੀ ਨਾਲੋਂ ਮੁੱਛਾਂ ਦੇ ਵਧਣ ਵਾਂਗ ਜਦੋਂ ਚੋਣਾਂ ਦੌਰਾਨ ਕੀਤੇ ਵਾਅਦਿਆਂ ਦੀ ਲੜੀ ਲੰਬੀ ਹੋ ਜਾਂਦੀ ਹੈ ਅਤੇ ਹਰ ਨੇਤਾ ਤੇ ਹਰ ਪਾਰਟੀ ਵਾਂਗ ਪਹਿਲਾਂ ਆਪਣੇ ਢਿੱਡ ਤੇ ਹੱਥ ਫੇਰਨ ਦੀ ਲਾਲਸਾ ਜਿਹੜੀ ਸਾਡੇ ਕਲਚਰ ਦਾ ਹਿੱਸਾ ਬਣ ਚੁੱਕੀ ਹੈ, ਉਹ ਕਾਰਜ ਸਿਰੇ ਚੜ੍ਹੇ ਤਾਂ ਹੀ ਆਮ ਲੋਕਾਂ ਜਾਂ ਸਮਾਜ ਤੇ ਦੇਸ਼ ਪ੍ਰਾਂਤ ਦਾ ਨੰਬਰ ਆਵੇ? ਜਿੰਨਾ ਚਿਰ ਤੱਕ ਸਾਡੇ ਵੋਟਰ ਸੂਝਵਾਨ ਨਹੀਂ ਹੁੰਦੇ ਤੇ ਆਪਣਾ ਭਲਾ ਬੁਰਾ ਸਮਝਣ ਦੇ ਸਮਰੱਥ ਨਹੀਂ ਹੁੰਦੇ, ਇਹ ਵਰਤਾਰਾ ਇੰਜ ਹੀ ਚਲਦੇ ਰਹਿਣ ਦਾ ਖਦਸ਼ਾ ਹੈਮੌਸਮ ਵੱਲੋਂ ਕੁਦਰਤ ਨੂੰ ਦੋਸ਼ ਦੇਣ ਵਾਂਗ ਇੱਥੇ ਵੀ ਸੌਖਾ ਹੀ ਕੰਮ ਹੋ ਚੁੱਕਾ ਹੈ, ਆਪਣੀ ਕਿਸਮਤ ਨੂੰ ਕੋਸਦੇ ਰਹਿਣ ਦਾਗੱਲ ਬੜੀ ਸਪਸ਼ਟ ਹੈ; ਨਾ ਨੌਂ ਮਣ ਤੇਲ ਹੋਵੇ ਤੇ ਨਾ ਰਾਧਾ ਨੱਚੇਉਚੇਰੀ ਸਿੱਖਿਆ ਬਹੁਤ ਮਹਿੰਗੀ ਹੋਣ ਕਾਰਨ ਨਾ ਤਾਂ ਲੋਕ ਉਚੇਰੀ ਪੜ੍ਹਾਈ ਪ੍ਰਾਪਤ ਕਰਨ ਦੇ ਸਮਰੱਥ ਰਹੇ ਹਨ ਤੇ ਨਾ ਹੀ ਜਾਗਰਿਤ ਹੋ ਸਕਣ ਦੇਬੱਸ ਉਹਨਾਂ ਦੇ ਮੂੰਹ ਵਿੱਚ ਮੁਫਤ ਦੇ ਲੌਲੀਪੋਪ ਥਮ੍ਹਾ ਦਿੱਤੇ ਜਾਂਦੇ ਹਨ ਤੇ ਧਰਤੀ ਦੇ ਆਪਣੀ ਧੁਰੀ ਦੇ ਦੁਆਲੇ ਘੁੰਮਣ ਵਾਂਗ ਵਿਚਾਰਾ ਵੋਟਰ ਖੋਪਿਆਂ ਲੱਗੇ ਬਲਦ ਵਾਂਗ ਉਸੇ ਸੋਚ ਦੁਆਲੇ ਕੇਂਦਰਤ ਹੋ ਘੁੰਮੀ ਜਾਂਦਾ ਹੈ

ਜੇ ਵੋਟਰ ਸਮਝਦਾਰ ਹੋਵੇ ਤਾਂ ਹੀ ਸਮਝੇ ਕਿ ਜਿਹੜੀ ਸਰਕਾਰ ਆਪਣੇ ਮੁਲਾਜ਼ਮਾਂ ਨੂੰ ਨਿਰਧਾਰਤ ਦਰਾਂ ਤੇ ਤਨਖਾਹਾਂ ਦੇਣ ਤੋਂ ਹੀ ਆਨਾਕਾਨੀ ਕਰਕੇ ਉਹਨਾਂ ਨੂੰ ਤੁੱਛ ਜਿਹੀ ਠੇਕਾ ਨਿਰਧਾਰਤ ਤਨਖਾਹ ਦੇ ਕੇ ਡੰਗ ਸਾਰਨ ਦੇ ਅਡੰਬਰ ਕਰਕੇ ਸਾਰ ਰਹੀ ਹੋਵੇ ਭਲਾ ਉਹ ਮੁਫਤ ਵਾਲੇ ਵਾਅਦੇ ਕਿੰਜ ਪੂਰੇ ਕਰੇਗੀ, ਜਦੋਂ ਕਿ ਅੱਜਕੱਲ੍ਹ ਦੇ ਮਹਿੰਗਾਈ ਦੇ ਦੌਰ ਵਿੱਚ ਕਿਧਰੇ ਵੀ ਕੋਈ ਚੀਜ਼ ਮੁਫਤ ਵਿੱਚ ਨਹੀਂ ਮਿਲਦੀ? ਰੀਸਾਂ ਅਸੀਂ ਵਿਕਸਤ ਪੱਛਮੀ ਮੁਲਕਾਂ ਦੀਆਂ ਕਰਨਾ ਚਾਹੁੰਦੇ ਹਾਂ ਪਰ ਨਾ ਤਾਂ ਉਹਨਾਂ ਵਰਗੇ ਅਨੁਸ਼ਾਸਤ ਹੋਣ ਦੀ ਕੋਸ਼ਿਸ਼ ਕਰਦੇ ਹਾਂ ਤੇ ਨਾ ਹੀ ਈਮਾਨਦਾਰ ਬਣਨ ਦੀਸਾਡੀਆਂ ਸਰਕਾਰਾਂ ਤਾਂ 200-250 ਰੁਪਏ ਬੁਢਾਪਾ ਪੈਨਸ਼ਨ ਦਾ ਐਲਾਨ ਕਰਕੇ ਹੀ ਪੱਟਾਂ ਤੇ ਇੰਜ ਹੱਥ ਮਾਰਨ ਲੱਗ ਜਾਂਦੀਆਂ ਹਨ ਜਿਵੇਂ ਉਹਨਾਂ ਨੇ ਬਹੁਤ ਵੱਡੀ ਜੰਗ ਜਿੱਤ ਲਈ ਹੋਵੇ ਅਜਾਂਦੀ ਦੇ 70 ਸਾਲ ਬੀਤਣ ਬਾਦ ਹੀ ਇੰਜ ਲੱਗਣ ਲੱਗ ਪਿਆ ਹੈ ਜਿਵੇਂ ਸਾਡੇ ਲੋਕਤੰਤਰ ਨੂੰ ਜ਼ਬਰੀ ਖਾਨਦਾਨੀ ਅਤੇ ਜੱਦੀ ਤੰਤਰ ਬਣਾਉਣ ਦੀਆਂ ਗੋਂਦਾਂ ਗੁੰਦੀਆਂ ਜਾ ਰਹੀਆਂ ਹੋਣਘੁੰਮ ਘੁਮਾ ਕੇ ਸਾਰੀਆਂ ਸਹੂਲਤਾਂ ਤੇ ਤਾਕਤ ਦਾ ਸੰਤੁਲਨ ਰਾਜਨੀਤਕ ਲੋਕਾਂ ਦੁਆਲੇ ਹੀ ਕੇਂਦਰਤ ਕੀਤਾ ਜਾ ਰਿਹਾ ਹੈ

ਤਨਖਾਹਾਂ ਅਤੇ ਪੈਨਸ਼ਨਾਂ ਵੀ ਰਾਜਨੀਤਕ ਨੇਤਾਵਾਂ ਵਾਸਤੇ ਰਹਿ ਗਈਆਂ ਹਨ ਤੇ ਸੁਖ ਸਹੂਲਤਾਂ ਵੀਨੇਤਾ ਜਿੰਨੀ ਵਾਰ ਵਿਧਾਇਕ ਜਾਂ ਸਾਂਸਦ ਬਣ ਜਾਵੇ, ਪੈਨਸ਼ਨ ਵੀ ਉਂਜ ਹੀ ਵਧਦੀ ਜਾਂਦੀ ਹੈ ਤੇ ਵਿਚਾਰੇ ਮੁਲਾਜਮਾਂ ਦੀ ਪੈਨਸ਼ਨ ਦੇ ਨਿਯਮ ਵੀ ਹੋਰ ਤੇ ਤਨਖਾਹ ਵੀ ਠੇਕਾ ਅਧਾਰਤਹਾਲਾਂਕਿ ਸੰਵਿਧਾਨ ਦੇ ਅਨੁਸਾਰ ਸਾਰੇ ਨਾਗਰਿਕ ਬਰਾਬਰ ਹਨ, ਫਿਰ ਇੱਥੇ ਬਰਾਬਰ ਨਿਯਮ ਕਿਉਂ ਨਹੀਂ ਲਾਗੂ ਹੁੰਦੇ? ਕੀ ਆਮ ਲੋਕ ਕੇਵਲ ਵੋਟਾਂ ਪਾਉਣ ਵਾਲੀ ਮਸ਼ੀਨ ਹੀ ਬਣ ਕੇ ਰਹਿ ਗਏ ਹਨਵੋਟਾਂ ਵਾਲਾ ਮਹੀਨਾ ਦਰਸਾਉਂਦਾ ਹੈ ਕਿ ਵੋਟਰ ਹੀ ਸਭ ਕੁਝ ਹੁੰਦਾ ਹੈ ਤੇ ਵੋਟਾਂ ਪੈਣ ਬਾਦ ਉਸਦੀ ਹੈਸੀਅਤ ਜ਼ੀਰੋ ਬਣ ਜਾਂਦੀ ਹੈਹੁਣ ਲੋਕ ਸਭਾ ਦੀਆਂ ਚੋਣਾਂ ਸਿਰ ’ਤੇ ਆਉਣ ਨਾਲ ਹਰਿਆਣਾ ਵਾਲੇ ਆਇਆ ਰਾਮ ਤੇ ਗਿਆ ਰਾਮ ਵਾਲੀ ਦੌੜ ਫਿਰ ਜ਼ੋਰਾਂ ’ਤੇ ਹੈਆਏ ਦਿਨ ਨਵੀਆਂ ਨਵੀਆਂ ਰਾਜਨੀਤਕ ਪਾਰਟੀਆਂ ਦਾ ਜਨਮ ਹੋ ਰਿਹਾ ਹੈਹਰ ਨਵੀਂ ਪਾਰਟੀ ਆਮ ਪਾਰਟੀਆਂ ਨਾਲੋਂ ਬਿਹਤਰ ਬਦਲ ਬਣਨ ਦੇ ਦਮਗਜੇ ਤਾਂ ਜਰੂਰ ਮਾਰਦੀ ਹੈ ਪਰ ਤਜਰਬਾ ਇਹ ਦੱਸਦਾ ਹੈ ਕਿ ਨਾਂਵਾਂ ਦੇ ਲੇਬਲ ਬਦਲਣ ਬਿਨਾਂ ਕੁਝ ਵੀ ਨਹੀਂ ਬਦਲਦਾ? ਖੁੰਬਾਂ ਵਾਂਗ ਕਦੇ ਪੀਪੀਪੀ ਤੇ ਕਦੇ ਆਮ ਆਦਮੀ ਪਾਰਟੀ ਦਾ ਜਨਮ ਹੁੰਦਾ ਹੈ ਤੇ ਹੁਣ ਪੰਜਾਬੀ ਏਕਤਾ ਪਾਰਟੀ ਵੀ ਪਟਾਰੇ ਵਿੱਚੋਂ ਨਿਕਲ ਆਈ ਹੈਇੰਜ ਹੀ ਆਪਣਾ ਪੰਜਾਬ ਪਾਰਟੀ ਵੀ ਪੈਦਾ ਹੋਈ ਸੀ ਤੇ ਹੁਣ ਅਕਾਲੀ ਦਲ ਵਿੱਚੋਂ ਵੀ ਇੱਕ ਟਕਸਾਲੀ ਦਲ ਉੱਭਰਿਆ ਹੈ ਪਰ ਪੰਜਾਬ ਦੇ ਹਾਣ ਦੀ ਤਾਂ ਕੋਈ ਵੀ ਪਾਰਟੀ ਬਣਦੀ ਨਹੀਂ ਲੱਗਦੀਤਾਕਤ ਹਥਿਆਉਣ ਦੀ ਦੌੜ ਵਿੱਚ ਜਰੂਰ ਸਾਰੇ ਤਰਲੋਮੱਛੀ ਹੋ ਰਹੇ ਹਨਨਤੀਜਾ ਪੰਜਾਬ ਦੀ ਜਨਤਾ ਨੂੰ ਭੁਗਤਣਾ ਪੈ ਰਿਹਾ ਹੈਹਰ ਚੀਜ਼ ਮਹਿੰਗੀ ਹੁੰਦੀ ਜਾ ਰਹੀ ਹੈਦੇਸ਼ ਦਾ ਅੰਨਦਾਤਾ ਰਹੇ ਪੰਜਾਬ ਵਿੱਚ ਬਿਜਲੀ ਦੀਆਂ ਦਰਾਂ ਗੁਆਂਢੀ ਹਰਿਆਣਾ ਅਤੇ ਦਿੱਲੀ ਨਾਲੋਂ ਕਿਤੇ ਵੱਧ ਹਨ

ਇਸ ਵਾਰ ਫਰਵਰੀ ਮਹੀਨੇ ਵਿੱਚ ਹੋਈ ਵਰਖਾ ਨੇ ਪਿਛਲੇ 49 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ1970 ਤੋਂ ਬਾਦ ਹੁਣ 2019 ਵਿੱਚ ਫਰਵਰੀ ਦੇ ਮਹੀਨੇ ਇੰਨੀ ਬਾਰਸ਼ ਹੋਈ ਹੈਇਸ ਕੁਦਰਤੀ ਵਤੀਰੇ ਨੇ ਜਰੂਰ ਮੌਸਮ ਵਿਭਾਗ ਅਤੇ ਵਿਗਿਆਨੀਆਂ ਨੂੰ ਚਿੰਤਤ ਕੀਤਾ ਹੈਵਿਸ਼ੇਸ਼ ਗਿਰਦਾਵਰੀਆਂ ਦੇ ਹੁਕਮ ਵੀ ਹੋ ਗਏ ਹਨ ਜੇ ਕਿਧਰੇ ਲੋਕਾਂ ਨੂੰ ਥੋੜ੍ਹਾ ਬਹੁਤ ਮੁਆਵਜਾ ਮਿਲ ਵੀ ਗਿਆ ਤਾਂ ਉਸਦਾ ਬੋਝ ਵੀ ਫਿਰ ਲੋਕਾਂ ਉੱਪਰ ਟੈਕਸਾਂ ਦੇ ਰੂਪ ਵਿੱਚ ਹੀ ਪੈਣਾ ਹੈਵਿਚਾਰੇ ਆਮ ਆਦਮੀ ਦੀ ਹਾਲਤ ਤਾਂ ਖਰਬੂਜੇ ਵਰਗੀ ਹੋ ਗਈ ਹੈਕਰਦ ਭਾਵੇਂ ਖਰਬੂਜੇ ਦੇ ਹੇਠ ਪਈ ਹੋਵੇ ਜਾਂ ਉੱਤੇ ਕੱਟ ਤਾਂ ਖਰਬੂਜਾ ਹੀ ਹੁੰਦਾ ਹੈਸਾਡੇ ਦੇਸ਼ ਦੀ ਸਿਆਸਤ ਕਦੋਂ ਸਾਫ ਸੁਥਰੀ ਹੋਵੇਗੀ ਤੇ ਕਦੋਂ ਈਮਾਨਦਾਰੀ ਨਾਲ ਨਿਯਮ ਤੇ ਕਨੂੰਨ ਸਮੂਹ ਨਾਗਰਿਕਾਂ ਲਈ ਬਰਾਬਰੀ ਵਾਲੇ ਤੇ ਸਮਾਜਿਕ ਸੁਰੱਖਿਆ ਪ੍ਰਦਾਨ ਕਰਨ ਵਾਲੇ ਬਣਨਗੇ ਤੇ ਲਾਗੂ ਹੋਣਗੇ, ਹਾਲ ਦੀ ਘੜੀ ਤਾਂ ਮ੍ਰਿਗ ਤ੍ਰਿਸ਼ਨਾ ਹੀ ਲੱਗਦੀ ਹੈਸੋਸ਼ਲ ਮੀਡੀਆ ਅੱਜਕੱਲ੍ਹ ਲੋਕਾਂ ਨੂੰ ਆਪਣੇ ਦਿਲ ਦਾ ਗੁਬਾਰ ਕੱਢਣ ਦਾ ਵਧੀਆ ਸਾਧਨ ਮਿਲ ਗਿਆ ਹੈਅੱਜ ਕੱਲ੍ਹ ਕੁਝ ਨੱਚਦੀਆਂ ਬੀਬੀਆਂ ਦੀ ਇੱਕ ਵੀਡੀੳ ਬਹੁਤ ਵਾਇਰਲ ਹੋ ਰਹੀ ਹੈ, ਜਿਹੜੀ ਹਾਕਮਾਂ ਨੂੰ ਵਾਅਦਿਆਂ ਦੀ ਯਾਦ ਦਿਵਾ ਤੇ ਚਿੜਾ ਵੀ ਰਹੀ ਹੈਲੋਕਤੰਤਰ ਲੋਕਾਂ ਦੀ, ਲੋਕਾਂ ਲਈ ਤੇ ਲੋਕਾਂ ਦੁਆਰਾ ਸਰਕਾਰ ਦੀ ਤਰਜਮਾਨੀ ਕਰਦੀ ਹੈਪਰ ਸਾਡੇ ਨੇਤਾ ਕਦੋਂ ਇਸ ਜ਼ਿੰਮੇਵਾਰੀ ਤੋਂ ਆਗਾਹ ਹੋਣਗੇ?

ਸਿਆਸਤਦਾਨ ਲਗਾਤਾਰ ਅਮੀਰ ਹੁੰਦੇ ਜਾ ਰਹੇ ਹਨ ਤੇ ਆਮ ਲੋਕ ਗਰੀਬਹੁਣ ਤਾਂ ਰੁਜ਼ਗਾਰ ਦੇ ਸਾਧਨ ਵੀ ਸੁਪਨਾ ਬਣਦੇ ਜਾ ਰਹੇ ਹਨ ਤੇ ਸਿੱਖਿਆ ਸਹੂਲਤਾਂ ਵੀ ਪਹੁੰਚ ਤੋਂ ਦੂਰ ਹੁੰਦੀਆਂ ਜਾ ਰਹੀਆਂ ਹਨਪੰਜਾਬ ਦਾ ਨੌਜਵਾਨ ਲਗਾਤਾਰ ਆਪਣੇ ਸਾਧਨ ਖਰਚ ਕਰਕੇ ਬਿਹਤਰ ਭਵਿੱਖ ਦੀ ਆਸ ਵਿੱਚ ਵਿਦੇਸ਼ਾਂ ਨੂੰ ਦੌੜ ਰਿਹਾ ਹੈਮੁਗਲਾਂ ਅਤੇ ਪਠਾਣਾਂ ਤੋਂ ਬਾਦ ਵੀ ਇੱਥੋਂ ਲੁੱਟ ਖਤਮ ਨਹੀਂ ਹੋਈਪੰਜ ਪਾਣੀਆਂ ਦੇ ਨਾਮ ਤੇ ਸਿਰਜੇ ਗਏ ਇਸ ਪੰਜਾਬ ਵਿੱਚ ਪਾਣੀ ਦੀ ਘਾਟ ਵੀ ਹੋ ਗਈ ਹੈ ਤੇ ਸੁਆਰਥੀ ਲੋਕਾਂ ਨੇ ਸਤਲੁਜ ਵਰਗੇ ਇਤਿਹਾਸਕ ਦਰਿਆ ਦਾ ਪਾਣੀ ਵੀ ਲੁਧਿਆਣੇ ਦੇ ਬੁੱਢੇ ਨਾਲੇ ਵਰਗਾ ਜ਼ਹਿਰੀਲਾ ਬਣਾ ਦਿੱਤਾ ਹੈਇਹੀ ਹਾਲ ਪਿਛਲੇ ਸਾਲ ਬਿਆਸ ਦਰਿਆ ਦੇ ਪਾਣੀ ਦਾ ਹੋਇਆ ਸੀ ਜਦੋਂ ਖੰਡ ਮਿਲ ਦੇ ਜ਼ਹਿਰੀਲੇ ਮਾਦੇ ਨਾਲ ਅਨੇਕਾਂ ਮੱਛੀਆਂ ਮਰ ਗਈਆਂ ਸਨਮਾਲਵਾ ਖੇਤਰ ਤੇ ਅੱਗੇ ਰਾਜਸਥਾਨ ਦੇ ਲੋਕ ਜੋ ਸਤਲੁਜ ਦਰਿਆ ਦੇ ਪਾਣੀ ’ਤੇ ਨਿਰਭਰ ਹਨ ਉਹਨਾਂ ਦਾ ਜੀਵਨ ਖਤਰੇ ਵਿੱਚ ਪੈ ਜਾਵੇਗਾਪਹਿਲਾਂ ਹੀ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਨੇ ਲੋਕਾਂ ਦਾ ਜੀਊਣਾ ਮੁਹਾਲ ਕੀਤਾ ਹੋਇਆ ਹੈਮਨੁੱਖ ਨੂੰ ਕੁਦਰਤ ਨੇ ਸਭ ਤੋਂ ਉਤਮ ਜੀਵ ਬਣਾ ਕਿ ਇਸ ਸੰਸਾਰ ਦਾ ਬਾਦਸ਼ਾਹ ਬਣਾਇਆ ਸੀ ਪਰ ਇਹ ਆਪਣੇ ਲਾਲਚ ਤੇ ਲਾਲਸਾ ਦਾ ਸ਼ਿਕਾਰ ਹੋ ਕੇ ਆਪਣੇ ਸਵਾਰਥ ਦਾ ਹੀ ਸੋਚਦਾ ਹੈ, ਉਸ ਤੋਂ ਅੱਗੇ ਨਹੀਂ ਸੋਚਦਾ ਸਭ ਕੁਝ ਗਵਾ ਕੇ ਹੀ ਜੇ ਇਸ ਨੂੰ ਹੋਸ਼ ਆਈ ਤਾਂ ਕੀ ਲਾਭ ਹੋਵੇਗਾ, ਜੇ ਪੰਜ ਪਾਣੀ ਹੀ ਨਾ ਰਹੇ ਤੇ ਜਵਾਨੀ ਵੀ ਨਾ ਰਹੀ ਤਾ ਫਿਰ ਕਾਹਦੀ ਸਿਆਸਤਸਰਬੱਤ ਦਾ ਭਲਾ ਲੋਚਣ ਵਾਲੇ ਪੰਜਾਬੀਆਂ ਲਈ ਅਜਿਹੇ ਪਲ ਬੜੇ ਦਰਦਨਾਕ ਹੋਣਗੇ

*****
(1486)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਐਡਵੋਕੇਟ ਦਰਸ਼ਨ ਸਿੰਘ ਰਿਆੜ

ਐਡਵੋਕੇਟ ਦਰਸ਼ਨ ਸਿੰਘ ਰਿਆੜ

Jalandhar, Punjab, India.
Phone: (91 - 93163 - 11677)
Email: (darshansriar@gmail.com)

More articles from this author