DarshanSRiar7ਇੱਕ ਹੋਰ ਵੱਡੀ ਬੁਰਾਈ ਜੋ ਸਾਡੇ ਦੇਸ਼ ਵਿੱਚ ਨੇਤਾ ਲੋਕਾਂ ਵਿੱਚ ਘਰ ਕਰ ਗਈ ਹੈ, ਉਹ ਹੈ ...
(11 ਜੂਨ 2019)

 

ਭਾਰਤ ਵੱਖ ਵੱਖ ਧਰਮਾਂ, ਜਾਤਾਂ ਤੇ ਵਰਗਾਂ ਵਿੱਚ ਵੰਡਿਆ ਹੋਣ ਦੇ ਬਾਵਜੂਦ ਵੀ ਭਿੰਨਤਾ ਵਿੱਚ ਏਕਤਾ ਦਾ ਸਰੂਪ ਰਿਹਾ ਹੈਚੋਣਾਂ ਦੌਰਾਨ ਜਿਸ ਤਰ੍ਹਾਂ ਜਾਤੀਗਤ ਸਮੀਕਰਣਾਂ ਤੇ ਧਰਮ ਨੂੰ ਮੁੱਦਾ ਬਣਾ ਕੇ ਇਸ ਵਾਰ ਪੇਸ਼ ਕੀਤਾ ਗਿਆ ਉਹ ਵਤੀਰਾ ਕੋਈ ਪ੍ਰਸ਼ੰਸਾਯੋਗ ਨਹੀਂ ਕਿਹਾ ਜਾ ਸਕਦਾਸੱਤਾ ਉੱਤੇ ਕਾਬਜ਼ ਹੋਣ ਦੀ ਲਾਲਸਾ ਕਾਰਨ ਹਰ ਹੀਲੇ ਜਿੱਤ ਪ੍ਰਾਪਤ ਕਰਨ ਦੇ ਮਨਸੂਬੇ ਲੋਕਰਾਜ ਅਤੇ ਦੇਸ਼ ਦੇ ਹਿਤ ਵਿੱਚ ਨਹੀਂ ਹੋ ਸਕਦੇਰਾਜਨੀਤਕ ਪਾਰਟੀਆਂ ਤੇ ਉਮੀਦਵਾਰਾਂ ਲਈ ਤਾਂ ਕੇਵਲ ਜਿੱਤ ਲਾਭਦਾਇਕ ਹੋ ਸਕਦੀ ਹੈ ਪਰ ਦੇਸ਼ ਲਈ ਸੁਯੋਗ ਵਿਚਾਰਧਾਰਾ, ਜ਼ਿੰਮੇਵਾਰੀ ਤੇ ਸਭ ਨੂੰ ਨਾਲ ਲੈ ਕੇ ਚੱਲਣ ਦੀ ਪ੍ਰਤੀਬੱਧਤਾ ਦਾ ਹੋਣਾ ਬਹੁਤ ਜ਼ਰੂਰੀ ਹੈਹੁਣ ਜਦੋਂਕਿ ਹਰ ਪਾਸੇ ਚਣੌਤੀਆਂ ਵਧਦੀਆਂ ਜਾ ਰਹੀਆਂ ਹਨ, ਮੁਸ਼ਕਲਾਂ ਵਿੱਚ ਵਾਧਾ ਹੋ ਰਿਹਾ ਹੈ, ਅਬਾਦੀ ਤੇਜ਼ੀ ਨਾਲ ਵਧ ਰਹੀ ਹੈ, ਮਹਿੰਗਾਈ ਤੇ ਬੇਰੁਜ਼ਗਾਰੀ ਦਾ ਕੋਈ ਮੇਚ ਬੰਨਾ ਨਹੀਂ ਰਿਹਾ, ਅਨਪੜ੍ਹਤਾ ਖਤਮ ਨਹੀਂ ਹੋਈ, ਡਾਕਟਰੀ ਸਹੂਲਤਾਂ ਵਿਸ਼ਵ ਦੇ ਮੁਕਾਬਲੇ ਬਹੁਤ ਬੌਣੀਆਂ ਹਨ ਤੇ ਗਰੀਬੀ ਸਭ ਦਾ ਮੂੰਹ ਚਿੜਾ ਰਹੀ ਹੈ, ਉਦੋਂ ਖਰਚਿਆਂ ਉੱਤੇ ਨਕੇਲ ਪਾਉਣੀ ਬਹੁਤ ਜ਼ਰੂਰੀ ਬਣ ਜਾਂਦੀ ਹੈ

ਪਰ ਇਸ ਵਾਰ ਦਾ ਚੋਣ ਖਰਚਾ ਸਭ ਹੱਦਾਂ ਬੰਨੇ ਪਾਰ ਕਰ ਗਿਆ ਹੈਚੋਣ ਕਮਿਸ਼ਨ ਦੇ 4000 ਤੋਂ 5000 ਕਰੋੜ ਰੁਪਏ ਦੇ ਖਰਚੇ ਤੋਂ ਬਿਨਾਂ ਰਾਜਨੀਤਕ ਪਾਰਟੀਆਂ ਤੇ ਵੱਖ ਵੱਖ ਉਮੀਦਵਾਰਾਂ ਦਾ ਇਸ ਵਾਰ ਦਾ ਖਰਚਾ 60000 ਕਰੋੜ ਰੁਪਏ ਨੂੰ ਛੂਹ ਗਿਆ ਹੈਸੋਲਵੀਂ ਲੋਕ ਸਭਾ ਦੀਆਂ ਚੋਣਾਂ ਵੇਲੇ ਇਹ ਖਰਚਾ 42000 ਕਰੋੜ ਰੁਪਏ ਅੰਕਿਆ ਗਿਆ ਸੀਆਖਰ ਇਸ ਵੱਡੇ ਖਰਚੇ ਦੇ ਕੀ ਮਾਇਨੇ ਹਨ? ਹਾਲਾਂ ਕਿ ਸੋਸ਼ਲ ਮੀਡੀਆ ਉੱਤੇ ਵੀ ਸਾਰਿਆਂ ਵੱਲੋਂ ਬਹੁਤ ਜ਼ੋਰਸ਼ੋਰ ਤੇ ਹੋ ਹੱਲੇ ਨਾਲ ਪ੍ਰਚਾਰ ਕੀਤਾ ਗਿਆ ਸੀਰੈਲੀਆਂ, ਸਮਾਗਮਾਂ ਤੇ ਇਕੱਠਾਂ ਦਾ ਮਕਸਦ ਤਾਂ ਕੇਵਲ ਪ੍ਰਚਾਰ ਕਰਨਾ ਹੀ ਹੰਦਾ ਹੈਇਹ ਕੰਮ ਅਖਬਾਰਾਂ ਅਤੇ ਟੈਲੀਵੀਜਨ ਚੈਨਲਾਂ ਰਾਹੀਂ ਵੀ ਭਲੀਭਾਂਤ ਕੀਤਾ ਜਾ ਸਕਦਾ ਹੈਇਸ ਵਾਰ ਦੀਆਂ ਚੋਣ ਰੈਲੀਆਂ ਤੇ ਇਕੱਠ ਵਾਤਾਵਰਣ ਨੂੰ ਬੁਰੀ ਤਰ੍ਹਾਂ ਪਰਦੂਸ਼ਿਤ ਕਰਨ ਲਈ ਜਿੰਮੇਵਾਰ ਕਹੇ ਜਾ ਸਕਦੇ ਹਨਲਾਮ ਲਸ਼ਕਰ ਇਕੱਠੇ ਕਰਨ ਲਈ ਗੱਡੀਆਂ-ਮੋਟਰਾਂ ਦੀ ਵਰਤੋਂ, ਭੀੜ ਲਈ ਖਾਣ ਪੀਣ ਦੇ ਪ੍ਰਬੰਧ ਅਤੇ ਪਲਾਸਟਿਕ ਦੇ ਗਲਾਸ, ਪਲੇਟਾਂ ਤੇ ਬੋਤਲਾਂ ਦਾ ਖਲਾਰਾ/ਪਸਾਰਾ ਗੰਦਗੀ ਦੇ ਢੇਰਾਂ ਦੇ ਢੇਰ ਜਮ੍ਹਾਂ ਕਰ ਗਿਆਪਲਾਸਟਿਕ ਦੇ ਕਚਰੇ ਦੇ ਪ੍ਰਦੂਸ਼ਣ ਨੇ ਤਾਂ ਪਹਿਲਾਂ ਹੀ ਲੋਕਾਂ ਦਾ ਨੱਕ ਵਿੱਚ ਦਮ ਕੀਤਾ ਹੋਇਆ ਹੈਮਜਬੂਰ ਹੋ ਕੇ ਸਰਕਾਰ ਨੂੰ ਪਲਾਸਟਿਕ ਦੇ ਲਿਫਾਫਿਆਂ ਉੱਤੇ ਪਬੰਦੀ ਵੀ ਲਾਉਣੀ ਪਈ ਹੈਪਰ ਅਜਿਹੇ ਸਾਂਝੇ ਕੰਮਾਂ ’ਤੇ ਕੋਈ ਵੀ ਜ਼ਿੰਮੇਵਾਰੀ ਨਹੀਂ ਸਮਝਦਾ ਤੇ ਕੁਦਰਤ ਨਾਲ ਖਿਲਵਾੜ ਵਿੱਚ ਵਾਧਾ ਹੋ ਜਾਂਦਾ ਹੈ

ਸਾਲ 2010-12 ਦੌਰਾਨ ਭਾਰਤ ਵਿੱਚ ਹਰ ਰੋਜ਼ ਤਕਰੀਬਨ 25940 ਟਨ ਕੂੜਾ ਰੋਜ਼ ਜਮ੍ਹਾਂ ਹੁੰਦਾ ਸੀਹੁਣ ਤਾਂ ਇਹ ਹਿੰਦਸਾ ਹੋਰ ਵੀ ਵਧ ਗਿਆ ਹੈਪਹਿਲਾਂ ਹੀ ਸਾਲ ਭਰ ਵਿੱਚ ਭਾਰਤ ਭਰ ਵਿੱਚ ਪਲਾਸਟਿਕ ਦੇ ਕੂੜੇ ਦੇ ਭੰਡਾਰ 9.5 ਮਿਲੀਅਨ ਟਨ ਸਲਾਨਾ ਤੋਂ ਵੱਧ ਸਨਚੋਣ ਰੈਲੀਆਂ ਸਮੇਂ ਜਦੋਂ ਲੱਖਾਂ ਲੋਕਾਂ ਦੀ ਭੀੜ ਜਮ੍ਹਾਂ ਹੁੰਦੀ ਹੈ, ਉਦੋਂ ਹਰ ਕੋਈ ਨੇਤਾ ਹੀ ਬਣਿਆ ਹੁੰਦਾ ਹੈ ਤੇ ਕੂੜਾ ਕਚਰਾ ਖਿਲਾਰਨ ਵਿੱਚ ਆਪਣੀ ਸ਼ਾਨ ਸਮਝਦਾ ਹੈਹਰ ਥਾਂ ਤੇ ਪੱਛਮੀ ਵਿਕਸਤ ਦੇਸ਼ਾਂ ਦੀਆਂ ਉਦਾਹਰਣਾਂ ਪੇਸ਼ ਕਰਨ ਵਾਲੇ ਅਸੀਂ ਭਾਰਤੀ ਅਜਿਹੇ ਸਮੇਂ ਕਿਉਂ ਉਹਨਾਂ ਦੀ ਰੀਸ ਨਹੀਂ ਕਰਨਾ ਚਾਹੁੰਦੇ? ਉਹ ਲੋਕ ਰੈਲੀਆਂ ਅਤੇ ਇਕੱਠ ਜਮ੍ਹਾਂ ਕਰਨ ਵਿੱਚ ਵਿਸ਼ਵਾਸ ਨਹੀਂ ਰੱਖਦੇ ਨਾ ਹੀ ਉਹਨਾਂ ਕੋਲ ਸਮਾਂ ਹੈ ਕਿਉਂਕਿ ਉਹਨਾਂ ਲਈ ਤਾਂ ਕੰਮ ਹੀ ਪੂਜਾ ਦਾ ਸਿਧਾਂਤ ਹੈ ਤੇ ਅਸੀਂ ਭਾਰਤੀ ਵਿਹਲੜਪੁਣੇ ਤੇ ਵਿਖਾਵੇ ਦੇ ਮੁਰੀਦ ਬਣ ਚੁੱਕੇ ਹਾਂਜਿੰਨਾ ਚਿਰ ਸਾਡੇ ਨੇਤਾ ਆਪ ਅਜਿਹੀ ਮਿਸਾਲ ਨਹੀਂ ਬਣਦੇ, ਲੋਕਾਂ ਨੂੰ ਵਿਹਲੜ ਤੇ ਆਲਸੀ ਬਣ ਕੇ ਮੁਫਤ ਕਲਚਰ ਤੋਂ ਬਚਣ ਲਈ ਨਹੀਂ ਪਰੇਰਦੇ ਉੰਨਾ ਚਿਰ ਤੱਕ ਸੁਧਾਰ ਹੋਣ ਦੀ ਕੋਈ ਗੁੰਜਾਇਸ਼ ਨਹੀਂ ਹੈ

ਲੋਕਰਾਜ ਦੀ ਸਫਲਤਾ ਇਸ ਗੱਲ ਵਿੱਚ ਨਹੀਂ ਕਿ ਕਿਹੜੀ ਪਾਰਟੀ ਚੋਣਾਂ ਵਿੱਚ ਜਿੱਤ ਹਾਸਲ ਕਰਦੀ ਹੈ, ਲੋਕਰਾਜ ਤਾਂ ਹੀ ਸਫਲ ਕਿਹਾ ਸਕਦਾ ਹੈ ਜੇ ਲੋਕਾਂ ਨੂੰ ਸਹੀ ਅਰਥਾਂ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦਾ ਮੌਕਾ ਪ੍ਰਦਾਨ ਹੋਵੇਚੋਣ ਪ੍ਰਣਾਲੀ ’ਤੇ ਕਿੰਤੂ ਪ੍ਰੰਤੂ ਨਾ ਹੋਣਇਹ ਸਾਫ, ਸਪਸ਼ਟ, ਨਿਰਪੱਖ ਤੇ ਪਾਰਦਰਸ਼ੀ ਹੋਵੇਵੋਟਰਾਂ ਦੀ ਗਿਣਤੀ ਵਧਣ ਕਰਕੇ ਜੇ ਕਾਗਜ਼ ਦਾ ਖਰਚਾ ਬਚਾਉਣ ਲਈ ਇਲੈਕਟਰਾਨਿਕ ਮਾਧਿਅਮ ਦਾ ਸਹਾਰਾ ਲਿਆ ਗਿਆ ਹੈ ਤਾਂ ਉਸ ਵਿੱਚਲੀ ਹੇਰਾਫੇਰੀ ਤੋਂ ਬਚਣ ਤੇ ਉਸਦੀ ਭਰੋਸੇਯੋਗਤਾ ਬਣਾਉਣੀ ਵੀ ਚੋਣ ਕਮਿਸ਼ਨ ਦਾ ਕੰਮ ਹੈਖਰਚੇ, ਸਮੇਂ ਅਤੇ ਤਕਨੀਕ ਤੋਂ ਵੀ ਜ਼ਰੂਰੀ ਹੈ ਲੋਕਾਂ ਦਾ ਵਿਸ਼ਵਾਸ, ਭਰੋਸਾ ਤੇ ਸਿਸਿਟਮ ਦੀ ਪਾਰਦਰਸ਼ਿਕਤਾਜੇ ਸ਼ੱਕ ਦੀ ਗੁੰਜਾਇਸ਼ ਕਾਇਮ ਰਹਿੰਦੀ ਹੈ ਤਾਂ ਦੁਨੀਆਂ ਦੇ ਵੱਡੇ ਲੋਕਤੰਤਰ ਦੀ ਹੋਂਦ ਤੇ ਸਵਾਲੀਆਂ ਚਿੰਨ੍ਹ ਲੱਗਣਾ ਵੀ ਕੁਦਰਤੀ ਹੈਲੋਕਰਾਜ ਦੀ ਸਫਲਤਾ ਲਈ ਲੋਕਾਂ ਦਾ ਪੜ੍ਹ ਲਿਖੇ ਤੇ ਸਮਝਦਾਰ ਹੋਣਾ ਵੀ ਜ਼ਰੂਰੀ ਹੈਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਲੋਕਾਂ ਨੂੰ ਕਿਸੇ ਖਾਸ ਪਾਰਟੀ ਤੋਂ ਮੁਫਤ ਦੀ ਆਸ ਦਾ ਲਾਲਚ ਨਾ ਹੋਵੇ

ਭਾਰਤ ਦੇ ਲੋਕਤੰਤਰ ਨੇ ਲੋਕਾਂ ਨੂੰ ਸੂਚਨਾ ਦਾ ਅਧਿਕਾਰ ਦੇ ਕੇ ਬਹੁਤ ਅਹਿਮ ਕੰਮ ਕੀਤਾ ਹੈ ਇਸੇ ਤਰ੍ਹਾਂ ਚੋਣਾਂ ਦੌਰਾਨ ਨੋਟਾ ਦਾ ਅਧਿਕਾਰ ਵੀ ਕਾਫੀ ਅਹਿਮ ਕਿਹਾ ਜਾ ਸਕਦਾ ਹੈਨਾਕਾਮ ਤੇ ਆਸਾਂ ਉੱਤੇ ਪੂਰਾ ਨਾ ਉੱਤਰਨ ਵਾਲੇ ਵਿਧਾਇਕ ਜਾਂ ਸੰਸਦ ਮੈਂਬਰ ਨੂੰ ਵਾਪਸ ਬਲਾਉਣ ਦਾ ਅਧਿਕਾਰ ਵੀ ਲੋਕਾਂ ਨੂੰ ਪ੍ਰਾਪਤ ਹੋਣਾ ਚਾਹੀਦਾ ਹੈਇਸ ਵਾਰ ਦੀਆਂ ਚੋਣਾਂ ਦੌਰਾਨ ਇੱਕ ਰਵਾਇਤ ਬਹੁਤ ਸੋਹਣੀ ਸ਼ੁਰੂ ਹੋਈ ਹੈਇਸ ਵਾਰ ਲੋਕਾਂ ਨੇ ਨੇਤਾਵਾਂ ਨੂੰ ਸਵਾਲ ਪੁੱਛਣ ਦਾ ਹੌਸਲਾ ਕੀਤਾ ਹੈਲੋਕ-ਆਸ਼ਾਵਾਂ ’ਤੇ ਖਰੇ ਨਾ ਉੱਤਰਨ ਵਾਲੇ ਨੇਤਾ ਲੋਕਾਂ ਦੇ ਸਵਾਲਾਂ ਤੋਂ ਬਚਦੇ ਨਜ਼ਰ ਆਏਇਹ ਲੋਕ ਰਾਜ ਦਾ ਸੁਖਾਵਾਂ ਪਹਿਲੂ ਹੈਲੋਕ ਕੁਝ ਕੁਝ ਜਾਗਰੂਕ ਜਰੂਰ ਹੋਏ ਹਨ ਪਰ ਉਹਨਾਂ ਨੂੰ ਬਹੁਤ ਪਹਿਲਾਂ ਅਜਿਹੇ ਹੋ ਜਾਣਾ ਚਾਹੀਦਾ ਸੀ

ਜੇ ਲੋਕ ਸਮਾਜਿਕ ਲੋੜਾਂ ਪ੍ਰਤੀ ਸੁਹਿਰਦ ਹੋ ਜਾਣ ਤਾਂ ਉਹ ਮੁਫਤ ਕਲਚਰ ਦੇ ਭਰਮਜਾਲ ਵਿੱਚੋਂ ਬਾਹਰ ਨਿਕਲ ਆਉਣਗੇਲੋਕਾਂ ਨੂੰ ਅਸਲੀਅਤ ਸਮਝ ਆ ਜਾਵੇਗੀਦਰਅਸਲ ਨੇਤਾਵਾਂ ਨੇ ਇੱਕ ਅਜਿਹਾ ਭਰਮਜਾਲ ਪੈਦਾ ਕੀਤਾ ਹੋਇਆ ਹੈ ਕਿ ਸਮਾਜ ਦੇ ਵੱਖ ਵੱਖ ਵਰਗਾਂ ਨੂੰ ਸਹੂਲਤਾਂ ਉਹ ਆਪਣੇ ਕੋਲੋਂ ਪ੍ਰਦਾਨ ਕਰਦੇ ਹਨਜਦੋਂ ਕਿ ਹਕੀਕਤ ਵਿੱਚ ਅਜਿਹਾ ਨਹੀਂ ਹੈਇਹ ਸਭ ਸਰਕਾਰੀ ਖਜ਼ਾਨੇ ਵਿੱਚੋਂ ਉਪਲਬਧ ਹੁੰਦੀਆਂ ਹਨ ਜਿਸ ਵਿੱਚ ਦੇਸ਼ ਦੇ ਹਰੇਕ ਨਾਗਰਿਕ ਦਾ ਕੁਝ ਨਾ ਕੁਝ ਯੋਗਦਾਨ ਜਰੂਰ ਹੁੰਦਾ ਹੈਇਸ ਵਾਰ ਦੀਆਂ ਚੋਣਾਂ ਵਿੱਚ ਚਾਹੇ ਚੋਣ ਕਮਿਸ਼ਨ ਦੀ ਬਾਜ਼ ਅੱਖ ਕਾਰਨ ਜਾਂ ਫਿਰ ਲੋਕਾਂ ਦੀ ਸੋਚ ਵਿੱਚ ਆਈ ਕੁਝ ਤਬਦੀਲੀ ਕਾਰਨ ਸ਼ਰਾਬ ਆਦਿ ਦੀ ਵਰਤੋਂ ’ਤੇ ਰੋਕ ਲੱਗੀ ਹੈਜੇ ਇਹ ਪ੍ਰੰਪਰਾ ਕਾਇਮ ਰਹਿੰਦੀ ਹੈ ਤਾਂ ਇਹ ਲੋਕਰਾਜ ਲਈ ਇੱਕ ਸੁਨਹਿਰਾ ਦੌਰ ਹੋਵੇਗਾਕਈ ਪ੍ਰਾਂਤਾਂ ਵਿੱਚ ਚੋਣ ਬੂਥਾਂ ਤੇ ਕਬਜ਼ੇ ਦਾ ਰੌਲਾ ਗੌਲਾ ਪੈਂਦਾ ਹੁੰਦਾ ਸੀਧਰਮ ਦੇ ਨਾਮ ਤੇ ਲੋਕਾਂ ਨੂੰ ਪ੍ਰੇਰਨਾ, ਧਮਕਾਉਣਾ ਤੇ ਵਰਗਲਾਉਣਾ ਵੀ ਲੋਕਰਾਜ ਦੀ ਸਫਲਤਾ ਤੇ ਪ੍ਰਸ਼ਨ ਚਿੰਨ੍ਹ ਲਾਉਂਦਾ ਹੈਭੀੜ ਅਤੇ ਅਪਰਾਧੀਕਰਣ ਦੋ ਅਜਿਹੀਆਂ ਪ੍ਰੰਪਰਾਵਾਂ ਹਨ ਜੋ ਲੋਕਰਾਜ ਨੂੰ ਅਸਫਲ ਬਣਾਉਣ ਦੇ ਰਾਹ ਤੁਰੀਆਂ ਹੋਈਆਂ ਹਨਧਰਮ, ਜਾਤਾਂ ਤੇ ਵਰਗ ਸਭ ਮਨੁੱਖ ਦੇ ਬਣਾਏ ਹੋਏ ਹਨਇਹ ਮੱਦੇ ਚੋਣ-ਮੁੱਦੇ ਨਹੀਂ ਬਣਨੇ ਚਾਹੀਦੇ?

ਇਸ ਸਮੇਂ ਕਿਸੇ ਵੀ ਚੋਣ ਲੜਨ ਵਾਲੇ ਲਈ ਵਿੱਦਿਅਕ ਯੋਗਤਾਵਾਂ ਨਿਰਧਾਰਤ ਨਹੀਂ ਕੀਤੀਆਂ ਗਈਆਂਨਿੱਕੀ ਤੋਂ ਨਿੱਕੀ ਦਰਜਾ ਚਾਰ ਦੀ ਅਸਾਮੀ ਲਈ ਵੀ ਹੁਣ ਵਿੱਦਿਅਕ ਯੋਗਤਾਵਾਂ ਨਿਰਧਾਰਤ ਹਨਫਿਰ ਚੋਣਾਂ ਲੜਕੇ ਵਿਧਾਇਕ ਤੇ ਸੰਸਦ ਮੈਂਬਰ ਬਣਨ ਵਾਲੇ ਇਹ ਨੇਤਾ ਜਿਨੜਾਂ ਨੇ ਸਮਾਜ ਦੇ ਸੁਧਾਰ ਲਈ ਕਾਨੂੰਨ ਬਣਾਉਣੇ ਹਨ ਕੀ ਉਹਨਾਂ ਲਈ ਵਿੱਦਿਅਕ ਯੋਗਤਾ ਦੀ ਲੋੜ ਨਹੀਂ ਹੈ? ਵਿਕਸਤ ਪੱਛਮੀ ਦੇਸ਼ਾਂ ਵਿੱਚ ਤਾਂ ਮੰਤਰੀ ਵੀ ਉਸ ਖੇਤਰ ਦੇ ਮਾਹਿਰ ਵਿਅਕਤੀਆਂ ਨੂੰ ਹੀ ਬਣਾਉਣ ਦੀ ਤਰਜੀਹ ਦਿੱਤੀ ਜਾਂਦੀ ਹੈਪਰ ਸਾਡੇ ਹਾਲੇ ਵੀ ਪਰਿਵਾਰਕ ਪਿਛੋਕੜ ਤੇ ਯਾਰੀ ਦੋਸਤੀ ਦੀ ਖੇਡ ਖੇਡੀ ਜਾਂਦੀ ਹੈਇਹ ਨੁਕਤੇ ਰਾਜਾਸ਼ਾਹੀ ਪ੍ਰਣਾਲੀ ਲਈ ਤਾਂ ਯੋਗ ਸਨ ਪਰ ਲੋਕਰਾਜ ਲਈ ਨਹੀਂਲੋਕਰਾਜ ਨੂੰ ਸਹੀ ਅਰਥਾਂ ਵਿੱਚ ਲੋਕਾਂ ਦੀ, ਲੋਕਾਂ ਲਈ ਤੇ ਲੋਕਾਂ ਦੁਆਰਾ ਸਰਕਾਰ ਬਣਾਉਣ ਲਈ ਰੂੜੀਵਾਦੀ ਪ੍ਰੰਪਰਾਵਾਂ ਤੋਂ ਨਿਜਾਤ ਪਾਉਣੀ ਲਾਜ਼ਮੀ ਹੈ ਮੁਫਤ ਤੰਤਰ ਲੋਕਾਂ ਲਈ ਕੋਈ ਸਹੂਲਤ ਪ੍ਰਦਾਨ ਨਹੀਂ ਕਰਦਾ ਸਗੋਂ ਉਹਨਾਂ ਨੂੰ ਲਾਲਚੀ, ਸੁਸਤ ਤੇ ਨਿਕੰਮੇ ਬਣਾ ਦਿੰਦਾ ਹੈਜ਼ਿੰਦਗੀ ਵਿੱਚ ਸਫਲ ਉਹੀ ਲੋਕ ਹੁੰਦੇ ਹਨ ਜੋ ਦੂਜਿਆਂ ਉੱਤੇ ਨਿਰਭਰ ਹੋਣ ਦੀ ਬਜਾਏ ਆਪਣੇ ਪੈਰਾਂ ਤੇ ਖੜ੍ਹੇ ਹੋਣ ਨੂੰ ਤਰਜੀਹ ਦਿੰਦੇ ਹਨਪੱਛਮੀ ਦੇਸ਼ਾਂ ਦਾ ਸਾਡੇ ਨਾਲੋਂ ਉੱਨਤ ਹੋਣ ਦਾ ਮੁੱਖ ਕਾਰਨ ਇਹੀ ਹੈ ਕਿ ਉਹ ਲੋਕ ਧਰਮਾਂ ਅਤੇ ਅੰਧਵਿਸ਼ਵਾਸ ਦੀ ਦਲਦਲ ਵਿੱਚ ਧਸਣ ਦੀ ਬਜਾਏ ਕੰਮ ਕਰਨ ਨੂੰ ਤਰਜੀਹ ਦਿੰਦੇ ਹਨਉਹ ਲੋਕ ਆਪਣੀਆਂ ਆਉਣ ਵਾਲੀਆਂ ਪੁਸ਼ਤਾਂ ਦੀ ਸੋਚ ਵਿੱਚ ਗਲਤਾਨ ਹੋਣ ਦੀ ਥਾਂ ਆਪਣੇ ਵਰਤਮਾਨ ਨੂੰ ਅਨੰਦਮਈ ਬਣਾਉਣਾ ਲੋਚਦੇ ਹਨਇਸੇ ਲਈ ਉਹ ਅਮੀਰ ਵੀ ਹਨ ਤੇ ਸਫਲ ਵੀ।

ਸਾਡੇ ਨੇਤਾ ਲੋਕ ਪਹਿਲ ਆਪਣਿਆਂ ਨੂੰ ਦਿੰਦੇ ਹਨਜਦੋਂ ਤੱਕ ਇਹ ਅੰਸ਼ ਖਤਮ ਨਹੀਂ ਹੁੰਦਾ ਉਦੋਂ ਤੱਕ ਲੋਕਤੰਤਰ ਸਫਲ ਨਹੀਂ ਹੋ ਸਕਦਾ? ਚੋਣ ਸੁਧਾਰ ਕਰਨ ਲਈ ਚੋਣ ਕਮਿਸ਼ਨ, ਸਰਕਾਰ ਤੇ ਲੋਕ, ਸਾਰੇ ਚੁਕੰਨੇ ਹੋਣਗੇ ਤਾਂ ਹੀ ਸੁਧਾਰ ਹੋ ਸਕੇਗਾ ਵਰਨਾ ਇੱਕ ਦੂਜੇ ’ਤੇ ਦੂਸ਼ਣਬਾਜ਼ੀ ਹੀ ਚਲਦੀ ਰਹੇਗੀ ਤੇ ਧਨੰਤਰ ਸਿਆਸਤਦਾਨ ਤੇ ਚਲਾਕ ਰਾਜਨੀਤਕ ਪਾਰਟੀਆਂ ਆਪਣੇ ਮਨੋਰਥ ਵਿੱਚ ਸਫਲ ਹੁੰਦੇ ਰਹਿਣਗੇਬਾਂਦਰ ਅਤੇ ਬਿੱਲੀਆਂ ਦੇ ਰੋਟੀ ਵੰਡਣ ਵਾਂਗ ਬਿੱਲੀਆਂ ਲੜਦੀਆਂ ਰਹਿਣਗੀਆਂ ਤੇ ਚਲਾਕ ਬਾਂਦਰ ਮੌਕੇ ਦੀ ਨਜ਼ਾਕਤ ਦਾ ਲਾਹਾ ਲੈਂਦੇ ਰਹਿਣਗੇਪ੍ਰਦੂਸ਼ਣ ਕੋਈ ਵੀ ਹੋਵੇ, ਚਾਹੇ ਵਾਤਾਵਰਣ ਦਾ ਹੋਵੇ, ਚਾਹੇ ਭ੍ਰਿਸ਼ਟਾਚਾਰ ਦਾ ਤੇ ਚਾਹੇ ਰਾਜਨੀਤਕ ਸ਼ਾਸਕਾਂ ਦੀਆਂ ਗਲਤ ਤੇ ਸਮਾਜ ਪਾੜੂ ਨੀਤੀਆਂ ਦਾ, ਮਨੁੱਖਤਾ, ਸਮਾਜ ਤੇ ਦੇਸ਼ ਲਈ ਹਾਨੀਕਾਰਕ ਹੁੰਦਾ ਹੈਇਹਨਾਂ ਸਾਰੇ ਪ੍ਰਦੂਸ਼ਣਾਂ ਤੋਂ ਨਿਜਾਤ ਦਾ ਵੇਲਾ ਆ ਗਿਆ ਹੈ

ਇੱਕ ਹੋਰ ਵੱਡੀ ਬੁਰਾਈ ਜੋ ਸਾਡੇ ਦੇਸ਼ ਵਿੱਚ ਨੇਤਾ ਲੋਕਾਂ ਵਿੱਚ ਘਰ ਕਰ ਗਈ ਹੈ, ਉਹ ਹੈ ਵਿਖਾਵਾ ਤੇ ਵੀਆਈਪੀ ਕਲਚਰ ਦਾ ਹੋਣਾਇਸ ਵੀਆਈਪੀ ਕਲਚਰ ਨੇ ਸਾਡੇ ਦੇਸ਼ ਦੀ ਆਰਥਿਕਤਾ ਨੂੰ ਬਹੁਤ ਵੱਡੀ ਢਾਹ ਲਾਈ ਹੈਬਾਹਰਲੇ ਦੇਸ਼ਾਂ ਵਿੱਚ ਅੱਵਲ ਤਾਂ ਵੀਆਈ ਪੀ ਕਲਚਰ ਦੀ ਹੋਂਦ ਹੀ ਨਹੀਂ ਹੈ ਜੇ ਹੈ ਵੀ ਤਾਂ ਬਹੁਤ ਥੋੜ੍ਹਾ, ਆਟੇ ਵਿੱਚ ਲੂਣ ਮਾਫਕ ਹਨਅੱਜਕੱਲ ਸੋਸ਼ਲ ਮੀਡੀਆ ਤੇ ਇੱਕ ਪੋਸਟ ਬਹੁਤ ਵਾਇਰਲ ਹੋ ਰਹੀ ਹੈਉਸ ਅਨੁਸਾਰ ਫਰਾਂਸ ਵਿੱਚ ਵੀਆਈਪੀ ਲੋਕ ਕੇਵਲ 109 ਹਨ, ਜਪਾਨ ਵਿੱਚ 125, ਜਰਮਨੀ ਵਿੱਚ 142, ਤੇ ਅਮਰੀਕਾ ਵਿੱਚ 252 ਹਨਰੂਸ ਵਿੱਚ ਕੁੱਲ 312 ਅਤੇ ਚੀਨ ਵਿੱਚ ਵੀ ਆਈ ਪੀ ਲੋਕਾਂ ਦੀ ਗਿਣਤੀ 415 ਦੱਸੀ ਜਾਂਦੀ ਹੈ ਜਦੋਂ ਕਿ ਸਾਡੇ ਭਾਰਤ ਵਿੱਚ ਇਹ ਗਿਣਤੀ 579092 ਦੱਸੀ ਗਈ ਹੈ ਜੋ ਹਰ ਸਾਲ ਵਧਦੀ ਜਾ ਰਹੀ ਹੈਇਨ੍ਹਾਂ ਦੇ ਖਰਚੇ ਤੇ ਸਹੂਲਤਾਂ ਖਜ਼ਾਨੇ ਨੂੰ ਵਾਢਾ ਲਾਈ ਜਾਂਦੇ ਹਨਪਹਿਲਾਂ ਹੀ ਵਿਧਾਇਕਾਂ ਤੇ ਸਾਂਸਦਾਂ ਦੀਆਂ ਤਨਖਾਹਾਂ ਤੇ ਪੈਨਸ਼ਨਾਂ ਨਹੀਂ ਮਾਣ, ਦੂਜਾ ਵੀਆਈ ਪੀ ਕਲਚਰ ਖਾਈ ਜਾ ਰਿਹਾ ਹੈਸਫਲ ਲੋਕਰਾਜ ਲਈ ਇਸ ਵੀਆਈਪੀ ਕਲਚਰ ਦੀ ਬੀਮਾਰੀ ਤੋਂ ਤੁਰੰਤ ਨਿਜਾਤ ਪਾਉਣ ਦੀ ਲੋੜ ਹੈ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1628)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਐਡਵੋਕੇਟ ਦਰਸ਼ਨ ਸਿੰਘ ਰਿਆੜ

ਐਡਵੋਕੇਟ ਦਰਸ਼ਨ ਸਿੰਘ ਰਿਆੜ

Jalandhar, Punjab, India.
Phone: (91 - 93163 - 11677)
Email: (darshansriar@gmail.com)

More articles from this author